400 ਦੇ ਕਰੀਬ ਬੱਚਿਆਂ ਨੇ ਡਰਾਇੰਗ ਅਤੇ ਪੇਟਿੰਗ ਹਿੱਸਾ ਲਿਆ.

400 ਦੇ ਕਰੀਬ ਬੱਚਿਆਂ ਨੇ ਡਰਾਇੰਗ ਅਤੇ ਪੇਟਿੰਗ ਹਿੱਸਾ ਲਿਆ.

ਚੰਡੀਗੜ, 3 ਅਕਤੂਬਰ 2024, ਸੰਤ ਨਿਰੰਕਾਰੀ ਮਿਸ਼ਨ ਵੇਲੋਂ ਚੰਡੀਗੜ ਦੇ ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ 30 ਵਿਚ ਡਰਾਇੰਗ ਤੇ ਪੇਟਿੰਗ ਮੁਕਾਬਲਿਆਂ ਦਾ ਆਯੋਜਨ ਹੋਇਆ ਜਿਸ ਵਿਚ ਚੰਡੀਗੜ ਬ੍ਰਾਂਚ ਦੇ 400 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।

ਇਨਾਂ ਮੁਕਾਬਲਿਆਂ ਦੀ ਸ਼ੁਰੂਆਤ ਚੰਡੀਗੜ ਦੇ ਜੋਨਲ ਇੰਚਾਰਜ ਸ਼੍ਰੀ ਓ ਪੀ ਨਿਰੰਕਾਰੀ ਜੀ ਨੇ ਨਿਰੰਕਾਰ ਪ੍ਰਭੂ ਦਾ ਸਿਮਰਨ ਕਰਕੇ ਕੀਤਾ। ਇਸ ਮੌਕੇ’ਤੇ ਉਨਾਂ ਦੇ ਨਾਲ ਚੰਡੀਗੜ ਦੇ ਸੰਯੋਜਕ ਸ਼੍ਰੀ ਨਵਨੀਤ ਪਾਠਕ ਜੀ ਅਤੇ ਸਾਰੇ ਏਰਿਯਾ ਦੇ ਮੁਖੀ ਵੀ ਮੌਜੂਦ ਸਨ।

ਸ਼੍ਰੀ ਓ ਪੀ ਨਿਰੰਕਾਰੀ ਜੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਆਪ ਸਾਰੇ ਬੱਚੇ ਬਹੁਤ ਭਾਗੀਸ਼ਾਲੀ ਹੋ ਜੋ ਇਨੇ ਉਤਸ਼ਾਹ ਨਾਲ ਇਸ ਡਰਾਇੰਗ ਅਤੇ ਪੇਟਿੰਗ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹੋ। ਆਪ ਸਭ ਬੱਚੇ ਆਪਣੇ ਆਪਣੇ ਸਕੂਲ, ਕਾਲਜ ਵਿਚ ਹਿੱਸਾ ਲੈਦੇਂ ਹੋਣਗੇ ਪਰ ਇਸਦੇ ਇਲਾਵਾ ਨਿਰੰਕਾਰੀ ਮਿਸ਼ਨ ਦੇ ਕੰਮ ਵਿਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹੋ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਆਪ ਜੀ ਨੂੰ ਲੰਮੀ ਉਮਰ ਅਤੇਤੰਦਰੁਸਤ ਜੀਵਨ ਪ੍ਰਦਾਨ ਕਰਨ ਅਤੇ ਪੜ੍ਹਾਈ ਵਿੱਚ ਵੀ ਸਫਲ ਕਰਨ।

ਚੰਡੀਗੜ• ਦੇ ਸੰਯੋਜਕ ਸ਼੍ਰੀ ਨਵਨੀਤ ਪਾਠਕ ਜੀ ਨੇ ਕਿਹਾ ਕਿ ਬੱਚਿਆਂ ਨੂੰ ਪੜਾਈ ਦੇ ਨਾਲ ਲਾਲ ਇਸ ਅਧਿਆਤਮਿਕ ਅਤੇ ਆਪਣੇ ਦੇਸ਼ ਤੇ ਮਾਨਵਤਾ ਦੀ ਸੇਵਾ ਦੇ ਗੁਣਾਂ ਨੂੰ ਬੱਚਿਆਂ ਦੇ ਜੀਵਨ ਵਿਚ ਉਤਾਰਨ ਲਈ ਇਸ ਡਰਾਇੰਗ ਅਤੇ ਪੇਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ, ਜਿਸਦੇ ਮੁੱਖ ਵਿਸ਼ਾ ਰੁੱਖ ਲਗਾਉਣਾ, ਸਫ਼ਾਈ ਮੁਹਿੰਮ, ਬੱਚਿਆਂ ਦੀ ਪ੍ਰਦਰਸ਼ਨੀ ਦੀ ਝਲਕ, ਸਾਲਾਨਾ ਸਮਾਗਮ ਦਾ ਦ੍ਰਿਸ਼, ਟਰੈਫ਼ਿਕ ਨਿਯਮਾਂ ਦੀ ਪਾਲਣਾ ਆਦਿ ਸਨ |