ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਪੁਸਤਕ ਪੁਰਸਕਾਰਾਂ ਲਈ ਬਿਨੈ ਮੰਗੇ.

ਚੰਡੀਗੜ, 02 ਜਨਵਰੀ – ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ  ਸਾਲ 2017 ਅਤੇ 2018 ਦੇ ਪੁਸਤਕ ਪੁਰਸਕਾਰਾਂ ਲਈ ਬਿਨੈ ਮੰਗੇ ਹਨ|
ਇਹ ਜਾਣਕਾਰੀ ਦਿੰਦੇ ਹੋਏ ਅਕਾਦਮੀ ਦੇ ਬੁਲਾਰੇ ਨੇ ਦਸਿਆ ਕਿ ਇਸ ਯੋਜਨਾ ਵਿਚ ਹਰਿਆਣਾ ਦੇ ਨਿਵਾਸੀ ਹੀ ਹਿੱਸਾ ਲੈ ਸਕੇ ਹਨ| ਪੁਸਤਕ ਪੁਰਸਕਾਰ 10 ਵਰਗਾਂ (ਕਵਿਤਾ, ਕਹਾਣੀ, ਨਾਵਲ, ਨਾਟਕ, ਬਾਲ ਸਾਹਿਤ, ਹਾਸ-ਰਸ, ਮਿੰਨੀ ਕਹਾਣੀ, ਆਲੋਚਨਾ, ਅਨੁਵਾਦਿਤ ਪੁਸਤਕ, ਰਚਨਾਤਮਕ ਲੇਖ, ਜੀਵਨੀ, ਆਤਮ ਕਥਾ, ਡਾਇਰੀ ਯਾਦਾਂ ਸਫ਼ਰਨਾਮਾ ਆਦਿ ਇਕ ਪੁਰਸਕਾਰ) ਦਿੱਤਾ ਜਾਵੇਗਾ| ਹਰ ਵਰਗ ਦੀ ਪੁਸਤਕ ਨੂੰ 1-1 ਪੁਰਸਕਾਰ ਦਿੱਤਾ ਜਾਵੇਗਾ|
ਉਨਾਂ ਨੇ ਦਸਿਆ ਕਿ ਸਾਲ 2017 ਲਈ 1 ਜਨਵਰੀ ਤੋਂ 31 ਦਸੰਬਰ, 2017 ਵਿਚ ਅਤੇ ਸਾਲ 2018 ਲਈ 1 ਜਨਵਰੀ ਤੋਂ 31 ਦਸੰਬਰ 2018 ਵਿਚ ਆਈ.ਐਸ.ਬੀ.ਐਨ. ਨੰਬਰ ਨਾਲ ਛਪੀਆਂ ਪੁਸਤਕਾਂ ‘ਤੇ ਹੀ ਵਿਚਾਰ ਕੀਤਾ ਜਾਵੇਗਾ| ਬਿਨੈ ਪੱਤਰ ਦੇ ਨਾਲ ਪੁਸਤਕ ਪੁਸਤਕ ਦੀਆਂ 5 ਕਾਪੀਆਂ 28 ਫ਼ਰਵਰੀ 2019 ਤਕ ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ, ਆਈ.ਪੀ. 16, ਸੈਕਟਰ-14, ਪੰਚਕੂਲਾ ਹਰਿਆਣਾ ਦੇ ਦਫ਼ਤਰ ਵਿਚ ਡਾਕ ਜਾਂ ਦਸਤੀ ਭੇਜੀਆਂ ਜਾ ਸਕਦੀਆਂ ਹਨ| ਬਿਨੈ ਪੱਤਰ ਅਕਾਦਮੀ ਤੋਂ ਦਸਤੀ, ਡਾਕ ਜਾਂ ਅਕਾਦਮੀ ਈ ਮੇਲ  ਤੋਂ  hpsaa55@gmail.comÁ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ|

Share