ਸੂਬੇ ਵਿਚ 10.87 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀ ਗਈ ਜਬਤ – ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
ਚੰਡੀਗੜ੍ਹ, 7 ਸਤੰਬਰ – ਹਰਿਆਣਾ ਵਿਚ ਵਿਧਾਨਸਭਾ ਆਮ ਚੋਣ -2024 ਨੂੰ ਪੂਰੀ ਤਰ੍ਹਾ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਪੰਨ ਕਰਵਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸਾਰੇ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਚੋਣ ਜਾਬਤਾ ਦੀ ਪਾਲਣਾ ਯਕੀਨੀ ਕੀਤੀ ਜਾ ਰਹੀ ਹੈ। ਵੋਟਰਾਂ ਨੂੰ ਕਿਸੇ ਵੀ ਤਰ੍ਹਾ ਦੇ ਲੋਭ-ਲਾਲਚ ਤੋਂ ਬਚਾਉਣ ਲਈ ਕਮਿਸ਼ਨ ਪੂਰੀ ਤਰ੍ਹਾ ਸਖਤ ਹੈ ਅਤੇ ਰਾਜ ਵਿਚ ਵੱਖ-ਵੱਖ ਏਜੰਸੀਆਂ ਵੱਲੋਂ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਨਗਦ ਰਕਮ ਦੀ ਮੂਵਮੈਂਟ ‘ਤੇ ਪੈਨੀ ਨਜਰ ਰੱਖੀ ਜਾ ਰਹੀ ਹੈ। 16 ਅਗਸਤ, 2024 ਤੋਂ ਹੁਣ ਤਕ ਸੂਬੇ ਵਿਚ ਕੁੱਲ 10.87 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਜਬਤ ਕੀਤੀ ਗਈਆਂ ਹਨ।
ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਪੁਲਿਸ ਦੇ ਨਾਲ-ਨਾਲ ਹੋਰ ਏਜੰਸੀਆਂ ਵੱਲੋਂ ਵੀ ਲਗਾਤਾਰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਅਦ ਸੂਬੇ ਵਿਚ ਪੁਲਿਸ, ਇੰਕਮ ਟੈਕਸ ਵਿਭਾਗ, ਆਬਕਾਰੀ ਅਤੇ ਕਰਾਧਾਨ ਵਿਭਾਗ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਉਪਰੋਕਤ ਕਾਰਵਾਈ ਕੀਤੀ ਗਈ ਹੈ।
5.59 ਕਰੋੜ ਰੁਪਏ ਦੀ ਕੀਮਤ ਦੀ 2,04,688 ਲੀਟਰ ਤੋਂ ਵੱਧ ਅਵੈਧ ਸ਼ਰਾਬ ਜਬਤ
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਕੁੱਲ 10.45 ਲੱਖ ਰੁਪਏ ਦੀ ਨਗਦ ਰਕਮ ਪੁਲਿਸ ਵੱਲੋਂ ਜਬਤ ਕੀਤੀ ਗਈ। ਇਸ ਤਰ੍ਹਾ, ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 5.59 ਕਰੋੜ ਰੁਪਏ ਦੀ ਕੀਮਤ ਦੀ 2,04,688 ਲੀਟਰ ਤੋਂ ਵੱਧ ਅਵੈਧ ਸ਼ਰਾਬ ਫੜੀ ਗਈ ਹੈ। ਇਸ ਵਿਚ, ਪੁਲਿਸ ਵੱਲੋਂ 438.48 ਲੱਖ ਰੁਪਏ ਦੀ ਕੀਮਤ ਦੀ 148,994 ਲੀਟਰ ਅਤੇ ਆਬਕਾਰੀ ਅਤੇ ਕਰਾਧਾਨ ਵਿਭਾਗ ਵੱਲੋਂ 121.01 ਲੱਖ ਰੁਪਏ ਦੀ ਕੀਮਤ ਦੀ 55,694 ਲੀਟਰ ਅਵੈਧ ਸ਼ਰਾਬ ਫੜੀ ਗਈ ਹੈ।
4.02 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਕੀਤੇ ਜਬਤ
ਉਨ੍ਹਾਂ ਨੇ ਦਸਿਆ ਕਿ ਏਜੰਸੀਆਂ ਵੱਲੋਂ ਕੁੱਲ 12.76 ਕਿਲੋ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ, ਜਿਨ੍ਹਾਂ ਦੀ ਕੀਮਤ 04.02 ਕਰੋੜ ਰੁਪਏ ਤੋਂ ਵੱਧ ਹੈ। ਪੁਲਿਸ ਵੱਲੋਂ 03.72 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਨਾਰਕੋਟਿਕਸ ਕੰਟਰੋਲ ਬਿਊਰੋ ਨੇ 30 ਲੱਖ ਰੁਪਏ ਕੀਮਤ ਦੇ ਨਸ਼ੀਲੇ ਪਦਾਰਥ ਫੜੇ ਹਨ। ਇਸ ਤੋਂ ਇਲਾਵਾ, ਸੂਬਾ ਪੁਲਿਸ ਨੇ 1.15 ਕਰੋੜ ਰੁਪਏ ਮੁੱਲ ਦੀ 9,591 ਹੋਰ ਕੀਮਤੀ ਵਸਤੂਆਂ ਫੜੀਆਂ ੲਨ।