ਅੰਬਾਲਾ ਕੈਂਟ ਵਿਚ ਬਿਜਲੀ, ਪਾਣੀ ਤੇ ਹੋਰ ਮੁੱਢਲੀ ਸਹੂਲਤਾਂ ਨੂੰ ਪ੍ਰਾਥਮਿਕਤਾ ਆਧਾਰ ‘ਤੇ ਕਰਵਾਇਆ ਮਹੁਇਆ – ਗ੍ਰਹਿ ਮੰਤਰੀ ਅਨਿਲ ਵਿਜ

ਚੰਡੀਗੜ੍ਹ, 16 ਨਵੰਬਰ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਬਿਜਲੀ, ਪਾਣੀ, ਨਾਲੀ, ਸੜਕ ਤੇ ਸਫਾਈ ਹਰ ਨਾਗਰਿਕ ਦੀ ਮੁੱਢਲੀ ਜਰੂਰਤ ਹੈ ਅਤੇ ਉਨ੍ਹਾਂ ਨੇ ਪ੍ਰਾਥਮਿਕਤਾ ਦੇ ਆਧਾਰ ਇਹ ਸਹੂਲਤਾਂ ਮਹੁਇਆ ਕਰਾਉਣ ਦਾ ਕੰਮ ਕੀਤਾ ਹੈ।

ਸ੍ਰੀ ਵਿਜ ਵੀਰਵਾਰ ਨੂੰ ਅੰਬਾਲਾ ਕੈਂਟ ਦੇ ਮਹੇਸ਼ਨਗਰ ਵਿਚ 3 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਜਗਾਧਰੀ ਰੋਡ ਤੋਂ ਬਬਿਆਲ (ਵਾਇਆ ਮਹੇਸ਼ਨਗਰ) ਤਕ ਰੋਡ ਦੇ ਨਵੀਨੀਕਰਣ ਕੰਮ ਦਾ ਨੀਂਹ ਪੱਥਰ ਰੱਖਣ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਇਹ ਢਾਈ ਕਿਲੋਮੀਟਰ ਰੋਡ ਕੰਕ੍ਰੀਟ ਦੀ ਬਣੇਗੀ ਜੋ ਕਿ 18 ਫੁੱਟ ਚੌੜੀ ਹੋਵੇਗੀ। ਉਨ੍ਹਾਂ ਨੇ ਕਾਰਜਕਰਤਾਵਾਂ ਨੂੰ ਅਪੀਲ ਕੀਤੀ ਕਿ ਉਹ ਸੜਕ ਨਿਰਮਾਣ ਦੌਰਾਨ ਇਸ ਦੀ ਗੁਣਵੱਤਾ ਦਾ ਜਰੂਰੀ ਧਿਆਨ ਰੱਖਣ। ਇਸ ਤੋਂ ਪਹਿਲਾਂ ਪ੍ਰੋਗ੍ਰਾਮ ਸਥਾਨ ‘ਤੇ ਪਹੁੰਚਣ ‘ਤੇ ਵੱਡੀ ਗਿਣਤੀ ਵਿਚ ਭਾਜਪਾ ਕਾਰਜਕਰਤਾਵਾਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਗ੍ਰਹਿ ਮੰਤਰੀ ਅਨਿਲ ਵਿਜ ਦਾ ਸਵਾਗਤ ਕੀਤਾ ਗਿਆ।

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਕੈਂਟ ਵਿਚ ਨਗਰ ਪਰਿਸ਼ਦ ਵੱਲੋਂ 65.38 ਕਰੋੜ ਦੀ ਲਾਗਤ ਨਾਲ 260 ਸੜਕਾਂ ਬਣਾਈਆਂ ਜਾ ਰਹੀਆਂ ਹਨ ਜਦੋਂ ਕਿ ਪੀਡਬਲਿਯੂਡੀ ਵੱਲੋਂ 42.15 ਕਰੋੜ ਰੁਪਏ ਦੀ ਲਾਗਤ ਨਾਲ 14 ਸੜਕਾਂ ਬਣਾਈਆਂ ਜਾ ਰਹੀਆਂ ਹਨ। ਦੋਵਾਂ ਵਿਭਾਗ ਵੱਲੋਂ ਕੁੱਲ 90.87 ਕਿਲੋਮੀਟਰ ਲੰਬੀ ਸੜਕਾਂ ਦਾ ਨਿਰਮਾਣ ਕੈਂਟ ਵਿਚ ਕੀਤਾ ਜਾਵੇਗਾ। ਸ੍ਰੀ ਵਿਜ ਨੇ ਦਸਿਆ ਕਿ ਕੈਂਟ ਵਿਚ ਸੀਵਰੇਜ ਪਾਉਣ ਦਾ ਕੰਮ ਪਹਿਲਾਂ ਤੋਂ ਚੱਲ ਰਿਹਾ ਸੀ, ਹੁਣ ਸੀਵਰੇਜ ਪਾਉਣ ਦੇ ਬਾਅਦ ਸੜਕਾਂ ਦੇ ਨਵੀਨੀਕਰਣ ਦੇਕੰਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਕੈਂਟ ਵਿਚ ਕਈ ਹੋਰ ਸੜਕਾਂ ਦੇ ਨਿਰਮਾਣ ਕੰਮ ਟੈਂਡਰ ਹੋਣ ‘ਤੇ ਸ਼ੁਰੂ ਕੀਤੇ ਜਾਣਗੇ।

ਬਿਜਲੀ, ਪਾਣੀ ਤੇ ਹੋਰ ਮੁੱਢਲੀ ਸਹੂਲਤਾਂ ਨੂੰ ਕੈਂਟ ਵਿਚ ਉਪਲਬਧ ਕਰਵਾਇਆ – ਗ੍ਰਹਿ ਮੰਤਰੀ ਅਨਿਲ ਵਿਜ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਮੁੱਢਲੀ ਸਹੂਲਤਾਂ ਨੁੰ ਉਪਲਬਧ ਕਰਵਾਉਣਾ ਉਨ੍ਹਾਂ ਦੀ ਪ੍ਰਾਥਮਿਕਤਾਵਾਂ ਵਿਚ ਸ਼ਾਮਿਲ ਹੈ। ਬਿਜਲੀ ਦੇ ਲਈ ਉਨ੍ਹਾਂ ਨੇ ਤੇਪਲਾ ਵਿਚ ਹਬ-ਸਟੇਸ਼ਨ ਅਤੇ ਬਾਕੀ ਹਰਿਆਣਾ ਤੋਂ ਕੈਂਟ ਵਿਚ ਬਿਜਲੀ ਸਪਲਾਈ ਜੁੜਵਾਈ। ਪੇਯਜਲ ਲਈ 18 ਕਿਲੋਮੀਟਰ ਦੂਰ ਤੋਂ ਨਹਿਰੀ ਪਾਣੀ ਸਹੂਲਤ ਉਪਲਬਧ ਕਰਵਾਈ। ਹੁਣ ਨਗਰ ਪਰਿਸ਼ਦ ਖੇਤਰ ਵਿਚ ਪਿੰਡਾਂ ਦੇ ਜੁੜਨ ਨਾਲ ਇਕ ਨਵੀ ਨਹਿਰੀ ਪਾਇਲਲਾਇਨ ਪਾਈ ਜਾ ਰਹੀ ਹੈ ਅਤੇ ਕੈਂਟ ਦੇ ਆਖੀਰੀ ਛੋਰ ਕਲਰੇਹੜੀ ਦੇ ਆਖਰੀ ਮਕਾਨ ਤਕ ਦੂਜੀ ਮੰਜਿਲ ‘ਤੇ ਪਾਣੀ ਬਿਨ੍ਹਾਂਮੋਟਰ ਦੇ ਪਾਣੀ ਪਹੁੰਚੇ ਇਸ ‘ਤੇ ਕੰਮ ਕੀਤਾ ਜਾ ਰਿਹਾ ਹੈ।

ਨੱਪ ਖੇਤਰ ਵਿਚ ਮਹੇਂਦਰਗੜ੍ਹ ਡ੍ਰੇਨ ਨੂੰ ਪੱਕਾ ਕਰਵਾਉਣਾ ਮੰਜੂਰੀ ਕਰਵਾਇਆ – ਮੰਤਰੀ ਅਨਿਲ ਵਿਜ

ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪਿਛਲੇ ਦਿਲਾਂ ਹੋਈ ਫਲੱਡ ਕੰਟਰੋਲ ਮੀਟਿੰਗ ਵਿਚ ਉਨ੍ਹਾਂ ਨੇ ਕੈਂਟ ਮਹੇਸ਼ਨਗਬ ਡ੍ਰੇਨ ਨੂੰ ਨੱਪ ਖੇਤਰ ਵਿਚ ਪੱਕਾ ਕਰਨਾ ਮੰਜੂਰ ਕਰਵਾਇਆ। ਉਨ੍ਹਾਂ ਨੇ ਦਸਿਆ ਕਿ ਸਿੰਚਾਈ ਵਿਭਾਗ ਵੱਲੋਂ ਆਪਣੇ ਖੇਤਰ ਵਿਚ ਡ੍ਰੇਨ ਨੂੰ ਪੱਕਾ ਕੀਤਾ ਜਾ ਚੁੱਕਾ ਹੈ ਜਦੋਂ ਕਿ ਨੱਪ ਖੇਤਰ ਵਿਚ ਇਹ ਕੰਮ ਰਹਿ ਗਿਆ ਸੀ ਜਿਸ ਨੂੰ ਹੁਣ ਮੰਜੂਰ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਭਵਿੱਖ ਵਿਚ ਮਸ਼ੀਨ ਨਾਲੇ ਵਿਚ ਉਤਰ ਕੇ ਸਫਾਈ ਕਰੇਗੀ ਜਿਸ ਨਾਲ ਬਿਹਤਰ ਢੰਗ ਨਾਲ ਸਫਾਈ ਹੋ ਸਕੇਗੀ। ਇਸੀ ਤਰ੍ਹਾ ਟਾਂਗਰੀ ਨਦੀ ਦੇ ਇੰਡਸਟਰੀ ਏਰਿਆ ਵੱਲ ਦੇ ਬੰਨ੍ਹ ਨੂੰ ਵੀ ਪੱਕਾ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਟਾਂਗਰੀ ਨਦੀ ਦੀ 10-10 ਫੁੱਟ ਡੁੰਘਾਈ ਕੀਤੀ ਜਾਵੇਗੀ। ਫਲੱਡ ਕੰਟਰੋਲ ਦੀ ਮੀਟਿੰਗ ਵਿਚ ਇਸ ਕੰਮ ਲਈ 22 ਕਰੋੜ ਰੁਪਏ ਦੀ ਰਕਮ ਮੰਜੂਰ ਕਰਵਾਈ ਗਈ ਹੈ।

ਸਦਰ ਦੀ ਤਰਜ ‘ਤੇ ਕੈਂਟ ਦੇ ਹੋਰ ਖੇਤਰਾਂ ਵਿਚ ਸਟ੍ਰਾਮ ਵਾਟਰ ਪਾਇਪ ਪਾਉਣ ਲਈ ਪ੍ਰਪੋਜਲ – ਅਨਿਲ ਵਿਜ

ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਸਦਰ ਖੇਤਰ ਵਿਚ ਪਾਈ ਗਈ ਸਟ੍ਰਾਮ ਵਾਟਰ ਪਾਇਪ ਲਾਇਨ ਦੀ ਤਰਜ ‘ਤੇ ਕੈਂਟ ਵਿਚ ਹੋਰ ਥਾਵਾਂ ‘ਤੇ ਵੀ ਇਹ ਪਾਇਪ ਲਾਇਨ ਪਾਈ ਜਾ ਸਕੇ, ਇਸ ਦੇ ਲਈ ਪ੍ਰਪੋਜਲ ਤਿਆਰ ਕੀਤਾ ਅਿਗਾ ਹੈ। ਉਨ੍ਹਾਂ ਦਾ ਯਤਨ ਹੈ ਕਿ ਸ਼ਹਿਰ ਦੀ ਕੋਈ ਵੀ ਨਾਲੀ ਖਾਲੀ ਨਾ ਹੋਵੇ। ਸੀਵਰੇਜ ਸਾਰੇ ਸ਼ਹਿਰ ਦਾ ਮੰਜੂਰ ਕੀਤਾ ਗਿਆ ਹੈ। ਇਕ ਕੰਪਨੀ ਵੱਲੋਂ ਇਸ ਕਾਰਜ ਨੂੰ ਕੀਤਾ ਵੀ ਗਿਆ ਹੈ, ਜਲਦੀ ਹੀ ਜਿੱਥੇ ਸੀਵਰੇਜ ਪਾਉਣ ਦਾ ਕੰਮ ਬਾਕੀ ਬਚਿਆ ਹੈ ਉਸ ਨੂੰ ਵੀ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਵੱਡੇ ਪ੍ਰੋਜੈਕਟਾਂ ‘ਤੇ ਕੰਮ ਚੱਲ ਹੀ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਜਿਆਦਾਤਰ ਨੂੰ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਨੇ ਇਹ ਦਸਿਆ ਕਿ ਕੈਂਟ ਵਿਚ ਸਫਾਈ ਵਿਵਸਥਾ ਦਰੁਸਤ ਕਰਨ ਲਈ ਜਲਦੀ ਵਾਈ ਕਮੇਟੀਆਂ ਵੀ ਬਣਾਈ ਜਾਵੇਗੀ। ਇਸ ਮੌਕੇ ‘ਤੇ ਏਸਡੀਏਮ ਸਤਿੰਦਰ ਸਿਵਾਚ, ਡੀਏਸਪੀ ਆਸ਼ੀਸ਼ ਚੌਧਰੀ ਦੇ ਨਾਲ-ਨਾਲ ਭਾਜਪਾ ਪਾਰਟੀ ਦੇ ਹੋਰ ਅਧਿਕਾਰੀ ਤੇ ਮਾਣਯੋਗ ਲੋਕ ਮੌਜੂਦ ਰਹੇ।

ਗੁਰੂਗ੍ਰਾਮ ਵਿਚ ਸਥਾਪਿਤ ਹੋਵੇਗਾ ਆਈਆਈਏਮ ਰੋਹਤਕ ਦਾ ਵਿਸਤਾਰ-ਪਰਿਸਰ – ਮੁੱਖ ਸਕੱਤਰ

ਚੰਡੀਗੜ੍ਹ, 16 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਆਈਆਈਏਮ ਰੋਹਤਕ ਵੱਲੋਂ ਗੁਰੂਗ੍ਰਾਮ ਵਿਚ ਇਕ ਵਿਸਤਾਰ ਪਰਿਸਰ ਸਥਾਪਿਤ ਕਰਨ ‘ਤੇ ਖੁਸ਼ੀ ਜਾਹਰ ਕਰਦੇ ਹੋਏ ਕਿਹਾ ਕਿ ਇਹ ਰਣਨੀਤਕ ਪਹਿਲ ਨਾ ਸਿਰਫ ਵਿਦਿਅਕ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਰਣਨੀਤਿਕ ਪਹਿਲ ਨਾ ਸਿਰਫ ਵਿਦਿਅਕ ਮੌਕਿਆਂ ਨੂੰ ਵਧਾਏਗੀ ਸਗੋ ਆਰਥਕ ਅਤੇ ਬੌਧਿਕ ਵਿਕਾਸ ਵਿਚ ਵੀ ਮਹਤੱਵਪੂਰਨ ਯੋਗਦਾਨ ਦਵੇਗੀ।

ਸ੍ਰੀ ਕੌਸ਼ਲ ਅੱਜ ਆਈਆਈਏਮ ਰੋਹਤਕ ਦੇ 15ਵੇਂ ਸਥਾਪਨਾ ਦਿਵਸ ‘ਤੇ ਵਰਚੂਅਲੀ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾਨ ਦੀ ਏਕੀਕ੍ਰਿਤ ਪ੍ਰੋਗ੍ਰਾਮਾਂ ਨੂੰ ਅੱਗੇ ਵਧਾਉਣ ਤੋਂ ਲੈ ਕੇ ਖੇਡ ਪ੍ਰਬੰਧਨ ਪੀਜੀ ਪ੍ਰੋਗ੍ਰਾਮ ਵਰਗੇ ਵਿਲੱਚਖਣ ਉਦਯੋਗ ਸਥਾਪਿਤ ਕਰਨ ਪ੍ਰਬੰਧਨ ਸਿਖਿਆ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਮਹਤੱਵਪੂਰਨ ਭੁਮਿਕਾ ਹੈ।

ਮੁੱਖ ਸਕੱਤਰ ਨੇ ਕਿਹਾ ਕਿ ਆਈਆਈਏਮ ਸਰਕਾਰੀ ਸੰਸਥਾਨਾਂ ਵਿਚ ਵਿਗਿਆਨਕ ਪ੍ਰਬੰਧਨ ਸਿਦਾਂਤਾਂ ਨੂੰ ਪ੍ਰੋਤਸਾਹਨ ਦੇਣ ਵਿਚ ਸਹਾਇਕ ਰਹੇ ਹਨ। ਵਿਦਿਅਕ ਪ੍ਰੋਗ੍ਰਾਮਾਂ ਅਤੇ ਖੋਜ ਪਹਿਲਾਂ ਰਾਹੀਂ ਇੰਨ੍ਹਾਂ ਸੰਸਥਾਨਾਂ ਨੇ ਲੋਕ ਸੇਵਕਾਂ ਨੂੰ ਆਧੁਨਿਕ ਪ੍ਰਬੰਧਨ ਤਕਨੀਕ ਵਿਚ ਸਿਖਿਆ ਕੀਤਾ ਹੈ, ਉਨ੍ਹਾਂ ਨੇ ਕੁਸ਼ਲਤਾ ਵਧਾਉਣ, ਪ੍ਰਕ੍ਰਿਆਵਾਂ ਨੂੰ ਸਹੀ ਵਿਵਸਕਾ ਕਰਨ ਅਤੇ ਸੂਚਿਤ, ਡੇਟਾ ਸੰਚਾਲਿਤ ਫੈਸਲਾ ਲੈਣ ਲਈ ਮਜਬੂਤ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਖੋਜ ਅਤੇ ਮਸ਼ਵਰਾ ਵਿਚ ਸਰਕਾਰੀ ਏਜੰਸੀਆਂ ਦੇ ਨਾਲ ਆਈਆਈਏਮ ਦੇ ਸਹਿਯੋਗ ਨੇ ਪਬਲਿਕ ਪ੍ਰਸਾਸ਼ਨ ਵਿਚ ਆਧੁਨਿਕ ਪ੍ਰਬੰਧਨ ਪੱਦਤੀਆਂ ਦੇ ਏਕੀਕਰਣ ਦੀ ਸਹੂਲਤ ਪ੍ਰਦਾਨ ਕੀਤੀ ਹੈ, ਜੋ ਕਾਰਪੋਰੇਟ ਖੇਤਰ ਤੋਂ ਪੂਰੇ ਵੱਧ ਪ੍ਰਭਾਵੀ ਅਤੇ ਜਵਾਬਦੇਹਸ਼ਾਸਨ ਪ੍ਰਥਾਵਾਂ ਵਿਚ ਯੋਗਦਾਨ ਦੇ ਰਹੇ ਹਨ।

ਇਸ ਮੌਕੇ ‘ਤੇ ਆਈਆਈਏਮ ਰੋਹਤਕ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਸ੍ਰੀ ਕੌਸ਼ਲ ਨੇ ਉਨ੍ਹਾਂ ਤੋਂ ਵਿਦਿਆਰਥੀਆਂ ਦੀ ਤਕਨੀਕਕੀ ਮਾਹਰਤਾ ਅਤੇ ਭਾਵਨਾਤਮਕ ਬੁੱਧੀਮਤਾ ਦੋਵਾਂ ਨੂੰ ਵਧਾਉਣ ਲਈ ਇਕ ਸਾਂਝਾ ਪ੍ਰਤੀਬੱਧਤਾ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ। ਇਹ ਸਮੂਹਿਕ ਯਤਨ ਉਨ੍ਹਾਂ ਨੇ ਨਾ ਸਿਰਫ ਕੁਸ਼ਲ ਪ੍ਰਬੰਧਕਾਂ ਵਜੋ ਐਕਸੀਲੈਂਸ ਪ੍ਰਾਪਤ ਕਰਨ ਲਈ ਜਰੂਰੀ ਕੌਸ਼ਲ ਨਾਲ ਲੈਸ ਕਰੇਗਾ, ਸਗੋ ਵਿਸ਼ਵ ਵਪਾਰ ਪਰਿਦ੍ਰਿਸ਼ ਦੀ ਜਟਿਲਤਾਵਾਂ ਨੂੰ ਸਮਝਣ ਲਈ ਸਹਾਇਕ ਸਾਬਤ ਹੋਵੇਗਾ।

ਮੁੱਖ ਸਕੱਤਰ ਨੇ ਕਿਹਾ ਕਿ ਉਦਮਤਾ ਨੂੰ ਪ੍ਰੋਤਸਾਹਨ ਦੇਣ ਅਤੇ ਮਹਿਲਾਵਾਂ ਨੂੰ ਮਜਬੂਤ ਕਰਨ ਲਈ ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਯੁਵਾ ਉਦਮਤਾ ਯੋਜਨਾ ਅਤੇ ਹਰਿਆਣਾ ਮਾਤਰਸ਼ਕਤੀ ਉਦਮਤਾ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਏਮਵਾਈਯੂਵਾਈ ਯੁਵਾ ਉਦਮਤਾ ਨੂੰ ਨਵੇਂ ਕਾਰੋਬਾਰ ਨੂੰ ਸਥਾਪਿਤ ਕਰਨ ਲਈ ਆਉਣ ਵਾਲੀ ਲਾਗਤ ‘ਤੇ 25 ਫੀਸਦੀ ਸਬਸਿਡੀ, ਜਿਸ ਦੀ ਵੱਧ ਤੋਂ ਵੱਧ ਸੀਮਾ 10 ਲੱਖ ਰੁਪਏ ਹੈ, ਉਪਲਬਧ ਕਰਵਾਉਂਦੀ ਹੈ। ਉਨ੍ਹਾਂ ਨੇ ਇਹ ਵੀ ਬਣਾਇਆ ਕਿ ਸੂਬਾ ਸਰਕਾਰ ਨੇ ਸਟਾਰਟਅੱਪ ਨੀਤੀ ਵੀ ਸ਼ੁਰੂ ਕੀਤੀ ਹੈ ਜੋ ਵਿਆਪਕ ਢਾਂਚਾਗਤ ਲਾਭ, ਸ਼ੁਰੂਆਤੀ ਫੰਡਿੰਗ ਅਤੇ ਸੈਂਟਰਸ਼ਿਪ ਸਮੇਤ ਕਈ ਤਰ੍ਹਾ ਦੇ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। ਇਹ ਨੀਤੀ ਰੈਗੂਲੇਟਰੀ ਪ੍ਰਕ੍ਰਿਆ ਨੂੰ ਵੀ ਸਹੀ ਵਿਵਸਥਾ ਨਾਲ ਕਰਦੀ ਹੈ, ਸਟਾਰਟਅੱਪ ਦੇ ਵਿਕਾਸ ਅਤੇ ਸਫਲਤਾ ਦੇ ਲਈ ਅਨੁਕੂਲ ਵਾਤਾਵਰਣ ਨੂੰ ਪ੍ਰੋਤਸਾਹਨ ਦਿੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਸੰਚਾਲਿਤ ਹਰਿਆਣਾ ਮਾਤਰਸ਼ਕਤੀ ਉਦਮਤਾ ਯੋਜਨਾ ਇਕ ਪਹਿਲ ਹੈ ਜੋ ਮਹਿਲਾ ਉਦਮੀਆਂ ਨੂੰ ਵਿਆਪਕ ਸਹਾਇਕਤਾ ਪ੍ਰਦਾਨ ਕਰਦੀ ਹੈ, ਜਿਸ ਵਿਚ ਵਿੱਤੀ ਸਹਾਇਤਾ, ਸਿਖਲਾਈ ਪ੍ਰੋਗ੍ਰਾਮ ਅਤੇ ਜਰੂਰੀ ਬੁਨਿਆਦੀ ਢਾਂਚਾ ਤਕ ਪਹੁੰਚ ਸ਼ਾਮਿਲ ਹੈ।

ਇਸ ਮੌਕੇ ‘ਤੇ ਡਾ. ਲਾਲ ਪੈਥ ਲੈਬਸ ਦੇ ਚੇਅਰਮੇਨ ਅਤੇ ਪ੍ਰਬੰਧ ਨਿਦੇਸ਼ਕ ਡਾ. ਅਰਵਿੰਦ ਲਾਲ, ਆਈਆਈਏਮ ਰੋਹਤਕ ਦੇ ਨਿਦੇਸ਼ਕ ਪ੍ਰੋਫੈਸਰ ਧੀਰਜ ਸ਼ਰਮਾ ਨੇ ਵੀ ਵਿਚਾਰ ਪ੍ਰਗਟ ਕੀਤੇ।

Share