8 ਆਈਏਏਸ ਅਤੇ ਇਕ ਏਚਸੀਏਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ.

ਚੰਡੀਗੜ੍ਹ, 1 ਦਸੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਏਏਸ ਅਤੇ 1 ਏਚਸੀਏਸ ਅਧਿਕਾਰੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।

ਨੁੰਹ ਦੇ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਲਕਸ਼ਿਤ ਸਰੀਨ ਨੂੰ ਨਵੇ ਸੁਸਜਿਤ ਅਹੁਦੇ ‘ਤੇ ਅੰਬਾਲਾ ਡਿਪਟੀ ਕਮਿਸ਼ਨਰ ਦਫਤਰ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।

ਨਰੇਂਦਰ ਕੁਮਾਰ, ਸਹਾਇਕ ਕਮਿਸ਼ਨਰ (ਸਿਖਲਾਈਧੀਨ) ਹਿਸਾਰ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਫਰੀਦਾਬਾਦ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।

ਨਿਸ਼ਾ, ਸਹਾਇਕ ਕਮਿਸ਼ਨਰ (ਸਿਖਲਾਈਧੀਨ) ਅੰਬਾਲਾ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਪੰਚਕੂਲਾ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।

ਸੋਨੂ ਭੱਟ , ਸਹਾਇਕ ਕਮਿਸ਼ਨਰ (ਸਿਖਲਾਈਧੀਨ) ਫਰੀਦਾਬਾਦ ਨੁੰ ਇਕ ਨਵੇਂ ਸੁਸਜਿਤ ਨਿਯੁਕਤੀ ਦੇ ਸਥਾਨ ‘ਤੇ ਡਿਪਟੀ ਕਮਿਸ਼ਨਰ ਦਫਤਰ ਹਿਸਾਰ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।

ਵਿਸ਼ਵਜੀਤ ਚੌਧਰੀ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਰੋਹਤਕ ਨੂੰ ਇਕ ਨਵੇਂ ਸੁਸਜਿਤ ਅਹੁਦੇ ਦੇ ਸਥਾਨ ‘ਤੇ ਡਿਪਟੀ ਕਮਿਸ਼ਨਰ ਦਫਤਰ ਗੁਰੂਗ੍ਰਾਮ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।

ਕਰਨਾਲ ਦੇ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਵਿਵੇਕ ਆਰਿਆ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਰੋਹਤਕ ਵਿਚ ਓਏਸਡੀ ਨਿਯੁਕਤ ਕੀਤਾ ਗਿਆ ਹੈ।

ਯੱਸ਼ ਜਾਲੁਕਾ ਸਹਾਇਕ ਕਮਿਸ਼ਨਰ (ਸਿਖਲਾਈਧੀਨ) ਸਿਰਸਾ ਨੂੰ ਨਵੇਂ ਸੁਸਜਿਤ ਅਹੁਦੇ ‘ਤੇ ਡਿਪਟੀ ਕਮਿਸ਼ਨਰ ਦਫਤਰ ਯਮੁਨਾਨਗਰ ਵਿਚ ਓਏਸਡੀ ਲਗਾਇਆ ਗਿਆ ਹੈ।

ਡਾ. ਜੈਯੰਦਰ ਸਿੰਘ ਛਿੱਲਰ ਵਧੀਕ ਡਿਪਟੀ ਕਮਿਸ਼ਨਰ-ਜਿਲ੍ਹਾ ਸਿਵਲ ਸੰਸਾਧਨ ਸੂਚਨਾ ਅਧਿਕਾਰੀ, ਚਰਖੀ ਦਾਦਰੀ ਆਪਣੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਜਿਲ੍ਹਾ ਨਗਰ ਕਮਿਸ਼ਨਰ, ਭਿਵਾਨੀ ਅਤੇ ਚਰਖੀ ਦਾਦਰੀ ਦਾ ਕਾਰਜਭਾਰ ਦਿੱਤਾ ਗਿਆ ਹੇ।

ਏਚਸੀਏਸ ਅਧਿਕਾਰੀਆਂ ਵਿਚ, ਵਤਸਲ ਵਸ਼ਿਸ਼ਠ, ਮੁੱਖ ਪ੍ਰੋਟੋਕਾਲ ਅਧਿਕਾਰੀ, ਗੁਰੂਗ੍ਰਾਮ, ਆਪਣੇ ਮੌਜੂਦਾ ਕਾਰਜਭਾਰ ਦੇ ਇਲਾਵਾ, ਵਧੀਕ ਸੀਈਓ ਗੁਰੂਗ੍ਰਾਮ ਮੈਟਰੋਪੋਲਿਟਨ ਡਿਵੇਲਪਮੈਂਟ ਅਥਾਰਿਟੀ ਗੁਰੂਗ੍ਰਾਮ ਦਾ ਕੰਮ ਵੀ ਦੇਖਣਗੇ।

ਅੰਤਰ ਜਾਤੀ ਵਿਆਹ ਦੇ ਬਾਅਦ ਪਰਿਵਾਰ ‘ਤੇ ਹਮਲਾ, ਗ੍ਰਹਿ ਮੰਤਰੀ ਅਨਿਲ ਵਿਜ ਤੋਂ ਪਰਿਵਾਰ ਨੇ ਲਗਾਈ ਗੁਹਾਰ

ਗ੍ਰਹਿ ਮੰਤਰੀ ਅਨਿਲ ਵਿਜ ਨੇ ਏਸਪੀ ਕਰਨਾਲ ਨੂੰ ਮਾਮਲੇ ਵਿਚ ਸਖਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਸ਼ੁਕਰਵਾਰ ਨੂੰ ਅੰਬਾਲਾ ਵਿਚ ਗ੍ਰਹਿ ਮੰਤਰੀ ਅਨਿਲ ਵਿਜ ਨੇ ਪੂਰੇ ਸੂਬੇ ਤੋਂ ਆਏ ਲੋਕਾਂ ਦੀ ਸਮਸਿਆਵਾਂ ਨੁੰ ਸੁਣਿਆ

ਚੰਡੀਗੜ੍ਹ, 1 ਦਸੰਬਰ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਰਨਾਲ ਵਿਚ ਇੰਟਰ ਕਾਸਟ ਵਿਆਹ ਦੇ ਬਾਅਦ ਪਰਿਵਾਰ ਦੇ ਲੋਕਾਂ ‘ਤੇ ਹਮਲੇ ਦੇ ਮਾਮਲੇ ਨੁੰ ਗੰਭੀਰਤਾ ਨਾਲ ਲਿਆ ਹੈ ਅਤੇ ਏਸਪੀ ਕਰਨਾਂਲ ਨੂੰ ਸਖਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਏਸਪੀ ਨੂੰ ਫੋਨ ‘ਤੇ ਨਾਮਜਦ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੇ ਵੀ ਨਿਰਦੇਸ਼ ਦਿੱਤੇ।

ਸ੍ਰੀ ਵਿਜ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਸੂਬੇ ਦੇ ਕੌਨੇ-ਕੌਨੇ ਤੋਂ ਆਏ ਲੋਕਾਂ ਦੀ ਸਮਸਿਆਵਾਂ ਸੁਣ ਰਹੇ ਸਨ। ਕਰਨਾਲ ਤੋਂ ਆਏ ਪਰਿਵਾਰ ਨੇ ਦਸਿਆ ਕਿ ਉਨ੍ਹਾਂ ਦੇ ਬੇਟੇ ਨੇ ਇੰਟਰ ਕਾਸਟ ਮੈਰਿਜ ਕਰਾਈ ਸੀ ਜਿਸ ਦਾ ਉਨ੍ਹਾਂ ਨੁੰ ਵੀ ਨਹੀਂ ਪਤਾ ਸੀ, ਮਗਰ ਇਸ ਦੇ ਕੁੱਝ ਸਮੇਂ ਬਾਅਦ ਉਨ੍ਹਾਂ ਦੇ ਪਰਿਵਾਰ ਮੈਂਬਰਾਂ ‘ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਇਸ ਮਾਮਲੇ ਵਿਚ ਸ਼ਿਕਾਇਤ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ।

ਦਹੇਜ ਪੀੜਤ ਮਾਮਲੇ ਵਿਚ ਏਸਪੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੇ ਸਾਹਮਣੇ ਦਹੇਚ ਪੀੜਤ ਮਾਮਲੇ ਨੁੰ ਲੈ ਕੇ ਸ਼ਾਹਬਾਦ ਨਿਵਾਸੀ ਮਹਿਲਾ ਤੇ ਪਰਿਵਾਰ ਮੈਂਬਰਾਂ ਨੇ ਗੁਹਾਰ ਲਗਾਈ। ਮਹਿਲਾ ਦਾ ਦੋਸ਼ ਸੀ ਕਿ ਪੁਲਿਸ ਨੇ ਦਹੇਚ ਉਤਪੀੜਨ ਦਾ ਮਾਮਲਾ ਤਰਜ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਹੁਣ ਤਕ ਗਿਰਫਤਾਰ ਨਹੀਂ ਕੀਤਾ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿਚ ਏਸਪੀ ਕੁਰੂਕਸ਼ੇਤਰ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ।

ਇਸੀ ਤਰ੍ਹਾ ਸਿਵਲ ਹਸਪਤਾਲ ਵਿਚ ਤੈਨਾਤ ਡਾਕਟਰ ਨੇ ਕੁੱਝ ਨੌਜੁਆਨਾਂ ‘ਤੇ ਕੁੱਟ ਮਾਰ ਤੇ ਧਮਕੀਆਂ ਦੇਣ ਦੇ ਦੋਸ਼ ਲਗਾਏ। ਡਾਕਟਰ ਨੇ ਕਿਹਾ ਕਿ ਪੁਲਿਸ ਥਾਨੇ ਵਿਚ ਕੇਸ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਠੋਸ ਕਾਰਵਾਈ ਨਹੀਂ ਕੀਤੀ।

ਕੈਨੇਡਾ ਭੇਜਣ ਦੇ ਨਾਂਅ ‘ਤੇ 8 ਲੱਖ ਰੁਪਏ ਠੱਗੇ, ਏਸਆਈਟੀ ਨੂੰ ਜਾਂਚ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੇ ਸਾਹਮਣੇ ਕੁਰੂਕਸ਼ੇਤਰ ਨਿਵਾਸੀ ਵਿਅਕਤੀ ਨੇ ਅੱਠ ਲੱਖ ਰੁਪਏ ਠੱਗੀ ਦੇ ਦੋਸ਼ ਲਗਾਏ। ਵਿਅਕਤੀ ਨੇ ਦਸਿਆ ਕਿ ਕੈਨੇਡਾ ਭੇਜਣ ਦੇ ਨਾਂਅ ‘ਤੇ ਠੱਗ ਨੇ ਉਸ ਤੋਂ ਕੁੱਲ 15 ਲੱਖ ਰੁਪਏ ਦੀ ਰਕਮ ਮੰਗੀ, ਉਸ ਨੇ 8 ਲੱਖ ਰੁਪਏ ਜਮ੍ਹਾ ਕਰਾ ਦਿੱਤੇ ਸਨ। ਮਗਰ ਇਸ ਦੇ ਬਾਵਜੂਦ ਨਾ ਉਸ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਦਸਤਾਵੇਜ ਵਾਪਸ ਕੀਤੇ ਗਏ। ਗ੍ਰਹਿ ਮੰਤਰੀ ਨੇ ਕਬੂਤਰਬਾਰੀ ਲਈ ਗਠਨ ਏਸਆਈਟੀ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤ।

ਯਮੁਨਾਨਗਰ ਨਿਵਾਸੀ ਵਿਅਕਤੀ ਨੇ ਉਸ ਦੀ ਗੱਡੀ ਦਾ ਨੰਬਰ ਬਦਲਣ ਅਤੇ ਗੱਡੀ ਦਾ ਕਲੇਮ ਜਾਰੀ ਨਹੀਂ ਕਰਨ ਦਾ ਦੋਸ਼ ਲਗਾਇਆ। ਉਸ ਦਾ ਦੋਸ਼ ਸੀ ਕਿ ਕਾਰਜ ਦਾ ਏਕਸੀਡੇਂਟ ਹੋ ਗਿਆ ਸੀ, ਮਗਰ ਲੱਖਾਂ ਦਾ ਕਲੇਮ ਉਲਟਾ ਉਸ ‘ਤੇ ਦਿਖਾ ਦਿੱਤਾ ਗਿਆ। ਗ੍ਰਹਿ ਮੰਤਰੀ ਨੇ ਏਸਪੀ ਯਮੁਨਾਨਗਰ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ।

ਇਸ ਤਰ੍ਹਾ ਹੋਰ ਮਾਮਲਿਆਂ ਵਿਚ ਵੀ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਸੰਬਧਿਤ ਅਧਿਕਾਰੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।

2 ਅਤੇ 3 ਦਸੰਬਰ ਨੂੰ ਏਚਟੀਈਟੀ ਪ੍ਰੀਖਿਆ ਦਾ ਪ੍ਰਬੰਧ – ਸੰਜੀਵ ਕੌਸ਼ਲ

ਪੂਰੇ ਸੂਬੇ ਵਿਚ 856 ਪ੍ਰੀਖਿਆ ਕੇਂਦਰਾਂ ‘ਤੇ 252028 ਤੋਂ ਵੱਧ ਉਮੀਦਵਾਰ ਲੈਣਗੇ ਹਿੱਸਾ

ਚੰਡੀਗੜ੍ਹ, 1 ਦਸੰਬਰ – ਹਰਿਆਣਾ ਵਿਚ ਅਧਿਆਪਕ ਯੋਗਤਾ ਪ੍ਰੀਖਿਆ 2023 ਦੇ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਸੰਚਾਲਨ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਇਸ ਪ੍ਰੀਖਿਆ ਲਈ ਪੂਰੇ ਰਾਜ ਵਿਚ 856 ਕੇਂਦਰ ਬਣਾਏ ਗਏ ਜਿਨ੍ਹਾਂ ਵਿਚ 252028 ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇਣਗੇ।

ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਏਚਟੇਟ ਦੀ ਤਿਆਰੀਆਂ ਨੂੰ ਲੈ ਕੇ ਪ੍ਰਬੰਧਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਹਰਿਆਣਾ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼, ਮਹਾਨਿਦੇਸ਼ਕ ਸਿਹਤ ਵਿਭਾਗ ਸ੍ਰੀਮਤੀ ਅਸੀਮਾ ਬਰਾੜ, ਵਿਸ਼ੇਸ਼ ਸਕੱਤਰ ਆਦਿਅਤ ਦਹਿਆ, ਮਹਾਵੀਰ ਕੋਸ਼ਿਕ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿਚ ਸਾਰੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੇਂਟ ਆਨਲਾਇਨ ਜੁੜੇ।

ਮੋਬਾਇਲ ਫੋਨ, ਘੜੀ, ਕੈਲਕੁਲੇਟਰ ਤੇ ਹੋਰ ਇਲੌਕਟ੍ਰੋਨਿਕ ਸਮੱਗਰੀ ਵਰਜਿਤ

ਮੁੱਖ ਸਕੱਤਰ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਦੇ ਅੰਦਰ ਮੋਬਾਇਲ ਫੋਨ, ਘੜੀ, ਕੈਲਕੁਲੇਟਰ ਤੇ ਹੋਰ ਇਲੈਕਟ੍ਰੋਨਿਕ ਸਮੱਗਰੀ ਲੈ ਕੇ ਜਾਣ ਪੂਰੀ ਤਰ੍ਹਾ ਵਰਜਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਅਤੇ ਹਰਿਆਣਾ ਸਕੂਲ ਸਿਖਿਆ ਬੋਰਡ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਅਧਿਆਪਕ ਯੋਗਤਾ ਅਧਿਆਪਕ ਪ੍ਰੀਖਿਆ ਕਰਵਾਉਣ ਵਿਚ ਪੂਰਾ ਸਹਿਯੋਗ ਕਰੇਗੀ ਅਤੇ ਨੇਤਰਹੀਨ ਅਤੇ ਦਿਵਆਂਗ ਉਮੀਦਵਾਰਾਂ ਦੀ ਸਹੂਲਤ ਦੇ ਲਈ ਵੱਖ ਤੋਂ ਬੈਠਣ ਦੀ ਵਿਵਸਥਾ ਯਕੀਨੀ ਕੀਤੀ ਜਾਵੇ। ਪ੍ਰੀਖਿਆ ਦੋਰਾਨ ਉਨ੍ਹਾਂ ਨੂੰ 20 ਮਿੰਟ ਪ੍ਰਤੀ ਘੰਟੇ ਦੀ ਦਰ ਨਾਲ 50 ਮਿੰਟ ਵੱਧ ਦਿੱਤੇ ਜਾਣਗੇ ਅਤੇ ਉਨ੍ਹਾਂ ਦਾ ਓਏਮਆਰ ਸ਼ੀਟ ਕੇਂਦਰ ਸੁਪਰੇਡੇਂਟ ਵੱਲੋਂ ਵੱਖ ਲਿਫਾਫੇ ਵਿਚ ਭੇ ਜੀ ਜਾਵੇਗੀ।

ਏਚਟੇਟੇ ਲਈ 2 ਅਤੇ 3 ਦਸੰਬਰ ਨੂੰ ਵਿਸਤਾਰ ਪ੍ਰੋਗ੍ਰਾਮ

ਸ੍ਰੀ ਕੌਸ਼ਲ ਕਿਹਾ ਕਿ ਏਚਟੇਟ ਪ੍ਰੀਖਿਆ ਲਈ ਸਬੰਧਿਤ ਜਿਲ੍ਹਿਆਂ ਵਿਚ ਹੀ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ। ਹੋਰ ਸੂਬਿਆਂ ਦੇ ਬਿਨੈ ਕਰਨ ਵਾਲੇ ਉਮੀਦਵਾਰਾਂ ਨੂੰ ਬੋਰਡ ਦੀ ਨੀਤੀ ਅਨੁਸਾਰ ਪ੍ਰੀਖਿਆ ਕੇਂਦਰ ਅਲਾਟ ਕੀਤੇ ਗਏ ਹਨ। ਦੋ ਦਿਨ ਤਕ ਪ੍ਰਬੰਧਿਤ ਕੀਤੀ ਜਾਣ ਵਾਲੀ ਹਰਿਆਣਾ ਵਿਦਿਅਕ ਯੋਗਤਾ ਪ੍ਰੀਖਿਆ ਵਿਚ ਕੁੱਲ 252028 ਉਮੀਦਵਾਰ ਹਿੱਸਾ ਲੈਣਗੇ। ਸ਼ਨੀਵਾਰ 2 ਦਸੰਬਰ ਨੂੰ ਲੇਵਲ-3 (ਪੀਜੀਟੀ) ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿਚ ਦੁਪਹਿਰ ਬਾਅਦ 3 ਵਜੇ ਤੋਂ ਸ਼ਾਮ 5:30 ਵਜੇ ਤਕ ਪ੍ਰਬੰਧਿਤ ਕੀਤੀ ਜਾਵੇਗੀ। ਇਸ ਦੇ ਲਈ ਸੂਬੇ ਵਿਚ 260 ਪ੍ਰੀਖਿਆ ਕੇਂਦਰ ਬਣਾਏ ਗਏ ਇਸ ਵਿਚ 76339 ਉਮੀਦਵਾਰ ਪ੍ਰੀਖਿਆ ਦੇਣਗੇ। ਐਤਵਾਰ 3 ਦਸੰਬਰ ਨੁੰ 408 ਪ੍ਰੀਖਿਆ ਕੇਂਦਰਾਂ ‘ਤੇ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤਕ ਪ੍ਰਬੰਧਿਤ ਹੋਣ ਵਾਲੇ ਲੇਵਲ-2 (ਟੀਜੀਟੀ) ਪ੍ਰੀਖਿਆ ਵਿਚ 121574 ਉਮੀਦਵਾਰ ਅਤੇ ਲੇਵਲ-1 (ਪੀਆਰਟੀ) ਪ੍ਰੇੀਖਿਆ ਵਿਚ 54115 ਉਮੀਦਵਾਰ 188 ਪ੍ਰੀਖਿਆ ਕੇਂਦਰਾਂ ‘ਤੇ ਸ਼ਾਮ ਦੇ ਸੈਸ਼ਨ ਵਿਚ ਦੁਪਹਿਰ 3 ਵਜੇ ਤੋਂ ਸ਼ਾਮ 5:30 ਵਜੇ ਤਕ ਪ੍ਰੀਖਿਆ ਦੇਣਗੇ।

ਨਿਰਪੱਖ ਅਤੇ ਨਕਲ ਮੁਕਤ ਏਚਟੀਈਟੀ ਯਕੀਨੀ ਕਰਨ ਲਈ ਕਈ ਕਦਮ

ਹਰਿਆਣਾ ਵਿਦਿਅਕ ਯੋਗਤਾ ਅਧਿਆਪਕ ਪ੍ਰੀਖਿਆ (ਏਚਟੀਈਟੀ) ਦੇ ਨਿਰਪੱਖ ਅਤੇ ਨਕਲ ਮੁਕਤ ਸੰਚਾਲਨ ਨੂੰ ਯਕੀਨੀ ਕਰਨ ਲਈ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਕੇਂਦਰਾਂ ਦੇ ਨੇੜੇ ਧਾਰਾ 144 ਲਗਾਉਣ ਦਾ ਨਿਰਦੇਸ਼ ਦਿੱਤਾ। ਪ੍ਰੀਖਿਆ ਦੋਰਾਨ ਪ੍ਰੀਖਿਆ ਕੇਂਦਰਾਂ ਦੇ ਨੇੜੇ ਦੀ ਫੋਟੋਸਟੇਟ ਦੀ ਦੁਕਾਨਾਂ ਬੰਦ ਰਹਿਣਗੀਆਂ।

ਮੀਟਿੰਗ ਦੌਰਾਨ ਸ੍ਰੀ ਕੌਸ਼ਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰੀਖਿਆ ਦੇ ਸੀਲਬੰਦ ਪ੍ਰਸ਼ਨਪੱਤਰ ਸਿੱਧੇ ਪ੍ਰੀਖਿਆ ਕੇਂਦਰਾਂ ‘ਤੇ ਭੇਜੇ ਜਾਣਗੇ। ਇਸ ਦੇ ਲਈ ਪ੍ਰੀਖਿਆ ਕੇਂਦਰਾਂ ‘ਤੇ ਬਾਹਰੀ ਦਖਲਅੰਦਾਜੀ ਨੂੰ ਰੋਕਨ ਲਈ ਪ੍ਰੀਖਿਆ ਸ਼ੁਰੂ ਹੋਣ ਨਾਲ ਤਿੰਨ ਘੰਟੇ ਪਹਿਲਾਂ ਕਾਫੀ ਪੁਲਿਸ ਫੋਰਸ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ।

ਸੁਰੱਖਿਆ ਪ੍ਰੋਟੋਕਾਲ ਅਤੇ ਜਰੂਰੀ ਰਸਮੀ ਕਾਰਵਾਈਆਂ ਦਾ ਸਮੇਂ ‘ਤੇ ਕਰਨ ਲਾਗੂ

ਸ੍ਰੀ ਕੌਸ਼ਲ ਨੇ ਸਬੰਧਿਤ ਅਧਿਕਾਰੀਆਂ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 2 ਘੰਟੇ 10 ਮਿੰਟ ਪਹਿਲਾਂ ਉਮੀਦਵਾਰਾਂ ਦਾ ਦਾਖਲਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਮੇਂ ‘ਤੇ ਪ੍ਰੀਖਿਆ ਕੇਂਦਰ ਵਿਚ ਮੇਟਲ ਡਿਟੇਕਟਰ ਤੋਂ ਜਾਂਚ, ਬਾਇਓਮੈਟ੍ਰਿਕ ਹਾਜਿਰੀ ਅਤੇ ਹੋਰ ਜਰੂਰੀ ਰਸਮੀ ਕਾਰਵਾਈਆਂ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਨਾਲ ਇਕ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ਵਿਚ ਏਂਟਰੀ ਬੰਦ ਕਰ ਦਿੱਤੀ ਜਾਵੇਗੀ।

ਨਕਲ ਅਤੇ ਹੋਰ ਅਨਿਯਮਤਤਾਵਾਂ ਦੀ ਜਾਂਚ ਤਹਿਤ ਫਲਾਇੰਗ ਦੀ ਵਿਵਸਥਾ

ਮੁੱਖ ਸਕੱਤਰ ਲੇ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਨਿਰੀਖਣ ਦੇ ਲਈ ਵਿਵਸਥਾ ਚਾਕ-ਚੌਬੰਧ ਕਰ ਲਈ ਗਈ ਹੈ। ਨਕਲ ਅਤੇ ਹੋਰ ਅਨਿਯਮਤਤਾਵਾਂ ‘ਤੇ ਸਖਤੀ ਨਾਲ ਰੋਕ ਲਗਾਉਣ ਲਈ ਲਗਭਗ 172 ਫਲਾਇੰਗ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਪੂਰੇ ਸੂਬੇ ਵਿਚ ਹਰੇਮ ਪ੍ਰੀਖਿਆ ਕੇਂਦਰ ‘ਤੇ ਪੂਰਣਕਾਲਿਕ ਸੁਪਰਵਿਜਨ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿਚ ਜਿਲ੍ਹਾ ਪ੍ਰਸਾਸ਼ਨ ਅਤੇ ਸਿਖਿਆ ਬੋਰਡੇ ਦੇ ਧਿਕਾਰੀ, ਕਰਮਚਾਰੀ ਵੀ ਸ਼ਾਮਿਲ ਹਨ।

ਹਰਿਆਣਾ ਸਕੂਲ ਸਿਖਿਆ ਬੋਰਡ ਵੱਲੋਂ ਪਿਛਲ ਸਾਲ ਦੀ ਤਰ੍ਹਾ ਇਸ ਸਾਲ ਵੀ ਬੋਰਡ ਮੁੱਖ ਦਫਤਰ ਵਿਚ ਹਾਈਟੇਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਪ੍ਰੀਖਿਆ ਦੌਰਾਨ ਬੋਰਡ ਰਾਜ ਦੇ ਸਾਰੇ ਪ੍ਰੀਖਿਆ ਕੇਂਦਰਾਂ ‘ਤੇੇ ਹਾਈਟੇਕ ਕੰਟਰੋਲ ਰੂਮ ਦੇ ਜਰਇਏ ਸਖਤ ਨਿਗਰਾਨੀ ਰੱਖੇਗਾ। ਏਂਟਰੀ ਦਰਵਾਜਾ ‘ਤੇ ਉਮੀਦਾਵਰਾਂ ਦੀ ਲਾਇਵ ਮਾਨੀਟਰਰਿੰਗ ਕੀਤੀ ਜਾਵੇਗੀ ਅਤੇ ਅਨੁਚਿਤ ਸਾਧਨਾਂ ਦੀ ਵਰਤੋ ਕਰਨ ਵਿਚ ਸ਼ਾਮਿਲ ਪਾਏ ਜਾਣ ਵਾਲੇ ਉਮੀਦਵਾਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ਅਧਿਕਾਰੀ ਭੂਮੀ ਜਰੂਰਤ ਵਾਲੀ ਪਰਿਯੋਜਨਾਵਾਂ ਨੂੰ ਜਲਦੀ ਅਮਲੀਜਾਮਾ ਪਹਿਨਾਉਣ – ਸੰਜੀਵ ਕੌਸ਼ਲ

ਚਾਰ ਵਿਭਾਗਾਂ ਦੀ ਲੰਬਿਤ 80 ਮੁੱਖ ਮੰਤਰੀ ਐਲਾਨਾਂ ਦੀ ਸਮੀਖਿਆ ਕੀਤੀ

ਮੁੱਖ ਮੰਤਰੀ ਐਲਾਨਾ ਨੂੰ ਲਾਗੂ ਕਰਨ ਅਧਿਕਾਰੀਆਂ ਦਾ ਜਿਮੇਵਾਰੀ

ਚੰਡੀਗੜ੍ਹ, 1 ਦਸੰਬਰ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਮੁੱਖ ਮੰਤਰੀ ਐਲਾਨਾਂ ਵਿਚ ਜਿਨ੍ਹਾਂ ਵਿਕਾਸ ਕੰਮਾਂ ਦੇ ਲਈ ਭੂਮੀ ਦੀ ਜਰੂਰਤ ਹੈ ਉਨ੍ਹਾਂ ਕੰਮਾਂ ਦੇ ਲਈ ਭੂਮੀ ਸਬੰਧੀ ਰਸਮੀ ਕਾਰਵਾਈਆਂ ਜਲਦੀ ਤੋਂ ਜਲਦੀ ਪੂਰੀਆਂ ਕੀਤੀਆਂ ਜਾਣ ਤਾਂ ਜੋ ਵਿਕਾਸ ਕੰਮਾਂ ਨੂੰ ਤੁਰੰਤ ਅਮਲੀਜਾਮਾ ਪਹਿਨਾਇਆ ਜਾ ਸਕੇ।

ਮੁੱਖ ਸਕੱਤਰ ਅੱਜ ਇੱਥੇ ਲੰਬਿਤ ਮੁੱਖ ਮੰਤਰੀ ਐਲਾਨਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਵਿੱਤ ਅਤੇ ਯੋਜਨਾ ਅਨੁਰਾਗ ਰਸਤੋਗੀ, ਵਧੀਕ ਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਡਾ. ਜੀ ਅਨੁਪਮਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਮੀਟਿੰਗ ਨਾਲ ਆਨਲਾਇਨ ਜੁੜੇ।

ਮੀਟਿੰਗ ਵਿਚ ਮੁੱਖ ਸਕੱਤਰ ਨੇ ਲੋਕ ਨਿਰਮਾਣ ਵਿਭਾਗ ਦੀ 21, ਸਿਹਤ ਵਿਭਾਗ ਦੀ 41 ਅਤੇ ਸ਼ਹਿਰੀ ਸਥਾਨਕ ਵਿਭਾਗ ਦੀ 18 ਐਲਾਨਾਂ ਸਮੇਤ 80 ਤੋਂ ਵੱਧ ਲੰਬਿਤ ਮੁੱਖ ਮੰਤਰੀ ਐਲਾਨਾਂ ਦੀ ਵਿਸਤਾਰ ਨਾਲ ਸਮ੍ਰੀਖਿਆ ਕੀਤੀ।

ਮੁੱਖ ਸਕੱਤਰ ਨੇ ਕਿਹਾ ਕਿ ਜਿਲ੍ਹਿਆਂ ਵਿਚ ਅਧਿਕਾਰੀ ਪਰਿਯੋਜਨਾਵਾਂ ਦੇ ਲਈ ਭੂਮੀ ਦੀ ਰਜਿਸਟਰੀ ਡੀਪੀਆਰ, ਪ੍ਰੋਜੈਕਟ ਦੀ ਰੂਪਰੇਖਾ ਸਬੰਧੀ ਸਾਰੇ ਕੰਮ ਇਕ ਮਹੀਨੇ ਵਿਚ ਪੂਰਾ ਕਰਨ ਅਤੇ ਸਾਰੇ ਲੰਬਿਤ ਯੋਜਨਾਵਾਂ ਨੂੰ ਤੇਜ ਗਤੀ ਨਾਲ ਪੂਰਾ ਕਰਨ ਦੇ ਲਈ ਸਕਾਰਾਤਮਕ ਸੋਚ ਦੇ ਨਾਲ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਮੇਂ ਸਮੇਂ ਜਨਤਾ ਦੇ ਲਈ ਹੀ ਐਲਾਨ ਕੀਤੇ ਗਏ ਹਨ। ਇੰਨ੍ਹਾਂ ਨੂੰ ਅਮਲੀਜਾਮਾ ਪਹਿਨਾਉਣਾ ਅਧਿਕਾਰੀਆਂ ਦੀ ਜਿਮੇਵਾਰੀ ਬਣਦੀ ਹੀੈ ਤਾਂ ਜੋ ਜਨਤਾ ਨੁੰ ਉਨ੍ਹਾਂ ਦਾ ਸਮੇਂ ‘ਤੇ ਲਾਭ ਮਿਲ ਸਕੇ।

ਮੁੱਖ ਸਕੱਤਰ ਨੇ ਕਿਹਾ ਕਿ ਇੰਨ੍ਹਾਂ ਯੋਜਨਾਵਾਂ ਨੂੰ ਪੂਰਾ ਕਰਨ ਲਈ ਸਬੰਧਿਤ ਜਿਲ੍ਹਾ ਦੇ ਜਨ ਪ੍ਰਤੀਨਿਧੀਆਂ ਤੋਂ ਵੀ ਸਹਾਇਤਾ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ, ਸਿਹਤ ਵਿਭਾਗ ਦੇ ਜਿਨ੍ਹਾਂ ਡੇਮੇਜ ਸਹਿਤ ਕੇਂਦਰਾਂ ਦੇ ਲਈ ਵੱਧ ਭੂਮੀ ਉਪਲਬਧ ਨਹੀਂ ਹੈ, ਉਨ੍ਹਾਂ ਦੇ ਸਥਾਨ ‘ਤੇ ਹੀ ਨਵੇਂ ਸਿਹਤ ਕੇਂਦਰ ਬਨਾਉਣ ਬਾਰੇ ਤੇਜੀ ਨਾਲ ਕਾਰਵਾਈ ਕੀਤੀ ਜਾਵੇ।

ਮੁੱਖ ਸਕੱਤਰ ਨੇ ਫਰੀਦਾਬਾਦ ਰੇਲਵੇ ਅੰਡਰ ਪਾਸ ਤੇ ਪਾਥਵੇ ਅੰਡਰਬ੍ਰਿਜ ਦਾ ਨਿ+ਮਾਣ ਕਰਨ, ਵਲੱਭਗੜ੍ਹ ਤੋਂ ਪਿੰਡ ਖੋਰੀ ਤਕ ਚਾਰਮਾਰਗ ਸੜਕ ਅਤੇ ਸੋਹਨਾ ਰੋਡ ‘ਤੇ ਵਲੱਭਗੜ੍ਹ ਵਿਚ ਡਬਲ ਫਲਾਈਓਵਰ ਦਾ ਨਿਰਮਾਣ, ਹਿਸਾਰ ਵਿਚ ਡਾਟਾ ਤੋਂ ਲੋਹਾਰੀ ਰਾਘੋ ਤਕ ਸੜਕ ਨੂੰ ਚੌੜਾ ਕਰਨ, ਬੇਰੀ ਤੋਂ ਬਾਈਪਾਸ ਦਾ ਨਿਰਮਾਣ, ਬਾਦਲੀ ਤੋਂ ਇੰਦਰਾ ਗਾਂਧੀ ਕੌਮਾਂਤਰੀ ਏਅਰਪੋਰਟ ਤਕ ਚਾਰਮਾਰਗ ਸੜਕ ਦਾ ਨਿਰਮਾਣ, ਛੁਛਕਵਾਸ ਵਿਚ ਬਾਈਪਾਸ ਦਾ ਨਿਰਮਾਣ, ਉਚਾਨਾ ਵਿਚ ਬਾਈਪਾਸ ਦਾ ਨਿ+ਮਾਣ, ਪਿਨਗਵਾ ਤੇ ਪੁੰਨਹਾਨਾ ਬਾਈਪਾਸ ਜਾਮੂਵਾਸ ਤੋਂ ਕਲਾਰਪੁਰ ਸੜਕ ਮਾਰਗ, ਘਿੜਾ ਵਿਚ ਰੇਸਟ ਹਾਊਸ ਦਾ ਨਿਰਮਾਣ , ਪਲਵਲ ਦੇ ਹਸਨਪੁਰ ਵਿਚ ਯਮੁਨਾ ਨਦੀਂ ‘ਤੇ ਬਣ ਰਹੇ ਪੁੱਲ ਨੂੰ ਜੋੜਨ ਅਤੇ ਸੋਨੀਪਤ ਵਿਚ ਏਨਏਚ-44 ਤੋਂ ਏਨਏਚ-334ਬੀ ਨੂੰ ਜੋੜਨ ਵਾਲੀ ਪਰਿਯੋਜਨਾਵਾਂ ‘ਤੇ ਜਲਦੀ ਕਾਰਵਾਹੀ ਕਰਨ ਦੇ ਨਿਰਦੇਸ਼ ਦਿੱਤੇ।

ਇਸ ਤੋਂ ਇਲਾਵਾ ਡਾ. ਮੰਗਲਸੇਨ ਮੈਮੋਰਿਅਲ ਭਵਨ ਰੋਹਤਕ, ਨਗਰ ਪਰਿਸ਼ਦ ਸਿਰਸਾ ਤੇ ਰਿਵਾੜੀ ਦੇ ਨਵੇਂ ਭਵਨ ਸਮਾਲਖਾ ਵਿਚ ਸ਼ਹੀਦ ਅਜਮੇਰ ਸਿੰਘ ਲਾਇਬ੍ਰੇਰੀ ਦਾ ਨਿਰਮਾਣ , ਕੁਰੂਕਸ਼ੇਤਰ ਵਿਚ ਮਾਤਾ ਸਾਵਿੱਤਰੀ ਬਾਈ ਜੋਤੀਬਾ ਫੁਲੇ ਹੋਸਟਲ, ਲਾਇਬ੍ਰੇਰੀ ਮਿਊਜੀਅਮ, ਰਿਸਰਚ ਸੈਂਟਰ ਅਤੇ ਸਭਿਆਚਾਰਕ ਕੇਂਦਰ ਦਾ ਨਿਰਮਾਣ ਅਤੇ ਬੱਸ ਸਟੈਂਡ ਹੋਡਲ ਦੇ ਨਿਰਮਾਣ ਬਾਰੇ ਵੀ ਜਰੂਰੀ ਕਾਰਵਾਈ ਜਲਦੀ ਪੂਰੀ ਕਰਨ ਦੇ ਨਿਰਦੇਸ਼ ਦਿੱਤੇ।

ਸਹੀ ਜਾਓ – ਪੜਤਾਲ ਦੇ ਬਾਅਦ ਅਸਲੀ ਮਾਲਿਕ ਦੇ ਨਾਂਅ ਹੀ ਬਣਾਏ ਪ੍ਰੋਪਰਟੀ ਆਈਡੀ – ਦੁਸ਼ਯੰਟ ਚੌਟਾਲਾ

ਚੰਡੀਗੱੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਵਾਮਿਤਵ ਯੋਜਨਾ ਬਾਰੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਟਰਾਂ ਅਤੇ ਡਿਵੀਜਨ ਕਮਿਸ਼ਨਰਾਂ ਨੂੰ ਦਿੱਤੇ ਦਿਸ਼ਾ -ਨਿਰਦੇਸ਼

ਚੰਡੀਗੜ੍ਹ, 1 ਦਸੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਸਵਾਮਿਤਵ ਯੋਜਨਾ ਤਹਿਤ ਬਣਾਈ ਜਾਣ ਵਾਲੀ ਪ੍ਰੋਪਰਟੀ ਆਈਟੀ ਸਹੀ ਜਾਂਚ -ਪੜਤਾਲ ਦੇ ਬਾਅਦ ਅਸਲੀ ਮਾਲਿਕ ਦੇ ਨਾਂਅ ਹੀ ਬਣਾਉਣ, ਇਸ ਵਿਚ ਜੋ ਇਤਰਾਜ ਆਉਂਦੀ ਹੈ ਉਨ੍ਹਾਂ ਦਾ ਪਹਿਲਾਂ ਹੱਲ ਕਰਨ, ਊਸ ਤੋਂ ਬਾਅਦ ਹੀ ਇੰਨ੍ਹਾਂ ਦੀ ਰਜਿਸਟਰੀ ਸ਼ੁਰੂ ਕੀਤੀ ਜਾਵੇ।

ਡਿਪਟੀ ਸੀਏਮ ਜਿਨ੍ਹਾਂ ਦੇ ਕੋਲ ਮਾਲ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇੱਥੇ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਸਵਾਮਿਤਵ ਯੋਜਨਾ ਬਾਰੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਡਿਵੀਜਨਲ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਵਿਚ ਸੂਬੇ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਜਿਸ ਤਰ੍ਹਾ ਨਾਲ ਕਰਨਾਂਲ ਜਿਲ੍ਹਾ ਦੇ ਸਿਰਸੀ ਪਿੰਡ ਵਿਚ ਪੂਰੇ ਪਿੰਡ ਦੀ ਪ੍ਰੋਪਰਟੀ ਆਈਡੀ ਬਣਾਂਈ ਗਈ ਹੈ, ਠੀਕ ਇਸੀ ਤਰ੍ਹਾ ਜਿਸ ਵੀ ਪਿੰਡ ਦੀ ਪ੍ਰੋਪਰਟੀ ਆਈਡੀ ਬਣਾਉਣ ਉਸ ਸੰਪੂਰਣ ਪਿੰਡ ਦੇ ਸਾਰੇ ਨਿਵਾਸੀਆਂ ਦੀ ਪ੍ਰੋਪਰਟੀ ਆਈਡੀ ਬਨਣੀ ਚਾਹੀਦੀ ਹੈ ਨਾ ਕਿ ਚੰਦ ਲੋਕਾਂ ਦੀ ਬਣਾ ਕੇ ਰਸਮੀ ਕਾਰਵਾਈਆਂ ਕਰਨੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੰਚਾਇਤ ਨੂੰ ਨਾਲ ਲੈ ਕੇ ਪਿੰਡ ਦੇ ਕਿਸੇ ਪਬੁਲਿਕ ਸਥਾਨ ‘ਤੇ ਪ੍ਰੋਪਰਟੀ ਆਈਡੀ ਸਮੇਤ ਸੰਬੋਧਿਤ ਪਿੰਡ ਦਾ ਨਕਸ਼ਾ (ਮੈਪ) ਪ੍ਰਦਰਸ਼ਿਤ ਕਰਨ ਤਾਂ ਜੋ ਲੋਕ ਆਈਡੀ ਵਿਚ ਦੇਖ ਸਕਣ ਕਿ ਉਨ੍ਹਾਂ ਦੀ ਪ੍ਰੋਪਰਟੀ ਉਨ੍ਹਾਂ ਦੇ ਹੀ ਨਾਂਅ ਹੈ ਜਾਂ ਨਹੀਂ , ਜੇਕਰ ਕਿਸੇ ਨੂੰ ਇਸ ਵਿਚ ਇਤਰਾਜ ਹੈ ਤਾਂ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਹਰੇਕ ਪਿੰਡ ਦਾ ਇਸ ਤਰ੍ਹਾ ਦਾ ਨਕਸ਼ਾ ਵਿਭਾਗ ਦੀ ਵੈਬਸਾਇਟ ‘ਤੇ ਅਪਲੋਡ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਸੂਬੇ ਜਾਂ ਵਿਦੇਸ਼ਾਂ ਵਿਚ ਨੌਕਰੀ ਪੇਸ਼ਾ ਜਾਂ ਕਾਰੋਬਾਰ ਕਰਨ ਵਾਲੇ ਵੀ ਆਪਣੀ ਪ੍ਰੋਪਰਟੀ ਆਈਡੀ ਨੂੰ ਚੈਕ ਕਰ ਸਕਣ। ਉਨ੍ਹਾਂ ਨੇ ਇਸ ਸਬੰਧ ਵਿਚ ਏਸਓਪੀ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਦੇ ਹੋਰ ਅਧਿਕਾਰੀਆਂ ਨੂੰ ਕੰਮ ਵਿਚ ਆਸਾਨੀ ਹੋ ਸਕੇ।

ਡਿਪਟੀ ਸੀਏਮ ਨੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੱਧਰ ‘ਤੇ ਇਕ ਕੰਟਰੋਲ ਰੂਮ ਬਨਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਪ੍ਰੋਪਰਟੀ ਆਈਡੀ ਬਨਾਉਣ ਦੇ ਮਾਮਲੇ ਵਿਚ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਸਹਿਯੋਗ ਦਿੱਤਾ ਜਾ ਸਕੇ।

ਉਨ੍ਹਾਂ ਨੇ ਦਸਿਆ ਕਿ ਸਰਕਾਰ ਅਜਿਹੇ ਸਿਸਟਮ ਤਿਆਰ ਕਰਨ ਜਾ ਰਹੀ ਹੈ ਜਿਸ ਨਾਲ ਕਿ ਪ੍ਰੋਪਰਟੀ ਆਈਡੀ ਦੇ ਮਾਮਲੇ ਵਿਚ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੀ ਆਉਣ ਵਾਲੀ ਸ਼ਿਕਾਇਤਾਂ ਦੀ ਵਾਟਸਐਪ ਜਾਂ ਹੋਰ ਆਨਲਾਇਨ ਹੱਲਾਂ ਤੋਂ ਸੁਣਵਾਈ ਕੀਤੀ ਜਾ ਸਕੇ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਡਿਪਟੀ ਕਮਿਸ਼ਨਰਾਂ ਨੂੰਜਮੀਨਾਂ ਦੀ ਖੇਵਟ ਦੇ ਵੰਡ ਨੂੰ ਵੀ ਪਾਰਦਰਸ਼ੀ ਢੰਗ ਨਾਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਏਸਡੀਏਮ ਅਤੇ ਡੀਆਰਓ ਰਾਹੀਂ ਜਾਣ ਵਾਲੀ ਰਜਿਸਟਰੀਆਂ ਦੇ ਮਾਮਲੇ ਵਿਚ ਵੀ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਮਹੀਨਾ ਆਧਾਰ ‘ਤੇ ਇਸ ਬਾਰੇ ਸਮੀਖਿਆ ਕਰਨ ਦੇ ਵੀ ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਮਾਲ ਵਿਭਾਗ ਦੇ ਵਿੱਤ ਕਮਿਸ਼ਨਰ ਟੀਵੀਏਸਏਨ ਪ੍ਰਸਾਦ, ਵਿਸ਼ੇਸ਼ ਸਕੱਤਰ ਆਮਨਾ ਤਸਨੀਮ, ਡਿਭਟੀ ਕਮਿਸ਼ਨਰ ਦੇ ਓਏਸਡੀ ਕਮਲੇਸ਼ ਭਾਦੂ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

***************

ਮੁੱਖ ਮੰਤਰੀ ਨੇ 5 ਪ੍ਰਮੁੱਖ ਜਿਲ੍ਹਾ ਸੜਕਾਂ ਦੇ ਸੁਧਾਰੀਕਰਣ ਦੇ ਲਈ 60.24 ਕਰੋੜ ਰੁਪਏ ਦੀ ਦਿੱਤੀ ਮੰਜੂਰੀ

ਚੰਡੀਗੜ੍ਹ, 1 ਦਸੰਬਰ – ਹਰਿਆਣਾ ਵਿਚ ਕਨੈਕਟੀਵਿਟੀ ਵਧਾਉਣ ਅਤੇ ਬਿਨ੍ਹਾਂ ਰੁਕਾਵਟ ਟ੍ਹਾਂਸਪੋਰਟ ਦੀ ਸਹੂਲਤ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਨੇ 60.24 ਕਰੋੜ ਰੁਪਏ ਦੀ ਅੰਦਾਜਾ ਲਾਗਤ ਦੀ ਮਹਤੱਵਪੂਰਨ ਸੜਕ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਦੇ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

ਇਸ ਸਬੰਧ ਵਿਚ ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਤੇ ਹੋਏ ਦਸਿਆ ਕਿ ਪਰਿਯੋਜਨਾਵਾਂ ਵਿਚ ਹਿਸਾਰ ਜਿਲ੍ਹੇ ਵਿਚ ਹਿਸਾਰ-ਘੁੜਸਾਲ ਰੋਡ (ਏਮਡੀਆਰ) ਦੇ 24.79 ਕਿਲੋਮੀਟਰ ਦਾ ਸੁਧਾਰ ਕੰਮ ਸ਼ਾਮਿਲ ਹੈ, ਜਿਸ ਦੇ ਲਹੀ 25.84 ਕਰੋੜ ਰੁਪਏ ਮੰਜੂਰ ਕੀਤੇ ਗਏ ਹਨ। ਇਸ ਦੇ ਨਾਲ ਹੀ ਚਰਖੀ ਦਾਦਰੀ ਜਿਲ੍ਹੇ ਵਿਚ 5.76 ਕਰੋੜ ਰੁਪਏ ਦੀ ਲਾਗਤ ਨਾਲ ਸਤਨਾਲੀ-ਬਾਡੜਾ-ਜੁਈ ਸੜਕ (ਏਮਡੀਆਰ-125) ਦਾ 19 ਕਿਲੋਮੀਟਰ ਦਾ ਹਿੱਸੇ ਦਾ ਸੁਧਾਰ , ਪਲਵਲ ਜਿਲ੍ਹੇ ਵਿਚ 13.27 ਕਰੋੜ ਰੁਪਏ ਦੀ ਲਾਗਤ ਨਾਲ ਹੋਡਲ-ਨੂੰਹ-ਪਟੌਦੀ-ਪਟੌਦਾ ਸੜਕ ਦੇ 26 ਕਿਲੋਮੀਟਰ ਤਕ ਦਾ ਸੁਧਾਰ ਕੰਮ ਸ਼ਾਮਿਲ ਹੈ।

ਇਸ ਤੋਂ ਇਲਾਵਾ, ਪਾਣੀਪਤ ਜਿਲ੍ਹੇ ਵਿਚ 5.66 ਕਰੋੜ ਰੁਪਏ ਦੀ ਲਾਗਤ ਨਾਲ ਗਨੌਰ ਤੋਂ ਸ਼ਾਹਪੁਰ (ਏਮਡੀਆਰ-121) ਸੜਕ ਦੇ 8.64 ਕਿਲੋਮੀਟਰ ਦਾ ਸੁਧਾਰ, ਝੱਜਰ ਜਿਲ੍ਹੇ ਵਿਚ 9.71 ਕਰੋੜ ਰੁਪਏ ਦੀ ਲਾਗਤ ਨਾਲ ਛਾਰਾ-ਦੁਜਾਨਾ-ਬੇਰੀ-ਕਲਾਨੌ+ ਸੜਕ ਦੇ 20.41 ਕਿਲੋਮੀਟਰ ਤਕ ਦੇ ਹਿੱਸੇ ਦਾ ਸੁਧਾਰ ਕੰਮ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ।

ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲ ਹਰਿਆਣਾ ਸਰਕਾਰ ਦੀ ਬੁਨਿਆਦੀ ਓਾਂਚੇ ਦੇ ਵਿਕਾਸ ਦੇ ਪ੍ਰਤੀ ਪ੍ਰਤੀਬੱਧ ਨੂੰ ਦਰਸ਼ਾਉਂਦੀ ਹੈ। ਪੂਰੇ ਰਾਜ ਵਿਚ ਸੜਕ ਨੈਕਵਰਕ ਅਤੇ ਕਨੈਕਟੀਵਿਟੀ ਵਿਚ ਸੁਧਾਰ ਹੋਣ ਨਾਲ ਜਨਤਾ ਨੁੰ ਕਾਫੀ ਲਾਭ ਪਹੁੰਚੇਗਾ।

Share