ਮੁੱਖ ਮੰਤਰੀ ਨਾਂਇਬ ਸਿੰਘ ਸੈਨੀ ਨੇ ਸਿਵਲ ਹਸਪਤਾਲ, ਪੰਚਕੂਲਾ ਵਿਚ ੈਥੋਲਾਜੀ, ਡਰਮੇਟਾਲੋਜੀ (ਸਕਿਨ), ਮਨੋਚਿਕਿਤਸਾ ਅਤੇ ਹਸਪਤਾਲ ਪ੍ਰਸ਼ਾਸਨ ਵਿਚ ਡੀਐਨਬੀ ਡਿਗਰੀ ਪ੍ਰੋਗ੍ਰਾਮਾਂ ਨੂੰ ਪ੍ਰਦਾਨ ਕੀਤੀ ਮੰਜੂਰੀ.
ਚੰਡੀਗੜ੍ਹ, 30 ਅਕਤੂਬਰ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਸੂਬੇ ਵਿਚ ਮੈਡੀਕਲ ਮਾਹਰਾਂ ਦੀ ਕਮੀ ਨੂੰ ਦੂਰ ਕਰਨ ਅਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਨਾਉਣ ਦੀ ਦਿਸ਼ਾਂ ਵਿਚ ਇਕ ਹੋਰ ਮਹਤੱਵਪੂਰਨ ਕਦਮ ਚੁੱਕੇ ਹੋਏ ਸਿਵਲ ਹਸਪਤਾਲ, ਸੈਕਟਰ-6, ਪੰਚਕੂਲਾ ਵਿਚ ਪੈਥੋਲਾਜ, ਡਰਮੇਟੋਲੋਜੀ (ਸਕਿਨ), ਮਨੋਚਿਕਿਤਸਾ ਤੇ ਹਸਪਤਾਲ ਪ੍ਰਸਾਸ਼ਨ ਵਿਚ ਡੀਐਨਬੀ ਡਿਗਰੀ ਪ੍ਰੋਗ੍ਰਾਮ ਸ਼ੁਰੂ ਕਰਨ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਨਾਲ ਰਾਜ ਵਿਚ ਵਿਸ਼ੇਸ਼ਾਤਮਕ ਸਿਹਤ ਸੇਵਾਵਾਂ ਨੁੰ ਪ੍ਰੋਤਸਾਨ ਮਿਲੇਗਾ।
ਮੌਜੂਦਾ ਵਿਚ ਹਰਿਆਣਾ ਦੇ 12 ਹਸਪਤਾਲਾਂ ਵਿਚ ਵੱਖ-ਵੱਖ ਮੈਡੀਕਲ ਵਿਸ਼ੇਸ਼ਤਾਵਾਂ ਵਿਚ ਸੱਤ ਡਿਗਰੀ ਅਤੇ ਅੱਠ ਡਿਪਲੋਮਾ ਪੋਸਟ ਗਰੈਜੂਏਟ ਕੋਰਸ ਸੰਚਾਲਿਤ ਹਨ, ਜਿਨ੍ਹਾਂ ਵਿਚ ਪ੍ਰਤੀ ਸਾਲ ਕੁੱਲ 81 ਸੀਆਂ ਹਨ। ਹੁਣ ਤਕ 148 ਵਿਦਿਆਰਥੀਆਂ ਨੁੰ ਨੇ ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਦਾਖਿਲਾ ਲਿਆ ਹੈ। ਵਰਨਣਯੋਗ ਹੈ ਕਿ 50 ਫੀਸਦੀ ਸੀਟਾਂ ਰਾਜ ਦੇ ਕੰਮ ਕਰ ਰਹੇ ਉਮੀਦਵਾਰਾਂ ਲਈ ਰਾਖਵਾਂ ਹੈ, ਜਿਸ ਤੋਂ ਹਰਿਆਣਾ ਦੇ ਲੋਕਾਂ ਦੇ ਲਈ ਵਿਸ਼ੇਸ਼ ਸੇਵਾਵਾਂ ਦੀ ਬਿਤਹਰ ਉਪਲਬਧਤਾ ਯਕੀਨੀ ਹੋ ਸਕੇਗੀ।
ਇੰਨ੍ਹਾਂ ਨਵੇਂ ਡਿਗਰੀ ਕੋਰਸਾਂ ਦਾ ਉਦੇਸ਼ ਵੱਖ-ਵੱਖ ਸਿਹਤ ਸਹੂਲਤਾਂ ਵਿਚ ਗੁਣਵੱਤਾਪੂਰਨ ਨਿਦਾਨ ਸੇਵਾਵਾਂ ਯਥਾਪਿਤ ਕਰਨਾ ਹੈ, ਜੋ ਹਿਸਟੋਪੈਥੋਲਾਜੀ, ਡੇਮੋਟੋਲਾਜੀ, ਇਮਿਯੂਨੌਪੈਥੋਲਾਜੀ, ਸਰਜੀਕਲ ਕੈਥੋਲਾਜੀ, ਸਇਟੋਪੈਥੋਲਾਜੀ, ਕਲੀਨੀਕਲ ਪੈਥੋਲਾਜੀ, ਬਲੱਡ ਬੈਂਕਿੰਗ ਆਦਿ ‘ਤੇ ਕੇਂਦ੍ਰਿਤ ਹੈ। ਡੀਐਨਬੀ ਮਨੋਚਿਕਿਤਸਾ ਕੋਰਸ ਮੈਡੀਕਲ ਗਰੈਜੂਏਟਾਂ ਨੁੰ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰੇਗਾ, ਜਿਸ ਤੋਂ ਉਹ ਗੁਣਵੱਤਾਪੂਰਨ ਮਾਨਸਿਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਸਮਰੱਥ ਹੋਣਗੇ। ਡੀਐਨਬੀ ਡਰਮੋਟਾਲੋਜੀ (ਸਕਿਨ) ਵਿਚ ਸਕਿਨ ਅਤੇ ਯੋਨ ਸੰਚਾਰਿਤ ਸੰਕ੍ਰਮਣਾਂ ਦੇ ਬਾਰੇ ਵਿਚ ਵਿਆਪਕ ਸਿਖਲਾਈ ਦਿੱਤੀ ਜਾਵੇਗੀ। ਡੀਐਨਬੀ ਹਸਪਤਲਾ ਪ੍ਰਸਾਸ਼ਨ ਕੁਸ਼ਲ ਹਸਪਤਾਲ ਪ੍ਰਬੰਧਨ ਵੱਲੋਂ ਸਿਹਤ ਸੇਵਾ ਵੰਡ ‘ਤੇ ਧਿਆਨ ਕੇਂਦ੍ਰਿਤ ਕਰੇਗਾ।
ਇਹ ਪ੍ਰੋਗ੍ਰਾਮ ਕੌਮੀ ਮੇੜੀਕਲ ਵਿਗਿਆਨ ਪ੍ਰੀਖਿਆ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਦੇ ਟਨੁਰੂਪ ਹੋਣਗੇ ਅਤੇ ਪੋਸਟ ਗਰੈਜੂਏਟ ਸਿਖਿਆ ਨਿਯਮਾਂ ਅਤੇ ਕੋਰਸ ਮਾਨਕਾਂ ਦਾ ਪਾਲਣਾ ਯਕੀਨੀ ਕਰਣਗੇ।
ਇਹ ਪਹਿਲ ਹਰਿਆਣਾ ਨੂੰ ਸਾਰੀ ਸਿਹਤ ਸਹੂਲਤਾਂ ਵਿਚ ਗੁਣਵੱਤਾਪੂਰਣ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਸਰਕਾਰ ਦੇ ਯਤਨਾਂ ਵਿਚ ਇਕ ਮਹਤੱਵਪੂਰਨ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਰੋਗੀ ਦੇਖਭਾਲ ਵਿਚ ਸੁਧਾਰ ਦੀ ਦਿਸ਼ਾ ਵਿਚ ਇਕ ਪਾਸੇ ਕਦਮ ਚੁੱਕੇ ਹੋਏ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਾਲ ਹੀ ਵਿਚ ਹਰਿਆਣਾ ਵਿਚ ਕ੍ਰੋਨਿਕ ਕਿਡਨੀ ਰੋਗ ਤੋਂ ਪੀੜਤ ਸਾਰੇ ਰੋਗੀਆਂ ਦੇ ਲਈ ਮੁਫਤ ਡਾਇਲਸਿਸ ਸੇਵਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ।
ਪਰਾਲੀ ਪ੍ਰਬੰਧਨ ਕਰ ਬਣਾਏ ਭੁਮੀ ਨੁੰ ਉਪਜਾਊ – ਖੇਤੀਬਾੜੀ ਮੰਤਰੀ
ਖੇਤੀਬਾੜੀ ਮੰਤਰੀ ਨੇ ਸੁਪਰ ਸੀਡਰ ਤੋਂ ਖੇਤ ਵਿਚ ਕਣਕ ਦੀ ਬਿਜਾਈ ਕਰ ਕੇ ਕਿਸਾਨਾਂ ਨੂੰ ਕੀਤਾ ਜਾਗਰੁਕ
ਚੰਡੀਗੜ੍ਹ, 30 ਅਕਤੂਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਾਮ ਸਿੰਘ ਰਾਣਾ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਮਿਲਜੁੱਲ ਕੇ ਯਤਨ ਕਰਨੇ ਹੋਣਗੇ। ਸੁਪਰੀਮ ਕੋਰਟ ਵੀ ਇਸ ਮਾਮਲੇ ਨੂੰ ਲੈ ਕੇ ਬਹੁਤ ਗੰਭੀਰ ਹੈ, ਇਸ ਲਈ ਕਿਸਾਨ ਭਰਾ ਵੀ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਣ ਤੇ ਪਰਾਲੀ ਨੂੰ ਖੇਤ ਵਿਚ ਹੀ ਮਿਲਾਉਣ।
ਖੇਤੀਬਾੜੀ ਮੰਤਰੀ ਨੇ ਪਰਾਲੀ ਦਾ ਖੇਤਾਂ ਵਿਚ ਕਿਵੇਂ ਪ੍ਰਬੰਧਨ ਕੀਤਾ ਜਾਵੇ ਇਸ ਦੇ ਲਈ ਖੁਦ ਸੁਪਰ ਸੀਡਰ ਤੋਂ ਇਕ ਏਕੜ ਖੇਤ ਵਿਚ ਕਣਕ ਦੀ ਬਿਜਾਹੀ ਕੀਤੀ ਅਤੇ ਕਿਸਾਨਾਂ ਨੂੰ ਵੀ ਇਸ ਤਰ੍ਹਾ ਪਰਾਲੀ ਪ੍ਰਬੰਧਨ ਦੀ ਅਪੀਲ ਕੀਤੀ।
ਖੇਤੀਬਾੜੀ ਮੰਤਰੀ ਬੁੱਧਵਾਰ ਨੂੰ ਖੇਤੀਬਾੜੀ ਵਿਭਾਗ ਵੱਲੋਂ ਕੁਰੂਕਸ਼ੇਤਰ ਅਤੇ ਕਰਨਾਲ ਦੇ ਪਿੰਡਾਂ ਵਿਚ ਪਰਾਲੀ ਪ੍ਰਬੰਧਨ ‘ਤੇ ਪ੍ਰਦਰਸ਼ਨ ਪਲਾਟ ਪ੍ਰੋਗ੍ਰਾਮ ਦੌਰਾਨ ਕਿਸਾਨਾਂ ਨੂੰ ਸੰਬੋਧਿਤ ਕਰ ਰਹੇ ਸਨ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪਰਾਲੀ ਨੁੰ ਖੇਤਾਂ ਵਿਚ ਹੀ ਮਿਲਾਉਣ ਨਾਲ ਜਿੱਥੇ ਖੇਤ ਉਪਜਾਊ ਹੋਵੇਗਾ, ਉੱਥੇ ਜਮੀਨ ਦੀ ਉਪਜ ਸ਼ਕਤੀ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਡਾਕਰ ਵਾਲੇ ਖੇਤਾਂ ਵਿਚ ਜਿੰਨ੍ਹੀ ਪਰਾਲੀ ਨੁੰ ਮਿਲਾਇਆ ਜਾਵੇਗਾ। ਉਨ੍ਹਾਂ ਹੀ ਜਮੀਨ ਵਿਚ ਪਾਣੀ ਨੂੰ ਸਿੱਖਣ ਦੀ ਸਮਰੱਥਾ ਵਧੇਗੀ। ਜਿੰਨ੍ਹਾਂ ਖੇਤਾਂ ਵਿਚ ਪਰਾਲੀ ਦੇ ਫਾਨੇ ਦਬਾਏ ਜਾਣਗੇ ਉਨ੍ਹਾਂ ਹੀ ਖੇਤਾਂ ਦੀ ਸ਼ਕਤੀ ਤੇ ਉਪਜਾਊ ਸ਼ਕਤੀ ਵੱਧ ਜਾਵੇਗੀ। ਖੇਤਾਂ ਵਿਚ ਫਰਟੀਲਾਈਜਰ ਦੀ ਖਪਤ ਵੀ ਘੱਟ ਜਾਵੇਗੀ ਤੇ ਕਿਸਾਨ ਖੁਸ਼ਹਾਲ ਹੋਵੇਗਾ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਖੇਤਾਂ ਵਿਚ ਖੜੇ ਫਾਨਿਆਂ ਵਿਚ ਪਾਣੀ ਦੇਣ ਦੇ ਬਾਅਦ ਕਣਕ ਦੀ ਬਿਜਾਈ ਕਰਨ ‘ਤੇ ਲਗਭਗ 25 ਦਿਨ ਦੇ ਬਾਅਦ ਪਰਾਲੀ ਖੇਤਾਂ ਵਿਚ ਬੈਠ ੧ਾਂਦੇ ਹਨ ਅਤੇ ਕਣਕ ਉੱਪਰ ਆ ਜਾਂਦੀ ਹੈ। ਇਸ ਲਈ ਕਿਸਾਨ ਇਸ ਸਮੇਂ ਨੂੰ ਆਪਣਾ ਕੇ ਖੇਤਾਂ ਨੂੰ ਉਪਜਾਊ ਬਣਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪ੍ਰਾਈਵੇਟ ਸੈਲਰਾਂ ਦੇ ਨਾਲ-ਨਾਲ ਸਰਕਾਰੀ ਸੈਲਰ ਲਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਪ੍ਰਾਈਵੇਟ ਸੈਲਰਾਂ ਨੁੰ ਆਉਣ ਵਾਲੀ ਮੁਸ਼ਕਲਾਂ ਤੋਂ ਵੀ ਜਾਣੂੰ ਹੈ ਅਤੇ ਉਨ੍ਹਾਂ ਦੇ ਲਈ ਵੀ ਕਾਰਜ ਯੋਜਨਾ ਤਿਆਰ ਕਰ ਰਹੀ ਹੈ।
ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਯੰਤੀ ਦੇ ਮੌਕੇ ‘ਤੇ ਮੁੱਖ ਮੰਤਰੀ ਨੇ ਸਰਦਾਰ ਪਟੇਲ ਨੂੰ ਕੀਤਾ ਨਮਨ
ਹਰਿਆਣਾ ਸਿਵਲ ਸਕੱਤਰੇਤ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿਵਾਈ ਰਾਸ਼ਸ਼ਰੀ ਏਕਤਾ ਦੀ ਸੁੰਹ
ਪ੍ਰਧਾਨ ਮੰਤਰੀ ਨੇ ਧਾਰਾ-370 ਤੇ 35-ਏ ਨੂੰ ਖਤਮ ਕਰ ਕੇ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਬਣਾ ਕੇ ਸਰਦਾਰ ਵਲੱਭਭਾਈ ਪੇਟੇ ਨੂੰ ਦਿੱਤੀ ਸੱਚੀ ਸ਼ਰਧਾਂਜਲੀ
ਸਿਵਲ ਸੇਵਕਾਂ ਨੂੰ ਕੀਤੀ ਅਪੀਲ, ਰਾਸ਼ਟਰੀ ਏਕਤਾ ਦਿਵਸ ‘ਤੇ ਹਰਿਆਣਾ ਦੇ ਲੋਕਾਂ ਦੀ ਉਮੀਦਾਂ ਤੇ ਜਰੂਰਤਾਂ ਨੂੰ ਪੂਰਾ ਕਰਨ ਦਾ ਲੈਣ ਸੰਕਲਪ
ਚੰਡੀਗੜ੍ਹ, 30 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਅਤੇ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਯੰਤੀ ਦੇ ਮੌਕੇ ‘ਤੇ ਸਰਕਾਰ ਪਟੇਲ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੁੰ ਨਮਨ ਕੀਤਾ ਅਤੇ ਉਨ੍ਹਾਂ ਦੇ ਚਰਣਾਂ ਵਿਚ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਸਿਵਲ ਸੇਵਕਾਂ ਨੂੰ ਅਪੀਲ ਕੀਤੀ ਕਿ ਊਹ ਰਾਸ਼ਟਰੀ ਏਕਤਾ ਦਿਵਸ ‘ਤੇ ਇਹ ਸੰਕਲਪ ਲੈਣ ਕਿ ਹਰਿਆਣਾ ਦੇ ਲੋਕਾਂ ਦੀ ਜੋ ਵੀ ਉਮੀਦਾਂ ਹੈ, ਉਨ੍ਹਾਂ ‘ਤੇ ਅਸੀਂ ਖਰਾ ਉਤਰਾਂਗੇ ਤੇ ਉਨ੍ਹਾਂ ਦੀ ਜਰੂਰਤਾਂ ਨੂੰ ਪੂਰਾ ਕਰਦੇ ਹੋਏ ਹਰਿਆਣਾ ਨੂੰ ਮਜਬੂਤੀ ਨਾਲ ਅੱਗੇ ਵਧਾਉਣ ਦਾ ਕੰਮ ਕਰਣਗੇ।
ਮੁੱਖ ਮੰਤਰੀ ਅੱਜ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਰਾਸ਼ਟਰੀ ਏਕਤਾ ਦਿਵਸ ‘ਤੇ ਪ੍ਰਬੰਧਿਤ ਸੁੰਹ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੁੰ ਨਮਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਉੱਚ ਕੋਟੀ ਦੇ ਰਾਜਨੇਤਾ ਅਤੇ ਪ੍ਰਸਾਸ਼ਨਿਕ ਵਿਅਕਤੀ ਸਨ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਜਾਨਣ ਨੁੰ ਮਿਲਦਾ ਹੈ ਕਿ ਉਨ੍ਹਾਂ ਦਾ ਜੀਵਨ ਸਦਾ ਦੇਸ਼ ਦੇ ਹਿੱਤ ਅਤੇ ਦੇਸ਼ ਦੇ ਲੋਕਾਂ ਦੀ ਸਮਸਿਆਵਾਂ ਦੇ ਹੱਲ ਕਰਨ ਲਈ ਸਮਰਪਣ ਰਿਹਾ ਤਾਂ ਜੋ ਆਉਣ ਵਾਲੀ ਪੀੜੀਆਂ ਖੁੱਲੀ ਹਵਾ ਵਿਚ ਸਾਂਹ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਨੇ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੂਕਿਮਾ ਨਿਭਾਈ, ਉੱਥੇ ਹੀ ਆਜਾਦੀ ਦੇ ਬਾਅਦ ਦੇਸ਼ ਨੂੰ ਇਕ ਧਾਗੇ ਵਿਚ ਪਿਰੋਣ ਅਮੁੱਲ ਕੰਮ ਵੀ ਕੀਤਾ।
ਸਰਦਾਰ ਪਟੇਲ ਨੇ 562 ਰਿਆਸਤਾਂ ਦਾ ਏਕੀਕਰਣ ਕਰ ਕੇ ਅਖੰਡ ਭਾਰਤ ਦਾ ਕੀਤਾ ਨਿਰਮਾਣ
ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਜਦੋਂ ਦੇਸ਼ ਆਜਾਦ ਹੋਇਆ, ਤਾਂ ਉਸ ਸਮੇਂ ਦੇਸ਼ ਕਈ ਛੋਟੀ ਤੇ ਵੱਡੀ ਰਿਆਸਤਾਂ ਵਿਚ ਵੰਡਿਆ ਸੀ। ਉਸ ਸਮੇਂ ਸਰਦਾਰ ਪਟੇਲ ਨੇ ਆਪਣੀ ਸਮਝ ਨਾਲ 562 ਰਿਆਸਤਾਂ ਦਾ ਏਕੀਕਿਰਣ ਕਰ ਏਕਤਾ ਦੇ ਧਾਗੇ ਵਿਚ ਪਿਰੋ ਕੇ ਅਖੰਡ ਭਾਂਰਤ ਦਾ ਨਿਰਮਾਣ ਕੀਤਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਆਜਾਦ ਹੋਇਆ ਤਾਂ ਇਕ ਪਾਸੇ ਆਜਾਦੀ ਾਦ ਜਸ਼ਨ ਮਨਾਇਆ ਜਾ ਰਿਹਾ ਸੀ ਤਾਂ ਦੂ੧ੇ ਅਤੇ ਲੱਖਾਂ ਲੋਕਾਂ ਦਾ ਬਲਿਦਾਨ ਹੋ ਰਿਹਾ ਸੀ। ਕਈ ਕ੍ਰਾਂਤੀਕਾਰੀਆਂ ਵਿਚ ਇਸ ਦੇਸ਼ ਦੀ ਆਜਾਦੀ ਦੇ ਲਈ ਖੁਦ ਨੂੰ ਕੁਰਬਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਗ੍ਰੇਜਾਂ ਨੇ ਇਹ ਬਹੁਤ ਜੁਲਮ ਕੀਤਾ ਅਤੇ ਲੋਕਾਂ ਦਾ ਸ਼ੋਸ਼ਨ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਕਾਨੂੰਨ ਵੀ ਆਪਣੀ ਸਹੂਲਤ ਅਨੁਸਾਰ ਬਣਾਏ। ਜੇਕਰ ਕੋਈ ਅਗ੍ਰੇਜਾਂ ਦੇ ਵਿਰੁੱਧ ਆਵਾਜ ਉਠਾਉਂਦਾ ਸੀ ਤਾਂ ਉਸ ਤਸੀਹੇ ਦਿੱਤੇ ਜਾਂਦੇ ਸਨ। ਪਰ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਅੰਗੇ੍ਰਜਾਂ ਦੇ ਬਣਾਏ ਹੋਏ ਕਾਨੂੰਨ ਨੁੰ ਖਤਮ ਕਰਕੇ ਭਾਰਤ ਸੰਹਿਤਾ ਅਨੁਸਾਰ ਕਾਨੁੰਨ ਬਨਾਉਣ ਦਾ ਕੰਮ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਧਾਰਾ -370 ਤੇ 35-ਏ ਨੁੰ ਖਤਮ ਕਰ ਕੇ ਜੰਮੂ ਅਤੇ ਕਸ਼ਮੀਰ ਨੂੰ ਭਾਂਰਤ ਦਾ ਅਭਿੰਨ ਅੰਗ ਬਣਾ ਕੇ ਸਰਦਾਰ ਵਲੱਭਭਾਈ ਪਟੇਲ ਨੂੰ ਦਿੱਤੀ ਸੱਚੀ ਸ਼ਰਧਾਂਜਲੀ
ਮੁੱਖ ਮੰਤਰੀ ਨੈ ਕਿਹਾ ਕਿ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35-ਏ ਦੇ ਕਾਰਨ ਉੱਥੇ ਦੇ ਲੋਕ ਪੀੜਤ ਸਨ, ਕਿਉਂਕਿ ਇੱਥੇ ਵਿਕਾਸ ਨਹੀਂ ਹੋ ਪਾ ਰਿਹਾ ਸੀ। ਇੰਨ੍ਹਾਂ ਹੀ ਨਹੀਂ , ਦੇਸ਼ ਵੀ ਇਹ ਦੰਸ਼ ਝੇਲ ਰਿਹਾ ਸੀ। ਲੰਬੇ ਸਾਲਾਂ ਤਕ ਜੰਮੂ ਅਤੇਸ਼ਮੀਰ ਦੇਸ਼ ਦਾ ਅੰਗ ਨਹੀਂ ਬਣ ਪਾਇਆ। ਇਹ ਬਹੁਤ ਮੰਦਭਾਗੀ ਸੀ ਕਿ ਭਾਂਰਤ ਵਿਚ 2 ਸੰਵਿਧਾਨ 2 ਨਿਸ਼ਾਨ ਅਤੇ 2 ਪ੍ਰਧਾਨ ਸਨ। ਇਹ ਕਿਦਾਂ ਦੀ ਸੁਤੰਤਰਤਾ ਸੀ। ਪਬ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਜੋ ਭਾਰਤ ਨੂੰ ਅਜਿਹਾ ਪ੍ਰਧਾਨ ਮੰਤਰੀ ਮਿਲਿਆ, ਜਿਨ੍ਹਾਂ ਨੇ ਧਾਰਾ-370 ਅਤੇ 35-ਏ ਨੂੰ ਖਤਮ ਕਰ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਬਣਾ ਕੇ ਪੂਰੇ ਦੇਸ਼ ਨੂੰ ਏਕਤਾ ਦੇ ਧਾਗੇ ਵਿਚ ਪਿਰੋਇਆ। ਇਹ ਪ੍ਰਧਾਨ ਮੰਤਰੀ ਦੀ ਸਰਦਾਰ ਵਲੱਭਭਾਈ ਪਟਲੇ ਨੂੰ ਸੱਚੀ ਸ਼ਰਧਾਂਜਲੀ ਸੀ।
ਉਨ੍ਹਾਂ ਨੇ ਕਿਹਾ ਕਿ ਸਰਦਾਰ ਪਟੇਲ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਦਿੱਤੇ ਗਏ ਅਮੁੱਲ ਯੋਗਦਾਨ ਨੂੰ ਜੇਕਰ ਕਿਸੇ ਨੇ ਯਾਦ ਕੀਤਾ ਹੈ ਤਾਂ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹਨ। ਉਨ੍ਹਾਂ ਨੇ ਗੁਜਰਾਤ ਵਿਚ ਸਰਦਾਰ ਪਟੇਲ ਦੀ ਵਿਸ਼ਵ ਦੀ ਸੱਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਸਥਾਪਿਤ ਕਰਨ ਦਾ ਕੰਮ ਕੀਤਾ, ਜੋ ਭਾਵੀ ਪੀੜੀਆਂ ਦੇ ਲਈ ਏਕਤਾ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਜਨਮਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋ ਮਨਾਉਣ ਦੀ ਸ਼ੁਰੂਆਤ ਕੀਤੀ ਹੈ। ਨਾਲ ਹੀ ਹਰ ਸਾਲ ਸਰਦਾਰ ਪਟੇਲ ਦੀ ਜੈਯੰਤੀ ‘ਤੇ ਰਨ ਫਾਰ ਯੂਨਿਟੀ ਦਾ ਪ੍ਰਬੰਧ ਕਰ ਕੇ ਉਨ੍ਹਾਂ ਨੁੰ ਯਾਦ ਕਰਨ ਦਾ ਕੰਮ ਕੀਤਾ ਹੈ। ਇਸ ਦਾ ਉਦੇਸ਼ ਹੈ ਕਿ ਸਾਰੇ ਨਾਗਰਿਕ ਇਕੱਠੇ ਅੱਗੇ ਵੱਧਣ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਸਰਦਾਰ ਵਲੱਭਭਾਈ ਪਟੇਲ ਦੀ 150ਵੀਂ ਜੈਯੰਤੀ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪਹਿਲ ‘ਤੇ ਉਨ੍ਹਾਂ ਦਾ ਜੈਯੰਤੀ ਸਾਲ ਪੂਰੇ ਦੇਸ਼ ਵਿਚ ਮਨਾਇਆ ਜਾਵੇਗਾ। ਅਗਲੇ ਪੂਰੇ ਇਕ ਸਾਲ ਉਨ੍ਹਾਂ ਦੀ ਯਾਦ ਵਿਚ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਜਾਣਗੇ। ਇੰਨ੍ਹਾਂ ਪ੍ਰੋਗ੍ਰਾਮਾਂ ਦਾ ਮੁੱਖ ਉਦੇਸ਼ ਲੋਕਾਂ ਵਿਚ ਰਾਸ਼ਟਰੀ ਏਕਤਾ ਦੇ ਪ੍ਰਤੀ ਚੇਤਨਾ ਪੈਦਾ ਕਰਨਾ ਅਤੇ ਨੌਜੁਆਨ ਪੀੜੀ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਵਿਚਾਰਧਾਰਾ ਨਾਲ ਜੋੜਨਾ ਹੈ।
ਸਿਵਲ ਸਵੇਕਾਂ ਨੂੰ ਕੀਤੀ ਅਪੀਲ, ਰਾਸ਼ਟਰੀ ਏਕਤਾ ਦਿਵਸ ‘ਤੇ ਹਰਿਆਣਾ ਦੇ ਲੋਕਾਂ ਦੀ ਉਮੀਦਾਂ ਤੇ ਜਰੂਰਤਾਂ ਨੂੰ ਪੂਰਾ ਕਰਨ ਦਾ ਲੈਣ ਸੰਕਲਪ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅੱਜ ਇਸ ਮੌਕੇ ‘ਤੇ ਸਿਵਲ ਸੇਵਕਾਂ ਵਜੋ ਸਾਨੂੰ ਸਾਰਿਆਂ ਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਸਾਰੇ ਹਰਿਆਣਾਵਾਸੀਆਂ ਦੀ ਹਰ ਉਮੀਦ ਅਤੇ ਜਰੂਰਤਾਂ ਨੂੰ ਪੂਰਾ ਕਰਨ ਦਾ ਕੰਮ ਕਰਾਂਗੇ ਅਤੇ ਮਜਬੂਤੀ ਨਾਲ ਹਰਿਆਣਾ ਨੂੰ ਅੱਗੇ ਵਧਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਕਲਪ ਕੀਤਾ ਹੈ ਕਿ ਸਾਲ 2047 ਤਕ ਭਾਰਤ ਦੇਸ਼ ਵਿਕਸਿਤ ਰਾਸ਼ਟਰ ਬਣ। ਇਸ ਸੰਕਲਪ ਵਿਚ ਹਰਿਆਣਾ ਦੀ 2.80 ਕਰੋੜ ਜਨਤਾ ਸਮੂਹਿਕ ਰੂਪ ਨਾਲ ਆਪਣਾ ਯੋਗਦਾਨ ਅਦਾ ਕਰੇਗੀ ਅਤੇ ਵਿਕਸਿਤ ਭਾਰਤ ਬਨਾਉਣ ਵਿਚ ਹਰਿਆਣਾ ਦਾ ਮਹਾਨ ਯੋਗਦਾਨ ਹੋਵੇਗਾ।
ਮੁੱਖ ਮੰਤਰੀ ਨੇ ਦਿਵਾਈ ਰਾਸ਼ਟਰੀ ਏਕਤਾ ਦੀ ਸੁੰਹ
ਸਮਾਰੋਹ ਵਿਚ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਵਿਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸੁੰਹ ਦਿਵਾਈ – ਮੈਂ ਸੱਚੀਨਿਸ਼ਠਾ ਨਾਲ ਸੁੰਹ ਖਾਂਦਾ ਹਾਂ ਕਿ ਮੈਂ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਖੁਦ ਨੂੰ ਸਮਰਪਿਤ ਕਰਾਂਗਾਂ ਅਤੇ ਆਪਣੇ ਦੇਸ਼ਵਾਸੀਆਂ ਦੇ ਵਿਚ ਇਹ ਸੰਦੇਸ਼ ਫੈਲਾਉਣ ਦਾ ਵੀ ਯਤਨ ਕਰੂੰਗਾ। ਮੈਂ ਇਹ ਸੁੰਹ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ, ਜਿਸ ਨੂੰ ਸਰਦਾਰ ਵਲੱਭਭਾਈ ਪਟੇਲ ਦੀ ਦੂਰਦਰਸ਼ਿਤਾ ਅਤੇ ਕੰਮਾਂ ਵੱਲੋਂ ਸੰਭਵ ਬਣਾਇਆ ਜਾ ਸਕੇ। ਮੈਂ ਆਪਣੇ ਦੇਸ਼ ਦੀ ਅੰਦੂਰਣੀ ਸੁਰੱਖਿਆ ਸੁਰੱਖਿਅਤ ਕਰਨ ਲਈ ਆਪਣਾ ਯੋਗਦਾਨ ਕਰਨ ਦਾ ਵੀ ਸੱਚੀ ਨਿਸ਼ਠਾ ਨਾਲ ਸੰਕਲਪ ਕਰਦਾ ਹਾਂ।
ਇਸ ਮੌਕੇ ‘ਤੇ ਮੁੱਖ ਸਕੱਤਰ ਡਾ. ਟੀਵੀਐਸਐਨ ਪ੍ਰਸਾਦ ਸਮੇਤ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।
ਹਰਿਆਣਾ ਵਿਚ ਐਮਐਸਪੀ ‘ਤੇ ਖਰੀਫ ਫਸਲਾਂ ਦੀ ਖਰੀਦ ਸੁਗਮਤਾ ਨਾਲ ਜਾਰੀ
ਕਿਸਾਨਾਂ ਨੂੰ ਹੋ ਰਿਹਾ ਸਮੇਂ ‘ਤੇ ਭੂਗਤਾਨ, ਝੋਨਾ ਤੇ ਬਾਜਰਾ ਕਿਸਾਨਾਂ ਨੂੰ ਹੁਣ ਤਕ 9810 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਗਈ
45.76 ਲੱਖ ਮੀਟ੍ਰਿਕ ਟਨ ਝੋਨਾ ਅਤੇ 4,33,021 ਮੀਟ੍ਰਿਕ ਟਨ ਬਾਜਰਾ ਦੀ ਹੋਈ ਖਰੀਦ
ਚੰਡੀਗੜ੍ਹ, 30 ਅਕਤੂਬਰ – ਹਰਿਆਣਾ ਵਿਚ ਖਰੀਫ ਫਸਲਾਂ ਦੀ ਸਰਕਾਰੀ ਖਰੀਦ ਭਾਂਰਤ ਸਰਕਾਰ ਵੱਲੋਂ ਐਲਾਨ ਘੱਟੋ ਘੱਟ ਸਹਾਇਕ ਮੁੱਖ ‘ਤੇ ਸੁਗਮਤਾ ਨਾਲ ਕੀਤੀ ਜਾ ਰਹੀ ਹੈ। ਫਸਲ ਖਰੀਦ ਦੇ ਲਈ ਕਿਸਾਨਾਂ ਨੂੰ ਸਮੇਂ ‘ਤੇ ਭੂਗਤਾਨ ਯਕੀਨੀ ਕੀਤੀ ਜਾ ਰਿਹਾ ਹੈ। ਹੁਣ ਤਕ ਮੰਡੀਆਂ ਵਿਚ 47.44 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 45,76,822 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉੱਥੇ ਹੁਣ ਤਕ ਵੱਖ-ਵੱਖ ਮੰਡੀਆਂ ਵਿਚ 4,42,759 ਮੀਟ੍ਰਿਕ ਟਨ ਝੋਨਾ ਦੀ ਆਮਦ ਹੋ ੁੱਕੀ ਹੈ, ਜਿਸ ਵਿੱਚੋਂ 4,33,021 ਮੀਟ੍ਰਿਕ ਟਨ ਬਾਜਰਾ ਐਮਐਸਪੀ ‘ਤੇ ਖਰੀਦਿਆ ਜਾ ਚੁੱਕਾ ਹੈ। ਝੋਨਾ ਤੇ ਬਾਜਰਾ ਕਿਸਾਨਾਂ ਨੂੰ 9810 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇ੧ੀ ਜਾ ਚੁੱਕੀ ਹੈ। ਇੰਨ੍ਹਾਂ ਵਿਚ ਝੋਨਾ ਦੇ ਲਈ 8880 ਕਰੋੜ ਰੁਪਏ ਅਤੇ ਬਾਜਰੇ ਦੇ ਲਈ 930 ਕਰੋੜ ਰੁਪਏ ਦੀ ਰਕਮ ਸ਼ਾਮਿਲ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੈ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਰੀਦ ਪ੍ਰਕ੍ਰਿਆ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਸਮਸਿਆ ਨਹੀਂ ਆ ਰਹੀ ਹੈ। ਮੰਡੀਆਂ ਤੋਂ ਝੋਨੇ ਦਾ ਲਗਾਤਾਰ ਉਠਾਨ ਵੀ ਯਕੀਨੀ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਫਸਲ ਵੇਚਣ ਵਿਚ ਮੰਡੀਆਂ ਵਿਚ ਐਂਟਰੀ ਲਈ ਗੈਰ-ਜਰੂਰੀ ਇੰਤਜਾਰ ਨਾ ਕਰਨਾ ਪਵੇ, ਇਸ ਦੇ ਲਈ ਵਿਭਾਗ ਨੇ ਆਨਲਾਇਨ ਗੇਟ ਪਾਸ ਦੀ ਸਹੂਲਤ ਵੀ ਉਪਲਬਧ ਕਰਵਾਈ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਆਮ ਝੋਨੇ ਲਈ 2300 ਰੁਪਏ ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨੇ ਲਈ 2320 ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਹਾਇਕ ਮੁੱਲ ਦੇ ਰਹੀ ਹੈ। ਸਾਰੇ ਸੀਨੀਅਰ ਅਧਿਕਾਰੀ ਪੂਰੀ ਖਰੀਦ ਪ੍ਰਕ੍ਰਿਆ ‘ਤੇ ਸਖਤ ਨਿਗਰਾਨੀ ਰੱਖ ਰਹੇ ਹਨ।
ਬੁਲਾਰੇ ਨੇ ਦਸਿਆ ਕਿ ਹੁਣ ਤਕ ਕੁਰੂਕਸ਼ੇਤਰ ਵਿਚ ਸੱਭ ਤੋਂ ਵੱਧ 9,66,195 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਉੱਥੇ ਕਰਨਾਲ ਵਿਚ 8,09,977 ਮੀਟ੍ਰਿਕ ਟਨ , ਕੈਥਲ ਵਿਚ 7,90245 ਮੀਟ੍ਹਿਕ ਟਨ, ਅੰਬਾਲਾ ਵਿਚ 5,13,324 ਮੀਟ੍ਰਿਕ ਟਨ, ਯਮੁਨਾਨਗਰ ਵਿਚ 5,12,587 ਮੀਟ੍ਰਿਕ ਟਨ, ਫਤਿਹਾਬਾਦ ਵਿਚ 4,89,196 ਮੀਟ੍ਰਿਕ ਟਨ, ਜੀਂਦ ਵਿਚ 1,72,051 ਮੀਟ੍ਰਿਕ ਟਨ, ਸਿਰਸਾ ਵਿਚ 1,45,232 ਮੀਟ੍ਰਿਕ ਟਨ ਅਤੇ ਪੰਚਕੂਲਾ ਵਿਚ 76,889 ਮੀਟ੍ਹਿਕ ਟਨ ਝੋਨੇ ਦੀ ਖਰੀਦ ਹੋਈ ਹੈ।
ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਹੇਂਦਰਗੜ੍ਹ ਜਿਲ੍ਹਾ ਦੀ ਵੱਖ-ਵੱਖ ਮੰਡੀਆਂ ਵਿਚ 1,08,494 ਮੀਟ੍ਰਿਕ ਟਨ ਬਾਜਰੇ ਦੀ ਖਰੀਦ ਹੋ ਚੁੱਕੀ ਹੈ। ਇਸ ਤਰ੍ਹਾ, ਰਿਵਾੜੀ ਜਿਲ੍ਹੇ ਵਿਚ 95,449 ਮੀਟ੍ਰਿਕ ਟਨ, ਭਿਵਾਨੀ ਵਿਚ 69,175 ਮੀਟ੍ਰਿਕ ਟਨ, ਚਰਖੀ ਦਾਦਰੀ ਵਿਚ 35,946 ਮੀਟ੍ਰਿਕ ਟਨ ਅਤੇ ਗੁਰੂਗ੍ਰਾਮ ਵਿਚ 35,923 ਦੀ ਖਰੀਦ ਕੀਤੀ ਜਾ ਚੁੱਕੀ ਹੈ।