ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਲਈ ਸੂਬਾ ਪੂਰੀ ਤਰਾਂ ਨਾਲ ਤਿਆਰ – ਮੁੱਖ ਮੰਤਰੀ ਮਨੋਹਰ ਲਾਲ.

ਚੰਡੀਗੜ, 13 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਲਈ ਸੂਬਾ ਪੂਰੀ ਤਰਾਂ ਨਾਲ ਤਿਆਰ ਹੈ| ਇਸ ਲਈ ਉਨਾਂ ਨੇ ਅਧਿਕਾਰੀਆਂ ਨੂੰ ਜਿੱਥੇ ਵੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਲੋਂੜ ਹੋਵੇ, ਉਸ ਨੂੰ ਪਹਿਲੀ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ|
ਮੁੱਖ ਮੰਤਰੀ ਨੇ ਇਹ ਆਦੇਸ਼ ਇੱਥੇ ਕਲ ਦੇਰ ਸ਼ਾਮ ਨੂੰ ਆਯੋਜਿਤ ਖੇਲੋ ਇੰਡਿਆ ਯੂਥ ਗੇਮ, 2021 ਦੇ ਸਬੰਧ ਵਿਚ ਖੇਡ ਤੇ ਯੁਵਾ ਮਾਮਲੇ ਵਿਭਾਗ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ| ਮੀਟਿੰਗ ਵਿਚ ਖੇਡ ਤੇ ਯੁਮਾ ਮਾਮਲਿਆਂ ਦੇ ਰਾਜ ਮੰਤਰੀ ਸੰਦੀਪ ਸਿੰਘ ਵੀ ਹਾਜਿਰ ਸਨ| ਮੀਟਿੰਗ ਵਿਚ ਖੇਲੋ ਇੰਡਿਆ ਯੂਥ ਗੇਮ, 2021 ਦ ਸਫਲ ਆਯੋਜਨ ਲਈ ਮੁੱਖ ਮੰਤਰੀ, ਖੇਡ ਮੰਤਰੀ ਅਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਤਿੰਨ ਕਮੇਟੀਆਂ ਨਿਗਰਾਨੀ ਕਮੇਟੀ, ਕੋਰ ਕਮੇਟੀ ਅਤੇ ਕਾਰਜਕਾਰੀ ਕਮੇਟੀ ਦੀ ਵੀ ਪ੍ਰਵਾਨਗੀ ਦਿੱਤੀ ਗਈ|
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਵਿਚ ਮੋਹਰੀ ਖੇਡ ਹਬ ਵੱਜੋਂ ਉਭਰਿਆ ਹੈ ਅਤੇ ਇੱਥੇ ਦੇ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ| ਉਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਖ-ਵੱਖ ਖੇਡਾਂ ਦੇ ਆਯੋਜਨ ਲਈ ਯੋਗ ਵਿਵਸਥਾ ਯਕੀਨੀ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ| ਦੇਸ਼ ਭਰ ਤੋਂ ਹਿੱਸਾ ਲੈਣ ਲਈ ਆਉਣ ਵਾਲੇ ਖਿਡਾਰੀਆਂ ਨੂੰ ਯੋਗ ਰਹਿਣ ਅਤੇ ਹੋਰ ਸਹੂਲਤਾਂ ਦਿੱਤੀ ਜਾਣਗੀਆਂ|
ਉਨਾਂ ਕਿਹਾ ਕਿ ਖੇਲੋ ਇੰਡਿਆ ਯੂਥ ਗੇਮ, 2021 ਦੇ ਆਯੋਜਨ ਦਾ ਮੰਤਵ ਖਿਡਾਰੀਆਂ ਨੂੰ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਮੰਚ ਦੇਣਾ ਹੈ| ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਖੇਲੋ ਇੰਡਿਆ ਯੂਥ ਗੇਮ, 2021 ਨੂੰ ਯਾਦਗਾਰ ਬਣਾਉਦ ਲਈ ਆਦੇਸ਼ ਦਿੱਤੇ ਤਾਂ ਜੋ ਹਰਿਆਣਾ ਤੇ ਖੇਡਾਂ ਦੇ ਇਤਿਹਾਸ ਵਿਚ ਇਸ ਨੂੰ ਲੰਬੇ ਸਮੇਂ ਤਕ ਯਾਦ ਰੱਖਿਆ ਜਾ ਸਕੇ| ਉਨਾਂ ਕਿਹਾ ਕਿ ਰਾਜ ਦੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ, ਜਿਸ ਕਾਰਣ ਰਾਜ ਨੂੰ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ|
ਮੀਟਿੰਗ ਦੌਰਾਨ, ਮੁੱਖ ਮੰਤਰੀ ਨੂੰ ਆਯੋਜਨ ਲਈ ਖੇਡ ਬੁਨਿਆਦੀ ਢਾਂਚਾ ਦੇ ਅਪਗ੍ਰੇਸ਼ਨ ਲਈ ਲੋਂੜੀਦੀ ਸਹੂਲਤਾਂ ਦੀ ਸੂਚੀ ਤੋਂ ਜਾਣੂੰ ਕਰਵਾਇਆ ਗਿਆ, ਜਿੰਨਾਂ ਵਿਚ ਮੁੱਖ ਥਾਂਵਾਂ ‘ਤੇ ਖਿਡਾਰੀਆਂ ਲਈ ਉੱਚ ਪੱਧਰੀ ਜਿਮ ਸਥਾਪਿਤ ਕਰਨਾ ਅਤੇ ਵਿਭਾਗ ਵੱਲੋਂ ਪਹਿਲਾਂ ਹੀ ਸਕੋਰ ਬੋਰਡ ਦੀ ਸਹੂਲਤ ਕੀਤਾ ਜਾਣਾ ਸ਼ਾਮਿਲ ਹੈ| ਇਸ ਤੋਂ ਇਲਾਵਾ, ਖਿਡਾਰੀਆਂ ਦੇ ਰਹਿਣ ਦੀ ਵਿਵਸਥਾ ਦੇ ਨਾਲ-ਨਾਲ ਖੇਡ ਬੁਨਿਆਦੀ ਢਾਂਚਾ ਦੀ ਜਿਓ ਮੈਪਿੰਗ ਕੀਤੀ ਹੈ|
ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪੰਚਕੂਲਾ ਦੇ ਸੈਕਟਰ 3 ਸਥਿਤ ਤਾਊ ਦੇਵੀ ਲਾਲ ਖੇਡ ਕੰਪਲੈਕਸ ਵਿਚ ਉਦਘਾਟਨ ਅਤੇ ਸਮਾਪਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ| ਖੇਲੋ ਇੰਡਿਆ ਯੂਥ ਗੇਮ, 2021 ਵਿਚ ਐਥਲੇਟਿਕਸ, ਟੇਬਲ ਟੇਨਿਸ, ਤੀਰਅੰਦਾਜੀ, ਰੇਸਲਿੰਗ, ਬੈਂਡਮਿੰਟਨ, ਵੇਟ ਲਿਫਿਟਿੰਗ, ਬਾਕਸਿੰਗ, ਸ਼ੂਟਿੰਗ, ਹਾਕੀ, ਸਾਇਕਲਿੰਗ, ਬਾਸਕੇਟਬਾਲ, ਕਬੱਡੀ, ਵਾਲੀਬਾਲ, ਖੋ-ਖੋ, ਫੁਟਬਾਲ, ਜੂਡੋ, ਤੈਰਾਕੀ, ਜਿਮਨਾਸਿਟਕਸ, ਲਾਨ ਟੇਨਿਸ, ਲਾਨ ਬਾਊਲੀਅ ਅਤੇ ਹੈਂਡਬਾਲ ਵਰਗੀ ਵੱਖ-ਵੱਖ ਖੇਡ ਮੁਕਾਬਲਿਆਂ ਦੇਸ਼ ਦੇ ਵੱਖ-ਵੱਖ ਜਿਲਿ•ਆਂ ਵਿਚ ਆਯੋਜਿਤ ਕੀਤੀ ਜਾਵੇਗੀ|
ਮੀਟਿੰਗ ਵਿਚ ਮੁੱਖ ਮੰਤਰੀ ਨੇ ਖੇਡ ਆਯੋਜਨ ਲਈ ਲੋਂੜੀਦੀ ਬੁਨਿਆਦੀ ਢਾਂਚਾ ਦੇ ਵਿਕਾਸ ਅਤੇ ਅਪਗ੍ਰੇਡੇਸ਼ਨ ਲਈ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ, ਜਿਸ ਤੋਂ ਬਾਅਦ ਇਸ ਬਜਟ ਨੂੰ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ|
ਮੀਟਿੰਗ ਵਿਚ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਡਾਇਰੈਕਟਰ ਐਸ.ਐਸ.ਫੁਲਿਆ ਸਮੇਤ ਸੀਨੀਅਰ ਅਧਿਕਾਰੀ ਹਾਜਿਰ ਸਨ|

*****
ਹਰਿਆਣਾ ਰਿਹਾਇਸ਼ ਬੋਰਡ ਨੇ 18 ਨਵੰਬਰ ਨੂੰ 579 ਫੈਲਟਾਂ ਦੀ ਈ-ਨਿਲਾਮੀ ਕਰਨ ਦਾ ਫੈਸਲਾ ਕੀਤਾ
ਚੰਡੀਗੜ, 13 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਸੂਬੇ ਦੇ ਸਾਰੇ ਲੋਕਾਂ ਨੂੰ ਘਰ ਮਹੁੱਇਆ ਕਰਵਾਉਣ ਦੀ ਸੋਚ ਨੂੰ ਅਮਲੀਜਾਮਾ ਪਹਿਨਾਉਂਦੇ ਹੋਏ ਹਰਿਆਣਾ ਰਿਹਾਇਸ਼ ਬੋਰਡ ਨੇ 18 ਨਵੰਬਰ, 2020 ਨੂੰ ਪੰਚਕੂਲਾ, ਹਿਸਾਰ, ਗੁਰੂਗ੍ਰਾਮ ਤੇ ਫਰੀਦਾਬਾਦ ਵਿਚ 579 ਫੈਲਟਾਂ ਦੀ ਈ-ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ| ਇਸ ਤੋਂ ਬਾਅਦ 7312 ਫੈਲਟਾਂ ਦੀ ਈਡਬਲਯੂਐਸ/ਬੀਪੀਐਲ ਸ਼੍ਰੇਣੀ ਦੇ ਲੋਕਾਂ ਲਈ ਅਤੇ 84 ਵਪਾਰਕ ਸੰਪਤੀਆਂ ਦੀ ਵੀ ਈ-ਨਿਲਾਮੀ ਕੀਤੀ ਜਾਵੇਗੀ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਮੁੱਖ ਪ੍ਰਸ਼ਾਸਕ ਅੰਸ਼ਜ ਸਿੰਘ ਨੇ ਦਸਿਆ ਕਿ ਰਾਜ ਸਰਕਾਰ ਸੂਬੇ ਵਿਚ ਰਹਿਣ ਵਾਲੇ ਸਾਰੇ ਲੋਂੜਮੰਦ ਲੋਕਾਂ ਦੇ ਘਰ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੈ| ਉਨਾਂ ਦਸਿਆ ਕਿ ਇਸ ਦਿਸ਼ਾ ਵਿਚ ਕਦਮ ਚੁੱਕਦੇ ਹੋਏ ਬੋਰਡ ਵੱਲੋਂ ਅੰਬਾਲਾ, ਹਿਸਾਰ, ਫਰੀਦਾਬਾਦ, ਪੰਚਕੂਲਾ, ਸਿਰਸਾ, ਸੋਨੀਪਤ, ਗੁਰੂਗ੍ਰਾਮ, ਬਹਾਦੁਰਗੜ, ਨਗਲ ਸੇਠਿਆਂ (ਹਿਮਸ਼ਿਖਾ), ਮਤਲੌੜ, ਭਿਵਾਨੀ, ਕੁਰੂਕਸ਼ੇਤਰ, ਪਾਣੀਪਤ, ਰੋਹਤਕ, ਝੱਜਰ, ਕੈਥਲ, ਰਿਵਾੜੀ, ਧਾਰੂਹੇੜਾ ਵਿਚ ਹਰਿਆਣਾ ਰਿਹਾਇਸ਼ ਬੋਰਡ ਵੱਲੋਂ ਬਣਾਏ ਗਏ ਫੈਲਟਾਂ ਦੀ ਨਿਲਾਮੀ ਕੀਤੀ ਜਾਵੇਗੀ| ਉਨਾਂ ਦਸਿਆ ਕਿ ਇਸ ਬਾਰੇ ਵੇਰਵੇ ਸਹਿਤ ਜਾਣਕਾਰੀ ਬੋਰਡ ਦੀ ਵੈਬਸਾਇਟ ‘ਤੇ ਉਪਲੱਬਧ ਹਨ|
ਉਨਾਂ ਦਸਿਆ ਕਿ 18 ਨਵੰਬਰ, 2020 ਨੂੰ ਜਿੰਨਾਂ ਫੈਲਟਾਂ ਦੀ ਨਿਲਾਮੀ ਹੋਵੇਗੀ, ਉਸ ਲਈ ਰਜਿਸਟਰੇਸ਼ਨ ਇਕ ਅਕਤੂਬਰ, 2020 ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਇਹ 17 ਨਵੰਬਰ, 2020 ਨੂੰ ਸ਼ਾਮ 4 ਵਜੇ ਤਕ ਜਾਰੀ ਰਹੇਗਾ| ਇਸ ਵਿਚ ਆਮ ਵਰਗ ਲਈ 1000 ਰੁਪਏ ਰਜਿਸਟਰੇਸ਼ਨ ਫੀਸ ਰੱਖੀ ਗਈ ਹੈ, ਜਦੋਂ ਕਿ ਈਡਬਲਯੂਐਸ/ਬੀਪੀਐਸ ਲਈ ਮੁਫਤ ਹਨ|
ਮੁੱਖ ਪ੍ਰਸ਼ਾਸਕ ਨੇ 18 ਨਵੰਬਰ ਨੂੰ ਈ-ਨਿਲਾਮੀ ਕੀਤੇ ਜਾਣ ਵਾਲੇ ਫੈਲਟਾਂ ਦੀ ਰਾਖਵੀਂ ਕੀਮਤ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਚਕੂਲਾ ਦੇ ਸੈਕਟਰ 14 ਦੇ ਟਾਈਪ-1 ਲਈ 18 ਲੱਖ ਰੁਪਏ (ਕਵਰਡ ਏਰਿਆ 42.25 ਵਰਗ ਮੀਟਰ), ਟਾਈਪ-2 ਫੈਲਟ ਲਈ 25 ਲੱਖ (ਕਵਰ ਏਰਿਆ 52.56 ਵਰਗ ਮੀਟਰ), ਟਾਈਪ 3 ਫੈਲਟ ਲਈ 35 ਲੱਖ (ਕਵਰ ਏਰਿਆ 70.45 ਵਰਗ ਮੀਟਰ), ਟਾਈਪ-4 ਫਲੈਟ ਲਈ 40 ਲੱਖ (ਕਵਰ ਏਰਿਆ 90.45 ਵਰਗ ਮੀਟਰ), ਟਾਈਪ 5 ਫੈਲਟ ਲਈ 50 ਲੱਖ (ਕਵਰ ਏਰਿਆ 142.71 ਵਰਗ ਮੀਟਰ), ਸੈਕਟਰ 6 ਵਿਚ ਡੂਪਲੈਕਸ ਲਈ 160 ਲੱਖ (ਕਵਰ ਏਰਿਆ 167.22 ਵਰਗ ਮੀਟਰ), ਸੈਕਟਰ 20 ਵਿਚ ਟਾਈਪ 1 ਫਲੈਟ ਲਈ 90 ਲੱਖ (ਕਵਰ ਏਰਿਆ 191.31 ਵਰਗ ਮੀਟਰ), ਹਿਸਾਰ ਦੇ ਸੈਕਟਰ 1 ਤੇ 4 ਵਿਚ ਐਚਆਈਜੀ 1 ਫੈਲਟ ਲਈ 14.89 ਲੱਖ (ਕਵਰ ਏਰਿਆ 68.68 ਵਰਗ ਮੀਟਰ), ਐਮਆਈਜੀ 1 ਫੈਲਟ ਲਈ 14.02 ਲੱਖ (ਕਵਰ ਏਰਿਆ 69.74 ਵਰਗ ਮੀਟਰ), ਐਲਆਈਜੀ 1 ਫਲੈਟ ਲਈ 12.71 ਲੱਖ (ਕਵਰ ਏਰਿਆ 38.04 ਵਰਗ ਮੀਟਰ), ਫਰੀਦਾਬਾਦ ਦੇ ਸੈਕਟਰ 28 ਵਿਚ ਐਮਆਈਜੀ 1 ਫਲੈਟ ਲਈ 150 ਲੱਖ (ਕਵਰ ਏਰਿਆ 195.65 ਵਰਗ ਮੀਟਰ) ਤੇ ਗੁਰੂਗ੍ਰਾਮ ਟਾਇਪ -2 ਫਲੈਟ ਲਈ 150 ਲੱਖ ਰੁਪਏ (ਕਵਰ ਏਰਿਆ 125.50 ਵਰਗ ਮੀਟਰ) ਰਾਖਵੀਂ ਕੀਮਤ ਨਿਰਧਾਰਿਤ ਕੀਤੀ ਹੈ|

Share