ਹਰਿਆਣਾ ਦੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਪ੍ਰਚਾਰ ਸਲਾਹਕਾਰ ਤਰੁਣ ਭੰਡਾਰੀਆਪਣੀ ਨਿਯੁਕਤੀ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਆਪਣੀ ਨਿਯੁਕਤੀ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਆਪਣੀ ਨਿਯੁਕਤੀ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦਆਪਣੀ ਨਿਯੁਕਤੀ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ

ਚੰਡੀਗੜ੍ਹ, 30 ਜਨਵਰੀ – ਹਰਿਆਣਾ ਦੇ ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਪ੍ਰਚਾਰ ਸਲਾਹਕਾਰ ਤਰੁਣ ਭੰਡਾਰੀ ਨੇ ਆਪਣੀ ਨਿਯੁਕਤੀ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਪਿਛਲੇ 8 ਸਾਲਾਂ ਵਿਚ ਜਨਭਲਾਈ ਲਈ ਚਲਾਈ ਜਾ ਰਹੀ ਯੋਜਨਾਵਾਂ ਨੂੰ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਤਕ ਪਹੁੰਚਾਇਆ ਜਾਵੇਗਾ।

ਉਨ੍ਹਾਂ ਨੇ ਇਹ ਗਲ ਅੱਜ ਸਿਵਲ ਸਕੱਤਰੇਤ ਦਫਤਰ, ਚੰਡੀਗੜ੍ਹ ਵਿਚ ਅਹੁਦਾ ਗ੍ਰਹਿਣ ਕਰਨ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਕਹੀ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ , ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਕਮਲ ਗੁਪਤਾ ਅਤੇ ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਮੌਜੂਦ ਰਹੇ।

ਸ੍ਰੀ ਭੰਡਾਰੀ ਨੇ ਕਿਹਾ ਕਿ ਲੋਕਾਂ ਨੁੰ ਜਨਭਲਾਈਕਾਰੀ ਯੋਜਨਾਵਾਂ ਅਤੇ ਵਿਕਾਸ ਕੰਮਾਂ ਲਈ ਮੀਡੀਆ ਦੇ ਵੱਖ-ਵੱਖ ਸਰੋਤਾਂ ਨਾਲ ਜਾਗਰੁਕ ਕਰਨ ਦਾ ਕੰਮ ਜਾਵੇਗਾ, ਤਾਂ ਜੋ ਆਮਜਨਤਾ ਨੂੰ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਅਤੇ ਉਨ੍ਹਾਂ ਦੇ ਲਾਭ ਲਈ ਚਲਾਈ ਜਾ ਰਹੀ ਜਨਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਮਿਲ ਸਕੇ।

***********

ਸਿ ਚੰਡੀਗੜ੍ਹ, 30 ਜਨਵਰੀ – ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ, ਬੋਰਡਾਂ ਤੇ ਨਿਗਮਾਂ ਆਦਿ ਵਿਚ ਕਰਮਚਾਰੀਆਂ ਦੀ ਮੌਜੂਦਗੀ ਆਧਾਰ ਸਮਰੱਥ ਬਾਇਓਮੈਟ੍ਰਿਕ ਮੋਜੂਦਗੀ ਪ੍ਰਣਾਲੀ ਰਾਹੀਂ ਮੌਜੂਦ ਹਾਜਰੀ ਲਗਾਉਣਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਬਾਇਓਮੈਟ੍ਰਿਕ ਪ੍ਰਣਾਲੀ ਨਾਲ ਹਾਜਰੀ ਜਰੂਰੀ ਰੂਪ ਨਾਲ ਲਗਾਉਣ ਨੂੰ ਕਿਹਾ ਗਿਆ ਹੈ, ਇਸ ਕਾਰਜ ਵਿਚ ਲਾਪ੍ਰਵਾਹੀ ਵਰਤਣ ਨੂੰ ਗੰਭੀਰ ਮੰਨਿਆ ਜਾਵੇਗਾ।

ਸੰਗਠਨਾਤਮਕ ਢਾਂਚਾ ਨੂੰ ਯੁਕਤੀਸੰਗਤ ਬਨਾਉਣ ਤੇ ਸਰਵਿਸ ਰੂਲਸ ਨੂੰ ਸੋਧ ਕਰਨ ਨਾਲ ਸਬੰਧਿਤ ਰਿਪੋਰਟ ਵਿਭਾਗ ਸਿੱਧੇ ਰੇਸ਼ਨਲਾਈਜੇਸ਼ਨ ਕਮੀਸ਼ਨ ਨੂੰ ਭੇਜਣ

ਮੁੱਖ ਸਕੱਤਰ ਨੇ ਜਾਰੀ ਕੀਤੇ ਨਿਰਦੇਸ਼

ਚੰਡੀਗੜ੍ਹ, 30 ਜਨਵਰੀ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੇ ਵਿਭਾਗ ਨਾਲ ਸਬੰਧਿਤ ਸੰਗਠਨਾਤਮਕ ਢਾਂਚੇ ਨੂੰ ਯੁਕਤੀਸੰਗਤ ਬਨਾਉਣ ਅਤੇ ਵਿਭਾਗ ਦੀ ਸਰਵਿਸ ਰੂਲਸ ਨੂੰ ਸੋਧ ਕਰਨ ਨਾਲ ਸਬੰਧਿਤ ਰਿਪੋਰਟ ਸਿੱਧੇ ਰੇਸ਼ਨਲਾਈਜੇਸ਼ਨ ਕਮੀਸ਼ਨ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧ ਵਿਚ ਸਾਰੇ ਪ੍ਰਸਾਸ਼ਨਿਕ ਸਕੱਤਰਾਂ, ਵਿਭਾਗ ਦੇ ਪ੍ਰਮੁੱਖ ਅਤੇ ਡਿਵੀਜਨ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਸੰਗਠਨਾਤਮਕ ਢਾਂਚੇ ਨੂੰ ਯੁਕਤੀਸੰਗਤ ਬਨਾਉਣ, ਵਿਭਾਗ ਡਿਲੀਵਰੇਬਲਸ ਨੂੰ ਸਹੀ ਕਰਨ ਦੇ ਲਈ ਮੌਜੂਦਾ ਵਿਚ ਆਈਸੀਟੀ ਦੀ ਵਰਤੋ ਤੇ ਭਵਿੱਖ ਵਿਚ ਇਸ ਨੂੰ ਅਪਨਾਉਣ ਲਈ ਅਤੇ ਮੁੜ ਪਰਿਭਾਸ਼ਿਤ ਸੰਗਠਨਾਤਮਕ ਢਾਂਚੇ ਦੇ ਆਧਾਰ ‘ਤੇ ਸਰਵਿਸ ਰੂਲਸ ਨੂੰ ਸੋਧ ਕਰਨ ਲਈ 39 ਵਿਭਾਗਾਂ ਵਿਚ ਇਹ ਪ੍ਰਕ੍ਰਿਆ ਸ਼ੁਰੂ ਕੀਤੀ ਗਈ ਸੀ। ਇਸ ਵਿਚ ਹਰਿਆਣਾ ਸਰਕਾਰ ਨੇ ਰੇਸ਼ਨਲਾਈਜੇਸ਼ਨ ਕਮੀਸ਼ਨ ਗਠਨ ਕੀਤਾ ਅਤੇ ਆਈਏਐਸ ਅਧਿਕਾਰੀ (ਸੇਵਾਮੁਕਤ) ਰਾਜਨ ਗੁਪਤਾ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। 39 ਵਿਭਾਗਾਂ ਵਿੱਚੋਂ 8 ਵਿਭਾਗਾਂ ਵੱਲੋਂ ਰਿਪੋਰਟ ਪ੍ਰਾਪਤ ਹੋਈ ਸੀ, ਜਿਸ ਨੂੰ ਰੇਸ਼ਨਲਾਈਜੇਸ਼ਨ ਕਮੀਸ਼ਨ ਨੂੰ ਭੇਜ ਦਿੱਤੀ ਗਈ ਹੈ।

ਉਨ੍ਹਾਂ ਨੇ ਦਸਿਆ ਕਿ 31 ਵਿਭਾਗਾਂ ਤੋਂ ਹੁਣ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ, ਇਸ ਲਈ ਸਬੰਧਿਤ ਵਿਭਾਗ ਰਿਪੋਰਟ ਸਿੱਧੇ ਚੇਅਰਮੈਨ, ਰੇਸ਼ਨਲਾਈਜੇਸ਼ਨ ਕਮੀਸ਼ਨ ਨੂੰ ਭੇਜਣ।

***********

ਸਿ ਚੰਡੀਗੜ੍ਹ, 30 ਜਨਵਰੀ – ਹਰਿਆਣਾ ਸਰਕਾਰ ਨੇ ਹਰਿਆਣਾ ਸਟੇਟ ਲਾ ਕਮਿਸ਼ਨ ਦੇ ਸਕੱਤਰ ਸੰਦੀਪ ਕੁਮਾਰ, ਐਚਸੀਐਸ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਨਾਲ-ਨਾਲ ਗੁਰੂਦੁਆਰਾ ਏਲੇਕਸ਼ਸ, ਹਰਿਆਣਾ ਦੇ ਕਮਿਸ਼ਨਰ ਦਫਤਰ ਵਿਚ ਤੁਰੰਤ ਪ੍ਰਭਾਵ ਨਾਲ ਮੈਂਬਰ ਸਕੱਤਰ ਵਜੋ ਨਿਯੁਕਤ ਕੀਤਾ ਹੈ।

ਚੰਡੀਗੜ੍ਹ, 30 ਜਨਵਰੀ – ਹਰਿਆਣਾ ਪਬਲਿਕ ਇੰਟਰਪ੍ਰਾਈਜਿਜ ਬਿਊਰੋ ਦੇ ਚੇਅਰਮੈਨ ਸ੍ਰੀ ਸੁਭਾਸ਼ ਬਰਾਲਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬਾ ਸਰਕਾਰ ਗਰੀਬ ਵਰਗ ਦਾ ਉਥਾਨਕਰਨ ਲਈ ਦ੍ਰਿੜ ਸੰਕਲਪਿਤ ਹੈ।

ਸ੍ਰੀ ਬਰਾਲਾ ਨੇ ਅੱਜ ਮਹਾਤਮਾ ਗਾਂਧੀ ਦੀ ਬਰਸੀ ‘ਤੇ ਨਮਨ ਕਰਦੇ ਹੋਏ ਕਿਹਾ ਕਿ ਬਾਪੂ ਦੇ ਬਲਿਦਾਨ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ, ਉਨ੍ਹਾਂ ਨੇ ਦੇਸ਼ ਦੀ ਆਜਾਦੀ ਵਿਚ ਜੋ ਯੋਗਦਾਨ ਦਿੱਤਾ, ਉਸ ਦਾ ਰਾਸ਼ਟਰ ਹਮੇਸ਼ਾ ਰਿਣੀ ਰਹੇਗਾ। ਗਰੀਬ ਵਰਗ ਦੇ ਪ੍ਰਤੀ ਗਾਂਧੀ ਜੀ ਦੀ ਬੇਮਿਸਾਲ ਸੋਚ ਸੀ। ਗਾਂਧੀ ਨੇ ਆਜਾਦੀ ਦੇ ਬਾਅਦ ਗਰੀਬਾਂ ਦੇ ਉਥਾਨ ਲਈ ਜੋ ਸੁਪਨਾ ਦੇਖਿਆ ਸੀ ਉਸ ਨੂੰ ਪੂਰਾ ਕਰਨ ਦੇ ਲਈ ਹਰਿਆਣਾ ਸਰਕਾਰ ਲਗਾਤਾਰ ਅੱਠ ਸਾਲਾਂ ਤੋਂ ਕੰਮ ਕਰ ਰਹੀ ਹੈ।

ਸ੍ਰੀ ਸੁਭਾਸ਼ ਬਰਾਲਾ ਨੇ ਦਸਿਆ ਕਿ ਸੂਬੇ ਦੇ ਸੱਭ ਤੋਂ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਸੱਭ ਤੋਂ ਗਰੀਬ ਪਰਿਵਾਰਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੀ ਸਾਲਾਨਾ ਆਮਦਨ ਘੱਟ ਤੋਂ ਘੱਟ 1.80 ਲੱਖ ਰੁਪਏ ਕੀਤੀ ਜਾਵੇਗੀ। ਇਸ ਨਾਲ ਵੱਧ ਤੋਂ ਵੱਧ ਪਰਿਵਾਰਾਂ ਨੂੰ ਗਰੀਬ ਭਲਾਈ ਨਾਲ ਜੁੜੀ ਯੋਜਨਾਵਾਂ ਦਾ ਲਾਭ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤਕ ਅਜਿਹੇ 78 ਹਜਾਰ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਉਨ੍ਹਾਂ ਨੂੰ ਸਵੈਰੁਜਗਾਰ ਲਈ ਕਰਜਾ ਤੇ ਹੋਰ ਯੋਜਨਾਵਾਂ ਰਾਹੀਂ ਸਹਾਇਤਾ ਦਿੱਤੀ ਗਈ ਹੈ।

ਹਰਿਆਣਾ ਪਬਲਿਕ ਇੰਟਰਪ੍ਰਾਈਜਿਜ ਬਿਊਰੋ ਦੇ ਚੇਅਰਮੈਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਵੱਧ ਤੋਂ ਵੱਧ ਗਰੀਬਾਂ ਨੂੰ ਮੁਫਤ ਇਲਾਜ ਦੀ ਸਹੂਲਤ ਦੇਣ ਲਈ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦਾ ਵਿਸਤਾਰ ਕਰਦੇ ਹੋਏ 21 ਨਵੰਬਰ, 2022 ਤੋਂ ਚਿਰਾਯੂ ਯੋਜਨਾ ਲਾਗੂ ਕੀਤੀ ਹੈ। ਇਸ ਯੋਜਨਾ ਤਹਿਤ 1 ਲੱਖ 80 ਹਜਾਰ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਲਗਭਗ 13 ਲੱਖ ਨਵੇਂ ਪਰਿਵਾਰਾਂ ਨੂੰ ਮੁਫਤ ਇਲਾਜ ਦੀ ਸਹੂਲਤ ਮਿਲ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ 500 ਤਰ੍ਹਾ ਦੀ ਦਵਾਈਆਂ ਅਤੇ 31 ਤਰ੍ਹਾ ਦੇ ਆਪਰੇਸ਼ਨ ਮੁਫਤ ਕਰਵਾਏ ਜਾ ਰਹੇ ਹਨ। ਇਹੀ ਨਹੀਂ ੲਨੇਮਿਆ ਮੁਕਤ ਭਾਰਤ ਪ੍ਰੋਗ੍ਰਾਮ ਵਿਚ ਹਰਿਆਣਾ ਨੂੰ ਦੇਸ਼ ਵਿਚ ਪਹਿਲਾ ਸਥਾਨ ਮਿਲਿਆ ਹੈ।

ਸ੍ਰੀ ਸੁਭਾਸ਼ ਬਰਾਲਾ ਨੈ ਗਰੀਬ ਵਰਗ ਲਈ ਸ਼ੁਰੂ ਕੀਤੀ ਗਈ ਯੋਜਨਾਵਾਂ ਦੀ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਤੋਂਦੇਯ ਪਰਿਵਾਰਾਂ ਦੀ ਸਿਹਤ ਜਾਂਚ ਲਈ ਨਿਰੋਗੀ ਹਰਿਆਣਾ ਯੋਜਨਾ ਵੀ ਸ਼ੁਰੂ ਕੀਤੀ ਹੈ। ਜਿਨ੍ਹਾਂ ਗਬੀਬ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ 80 ਹਜਾਰ ਰੁਪਏ ਸਾਲਾਨਾ ਤ ਘੱਟ ਹੈ, ਉਨ੍ਹਾਂ ਬੇਘਰ ਪਰਿਵਾਰਾਂ ਦਾ ਸਰਵੇਖਣ ਕਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ ਪ੍ਰਾਥਮਿਕਤਾ ਦੇ ਆਧਾਰ ‘ਤੇ ਮਕਾਨ ਦਿੱਤੇ ਜਾਣਗੇ। ਇਸ ਯੋਜਨਾ ਦੇ ਤਹਿਤ ਗਰੀਬਾਂ ਲਈਮਕਾਨ ਬਣਾਏ ਗਏ ਹਨ।

ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਪਰਿਵਾਰ ਸਮਰਿੱਧ ਯੋਜਨਾ ਦੇ ਤਹਿਤ ਬੀਪੀਐਲ ਪਰਿਵਾਰਾਂ ਨੂੰ 6 ਹਜਾਰ ਰੁਪਏ ਸਾਲਾਨਾ ਸਹਾਇਤਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਤਹਿਤ ਰੇਹੜੀ ਫੜੀ ਵਾਲਿਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 10 ਹਜਾਰ ਰੁਪਏ ਤਕ ਦਾ ਕਰਜਾ ਦਿੱਤਾ ਜਾ ਰਿਹਾ ਹੈ।

******

ਖੇਲੋ ਇੰਡੀਆ ਕੇਂਦਰ ਖੋਲਣ ਲਈ 15 ਫਰਵਰੀ, 2023 ਤਕ ਕਰ ਸਕਦੇ ਹਨ ਬਿਨੇ

ਖੇਲੋ ਇੰਡੀਆ ਦੇ ਪਾਸਟ ਚੈਂਪੀਅਨ ਏਥਲੀਟਾਂ ਦੇ ਲਈ ਮੌਕਾਂ

ਚੰਡੀਗੜ੍ਹ, 30 ਜਨਵਰੀ( – ਹਰਿਆਣਾ ਖੇਡ ਵਿਭਾਗ ਨੇ ਪੰਚਕੂਲਾ ਵਿਚ ਖੇਲੋ ਇੰਡੀਆ ਯੂਥ ਗੇਮਸ -2021 ਦੇ ਪਿਛਲੇ ਸਾਲ ਜੂਨ ਮਹੀਨੇ ਵਿਚ ਸਫਲ ਪ੍ਰਬੰਧ ਦੇ ਬਾਅਦ ਖੇਲੋ ਇੰਡੀਆ ਨੂੰ ਰਾਜ ਦੇ ਹੋਰ ਸਥਾਨਾਂ ‘ਤੇ ਪਹੁੰਚਾਉਣ ਦੀ ਪਹਿਲ ਕਰਦੇ ਹੋਏ ਖੇਲੋ ਇੰਡੀਆ ਦੇ ਪਾਸਟ ਚੈਂਪੀਅਨ ਏਥਲੀਟ, ਖੇਲੋ ਇੰਡੀਆ ਸਮਾਲ ਸੈਂਟਰ (ਕੇਆਈਸੀ) ਸਰਕਾਰੀ ਸੰਗਠਨ ਸਥਾਪਿਤ ਕਰਨ ਦੇ ਲਈ ਬਿਨੇ ਮੰਗੇ ਹਨ।

ਖੇਡ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰ ਸਰਕਾਰ ਤੇ ਭਾਰਤੀ ਖੇਡ ਅਥਾਰਿਟੀ ਦੀ ਯੋਜਨਾ ਦੇ ਤਹਿਤ 12 ਹੋਰ ਜਿਲ੍ਹਿਆਂ ਨਾਂਅ ਫਤਿਹਾਬਾਦ, ਗੁਰੂਗ੍ਰਾਮ, ਹਿਸਾਰ, ਕਰਨਾਲ, ਮੇਵਾਤ, ਮਹੇਂਦਰਗੜ੍ਹ, ਪੰਚਕੂਲਾ, ਪਾਣੀਪਤ, ਰਿਵਾੜੀ, ਰੋਹਤਕ, ਸਿਰਸਾ ਅਤੇ ਸੋਨੀਪਤ ਵਿਚ ਖੇਲੋ ਇੰਡੀਆ ਕੇਂਦਰ ਖੋਲੇ ਜਾਣਗੇ।

ਉਨ੍ਹਾਂ ਨੇ ਦਸਿਆ ਕਿ ਕੇਂਦਰ ਖੋਲਣ ਦੇ ਇਛੁੱਕ ਖਿਡਾਰੀ ਸਬੰਧਿਤ ਜਿਲ੍ਹਾ ਖੇਡ ਅਧਿਕਾਰੀ ਦਫਤਰ ਵਿਚ 15 ਫਰਵਰੀ, 2023 ਤਕ ਬਿਨੈ ਕਰ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਯੋਜਨਾ ਦੀ ਪੂਰੀ ਜਾਣਕਾਰੀ ਵਿਭਾਗ ਦੀ ਵੈਬਸਾਇਟ http://haryanasports.gov.in ‘ਤੇ ਉਪਲਬਧ ਹੈ।

ਪਹਿਲਾ ਮਹਿਲਾ ਅੰਡਰ-19 ਟੀ-20 ਕ੍ਰਿਕੇਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੀ ਕਪਤਾਨ ਸ਼ੇਫਾਲੀ ਵਰਮਾ ਦੇ ਘਰ ਪਹੁੰਚੇ ਮੁੱਖ ਮੰਤਰੀ ਮਨੋਹਰ ਲਾਲ

ਮੁੱਖ ਮੰਤਰੀ ਨੇ ਸ਼ੇਫਾਲੀ ਵਰਮਾ ਦੇ ਪਰਿਵਾਰ ਦਾ ਕੀਤਾ ਅਭਿਨੰਦਨ

ਹਰਿਆਣਾ ਦੀ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ – ਮੁੱਖ ਮੰਤਰੀ

ਚੰਡੀਗੜ੍ਹ, 30 ਜਨਵਰੀ – ਅੰਡਰ-19 ਟੀ20 ਵਲਡ ਕੱਪ ਜੇਤੂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਸ਼ੇਫਾਲੀ ਵਰਮਾ ਦੇ ਰੋਹਤਕ ਸਥਿਤ ਰਿਹਾਇਸ਼ ‘ਤੇ ਪਹੁੰਚ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਮਿਠਾਈ ਖਲਾ ਕੇ ਤੇ ਗੁਲਦਸਤਾ ਦੇ ਕੇ ਵਧਾਹੀ ਦਿੱਤੀ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਅੰਡਰ-19 ਵਿਸ਼ਵ ਕੱਪ ਜਿਤਿਆ ਹੈ। ਇਸ ਇਤਿਹਾਸਕ ਜਿੱਤ ‘ਤੇ ਬੇਟੀ ਸ਼ੇਫਾਲੀ ਅਤੇ ਪੂਰੀ ਕ੍ਰਿਕੇਟ ਟੀਮ ‘ਤੇ ਸੂਬੇ ਤੇ ਦੇਸ਼ ਨੂੰ ਮਾਣ ਹੈ। ਮੁੱਖ ਮੰਤਰੀ ਨੇ ਇਸ ਨੌਜੁਆਨ ਟੀਮ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੁਲਾਕਾਤ ਦੌਰਾਨ ਸ਼ੇਫਾਲੀ ਵਰਮਾ ਦੇ ਦਾਦਾ ਸੰਤ ਲਾਲ ਵਰਮਾ ਤੇ ਪਿਤ ਸੰਜੀਵ ਵਰਮਾ ਨੇ ਵੀ ਮੁੱਖ ਮੰਤਰੀ ਦਾ ਸ਼ਾਲ ਭੇਂਟ ਕਰ ਸਨਮਾਨ ਕੀਤਾ। ਇਸ ਮੌਕੇ ‘ਤੇ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਰਹੇ।

ਵਰਨਣਯੋਗ ਹੈ ਕਿ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਪਹਿਲਾ ਮਹਿਲਾ ਅੰਡਰ -19 ਟੀ20 ਕ੍ਰਿਕੇਟ ਵਲਡ ਕੱਪ ਭਾਰਤ ਦੇ ਨਾਂਅ ਹੋਇਆ ਹੈ। ਹਰਿਆਣਾ ਦੀ ਬੇਟੀ ਸ਼ੇਫਾਲੀ ਵਰਮਾ ਦੀ ਅਗਵਾਈ ਹੇਠ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਇਤਿਹਾਸ ਰੱਚਦੇ ਹੋਏ ਇੰਗਲੈਂਡ ਨੁੰ ਹਰਾ ਕੇ ਵਿਸ਼ਵ ਕੱਪ ਜਿਤਿਆ ਹੈ। 29 ਜਨਵਰੀ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਤੋਂ ਹਰਾਇਆ। ਇਸ ਦੇ ਨਾਲ ਹੀ ਭਾਂਰਤ ਇਹ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ।

Share