ਹਰਿਆਣਾ ਹੱਜ ਕਮੇਟੀ ਨੇ ਖਾਦਿਮ-ਉਲ-ਹੁੱਜਾਜ ਲਈ ਬਿਨੈ ਮੰਗੇ.

ਚੰਡੀਗੜ, 02 ਜਨਵਰੀ (    ) – ਹਰਿਆਣਾ ਹੱਜ ਕਮੇਟੀ ਨੇ ਹੱਜ 2019 ‘ਤੇ ਜਾਣ ਵਾਲੇ ਹਾਜੀਆਂ ਦੇ ਨਾਲ ਬਤੌਰ ਖਾਦਿਮ-“ ਉਲ -ਹੁੱਜਾਜ ਵਜੋਂ ਸਾਊਦੀ ਅਰਬਿਆ ਦੇ ਇਛੁੱਕ ਰਾਜ ਸਰਕਾਰ ਦੇ ਵਿਭਾਗਾਂ ਵਿਚ ਰੈਗੂਲਰ ਤੌਰ ‘ਤੇ ਕੰਮ ਕਰ ਰਹੇ ਮੁਸਲਿਮ ਕਰਮਚਾਰੀਆਂ ਤੋਂ ਆਪਣੇ-ਆਪਣੇ ਵਿਭਾਗਾਂ ਤੋਂ ਐਨ.ਓ.ਸੀ. ਪ੍ਰਮਾਣ ਪੱਤਰ ਦੇ ਨਾਲ ਨਿਰਧਾਰਿਤ ਫ਼ਾਰਮ ‘ਤੇ 14 ਜਨਵਰੀ, 2019 ਤਕ ਆਨਲਾਇਨ ਬਿਨੈ ਮੰਗੇ ਹਨ|
ਹਰਿਆਣਾ ਰਾਜ ਹੱਜ ਕਮੇਟੀ ਦੇ ਚੇਅਰਮੈਨ ਚੌਧਰੀ ਔੌਰੰਗਜੇਬ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੱਜ 2019 ‘ਤੇ ਜਾਣ ਦੇ ਇਛੁੱਕ ਕਰਮਚਾਰੀ ਆਪਣੇ ਬਿਨੈ ਪੱਤਰ ਮੁੱਖ ਕਾਰਜਕਾਰੀ ਅਧਿਕਾਰੀ ਹਰਿਆਣਾ ਰਾਜ ਹੱਜ ਕਮੇਟੀ ਕਮਰਾ-49-ਏ, 5ਵੀਂ ਮੰਜਿਲ, ਹਰਿਆਣਾ ਸਿਵਲ ਸਕੱਤਰੇਤ ਚੰਡੀਗੜ ਨੂੰ ਭੇਜ ਸਕਦੇ ਹਨ| ਸ਼ਰਧਾਂਲੂਆਂ ਨੂੰ ਆਪਣੇ ਬਿਨੈ ਪੱਤਰ ਦੇ ਨਾਲ ਆਪਣੇ ਵਿਭਾਗ ਵੱਲੋਂ ਜਾਰੀ ਪਹਿਚਾਣ ਪੱਤਰ, ਕੌਮਾਂਤਰੀ ਪਾਸਪੋਰਟ ਦੀ ਫ਼ੋਟੋਕਾਪੀ, ਸਰਕਾਰੀ ਹਸਪਤਾਲ ਵੱਲੋਂ ਜਾਰੀ ਮੈਡੀਕਲ ਸਰਟੀਫ਼ਿਕੇਟ, ਕਿਸ ਸਾਲ ਵਿਚ ਹੱਜ ਤੇ ਊਮਰਾਹ ਕੀਤਾ, ਦੇ ਪ੍ਰਮਾਣ ਦੀ ਫ਼ੋਟੋਕਾਪੀ ਅਤੇ ਆਪਣੇ ਵਿਭਾਗ ਤੋਂ ਪ੍ਰਾਪਤ ਐਨ.ਓ.ਸੀ. ਦੀ ਫ਼ੋਟੋਕਾਪੀ ਨੱਥੀ ਕਰਕੇ ਭਿਜਵਾਉਣ|
ਉਨਾਂ ਨੇ ਦਸਿਆ ਕਿ ਇਸ ਸਬੰਧ ਵਿਚ ਹੱਜ ਕਮੇਟੀ ਇੰਡੀਆ ਮੁੰਬਈ ਵੱਲੋਂ ਜਾਰੀ ਹਿਦਾਇਤਾਂ ਤੇ ਬਿਨੈ ਫ਼ਾਰਮ ਹੱਜ ਕਮੇਟੀ ਇੰਡੀਆ ਦੀ ਵੈਬਸਾਇਟ www.hajcommittee.gov.in  ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ| ਉਨਾਂ ਨੇ ਦਸਿਆ ਕਿ ਹੱਜ ਯਾਤਰੀਆਂ ਦੀ ਸਹੂਲਤ ਦੇ ਟ੍ਰੇਨਰਾਂ ਲਈ ਵੀ ਆਨਲਾਇਨ ਬਿਨੈ ਹੱਜ ਕਮੇਟੀ ਇੰਡੀਆ ਮੁਬੰਈ ਵਲੋਂ ਮੰਗੇ ਗਏ ਹਨ ਅਤੇ ਇਹ ਆਨਲਾਇਨ ਬਿਨੈ ਹਰਿਆਣਾ ਰਾਜ ਹੱਜ ਕਮੇਟੀ ਦੇ ਦਫ਼ਤਰ ਵਿਚ 10 ਜਨਵਰੀ, 2019 ਤਕ ਪੁੱਜ ਜਾਣੇ ਚਾਹੀਦੇ ਹਨ|
ਚੌਧਰੀ ਔੌਰੰਗਜੇਬ ਨੇ ਦਸਿਆ ਕਿ ਇਸ ਟ੍ਰੇਨਿੰਗ ਲਈ ਹੱਜ ‘ਤੇ ਜਾ ਚੁੱਕੇ ਅਜਿਹੇ ਇਛੁੱਕ ਵਿਅਕਤੀ ਬਿਨੈ ਕਰ ਸਕਦੇ ਹਨ ਜਿਨਾਂ ਨੂੰ ਅੰਗ੍ਰੇਜੀ, ਹਿੰਦੀ, ਉਰਦੂ ਜਾਂ ਅਰਬੀ ਭਾਸ਼ਾਵਾਂ ਦੇ ਨਾਲ-ਨਾਲ ਕੰਪਿਊਟਰ ਦਾ ਗਿਆਨ ਹੋਵੇ|

Share