ਕੌਸ਼ਲ ਦੇ ਬਲਬੂਤੇ ਸਾਡੇ ਨੌਜੁਆਨ ਦੁਨੀਆ ਵਿਚ ਸਥਾਪਿਤ ਕਰ ਰਹੇ ਰਿਕਾਰਡ – ਮੁੱਖ ਮੰਤਰੀ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਪਲਵਲ ਜਿਲ੍ਹਾ ਦੇ ਦੁਧੌਲਾ ਪਿੰਡ ਵਿਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਦੇ ਨਵੇਂ ਨਿਰਮਾਣਤ ਪਰਿਸਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਪਰਿਸਰ ਵਿਚ 357 ਕਰੋੜ ਰੁਪਏ ਦੀ ਮਨੋਹਰ ਸੌਗਾਤ ਯੂਨੀਵਰਸਿਟੀ ਨੂੰ ਦਿੰਦੇ ਹੋਏ ਲਗਾਤਾਰ ਹਰ ਸੰਭਵ ਸਹਿਯੋਗ ਕਰਦੇ ਹੋਏ ਵਿਦਿਆਰਥੀਆਂ ਨੂੰ ਲਾਭ ਦੇਣ ਦੀ ਗੱਲ ਕਹੀ।

ਉਦਘਾਟਨ ਸਮਾਰੋਹ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਸ਼ੁਭ ਸੰਦੇਸ਼ ਵਿਚ ਕਿਹਾ ਕਿ ਅੱਜ ਪੂਰੀ ਦੁਨੀਆ ਵਿਚ ਭਾਰਤ ਦਾ ਨੌਜੁਆਨ ਕੌਸ਼ਲ ਵਿਕਾਸ ਦੇ ਬਲਬੂਤੇ ਆਪਣਾ ਪ੍ਰਭਾਵ ਸਥਾਪਿਤ ਕਰ ਰਿਹਾ ਹੈ ਅਤੇ ਹਰਿਆਣਾ ਕੌਸ਼ਲ ਵਿਕਾਸ ਦੇ ਖੇਤਰ ਵਿਚ ਆਪਣੀ ਅਮੁੱਲ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਪਹਿਲਾ ਕੌਸ਼ਲ ਯੂਨੀਵਰਸਿਟੀ ਪਲਵਲ ਜਿਲ੍ਹਾ ਵਿਚ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਯੂਨੀਵਰਸਿਟੀ ਦੀ ਬਿਹਤਰ ਪਲੇਸਮੈਂਟ ਵੀ ਹੋ ਰਹੀ ਹੈ ਅਤੇ ਨੌਜੁਆਨ ਇੱਥੇ ਕੌਸ਼ਲ ਵਿਕਾਸ ਤੋਂ ਆਤਮਨਿਰਭਰ ਹੋ ਕੇ ਸਵੈਰੁਜਗਾਰ ਵੀ ਉਪਲਬਧ ਰਹੇ ਹਨ।

ਸਿਖਿਆ ਦੇ ਸਾਰੇ ਆਯਾਮ ਦੇ ਨਾਲ ਕੌਸ਼ਲ ਬਣਿਆ ਵੱਡਾ ਫੈਕਟਰ – ਮੁੱਖ ਮੰਤਰੀ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕਰਨਾ ਦੇਸ਼ ਲਈ ਸੱਭ ਤੋਂ ਵੱਡੀ ਚਨੌਤੀ ਹੈ। ਪਹਿਲਾਂ ਸਿਖਿਆ ਇਕ ਸਰੋਤ ਹੁੰਦਾ ਸੀ। ਅਸੀਂ ਸਿਖਿਆ ਦਾ ਵਿਆਪਕ ਪ੍ਰਚਾਰ ਪ੍ਰਸਾਰ ਕਰਦੇ ਹੋਏ ਸਿਖਿਆ ਨੂੰ ਕੌਸ਼ਲ ਨਾਲ ਜੋੜਦੇ ਹੋਏ ਰੁਜਗਾਰ ਦੇ ਮਾਰਗ ਨੌਜੁਆਨ ਸ਼ਕਤੀ ਦੇ ਲਈ ਪ੍ਰਸ਼ਸਤ ਕੀਤੇ। ਉਨ੍ਹਾਂ ਨੇ ਕਿਹਾ ਕਿ ਪੜਾਈ ਗਿਆਨਵਰਧਨ ਦਾ ਇਕ ਪਹਿਲੂ ਹੈ ਪਰ ਮੌਜੂਦਾ ਤੇ ਵਿਵਹਾਰਕ ਗਿਆਨ ਕਲਾ ਤੇ ਕੌਸ਼ਲ ਅਧਾਰਿਤ ਸਿਖਿਆ ਤੋਂ ਹੀ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਿਖਿਆ ਦੇ ਸਾਰੇ ਮੁਕਾਮ ਦੇ ਨਾਲ ਕੌਸ਼ਲ ਵਿਕਾਸ ਵੱਡਾ ਫੈਕਟਰ ਬਣਦਾ ਜਾ ਰਿਹਾ ਹੈ।

ਕਲਾ ਅਤੇ ਕੌਸ਼ਲ ਦੇ ਦੇਵਤਾ ਨੂੰ ਸਮਰਪਿਤ ਹੈ ਯੂਨੀਵਰਸਿਟੀ

ਮੁੱਖ ਮੰਤਰੀ ਨੇ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਸ੍ਰੀ ਵਿਸ਼ਵਕਰਮਾ ਦੇ ਨਾਂਅ ਨਾਲ ਬਣੀ ਇਹ ਯੂਨੀਵਰਸਿਟੀ ਕਲਾ ਅਤੇ ਕੌਸ਼ਲ ਦੇ ਦੇਵਤਾ ਦੀ ਕਾਰਜਸ਼ੈਲੀ ਨੂੰ ਸਮਰਪਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਭੂਮੀ ‘ਤੇ ਜੋ ਵੀ ਕਲਾ ਤੇ ਕੌਸ਼ਲ ਦਾ ਕਾਰਜ ਸ਼ੁਰੂ ਹੁੰਦਾ ਹੈ ਉਹ ਭਗਵਾਨ ਵਿਸ਼ਵਕਰਮਾ ਵੱਲੋਂ ਪ੍ਰਦੱਤ ਸਿਖਿਆ ਤੇ ਮਾਰਗਦਰਸ਼ਨ ਨਾਲ ਹੀ ਹੁੰਦਾ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੇ ਨੌਜੁਆਨ ਨੁੰ ਸਹੀ ਕੌਸ਼ਲ ਵਿਕਾਸ ਨਾਲ ਜੋੜਨ ਦੇ ਲਈ ਸ਼ੁਰੂ ਕੀਤੇ ਗਏ ਇਸ ਯੂਨੀਵਰਸਿਟੀ ਦੇ ਵਿਕਾਸ ਲਈ 1000 ਕਰੋੜ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਮੰਜੂਰ ਕੀਤੀ ਗਈ ਹੈ ਜਿਸ ਵਿਚ ਹੁਣ ਤਕ 357 ਕਰੋੜ ਰੁਪਏ ਇੰਫ੍ਰਾਸਟਕਚਰ ‘ਤੇ ਖਰਚ ਹੋ ਚੁੱਕੇ ਹਨ ਅਤੇ ਜਲਦੀ ਹੀ ਸਰਕਾਰ ਵੱਲੋਂ ਯੂਨੀਵਰਸਿਟੀ ਪ੍ਰਬੰਧਨ ਦੀ ਅਪੀਲ ‘ਤੇ 150 ਕਰੋੜ ਰੁਪਏ ਦੀ ਰਕਮ ਜਲਦੀ ਜਾਰੀ ਕਰ ਦਿੱਤੀ ਜਾਵੇਗੀ।

ਕੌਸ਼ਲ ਵਿਕਾਸ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਂਲ ਹਰਿਆਣਾ ਸਰਕਾਰ ਨੇ ਗਠਨ ਕੀਤੇ ਵਿਭਾਗ

ਮੁੱਖ ਮੰਤਰੀ ਨੇ ਕਿਹਾ ਕਿ ਕੌਸ਼ਲ ਵਿਕਾਸ ਦੀ ਦਿਸ਼ਾ ਵਿਚ ਹਰਿਆਣਾ ਸਰਕਾਰ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ। ਸਰਕਾਰ ਨੇ ਨੌਜੁਆਨਾਂ ਨੂੰ ਰੁਜਗਾਰ ਨਾਲ ਜੋੜਨ ਲਈ ਹਰਿਆਣਾ ਕੌਸ਼ਲ ਵਿਕਾਸ ਨਿਗਮ ਤੇ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਹੈ। ਇੰਨ੍ਹਾਂ ਨਿਗਮ ਰਾਹੀਂ ਵੱਖ-ਵੱਖ ਉਦਯੋਗਿਕ ਇਕਾਈਆਂ ਦੇ ਨਾਲ ਏਮਓਯੂ ਕਰਦੇ ਹੋਏ ਨੌਜੁਆਨਾਂ ਦੇ ਲਈ ਰੁਜਗਾਰ ਵੱਲੋਂ ਖੋਲੇ ਹਨ।

ਹਰਿਆਣਾ ਦੀ ਕੌਸ਼ਲ ਯੂਨੀਵਰਸਿਟੀ ਬਣਿਆ ਰੋਲ ਮਾਡਲ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਹੋਰ ਸੂਬਿਆਂ ਦੇ ਲਈ ਰੋਲ ਮਾਡਲ ਬਣਿਆ ਹੋਇਆ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਅੱਜ ਉਨ੍ਹਾਂ ਨੇ ਯੂਨੀਵਰਸਿਟੀ ਵਿਚ ਤਕਸ਼ਸ਼ਿਲਾ ਪ੍ਰਸਾਸ਼ਨਿਕ ਭਵਨ ਤੋਂ 10 ਬਲਾਕ ਦਾ ਉਦਘਾਟਨ ਕੀਤਾ ਹੈ, ਜਿਨ੍ਹਾਂ ਵਿਚ 6 ਵਿਦਿਅਕ ਬਲਾਕ ਵਿਚ 69 ਕਲਾਸਰੂਮ ਹਨ ਅਤੇ ਜਿਆਦਾਤਰ ਸਮਾਰਟ ਕਲਾਸ ਰੂਮ, ਕੰਪਿਊਟਰ ਲੈਬ, ਪ੍ਰਸਾਸ਼ਨਿਕ ਭਵਨ, ਇਕ ਸੈਂਟਰ ਆਫ ਏਕਸੀਲੈਂਸ ਹਨ। ਸੀਏਨਸੀ ਲੈਬ, ਸੋਲਰ ਲੈਬ, ਏਡਵਾਂਸਡ ਇਲੈਕਟ੍ਰਿਕ ਲੈਬ, ਇਲੈਕਟ੍ਰੋਨਿਕ ਲੈਬ, ਵੇਲਡਿੰਗ ਲੈਬ ਵੀ ਉਦਘਾਟਨ ਵਿਚ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਕੁੜੀਆਂ-ਮੁੰਡਿਆਂ ਦੇ ਲਈ ਹਾਸਟਲ ਵੀ ਪਰਿਸਰ ਵਿਚ ਬਣ ਕੇ ਤਿਆਰ ਹੈ, ਜਿਨ੍ਹਾਂ ਵਿਚ 500-500 ਬੈਡ ਦੀ ਵਿਵਸਥਾ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕੌਸ਼ਲ ਯੂਨੀਵਰਸਿਟੀ ਵਿਚ ਤਿੰਨ ਦਰਜਨ ਤੋਂ ਵੱਧ ਕੋਰਸ ਚੱਲ ਰਹੇ ਹਨ ਜੋ ਨੌਜੁਆਨਾਂ ਦੇ ਕੌਸ਼ਲ ਵਿਕਾਸ ਵਿਚ ਅਹਿਮ ਹਨ। ਵਿਦਿਆਰਥੀ ਆਪਣੀ ਇੱਛਾ ਅਨੁਸਾਰ ਦਾਖਲਾ ਲੈ ਕੇ ਆਪਣੇ ਕੌਸ਼ਲ ਤਹਿਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਟੀਮ ਦੀ ਕਾਰਗੁਜਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੂਨੀਵਰਸਿਟੀ ਪਰਿਸਰ ਵਿਚ ਦੇਸ਼ ਦਾ ਪਹਿਲਾ ਇਨੋਵੇਟਿਵ ਸਕਿਲ ਸਕੂਲ ਬਣਾਇਆ ਗਿਆ ਹੈ ਜਿਸ ਵਿਚ ਏਆਈ, ਆਈਟੀ, ਆਟੋਮੇਸ਼ਨ, ਡੇਟਾ ਸਾਇੰਸ , ਹੈਲਥ ਕੇਅਰ ਅਤੇ ਯੋਗ ਵਰਗੇ ਵਿਸ਼ਿਆਂ ਦਾ ਅਧਿਐਨ ਕਰਾਇਆ ਜਾ ਰਿਹਾ ਹੈ।

ਨੌਜੁਆਨ ਸ਼ਕਤੀ ਦੇ ਹਿੱਤ ਵਿਚ ਕੰਮ ਕਰ ਰਹੀ ਸਰਕਾਰ – ਗੁਰਜਰ

ਉਦਘਾਟਨ ਸਮਾਰੋਹ ਵਿਚ ਕੇਂਦਰੀ ਉਦਯੋਗ ਰਾਜ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁਰਜਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਤੇ ਸੂਬੇ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਕੌਸ਼ਲ ਦੇ ਆਧਾਰ ‘ਤੇ ਹੀ ਨੌਜੁਆਨ ਸ਼ਕਤੀ ਦੇ ਹਿੱਤ ਵਿਚ ਸਾਰਥਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕੌਸ਼ਲ ਦੇ ਬਲਬੂਤੇ ‘ਤੇ ਹੀ ਭਾਰਤ ਦਾ ਸਪਨਾ ਸਾਕਾਰ ਹੋ ਰਿਹਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਜਦੋਂ ਦੇਸ਼ ਤੇ ਵਿਦੇਸ਼ ਦੇ ਪ੍ਰਤੀਨਿਧੀ ਇਸ ਯੂਨੀਵਰਸਿਟੀ ਦਾ ਦੌਰਾ ਕਰਨ ਆਉਂਦੇ ਹਨ ਅਤੇ ਸੁਖਦ ਤਜਰਬਾ ਲੈ ਕੇ ਉਹ ਹਰਿਆਣਾ ਸਰਕਾਰ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੌਸ਼ਲ ਅਧਾਰਿਤ ਸਿਖਿਆ ਨੌਜੁਆਨਾਂ ਦੇ ਲਈ ਮਾਰਗਦਰਸ਼ਕ ਹੈ।

ਰੁਜਗਾਰ ਦੇਣ ਦਾ ਮੰਚ ਬਣਿਆ ਕੌਸ਼ਲ ਯੂਨੀਵਰਸਿਟੀ – ਮੂਲਚੰਦ ਸ਼ਰਮਾ

ਹਰਿਆਣਾ ਦੇ ਟ੍ਰਾਂਸਪੋਰਟ ਅਤੇ ਉੱਚੇਰੀ ਸਿਖਿਆ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਕੌਸ਼ਲ ਵਿਕਾਸ ‘ਤੇ ਕੇਂਦ੍ਰਿਤ ਹੋ ਕੇ ਨੌਜੁਆਨਾਂ ਦੇ ਲਈ ਸਿਖਿਆ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਰੁਜਕਾਰ ਦੇਣ ਦਾ ਮੰਚ ਬਣ ਚੁੱਕੀ ਹੈ ਅਤੇ ਰਿਵਾਇਤੀ ਕਲਾ ਅਤੇ ਕੌਸ਼ਲ ਦੇ ਨਾਲ ਨੌਜੁਆਨਾ ਦੀ ਮਜਬੂਤ ਪੌਧ ਤਿਆਰ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਯੂਨੀਵਰਸਿਟੀ ਵਿਚ 3 ਮਹੀਨੇ ਤੋਂ ਲੈ ਕੇ 3 ਸਾਲ ਤਕ ਦੇ ਕੋਰਸ ਅਨੁਰੂਪ ਕੋਰਸ ਹਨ ਜਿਸ ਵਿਚ ਨੌਜੁਆਨ ਆਪਣੇ ਕੌਸ਼ਲ ਦਾ ਵਿਕਾਸ ਕਰ ਰਹੇ ਹਨ।

ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਨਹਿਰੂ ਨੇ ਮੁੱਖ ਮੰਤਰੀ ਦੇ ਨਾਲ ਕੇਂਦਰੀ ਭਾਰੀ ਉਦਯੋਗ ਅਤੇ ਉਰਜਾ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਰਜਰ, ਹਰਿਆਣਾ ਦੇ ਟ੍ਰਾਂਸਪੋਰਟ ਤੇ ਉੱਚੇਰੀ ਸਿਖਿਆ ਮੰਤਰੀ ਮੂਲਚੰਦ ਸ਼ਰਮਾ, ਪ੍ਰਥਲਾ ਤੋਂ ਵਿਧਾਇਕ ਨੈਯਨਪਾਲ ਰਾਵਤ, ਵਿਧਾਇਕ ਨਰੇਂਦਰ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀਆਂ ਦਾ ਯੂਨੀਵਰਸਿਟੀ ਪਰਿਸਰ ਦੇ ਉਦਘਾਟਨ ਸਮਾਰੋਹ ਵਿਚ ਪਹੁੰਚਣ ‘ਤੇ ਸਵਾਗਤ ਕੀਤਾ।

ਮੁੱਖ ਮੰਤਰੀ ਨੇ ਆਂਗਨਵਾੜੀ ਭਵਨਾਂ ਦੇ ਕਿਰਾਏ ਵਿਚ ਕੀਤਾ ਭਾਰੀ ਵਾਧਾ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਂਗਨਵਾੜੀ ਕਾਰਜਕਰਤਾਵਾਂ ਨੂੰ ਇਕ ਹੋਰ ਰਾਹਤ ਦਿੰਦੇ ਹੋਏ ਨਿਜੀ ਪਰਿਸਰਾਂ ਵਿਚ ਚੱਲ ਰਹੇ ਆਂਗਨਵਾੜੀ ਭਵਨਾਂ ਦੇ ਕਿਰਾਏ ਵਿਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਤਿੰਨ ਦਿਨ ਪਹਿਲਾਂ ਹੀ ਆਂਗਨਵਾੜੀ ਕਾਰਜਕਰਤਾਵਾਂ ਨੁੰ ਕਈ ੌਸੌਗਾਤ ਦਿੱਤੀਆਂ ਹਨ। ਅੱਜ ਇਕ ਹੋਰ ਮੁੱਖ ਐਲਾਨ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰਾਂ ਦੀ ਆਂਗਨਵਾੜੀਆਂ ਦੇ ਨਿਜੀ ਭਵਨ ਦਾ ਕਿਰਾਇਆ ਘੱਟੋ ਘੱਟ 200 ਰੁਪਏ ਤੋਂ ਵਧਾ ਕੇ 1000 ਰੁਪਏ ਅਤੇ ਸ਼ਹਿਰੀ ਖੇਤਰਾਂ ਵਿਚ 1500 ਰੁਪਏ ਤੋਂ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਹੈ। ਹਿੰਨ੍ਹਾਂ ਤੋਂ ਵੱਧ ਕਿਰਾਇਆ ਦੀ ਫਿਮਾਂਡ ‘ਤੇ ਪਹਿਲਾਂ ਕਿਸੇ ਸਮਰੱਥ ਏਜੰਸੀ ਵੱਲੋਂ ਮੁਲਾਂਕਨ ਕਰਵਾਇਆ ਜਾਵੇਗਾ ਅਤੇ ਫਿਰ ਸਹੀ ਪਾਏ ਜਾਣ ‘ਤੇ ਹੀ ਉਸ ਦਾ ਭੁਗਤਾਨ ਕੀਤਾ ਜਾਵੇਗਾ।

ਹਾਲ ਹੀ ਵਿਚ ਮੁੱਖ ਮੰਤਰੀ ਨੇ ਦਿੱਤੀ ਸੀ ਕਈ ਸੌਗਾਤ

ਜਾਣਕਾਰੀ ਰਹੇ ਕਿ ਮੁੱਖ ਮੰਤਰੀ ਨੇ ਹਾਲ ਹੀ ਵਿਚ ਵਿਸ਼ੇਸ਼ ਚਰਚਾ ਦੌਰਾਨ 10 ਸਾਲ ਤੋਂ ਵੱਧ ਤਜਰਬੇ ਵਾਲੀ ਆਂਗਨਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਵਧਾ ਕੇ 14,000 ਰੁਪਏ ਪ੍ਰਤੀ ਮਹੀਨਾ, 10 ਸਾਲ ਤਕ ਦੇ ਤਜਰਬੇ ਵਾਲੀ ਆਂਗਨਵਾੜੀ ਕਾਰਜਕਰਤਾਵਾਂ ਅਤੇ ਮਿਨੀ-ਆਂਗਨਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਵਧਾ ਕੇ 12,500 ਰੁਪਏ ਪ੍ਰਤੀ ਮਹੀਨਾ ਅਤੇ ਆਂਗਨਵਾੜੀ ਸਹਾਇਕਾਂ ਦਾ 7500 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਸੀ। ਇਸ ਮਹਿਨਤਾਨਾ ਵਿਚ ਵਾਧਾ 1 ਨਵੰਬਰ 2023 ਤੋਂ ਹੀ ਪ੍ਰਭਾਵੀ ਹੋਵੇਗੀ। ਹਰਿਆਣਾ ਦੇ ਆਂਗਨਵਾੜੀ ਕਾਰਜਕਰਤਾਵਾਂ ਦਾ ਮਹਿਨਤਾਨਾ ਹੁਣ ਦੇਸ਼ ਵਿਚ ਸੱਭ ਤੋਂ ਵੱਧ ਹੋ ਗਿਆ ਹੈ। ਮਹਿਨਤਾਨਾ ਵਿਚ ਵਾਧਾ ਕਰਨ ‘ਤੇ ਜੋ ਵੀ ਵਿੱਤੀ ਭਾਰ ਪਵੇਗਾ ਉਹ ਹਰਿਆਣਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਗੋਪਾਸ਼ਟਮੀ ‘ਤੇ ਸੂਬਾਵਾਸੀਆਂ ਦੇ ਸੁਖਦ ਭਵਿੱਖ ਦੀ ਕਾਮਨਾ ਕੀਤੀ

ਹੋਡਲ ਸਥਿਤ ਗਾਂ ਸੇਵਾ ਧਾਮ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਗਾਂ ਪੂਜਨ

ਗਾਂ ਸੇਵਾ ਧਾਮ ਪਰਿਸਰ ਵਿਚ ਬਹੁਮੰਜਿਲਾ ਗਾਂ ਹੋਸਪਿਟਲ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੋਮਵਾਰ ਨੂੰ ਗੋਪਾਸ਼ਟਮੀ ਦੇ ਪਾਵਨ ਮੌਕੇ ‘ਤੇ ਜਿਲ੍ਹਾ ਪਲਵਲ ਦੇ ਹੋਡਲ ਖੇਤਰ ਵਿਚ ਸਥਿਤ ਗਾਂ ਸੇਵਾ ਧਾਮ ਪਰਿਸਰ ਵਿਚ ਪਹੁੰਚ ਕੇ ਗਾਂ ਪੂਜਨ ਕੀਤਾ ਅਤੇ ਬਹੁਮੰਜਿਲਾ ਗਾਂ ਸੇਵਾ ਹੋਸਪਿਟਲ ਦਾ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਨੇ ਗਾਂ ਸੇਵਾ ਧਾਮ ਦੀ ਵਿਵਸਥਾ ਦਾ ਅਵਲੋਕਨ ਕਰਦੇ ਹੋਏ ਗਾਂ ਮਾਤਾ ਦੀ ਪੂਜਾ ਕੀਤੀ ਅਤੇ ਸੂਬੇ ਦੇ ਹਰ ਨਾਗਰਿਕ ਦੀ ਖੁਸ਼ਹਾਲੀ, ਸਿਹਤ ਤੇ ਸੁਖਦ ਜੀਵਨ ਦੀ ਕਾਮਨਾ ਕੀਤੀ।

ਮੁੱਖ ਮੰਤਰੀ ਨੇ ਭੂਮੀ ਪੂਜਨ ਪ੍ਰੋਗ੍ਰਾਮ ਦੌਰਾਨ ਗਾਂ ਸੇਵਾ ਧਾਮ ਦੀ ਸੰਸਥਾਪਕ ਦੇਵੀ ਚਿੱਤਰਲੇਖਾ ਵੱਲੋਂ ਇਸ ਤਰ੍ਹਾ ਦੇ ਪੁੰਣ ਦੇ ਕੰਮ ਵਿਚ ਨਿਭਾਈ ਜਾ ਰਹੀ ਜਿਮੇਵਾਰੀ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਗੋਪਾਸ਼ਟਮੀ ਪੁਰਬ ਦੀ ਸੂਬਾਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਹਰ ਜੀਵ ਦੇ ਪ੍ਰਤੀ ਸੇਵਾ ਭਾਵ ਦਾ ਦਿਨ ਹੈ, ਅਜਿਹੇ ਵਿਚ ਗਾਂ ਸੇਵਾ ਨਾਲ ਜੁੜੀ ਸੰਸਥਾਵਾਂ ਦੇ ਲਈ ਵੱਧ ਤੋਂ ਵੱਧ ਦਾਨ ਦੇਣਾ ਚਾਹੀਦਾ ਹੈ। ਸਾਨੂੰ ਗਾਂ ਧਨ ਨੂੰ ਬਚਾਉਣ ਦੇ ਲਈ ਉਸ ਦੀ ਉਪਯੋਗਿਤਾ ਨੂੰ ਵਧਾਉਣਾ ਹੋਵੇਗਾ।

ਗਾਂ ਸੇਵਾ ਦੇ ਲਈ ਦਿੱਲ ਖੋਲ ਕੇ ਦਾਨ ਦਵੇ ਹਰ ਨਾਗਰਿਕ

ਮੁੱਖ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੇ ਗਾਂ ਸੇਵਾ ਧਾਮ ਆਉਣ ਦਾ ਮੌਕਾ ਮਿਲਿਆ, ਅਜਿਹੇ ਵਿਚ ਆਪਣੇ ਆਪ ਨੂੰ ਧੰਨ ਸਮਝਦੇ ਹਨ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦਾ ਹਸਪਤਾਲ ਅਤੇ ਮਨੁੱਖ ਸੇਵਾ ਤਾਂ ਸਾਡੇ ਸਾਰਿਆਂ ਦੇ ਮਨ ਵਿਚ ਆਉਂਦੀ ਹੈ ਪਰ ਪਸ਼ੂਆਂ ਜੀਵ ਜੰਤੂਆਂ ਅਤੇ ਪੰਛੀਆਂ ਦੀ ਸੇਵਾ ਦਾ ਭਾਵ ਲੋਕਾਂ ਦੇ ਮਨ ਵਿਚ ਹੀ ਆਉਂਦਾ ਹੈ। ਉਨ੍ਹਾਂ ਨੇ ਗਾਂ ਸੇਵਾ ਧਾਮ ਦੇ ਸੰਚਾਲਨ ਦੇ ਲਈ ਦੇਵੀ ਚਿਤਰਲੇਖਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਕੋਸ਼ ਤੋਂ 21 ਲੱਖ ਰੁਪਏ ਸੇਵਾ ਧਾਮ ਨੂੰ ਦੇਣ ਦਾ ਐਲਾਨ ਕੀਤਾ।

ਗਾਂ ਸੇਵਾ ਆਯੋਗ ਦੇ ਬਜਟ ਵਿਚ 10 ਗੁਣਾ ਵਾਧਾ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗਾਂ ਧਨ ਦੇ ਸਰੰਖਣ ਅਤੇ ਸੰਵਧਨ ਦੇ ਲਈ ਦੇਸ਼ ਅਤੇ ਸੂਬੇ ਦੀ ਸਰਕਾਰ ਕ੍ਰਿਤਸੰਕਲਪ ਹੈ। ਨਾਲ ਹੀ ਗਾਂਸ਼ਾਲਾਵਾਂ ਨੂੰ ਆਤਮਨਿਰਭਰ ਦੇ ਲਈ ਸਰਕਾਰ ਅਤੇ ਗਾਂ ਸੇਵਾ ਆਯੋਗ ਪ੍ਰਭਾਵੀ ਰੂਪ ਨਾਲ ਕੰਮ ਕਰ ਰਿਹਾ ਹੈ। ਸਰਕਾਰ ਵੱਲੋਂ ਗਾਂ ਸੇਵਾ ਆਯੋਗ ਦੇ ਬਜਟ ਵਿਚ 10 ਗੁਣਾ ਵਾਧਾ ਕਰਦੇ ਹੋਏ ਮੌਜੂਦਾ ਬਜਟ 400 ਕਰੋੜ ਰੁਪਏ ਕਰ ਦਿੱਤਾ ਹੈ। ਸਰਕਾਰ ਦੀ ਸੋਚ ਹੈ ਕਿ ਬੇਸਹਾਰਾ ਗਾਂਵੰਸ਼ ਦੀ ਸੇਵਾ ਦੇ ਲਈ ਪੰਚਾਇਤਾਂ ਗਾਂਸ਼ਾਲਾ ਬਣਵਾਉਣ ਲਈ ਪ੍ਰਸਤਾਵ ਪਾਸ ਕਰਦੇ ਹੋਏ ਗਾਂ ਸੇਵਾ ਆਯੋਗ ਅਤੇ ਪਸ਼ੂਪਾਲਣ ਵਿਭਾਗ ਨਾਲ ਸੰਪਰਕ ਕਰਨ, ਤਾਂ ਜੋ ਗਾਂ ਸੇਵਾ ਦੇ ਲਈ ਆਮ ਜਨਤਾ ਨੂੰ ਜੋੜਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਗਾਂਵੰਸ਼ ਦੇ ਸਰੰਖਣ ਅਤੇ ਸੰਵਰਧਨ ਦੇ ਲਈ ਇਕ ਚੰਗਾ ਕਾਨੂੰਨ ਬਣਾਇਆ ਗਿਆ ਹੈ। ਉਸ ਮਜਬੂਤ ਕਾਨੂੰਨ ਦੀ ਅੱਜ ਦੇਸ਼ ਵਿਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂ ਸੇਵਾ ਨਾਲ ਜੁੜੇ ਸੰਸਕਾਨ ਹਮੇਸ਼ਾ ਆਪਸੀ ਸਹਿਯੋਗ ਨਾਲ ਚਲਦੇ ਹਨ, ਜਿਨ੍ਹਾਂ ਦੇ ਲਈ ਹਰੇਕ ਨਾਗਰਿਕ ਨੁੰ ਅੱਗੇ ਆ ਕੇ ਸਹਿਯੋਗ ਦੇ ਲਈ ਹੱਥ ਵਧਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗਾਂ ਸੇਵਾ ਤੋਂ ਵੱਧ ਕੇ ਕੋਈ ਦੂਜੀ ਸੇਵਾ ਨਹੀਂ ਹੈ। ਹਰੇਕ ਨਾਗਰਿਕ ਨੂੰ ਆਪਣੀ ਨੇਕ ਕਮਾਈ ਵਿੱਚੋਂ ਕੁੱਝ ਹਿੱਸਾ ਕੱਢ ਕੇ ਗਾਂ ਸੇਵਾ ‘ਤੇ ਖਰਚ ਕਰਨਾ ਚਾਹੀਦਾ ਹੈ। ਗਊਆਂ ਦੇ ਲਈ ਦਾਨ ਦੇਣ ਨਾਲ ਕਦੀ ਧਨ ਨਹੀਂ ਘੱਟਦਾ ਸਗੋ ਘਰ ਵਿਚ ਖੁਸ਼ਹਾਲੀ ਆਉਂਦੀ ਹੈ।

ਮੁੱਖ ਮੰਤਰੀ ਨੇ ਗਾਂ ਸੇਵਾ ਨੂੰ ਸੱਭ ਤੋਂ ਉੱਪਰ ਦੱਸਦੇ ਹੋਏ ਕਿਹਾ ਕਿ ਗਊਆਂ ਦੇ ਲਈ ਵਿਸ਼ੇਸ਼ਕਰ ਚਾਰੇ ਅਤੇ ਉਪਚਾਰ ਵਿਚ ਕਿਸੇ ਤਰ੍ਹਾ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਸ਼ਾਸਤਰਾਂ ਵਿਚ ਇਸ ਗੱਲ ਦਾ ਵਰਨਣ ਹੈ ਕਿ ਗਾਂ ਮਾਤਾ ਦੇ ਸ਼ਰੀਰ ਵਿਚ 84 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ, ਇਸ ਲਈ ਗਾਂ ਸੇਵਾ ਸਾਡੇ ਸਾਰਿਆਂ ਲਈਜਰੂਰੀ ਹੈ। ਉਨ੍ਹਾਂ ਨੇ ਮੰਚਾਸੀਨ ਸੰਤ ਮਹਾਤਮਾਵਾਂ ਨੂੰ ਸ਼ਾਲ ਭੇਂਟ ਕਰ ਸਨਮਾਨ ਦਿੱਤਾ।

ਦਹੇਜ ਉਤਪੀੜਨ ਮਾਮਲੇ ਵਿਚ ਕਾਰਵਾਈ ਨਾ ਹੋਣ ‘ਤੇ ਗ੍ਰਹਿ ਮੰਤਰੀ ਅਨਿਲ ਵਿਜ ਸਖਤ, ਆਈਜੀ ਹਟਾ ਕੇ ਡੀਏਸਪੀ ਤੋਂ ਜਾਂਚ ਕਰਾਉਣ ਦੇ ਨਿਰਦੇਸ਼, ਦੱਸ ਦਿਨਾਂ ਵਿਚ ਮੰਗਿਆ ਜਵਾਬ

ਸਿਰਸਾ ਹੋਟਲ ਵਿਚ ਸ਼ੱਕੀ ਮੌਤ ਮਾਮਲੇ ਵਿਚ ਏਸਆਈਟੀ ਗਠਨ ਕਰ ਏਸਪੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ

ਰੋਜਾਨਾ ਗ੍ਰਹਿ ਮੰਤਰੀ ਅਨਿਲ ਵਿਜ ਦੇ ਆਵਾਸ ‘ਤੇ ਲੱਗ ਰਿਹਾ ਫਰਿਆਦੀਆਂ ਦਾ ਭੀੜ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਯਮੁਨਾਨਗਰ ਵਿਚ ਦਹੇਜ ਉਤਪੀੜਨ ਮਾਮਲੇ ਵਿਚ ਵਿਆਹਤਾ ਵੱਲੋਂ ਸੱਤ ਮਹੀਨੇ ਪਹਿਲਾਂ ਦਰਜ ਕਰਵਾਏ ਗਏ ਕੇਸ ਵਿਚ ਕਾਰਵਾਈ ਨਾ ਹੋਣ ‘ਤੇ ਸਖਤ ਐਕਸ਼ਨ ਲਿਆ। ਉਨ੍ਹਾਂ ਨੇ ਏਸਪੀ ਯਮੁਨਾਨਗਰ ਨੂੰ ਫੋਨ ਕਰ ਕੇ ਆਈਓ (ਜਾਂਚ ਅਧਿਕਾਰੀ) ਨੂੰ ਹਟਾ ਕੇ ਡੀਏਸਪੀ ਤੋਂ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ। ਨਾਂਲ ਹੀ ਕਾਰਵਾਈ ਵਿਚ ਦੇਰੀ ਹੋਣ ਦੀ ਦੱਸ ਦਿਨਾਂ ਵਿਚ ਰਿਪੋਰਟ ਸੌਂਪਣ ਦੇ ਨਿਰਦੇਸ਼ ਵੀ ਦਿੱਤੇ।

ਸ੍ਰੀ ਵਿਜ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਪੂਰੇ ਸੂਬੇ ਤੋਂ ਆਏ ਲੋਕਾਂ ਦੀ ਸਮਸਿਆਵਾਂ ਨੂੰ ਸੁਣ ਰਹੇ ਸਨ। ਅੱਜ ਵੀ ਰੋਜਾਨਾ ਦੀ ਤਰ੍ਹਾ ਉਨ੍ਹਾਂ ਦੇ ਆਵਾਸ ‘ਤੇ ਫਰਿਆਦੀਆਂ ਦੀ ਲੰਬੀ ਲਾਇਨ ਰਹੀ।

ਯਮੁਨਾਨਗਰ ਤੋਂ ਆਈ ਵਿਆਹਤਾ ਨੇ ਆਪਣੀ ਸ਼ਿਕਾਇਤਾਂ ਵਿਚ ਦਸਿਆ ਕਿ ਅਪ੍ਰੈਲ 2023 ਵਿਚ ਉਸ ਦੇ ਵੱਲੋਂ ਯਮੁਨਾਨਗਰ ਵਿਚ ਦਹੇਜ ਉਤਪੀੜਨ ਮਾਮਲੇ ਦਾ ਕੇਸ ਦਰਜ ਕਰਾਇਆ ਗਿਆ ਸੀ। ਪੁਲਿਸ ਦੀ ੱਿਢਲ ਕਾਰਵਾਈ ਦੀ ਵਜ੍ਹਾ ਨਾਲ ਉਸ ਦਾ ਪਤੀ ਵਿਦੇਸ਼ ਵਿਚ ਫਰਾਰ ਹੋ ਚੁੱਕਾ ਹੈ। ਮਗਰ ਪੁਲਿਸ ਨੇ ਅਪ੍ਰੈਲ ਤੋਂ ਹੁਣ ਤਕ ਠੋਸ ਕਾਰਵਾਈ ਨਹੀਂ ਕੀਤੀ। ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਆਈਓ ਨੂੰ ਹਟਾ ਕੇ ਡੀਏਸਪੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।

ਇਸੀ ਤਰ੍ਹਾਂ ਸਿਰਸਾ ਵਿਚ ਪਿਛਲੇ ਦਿਨਾਂ ਹੋਟਲ ਵਿਚ ਨੌਜੁਆਨ ਦੀ ਸ਼ੱਕੀ ਮੌਤ ਦੇ ਬਾਅਦ ਪਰਿਜਨਾਂ ਨੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੂੰ ਆਪਣੀ ਸ਼ਿਕਾਇਤ ਦਿੱਤੀ। ਉਨ੍ਹਾਂ ਦਾ ਦੋਸ਼ ਸੀ ਕਿ ਪੁਲਿਸ ਨੇ ਦੋਸ਼ੀਆਂ ਨੁੰ ਗਿਰਫਤਾਰ ਨਹੀਂ ਕੀਤਾ, ਗ੍ਰਹਿ ਮੰਤਰੀ ਨੇ ਏਸਪੀ ਸਿਰਸਾ ਨੂੰ ਏਸਆਈਟੀ ਗਠਤ ਕਰ ਜਾਂਚ ਦੇ ਨਿਰਦੇਸ਼ ਦਿੱਤੇ। ਇਸ ਦੇ ਲਈ ਪਰਿਜਨਾਂ ਨੇ ਗ੍ਰਹਿ ਮੰਤਰੀ ਦਾ ਧੰਨਵਾਦ ਪ੍ਰਗਟਾਇਆ।

ਗ੍ਰਹਿ ਮੰਤਰੀ ਨੇ ਕਬੂਤਰਬਾਜੀ ਮਾਮਲੇ ਵਿਚ ਏਸਆਈਟੀ ਨੂੰ ਜਾਂਚ ਦੇ ਨਿਰਦੇਸ਼ ਦਿੱਤੇ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀ ਦੇ ਦੋ ਵੱਖ-ਵੱਖ ਮਾਮਲਿਆਂ ਦੀ ਜਾਂਚ ਕਬੂਤਰਬਾਜੀ ਮਾਮਲਿਆਂ ਦੇ ਲਈ ਗਠਨ ਏਸਆਈਟੀ ਨੂੰ ਸੌਂਪੀ। ਅੰਬਾਲਾ ਦੇ ਵਸ਼ਿਸ਼ਠ ਨਗਰ ਨਿਵਾਸੀ ਇਕ ਵਿਅਕਤੀ ਨੇ ਦਸਿਆ ਕਿ ਉਸ ਨੇ ਆਪਣੇ ਬੇਟੀ ਤੇ ਬੇਟੇ ਨੂੰ ਵਿਦੇਸ਼ ਭੇਜਣ ਲਈ ਦਿੱਲੀ ਦੇ ਏਜੰਟ ਨਾਲ ਗਲ ਕੀਤੀ ਸੀ। ਲਗਭਗ 55 ਲੱਖ ਰੁਪਏ ਉਸ ਨੇ ਏਜੰਟ ਨੂੰ ਵੱਖ-ਵੱਖ ਮਿੱਤੀਆਂ ਵਿਚ ਦਿੱਤੇ, ਪਰ ਇਸ ਦੇ ਬਾਅਦ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਇਸੀ ਤਰ੍ਹਾਂ, ਕੁਰੂਕਸ਼ੇਤਰ ਤੋਂ ਆਈ ਯੁਵਤੀ ਨੇ ਦਸਿਆ ਕਿ ਗੁਰਦਾਸਪੁਰ ਦੇ ਏਜੰਟ ਨੇ ਉਸ ਨੂੰ ਸਟੱਡੀ ਵੀਜਾ ‘ਤੇ ਬ੍ਰਿਟੇਨ ਭੈਜਣ ਦਾ ਝਾਂਸਾ ਦੇ ਕੇ 12 ਲੱਖ ਦੀ ਠੱਗੀ ਕੀਤੀ ਹੈ।

ਪਰਿਜਨਾਂ ਦਾ ਦੋਸ਼ ਮਾਮਲਾ ਹਤਿਆ ਦਾ ਮਗਰ ਪੁਲਿਸ ਨੇ ਲਗਾਈ ਹੋਰ ਧਾਰਾ , ਮੰਤਰੀ ਨੇ ਏਸਆਈਟੀ ਨੂੰ ਸੌਂਪੀ ਜਾਂਚ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੁੰ ਹਿਸਾਰ ਤੋਂ ਆਏ ਵਿਅਕਤੀ ਨੇ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੇ ਭਰਾ ਦੀ ਖੇਤ ਵਿਚ ਹਤਿਆ ਕੀਤੀ ਗਈ ਸੀ ਮਗਰ ਪੁਲਿਸ ਨੇ ਸੜਕ ਹਾਦਸੇ ਦਾ ਕੇਸ ਦਰਜ ਕੀਤਾ। ਗ੍ਰਹਿ ਮੰਤਰੀ ਨੇ ਏਸਪੀ ਹਿਸਾਰ ਨੂੰ ਕੇਸ ਦੀ ਮੁੜ ਜਾਂਚ ਲਈ ਏਸਆਈਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ।

ਪਲਵਲ ਵਿਚ ਸ਼ਾਨਦਾਰ ਢੰਗ ਨਾਲ ਮਨਾਈ ਗਈ ਵੀਰਾਂਗਨਾ ਝਲਕਾਰੀ ਬਾਈ ਦੀ ਜੈਯੰਤੀ, ਮੁੱਖ ਮੰਤਰੀ ਨੇ ਝਲਕਾਰੀ ਬਾਈ ਨੂੰ ਨਮਨ ਕਰ ਅਰਪਿਤ ਕੀਤੀ ਸ਼ਰਧਾਂਜਲੀ

ਰਾਣੀ ਲਛਮੀ ਬਾਈ ਦੀ ਸੇਨਾਪਤੀ ਝਲਕਾਰੀ ਬਾਈ ਵਰਗੀ ਵੀਰਾਂਗਨਾਵਾਂ ਦੀ ਕਥਾਵਾਂ ਨਾਲ ਭਾਵੀ ਪੀੜੀ ਨੂੰ ਲੇਣੀ ਚਾਹੀਦੀ ਹੈ ਪ੍ਰੇਰਣਾ – ਮਨੋਹਰ ਲਾਲ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਇਤਿਹਾਸ ਦੇ ਅਗਿਆਤ ਸ਼ਹੀਦਾਂ ਤੇ ਵੀਰਾਂਗਨਾਵਾਂ ਦੀ ਜੈਯੰਤੀਆਂ ਮਨਾਉਣ ਦੀ ਅਨੋਖੀ ਪਹਿਲ – ਮਨੋਹਰ ਲਾਲ

ਮੁੱਖ ਮੰਤਰੀ ਨੇ ਕੀਤਾ ਐਲਾਨ, ਪਲਵਲ ਦੇ ਆਗਰਾ ਚੌਕ ‘ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਦਾ ਨਾਂਅ ਝਲਕਾਰੀ ਬਾਈ ਦੇ ਨਾਂਅ ‘ਤੇ ਰੱਖਿਆ ਜਾਵੇਗਾ

ਪਲਵਲ ਦੇ ਮੋਹਨ ਨਗਰ ਵਿਚ ਕੋਲੀ ਸਮਾਜ ਦਾ ਸ਼ਾਨਦਾਰ ਭਵਨ ਦਾ ਹੋਵੇਗਾ ਨਿਰਮਾਣ, ਭਵਨ ਵਿਚ ਝਲਕਾਰੀ ਬਾਈ ਦੀ ਪ੍ਰਤਿਮਾ ਵੀ ਕੀਤੀ ਜਾਵੇਗੀ ਸਥਾਪਿਤ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਲਗਾਤਾਰ ਸਮਾਜ ਦੇ ਸੰਤ ਮਹਾਪੁਰਸ਼ਾਂ ਅਤੇ ਵੀਰ ਵੀਰਾਂਗਨਾਵਾਂ ਦੀ ਜੈਯੰਤੀਆਂ ਸਰਕਾਰੀ ਪੱਧਰ ‘ਤੇ ਮਨਾਉਣ ਦੀ ਦਿਸ਼ਾ ਵਿਚ ਸ਼ੁਰੂ ਕੀਤੀ ਗਈ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਤਹਿਤ ਅੱਜ ਜਿਲ੍ਹਾ ਪਲਵਲ ਵਿਚ ਰਾਣੀ ਲੱਛਮੀ ਬਾਈ ਦੀ ਸੇਨਾਪਤੀ ਰਹੀ ਝਲਕਾਰੀ ਬਾਈ ਦੀ ਜੈਯੰਤੀ ਮਨਾਈ ਗਈ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੀ ਜਨਤਾ ਵੱਲੋਂ ਝਲਕਾਰੀ ਬਾਈ ਨੂੰ ਨਮਨ ਕਰ ਸ਼ਰਧਾਂਜਲੀ ਅਰਪਿਤ ਕੀਤੀ।

ਮੁੱਖ ਮੰਤਰੀ ਨੇ ਸਮਾਜ ਨੂੰ ਅਜਿਹੀ ਮਹਾਨ ਵੀਰਾਂਗਨਾ ਦੀ ਕਥਾ ਤੋਂ ਪ੍ਰੇਰਿਤ ਕਰਨ ਲਈ ਐਲਾਨ ਕਰਦੇ ਹੋਏ ਕਿਹਾ ਕਿ ਪਲਵਲ ਦੇ ਆਗਰਾ ਚੌਕ ‘ਤੇ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੇਂਡਰੀ ਸਕੂਲ ਦਾ ਨਾਂਅ ਝਲਕਾਰੀ ਬਾਈ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪਲਵਲ ਦੇ ਮੋਹਨ ਨਗਰ ਦੇ ਵਾਰਡ ਨੰਬਰ-4 ਵਿਚ ਕੋਲੀ ਸਮਾਜ ਦਾ ਇਕ ਸ਼ਾਨਦਾਰ ਭਵਨ ਦਾ ਵੀ ਨਿਰਮਾਣ ਕੀਤੇ ਜਾਣ ਦਾ ਐਲਾਨ ਕੀਤਾ। ਇਸ ਭਵਨ ਵਿਚ ਝਲਕਾਰੀ ਬਾਈ ਦੀ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ, ਜਿਸ ਤੋਂ ਭਾਵੀ ਪੀੜੀ ਨੂੰ ਇੰਨ੍ਹਾਂ ਦੀ ਗਾਥਾਵਾਂ ਤੋਂ ਜਾਣੂੰ ਕਰਵਾਇਆ ਜਾ ਸਕੇਗਾ। ਇਸ ‘ਤੇ ਲਗਭਗ 3 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।

ਇਸ ਮੌਕੇ ‘ਤੇ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਾਣ ਦਾ ਦਿਨ ਹੈ, ਹੁਣ ਵੀਰਾਂਗਨਾ ਝਲਕਾਰੀ ਬਾਈ ਦੀ ਜੈਯੰਤੀ ਮਨਾਈ ਜਾ ਰਹੀ ਹੈ, ਕਿਉਂਕਿ ਜਿਆਦਾਤਰ ਲੋਕਾਂ ਨੂੰ ਇਸ ਦੀ ਜਾਣਕਾਰੀ ਹੀਨ ਨਹੀਂ। ਉਨ੍ਹਾਂ ਨੇ ਕਿਹਾ ਕਿ ਸਨ 1857 ਵਿਚ ਸਵਾਧੀਨਤਾ ਸੰਗ੍ਰਾਮ ਵਿਚ ਅਸੀਂ ਸਾਰਿਆ ਨੇ ਝਾਂਸੀ ਦੀ ਰਾਣੀ ਲੱਛਮੀਬਾਈ ਦਾ ਨਾਂਅ ਤਾਂ ਸੁਣਿਆ ਹੈ, ਪਰ ਵੀਰਾਂਗਨਾ ਝਲਕਾਰੀ ਬਾਈ ਦੇ ਨਾਂਅ ਨੂੰ ਇਤਿਹਾਸ ਨਹੀਂ ਉਨ੍ਹਾਂ ਵੱਧ ਨਹੀਂ ਜਾਣਦੇ। ਵੀਰਾਂਗਨਾ ਝਲਕਾਰੀ ਬਾਈ ਝਾਂਸੀ ਦੀ ਰਾਣੀ ਦੀ ਹਮਸ਼ਕਲ ਸੀ ਅਤੇ ਉਹ ਮਹਿਲਾ ਸੇਨਾ ਦੀ ਸੇਨਾਪਤੀ ਸੀ, ਜਿਨ੍ਹਾਂ ਨੇ ਆਪਣੀ ਬਹਾਦੁਰੀ ਨਾਲ ਝਾਂਸੀ ਦੀ ਰਾਣੀ ਦੀ ਜਾਣ ਬਚਾਉਂਣ ਅਤੇ ਦੇਸ਼ ਦੀ ਆਜਾਦੀ ਦੇ ਲਈ ਆਪਣੇ ਜਾਨ ਦੀ ਕੁਰਬਾਨੀ ਦਿੱਤੀ ਸੀ। ਝਲਕਾਰੀ ਬਾਈ ਦਾ ਜਮਨ 22 ਨਵੰਬਰ 1830 ਵਿਚ ਹੋਇਆ ਸੀ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਇਤਿਹਾਸ ਦੇ ਅਗਿਆਤ ਸ਼ਹੀਦਾਂ ਤੇ ਵੀਰਾਂਗਨਾਵਾਂ ਦੀ ਜੈਯੰਤੀਆਂ ਮਨਾਉਣ ਦੀ ਅਨੋਖੀ ਪਹਿਲ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਵਿਚ ਅਨੇਕ ਅਨਸੰਗ ਹੀਰੋਜ ਹੋਏ ਹਨ, ਜਿਨ੍ਹਾਂ ਨਾਲ ਇਤਿਹਾਸ ਪੂਰਾ ਭਰਿਆ ਹੈ। ਪਰ ਉਨ੍ਹਾਂ ਦਾ ਨਾਂਅ ਪਿਛਲੀ ਕਈ ਸਰਕਾਰਾਂ ਨੇ ਅੱਗੇ ਨਹੀਂ ਵਧਾਇਆ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਅਜਿਹੇ ਅਣਸੰਗ ਹੀਰੋਜ ਦੇ ਨਾਂਅ ਨੂੰ ਜਿੰਦਾ ਰੱਖਣ ਦਾ ਬੀੜਾ ਚੁਕਿਆ। ਇਸੀ ਲੜੀ ਵਿਚ ਪ੍ਰਧਾਨ ਮੰਤਰੀ ਨੇ ਵੀਰਾਂਗਨਾ ਝਲਕਾਰੀ ਬਾਈ ਦੇ ਨਾਂਅ ਨਾਲ ਡਾਕ ਟਿਕਟ ਵੀ ਜਾਰੀ ਕੀਤਾ ਸੀ। ਉਨ੍ਹਾਂ ਦੀ ਪ੍ਰੇਰਣਾ ਨਾਲ ਹੀ ਹਰਿਆਣਾ ਵਿਚ ਵੀ ਅਸੀਂ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਚਲਾਈ। ਜਿਸ ਦੇ ਤਹਿਤ ਸੰਤ-ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਸ਼ਤਾਬਦੀਆਂ ਸਰਕਾਰੀ ਪੱਧਰ ‘ਤੇ ਮਨਾਉਣ ਦੀ ਪਹਿਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਅੱਜ ਕੇਂਦਰ ਤੇ ਸੂਬਾ ਸਰਕਾਰ ਸ਼ਹੀਦਾਂ, ਸੰਤ ਮਹਾਪੁਰਸ਼ਾਂ ਦੇ ਨਾਂਅ ਨਾਲ ਵੱਡੇ-ਵੱਡੇ ਸੰਸਥਾਨਾਂ ਦੇ ਨਾਂਅ ਰੱਖ ਰਹੀ ਹੈ। ਪਰ ਪਿਛਲੀ ਸਰਕਾਰਾਂ ਇਕ ਪਰਿਵਾਰ ਦੇ ਨਾਂਅ ‘ਤੇ ਹੀ ਸੱਭ ਦੇ ਨਾਂਅ ਰੱਖਦੀ ਸੀ ਇਕ ਪਰਿਵਾਰ ਹੀ ਚਮਕ ਰਿਹਾ ਸੀ। ਪਰ ਸਾਡੀ ਸੋਚ ਹੈ ਕਿ ਜਿਨ੍ਹਾਂ ਨੇ ਦੇਸ਼ ਦੀ ਜਨਤਾ ਨੁੰ ਦਿਸ਼ਾ ਦਿਖਾਉਣ ਦਾ ਕੰਮ ਕੀਤਾ ਹੈ, ਉਨ੍ਹਾਂ ਦੇ ਨਾਂਅ ਨੂੰ ਅੱਗੇ ਵਧਾਇਆ।

3-ਸੀ ਨੂੰ ਖਤਮ ਕਰ ਹਰਿਆਣਾ ਨੂੰ ਬਣਾ ਰਹੇ 7 ਸਟਾਰ ਸੂਬਾ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸੂਬੇ ਵਿਚ 3-ਸੀ ਯਾਨੀ ਕਰਪਸ਼ਨ, ਕ੍ਰਾਇਮ ਅਤੇ ਕਾਸਟ ਬੇਸਡ ਪੋਲੀਟਿਕਸ ਨੂੰ ਖਤਮ ਕਰ 7 ਸਟਾਰ ਸੂਬਾ ਬਨਾਉਣ ਦੀ ਦਿਸ਼ਾ ਵਿਚ ਵਧੇ ਹਨ। ਅਸੀਂ 7 ਏਸ-ਯਾਨੀ ਸਿਖਿਆ, ਸਿਹਤ, ਸੁਰੱਖਿਆ, ਸਵਾਵਲੰਬਨ, ਸਵਾਭੀਮਾਨ, ਸੁਸਾਸ਼ਨ ਅਤੇ ਸੇਵਾ ‘ਤੇ ਫੋਕਸ ਕਰ ਕੇ ਅੰਤੋਂਦੇਯ ਦੇ ਉਥਾਨ ਲਈ ਕੰਮ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਲਗਾਤਾਰ ਅੰਤੋਂਦੇਯ ਉਥਾਲ ਦੇ ਆਪਣੇ ਟੀਚੇ ‘ਤੇ ਚਲਦੇ ਹੋਏ ਗਰੀਬਾਂ ਤੇ ਵਾਂਝਿਆਂ ਦੀ ਭਲਾਈ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਕੇਂਦਰ ਤੇ ਸੂਬਾ ਸਰਕਾਰ ਨੇ ਆਯੂਸ਼ਮਾਨ ਭਾਰਤ ਯੋਜਨਾ ਤੇ ਚਿਰਾਯੂ ਹਰਿਆਣਾ ਯੋਜਨਾ ਤਹਿਤ ਸੂਬੇ ਦੇ ਲੋਕਾਂ ਨੁੰ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਦੀ ਸਹੁਲਤਾਂ ਪ੍ਰਦਾਨ ਕੀਤੀਆਂ ਹਨ। ਇਸ ਤੋਂ ਇਲਾਵਾ, ਬੀਪੀਏਲ ਆਮਦਨ ਸੀਮਾ ਨੂੰ ਸੂਬਾ ਸਰਕਾਰ ਨੇ 1.20 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕਰ 39 ਲੱਖ ਪਰਿਵਾਰਾਂ ੂਨੰ ਰਾਸ਼ਨ ਕਾਰਡ ਦੀ ਸੂਚੀ ਵਿਚ ਜੋੜਿਆ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗਰੀਬਾਂ ਨੂੰ ਘਰ ਬਣਾ ਕੇ ਦਿੱਤੇ ਗਏ ਹਨ। ਹੁਣ ਇਕ ਕਦਮ ਹੋਰ ਅੱਗੇ ਵਧਦੇ ਹੋਏ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਹੈ, ਜਿਸ ਵਿਚ ਹੋਰ ਵੱਧ ਗਰੀਬਾਂ ਨੂੰ ਘਰ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ 1.80 ਲੱਖ ਰੁਪਏ ਤਕ ਆਮਦਨੀ ਵਾਲੇ ਪਰਿਵਾਰਾਂ ਦੇ ਮੈਂਬਰ ਦੀ ਮੌਤ ‘ਤੇ ਵੀ ਦਿਆਲੂ ਯੋਜਨਾ ਦੇ ਤਹਿਤ ਪਰਿਵਾਰ ਨੂੰ 1 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਆਰਥਕ ਸਹਾਇਤਾ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਤਿਹਾਸ ਵਿਚ ਇਕ ਪ੍ਰਸੰਗ ਵਿਚ ਅਸੀਂ ਪੜਦੇ ਹਨ ਕਿ ਭਗਵਾਨ ਸ੍ਰੀਰਾਮ ਵੱਲੋਂ ਲੰਕਾ ਜਾਣ ਲਈ ਜਦੋਂ ਪੁੱਲ ਬਣਾਇਆ ਜਾ ਰਿਹਾ ਸੀ, ਤਾਂ ਉਸ ਵਿਚ ਇਕ ਗਿਲਹਿਰੀ ਦਾ ਵੀ ਯੋਗਦਾਨ ਯਾਦ ਕੀਤਾ ਜਾਂਦਾ ਹੈ। ਉਸੀ ਤਰ੍ਹਾ ਸਾਡੇ ਇਕ ਕਾਰਜਕਰਤਾ ਸ੍ਰੀ ਰਾਮਫਲ ਕਾਲੀ ਦੇ ਵੀ ਯੋਗਦਾਨ ਨੂੰ ਅਸੀਂ ਅੱਜ ਯਾਦ ਕਰਦੇ ਹਨ। ਉਨ੍ਹਾਂ ਨੇ ਦਸਿਆ ਕਿ ਸਾਲ 1994 ਤੋਂ ਜਦੋਂ ਉਹ ਖੁਦ ਹਰਿਆਣਾ ਵਿਚ ਪਾਰਟੀ ਦੇ ਕਾਰਜ ਨਾਲ ਜੁੜਿਆ ਤਾਂ ਉਸ ਸਮੇਂ ਸ੍ਰੀ ਰਾਮਫਲ ਕਾਲੀ ਜੀ ਦੇ ਨਾਲ ਕੰਮ ਕੀਤਾ। ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਨੂੰ ਲਿਆਉਣ ਵਿਚ ਸਾਡੇ ਹਰ ਕਾਰਜਕਰਤਾ ਦੀ ਤਰ੍ਹਾ ਸ੍ਰੀ ਰਾਮਫਲ ਕਾਲੀ ਜੀ ਦਾ ਯੋਗਦਾਨ ਯਾਦ ਰੱਖਿਆ ਜਾਵੇਗਾ।

**************

ਗਰੁੱਪ -ਡੀ ਕਰਮਚਾਰੀਆਂ ਦਾ ਏਚਆਰਏਮਏਸ ਜਨਸਾਂਖਿਅਕਤੀ ਡੇਟਾ ਜਲਦੀ ਅਪਡੇਟ ਕਰਨ – ਸੰਜੀਵ ਕੌਸ਼ਲ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਸਰਕਾਰੀ ਨੇ ਪ੍ਰਸਾਸ਼ਨਿਕ ਸਕੱਤਰਾਂ ਅਤੇ ਵਿਭਾਗ ਦੇ ਪ੍ਰਮੁੱਖਾਂ ਨੂੰ ਕਾਮਨ ਕੈਡਰ ਤਹਿਤ ਗਰੁੱਪ-ਡੀ ਕਰਮਚਾਰੀਆਂ ਦਾ ਏਚਆਰਏਮਏਸ ਪੋਰਟਲ ‘ਤੇ ਜਨਸਾਂਖਿਅਕੀ ਡੇਟਾ ਨੂੰ ਤੁਰੰਤ ਪ੍ਰਭਾਵ ਨਾਂਲ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅੱਜ ਇੱਥੇ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਇਕ ਹਫਤੇ ਦੇ ਅੰਦਰ ਇਹ ਅਪਡੇਟ ਕਾਰਜ ਪੂਰਾ ਕਰਨਾ ਹੋਵੇਗਾ, ਜਿਸ ਵਿਚ ਉਮਰ, ਲਿੰਗ ਅਤੇ ਜਨਮ ਮਿੱਤੀ ਵਰਗੇ ਵੇਰਵੇ ਸ਼ਾਮਿਲ ਹਨ। ਗਰੁੱਪ-ਡੀ ਕਰਮਚਾਰੀਆਂ ਦੇ ਕਾਮਨ ਕੈਡਰ ਵਿਚ ਆਨਲਾਇਨ ਟ੍ਰਾਂਸਫਰ ਕਰਦੇ ਸਮੇਂ ਕਿਸੇ ਵੀ ਤਰ੍ਹਾ ਦੀ ਅਸਪਸ਼ਟਾ ਤੋਂ ਬਚਾਅ ਦੇ ਲਈ ਦ੍ਰਿੜਤਾ ਨਾਲ ਇੰਨ੍ਹਾਂ ਨਿਰਦੇਸ਼ਾਂ ਦਹ ਪਾਲਣ ਕੀਤਾ ਜਾਵੇਗਾ।

1588 ਸੰਪਤੀ ਮਾਲਿਕਾਂ ਨੁੰ ਵਿਕਾਸ ਫੀਸ ਵਾਪਸ ਕਰਣਗੀਆਂ ਨਗਰ ਪਾਲਿਕਾਵਾਂ

ਗਲਤ ਗਿਣਤੀ ਕਾਰਨ ਸੰਪਤੀ ਧਾਰਕਾਂ ਤੋਂ ਲਿਆ ਗਿਆ ਸੀ ਵਿਕਾਸ ਫੀਸ

ਮਾਮਲਾ ਜਾਣਕਾਰੀ ਵਿਚ ਆਉਣ ‘ਤੇ ਸਰਕਾਰ ਨੇ ਕੀਤਾ ਫੈਸਲਾ

ਚੰਡੀਗੜ੍ਹ, 20 ਨਵੰਬਰ – ਹਰਿਆਣਾ ਸਰਕਾਰ ਨੇ ਜਨ ਸੰਪਤੀ ਮਾਲਿਕਾਂ ਨੂੰ ਵਿਕਾਸ ਫੀਸ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੀ ਸੰਪਤੀਆਂ ‘ਤੇ ਵਿਕਾਸ ਫੀਸ ਲਾਗੂ ਨਹੀਂ ਹੁੰਦੀ ਪਰ ਉਨ੍ਹਾਂ ਨੇ ਇਸ ਨੂੰ ਭੁਗਤਾਨ ਕਰ ਦਿੱਤਾ ਸੀ। ਸਰਕਾਰ ਨੇ ਇਹ ਫੈਸਲਾ ਮਾਮਲਾ ਜਾਣਕਾਰੀ ਵਿਚ ਆਉਣ ‘ਤੇ ਕੀਤਾ ਹੈ। ਇਸ ਫੈਸਲੇ ਨਾਲ 1588 ਸੰਪਤੀਆਂ ਦੇ ਮਾਲਿਕਾਂ ਨੂੰ ਇਹ ਫੀਸ ਵਾਪਸ ਮਿਲੇਗਾ।

ਸ਼ਹਿਰੀ ਸਥਾਨਕ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਵਿਭਾਗ ਨੇ ਲਗਭਗ 1588 ਸੰਪਤੀਆਂ ਦੀ ਪਹਿਚਾਣ ਕੀਤੀ ਹੈ ਜਿੱਥੇ ਸੰਪਤੀ ਮਾਲਿਕਾਂ ਨੇ ਏਚਏਸਵੀਪੀ, ਏਚਏਸਆਈਆਈਡੀਸੀ, ਲਾਇਸੈਂਸ ਕਲੋਨੀਆਂ, ਸੀਏਲਯੂ ਪ੍ਰਾਪਤ ਸੰਪਤੀਆਂ , ਲਾਲ-ਡੋਰਾ ਰਿਹਾਇਸ਼ੀ ਸੰਪਤੀਆਂ ਅਤੇ ਖੇਤੀਬਾੜ. ਸੰਪਤੀਆਂ ਵਿਚ ਵਿਕਾਸ ਫੀਸ ਅਦਾ ਕਰ ਦਿੱਤਾ ਸੀ। ਉਨ੍ਹਾਂ ਨੇ ਦਸਿਆ ਕਿ ਵਿਭਾਗ ਵੱਲੋਂ ਸਬੰਧਿਤ ਨਗਰ ਪਾਲਿਕਾਵਾਂ ਨੂੰ ਅਜਿਹੀ ਸੰਪਤੀਆਂ ਦਾ ਵੇਰਵਾ ਉਪਲਬਧ ਕਰਵਾ ਦਿੱਤਾ ਗਿਆ ਹੈ।

ਬੁਲਾਰੇ ਨੇ ਕਿਹਾ ਕਿ ਇੰਨ੍ਹਾਂ ਸੰਪਤੀ ਧਾਰਕਾਂ ਨੂੰ ਏਸਏਮਏਸ ਰਾਹੀਂ ਵੀ ਸੂਚਨਾ ਦਿੱਤੀ ਗਈ ਹੈ ਕਿ ਉਹ ਇਸ ਸੰਦਰਭ ਵਿਚ ਨਿਰਧਾਰਿਤ ਪ੍ਰਾਵਧਾਨਾਂ ਦੇ ਤਹਿਤ ਏਨਡੀਸੀ ਪੋਰਟਲ ‘ਤੇ ਬਿਨੈ ਕਰ ਕੇ ਅਦਾ ਕੀਤੀ ਗਈ ਵਿਕਾਸ ਫੀਸ ਦੀ ਰਕਮ ਨੂੰ ਵਾਪਸ ਪ੍ਰਾਪਤ ਕਰ ਸਕਦੇ ਹਨ। ਇਸ ਤਰ੍ਹਾ ਦੇ ਸੰਪਤੀ ਧਾਰਕਾਂ ਨੂੰ ਕੁੱਲ 5 ਕਰੋੜ 19 ਲੱਖ ਰੁਪਏ ਦੀ ਰਕਮ ਵਾਪਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੰਪਤੀ ਮਾਲਿਕਾਂ ਨੂੰ ਅਪੀਲ ਕੀਤੀ ਕਿ ਊਹ https://ulbhryndc.org ‘ਤੇ ਜਾ ਕੇ ਆਪਣਾ ਸਬੰਧਿਤ ਵੇਰਵਾ ਉਪਲਬਧ ਕਰਵਾਉਣ ਤਾਂ ਜੋ ਇਸ ਬਾਰੇ ਵਿਚ ਵਿਭਾਗ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਸਕੇ।

ਬੁਲਾਰੇ ਨੇ ਦਸਿਆ ਕਿ ਹੁਣ ਤਕ 51 ਸੰਪਤੀ ਧਾਰਕਾਂ ਨੇ ਆਪਣੇ ਬਿਨੈ ਏਨਡੀਸੀ ਪੋਰਟਲ ‘ਤੇ ਕੀਤੇ ਹਨ। ਜਲਦੀ ਇੰਨ੍ਹਾਂ ਬਿਨਿਆਂ ਨੂੰ ਪ੍ਰੋਸੈਸ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਸਬੰਧਿਤ ਕਰਮਚਾਰੀਆਂ ਨੂੰ ਵੀ ਇਸ ਨੂੰ ਲੈ ਕੇ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਤਾਂ ਜੋ ਉਹ ਜਲਦੀ ਤੋਂ ਜਲਦੀ ਸੰਪਤੀ ਧਾਰਕਾਂ ਨੂੰ ਵਿਕਾਸ ਫੀਸ ਵਾਪਸ ਕਰਨ ਦਾ ਪ੍ਰੋਸੈਸ ਪੂਰਾ ਕਰ ਸਕਣ।

Share