ਕੇਂਦਰੀ ਉਰਜਾ ਮੰਤਰੀ ਮਨੋਹਰ ਲਾਲ ਨੇ ਕੀਤਾ ਬੰਧਵਾੜੀ ਕੁੜਾ ਪ੍ਰਬੰਧਨ ਪਲਾਂਟ ਦਾ ਦੌਰਾ ਦੀਵਾਲੀ ਦੇ ਦਿਨ ਵੀ ਸਵੱਛਤਾ ਪ੍ਰਤੀ ਗੰਭੀਰਤਾ ਤੇ ਸਜਗਤਾ ਨਾਲ ਕੰਮ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਚੰਡੀਗੜ੍ਹ, 31 ਅਕਤੂਬਰ – ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਵੀਰਵਾਰ ਨੂੰ ਦੀਵਾਲੀ ਦਿਨ ਸਵੱਛਤਾ ਦੇ ਪ੍ਰਤੀ ਗੰਭੀਰਤਾ ਤੇ ਸਜਗਤਾ ਨਾਲ ਕੰਮ ਕਰਨ ਦਾ ਸੰਦੇਸ਼ ਲੈ ਕੇ ਗੁਰੂਗ੍ਰਾਮ-ਫਰੀਦਾਬਾਦ ਰੋਡ ਸਥਿਤ ਬੰਧਵਾੜੀ ਕੂੜਾ ਪ੍ਰਬੰਧਨ ਪਲਾਂਟ ਦਾ ਦੌਰਾਨ ਕਰਨ ਲਈ ਪਹੁੰਚੇ। ਉਨ੍ਹਾਂ ਨੇ ਪਲਾਂਟ ਦਾ ਨਿਰੀਖਣ ਕਰਨ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਵੱਛ ਭਾਰਤ ਮਿਸ਼ਨ ਤਹਿਤ ਕੂੜਾ ਪ੍ਰਬੰਧਨ ਦੇ ਕੰਮ ਵਿਚ ਹੋਰ ਵੱਧ ਤੇਜੀ ਲਿਆਉਣ।

ਕੇਂਦਰੀ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਦੋਵਾਂ ਸ਼ਹਿਰਾਂ ਦੀ ਕੂੜੇ ਦੀ ਸਮਸਿਆ ਦਾ ਹੱਲ ਕਰਨ ਦੀ ਦਿਸ਼ਾ ਵਿਚ ਕੇਂਦਰ ਤੇ ਸੂਬਾ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਦੇ ਤਹਿਤ ਬੰਧਵਾੜੀ ਵਿਚ ਲੀਗੇਸੀ ਕੂੜੇ ਦੇ ਨਿਸਤਾਰਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਨਿਰਧਾਰਿਤ ਸਮੇਂ ਸੀਮਾ ਵਿਚ ਪੂਰੇ ਲੀਗੇਸੀ ਕੂੜੇ ਦਾ ਨਿਸਤਾਰਣ ਕਰ ਕੇ ਪਲਾਂਟ ਨੂੰ ਕੂੜਾ ਮੁਕਤ ਕਰਨ ਦੀ ਦਿਸ਼ਾ ਵਿਚ ਯਤਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟਡੇ (ਐੈਨਵੀਵੀਐਨਐਲ) ਨਾਲ ਬੰਧਵਾੜੀ ਵਿਚ ਕੂੜੇ ਤੋਂ ਚਾਰਕੋਲ ਬਨਾਉਣ ਦਾ ਪਲਾਂਟ ਸਥਾਪਿਤ ਕਰਨ ਲਈ ਐਮਓਯੂ ਕੀਤਾ ਜਾ ਚੁੱਕਾ ਹੈ ਅਤੇ ਅਗਲੇ 6 ਮਹੀਨੇ ਵਿਚ ਨਗਰ ਨਿਗਮ ਗੁਰੁਗ੍ਰਾਮ ਕੰਪਨੀ ਨੁੰ ਪਲਾਂਟ ਸਥਾਪਿਤ ਕਰਨ ਲਈ 15 ਏਕੜ ਜਮੀਨ ਟ੍ਰਾਂਸਫਰ ਕਰੇਗਾ।

ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਐਨਵੀਵੀਐਨਐਲ ਦੇ ਪ੍ਰਤੀਨਿਧੀਆਂ ਨੁੰ ਕਿਹਾ ਕਿ ਉਹ ਨਿਗਮ ਅਧਿਕਾਰੀ ਨੂੰ ਇਹ ਦੱਸ ਦੇਣ ਕਿ ਸਾਇਟ ਦੇ ਕਿਸ ਹਿੱਸੇ ਵਿਚ ਪਲਾਂਟ ਲਈ ਜਮੀਨ ਖਾਲੀ ਕੀਤੀ ਜਾਣੀ ਹੈ, ਤਾਂ ਜੋ ਉਨ੍ਹਾਂ ਦੇ ਦੱਸੇ ਅਨੁਸਾਰ ਜਲਦੀ ਤੋਂ ਜਲਦੀ ਜਮੀਨ ਨੂੰ ਖਾਲੀ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹੀ ਜਮੀਨ ਖਾਲੀ ਹੁੰਦੀ ਜਾਵੇ, ਉੱਥੇ ਮਸ਼ੀਨਰੀ ਲਗਾਉਣਾ ਸ਼ੁਰੂ ਕਰਨ।

ਕੇਂਦਰੀ ਮੰਤਰੀ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੀਗੇਸੀ ਕੂੜੇ ਦੇ ਨਿਸਤਾਰਣ ਲਈ ਲਗਾਤਾਰ ਕੰਮ ਕਰਦੇ ਰਹਿਣ ਅਤੇ ਕੰਮ ਵਿਚ ਹੋਰ ਵੱਧ ਤੇਜੀ ਲਿਆਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਲੀਗੇਸੀ ਕੂੜਾ ਨਿਸਤਾਰਣ ਦਾ ਕੰਮ ਕਰਨ ਵਾਲੀ ਦੋਵਾਂ ਏਜੰਸੀਆਂ ਦੇ ਪ੍ਰਤੀਨਿਧੀਆਂ ਤੋਂ ਵੀ ਕੂੜਾ ਨਿਸਤਾਰਣ ਪ੍ਰਕ੍ਰਿਆ ਦੀ ਜਾਣਕਾਰੀ ਲਈ।

ਇਸ ਮੌਕੇ ‘ਤੇ ਹਰਿਆਣਾ ਦੇ ਉਦਯੋਗ, ਵਾਤਾਵਰਣ, ਵਨ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ , ਸ਼ਹਿਰੀ ਸਥਾਨਕ, ਮਾਲ ਅਤੇ ਆਪਦਾ ਪ੍ਰਬੰਧਨ ਤੇ ਸਿਵਲ ਏਵੀਏਸ਼ਨ ਮੰਤਰੀ ਵਿਪੁਲ ਗੋਹਿਲ, ਗੁਰੂਗ੍ਰਾਮ ਡਿਵੀਜਨ ਦੇ ਕਮਿਸ਼ਨਰ ਆਰਸੀ ਬਿਡਾਨ, ਜਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਵਧੀਕ ਨਿਗਮ ਕਮਿਸ਼ਨਰ ਡਾ. ਸੁਮਿਤਾ ਢਾਕਾ, ਸੰਯੁਕਤ ਕਮਿਸ਼ਨ+ ਪ੍ਰਦੀਪ ਕੁਮਾਰ, ਅਖਿਲੇਸ਼ ਯਾਦਵ ਤੇ ਸੁਮਨ ਭਾਂਖੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਕੌਮੀ ਏਕਤਾ ਦੇ ਸੰਕਲਪ ਦੇ ਨਾਲ ਰਣ ਫਾਰ ਯੂਨਿਟੀ ਵਿਚ ਉਤਸਾਹ ਤੇ ਉਮੰਗ ਦੇ ਨਾਲ ਦੌੜੇ ਗੁਰੂਗ੍ਰਾਮ ਵਾਸੀ

ਦੀਵਾਲੀ ਛੁੱਟੀ ਦੇ ਬਾਵਜੂਦ ਉਤਸਾਹ ਤੇ ਜੋਸ਼ ਨਾਲ ਲਬਰੇਜ ਦਿਖੀ ਮਿਲੇਨੀਅਮ ਸਿਟੀ

ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਨੇ 5 ਤੋਂ 10 ਕਿਲੋਮੀਟਰ ਮੈਰਾਥਨ ਨੁੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਦੇਸ਼ ਨੂੰ ਇਕਜੁੱਟ ਕਰਨ ਵਿਚ ਸਰਦਾਰ ਪਟੇਲ ਦੀ ਮਹਤੱਵਪੂਰਨ ਯੋਗਦਾਨ – ਮਨੋਹਰ ਲਾਲ

ਚੰਡੀਗੜ੍ਹ, 31 ਅਕਤੂਬਰ – ਲੌਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਜੈਯੰਤੀ ‘ਤੇ ਜਿਲ੍ਹਾ ਗੁਰੂਗ੍ਰਾਮ ਵਿਚ ਸੈਕਟਰ-29 ਸਥਿਤ ਲੇਜਰ ਵੈਲੀ ਗਰਾਉਂਡ ਵਿਚ ਅੱਜ ਕੌਮੀ ਏਕਤਾ ਨੂੰ ਮਜਬੂਤ ਰੱਖਣ ਦੇ ਉਦੇਸ਼ ਨਾਲ ਰਨ ਫਾਰ ਯੂਨਿਟੀ ਦਾ ਪ੍ਰਬੰਧ ਕੀਤਾ ਗਿਆ। ਦੀਵਾਲੀ ‘ਤੇ ਛੁੱਟੀ ਹੋਣ ਦੇ ਬਾਵਜੂਦ ਨੌਜੁਆਨ ਵੱਡੀ ਗਿਣਤੀ, ਜੋਸ਼ ਤੇ ਉਤਸਾਹ ਨਾਲ ਲਬਰੇਜ ਦਿਖੇ। ਇਸ ਮਹਤੱਵਪੂਰਨ ਪ੍ਰਬੰਧ ਵਿਚ ਕੇਂਦਰੀ ਬਿਜਲੀ, ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਮੁੱਖ ਮਹਿਮਾਨ ਸਨ। ਪ੍ਰੋਗ੍ਰਾਮ ਵਿਚ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰੰਘ ਤੇ ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।

ਰਨ ਫਾਰ ਯੂਨਿਟੀ ਦਾ ਪ੍ਰਬੰਧ ਸੈਕਟਰ-29 ਸਥਿਤ ਲੇਜਰ ਵੈਲੀ ਗਰਾਉਂਡ ਵਿਚ ਸਵੇਰੇ 7 ਵਜੇ ਕੀਤਾ ਗਿਆ ਜਿਸ ਵਿਚ ਕਰੀਬ 10 ਹਜਾਰ ਤੋਂ ਵੱਧ ਧਾਵਕਾਂ ਨੇ ਕੌਮੀ ਏਕਤਾ ਦੀ ਸੁੰਹ ਲੈ ਕੇ 5 ਤੇ 10 ਕਿਲੋਮੀਟਰ ਦੀ ਰੇਸ ਵਿਚ ਹਿੱਸਾ ਲਿਆ ਤੇ ਰਾਸ਼ਟਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੋਹਰਾਈ।

ਸ੍ਰੀ ਮਨੋਹਰ ਲਾਲ ਨੇ ਮੈਰਾਥਨ ਵਿਚ ਸ਼ਾਮਿਲ ਧਾਵਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਲ 2014 ਵਿਚ ਸ਼ੁਰੂ ਕੀਤੀ ਗਈ ਮੁਹਿੰਮ , ਸਰਦਾਰ ਵੱਲਭਭਾਈ ਪਟੇਲ ਦੇ ਯੋਗਦਾਨ ਨਾਲ ਸੁਤੰਤਰ ਭਾਰਤ ਦੇ ਰਾਜਨੀਤਕ ਏਕੀਕਿਰਣ ਵਿਚ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਵਿਚ ਉਨ੍ਹਾਂ ਦੀ ਮਹਤੱਵਪੂਰਨ ਭੁਕਿਮਾ ਦੀ ਯਾਦ ਦਿਵਾਉਂਦਾਹੈ। ਇਹ ਦਿਵਸ ਵਿਵਿਧਤਾ ਵਿਚ ਏਕਤਾ ਦੇ ਮਹਤੱਵ ਨੂੰ ਰੇਖਾਂਕਿਤ ਕਰਨ ਦੇ ਨਾਲ-ਨਾਲ ਭਾਰਤੀ ਸਮਾਜ ਦੇ ਵਿਵਿਧ ਪਹਿਲੂਆਂ, ਵਿਜੇਂ ਧਰਮਾਂ, ਭਾਸ਼ਾਵਾਂ, ਸਭਿਆਚਾਰਾਂ ਅਤੇ ਰਿਵਾਇਤਾਂ ਨੁੰ ਦਰਸ਼ਾਉਂਦਾ ਹੈ ਅਤੇ ਉਨ੍ਹਾਂ ਦੀ ਸ਼ਲਾਘਾ ਕਰਦਾਹੈ।

ਉਨ੍ਹਾਂ ਨੇ ਕਿਹਾ ਕਿ ਅੰਗੇ੍ਰਜਾਂ ਦੀ ਕੁਟਿਲ ਚਾਲ ਦੇ ਬਾਵਜੂਦ ਉਹ ਸਰਦਾਰ ਪਟੇਲ ਦੀ ਮਹਾਨਤਮ ਦੇਣ ਸੀ ਕਿ ਉਨ੍ਹਾਂ ਨੇ 562 ਛੋਟੀ-ਵੱਡੀ ਰਿਆਸਤਾਂ ਦਾ ਭਾਰਤੀ ਸੰਘ ਵਿਚ ਮਰਜ ਕਰ ਕੇ ਭਾਂਰਤੀ ਏਕਤਾ ਦਾ ਨਿਰਮਾਣ ਕੀਤਾ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰਵਾਦ ਦੀ ਭਾਵਨਾ ਨਾਲ ਓਤਪ੍ਰੋਤ ਇਕ ਸੰਯੁਕਤ ਦੇਸ਼ ਦੀ ਸਥਾਪਨਾ ਲਈ ਸਰਦਾਰ ਪਟੇਲ ਨੇ ਜੋ ਕੰਮ ਕੀਤਾ ਸੀ ਉਸ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਬਾਅਦ ਭਾਰਤ ਜਨਮਾਨਸ ਵਿਚ ਜੰਮੂ-ਕਸ਼ਮੀਰ ਵਿਚ ਲਾਗੂ ਧਾਰਾ 370 ਨੂੰ ਲੈ ਕੇ ਜੋ ਟੀਸ ਸੀ, ਉਸ ਨੂੰ ਸਰਦਾਰ ਪਟੇਲ ਦੀ ਵਿਚਾਰਧਾਰਾ ਨੂੰ ਸਮਰਪਿਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਟਾ ਕੇ ਦੇਸ਼ ਨੂੰ ਮੁੜ ਏਕਤਾ ਦੀ ਡੋਰ ਵਿਚ ਪਿਰੋਇਆ ਹੈ।

ਕੇਂਦਰੀ ਮੰਤਰੀ ਨੇ ਆਮਜਨਤਾ ਨੂੰ ਕੀਤਾ ਸਵੱਛਤਾ ਦੀ ਅਪੀਲ

ਕੇਂਦਰੀ ਮੰਤਰੀ ਨੇ ਆਮ ਜਨਤਾ ਤੋਂ ਸਵੱਛਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿਚ ਸ਼ੁਰੂ ਹੋਏ ਇਸ ਮੁਹਿੰਮ ਵਿਚ ਪੂਰੇ ਰਾਸ਼ਟਰ ਦੇ ਲਈ ਇਕ ੧ਨ ਅੰਦੋਲਨ ਵਜੋ ਲਿਆ ਹੈ। ਸਵੱਛ ਭਾਰਤ ਮੁਹਿੰਮ ਦੇ ਸੰਦੇਸ਼ ਨੇ ਲੋਕਾਂ ਦੇ ਅੰਦਰ ਜਿਮੇਵਾਰੀ ਦੀ ਇਕ ਲੋਹ ਜਗਾ ਦਿੱਤੀ ਹੈ। ਹੁਣ ਜਦੋਂ ਕਿ ਨਾਗਰਿਕ ਪੂਰੇ ਦੇਸ਼ ਵਿਚ ਸਵੱਛਤਾ ਦੇ ਕੰਮਾਂ ਵਿਚ ਸਰਗਰਮ ਰੂਪ ਨਾਲ ਸ਼ਾਮਿਲ ਹੋ ਰਹੇ ਹਨ, ਮਹਾਤਮਾ ਗਾਂਧੀ ਵੱਲੋਂ ਦੇਖਿਆ ਗਿਆ ਸਵੱਛ ਭਾਰਤ ਦਾ ਸਪਨਾ ਹੁਣ ਸਾਕਾਰ ਹੋਣ ਲੱਗਾ ਹੈ।

ਉਨ੍ਹਾਂ ਨੇ ਨਾਗਰਿਕਾਂ ਨੂੰ ਕਿਹਾ ਕਿ ਉਹ ਸਵੱਛਤਾ ਨੂੰ ਆਪਣਾ ਸਵਭਾਵ ਤੇ ਸੰਸਕਾਰ ਬਣਾ ਕੇ ਹੋਰ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੋੜਨ । ਕੇਂਦਰੀ ਮੰਤਰੀ ਨੇ ਇਸ ਦੌਰਾਨ ਮੌਜੂਦ ਲੋਕਾਂ ਨੁੰ ਰਾਸ਼ਟਰੀ ਏਕਤਾ ਦੀ ਸੁੰਹ ਵੀ ਦਿਵਾਈ।

ਸਰਦਾਰ ਵਲੱਭਭਾਈ ਪੇਟੇਲ ਦੀ ਜੈਯੰਤੀ ਮੌਕੇ ਵਿਚ ਰਾਸ਼ਟਰੀ ਏਕਤਾ ਦਿਵਸ ‘ਤੇ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਨ ਫਾਰ ਯੂਨਿਟੀ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਲੋਕਾਂ ਦੇ ਨਾਲ ਦੌੜ ਲਗਾ ਕੇ ਭਾਰਤ ਦੀ ਏਕਤਾ ਤੇ ਅੰਖਡਤਾ ਨੂੰ ਹੋਰ ਮਜਬੂਤ ਬਨਾਉਣ ਦਾ ਦਿੱਤਾ ਸੰਦੇਸ਼

ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤ ਕਰਨ ਵਿਚ ਸਰਦਾਰ ਵਲੱਭਭਾਈ ਪਟੇਲ ਦਾ ਅਹਿਮ ਯੋਗਦਾਨ – ਨਾਇਬ ਸਿੰਘ ਸੈਨੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਲ 2047 ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਸੰਕਲਪ ਵਿਚ ਹਰਿਆਣਾਵਾਸੀ ਦੇਣਗੇ ਅਹਿਮ ਯੋਗਦਾਨ – ਮੁੱਖ ਮੰਤਰੀ

ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਜੋ ਸੰਕਲਪ ਲਿਆ ਹੈ, ਉਸ ਦੇ ਲਈ ਦੇਸ਼ ਦੇ 140 ਕਰੋੜ ਲੋਕਾਂ ਤੇ ਹਰਿਆਣਾ ਦੇ ਲੋਕਾਂ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ‘ਤੇ ਸੰਕਲਪ ਲੈਂਦੇ ਹੋਏ ਉਨ੍ਹਾਂ ਦੇ ਸਪਨਿਆਂ ਨੂੰ ਸਾਕਾਰ ਕਰਨ ਵਿਚ ਅੱਗੇ ਵੱਧਣ। ਵਿਕਸਿਤ ਭਾਰਤ ਬਨਾਉਣ ਵਿਚ ਹਰਿਆਣਾ ਦਾ ਮਹਾਨ ਯੋਗਦਾਨ ਹੋਵੇਗਾ।

ਮੁੱਖ ਮੰਤਰੀ ਵੀਰਵਾਰ ਨੂੰ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ਵਿਚ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਸੂਬਾ ਪੱਧਰੀ ਰਨ ਫਾਰ ਯੂਨਿਟੀ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਰਨ ਫਾਰ ਯੂਨਿਟੀ ਦਾ ਹਿੱਸਾ ਬਣੇ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੀ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਰਨ ਫਾਰ ਯੂਨਿਟੀ ਵਿਚ ਖੁਦ ਦੌੜ ਲਗਾਉਂਦੇ ਹੋਏ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸੁਤੰਤਰਤਾ ਸੈਨਾਨੀ ਸਰਦਾਰ ਵਲੱਭਭਾਈ ਪਟੇਲ ਬਹੁਆਂਯਾਮੀ ਸੋਚ ਵਾਲੇ ਸਖਸ਼ੀਅਤ ਦੇ ਧਨੀ ਸਨ ਅਤੇ ਜਨ-ਜਨ ਦੇ ਦਿਲਾਂ ਵਿਚ ਵਸਦੇ ਹਨ। ਕੁਰੂਕਸ਼ੇਤਰ ਦੀ ਇਸ ਪਵਿੱਤਰ ਧਰਤੀ ਤੋਂ ਏਕਤਾ ਦਾ ਸੰਦੇਸ਼ ਅੱਜ ਪੂਰੇ ਵਿਸ਼ਵ ਵਿਚ ਜਾਵੇਗਾ। ਰਨ ਫਾਰ ਯੂਨਿਟੀ ਦਾ ਉਦੇਸ਼ ਕੌਮੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨਾ ਹੈ। ਅੱਜ ਪੂਰੇ ਭਾਰਤ ਵਿਚ ਸਰਦਾਰ ਵਲੱਭਭਾਈ ਪੇਟਲ ਦੀ 150ਵੀਂ ਜੈਯੰਤੀ ਦੇ ਮੌਕੇ ‘ਤੇ ਕੌਮੀ ਏਕਤਾ ਦਿਵਸ ਦਾ ਪ੍ਰਬੰਧ ਕੀਤਾ ਜਾ ਰਿਹਾਹੈ। ਰਾਸ਼ਟਰ ਦੀ ਏਕਤਾ ਦੀ ਦੌੜ ਵਿਚ ਹਰਿਆਣਾਵਾਸੀ ਵੀ ਅੱਗੇ ਆ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਕੰਮ ਕਰਣਗੇ।

ਭਾਤਰ ਦੀ ਏਕਤਾ ਅਤੇ ਅੰਖਡਤਾ ਨੂੰ ਮਜਬੂਤ ਕਰਨ ਵਿਚ ਸਰਦਾਰ ਵਲੱਭਭਾਈ ਪੇਟਲ ਦਾ ਅਹਿਮ ਯੋਗਦਾਨ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਏਕਤਾ ਦੀ ਮਾਲਾ ਵਿਚ ਅਸੀਂ ਸਾਰੇ ੧ੁੜੇ ਹੋਏ ਹਨ। ਸਾਡਾ ਤਨ, ਮਨ ਵੱਖ ਹੈ ਪਰ ਅਸੀਂ ਸਾਰੇ ਇਕੱਠੇ ਮਿਲ ਕੇ ਰਾਸ਼ਟਰ ਨੂੰ ਮਜਬੂਤ ਕਰਨ ਦਾ ਕੰਮ ਕਰ ਰਹੇ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਨੁੰ ਮਜਬੂਤ ਕਰਨ ਵਿਚ ਸੁਤੰਤਰਤਾ ਸੈਨਾਨੀ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦਾ ਅਹਿਮ ਯੋਗਦਾਨ ਹੈ। ਦੁਨੀਆ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਰਦਾਰ ਵਲੱਭਭਾਈ ਪਟੇਲ ਵਿਚ 562 ਰਿਆਸਤਾਂ ਦਾ ਬਿਨ੍ਹਾਂ ਕਿਸੇ ਭੇਦਭਾਵ ਤੇ ਜਾਤੀ ਭੇਦ ਦੇ ਮਰਜ ਕਰਵਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਉੱਚ ਕੋਟੀ ਦੇ ਰਾਜਨੇਤਾ ਅਤੇ ਪ੍ਰਸਾਸ਼ਨਿਕ ਵਿਅਕਤੀ ਸਨ। ਉਨ੍ਹਾ ਦੇ ਜੀਵਨ ਤੋਂ ਸਾਨੂੰ ਜਾਨਣ ਨੂੰ ਮਿਲਦਾ ਹੈ ਕਿ ਉਨ੍ਹਾਂ ਦਾ ਜੀਵਨ ਸਦਾ ਦੇਸ਼ ਹਿੱਤ ਅਤੇ ਦੇਸ਼ ਦੇ ਲੋਕਾਂ ਦੀ ਸਮਸਿਆਵਾਂ ਦੇ ਹੱਲ ਕਰਨ ਲਈ ਸਮਰਪਿਤ ਰਿਹਾ, ਤਾਂ ਜੋ ਆਉਣ ਵਾਲੀ ਪੀੜੀਆਂ ਖੁੱਲੀ ਹਵਾ ਵਿਚ ਸਾਂਹ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਵਿਚ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੁਕਿਮਾ ਨਿਭਾਈ, ਉੱਞੇ ਹੀ ਆਜਾਦੀ ਦੇ ਬਾਅਦਦੇਸ਼ ਇਕ ਧਾਗੇ ਵਿਚ ਪਿਰੋਣ ਦਾ ਅਮੁੱਲ ਕੰਮ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਧਾਰਾ-370 ਅਤੇ 35-ਏ ਨੂੰ ਸਮਾਪਤ ਕਰ ਕੇ ਸਰਦਾਰ ਵਲੱਭਭਾਈ ਪਟੇਲ ਦੇਅਖੰਡ ਭਾਰਤ ਦੇ ਸਪਨੇ ਨੁੰ ਕੀਤਾ ਸਾਕਾਰ

ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਸਿਦਾਂਤਾਂ ‘ਤੇ ਚਲਦੇ ਹੋਏ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35-ਏ ਨੂੰ ਹਟਾ ਕੇ ਰਾਸ਼ਟਰ ਨੂੰ ਇਕ ਕਰ ਕੇ ਸਰਦਾਰ ਪਟਲੇ ਦੇ ਅਖੰਡ ਭਾਤਰ ਦੇ ਸਪਨੇ ਨੁੰ ਸਾਾਕਾਰ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਗੁਜਰਾਤ ਵਿਚ ਵਿਸ਼ਵ ਦੀ ਸੱਭ ਤੋਂ ਉੱਚੀ ਪ੍ਰਤਿਮਾ ਬਣਾਏ ਹੈ ਜਿਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਂਅ ਦਿੱਤਾ ਗਿਆ ਹੈ। ਇਹ ਪ੍ਰਤਿਮਾ ਨੌਜੁਆਨ ਪੀੜੀ ਦੇ ਨਾਲ-ਨਾਲ ਸਾਰਿਆਂ ਲਈ ਪੇ੍ਰਰਣਾਦਾਇਕ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਮੌਕੇ ‘ਤੇ ਅਗਲੇ ਇਕ ਸਾਲ ਦੌਰਾਨ ਵੱਖ-ਵੱਖ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼, ੋਸੂਬੇ , ਸ਼ਹਿਰ, ਮੋਹੱਲਾ, ਪਿੰਡ ਨੂੰ ਸਾਫ ਬਣਾਏ ਰੱਖਣ ਲਈ ਜੋ ਸੰਕਲਪ ਲਿਆ ਹੈ ਉਸ ਨੁੰ ਸਾਨੂੰ ਮਿਲਕੇ ਪੂਰਾ ਕਰਨਾਹੈ। ਸਵੱਛਤਾ ਨੂੰ ਬਣਾਏ ਰੱਖਣ ਵਿਚ ਸਾਨੂੰ ਸਾਰਿਆਂ ਨੂੰ ਆਪਣੀ-ਆਪਣੀ ਭੁਕਿਮਾ ਨਿਭਾਉਣੀ ਹੈ। ਇਹ ਕੰਮ ਸਿਰਫ ਇਕ ਵਿਅਕਤੀ ਦਾ ਨਹੀਂ ਸਗੋ ਸੱਭ ਨੁੰ ਮਿਲ ਕੇ ਕਰਨਾ ਹੈ।

ਸ੍ਰੀ ਨਾਂਇਬ ਸਿੰਘ ਸੈਨੀ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਕੌਮੀ ਏਕਤਾ ਦੀ ਸੁੰਹ ਵੀ ਦਿਵਾਈ ਅਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਮਜਬੂਤ ਕਰਨ ਲਈ ਪੇ੍ਰਰਿਤ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਓਲੰਪਿਕ ਤੇ ਏਸ਼ਿਅਨ ਖੇਡਾਂ ਵਿਚ ਧਾਕ ਜਮਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।

ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਦੀਵਾਲੀ ਪਰਵ, ਭਰਾ ਦੂਜ, ਗੋਵਰਧਨ ਪੂਜਾ, ਹਰਿਆਣਾ ਦਿਵਸ ਤੇ ਆਖੀਰੀ ਤਿਉਹਾਰਾਂ ਦੀ ਵਧਾਈ ਦਿੰਦੇ ਹੋਏ ਸਾਰਿਆਂ ਦੇ ਜੀਵਨ ਵਿਚ ਖੁਸ਼ਹਾਲੀ ਦੀ ਕਾਮਨਾ ਕੀਤੀ। ਰਨ ਫਾਰ ਯੂਨਿਟੀ ਦਰੋਣਾਚਾਰਿਆ ਸਟੇਡੀਅਮ ਤੋਂ ਸ਼ੁਰੂ ਹੋ ਕੇ ਮਿਨੀ ਸਕੱਤਰੇਤ , ਪੰਚ ਚੌਕ, ਜਿੰਦਲ ਚੌਕ ਤੋਂ ਵਾਪਸ ਹੁੰਦੇ ਹੋਏ ਦਰੋਣਾਚਾਰਿਆ ਸਟੇਡੀਅਮ ਵਿਚ ਸਪੰਨ ਹੋਈ।

ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਅੰਬਾਲਾ ਡਿਵੀਜਨਲ ਕਮਿਸ਼ਨਰ ਗੀਤਾ ਭਾਰਤੀ, ਆਈਜੀ ਅੰਬਾਲਾ ਰੇਂਜ ਸਿਬਾਸ ਕਵੀਰਾਜ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਸਮੇਤ ਹੋਰ ਮਾਣਯੋਗ ਲੋਕ ਸ਼ਾਮਿਲ ਰਹੇ।

Share