17 ਅਕਤੂਬਰ ਨੂੰ ਹੋਵੇਗਾ ਸੁੰਹ ਚੁੱਕ ਸਮਾਰੋਹ – ਮੁੱਖ ਮੰਤਰੀ ਨਾਇਬ ਸਿੰਘ ਸੈਨੀ.

ਚੰਡੀਗੜ੍ਹ, 12 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 17 ਅਕਤੂਬਰ ਨੂੰ ਸੂਬਾ ਸਰਕਾਰ ਦਾ ਸੁੰਹ ਚੁੱਕ ਸਮਾਰੋਹ ਹੋਵੇਗਾ। ਹਿਸ ਸੁੰਹ ਚੁੱਕ ਸਮਾਰੋਹ ਵਿਚ ਦੇਸ਼ਸ਼ਦੇ ਪ੍ਰਧਾਨਮੰਤਰੀ ਸ੍ਰੀ ਨਰੇਂਦਰ ਮੋਦੀ ਸ਼ਸ਼ਮਿਲ ਹੋਣਗੇ ਅਤੇ ਬੀਜੇਪੀ ਦੇ ਉੱਚ ਨੇਤਾ ਵੀ ਸ਼ਿਰਕਤ ਕਰਣਗੇ।

ਮੁੱਖ ਮੰਤਰੀ ਸ਼ਨੀਵਾਰ ਨੂੰ ਜਿਲ੍ਹਾ ਕੁਰੂਕਸ਼ਸ਼ਤਰ ਵਿਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਕੈਥਲ ਵਿਚ ਹੋਏ ਹਾਦਸੇ ਵਿਚ ਮ੍ਰਿਤਕ ਲੋਕਾਂ ਦੇ ਪਰਿਜਨਾਂ ਦੇ ਪ੍ਰਤੀ ਸੰਵੇਦਨਾਵਾਂ ਵਿਅਕਤ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੇ ਸਮੇਂ ਵਿਚ ਉਨ੍ਹਾਂ ਦੇ ਨਾਲ ਖੜੀ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਸ਼ ਵਿਚ ਪਿਛਲੇ 10 ਸਾਲਾਂ ਵਿਚ ਡਬਲ ਹਿੰਜਨ ਦੀ ਸਰਕਾਰ ਨੇ ਹਰ ਵਰਗ ਦੇ ਹਿੱਤ ਲਈ ਕੰਮ ਕੀਤਾ ਹੈ। ਧਰਾਤਲ ‘ਤੇ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਦੇ ਹੋਏ ਯੋਗ ਲਾਭਕਾਰਾਂ ਨੂੰ ਇਸ ਦਾ ਸਿੱਧਾ ਲਾਭ ਪਹੁੰਚਾਉਣ ਦਾ ਕੰਮ ਕੀਤਾ ਹੈ।

ਉਨ੍ਹਾਂ ਨੇ ਵਿਰੋਧੀ ਪਾਰਟੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਹੋਏ ਹਨ। ਉਨ੍ਹਾਂ ਨੇ ਹਿਮਾਚਲ, ਕਰਨਾਟਕ ਅਤੇ ਤੇਲੰਗਾਨਾ ਵਿਚ ਝੂਠ ਫੈਲਾ ਕੇ ਸੱਤਾ ਹਥਿਆਉਣ ਦਾ ਕੰਮ ਕੀਤਾ ਹੈ। ਜਨਤਾ ਹੁਣ ਸਮਝ ਚੁੱਕੀ ਹੈ ਅਤੇ ਲੋਕਾਂ ਦਾ ਉਨ੍ਹਾਂ ਤੋਂ ਭਰੋਸਾ ਉੱਠ ਚੁਕਿਆ ਹੈ।

ਇਸ ਮੌਕੇ ‘ਤੇ ਸਾਬਕਾ ਸ਼ਸ਼ਹਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

ਸਲਸਵਿਹ/2024

ਚੰਡੀਗੜ੍ਹ, 12 ਅਕਤੂਬਰ – ਹਰਿਆਣਾ ਸਰਕਾਰ ਨੇ ਹਰਿਆਣਾ ਲੋਕ ਸੇਵਾ ਆਯੋਗ ਅਤੇ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਗਰੁੱਪ-ਏ, ਬੀ, ਸੀ ਤੇ ਡੀ ਦੇ ਵੱਖ-ਵੱਖ ਸਰਕਾਰੀ ਅਹੁਦਿਆਂ ‘ਤੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਉਨ੍ਹਾਂ ਦੇ ਚਰਿੱਤਰ ਤਸਦੀਕ ਅਤੇ ਮੈਡੀਕਲ ਸਰਟੀਫਿਕੇਟ ਵਿਚ ਛੋਟ ਦੇ ਕੇ ਉਨ੍ਹਾਂ ਨੂੰ ਪ੍ਰੋਵਿਜਨਲ ਆਧਾਰ ‘ਤੇ ਨਿਯੁਕਤੀ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਉਮੀਦਵਾਰਾਂ ਦੇ ਚਰਿੱਤਰ ਅਤੇ ਪਿਛੋਕੜ ਦੀ ਤਸਦੀਕ ਪ੍ਰੋਵਿਜਨਲ ਨਿਯੁਕਤੀ ਦੀ ਮਿੱਤੀ ਤੋਂ 3 ਮਹੀਨੇ ਦੇ ਅੰਦਰ-ਅੰਦਰ ਕਰਨੀ ਹੋਵੇਗੀ।

ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧ ਵਿਚ ਮੁੱਖ ਸਕੱਤਰ ਦਫਤਰ ਵੱਲੋਂ ਇਕ ਪੱਤਰ ਸਾਰੇ ਪ੍ਰਸਾਸ਼ਾਸਨਿਕ ਸਕੱਤਰਾਂ ਤੇ ਵਿਭਾਗ ਪ੍ਰਮੁੱਖਾਂ ਨੂੰ ਲਿਖਿਆ ਗਿਆ ਹੈ।

ਬੁਲਾਰੇ ਨੇ ਜਾਣਕਾਰੀ ਦਿੰਦੇ ਹੋਹੇ ਦਸਿਆ ਕਿ ਸਰਕਾਰ ਦੇ ਨਿਰਦੇਸ਼ ਵਿਚ ਨਿਹਿਤ ਪ੍ਰਾਵਧਾਨ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਉਨ੍ਹਾਂ ਦੇ ਚਰਿੱਤਰ ਅਤੇ ਪਿਛੋਕੜ ਦੀ ਤਸਦੀਕ ਦੇ ਬਿਨ੍ਹਾਂ ਸਰਕਾਰੀ ਨੌਕਰੀਆਂ ਵਿਚ ਸ਼ਾਮਿਲ ਹੋਣ ਦੀ ਮੰਜੂਰੀ ਨਈਂ ਦਿੰਦੇ ਹਨ। ਉਮੀਦਵਾਰਾਂ ਦੇ ਚਰਿੱਤਰ ਅਤੇ ਪਿਛੋਕੜ ਦੇ ਬਾਰੇ ਵਿਚ ਤਸਦੀਕ ਦੇ ਕੰਮ ਵਿਚ ਬਹੁਤ ਸਮੇਂ ਲਗਦਾ ਹੈ। ਹਿਸ ਲਈ ਸਰਕਾਰ ਨੇ ਨਿਯੁਕਤੀਆਂ ਵਿਚ ਚਰਿੱਤਰ ਤਸਦੀਕ ਅਤੇ ਮੈਡੀਕਲ ਸਰਅੀਫਿਕੇਅ ਵਿਚ ਛੋਟ ਦੇਣ ਦਾ ਫੈਸਲਾ ਕੀਤਾ ਹੈ।

ਇਸ ਫੈਸਲੇ ਅਨੁਸਾਰ, ਉਮੀਦਵਾਰਾਂ ਨੂੰ ਪ੍ਰੋਵਿਜਨਲ ਨਿਯੁਕਤੀ ਦੀ ਮਿੱਤੀ ਤੋਂ ਦੋ ਮਹੀਨੇ ਦੇ ਅੰਦਰ -ਅੰਦਰ ਮੈਡੀਕਲ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ, ਐਚਪੀਐਸਸੀ/ਐਚਐਸਐਸਸੀ ਵੱਲੋਂ ਭੇਜੇ ਗਏ ਉਮੀਦਵਾਰਾਂ ਦੇ ਬਾਇਓਮੈਟ੍ਰਿਕ/ਫੇਸ਼ਿਅਲ ਤਸਦੀਕ ਦੇ ਮਿਲਾਨ ਦਾ ਕੰਮ ਪ੍ਰੋਵਿਜਨਲ ਨਿਯੁਕਤੀ ਦੀ ਮਿੱਤੀ ਤੋਂ ਦੋ ਹਫਤੇ ਦੇ ਅੰਦਰ ਕੀਤਾ ਜਾਵੇਗਾ।

ਬੁਲਾਰੇ ਨੇ ਦਸਿਆ ਕਿ ਪ੍ਰੋਵਿਜਨਲ ਨਿਯੁਕਤੀ ਪੱਤਰ ਵਿਚ ਇਹ ਵਰਨਣ ਹੋਵੇਗਾ ਕਿ ਜੇਕਰ ਤਸਦੀਕ ਦੇ ਬਾਅਦ ਉਮੀਦਵਾਰ ਦੇ ਖਿਲਾਫ ਕੁੱਝ ਵੀ ਪ੍ਰਤੀਕੂਲ ਰਿਪੋਰਟ ਦਰਜ ਕੀਤੀ ਜਾਂਦੀ ਹੈ ਤਾਂ ਉਸ ਸਥਿਤੀ ਵਿਚ ਨਵੇਂ ਨਿਯੁਕਤ ਕਰਮਚਾਰੀ ਦੀ ਸੇਵਾਵਾਂ ਬਿਨ੍ਹਾਂ ਕਿਸੇ ਨੋਟਿਸ ਦਿੱਤੇ ਤੁਰੰਤ ਪ੍ਰਭਾਵ ਨਾਲ ਸਮਾਪਤ ਕਰ ਦਿੱਤੀਆਂ ਜਾਣਗੀਆਂ।

Share