ਅੰਬਾਲਾ ਦੇ ਬ੍ਰਾਹਮਣ ਮਾਜਰਾ ਵਿਚ ਅੱਤਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਡੇਅਰੀ ਕੰਪਲੈਕਸ – ਗ੍ਰਹਿ ਮੰਤਰੀ ਅਨਿਲ ਵਿਜ.
ਚੰਡੀਗੜ੍ਹ, 17 ਨਵੰਬਰ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਦੇ ਖੇਤਰ ਬ੍ਰਾਹਮਣ ਮਾਜਰਾ ਵਿਚ 21 ਏਕੜ ਭੂਮੀ ‘ਤੇ ਬਨਣ ਵਾਲੇ ਡੇਅਰੀ ਕੰਪਲੈਕਸ ਵਿਚ ਗਵਾਲਾਂ ਨੂੰ ਇਕ ਹੀ ਸਥਾਨ ‘ਤੇ ਅੱਤਆਧੁਨਿਕ ਸਹੂਲਤਾਂ ਮਿਲਣਗੀਆਂ ਅਤੇ ਇਹ ਅੱਤਆਧੁਨਿਕ ਸਹੂਲਤਾਂ ਨਾਲ ਲੈਸਾ ਸੂਬੇ ਦਾ ਪਹਿਲਾ ਡੇਅਰੀ ਕੰਪਲੈਕਸ ਹੋਵੇਗਾ। ਇਸ ਤੋਂ ਇਲਾਵਾ, ਗਵਾਲਾਂ ਨੂੰ ਡੇਅਰੀ ਕੰਪਲੈਕਸ ਤਕ ਜਾਣ ਲਈ ਟਾਂਗਰੀ ਬੰਨ੍ਹ ਨਾਲ ਸਿੱਧਾ ਬ੍ਰਾਹਮਣ ਮਾਜਰਾ ਤਕ ਟਾਂਗਰੀ ਨਦੀ ‘ਤੇ ਕਾਜ-ਵੇ ਵੀ ਬਣਾਇਆ ਜਾਵੇਗਾ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਡੇਅਰੀ ਕੰਪਲੈਕਸ ਦੇ ਸਾਇਟ ਪਲਾਨ ਅਤੇ ਨਿਰਮਾਣ ਪ੍ਰਕ੍ਰਿਆ ਨੂੰ ਲੈ ਕੇ ਅੱਜ ਅੰਬਾਲਾ ਵਿਚ ਆਪਣੇ ਆਵਾਸ ‘ਤੇ ਨਗਰ ਪਰਿਸ਼ਦ ਅਧਿਕਾਰੀਆਂ ਅਤੇ ਕੰਸਲਟੇਂਸੀ ਏਜੰਸੀ ਦੇ ਨਾਲ ਮੀਟਿੰਗ ਅਤੇ ਚਰਚਾ ਕੀਤੀ।
ਗੌਰਤਲਬ ਹੈ ਕਿ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਦੇ ਯਤਨਾਂ ਨਾਲ ਅੰਬਾਲਾ ਕੈਂਟ ਵਿਚ ਆਧੁਨਿਕ ਡੇਅਰੀ ਕੰਪਲੈਕਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਪਹਿਲਾਂ ਤੋਂ ਬ੍ਰਾਹਮਣ ਮਾਜਰਾ ਖੇਤਰ ਵਿਚ 21 ਏਕੜ ਭੂਮੀ ਦਾ ਚੋਣ ਕੀਤਾ ਗਿਆ ਸੀ। ਕੈਂਟ ਵਿਚ ਵੱਖ-ਵੱਖ ਸਥਾਨਾਂ ‘ਤੇ ਸਥਿਤ ਡੇਅਰੀਆਂ ਨੂੰ ਹੁਣ ਇੱਥੇ ਸ਼ਿਫਟ ਕੀਤਾ ਜਾਵੇਗਾ ਜਿੱਥੇ ਇਕ ਛੱਤ ਦੇ ਹੇਠਾਂ ਗਵਾਲਾਂ ਨੂੰ ਵੱਖ-ਵੱਖ ਸਹੂਲਤਾਂ ਮਿਲਣਗੀਆਂ।
ਗਵਾਲਾਂ ਦੇ ਲਈ ਰੇਸਟ ਹਾਊਸ ਤੋਂ ਲੈ ਕੇ ਚਾਰੇ ਦੀ ਸਹੂਲਤ ਹੋਵੇਗੀ, ਵੱਖ-ਵੱਖ ਆਕਾਰ ਦੇ ਪਲਾਂਟ ਹੋਣਗੇ
ਧੁਨਿਕ ਡੇਅਰੀ ਕੰਪਲੈਕਸ ਵਿਚ ਗਵਾਲਾਂ ਦੇ ਲਈ ਕਈ ਸਹੂਲਤਾਂ ਸ਼ੁਰੂ ਕੀਤੀਆਂ ਜਾਣਗੀਆਂ। ਗਵਾਲਾਂ ਨੂੰ ਰੇਸਟ ਕਰਨ ਦੇ ਲਈ ਇੱਥੇ ਬਿਹਤਰੀਨ ਰੇਸਟ ਹਾਊਸ ਦਾ ਨਿਰਮਾਣ ਕੀਤਾ ਜਾਵੇਗਾ। ਕੰਪਲੈਕਸ ਵਿਚ ਗਵਾਲਾਂ ਦੇ ਲਈ 100 ਗਜ ਤੋਂ ਲੈ ਕੇ 500 ਗਜ ਅਤੇ ਹੋਰ ਆਕਾਰ ਦੇ ਪਲਾਂਟ ਹੋਣਗੇ ਤਾਂ ਜੋ ਉਹ ਆਪਣੇ ਪਸ਼ੂਆਂ ਨੂੰ ਇੱਥੇ ਰੱਖ ਸਕਣ। ਕੰਪਲੈਕਸ ਵਿਚ ਸੁੱਖਾ ਤੇ ਗਿੱਲਾ ਚਾਰੇ ਤੋਂ ਇਲਾਵਾ ਹਰੇ ਚਾਰੇ ਦੇ ਲਈ ਵੱਡੇ ਗੋਦਾਮ ਦੀ ਵਿਵਸਥਾ ਹੋਵੇਗੀ।
ਆਧੁਨਿਕ ਸਹੂਲਤਾਂ ਨਾਲ ਲੈਸ ਪਸ਼ੂ ਹਸਪਤਾਲ ਹੋਣਗੇ ਕੰਪਲੈਕਸ ਵਿਚ
ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਡੇਅਰੀ ਕੰਪਲੈਕਸ ਵਿਚ ਗਵਾਲਾਂ ਨੂੰ ਪਸ਼ੂਆਂ ਦੇ ਲਈ ਮੈਡੀਕਲ ਸਹੂਲਤ ਵੀ ਉਪਲਬਧ ਕਰਵਾਈ ਜਾਵੇਗੀ। ਇੱਥੇ ਆਧੁਨਿਕ ਪਸ਼ੂ ਹਸਪਤਾਲ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਕੰਪਲੈਕਸ ਵਿਚ ਏਡਮਿਨ ਬਲਾਕ ਅਤੇ ਵਾਹਨਾਂ ਦੇ ਪਾਰਕਿੰਗ ਦੀ ਸਹੂਲਤ ਹੋਵੇਗੀ।
ਕੰਪਲੈਕਸ ਵਿਚ ਹੋਵੇਗਾ ਗੋਬਰ ਪ੍ਰਬੰਧਨ , ਬਣੇਗੀ ਬਿਜਲੀ ਤੇ ਗੈਸ
ਉਨ੍ਹਾਂ ਨੇ ਦਸਿਆ ਕਿ ਡੇਅਰੀ ਕੰਪਲੈਕਸ ਵਿਚ ਗੋਬਰ ਪ੍ਰਬੰਧਨ ਬਿਹਤਰ ਢੰਗ ਨਾਲ ਹੋਵੇਗਾ। ਗੋਬਰ ਨਾਲ ਬਿਜਲੀ ਉਤਪਾਦਨ ਅਤੇ ਬਾਇਓ ਗੈਸ ਬਣਗੀ। ਬਾਇਓ ਗੈਸ ਤ.ਹਿਤ ਬਾਇਓ ਗੈਸ ਪਲਾਂਟ ਹੋਵੇਗਾ ਜਦੋਂ ਕਿ ਕੰਪਲੈਕਸ ਵਿਚ ਬਿਜਲੀ ਉਤਪਾਦਨ ਦੇ ਲਈ ਸੋਲਰ ਸਿਸਟਮ ਵੀ ਹੋਵੇਗਾ। ਕੰਪਲੈਕਸ ਵਿਚ ਪਸ਼ੂਆਂ ਦੇ ਲਈ ਤਾਲਾਬ ਵੀ ਬਣੇਗਾ ਜਦੋਂ ਕਿ ਪੂਰੇ ਕੰਪਲੈਕਸ ਦੀ ਚਾਰ ਦੀਵਾਰੀ ਵੀ ਹੋਵੇਗੀ।
ਸਵਾ ਕਰੋੜ ਦੀ ਲਾਗਤ ਨਾਲ ਟਾਂਗਰੀ ਨਦੀ ‘ਤੇ ਬ੍ਰਾਹਮਣ ਮਾਜਰਾ ਤਕ ਬਣੇਗਾ ਕਾਜ-ਵੇ
ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਗਵਾਲਾਂ ਨੂੰ ਸ਼ਹਿਰ ਤੋਂ ਬ੍ਰਾਹਮਣ ਮਾਜਰਾ ਤਕ ਆਉਣ ਜਾਣ ਵਿਚ ਕੋਈ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਏਕਤਾ ਵਿਹਾਰ ਤੋਂ ਅੱਗੇ ਟਾਂਗਰੀ ਨਦੀ ‘ਤੇ ਬ੍ਰਾਹਮਣ ਮਾਜਰਾ ਤਕ ਸਵਾ ਕਰੋੜ ਦੀ ਲਾਗਤ ਨਾਲ ਕਾਜ-ਵੇ ਦਾ ਨਿਰਮਾਣ ਕੀਤਾ ਜਾਵੇਗਾ। ਗਵਾਲੇ ਏਕਤਾ ਵਿਹਾਰ ਰੋਡ ਤੋਂ ਟਾਂਗਰੀ ਬੰਨ੍ਹ ਰੋਡ ਤਕ ਇਸ ਦੇ ਅੱਗੇ ਟਾਂਗਰੀ ਨਦੀ ਤੋਂ ਬ੍ਰਾਹਮਣ ਮਾਜਰਾ ਕਾਜ ਵੇ ਤੋਂ ਜਾ ਸਕਣਗੇ। ਸਿੰਚਾਈ ਵਿਭਾਗ ਵੱਲੋਂ ਕਾਜ-ਵੇ ਨਿਰਮਾਣ ਦੇ ਟੈਂਡਰ ਕਰ ਦਿੱਤੇ ਗਏ ਹਨ ਅਤੇ ਬਹੁਤ ਜਲਦੀ ਇਸ ਦਾ ਨਿਰਮਾਣ ਵੀ ਸ਼ੁਰੂ ਹੋਵੇਗਾ।
*********
ਹਰਿਆਣਾ ਸਰਕਾਰ ਨੇ ਰਾਜਸਤਾਨ ਵਿਧਾਨਸਭਾ, 2023 ਵਿਚ ਆਮ ਚੋਣ ਦੇ ਦਿਨ ਪੇਡ ਲੀਵ ਦਾ ਐਲਾਨ ਕੀਤਾ
ਚੰਡੀਗੜ੍ਹ, 17 ਨਵੰਬਰ – ਹਰਿਆਣਾ ਸਰਕਾਰ ਵੱਲੋਂ ਰਾਜਸਤਾਨ ਵਿਧਾਨਸਭਾ, 2023 ਦੇ ਆਮ ਚੋਣ ਲਈ ਵੋਟਿੰਗ ਦੇ ਨਿ 25 ਨਵੰਬਰ, 2023 (ਸ਼ਨੀਵਾਰ) ਨੂੰ ਰਾਜ ਦੇ ਸਾਰੇ ਸਰਕਾਰੀ ਦਫਤਰਾਂ, ਵਿਦਿਅਕ ਸੰਸਥਾਨਾਂ, ਬੋਰਡ, ਨਿਗਮ ਆਦਿ ਵਿਚ ਕੰਮ ਕਰ ਰਹੇ ਉਨ੍ਹਾਂ ਕਰਮਚਾਰੀਆਂ ਨੂੰ ਜੋ ਉਪਰੋਕਤ ਆਮ ਚੋਣ ਵਿਚ ਆਪਣਾ ਵੋਟ ਪਾਉਣ ਲਈ ਰਾਜਸਤਾਨ ਵਿਚ ਵੋਟਰ ਵਜੋ ਰਜਿਸਟਰਡ ਹਨ, ਲਈ ਪੇਡ ਲੀਵ/ਵਿਸ਼ੇਸ਼ ਅਚਾਨਕ ਛੁੱਟੀ (ਪੇਡ) ਦੀ ਨੋਟੀਫਿਕੇਸ਼ਨ ਰਾਹੀਂ ਐਲਾਨ ਕੀਤਾ ਗਿਆ ਹੈ।
ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਵਿਚ ਸਥਿਤ ਵੱਖ-ਵੱਖ ਕਾਰਖਾਨਿਆਂ, ਦੁਕਾਨਾਂ ਅਤੇ ਨਿਜੀ ਸੰਸਥਾਨਾਂ ਦੇ ਕਰਮਚਾਰੀ ਅਤੇ ਰਾਜਸਤਾਨ ਰਾਜ ਵਿਚ ਵੋਟਰ ਵਜੋ ਰਜਿਸਟਰਡ , ਵੀ ਧਾਰਾ 13 ਬੀ ਤਹਿਤ ਪੇਡ ਲੀਵ ਦੇ ਹੱਕਦਾਰ ਹਨ।
ਕੌਮਾਂਤਰੀ ਵਪਾਰ ਮੇਲੇ ਵਿਚ 19 ਨਵੰਬਰ ਨੂੰ ਹੋਵੇਗਾ ਹਰਿਆਣਾ ਡੇ
ਬਿਜਲੀ ਮੰਤਰੀ ਹੋਣ ਮੁੱਖ ਮਹਿਮਾਨ
ਚੰਡੀਗੜ੍ਹ, 17 ਨਵੰਬਰ – ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਚੱਲ ਰਹੇ ਭਾਰਤ ਕੌਮਾਂਤਰੀ ਵਪਾਰ ਮੇਲਾ (ਆਈਆਈਟੀਏਫ) ਵਿਚ 19 ਨਵੰਬਰ ਨੂੰ ਹਰਿਆਣਾ ਡੇ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਮੁੱਖ ਮਹਿਮਨਾ ਸੂਬੇ ਦੇ ਬਿਜਲੀ ਅਤੇ ਜਲ ਮੰਤਰੀ ਰਣਜੀਤ ਸਿੰਘ ਹੋਣਗੇ। ਇਸੀ ਦਿਨ ਸਭਿਆਚਾਰਕ ਪ੍ਰੋਗ੍ਰਾਮ ਦੇ ਨਾਲ ਹਰਿਆਣਾ-ਡੇ ਮਨਾਇਆ ਜਾਵੇਗਾ।
19 ਨਵੰਬਰ ਨੁੰ ਮੇਲਾ ਪਰਿਸਰ ਵਿਚ ਹੋਵੇਗੀ ਹਰਿਆਣਵੀਂ ਲੋਕ ਕਲਾ ਦੀ ਧੂਮ
ਹਰਿਆਣਾ ਦੇ ਵਪਾਰ ਮੇਲਾ ਅਥਾਰਿਟੀ ਦੀ ਮੁੱਖ ਪ੍ਰਸਾਸ਼ਕ ਸ੍ਰੀਮਤੀ ਜੀ ਅਨੁਪਮਾ ਨੇ ਦਸਿਆ ਕਿ 19 ਨਵੰਬਰ ਐਤਵਾਰ ਨੂੰ ਵਪਾਰ ਮੇਲੇ ਵਿਚ ਪ੍ਰਬੰਧਿਤ ਕੀਤੇ ਜਾ ਰਹੇ ਹਰਿਆਣਾ-ਡੇ ‘ਤੇ ਮੇਲਾ ਪਰਿਸਰ ਵਿਚ ਸਥਿਤ ਏਂਮਫੋ ਥਇਏਟਰ ਵਿਚ ਹਰਿਆਣਵੀਂ ਕਲਾ ਤੇ ਨਾਚ ਦੀ ਮਨਮੋਹਕ ਪੇਸ਼ਗੀ ਹੋਵੇਗੀ। ਇੰਨ੍ਹਾਂ ਵਿਚ ਮੁੱਖ ਰੂਪ ਨਾਲ ਹਰਿਆਣਵੀਂ ਨਾਚ , ਹਰਿਆਣਵੀਂ ਫੈਸ਼ਨ ਸ਼ੌ, ਰਾਗਨੀ, ਹਰਿਆਣਵੀਂ ਕਾਮੇਡੀ ਦੇਖਣ ਨੁੰ ਮਿਲੇਗੀ। ਸੂਬੇ ਦੇ ਕਲਾ ਅਤੇ ਸਭਿਆਚਾਰਕ ਵਿਭਾਗ ਦੇ ਕਲਾਕਾਰ ਐਤਵਾਰ ਨੂੰ ਵਪਾਰ ਮੇਲਾ ਪਰਿਸਰ ਵਿਚ ਹਰਿਆਣਾ ਦੀ ਰਿਵਾਇਤੀ ਤੇ ਸਭਿਆਚਾਰਕ ਦੀ ਮਨੋਹਰ ਛਵੀਂ ਬਿਖੇਰਣਗੇ। ਪ੍ਰਸਿੱਦ ਹਰਿਆਣਵੀਂ ਲੋਕ ਕਲਾਕਾਰ ਨਵੀਨ ਪੁਨਿਆ ਤੇ ਉਨ੍ਹਾਂ ਦੀ ਟੀਮ ਦਿਲਖਿੱਚ ਪੇਸ਼ਗੀ ਦਵੇਗੀ। ਉਸ ਦਿਨ ਮੇਲੇ ਵਿਚ ਹਰਿਆਣਵੀਂ ਕਲਾ ਦੀ ਧੂਮ ਹੋਵੇਗੀ ਅਤੇ ਮੇਲਾ ਪਰਿਸਰ ਹਰਿਆਣਵੀਂ ਸੂਰਾਂ ਨਾਲ ਗੂੰਜ ਉੱਠੇਗਾ।
ਸ੍ਰੀਮਤੀ ਅਨੁਪਮਾ ਨੇ ਦਸਿਆ ਕਿ ਕੌਮਾਂਤਰੀ ਵਪਾਰ ਮੇਲੇ ਵਿਚ ਹਰਿਆਣਾ ਨਾਲ ਜੁੜੇ ਵੱਖ-ਵੱਖ ਉਤਪਾਦ ਤੇ ਵਸਤੂਆਂ ਦੇ ਨਿਰਮਾਣ ਨਾਲ ਸਬੰਧਿਤ ਸਟਾਲ ਲਗਾਏ ਗਏ ਹਨ। ਕੁੱਲ 51 ਸਟਾਲ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ 14 ਸਟਾਲ ਤੇ ਦੋ ਲਾਇਵ ਡੇਮੋ ਹਰਿਆਣਾ ਪਵੈਲਿਅਨ ਦੇ ਅੰਦਰੂਣੀ ਹਿੱਸੇ ਵਿਚ ਹਨ ਅਤੇ ਬਾਕੀ ਸਟਾਲ ਬਾਹਰੀ ਹਿੱਸੇ ਵਿਚ ਲਗਾਏ ਗਏ ਹਨ। ਉਨ੍ਹਾਂ ਨੇ ਦਸਿਆ ਕਿ 14 ਨਵੰਬਰ ਤੋਂ ਕੌਮਾਂਤਰੀ ਵਪਾਰ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਕਿ 27 ਨਵੰਬਰ ਤਕ ਜਾਰੀ ਰਹੇਗਾ। ਮੇਲੇ ਵਿਚ 18 ਨਵੰਬਰ, ਤੋਂ ਮੇਲਾ ਜਨ ਸਾਧਾਰਣ ਲਈ ਖੋਲ ਦਿੱਤਾ ਜਾਵੇਗਾ। ਸ੍ਰੀਮਤੀ ਅਨੁਪਮਾ ਨੇ ਦਸਿਆ ਕਿ ਹਰਿਆਣਾ ਮੰਡਪ ਵਿਚ ਇਸ ਵਾਰ ਟ੍ਰੇਡ ਯਾਨੀ ਵਪਾਰ ਨੂੰ ਹਰਿਆਣਵੀਂ ਸਭਿਆਚਾਰ ਅਤੇ ਆਧੁਨਿਕਤਾ ਦੇ ਨਾਲ ਜੋੜਿਆ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਇਸ ਵਾਰ ਖੇਤਰਫਲ ਦੇ ਲਿਹਾਜ ਨਾਲ ਸੱਭ ਤੋਂ ਵੱਡਾ ਟ੍ਰੇਡ ਫੇਅਰ ਪ੍ਰਬੰਧਿਤ ਹੋ ਰਿਹਾ ਹੈ, ਜਿਸ ਦਾ ਆਕਾਰ ਕਰੀਬ 1.10 ਲੱਖ ਵਰਗ ਮੀਟਰ ਵਿਚ ਹੈ। ਮੇਲੇ ਵਿਚ ਕਰੀਬ 370 ਕੰਪਨੀਆਂ, 3500 ਵਿਤਰਕ, ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਸਮੇਤ 13 ਵਿਦੇਸ਼ੀ ਪਵੈਲਿਅਨ ਵੀ ਬਣਾਏ ਹਨ। ਇੰਨ੍ਹਾਂ ਵਿਚ ਪ੍ਰਮੁੱਖ ਰੂਪ ਨਾਲ ਅਫਗਾਨੀਸਤਾਨ, ਬੰਗਲਾਦੇਸ਼, ਓਮਾਨ, ਮਿਸਰ, ਨੇਪਾਲ, ਥਾਈਲੈਂਡ, ਤੁਰਕਇਏ, ਵਿਯਤਨਾਮ, ਟਿਯੂਨੀਸ਼ਿਆ, ਕਿੰਗਰੀਸਤਾਨ, ਲੇਬਨਾਲ, ਇਰਾਨ ਅਤੇ ਸੰਯੁਕਤ ਅਰਬ ਅਮੀਰਾਤ, ਦੇ ਪ੍ਰਤੀਨਿਧੀ ਵੀ ਹਿੱਸਾ ਲੈ ਰਹੇ ਹਨ। ਇਸ ਵਿਚ ਲਗਭਗ 60 ਵਰਗ ਮੀਟਰ ਖੇਤਰਫਲ ਵਿਚ ਹਰਿਆਣਾ ਮੰਡਪ ਹੈ।
ਪੰਜ ਨੰਬਰ ਹਾਲ ਵਿਚ ਪਹਿਲ ਮੰਜਿਲ ‘ਤੇ ਸਥਿਤ ਹੈ ਹਰਿਆਣਾ ਮੰਡਪ
ਸੂਬੇ ਦੇ ਮੇਲਾ ਅਥਾਰਿਟੀ ਦੀ ਪ੍ਰਸਾਸ਼ਕ ਸੋਫਿਆ ਦਹਿਆ ਨੇ ਦਸਿਆ ਕਿ ਇਸ ਵਾਰ ਪ੍ਰਗਤੀ ਮੈਦਾਨ ਦੇ ਪੰਜ ਨੰਬਰ ਹਾਲ ਦੇ ਪਹਿਲੀ ਮੰਜਿਲ ‘ਤੇ ਹਰਿਆਣਾ ਮੰਡਪ ਬਣਿਆ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਇਸ ਵਾਰ ਹਰਿਆਣਾ ਮੰਡਪ ਬਨਾਉਣ ਵਿਚ ਕੌਮੀ ਡਿਜਾਇਨ ਸੰਸਥਾਨ ਕੁਰੂਕਸ਼ੇਤਰ ਵਾਸਤੂਕਲਾ ਵਿਭਾਗ ਅਤੇ ਸੋਨੀਪਤ ਜਿਲ੍ਹਾ ਦੇ ਮੂਰਥਲ ਸਥਿਤ ਦੀਨਬੰਧੂ ਚੌਧਰੀ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ ਦਾ ਸਹਿਯੋਗ ਲਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਪਹਿਲਾਂ ਦੀ ਉਮੀਦ ਇਸ ਵਾਰ ਹਰਿਆਣਾ ਮੰਡਪ ਵਿਚ ਖੇਤਰਫਲ ਤੇ ਆਕਾਰ ਵਿਚ ਵੱਡਾ ਹੈ। ਸੂਬੇ ਨੇ ਆਪਣੀ ਵਿਰਾਸਤ ਨੂੰ ਸਹੇਜਦੇ ਹੋਏ ਕੁੱਝ ਨਵਾਂ ਪ੍ਰਦਰਸ਼ਿਤ ਕਰਨ ਦਾ ਯਤਨ ਕੀਤਾ ਹੈ।
ਸੋਫਿਆ ਦਹਿਆ ਨੇ ਦਸਿਆ ਕਿ ਇਸੀ ਹਾਲ ਵਿਚ ਕਈ ਕੇਂਦਰੀ ਮੰਤਰਾਲਿਆਂ ਤੇ ਪਬਲਿਕ ਖੇਤਰ ਦੇ ਸਮੱਗਰੀਆਂ ਦੇ ਮੰਡਪ ਵੀ ਬਣੇ ਹਨ। ਮੇਲੇ ਵਿਚ ਹਰਿਆਣਾ ਪੈਵੇਲਿਅਨ ਖਾਸਾ ਦਿਲਖਿਚਵਾਂ ਹੈ। ਹਰਿਆਣਾ ਮੰਡਪ ਨੂੰ ਚਾਰੋਂ ਪਾਸੇ ਤੋਂ ਲਾਲਟੇਨ ਵਿਚ ਸਜਾਇਆ ਗਿਆ ਹੈ। ਤਾਊ ਦੀ ਬੈਠਕ, ਚਾਰਪਾਈ ਤੇ ਹੁੱਕਾ ਹਰਿਆਣਵੀਂ ਸਭਿਆਚਾਰਕ ਦੀ ਝਲਕ ਪ੍ਰਦਰਸ਼ਿਤ ਕਰ ਰਿਹਾ ਹੈ।
ਮੈਟਰੋ ਸਟੇਸ਼ਨਾਂ ‘ਤੇ ਮਿਲੇਗੀ ਮੇਲੇ ਦੀ ਟਿਕਟ
ਉਨ੍ਹਾਂ ਨੇ ਦਸਿਆ ਕਿ ਮੇਲੇ ਦੀ ਟਿਕਟ ਆਨਲਾਇਨ ਸਰੋਤਾਂ ਤੋਂ ਇਲਾਵਾ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਨੂੰ ਛੱਡ ਕੇ ਦਿੱਲੀ ਦੇ ਚੁਨਿੰਦਾ 55 ਮੈਟਰੋ ਸਟੇਸ਼ਨਾਂ ਦੇ ਕਾਊਂਟਰਾਂ ਤੋਂ ਵਿਕਰੀ ਹੋ ਰਹੀ ਹੈ। ਮੇਲਾ ਪਰਿਰ ਨੂੰ ਖਿੱਚਣ ਲਈ ਫੁਹਾਰੇ ਲਗਾਏ ਗਏ ਹਨ। ਹਾਲ ਗਿਣਤੀ 4 ਦੇ ਕੋਲ ਇਕ ਏਕੜ ਵਿਚ ਵੱਡਾ ਫਾਊਂਟੇਨ ਬਣਿਆ ਹੈ। ਇਸ ਤੋਂ ਇਲਾਵਾ ਸਾਰੇ ਗੇਟ ਦੇ ਨਾਲ ਆਈਆਈਟੀਏਫ ਦੇ ਫ੍ਰੰਟ ਗੇਟ ‘ਤੇ ਵੀ ਫਾਊਂਟੇਨ ਹੈ। ਉੱਥੇ ਪਰਿਸਰ ਦੇ ਬਾਹਰ ਮਥੁਰਾ ਰੋਡ-ਭੈਰਵ ਮਾਰਗ ‘ਤੇ ਵੀ ਫਾਊਂਟੇਨ ਲਗਿਆ ਹੋਇਆ ਹੈ। ਇੰਨ੍ਹਾਂ ਸਾਰੇ ਫਾਊਂਟੇਨ ਵਿਚ 10 ਫੁੱਟ ਉੱਚੀ ਪਾਣੀ ਦੀ ਬਾਛੜਾਂ ਹੁੰਦੀਆਂ ਹਨ ਜੋ ਲੁਭਾਵਨਾ ਦ੍ਰਿਸ਼ ਪੇਸ਼ ਕਰਦੀ ਹੈ।
ਸਵੇਰੇ ਦੱਸ ਵਜੇ ਤੋਂ ਹੋਵੇਗੀ ਏਂਟਰੀ
ਉਨ੍ਹਾਂ ਨੇ ਦਸਿਆ ਕਿ ਮੇਲੇ ਦੀ ਸ਼ੁਰੂਆਤ ਸਵੇਰੇ 10 ਵਜੇ ਤੋਂ ਹੋਵੇਗੀ ਅਤੇ ਸ਼ਾਮ 7:30 ਵਜੇ ਤਕ ਦਰਸ਼ਕ ਲੁਫਤ ਚੁੱਕ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ 19 ਨਵੰਬਰ ਤੋਂ ਮੇਲਾ ਪਰਿਸਰ ਵਿਚ ਗੇਟ ਗਿਣਤੀ 1, 4, 6 ਅਤੇ 10 ਤੋਂ ਆਮ ਲੋਕਾਂ ਨੂੰ ਏਂਟਰੀ ਦਿੱਤੀ ਜਾਵੇਗੀ। ਉੱਥੇ ਪ੍ਰਦਰਸ਼ਕਾਂ ਦੇ ਲਈ ਪ੍ਰਵੇਸ਼ ਗੇਟ ਗਿਣਤੀ 1, 4ਠ 5 ਅਤੇ 10 ਤੋਂ ਰੱਖੀ ਗਈ ਹੈ। ਸ਼ਾਮ 5:30 ਵਜੇ ਦੇ ਬਾਅਦ ਏਂਟਰੀ ਵਰਜਿਤ ਹੈ।
ਕੁਰੂਕਸ਼ੇਤਰ 7 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤਾ ਜਾਵੇਗਾ ਕੌਮਾਂਤਰੀ ਗੀਤਾ ਮਹੋਤਸਵਰ
ਅਸਮ ਹੋਵੇਗਾ ਪਾਰਟਨਰ ਸੂਬਾ
ਚੰਡੀਗੜ੍ਹ, 17 ਨਵੰਬਰ – ਹਰਿਆਣਾ ਦੇ ਕੁਰੂਕਸ਼ੇਤਰ ਵਿਚ ਆਉਣ ਵਾਲੀ 7 ਦਸੰਬਰ ਤੋਂ 24 ਦਸੰਬਰ, 2023 ਤਕ ਕੌਮਾਂਤਰੀ ਗੀਤਾ ਮਹੋਤਸਵ ਦਾ ਪ੍ਰਬੰਧ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 17 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤੇ ਜਾਣਗੇ। ਇਸ ਸਾਲ ਮੁੱਖ ਸਭਿਆਚਾਰਕ ਪ੍ਰੋਗ੍ਰਹਮਾਂ ਦੇ ਲਈ ਬ੍ਰਹਮਸਰੋਵਰ ਪੁਰੂਸ਼ੋਤਮਪੁਰਾ ਬਾਗ ਵਿਚ ਮੁੱਖ ਪੰਡਾਲ ਸਜਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਨੂੰ ਸਫਲ ਬਨਾਉਣ ਵਿਚ ਹਰ ਵਾਰ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਅਹਿਮ ਯੋਗਦਾਨ ਰਹਿੰਦਾ ਹੈ। ਸਾਰੀ ਸੰਸਥਾਵਾਂ ਨੂੰ ਮਹੋਤਸਵ ਦੌਰਾਨ ਆਪਣੇ ਧਾਰਮਿਕ ਸਥਾਨਾਂ ਅਤੇ ਭਵਨਾਂ ਨੂੰ ਸੁੰਦਰ ਅਤੇ ਸ਼ਾਨਦਾਰ ਢੰਗ ਨਾਲ ਸਜਾਉਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਨਾਨੀ ਇਕ ਅਨੋਖੀ ਯਾਦ ਆਪਣੇ ਨਾਲ ਲੈ ਕੇ ਪਰਤਣ। ਇਸ ਮਹੋਤਸਵ ਵਿਚ ਸ਼ਹਿਰ ਦੇ ਸਾਰੇ ਪ੍ਰਮੁੱਖ ਚੌਕਾਂ ਨੂੰ ਰੰਗ ਬਿਰੰਗੀ ਲਾਇਟਾਂ ਨਾਲ ਸਜਾਇਆ ਜਾਵੇਗਾ ਅਤੇ ਮੁੱਖ ਮਾਰਗਾਂ ‘ਤੇ ਤਿਰੰਗਾ ਲਾਇਟਾਂ ਮਹਿਮਾਨਾਂ ਦਾ ਸਵਾਗਤ ਕਰਣਗੀਆਂ।
ਉਨ੍ਹਾਂ ਨੇ ਦਸਿਆ ਕਿ ਇਸ ਸਾਲ ਗੀਤਾ ਜੈਯੰਤੀ 23 ਦਸੰਬਰ ਨੁੰ ਸੁਣਾਈ ਜਾਵੇਗੀ। ਇਸੀ ਦਿਨ ਦੀਪ ਉਤਸਵ, ਦੀਪਦਾਨ, ਸਭਿਆਚਾਰਕ ਪ੍ਰੋਗ੍ਰਾਮ ਅਤੇ 18 ਹਜਾਰ ਵਿਦਿਆਰਥੀਆਂ ਦਾ ਵਿਸ਼ਵ ਗਤੀਾ ਪਾਠ, ਹੋਵੇਗਾ। ਇਸ ਸਾਲ ਮੁੱਖ ਮੰਤਰੀ ਮਨੋਹਰ ਲਾਲ ਦੇ ਆਦੇਸ਼ਾਂ ਅਨੁਸਾਰ ਪਹਿਲੀ ਵਾਰ ਮਹੋਤਸਵ ਦੇ ਮੁੱਖ ਪ੍ਰੋਗ੍ਰਾਮ 8 ਦਿਨ ਦੇ ਹੋਣਗੇ, ਇਹ ਪ੍ਰੋਗ੍ਰਾਮ 17 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤਾ ਜਾਵੇਗਾ। ਹਾਲਾਂਕਿ ਮਹੋਤਸਵ ਵਿਚ ਸ਼ਿਲਪ ਅਤੇ ਸਰਸ ਮੇਲਾ 7 ਤੋਂ 24 ਦਸੰਬਰ ਤਕ ਪ੍ਰਬੰਧਿਤ ਕੀਤਾ ਜਾਵੇਗਾ। ਕੌਮਾਂਤਰੀ ਗੀਤਾ ਮਹੋਤਸਵ 2023 ਵਿਚ ਪਹਿਲੀ ਵਾਰ ਮੁੱਖ ਪ੍ਰੋਗ੍ਰਾਮ 8 ਦਿਨ ਦੇ ਹੋਣਗੇ। ਇਸ ਮਹੋਤਸਵ ਨੂੰ ਸਫਲ ਅਤੇ ਯਾਦਗਾਰ ਬਨਾਉਣ ਲਈ ਸੂਬਾ ਸਰਕਾਰ ਦੇ ਆਦੇਸ਼ਾਂ ਅਨੁਸਾਰ ਵੰਖ-ਵੱਖ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਹਰੇਕ ਕਮੇਟੀ ਦੀ ਜਿਮੇਵਾਰੀ ਇਕ ਆਲਾ ਅਧਿਕਾਰੀ ਨੂੰ ਸੌਂਪੀ ਗਈ ਹੈ। ਇਸ ਸਾਲ ਅਸਮ ਰਾਜ ਮਹੋਤਸਵ ਵਿਚ ਪਾਰਟਨਰ ਰਾਜ ਵਜੋ ਆਪਣੀ ਭੁਮਿਕਾ ਅਦਾ ਕਰੇਗੀ।
ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਵੀ ਹਰਿਆਣਾ ਪੈਵੇਲਿਅਨ , ਜਨਸੰਪਰਕ ਵਿਭਾਗ ਦੀ ਰਾਜ ਪੱਧਰੀ ਪ੍ਰਦਰਸ਼ਨੀ, ਹਰਿਆਣਾਵੀਂ ਸਭਿਆਚਾਰਕ ਪ੍ਰੋਗ੍ਰਾਮ, ਕੌਮਾਂਤਰੀ ਗੀਤਾ ਸੈਮੀਨਾਰ, 18 ਹਜਾਰ ਬੱਚਿਆਂ ਦਾ ਵਿਸ਼ਵ ਗੀਤਾ ਪਾਠ, ਗੀਤਾ ਰਨ, ਵਿਦਿਅਕ ਗਤੀਵਿਧੀਆਂ, ਮਹਾਆਰਤੀ, ਦੀਪਦਾਨ, ਗੀਤਾ ਸ਼ੋਭਾ ਯਾਤਰਾ, ਪੁਸਤਕ ਮੇਲਾ, ਸੰਤ ਸਮੇਲਨ, ਹਰਿਆਣਾ ਪੈਵੇਲਿਅਨ, ਭਜਨ ਸੰਧਿਆ, 48 ਕੋਸ ਤੀਰਥ ਸਮੇਲਨ, ਸੰਤ ਸਮੇਲਨ, ਫੂਡ ਫੇਸਟੀਵਲ, ਜੀਓਆਈ ਟੈਕ ਪ੍ਰਦਰਸ਼ਨੀ, ਕੌਮੀ ਅਤੇ ਕੌਮਾਂਤਰੀ ਪੱਧਰ ਦੀ ਸੰਸਥਾਵਾਂ ਵੱਲੋਂ ਪ੍ਰਦਰਸ਼ਨੀ, ਆਨਲਾਇਨ ਗੀਤਾ ਕਵਿਜ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਦੀ ਵੱਖ-ਵੱਖ ਮੁਕਾਬਲਿਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਮਹਿਲਾਵਾਂ ਨੂੰ ਆਤਮਨਿਰਭਰ ਅਤੇ ਆਰਥਕ ਰੂਪ ਤੋਂ ਮਜਬੂਤ ਬਨਾਉਣ ਲਈ ਹਰਿਆਣਾ ਸਰਕਾਰ ਨੇ ਲਾਗੂ ਕੀਤੀ ਵਿਧਵਾਵਾਂ ਦੇ ਲਈ ਸਬਸਿਡੀ ਯੋਜਨਾ
ਮਹਿਲਾਵਾਂ ਦੇ ਉਥਾਨ , ਉਨ੍ਹਾਂ ਨੁੰ ਖੁਦ ਦੇ ਉਦਯੋਗ ਸਥਾਪਿਤ ਕਰਨ ਲਈ ਨਿਗਮ ਸਬਸਿਡੀ ਵਜੋ ਕਰਦਾ ਹੈ ਵਿੱਤੀ ਸਹਾਇਤਾ ਪ੍ਰਦਾਨ
ਚੰਡੀਗੜ੍ਹ, 17 ਨਵੰਬਰ – ਹਰਿਆਣਾ ਸਰਕਾਰ ਮਹਿਲਾਵਾਂ ਦੇ ਸਮੂਚੇ ਵਿਕਾਸ ਲਈ ਪ੍ਰਤੀਬੱਧ ਹੈ। ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿਚ ਵਿਸ਼ੇਸ਼ ਰੂਪ ਨਾਲ ਵਿਧਵਾਵਾਂ , ਤਲਾਕਸ਼ੁਦਾ ਅਤੇ ਕਾਨੂੰਨੀ ਰੂਪ ਤੋਂ ਵੱਖ ਮਹਿਲਾਵਾਂ ਨੂੰ ਆਤਮਨਿਰਭਰ ਬਨਾਉਣ ਉਨ੍ਹਾਂ ਦੀ ਆਰਥਕ ਅਤੇ ਸਮਾਜਿਕ ਸਥਿਤੀ ਵਿਚ ਸੁਧਾਰ ਕਰਨ ਲਈ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਸਾਲ 2021-22 ਵਿਚ ਵਿਧਵਾਵਾਂ ਦੇ ਲਈ ਸਬਸਿਡੀ ਯੋਜਨਾ ਲਾਗੂ ਕੀਤੀ ਗਈ ਹੈ।
ਹਰਿਆਣਾ ਮਹਿਲਾ ਵਿਕਾਸ ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੋਜਨਾ ਦੇ ਤਹਿਤ ਸਿਰਫ ਹਰਿਆਣਾ ਅਧਿਵਾਸੀ ਵਿਧਵਾਵਾਂ, ਤਲਾਕਸ਼ੁਦਾ ਅਤੇ ਕਾਨੂੰਨੀ ਰੂਪ ਤੋਂ ਵੱਖ ਮਹਿਲਾਵਾਂ, ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਵੱਧ ਨਹੀਂ ਹੈ, ਇਸ ਯੋਜਨਾ ਤਹਿਤ ਨਿਜੀ ਕਾਰੋਬਾਰ ਜਿਵੇਂ ਕਿ ਸਿਲਾਈ-ਕਢਾਈ, ਕਰਿਆਨਾ, ਮਨਿਆਰੀ, ਰੇਡੀਮੇਡ ਗਾਰਮੇਂਟਸ, ਕਪੜੇ ਦੀ ਦੁਕਾਨ, ਸਟੇਸ਼ਨਰੀ, ਬੂਟਿਕ, ਆਟੋ, ਈ-ਰਿਕਸ਼ਾ, ਮਸਾਲਾ/ ਆਚਾਰ ਇਕਾਈਆਂ , ਖਾਦ ਪ੍ਰੋਸੈਸਿੰਗ, ਕੈਰੀ ਬੈਗ ਦਾ ਨਿਰਮਾਣ, ਬੇਕਰੀ ਤੇ ਜਨਰਲ ਸਟਾਰ ਆਦਿ ਦੇ ਲਈ ਤਿੰਨ ਲੱਖ ਰੁਪਏ ਤਕ ਦਾ ਕਰਜਾ ਬੈਂਕਾਂ ਰਾਹੀਂ ਪ੍ਰਾਪਤ ਕਰਨ ਦੇ ਲਈ ਯੋਗ ਹਨ। ਕਰਜਾ ਲੈਣ ਦੇ ਲਈ ਲਾਭਕਾਰ ਦੀ ਉਮਰ 18 ਤੋਂ 60 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਕਰਜਾ ਪ੍ਰਾਪਤ ਕਰਨ ਲਈ ਬਿਨੈ ਫਾਰਮ ਨਾਲ ਰਾਸ਼ਨ ਕਾਰਡ, ਪਰਿਵਾਰ ਪਹਿਚਾਣ ਪੱਤਰ, ਆਧਾਰ ਕਾਰਡ, ਰਿਹਾਇਸ਼ੀ ਪ੍ਰਮਾਣ ਪੱਤਰ, ਪ੍ਰੋਜੈਕਟ ਰਿਪੋਰਟ, ਟ੍ਰੇਨਿੰਗ/ ਤਜਰਬਾ, ਪ੍ਰਮਾਣ ਪੱਤਰ, ਪਤੀ ਦਾ ਮੌਤ ਪ੍ਰਮਾਣ ਪੱਤਰ ਅਤੇ ਦੋ ਪਾਸਪੋਰਟ ਸਾਇਜ ਦੀ ਫੋਟੋ ਦੀ ਕਾਪੀਆਂ ਅਟੈਚ ਕਰਨਾ ਜਰੂਰੀ ਹੈ। ਲਾਭਕਾਰ ਵੱਲੋਂ ਸਮੇਂ ‘ਤੇ ਮੁੜ ਭੁਗਤਾਨ ਦੇ ਮਾਮਲੇ ਵਿਚ ਹਰਿਆਣਾ ਮਹਿਲਾ ਵਿਕਾਸ ਨਿਗਮ ਵੱਲੋਂ ਬੈਂਕਾਂ ਦੀ ਪ੍ਰਚਲਿਤ ਵਿਆਜ ਦਰ ‘ਤੇ ਤਿੰਨ ਸਾਲਾਂ ਲਹੀ ਸੌ-ਫੀਸਦੀ ਵਿਆਜ ਸਬਸਿਡੀ ਅਤੇ ਵੱਧ ਤੋਂ ਵੱਧ 50000 ਰੁਪਏ ਜੋ ਵੀ ਪਹਿਲਾਂ ਹੋਵੇ, ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਨੇ ਦਸਿਆ ਕਿ ਕੁੱਲ ਕਰਜਾ ਦਾ 10 ਫੀਸਦੀ ਹਿੱਸਾ ਲਾਭਕਾਰ ਖੁਦ ਭੁਗਤਾਨ ਕਰੇਗਾ ਅਤੇ ਬਾਕੀ ਕਰਜਾ ਵਪਾਰਕ/ਨੈਸ਼ਨਲਲਾਇਜਡ/ਸਹਿਕਾਰੀ ਬੈਂਕਾਂ ਵੱਲੋਂ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਾਲ 2021-22 ਤੋਂ ਹੁਣ ਤਕ 334 ਵਿਧਵਾ ਮਹਿਲਾਵਾਂ ਨੂੰ 804.65 ਲੱਖ ਰੁਪਏ ਦਾ ਕਰਜਾ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਨੇ ਦਸਿਆ ਕਿ ਵਧੇਰੇ ਜਾਣਕਾਰੀ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਵੈਬਸਾਇਟ http://www.hwdcl.org ‘ਤੇ ਦੇਖ ਸਕਦੇ ਹਨ।