ਆਂਗਨਵਾੜੀ ਕਾਰਕੁਨਾਂ ਤੇ ਸਹਾਇਕਾਂ ਨੂੰ ਵੱਡਾ ਤੋਹਫਾ-ਮਨੋਹਰ ਲਾਲ.

ਚੰਡੀਗੜ੍ਹ, 18 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਆਂਗਨਵਾੜੀ ਕਾਰਕੁਨਾਂ ਤੇ ਸਹਾਇਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਮਹੀਨੇਵਾਰ ਮਾਣਭੱਤਾ ਵਿਚ ਵਾਧਾ, ਸੇਵਾਮੁਕਤੀ ‘ਤੇ ਮਿਲਣ ਵਾਲੀ ਰਕਮ ਵਿਚ ਵਾਧਾ ਕਰਨ ਸਮੇਤ ਕਈ ਐਲਾਨ ਕੀਤੇ| ਉਨ੍ਹਾਂ ਨੇ 10 ਸਾਲ ਤੋਂ ਵੱਧ ਤਜੁਰਬੇ ਵਾਲੀ ਆਂਗਨਵਾਡੀ ਕਾਰਕੁਨਾਂ ਦਾ ਮਾਣਭੱਤਾ 12,661 ਰੁਪਏ ਤੋਂ ਵੱਧਾ ਕੇ 14,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ| ਇਸ ਦੇ ਨਾਲ ਹੀ, 10 ਸਾਲ ਤਕ ਦੇ ਤਜੁਰਬੇ ਵਾਲੀ ਆਂਗਨਵਾੜੀ ਕਾਰਕੁਨਾਂ ਅਤੇ ਮਿੰਨੀ ਆਂਗਨਵਾੜੀ ਕਾਰਕੁਨਾਂ ਦਾ ਮਾਣਭੱਤਾ 11,401 ਰੁਪਏ ਤੋਂ ਵੱਧਾ ਕੇ 12,500 ਰੁਪਏ ਪ੍ਰਤੀ ਮਹੀਨਾ ਅਤੇ ਆਂਗਨਵਾੜੀ ਸਹਾਇਕਾਂ ਦਾ ਮਾਣਭੱਤਾ 6,781 ਰੁਪਏ ਤੋਂ ਵੱਧਾ ਕੇ 7,500 ਰੁਪਏ ਕੀਤਾ ਗਿਆ ਹੈ| ਇਸ ਐਲਾਨ ਨਾਲ ਹੀ ਹਰਿਆਣਾ ਦੇਸ਼ ਵਿਚ ਆਂਗਨਵਾੜੀ ਕਾਰਕੁਨਾਂ ਨੂੰ ਸੱਭ ਤੋਂ ਵੱਧ ਮਾਣਭੱਤਾ ਦੇਣ ਵਾਲਾ ਸੂਬਾ ਬਣ ਗਿਆ ਹੈ|

ਮੁੱਖ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਮੁੱਖ ਮੰਤਰੀ ਦੀ ਵਿਸ਼ੇਸ਼ ਚਰਚਾ ਪ੍ਰੋਗ੍ਰਾਮ ਦੇ ਤਹਿਤ ਆਡਿਓ ਕਾਨਫਰੈਂਸਿੰਗ ਰਾਹੀਂ ਆਂਗਨਵਾੜੀ ਕਾਰਕੁਨਾਂ ਨਾਲ ਸਿੱਧਾ ਗੱਲਬਾਦ ਕਰਨ ਦੌਰਾਨ ਕੀਤੀ| ਉਨ੍ਹਾਂ ਕਿਹਾ ਕਿ ਮੌਜ਼ੂਦਾ ਵਿਚ ਸੂਬੇ ਵਿਚ ਕੁਲ 23,486 ਆਂਗਨਵਾੜੀ ਕਾਰਕੁਨ, 489 ਮਿੰਨੀ ਆਂਗਨਵਾੜੀ ਕਾਰਕੁਨਾਂ ਤੇ 21,732 ਆਂਗਨਵਾੜੀ ਸਹਾਇਕ ਕੰਮ ਕਰਦੇ ਹਨ|

ਮੁੱਖ ਮੰਤੀ ਨੇ ਸੇਵਾਮੁਕਤੀ ‘ਤੇ ਆਂਗਨਵਾੜੀ ਕਾਰਕੁਨਾਂ ਨੂੰ ਦਿੱਤੀ ਜਾਣ ਵਾਲੀ 1 ਲੱਖ ਰੁਪਏ ਦੀ ਰਕਮ ਨੂੰ ਵੱਧਾ ਕੇ 2 ਲੱਖ ਰੁਪਏ ਕਰਨ ਅਤੇ ਆਂਗਨਵਾੜੀ ਸਹਾਇਕਾਂ ਨੂੰ 50,000 ਰੁਪਏ ਤੋਂ ਵੱਧਾ ਕੇ 1 ਲੱਖ ਰੁਪਏ ਕਰਨ ਦਾ ਐਲਾਨ ਕੀਤਾ| ਮੌਜ਼ੂਦਾ ਵਿਚ ਆਂਗਨਵਾੜੀ ਕਾਰਕੁਨਾਂ ਨੂੰ ਸੇਵਾਮੁਕਤੀ ‘ਤੇ 1 ਲੱਖ ਰੁਪਏ ਤੇ ਆਂਗਨਵਾੜੀ ਸਹਾਇਕਾਂ ਨੂੰ 50,000 ਰੁਪਏ ਦਾ ਲਾਭ ਦਿੱਤਾ ਜਾ ਰਿਹਾ ਹੈ|

ਸ੍ਰੀ ਮਨੋਹਰ ਲਾਲ ਨੇ ਆਂਗਨਵਾੜੀ ਕਾਰਕੁਨਾਂ ਅਤੇ ਆਂਗਨਵਾੜੀ ਸਹਾਇਕਾਂ ਨੂੰ ਹਰੇਕ ਸਾਲ ਦੋ ਵਰਦੀਆਂ ਲਈ ਦਿੱਤੀ ਜਾਣ ਵਾਲੀ ਰਕਮ 800 ਰੁਪਏ ਤੋਂ ਵੱਧਾ ਕੇ 1500 ਰੁਪਏ ਪ੍ਰਤੀ ਸਾਲ ਕਰਨ ਦਾ ਵੀ ਐਲਾਨ ਕੀਤਾ|
ਮੁੱਖ ਮੰਤਰੀ ਨੇ ਕਿਹਾ ਕਿ ਸੁਪਰਵਾਇਜਰ ਦੇ ਅਹੁਦੇ ਲਈ ਲੋਂੜੀਦਾ ਪਾਤਰਤਾ ਅਤੇ ਘੱਟੋਂ ਘੱਟ ਯੋਗਤਾ ਦੇ ਆਧਾਰ ‘ਤੇ 10 ਸਾਲ ਦੇ ਤਜੁਰਬੇ ਵਾਲੀ ਆਂਗਨਵਾੜੀ ਕਾਰਕੁਨਾਂ ਵਿਚੋਂ ਯੋਗਤਾ-ਕਮ-ਸੀਨੀਆਰਟੀ ਦੇ ਆਧਾਰ ‘ਤੇ ਤਰੱਕੀ ਲਈ ਸੁਪਰਵਾਇਜਰਾਂ ਦੇ 25 ਫੀਸਦੀ ਆਸਾਮੀਆਂ ਵੱਖਰੀ ਰੱਖੀ ਜਾਵੇਗੀ| ਤਰੱਕੀ ਸਰਕਾਰ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਹੋਵੇਗੀ| ਤਰੱਕੀ ਲਈ ਲਿਖਤੀ ਪ੍ਰੀਖਿਆ ਫਰਵਰੀ, 2024 ਵਿਚ ਆਯੋਜਿਤ ਕੀਤੀ ਜਾਵੇਗੀ|

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਮੌਜ਼ੂਦਾ ਆਂਗਨਵਾੜੀਆਂ ਨੂੰ ਬਦਲ ਕੇ 4000 ਵਾਧੂ ਬਾਲ ਵਾਟਿਕਾਵਾਂ ਸਥਾਪਿਤ ਕਰਕੇ ਉਨ੍ਹਾਂ ਨੂੰ ਪਿੰਡ ਦੇ ਸਰਕਾਰੀ ਸਕੂਲਾਂ ਵਿਚ ਤਬਦੀਲ ਕੀਤਾ ਜਾਵੇਗਾ, ਤਾਂ ਜੋ ਪ੍ਰੀ-ਸਕੂਲ (ਨਰਸਰੀ) ਸਿਖਿਆ ਨੂੰ ਕੌਮੀ ਸਿਖਿਆ ਨੀਤੀ ਅਨੁਸਾਰ ਸਕੂਲ ਸਿਖਿਆ ਵਿਚ ਏਕਿਕ੍ਰਿਤ ਕੀਤਾ ਜਾਵੇਗਾ|
ਮੁੱਖ ਮੰਤਰੀ ਨੇ ਕਿਹਾ ਕਿ ਆਂਗਨਵਾੜੀ ਕਾਰਕੁਨਾਂ ਨੂੰ ਦਿੱਤੀ ਜਾਣ ਵਾਲਾ ਮਾਣਭੱਤੇ ਵਿਚ 60 ਫੀਸਦੀ ਹਿੱਸਾ ਭਾਰਤ ਸਰਕਾਰ ਅਤੇ 40 ਫੀਸਦੀ ਹਿੱਸਾ ਹਰਿਆਣਾ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ| ਉਪਰੋਕਤ ਰਕਮ ਤੋਂ ਬਾਅਦ ਵਧਾਇਆ ਗਿਆ ਸਾਰਾ ਮਾਣਭੱਤੇ ਨੂੰ ਹਰਿਆਣਾ ਸਰਕਾਰ ਵੱਲੋਂ ਸਹਿਣ ਕੀਤਾ ਜਾਂਦਾ ਹੈ|

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬਚਪਨ ਨੂੰ ਸੰਭਾਲਣ ਵਾਲੀ ਅਤੇ ਤਰਾਸ਼ਨ ਵਾਲੀ ਆਂਗਨਵਾੜੀ ਕਾਰਕੁਨਾਂ ਦੀ ਬੱਚਿਆਂ ਨੂੰ ਸੰਸਾਕਰੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਹੇ| ਉਨ੍ਹਾਂ ਕਿਹਾ ਕਿ ਵਿਅਕਤੀ ਦਾ ਨਿਰਮਾਣ ਉਸ ਦੇ ਬਚਪਨ ਵਿਚ ਸੱਭ ਤੋਂ ਵੱਧ ਹੁੰਦਾ ਹੈ| ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਵਿਚ ਪੋਸ਼ਣ ਦਾ ਮਹੱਤਵ ਨੂੰ ਵੇਖਦੇ ਹੋਏ ਦੇਸ਼ ਵਿਚ ਪੋਸ਼ਣ ਮੁਹਿੰਮ ਚਲਾਈ ਹੈ|

ਇਸ ਮੌਕੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਕਮਿਸ਼ਨਰ ਤੇ ਸਕੱਤਰ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਡਿਪਟੀ ਮੁੱਖ ਸਕੱਤਰ ਕੇ.ਮਕਰੰਦ ਪਾਂਡੂਰੰਗ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਮੋਨਿਕਾ ਮਲਿਕ ਅਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਡਾਇਰੈਕਟਰ (ਪ੍ਰਸ਼ਾਸਨ) ਗੌਰਵ ਗੁਪਤਾ ਹਾਜਿਰ ਸਨ|

*****

ਚੰਡੀਗੜ੍ਹ, 18 ਨਵੰਬਰ – ਹਰਿਆਣਾ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਬਿਊਰੋ ਦੀ ਟੀਮ ਨੇ ਅੱਜ ਜਿਲਾ ਫਰੀਦਾਬਾਦ ਦੇ ਡਬੂਆ ਪੁਲਿਸ ਥਾਣੇ ਵਿਚ ਤੈਨਾਤ ਹੈਡ ਕਾਂਸਟੇਬਲ ਮੁਸਤਾਕ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ|

ਹਰਿਆਣਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਨੇ ਸੂਚਨਾ ਦੇ ਆਧਾਰ ‘ਤੇ ਦੋਸ਼ੀ ਨੂੰ ਫੜਣ ਲਈ ਯੋਜਨਾ ਬਣਾਈ ਅਤੇ ਉਸ ਨੂੰ ਰੰਗੇ ਹੱਥੀ ਫੜਣ ਵਿਚ ਸਫਲਤਾ ਹਾਸਲ ਕੀਤੀ| ਹੈਡ ਕਾਂਸਟੇਬਲ ਮੁਸਤਾਕ ਨੇ ਸ਼ਿਕਾਇਤਕਰਤਾ ਤੋਂ ਪੁਲਿਸ ਥਾਣੇ ਡਬੂਆ ਵਿਚ ਦਰਜ ਐਫਆਈਆਈ ਵਿਚ ਵੱਡੀ ਧਾਰਾਵਾਂ ਨਾ ਲਾਗਉਣ ਦੇ ਬਦਲੇ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ| ਇਸ ਤੋਂ ਬਾਅਦ ਬਿਊਰੋ ਦੀ ਟੀਮ ਨੇ ਦੋਸ਼ੀ ਹੈਡ ਕਾਂਸਟੇਬਲ ਨੂੰ 20,000 ਰੁਪਏ ਦੀ ਰਕਮ ਨਾਲ ਰੰਗੇ ਹੱਥੀ ਫੜਿਆ|

ਇਸ ਮਾਮਲੇ ਵਿਚ ਦੋਸ਼ੀ ਖਿਲਾਫ ਫਰੀਦਾਬਾਦ ਦੇ ਵਿਜੀਲੈਂਸ ਬਿਊਰੋ ਵਿਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ|

ਚੰਡੀਗੜ੍ਹ, 18 ਨਵੰਬਰ – ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਮਹਿਲਾਵਾਂ ਪ੍ਰਤੀ ਸਮਾਜ ਨੂੰ ਹੋਰ ਵੱਧ ਸਮਾਵੇਸ਼ੀ ਅਤੇ ਨਿਰਪੱਖ ਬਣਾਉਣ ਦੇ ਮੰਤਵ ਨਾਲ ਹਰਿਆਣਾ ਮਹਿਲਾ ਪੁਲਿਸ ਕਰਮਚਾਰੀਆਂ ਦੀ ਟੀਮ ਵੱਲੋਂ ਜਿਲ੍ਹਿਆਂ ਦੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ ਲਿੰਗ ਸੰਵਦੀਕਰਣ ਨੂੰ ਲੈਕੇ ਵੱਖ-ਵੱਖ ਸੈਸ਼ਨ ਲਗਾਉਂਦੇ ਹੋਏ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ| ਇਸ ਲਈ ਹਰੇਕ ਜਿਲਾ ਵਿਚ ਮਹਿਲਾ ਕਰਮਚਾਰੀਆਂ ਦੀ ਸਿਖਿਅਤ ਅਤੇ ਤਜੁਰਬਾਕਾਰੀ ਟੀਮ ਦੀ ਫੀਲਡ ਵਿਚ ਡਿਊਟੀ ਲਗਾਈ ਜਾਵੇਗੀ|

ਉਨ੍ਹਾਂ ਦਸਿਆ ਕਿ ਸਮਾਜ ਵਿਚ ਮਹਿਲਾਵਾਂ ਤੇ ਪੁਰਖਾਂ ਵਿਚ ਇਕ ਦੂਜੇ ਦੇ ਪ੍ਰਤੀ ਆਦਰ ਤੇ ਸਨਮਾਨ ਦੀ ਭਾਵਨਾ ਨੂੰ ਜੋਰ ਦੇਣ ਲਈ ਹਰਿਆਣਾ ਪੁਲਿਸ ਵੱਲੋਂ ਲਿੰਗ ਸੰਵੇਦੀ ਪ੍ਰੋਗ੍ਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ| ਇਸ ਦੌਰਾਨ ਸੂਬੇ ਦੇ ਹਰੇਕ ਜਿਲੇ ਵਿਚ ਤਜੁਰਬੇਕਾਰ ਸਿਖਿਅਤ ਮਹਿਲਾ ਪੁਲਿਸਕਰਮੀ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਨਾਂ ਵਿਚ ਜਾ ਕੇ ਲੈਂਗਿਕ ਸੰਵੇਦਨਸ਼ੀਲਤਾ ਨਾਲ ਸਬੰਧਤ ਨੀਤੀਆਂ ਅਤੇ ਪ੍ਰਕਿਆਵਾਂ ਸਮੇਤ ਗੁਡ ਟਚ ਅਤੇ ਬੈਡ ਟਚ ਬਾਰੇ ਜਾਣਕਾਰੀ ਦੇਵੇਗੀ ਤਾਂ ਜੋ ਉਹ ਲਿੰਗ ਆਧਾਰਿਤ ਮੁੱਦਿਆਂ ਬਾਰੇ ਵਿਚ ਜਾਗਰੂਕ ਹੋਵੇ ਅਤੇ ਸਾਰੀਆਂ ਨੂੰ ਸੁਰੱਖਿਅਤ ਤੇ ਸਮਾਵੇਸ਼ੀ ਮਾਹੌਲ ਮਿਲੇ|

ਇਸ ਦੇ ਨਾਲ ਹੀ ਟੀਮ ਸੰਸਥਾਵਾਂ ਵਿਚ ਮਹਿਲਾਵਾਂ ਨਾਲ ਸੰਪਰਕ ਵਿਚ ਰਹੇਗੀ ਤਾਂ ਜੋ ਮਹਿਲਾਵਾਂ ਬਿਨਾਂ ਡਰੇ ਆਪਣੀ ਸਮੱਸਿਆਵਾਂ ਨੂੰ ਉਨ੍ਹਾਂ ਨਾਲ ਸਾਂਝਾ ਕਰ ਸਕਨਗੀਆਂ| ਇਸ ਪਹਿਲ ਰਾਹੀਂ ਮਹਿਲਾਵਾਂ ਨੂੰ ਇਕ ਪਲੇਟਫਾਰਮ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਵਿਚ ਸੁਰੱਖਿਆ ਨੂੰ ਲੈਕੇ ਭਰੋਸੇ ਦੀ ਭਾਵਨਾ ਵੱਧੇ| ਇਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ‘ਤੇ ਵੀ ਪੁਲਿਸ ਦੀ ਸਖਤ ਨਜਰ ਰਹੇਗੀ|
ਡੀਆਈਜੀ ਮਹਿਲਾ ਸੁਰੱਖਿਆ ਨਾਜਨੀਨ ਭਸੀਨ ਨੇ ਦਸਿਆ ਕਿ ਮਹਿਲਾਵਾਂ ਦੇ ਵਿਰੁੱਧ ਅਪਰਾਧ ਨੂੰ ਰੋਕਣ ਲਈ ਪੂਰੇ ਸੂਬੇ ਵਿਚ 25 ਕੰਪਨੀਟਾਂ ਦੀ ਤੈਨਾਤੀ ਕੀਤੀ ਗਈ ਹੈ ਅਤੇ ਜਨਤਕ ਥਾਂਵਾਂ, ਪਬਲਿਕ ਟਰਾਂਸਪੋਰਟ ਅਤੇ ਛੇੜਛਾੜ ਵਾਲੇ ਹਾਟਸਪਾਟ ਖੇਤਰਾਂ ਵਿਚ ਰੈਗੂਲਰ ਤੌਰ ‘ਤੇ ਆਪਰੇਸ਼ਨ ਦੁਰਗਾ ਚਲਾਇਆ ਜਾ ਰਿਹਾ ਹੈ| ਇਸ ਤੋਂ ਇਲਾਵਾ, ਸੂਬੇ ਵਿਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਰਨ ਲਈ 46 ਪੈਟ੍ਰੋਲਿੰਗ ਵਾਹਨ ਵੱਖ ਤੋਂ ਲਗਾਇਆ ਗਿਆ ਹੈ| ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਸੂਬੇ ਵਿਚ 33 ਮਹਿਲਾ ਪੁਲਿਸ ਥਾਣੇ ਸਥਾਪਿਤ ਕੀਤੇ ਗਏ ਹਨ| ਇੰਨ੍ਹਾਂ ਮਹਿਲਾ ਥਾਣਿਆਂ ‘ਤੇ ਪੀੜਿਤ ਮਹਿਲਾਵਾਂ ਦੇ ਕਾਨੂੰਨੀ ਮਾਰਗਦਰਸ਼ਨ ਲਈ ਹਰਿਆਣਾ ਕਾਨੂੰਨੀ ਸੇਵਾਵਾਂ ਐਥਾਰਿਟੀ ਵੱਲੋਂ ਮੁਫਤ ਕਾਨੂੰਨੀ ਮਦਦ ਮਹੁੱਇਆ ਕਰਵਾਈ ਜਾਂਦੀ ਹੈ| ਹਰੇਕ ਮਹਿਲਾ ਥਾਣੇ ‘ਤੇ ਸਲਾਹ ਕੇਂਦਰ ਵੀ ਤਿਆਰ ਕੀਤੇ ਗਏ ਹਨ ਜਿੱਥੇ ਮਹਿਲਾਵਾਂ ਬਿਨਾਂ ਝਿਝਕੇ ਆਪਣੀ ਗੱਲ ਰੱਖਦੇ ਹੋਏ ਮਾਰਗਦਰਸ਼ਨ ਲੈ ਸਕਦੀ ਹੈ|

****

ਚੰਡੀਗੜ੍ਹ, 18 ਨਵੰਬਰ – ਹਰਿਆਣਾ ਕੈਬਿਨੇਟ ਦੀ ਮੀਟਿੰਗ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਮੰਗਲਵਾਰ 28 ਨਵੰਬਰ, 2023 ਨੂੰ ਸਵੇਰੇ 11:00 ਵਜੇ ਹਰਿਆਣਾ ਸਿਵਲ ਸਕੱਤਰਤੇ ਦੀ ਚੌਥੀ ਮੰਜ਼ਿਲ ਸਥਿਤ ਮੁੱਖ ਹਾਲ ਵਿਚ ਆਯੋਜਿਤ ਹੋਵੇਗੀ|

Share