ਸੂਬੇ ਵਿਚ ਸਾਰੀਆਂ ਲਈ ਸਿਖਿਆ, ਸਿਹਤ ਤੇ ਸੁਰੱਖਿਆ ‘ਤੇ ਫੋਕਸ ਕੀਤਾ ਜਾਵੇਗਾ – ਮੁੱਖ ਮੰਤਰੀ.

ਚੰਡੀਗੜ 27 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਰੋਟੀ, ਕਪੜਾ ਅਤੇ ਮਕਾਨ ਤੋਂ ਅੱਗੇ ਵੱਧਾ ਕੇ ਸ਼ੀ (ਐਸਐਚਈ) ਫੈਕਟਰ ਯਾਨੀ ਸਾਰੀਆਂ ਲਈ ਸਿਖਿਆ, ਸਿਹਤ ਤੇ ਸੁਰੱਖਿਆ ‘ਤੇ ਫੋਕਸ ਕੀਤਾ ਜਾਵੇਗਾ| ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਪ੍ਰਧਾਨਗੀ ਹੇਠ ਅਗਲੇ ਪੰਜ ਸਾਲ ਦੌਰਾਨ ਸਰਕਾਰ ਦੀ ਯੋਜਨਾਵਾਂ ਦਾ ਸੰਕਲਪ ਪੱਤਰ ਵੀ ਤਿਆਰ ਕੀਤਾ ਜਾ ਰਿਹਾ ਹੈ|
ਮੁੱਖ ਮੰਤਰੀ ਨੇ ਅੱਜ ਰੋਹਤਕ ਵਿਚ ਇਕ ਪ੍ਰੋਗ੍ਰਾਮ ਦੌਰਾਨ ਕਿਹਾ ਕਿ ਮੌਜ਼ੂਦਾ ਸੂਬਾ ਸਰਕਾਰ ਨੇ ਕਿਸਾਨ, ਗਰੀਬ, ਵਪਾਰੀ, ਸਿਖਿਆ ਆਦਿ ਨਾਲ ਜੁੜੀ ਯੋਜਨਾਵਾਂ ਦੇ ਨਾਲ-ਨਾਲ ਮੇਰਾ ਪਰਿਵਾਰ-ਮੇਰੀ ਪਛਾਣ ਨਾਮਕ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਹੁਣ ਯੋਜਨਾਵਾਂ ਖੁਦ ਚਲ ਕੇ ਜਨਤਾ ਤਕ ਪਹੁੰਚਾਉਣਗੇ| ਇਹ ਇਕ ਅਜਿਹੀ ਵਿਵਸਥਾ ਹੈ ਜੋ ਕਿ ਸਰਕਾਰੀ ਸੇਵਾਵਾਂ ਤੇ ਯੋਜੜਨਾਵਾਂ ਦੇ ਲਾਗੂਕਰਨ ਲਈ ਕ੍ਰਾਂਤੀਕਾਰੀ ਸਾਬਤ ਹੋ
*****
ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਇਕ ਮਹੀਨੇ ਅੰਦਰ ਆਨਲਾਈਨ ਤਬਾਦਲਾ ਨੀਤੀ ਤਿਆਰ ਕਰਨ ਦੇ ਆਦੇਸ਼ ਦਿੱਤੇ
ਚੰਡੀਗੜ 27 ਜੁਲਾਈ – ਹਰਿਆਣਾ ਸਰਕਾਰ ਨੇ ਸਾਰੇ ਪ੍ਰਸ਼ਾਸਨਿਕ ਸਕੱਤਰਾਂ ਅਤੇ ਵਿਭਾਗ ਮੁੱਖੀਆਂ ਨੂੰ ਇਕ ਮਹੀਨੇ ਦੇ ਅੰਦਰ ਆਨਲਾਈਨ ਤਬਾਦਲਾ ਨੀਤੀ ਤਿਆਰ ਕਰਕੇ ਇਸ ਦੀ ਕਾਪੀ ਮੁੱਖ ਸਕੱਤਰ ਦਫ਼ਤਰ (ਜਰਨਲ ਸੇਵਾਵਾਂ-2) ਨੂੰ ਭੇਜਣ ਦੇ ਆਦੇਸ਼ ਦਿੱਤੇ ਹਨ|
ਜਰਨਲ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਜੇਲ, ਲੋਕ ਨਿਰਮਾਣ (ਭਵਨ ਤੇ ਸੜਕਾਂ), ਜਨ ਸਿਹਤ ਇੰਜੀਨੀਅਰਿੰਗ, ਪਸ਼ੂ ਪਾਲਣ, ਸਕੂਲ ਸਿਖਿਆ, ਉੱਚੇਰੀ ਸਿਖਿਆ ਅਤੇ ਟਰਾਂਸਪੋਰਟ ਵਿਭਾਗ ਸਮੇਤ 14 ਵਿਭਾਗਾਂ ਦੀ ਚੋਣ ਪਹਿਲੀ ਅਪ੍ਰੈਲ, 2018 ਨਾਲ ਆਨਲਾਈਨ ਤਬਾਦਲਾ ਨੀਤੀ ਲਾਗੂ ਕਰਨ ਲਈ ਕੀਤਾ ਗਿਆ ਸੀ|

****
ਹਰਿਆਣਾ ਸਰਕਾਰ ਨੇ ਦੇਵਿੰਦਰ ਕੁਮਾਰ ਕਪਿਲ ਨੂੰ ਡਿਪਟੀ ਸਕੱਤਰ ਦੇ ਅਹੁੱਦੇ ‘ਤੇ ਪਦੋਂਉੱਨਤ ਕੀਤਾ
ਚੰਡੀਗੜ 27 ਜੁਲਾਈ – ਹਰਿਆਣਾ ਸਰਕਾਰ ਨੇ ਹਰਿਆਣਾਂ ਸਕੱਤਰੇਤ ਸੇਵਾ-1 ਦੇ ਦੇਵਿੰਦਰ ਕੁਮਾਰ ਕਪਿਲ, ਅੰਡਰ ਸਕੱਤਰ ਨੂੰ ਡਿਪਟੀ ਸਕੱਤਰ ਦੇ ਅਹੁੱਦੇ ‘ਤੇ ਪਦੋਂਉੱਨਤ ਕੀਤਾ ਹੈ|

ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥ ਨਾਲ ਨੌਜੁਆਨ ਨੂੰ ਫੜਿਆ
ਚੰਡੀਗੜ 27 ਜੁਲਾਈ – ਹਰਿਆਣਾ ਪੁਲਿਸ ਨੇ ਨਸ਼ਾ ਤਸਕਰੀ ਦੀ ਵਾਰਦਾਤਾਂ ‘ਤੇ ਨੱਥ ਪਾਉਣ ਲਈ ਸੂਬੇ ਵਿਚ ਵਿਸ਼ੇਸ਼ ਮੁਹਿੰਮ ਚਲਾਈ ਹੈ ਅਤੇ ਅਪਰਾਧੀਆਂ ਨੂੰ ਫੜੀਆ ਜਾ ਰਿਹਾ ਹੈ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਜਿਲਾ ਪਾਣੀਪਤ ਵਿਚ ਐਨਡੀਪੀਐਸ ਅਮਲੇ ਦੀ ਇਕ ਟੀਮ ਏਐਸਆਈ ਜੋਗੇਂਦਰ ਸਿੰਘ ਦੀ ਅਗਵਾਈ ਹੇਠ ਨੌਲਥਾ ਬ੍ਰਾਹਮਣਾ ਮਾਜਰਾ ਮੋਡ ‘ਤੇ ਗਸ਼ਤ ਕਰ ਰਹੀ ਸੀ| ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਸ਼ੱਕੀ ਕਿਸਮ ਦਾ ਨੌਜੁਆਨ ਇਸਰਾਨਾ ਵੱਲੋਂ ਟੈਂਪੋ ਵਿਚ ਸਵਾਰ ਹੋ ਕੇ ਆ ਰਿਹਾ ਹੈ| ਇਸ ਸੂਚਨਾ ਦੇ ਆਧਾਰ ‘ਤੇ ਟੀਮ ਨੇ ਤੁਰੰਤ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ| ਕੁਝ ਦੇਰ ਬਾਅਦ ਸਵਾਰੀਆਂ ਤੋਂ ਭਰੀਆ ਇਕ ਟੈਂਪੋ ਇਸਰਾਨਾ ਵੱਲ ਆ ਕੇ ਨਾਕੇ ਤੋਂ ਥੋੜਾ ਪਹਿਲਾਂ ਰੁਕਿਆ, ਜਿਸ ਵਿਚੋਂ ਇਕ ਨੌਜੁਆਨ ਹੱਥ ਵਿਚ ਪਲਾਸਟਿਕ ਦੀ ਥੈਲੀ ਲੈ ਕੇ ਹੇਠਾਂ ਉਤਰਿਆ, ਜੋ ਨੌਜੁਆਨ ਸਾਹਮਣੇ ਖੜੀ ਪੁਲਿਸ ਟੀਮ ਨੂੰ ਵੇਖ ਕੇ ਇਕ ਦਮ ਵਾਪਿਸ ਮੁੜਿਆ ਅਤੇ ਭੱਜਣ ਦਾ ਯਤਨ ਕਰਨ ਲੱਗਾ| ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਕਦਮਾਂ ‘ਤੇ ਹੀ ਨੌਜੁਆਨ ਨੂੰ ਕਾਬੂ ਕਰ ਲਿਆ|
ਨੌਜੁਆਨ ਤੋਂ ਪੁੱਛਗਿਛ ਦੌਰਾਨ ਉਸ ਦਾ ਨਾਂਅ ਕਿਤਾਬ ਸਿੰਘ ਪੁੱਤਰ ਸੂਰਜਮਲ ਵਾਸੀ ਨੌਥਲਾ ਪਾਣੀਪਤ ਵੱਜੋਂ ਦਸਿਆ| ਥੈਲੀ ਦੀ ਤਲਾਸ਼ੀ ਲੈਣ ‘ਤੇ 470 ਗ੍ਰਾਮ ਗਾਂਜਾ ਪੱਤੀ ਬਰਾਮਦ ਕੀਤੀ| ਡੂੰਘਾਈ ਨਾਲ ਪੁੱਛਗਿੱਛ ਕਰਨ ‘ਤੇ ਦੋਸ਼ੀ ਨੇ ਦਸਿਆ ਕਿ ਨਸ਼ੇ ਦੀ ਲੱਤ ਪੂਰੀ ਕਰਨ ਲਈ ਉਹ ਗਾਂਜਾ ਪੱਤੀ ਨੂੰ ਯੂ.ਪੀ. ਤੋਂ ਖਰੀਦ ਕੇ ਲਿਆ ਸੀ| ਦੋਸ਼ੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ|
***
ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਨੇ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰਕ ਪ੍ਰੀਖਿਆ ਦਾ ਨਤੀਜਾ ਐਲਾਨਿਆ
ਚੰਡੀਗੜ 27 ਜੁਲਾਈ – ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਦੀ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਪੂਰਕ ਪ੍ਰੀਖਿਆ (ਕੰਪਾਰਟਮੈਂਟ/ਨੰਬਰ ਵੱਧਾਉਣ/ਵਾਧੂ ਵਿਸ਼ਾ) ਦਾ ਨਤੀਜਾ ਅੱਜ ਐਲਾਨ ਕਰ ਦਿੱਤਾ ਹੈ| ਇਹ ਨਤੀਜਾ ਬੋਰਡ ਦੀ ਵੈਬਸਾਇਟ www.bseh.org.in ‘ਤੇ ਵੇਖਿਆ ਜਾ ਸਕਦਾ ਹੈ|
ਬੋਰਡ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੈਕੰਡਰੀ ਦੀ ਪੂਰਕ ਪ੍ਰੀਖਿਆ ਦਾ ਨਤੀਜਾ 48.79 ਫੀਸਦੀ ਰਿਹਾ ਹੈ| ਇਸ ਪ੍ਰੀਖਿਆ ਵਿਚ 20296 ਪ੍ਰੀਖਿਆਰਥੀ ਦਾਖਲ ਹੋਏ ਸਨ, ਜਿੰਨਾਂ ਵਿਚੋਂ 9902 ਪਾਸ ਹੋਏ ਅਤੇ 9074 ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ| ਇਸ ਤੋਂ ਇਲਾਵਾ ਵਾਧੂ ਵਿਸ਼ਾ ਵਿਚ ਦਾਖਲ ਹੋਏ 1507 ਪ੍ਰੀਖਿਆਰਥੀਆਂ ਵਿਚੋਂ 1275 ਪਾਸ ਹੋਏ, ਜਿਸ ਦੀ ਪਾਸ ਫੀਸਦੀ 84.61 ਰਹੀ|
ਉਨਾਂ ਦਸਿਆ ਕਿ ਸੀਨੀਅਰ ਸੈਕੰਡਰੀ ਦੀ ਪੂਰਕ ਪ੍ਰੀਖਿਆ ਦਾ ਨਤੀਜਾ 56.25 ਫੀਸਦੀ ਰਿਹਾ ਹੈ| ਇਸ ਪ੍ਰੀਖਿਆ ਵਿਚ 42652 ਪ੍ਰੀਖਿਆਰਥੀ ਦਾਖਲ ਹੋਏ ਸਨ, ਜਿੰਨਾਂ ਵਿਚੋਂ 23993 ਪਾਸ ਹੋਏ| ਇੰਨਾਂ ਵਿਚੋਂ 12162 ਪ੍ਰੀਖਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ| ਇਸ ਤੋਂ ਇਲਾਵਾ ਵਾਧੂ ਵਿਸ਼ਾ ਵਿਚ ਦਾਖਲ ਹੋਏ 5312 ਪ੍ਰੀਖਿਆਰਥੀਆਂ ਵਿਚੋਂ 2470 ਪਾਸ ਹੋਏ, ਜਿਸ ਦੀ ਪਾਸ ਫੀਸਦੀ 46.50 ਰਹੀ|
ਬੁਲਾਰੇ ਨੇ ਦਸਿਆ ਕਿ ਪਹਿਲੀ ਵਾਰ ਆਈਟੀਆਈ ਡਿਪਲੋਮਾ ਪਾਸ ਪ੍ਰੀਖਿਆਰਥੀਆਂ, ਜਿੰਨਾਂ ਨੇ ਸੀਨੀਅਰ ਸੈਕੰਡਰੀ ਦੇ ਬਰਾਬਰ ਹੋਣ ਲਈ ਹਿੰਦੀ ਜਾਂ ਅੰਗ੍ਰਜੀ ਭਾਸ਼ਾ ਵਾਧੂ ਵਿਸ਼ਾ ਵੱਜੋਂ ਦਿੱਤੀ ਹੈ, ਦੀ ਪਾਸ ਫੀਸਦੀ 62.90 ਰਹੀ| ਇਸ ਪ੍ਰੀਖਿਆ ਵਿਚ 2321 ਪ੍ਰੀਖਿਆਰਥੀ ਪਾਸ ਹੋਏ ਸਨ, ਜਿੰਨਾਂ ਵਿਚੋਂ 1460 ਪਾਸ ਹੋਏ|

***** 
ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਨੇ ਆਈ.ਟੀ.ਆਈ. ਵਿਚ ਪੜਨ ਵਾਲੇ ਵਿਦਿਆਰਥੀ 10ਵੀਂ ਅਤੇ 12ਵੀਂ ਕਲਾਸ ਦੇ ਬਰਾਬਰੀ ਪ੍ਰਦਾਨ ਕੀਤੀ
ਚੰਡੀਗੜ, 27 ਜੁਲਾਈ ( ) – ਹਰਿਆਣਾ ਸਕੂਲ ਸਿਖਿਆ ਬੋਰਡ, ਭਿਵਾਨੀ ਵੱਲੋਂ ਰਾਜ ਦੀ ਆਈ.ਟੀ.ਆਈ. ਵਿਚ ਪੜਨ ਵਾਲੇ ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਕਲਾਸ ਦੀ ਇਕਵੀਲੈਂਟ ਪ੍ਰਦਾਨ ਕੀਤੀ ਗਈ ਹੈ| ਇਸ ਫੈਸਲੇ ਨਾਲ ਆਈ.ਟੀ.ਆਈ. ਦੇ ਵਿਦਿਆਰਥੀ ਨੂੰ ਹੁਣ ਨੌਕਰੀ ਅਤੇ ਉਚੇਰੀ ਸਿਖਿਆ ਤੋਂ ਹੋਜ ਵੱਧ ਮੌਕੇ ਉਪਲੱਬਧ ਹੋਣਗੇ|
ਬੋਰਡ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੂਰਵ ਸਾਲਾਂ ਵਿਚ ਸਾਲਾਂ ਵਿਚ ਆਈ.ਟੀ.ਆਈ. ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਸਾਰੇ ਟ੍ਰੇਨੀਆਂ 10ਵੀਂ ਤੇ 12ਵੀਂ ਕਲਾਸ ਦੀ ਇਕਵੀਲੈਂਟ ਪਾਉਣ ਤਹਿਤ ਅੰਗ੍ਰੇਜੀ ਤੇ ਹਿੰਦੀ ਭਾਸ਼ਾ ਦੇ ਵਿਸ਼ੇ ਦਾ ਪੇਪਰ ਦੇਣ ਲਈ ਹਰਿਆਣਾ ਸਕੂਲ ਸਿਖਿਆ ਬੋਰਡ ਦੇ ਪੋਰਟਲ http://www.bsehexam2019.in/OpenReappear/login.aspx ‘ਤੇ ਬਿਨੈ ਕਰ ਸਕਦੇ ਹਨ| ਬਿਨੈ ਕਰਨ ਦੀ ਆਖੀਰੀ ਮਿੱਤੀ 3 ਅਗਸਤ, 2019 ਹੈ|
ਉਨਾਂ ਨੇ ਦਸਿਆ ਕਿ 10ਵੀਂ ਪੱਧਰ ਦੇ ਆਈ.ਟੀ.ਆਈ. ਕਿਤਿਆਂ ਦੇ ਵਿਦਿਆਰਥੀਆਂ ਨੂੰ ਦੋ ਸਾਲ ਕੋਰਸ ਪੂਰਾ ਕਰਨ ਬਾਅਦ 12ਵੀਂ ਪੱਧਰ ਦੀ ਇਕਵੀਲੈਂਟ ਪ੍ਰਾਪਤ ਕਰਨ ਤਹਿਤ 12ਵੀਂ ਪੱਧਰ ਦੀ ਹਿੰਦੀ ਜਾਂ ਅੰਗ੍ਰੇਜੀ ਵਿੱਚੋਂ ਕਿਸੇ ਇਕ ਭਾਸ਼ਾ ਦੀ ਪ੍ਰੀਖਿਆ ਦੇਣੀ ਹੋਵੇਗੀ| ਇਹ ਇਕਵੀਲੈਂਟ ਇਕ ਸਾਲ ਦੀ 10ਵੀਂ ਪੱਧਰ ਦੇ ਆਈ.ਟੀ.ਆਈ. ਕੋਰਸ ਤੇ ਦੂਸਰੇ ਸਾਲ ਦੀ ਅਪ੍ਰੈਟਿਸਸ਼ਿਪ ਕਰਨ ਬਾਅਦ ਵੀ ਵਿਦਿਆਰਥੀਆਂ ਨੂੰ ਉਪਲੱਬਧ ਰਹੇਗੀ|
ਇਸ ਤਰਾ 8ਵੀਂ ਦੇ ਆਈ.ਟੀ.ਆਈ. ਕਿਤਿਆਂ ਦੇ ਵਿਦਿਆਰਥੀਆਂ ਨੂੰ ਦੋ ਸਾਲ ਦਾ ਕੋਰਸ ਪੂਰਾ ਕਰਨ ਬਾਅਦ 10ਵੀਂ ਪੱਧਰ ਦੀ ਇਕਵੀਲੈਂਟ ਪ੍ਰਾਪਤ ਕਰਨ ਤਹਿਤ 10ਵੀਂ ਪੱਧਰ ਦੀ ਹਿੰਦੀ ਅਤੇ ਅੰਗ੍ਰੇਜੀ ਦੋਵੇਂ ਭਾਸ਼ਾਵਾਂ ਦੀ ਪ੍ਰੀਖਿਆ ਦੇਣੀ ਹੋਵੇਗੀ| ਇਹ ਇਕਵੀਲੈਂਟ ਇਕ ਸਾਲ ਦੀ 8ਵੀਂ ਪੱਧਰ ਦੇ ਆਈ.ਟੀ.ਆਈ. ਕੋਰਸ ਅਤੇ ਦੂਸਰੇ ਸਾਲ ਦੀ ਅਪ੍ਰੈਂਟਿਸਸ਼ਿਪ ਕਰਨ ਬਾਅਦ ਵੀ ਵਿਦਿਆਰਥੀਆਂ ਨੂੰ ਉਪਲੱਬਧ ਰਹੇਗੀ|
****
ਜਿਲਾ ਝੱਜਰ ਤੇ ਨੇੜੇ ਦੇ ਕਿਸਾਨ ਦਿੱਲੀ ਤੇ ਐਨਸੀਆਰ ਵਿਚ ਫਲ, ਫੂਲ, ਦੁੱਧ ਅਤੇ ਸਬਜੀਆਂ ਦਾ ਮੰਗ ਨੂੰ ਪੂਰਾ ਕਰ ਸਕਦੇ ਹਨ – ਖੇਤੀਬਾੜੀ ਮੰਤਰੀ
ਚੰਡੀਗੜ, 27 ਜੁਲਾਈ – ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਜਿਲਾ ਝੱਜਰ ਤੇ ਨੇੜੇ ਦੇ ਕਿਸਾਨ ਦਿੱਲੀ ਤੇ ਐਨਸੀਆਰ ਵਿਚ ਤਾਜਾ ਫਲ, ਫੂਲ, ਦੁੱਧ ਅਤੇ ਸਬਜੀਆਂ ਦਾ ਮੰਗ ਨੂੰ ਆਸਾਨੀ ਨਾਲ ਪੂਰਾ ਕਰਨ ਦੀ ਸਮੱਰਥਾ ਰੱਖਦੇ ਹਨ ਅਤੇ ਇਸ ਨਾਲ ਉਹ ਆਪਣੀ ਆਮਦਨ ਕਈ ਗੁਣਾ ਵੱਧਾ ਸਕਦੇ ਹਨ|
ਸ੍ਰੀ ਧਨਖੜ ਨੇ ਕਿਹਾ ਕਿ ਦਿੱਲੀ ਅਤੇ ਐਨਸੀਆਰ ਵਿਚ ਜੈਵਿਕ ਸਬਜੀਆਂ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਲਗਾਤਾਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ| ਉਨਾਂ ਕਿਹਾ ਕਿ ਬਾਗਵਾਨੀ ਨੂੰ ਪ੍ਰੋਤਸਾਹਿਤ ਦੇਣ ਲਈ ਰਾਜ ਪੱਧਰੀ ਪ੍ਰੋਗ੍ਰਾਮ ਵੀ ਜਿਲੇ ਦੇ ਪਿੰਡ ਪਾਟੌਦਾ ਵਿਚ ਆਯੋਜਿਤ ਕਰਵਾਇਆ ਸੀ| ਬਾਗਵਾਨੀ ਦੀ ਖੇਤੀ ਨਾਲ ਆਮਦਨ ਵਿਚ ਕਈ ਗੁਣਾ ਵਾਧੇ ਨਾਲ ਕਿਸਾਨ ਵੀ ਖੁਸ਼ਹਾਲ ਹੋ ਰਹੇ ਹਨ|

****
ਰੇਲ ਮੰਤਰਾਲੇ ਦੀ ਯਾਤਰੀ ਸਹੂਲਤ ਕਮੇਟੀ ਦੀ ਟੀਮ 28 ਜੁਲਾਈ ਤੋਂ 2 ਅਗਸਤ ਤਕ ਹਰਿਆਣਾ ਦੇ ਡੇਢ ਦਰਜਨਾਂ ਸਟੇਸ਼ਨਾਂ ਦੀ ਜਾਂਚ ਕਰੇਗੀ
ਚੰਡੀਗੜ, 27 ਜੁਲਾਈ – ਰੇਲ ਵਿਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਮਿਲਣ ਵਾਲੀ ਸਹੂਲਤਾਂ ਦੀ ਜਾਇਜਾ ਲੈਣ ਲਈ ਰੇਲ ਮੰਤਰਾਲੇ ਦੀ ਯਾਤਰੀ ਸਹੂਲਤ ਕਮੇਟੀ (ਪੀਏਸੀ) ਦੇ ਅਹੁੱਦੇਦਾਰਾਂ ਦੀ ਟੀਮ ਪੰਜ ਦਿਨ ਤਕ ਚਾਰ ਮੰਡਲਾਂ ਦੇ ਪੰਚਕੂਲਾ, ਯਮੁਨਾਨਗਰ, ਅੰਬਾਲਾ, ਦਿੱਲੀ, ਚੰਡੀਗੜ, ਜੈਪੁਰ ਸਮੇਤ ਹਰਿਆਣਾ ਦੇ ਡੇਢ ਦਰਜਨਾਂ ਤੋਂ ਵੱਧ ਰੇਲਵੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਵਿਚ ਯਾਤਰੀਆਂ ਲਈ ਮਹੁੱਇਆ ਕਰਵਾਈ ਜਾ ਰਹੀ ਸਹੂਲਤਾਂ ਦੀ ਜਾਂਚ ਕਰੇਗੀ| ਇਹ ਟੀਮ ਦਿੱਲੀ ਤੇ ਜੈਪੁਰ ਦੇ ਡੀਆਰਐਮ ਦੇ ਨਾਲ-ਨਾਲ ਦੋਵੇਂ ਰੇਲਵੇ ਮੁੱਖ ਦਫ਼ਤਰਾਂ ‘ਤੇ ਜਨਰਲ ਮੈਨੇਜਰਾਂ ਨਾਲ ਮੁਲਾਕਾਤ ਕਰਕੇ ਯਾਤਰੀਆਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਛੇਤੀ ਤੋਂ ਛੇਤੀ ਹੱਲ ‘ਤੇ ਵਿਚਾਰ-ਵਟਾਂਦਰਾ ਕਰੇਗੀ|
ਰੇਲ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਬੰਧਤ ਮੰਡਲ ਦੇ ਏਡੀਆਰਐਮ, ਸੀਨੀਰਅ ਡੀਸੀਐਮ ਤੇ ਹੋਰ ਉੱਚ ਅਧਿਕਾਰੀ ਵੀ ਪੀਏਸੀ ਦੀ ਟੀਮ ਨਾਲ ਰਹਿਣਗੇ| ਇਸ ਟੀਮ ਵਿਚ ਹਰਿਅਣਾਂ ਦੇ ਵੀਰ ਕੁਮਾਰ ਯਾਦਵ, ਭਜਨ ਲਾਲ ਸ਼ਰਮਾ, ਦਯਾਲ ਦਾਸ ਸੋਢੀ, ਪ੍ਰਕਾਸ਼ ਸ਼ਰਮਾ ਅਤੇ ਹਿਮਾਦਰੀ ਬਲ ਸ਼ਾਮਿਲ ਹਨ|
ਇਹ ਟੀਮ 28 ਜੁਲਾਈ ਤੋਂ 2 ਅਗਸਤ, 2019 ਤਕ ਦਿੱਲੀ, ਜੈਪੁਰ, ਅੰਬਾਲਾ ਅਤੇ ਬੀਕਾਨੇਰ ਡਿਵੀਜਨਾਂ ਦੇ ਤਹਿਤ ਆਉਣ ਵਾਲੇ 18 ਸਟੇਸ਼ਨਾਂ ਵਿਚ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਸਾਰੀ ਸਹੂਲਤਾਂ ਦੀ ਜਾਂਚ ਕਰੇਗੀ| ਇਸ ਨਾਲ ਹੀ, ਮੌਕੇ ‘ਤੇ ਦੈਨਿਕ ਯਾਤਰੀਆਂ, ਸਮਾਜਿਕ ਸੰਗਠਨਾਂ ਨਾਲ ਗਲਬਾਤ ਕਰਕੇ ਉਨਾਂ ਦੀ ਸਮੱਸਿਆਵਾਂ ਦਾ ਹੱਲ ਕਰੇਗੀ|
ਉਨਾਂ ਦਸਿਆ ਕਿ ਯਾਤਰੀ ਸਹੂਲਤ ਕਮੇਟੀ ਦੀ ਟੀਮ 28 ਜੁਲਾਈ ਨੂੰ ਦਿੱਲੀ ਤੋਂ ਚਲ ਕੇ ਚੰਡੀਗੜ ਪੁੱਜੇਗੀ| 29 ਜੁਲਾਈ ਨੂੰ ਇਹ ਟੀਮ ਚੰਡੀਗੜ ਰੇਲਵੇ ਸਟੇਸ਼ਨ, ਚੰਡੀ ਮੰਦਿਰ, ਅੰਬਾਲਾ, ਯਮੁਨਾਨਗਰ ਦੇ ਜਗਾਧਰੀ ਰੇਲਵੇ ਸਟੇਸ਼ਨਾਂ ਦੀ ਜਾਂਚ ਕਰਕੇ ਯਾਤਰੀਆਂ ਦੀ ਸਹੂਲਤਾਂ ਨੂੰ ਜਾਂਚੇਗੀ| ਉਨਾਂ ਦਸਿਆ ਕਿ 30 ਜੁਲਾਈ ਨੂੰ ਕੁਰੂਕਸ਼ੇਤਰ, ਕਰਨਾਲ, ਜੀਂਦ, ਪਾਣੀਪਤ ਅਤੇ ਸੋਨੀਪਤ ਰੇਲਵੇ ਸਟੇਸ਼ਨ, 31 ਜੁਲਾਈ ਨੂੰ ਰੋਹਤਕ, ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਰੇਲਵੇ ਸਟੇਸ਼ਨ ਦੀ ਜਾਂਚ ਕਰੇਗੀ| ਇਸ ਤਰਾਂ, ਪੀਏਸੀ ਟੀਮ ਪਹਿਲੀ ਅਗਸਤ ਨੂੰ ਕੋਸਲੀ, ਭਿਵਾਨੀ, ਹਿਸਾਰ ਅਤੇ ਸਿਰਸਾ ਰੇਲਵੇ ਸਟੇਸ਼ਨਾਂ ਦੀ ਜਾਂਚ ਕਰੇਗੀ| 2 ਅਗਸਤ ਨੂੰ ਰਿਵਾੜੀ ਅਤੇ ਨਾਰਨੌਲ ਰੇਲਵੇ ਸਟੇਸ਼ਨਾਂ ‘ਤੇ ਯਾਤਰੀਆਂ ਨੂੰ ਮਿਲਣ ਵਾਲੀ ਸਹੂਲਤਾਂ ਦੀ ਜਾਂਚ ਕਰੇਗੀ|
ਬੁਲਾਰੇ ਨੇ ਦਸਿਆ ਕਿ ਰੇਲਵੇ ਵੱਲੋਂ ਟ੍ਰੇਨਾਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਲਈ ਟ੍ਰੇਨਾਂ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ ‘ਤੇ ਸਾਰੀ ਤਰਾਂ ਦੀ ਬੁਨਿਆਦੀ ਸਹੂਲਤਾਂ ਦੀ ਨਿਗਰਾਨੀ ਲਈ ਯਾਤਰੀ ਸਹੂਲਤ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਮੇਂ-ਸਮੇਂ ‘ਤੇ ਰੇਲਵੇ ਸਟੇਸ਼ਨਾਂ ਦੀ ਜਾਂਚ ਕਰਕੇ ਉੱਥੇ ਸਫਾਈ, ਪੀਣ ਵਾਲੇ ਪਾਣੀ, ਪਖਾਣਿਆਂ ਦੀ ਸਥਿਤੀ, ਸ਼ੈਡ ਦੀ ਵਿਵਸਥਾ, ਅਸਕੋਲੇਟਰ, ਟਿਕਟ ਖਿੜਕੀ, ਟ੍ਰੇਨਾਂ ਦੀ ਸਫਾਈ ਵਿਵਸਥਾ, ਪੱਖਿਆਂ ਦੀ ਵਿਵਸਥਾ, ਦਿਵਯਾਂਗਾਂ ਲਈ ਵਹਿਲ ਚੇਅਰ, ਗੱਡੀਆਂ ਦੀ ਸਮਾਂ ਸਾਰਣੀ ਅਤੇ ਖਾਣ-ਪੀਣ ਆਦਿ ਦੀ ਜਾਂਚ ਕਰਦੀ ਹੈ|

Share