ਸੁਪਰੀਮ ਕੋਰਟ ਨੇ ਪਲਾਟ ਅਲਾਟਮੈਂਟ ਸਕੀਮ ਸਬੰਧਤ ਮੋੜ ਮੰਡੀ ਵਾਸੀ ਸੰਜੀਵ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ

ਚੰਡੀਗੜ੍ਹ, 8 ਅਕਤੂਬਰ —
ਸੁਪਰੀਮ ਕੋਰਟ ਨੇ ਪਲਾਟ ਅਲਾਟਮੈਂਟ ਸਕੀਮ ਸਬੰਧਤ ਮੋੜ ਮੰਡੀ ਵਾਸੀ ਸੰਜੀਵ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਦੋਸ਼ੀ ਵੱਲੋਂ ਸੁਪਰੀਮ ਕੋਰਟ ਵਿਚ ਪਹੁੰਚ ਕਰਨ ਤੋਂ ਬਾਅਦ ਜਸਟਿਸ ਬੀ.ਵੀ. ਨਾਗਰਥਨਾ ਅਤੇ ਜਸਟਿਸ ਨੋਂਗਮੇਈਕਪਮ ਕੋਟੀਸਵਰ ਸਿੰਘ ਦੇ ਬੈਂਚ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ।ਦੱਸਣਯੋਗ ਹੈ ਕਿ ਸੰਜੀਵ ਕੁਮਾਰ ਲੱਗਭੱਗ 20 ਕਰੋੜ ਰੁਪਏ ਦੀ ਕਿਸਾਨਾਂ ਨਾਲ ਧੋਖਾਧੜੀ ਦੇ ਇੱਕ ਉੱਚ ਪੱਧਰੀ ਮਾਮਲੇ ਵਿੱਚ ਮੁੱੁਖ ਦੋਸ਼ੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਦੇ ਵਕੀਲ ਇੰਦਰਪ੍ਰੀਤ ਸਿੰਘ ਸੋਹਲ ਅਤੇ ਰਵਿੰਦਰ ਸਿੰਘ ਮੌੜ ਨੇ ਦੱਸਿਅ ਕਿ ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸੰਜੀਵ ਕੁਮਾਰ ਅਤੇ ਉਸਦੇ ਸਾਥੀਆਂ ਨੇ 150 ਤੋਂ ਵੱਧ ਕਿਸਾਨਾਂ ਨੂੰ ਇੱਕ ਜਾਅਲੀ ਪਲਾਟ ਅਲਾਟਮੈਂਟ ਸਕੀਮ ਦੇ ਨਾਮ ‘ਤੇ ਠੱਗਿਆ ਸੀ।

ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਕਿਸਾਨਾਂ ਤੋਂ ਵੱਡੀ ਰਕਮ ਇਕੱਠੀ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਮੰਡੀ ਵਿੱਚ ਇੱਕ ਜਲਦੀ ਹੀ ਵਿਕਸਿਤ ਹੋਣ ਵਾਲੀ ਕਲੋਨੀ ਵਿੱਚ ਪਲਾਟ ਦੇਣ ਦਾ ਵਾਅਦਾ ਕੀਤਾ ਸੀ। ਇਹ ਵੀ ਦੱਸਿਆ ਗਿਆ ਕਿ ਕੁਮਾਰ ਦੇ ਉੱਚ ਅਧਿਕਾਰੀਆਂ ਅਤੇ ਰਾਜਨੀਤਕ ਸਬੰਧ ਹੋਣ ਕਾਰਨ ਉਹ ਸ਼ਿਕਾਇਤਕਰਤਾਵਾਂ *ਤੇ ਦਬਾਅ ਪਾ ਰਿਹਾ ਹੈ।

ਇਸ ਮਾਮਲੇ ਸਬੰਧੀ ਦਰਜ ਐਫਆਈਆਰ ਅਨੁਸਾਰ ਦੋਸ਼ੀਆਂ ਨੇ ਵੱਖ—ਵੱਖ ਕਿਸਾਨਾਂ ਤੋਂ 3 ਲੱਖ ਤੋਂ 37 ਲੱਖ ਰੁਪਏ ਤੱਕ ਦੀਆਂ ਵੱਖ—ਵੱਖ ਰਕਮਾਂ ਇਕੱਠੀਆਂ ਕੀਤੀਆਂ ਸਨ, ਜਿਸ ਵਿੱਚ ਉਨ੍ਹਾਂ ਨੂੰ ਐਲ.ਓ.ਆਈ. ਦੇ ਨਾਂ ‘ਤੇ ਰਿਆਇਤੀ ਦਰਾਂ *ਤੇ ਪਲਾਟ ਦੇਣ ਦਾ ਬਹਾਨਾ ਬਣਾਇਆ ਗਿਆ ਸੀ। ਉਧਰ ਇਸ ਮਾਮਲੇ ਸਬੰਧੀ ਅਦਾਲਤਾਂ ਦੇ ਆਏ ਹੁਣ ਤੱਕ ਦੇ ਫ਼ੈਸਲਿਆਂ ਦਾ ਕਿਸਾਨ ਯੂਨੀਅਨਾਂ ਅਤੇ ਕਾਰਕੁਨਾਂ ਵੱਲੋਂ ਸਵਾਗਤ ਕੀਤਾ ਗਿਆ ਹੈ।

ਸੋਹਲ ਨੇ ਕਿਹਾ ਕਿ ਕਾਨੂੰਨੀ ਲੜਾਈ ਹੇਠਲੀਆਂ ਅਦਾਲਤਾਂ ਤੋਂ ਸ਼ੁਰੂ ਹੋਈ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚੀ, ਜਿੱਥੇ ਜਸਟਿਸ ਰਾਜੇਸ਼ ਭਾਰਦਵਾਜ ਨੇ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਣੀ। ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਸ਼੍ਰੀ ਏ.ਪੀ.ਐਸ. ਦੇਓਲ ਵਰਗੇ ਸੀਨੀਅਰ ਵਕੀਲ ਦੁਆਰਾ ਪ੍ਰਤੀਨਿਧਤਾ ਕੀਤੇ ਜਾਣ ਦੇ ਬਾਵਜੂਦ, ਸੋਹਲ ਅਤੇ ਮੌੜ ਦੁਆਰਾ ਵਿਰੋਧ ਕਰਨ ਤੋਂ ਬਾਅਦ ਕੁਮਾਰ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਅਦਾਲਤ ਨੇ ਦੋਸ਼ਾਂ ਦੀ ਗੰਭੀਰਤਾ ਅਤੇ ਜਾਂਚ ਨੂੰ ਅੱਗੇ ਵਧਾਉਣ ਲਈ ਹਿਰਾਸਤ ਵਿੱਚ ਪੁੱਛਗਿੱਛ ਦੀ ਲੋੜ ‘ਤੇ ਧਿਆਨ ਦਿੱਤਾ।

Share