ਭਾਰਤ ਸਰਕਾਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਦੋ ਨਵੇਂ ਪੇਟ ੈਂਟ ਪ੍ਰਾਦਨ ਕੀਤੇ ਗਏ.

ਚੰਡੀਗੜ੍ਹ, 24 ਅਪ੍ਰੈਲ – ਭਾਰਤ ਸਰਕਾਰ ਦੇ ਪੈਟੇਂਟ ਦਫਤਰ ਵੱਲੋਂ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੂੰ ਦੋ ਪੈਟੇਂਟ ਪ੍ਰਦਾਨ ਕੀਤੇ ਗਏ ਹਨ। ਅਪ੍ਰੈਲ ਮਹੀਨੇ ਵਿਚ ਭਾਰਤ ਦੇ ਕਾਰਬੋਕਿਸਮਿਥਾਇਲਿਸੇਲਲੋਜ ਏਸਟਰ ਅਧਾਰਿਤ ਡਰੱਗ ਡਿਲੀਵਰੀ ਸਿਸਟਮ ਅਤੇ ਏਪੋਪਟੋਸਿਸ ਇਡਯੂਸਿੰਗ ਕੰਪੋਜਿਸ਼ਨ ਕੰਪ੍ਰੋਮਾਈਜਿੰਗ ਟ੍ਰਾਇਜੋਲੋਥਿਯਾਜੋਲਿਲ-ਟਰਾਇਜੋਲ ਬੇਂਜਾਨ ਦਾ ਵਿਯੂਤਪੰਨ ਤਹਿਤ ਕੇਯੂ ਨੂੰ ਦੋ ਪੈਟੇਂਟ ਪ੍ਰਦਾਨ ਕੀਤੇ ਗਏ ਹਨ।

ਕੇਯੂ ਨੂੰ ਹੁਣ ਤਕ 22 ਪੈਟੇਂਟ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਇੰਨ੍ਹਾਂ ਵਿੱਚੋਂ ਜਿਆਦਾਤਰ ਪੈਟੇਂਟ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਵੱਲੋਂ ਖੋਜ ਦੇ ਖੇਤਰ ਵਿਚ ਇਨੋਵੇਸ਼ਨ ਨੁੰ ਪ੍ਰੋਤਸਾਹਨ ਬਦਲਾਅ ਦੇ ਬਾਅਦ ਪ੍ਰਦਾਨ ਕੀਤੇ ਗਏ ਹਨ। ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਨੇ ਅਧਿਆਪਕਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਪੈਟੇਂਟ ਦਾ ਉਦੇਸ਼ ਇਨੋਵੇਸ਼ਨ ਅਤੇ ਨਵੀਂ ਤਕਨਾਲੋਜੀਆਂ ਦੇ ਵਿਕਾਸ ਨੁੰ ਪ੍ਰੋਤਸਾਹਨ ਦੇਣਾ ਹੈ।

ਖੋਜ ਨੂੰ ਪ੍ਰੋਤਸਾਹਨ ਤੇ ਵਧਾਵਾ ਦੇਣ ਲਈ ਪੇਟੈਂਟ ਮਾਹਰ ਰਾਹੀਂ ਕੇਯੂ ਅਧਿਆਪਕਾਂ ਨੁੰ ਪੈਟੇਂਟ ਦਾਖਿਲ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਵਿਚ ਇਨਕਿਯੂਬੇਸ਼ਨ, ਸਟਾਰਟ ਅੱਪ ਅਤੇ ਇਨੋਵੇਸ਼ਨ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਅਤੇ ਖੋਜ ਪ੍ਰਕਾਸ਼ਨਾਂ ਦੀ ਗੁਣਵੱਤਾ ਵਿਚ ਸੁਧਾਰ ਕੀਤਾ ਗਿਆ।

ਪ੍ਰੋਫੈਸਰ ਸੋਮਨਾਥ ਨੇ ਕਿਹਾ ਕਿ ਕੇਯੂ ਨੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਰਮੇਸ਼ ਕੁਮਾਰ ਮੇਹਤਾ ਨੂੰ ਆਈਪੀਆਰ ਅਤੇ ਤਕਨਾਲੋਜੀ ਟ੍ਰਾਂਸਫਰ ਦੇ ਮਾਨਦ ਪ੍ਰੋਫੈਸਰ ਵਜੋ ਨਿਯੁਕਤ ਕੀਤਾ ਹੈ। ਪ੍ਰੋਫੈਸਰ ਮੇਹਰਾ ਵੱਲੋਂ ਯੂਨੀਵਰਸਿਟੀ ਤੋਂ ਕੋਈ ਫੀਸ ਲਏ ਬਿਨ੍ਹਾਂ ਪੇਟੈਂਟ ਦਾਖਲ ਕਰਨ ਵਿਚ ਫੈਕੇਲਟੀ ਮੈਂ੍ਹਬਰਾਂ ਦੀ ਸਹਾਇਤਾ ਪ੍ਰਦਾਨ ਕਰਨ ਵਿਚ ਮਹਤੱਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ।

ਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ – ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਹਰੇਕ ਵੋਟ ਦਾ ਆਪਣਾ ਮਹਤੱਵ, ਇਕ-ਇਕ ਵੋਟ ਮਹਤੱਵਪੂਰਨ

ਚੰਡੀਗੜ੍ਹ, 24 ਅਪ੍ਰੈਲ – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕਤੰਤਰ ਦੀ ਖੁਸ਼ਹਾਲ ਵਿਰਾਸਤ ਵਿਚ ਬਦਲਾਅ ਦੇ ਸੂਤਰਧਾਰ ਦੇਸ਼ ਦੇ ਨਾਗਰਿਕ ਹਨ। ਦੇਸ਼ ਦੇ ਨਾਗਰਿਕਾਂ ਵੱਲੋਂ ਪਾਇਆ ਗਿਆ ਹਰੇਕ ਵੋਟ ਸਿਰਫ ਉਂਗਲੀ ਜਾਂ ਵੋਟ ਪੱਤਰ ‘ਤੇ ਇਕ ਨਿਸ਼ਾਨ ਨਹੀਂ ਹੈ, ਸਗੋ ਬਿਹਤਰ ਕੱਲ ਲਈ ਆਸ ਦੀ ਨਵੀਂ ਕਿਰਣ ਹੈ।

ਉਨ੍ਹਾਂ ਨੇ ਕਿਹਾ ਕਿ ਭਾਂਰਤ ਦੇਸ਼ ਦੇ 18ਵੇਂ ਲੋਕਸਭਾ ਆਮ ਚੋਣ ਤਹਿਤ ਹਰਿਆਣਾ ਸੂਬੇ ਵਿਚ 25 ਮਈ ਨੁੰ ਚੋਣ ਹੋਣੇ ਹਨ। ਭਾਰਤ ਵਿਚ ਵੋਟਰ ਜਾਗਰੁਕਤਾ ਮੁਹਿੰਮ ਚੋਣ ਦਾ ਗ੍ਰਾਫ ਵਧਾਉਣ ਵਿਚ ਇਕ ਮਹਤੱਵਪੂਰਨ ਭੁਮਿਕਾ ਨਿਭਾਉਂਦੇ ਹਨ। ਵੋਟਰ ਜਾਗਰੁਕਤਾ ਮੁਹਿੰਮ ਨਾਗਰਿਕਾਂ ਦੇ ਵਿਚ ਸਰਗਰਮ ਨਾਗਰਿਕਤਾ ਅਤੇ ਲੋਕਤਾਂਤਰਿਕ ਭਾਗਦੀਾਰੀ ਦੀ ਵਿਰਾਸਤ ਨੂੰ ਪ੍ਰੋਤਸਾਹਨ ਦੇਣ ਲਈ ਤੇਜੀ ਨਾਲ ਕੰਮ ਕਰਦੇ ਹਨ। 18ਵੇਂ ਲੋਕਸਭਾ ਆਮ ਚੋਣ ਦੇ ਤਹਿਤ ਚੋਣ ਫੀਸਦੀ ਵਧਾਉਣ ਲਈ ਸੂਬੇ ਦੇ ਸਾਰੇ ਜਿਲ੍ਹੇ ਚੋਣ ਜਾਗਰੁਕਤਾ ਮੁਹਿੰਮਾਂ ਨੂੰ ਪ੍ਰੋਤਸਾਹਨ ਦੇਣ ਵਿਚ ਸਰਗਰਮ ਰੂਪ ਨਾਲ ਲੱਗੇ ਹੋਏ ਹਨ, ਜਿਸ ਵਿਚ ਵੱਖ-ਵੱਖ ਵਿਭਾਗਾਂ ਸਮੇਤ ਵਿਦਿਅਕ ਸੰਸਥਾਨਾਂ ਦੀ ਵਰਨਣਯੋਗ ਭਾਗਦੀਾਰੀ ਹੈ, ਜੋ ਵੋਟਰਾਂ ਨੂੰ ਜਾਗਰੁਕ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾ ਰਹੇ ਹਨ।

ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਹ ਪਹਿਲ ਹਰੇਕ ਨਾਗਰਿਕ ਦੇ ਵੋਟ ਅਧਿਕਾਰ ਦੇ ਮਹਤੱਵ ‘ਤੇ ਚਾਨਣ ਪਾਉਂਦੇ ਹੋਏ ਸਮਾਨਤਾ, ਨਿਆਂ ਅਤੇ ਸੁਤੰਤਰਤਾ ਦੇ ਮੁੱਲਾਂ ਨੁੰ ਸਥਾਪਿਤ ਕਰਨ ਲਈ ਉਨ੍ਹਾਂ ਦੇ ਸਮਰਪਣ ਨੁੰ ਦਰਸ਼ਾਉਂਦੀ ਹੈ। ਸਿਸਟਮੇਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ-ਸਵੀਪ (ਐਸਵੀਈਈਪੀ) ਪਹਿਲ ਰਾਹੀਂ ਪ੍ਰਸਾਸ਼ਨ ਦਾ ਟੀਚਾ ਹਰੇਕ ਵੋਟਰ ਤਕ ਪਹੁੰਚਾਉਂਦੇ ਹੋਏ ਨਾਗਰਿਕਾਂ ਦੀ ਜਿਮੇਵਾਰੀ ਅਤੇ ਲੋਕਤਾਂਤਰਿਕ ਪ੍ਰਕ੍ਰਿਆ ਵਿਚ ਹਿੱਸਾ ਲੈਣ ਦੇ ਮਹਤੱਵ ਨੂੰ ਮਜਬੂਤ ਕਰਦੀ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਵੋਟਰ ਜਾਗਰੁਕਤਾ ਨੁੰ ਪ੍ਰੋਤਸਾਹਨ ਦੇਣ ਅਤੇ ਚੋਣਾਵੀ ਪ੍ਰਕ੍ਰਿਆ ਵਿਚ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਤੇ ਪ੍ਰਭਾਵੀ ਰੂਪ ਨਾਲ ਆਪਣੀ ਜਿਮੇਵਾਰੀ ਨੂੰ ਨਿਭਾ ਰਹੇ ਹਨ। ਵੱਖ-ਵੱਖ ਤਰ੍ਹਾ ਦੇ ਸਵੀਪ ਮੁਹਿੰਮਾਂ ਰਾਹੀਂ ਵੋਟਰਾਂ ਨੁੰ ਹਰੇਕ ਵੋਟ ਦਾ ਮਹਤੱਵ ਸਮਝਾਇਆ ਜਾ ਰਿਹਾ ਹੈ। ਜੋ ਲੋਕ ਇਹ ਸੋਚਦੇ ਹਨ ਕਿ ਉਨ੍ਹਾਂ ਦਾ ਇਕ ਵੋਟ ਕੋਈ ਮਾਇਨੇ ਨਹੀਂ ਰੱਖਦਾ, ਉਨ੍ਹਾਂ ਨੂੰ ਸ਼ਾਇਦ ਇਹ ੲਹਿਸਾਸ ਨਹੀਂ ਹੈ ਕਿ ਨਿਰਪੱਖ ਅਤੇ ਸਟੀਕ ਜਨ ਪ੍ਰਤੀਨਿਧੀ ਦਾ ਚੋਣ ਯਕੀਨੀ ਕਰਨ ਲਈ ਇਕ-ਇਕ ਵੋਟ ਮਹਤੱਵਪੂਰਨ ਹੈ ਅਤੇ ਹਰੇਕ ਵੋਟ ਦਾ ਆਪਣਾ ਮਹਤੱਵ ਹੈ। ਇਈ ਸੋਚ ਦੇ ਨਾਲ ਸੂਬੇ ਦੇ ਨਾਗਰਿਕਾਂ ਨੁੰ 25 ਮਈ ਨੁੰ ਚੋਣ ਦੇ ਦਿਨ ਲੋਕਤੰਤਰ ਦੇ ਮਹਾਪਰਵ ਵਿਚ ਵੱਧ-ਚੜ੍ਹ ਕੇ ਭਾਗੀਦਾਰੀ ਕਰਨੀ ਚਾਹੀਦੀ ਹੈ।

**************

ਜਬਰ-ਜਨਾਹ ਦੇ ਮਾਮਲਿਆਂ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਕੀਤਾ ਮੁੜ ਗਠਨ

ਚੰਡੀਗੜ੍ਹ, 24 ਅਪ੍ਰੈਲ – ਹਰਿਆਣਾ ਵਿਧਾਨਸਭਾ ਨੇ ਜੀਂਦ ਜਿਲ੍ਹਾ ਦੀ ਉਚਾਨਾ ਮੰਡੀ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਵਿਚ ਹੋਏ ਜਬਰ-ਜਨਾਹ ਦੇ ਦੋਸ਼ੀ ਪ੍ਰਿੰਸੀਪਲ ਦੇ ਮਾਮਲੇ ਵਿਚ ਗਠਨ ਤੱਥ-ਖੋਜ ਸਮਿਤੀ ਨੁੰ ਮੁੜ ਗਠਨ ਕੀਤਾ ਹੈ। ਇਹ ਬਦਲਾਅ ਸ੍ਰੀ ਕੰਵਰ ਪਾਲ ਵੱਲੋਂ ਸਕੂਲ ਸਿਖਿਆ ਮੰਤਰੀ ਦਾ ਕਾਰਜਭਾਰ ਛੱਡਣ ਦੇ ਨਤੀਜੇ ਵਜੋ ਕੀਤਾ ਗਿਆ ਹੈ।

ਹਰਿਆਣਾ ਵਿਧਾਨਸਭਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਵਿਧਾਨਸਭਾ ਦੀ ਸਮਿਤੀ ਵਿਚ ਹੁਣ ਜਿੱਥੇ ਚੇਅਰਮੈਨ ਸਕੂਲ ਸਿਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਹੋਵੇਗੀ, ਉੱਥੇ ਟ੍ਰਾਂਸਪੋਰਟ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ, ਵਿਧਾਇਕ ਸ੍ਰੀ ਭਾਰਤ ਭੂਸ਼ਣ ਬਤਰਾ ਤੇ ਸ੍ਰੀ ਅਮਰਜੀਤ ਢਾਂਡਾ ਮੈਂਬਰ ਅਤੇ ਹਰਅਿਾਣਾ ਦੇ ਐਡਵੋਕੇਟ ਜਨਰਲ ਵਿਸ਼ੇਸ਼ ਇੰਵਾਇਟੀ ਮੈਂ੍ਹਬਰ ਹੋਣਗੇ।

ਇਹ ਸਮਿਤੀ ਦੋਸ਼ੀ ਪ੍ਰਿੰਸੀਪਲ ਕਰਤਾਰ ਸਿੰਘ ਦੇ ਸਾਲ 2005 ਤੋਂ ਲੈ ਕੇ ਸਾਲ 2023 ਤਕ ਦੇ ਕਾਰਜਕਾਲ ਵਿਚ ਹੋਈ ਉਨ੍ਹਾਂ ਘਟਨਾਵਾਂ ਦੀ ਜਾਂਚ ਕਰੇਗੀ ਜਿਨ੍ਹਾਂ ਦੀ ਵਿਧਾਨਸਭਾ ਵਿਚ 15 ਦਸੰਬਰ, 2023 ਅਤੇ 18 ਦਸੰਬਰ, 2023 ਨੂੰ ਚਰਚਾ ਹੋਈ ਸੀ।

ਸੀ-ਵਿਜਿਲ ਰਾਹੀਂ ਚੋਣਾਂ ‘ਤੇ ਨਾਗਰਿਕਾਂ ਦੀ ਪੈਨੀ ਨਜਰ

ਚੋਣ ਜਾਬਤਾ ਦੇ ਉਲੰਘਣ ਦੀ ਹੁਣ ਤਕ ਦੇ ਚੁੱਕੇ ਹਨ 2423 ਸ਼ਿਕਾਇਤਾਂ

ਸਿਰਸਾ ਤੋਂ ਸੱਭ ਤੋਂ ਵੱਧ 502 ਸ਼ਿਕਾਇਤਾਂ ਮਿਲੀਆਂ – ਅਨੁਰਾਗ ਅਗਰਵਾਲ

ਚੰਡੀਗੜ੍ਹ, 24 ਅਪ੍ਰੈਲ – ਲੋਕਸਭਾ ਆਮ ਚੋਣ-2024 ਵਿਚ ਸੀ-ਵਿਜਿਲ ਮੋਬਾਇਲ ਐਪ ਰਾਹੀਂ ਨਾਗਰਿਕਾਂ ਵੱਲੋਂ ਪੈਨੀ ਨਜਰ ਰੱਖੀ ਜਾ ਰਹੀ ਹੈ। ਜਿੰਦਾਂ ਹੀ ਉਨ੍ਹਾਂ ਨੁੰ ਚੋਣ ਜਾਬਤਾ ਦੇ ਉਲੰਘਣ ਦੀ ਜਾਣਕਾਰੀ ਮਿਲਦੀ ਹੈ, ਉਦਾਂ ਉਹ ਚੋਣ ਕਮਿਸ਼ਨ ਨੂੰ ਆਪਣੀ ਸ਼ਿਕਾਇਤਾਂ ਭੇਜਦੇ ਹੈ। ਇੰਨ੍ਹਾਂ ਸ਼ਿਕਾਇਤਾਂ ਦਾ 100 ਮਿੰਟ ਦੇ ਅੰਦਰ ਹੱਲ ਕੀਤਾ ਜਾਂਦਾ ਹੈ। ਨਾਗਰਿਕਾਂ ਦੀ ਸਜਗਤਾ ਦਾ ਹੀ ਨਤੀਜਾ ਹੈ ਕਿ ਹਰਿਆਣਾ ਵਿਚ ਹੁਣ ਤਕ 2023 ਸ਼ਿਕਾਇਤਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਸੱਭ ਤੋਂ ਵੱਧ 502 ਸ਼ਿਕਾਇਤਾਂ ਸਿਰਸਾ ਤੋਂ ਮਿਲੀਆਂ ਹਨ।

ਮੁੰਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਆਮਜਨਤਾ ਸੀ-ਵਿਜਿਲ ਮੋਬਾਇਲ ਐਪ ਰਾਹੀਂ ਸਿਸਟਮ ਵਿਚ ਆਪਣੀ ਭਾਗੀਦਾਰੀ ਯਕੀਨੀ ਕਰ ਰਹੇ ਹਨ, ਇਹ ਮਾਣ ਦੀ ਗਲ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕ ਚੋਣਾਂ ਨੂੰ ਨਿਰਪੱਖ ਤੇ ਪਾਰਦਰਸ਼ਿਤਾ ਦੇ ਨਾਲ ਕਰਵਾਉਣ ਵਿਚ ਕਮਿਸ਼ਨ ਦੇ ਨਾਲ ਇਕ ਚੋਣ ਆਬਜਰਵਰ ਵਜੋ ਸਹਿਯੋਗ ਕਰ ਰਹੇ ਹਨ।

ਉਨ੍ਹਾਂ ਨੇ ਜਿਲ੍ਹਾਵਾਰ ਵੇਰਵਾ ਦਿੰਦੇ ਹੋਏ ਦਸਿਆ ਕਿ ਜਿਲ੍ਹਾ ਅੰਬਾਲਾ ਤੋਂ 455, ਭਿਵਾਨੀ ਤੋਂ 64, ਫਰੀਦਾਬਾਦ ਤੋਂ 264, ਫਰੀਦਾਬਾਦ ਤੋਂ 71, ਗੁੜਗਾਂਓ ਤੋਂ 140, ਹਿਸਾਰ ਤੋਂ 164, ਝੱਜਰ ਤੋਂ 30, ਜੀਂਦ ਤੋਂ 50, ਕੈਥਲ ਤੋਂ 54, ਕਰਨਾਲ ਤੋਂ 22, ਕੁਰੂਕਸ਼ੇਤਰ ਤੋਂ 54, ਮਹੇਂਦਰਗੜ੍ਹ ਤੋਂ 6, ਮੇਵਾਤ ਤੋਂ 44, ਪਲਵਲ ਤੋਂ 69, ਪੰਚਕੂਲਾ ਤੋਂ 108। ਪਾਣੀਪਤ ਤੋਂ 13, ਰਿਵਾੜੀ ਤੋਂ 28, ਰੋਹਤਕ ਤੋਂ 89, ਸੋਨੀਪਤ ਤੋਂ 134 ਅਤੇ ਯਮੁਨਾਨਗਰ ਤੋਂ 62 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਕੁੱਲ ਸ਼ਿਕਾਇਤਾਂ ਵਿੱਚੋਂ 2079 ਸ਼ਿਕਾਇਤਾਂ ਨੂੰ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਸਹੀ ਪਾਇਆ ਗਿਆ ਅਤੇ ਇੰਨ੍ਹਾਂ ‘ਤੇ ਨਿਯਮ ਅਨੁਸਾਰ ਕਾਰਵਾਈ ਕੀਤੀ ਗਈ।

ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੋਣਾਂ ਨੂੰ ਨਿਰਪੱਖ, ਸਾਫ ਅਤੇ ਪਾਰਦਰਸ਼ੀ ਬਨਾਉਣ ਵਿਚ ਨਾਗਰਿਕ ਆਪਣਾ ਸਹਿਯੋਗ ਕਰਨ। ਇਸ ਸੀ-ਵਿਜਿਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਏਂਡਰਾਇਡ ਫੋਨ ਅਤੇ ਐਪ ਸਟੋਰ ਤੋਂ ਆਈ ਫੋਨ ‘ਤੇ ਡਾਉਨਲੋਡ ਕਰ ਸਕਦੇ ਹਨ। ਆਮਜਨਤਾ ਫੋਟੋ ਖਿੱਚ ਸਕਦੇ ਹਨ ਜਾਂ ਦੋ ਮਿੰਟ ਦੀ ਵੀਡੀਓ ਵੀ ਰਿਕਾਰਡ ਕਰ ਕੇ ਇਸ ਐਪ ‘ਤੇ ਅਪਲੋਡ ਕਰ ਸਕਦੇ ਹਨ। ਇਹ ਫੋਨੋ ਅਤੇ ਵੀਡੀਓ ਜੀਪੀਐਸ ਲੋਕੇਸ਼ਨ ਦੇ ਨਾਲ ਐਪ ‘ਤੇ ਅਪਲੋਡ ਹੋ ਜਾਵੇਗੀ। ਸ਼ਿਕਾਇਤ ਦਰਜ ਕਰਨ ਦੇ 100 ਮਿੰਟਾਂ ਵਿਚ ਸ਼ਿਕਾਇਤ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਫਲਾਇੰਗ ਸਕਵਾਡ, ਸਟੇਟਿਕ ਸਰਵਿਲੈਂਸ ਦੋਵਾਂ ਦੀ ਲਾਇਵ ਜਾਣਕਾਰੀ ਰਹਿੰਦੀ ਹੈ ਅਤੇ ਸੀ-ਵਿਜਿਲ ਐਪ ‘ਤੇ ਜਿਸ ਨੂੰ ਸਥਾਨ ਨਾਲ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਨੇੜੇ ਟੀਮਾਂ ਤੁਰੰਤ ਉੱਥੇ ਪਹੁੰਚਣਗੀਆਂ।

Share