ਹਰਿਆਣਾ ਵਿਚ ਕਾਰੋਬਾਰ ਸੰਸਥਾਨਾਂ ਵਿਚ ਗ੍ਰਾਹਕਾਂ ਨੂੰ ਹੁੱਕਾ ਪਰੋਸਣ ‘ਤੇ ਪੂਰੀ ਪਾਬੰਦੀ – ਮੁੱਖ ਮੰਤਰੀ.
ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੂਰੇ ਸੂਬੇ ਵਿਚ ਹੋਟਲ, ਰੇਸਤਰਾਂ, ਬਾਰ ਅਤੇ ਵਪਾਰਕ ਸੰਸਥਾਨਾਂ ਵਿਚ ਗ੍ਰਾਹਕਾਂ ਨੂੰ ਹੁੱਕਾ ਪਰੋਸਨ ‘ਤੇ ਵਿਆਪਕ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਰੋਕ ਗ੍ਰਾਮੀਣ ਇਲਾਕਿਆਂ ਵਿਚ ਇਸਤੇਮਾਲ ਹੋਣ ਵਾਲੇ ਪਰੰਪਰਾਗਤ ਹੁੱਕੇ ‘ਤੇ ਲਾਗੂ ਨਹੀਂ ਹੋਵੇਗੀ।
ਮੁੱਖ ਮੰਤਰੀ ਨੇ ਅੱਜ ਦਾਨਵੀਰ ਕਰਣ ਦੀ ਨਗਰੀ ਕਰਨਾਲ ਵਿਚ ਨਸ਼ਾ ਮੁਕਤੀ ਮੁਹਿੰਮ ਦੇ ਤਹਿਤ ਰਾਜ ਪੱਧਰੀ ਸਾਈਕਲੋਥੋਨ ਸਾਈਕਲ ਰੈਲੀ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਇਹ ਐਲਾਨ ਕੀਤਾ।
ਮੁੱਖ ਮੰਤਰੀ ਨੇ ਸਾਈਕਲੋਥੋਨ ਦੌਰਾਨ 25 ਦਿਨਾਂ ਤਕ ਅਣਥੱਕ ਯਤਨ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪ੍ਰਤੀ ਧੰਨਵਾਦ ਪ੍ਰਗਟਾਉਂਦੇ ਹੋਏ ਐਲਾਨ ਕੀਤਾ ਕਿ ਸਾਰੇ 250 ਪ੍ਰਤੀਭਾਗੀ ਕਰਮਚਾਰੀਆਂ ਨੂੰ ਡੀਜੀਪੀ ਹਰਿਆਣਾ ਤੋਂ ਕਲਾਸ-1 ਪ੍ਰਸ਼ਸਤੀ ਪ੍ਰਮਾਣ ਪੱਤਰ ਮਿਲੇਗਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਇੰਨਾਂ ਸਮਰਪਿਤ ਪੁਲਿਸ ਕਰਮਚਾਰੀਆਂ ਲਈ ਪੰਜ ਦਿਨ ਦੀ ਛੁੱਟੀ ਦਾ ਵੀ ਐਲਾਨ ਕੀਤਾ।
ਸਾਈਕਲ ਚਲਨ ਨੂੰ ਪ੍ਰ੍ਰੋਤਸਾਹਨ ਦੇਣ ਅਤੇ ਵਾਤਾਵਰਣ -ਅਨੁਕੁਲ ਟ੍ਰਾਂਸਪੋਰਟ ਨੂੰ ਪ੍ਰੋਤਸਾਹਤ ਕਰਨ ਲਈ ਸ੍ਰੀ ਮਨੋਹਰ ਲਾਲ ਨੇ ਇਹ ਵੀ ਐਲਾਨ ਕੀਤਾ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਅਤੇ ਵਿਅਕਤੀਆਂ ਨੂੰ ਆਵਾਸ ਸਹੂਲਤਾਂ ਪ੍ਰਦਾਨ ਕਰਨ ਵਾਲਾ ਕੋਈ ਵੀ ਲਾਇਸੇਂਸ ਪ੍ਰਾਪਤ ਬਿਲਡਰ ਸੰਪਤੀ ਰਜਿਸਟਰੀ ਦੇ ਨਾਲ ਸੰਪਤੀ ਦੇ ਮਾਲਿਕ ਨੂੰ ਇਕ ਸਾਈਕਲ ਉਪਹਾਰ ਵਿਚ ਦਵੇਗੀ। ਅਜਿਹੇ ਮਾਮਲਿਆਂ ਵਿਚ ਜਿੱਥੇ ਲਾਭਕਾਰ ਦੇ ਕੋਲ ਪਹਿਲਾਂ ਤੋਂ ਹੀ ਸਾਈਕਲ ਹੈ, ਏਚਏਸਵੀਪੀ ਜਾਂ ਬਿਲਡਰ ਸਾਈਕਲ ਦੇ ਬਦਲੇ ਵਿਚ 3000 ਰੁਪਏ ਦਵੇਗਾ।
ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ 1 ਸਤੰਬਰ, 2023 ਨੂੰ ਨਸ਼ੀਲੀ ਦਵਾਈਆਂ ਦੀ ਗਲਤ ਵਰਤੋ ਦੇ ਖਿਲਾਫ ਸਾਈਕਲੋਥੋਨ ਨੂੰ ਹਰੀ ਝੰਡੀ ਦਿਖਾਈ ਸੀ ਅਤੇ ਅੱਜ, ਸਾਈਕਲ ਰੈਲੀ ਉੱਥੇ ਹੀ ਖਤਮ ਹੋ ਗਈ ਜਿੱਥੋਂ ਸ਼ੁਰੂ ਹੋਈ ਸੀ। ਉਨ੍ਹਾਂ ਨੇ ਹਿੱਸਾ ਲੈਣ ਵਾਲੇ ਨੌਜੁਆਨਾਂ ਦੇ ਪਤੀ ਵੀ ਧੰਨਵਾਦ ਪ੍ਰਗਟਾਇਆ ਅਤੇ ਨਸ਼ੀਲੀ ਦਵਾਈਆਂ ਦੀ ਲੱਤ ਤੋਂ ਨਜਿਠਣ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਤੁਹਾਡਾ ਸਮਰਪਣ ਯੁਵਾ ਪੀੜੀ ਲਈ ਇਕ ਪ੍ਰੇਰਣਾਦਾਇਕ ਉਦਾਹਰਣ ਪੇਸ਼ ਕਰਦਾ ਹੈ।
ਸ੍ਰੀ ਮਨੋਹਰ ਲਾਲ ਨੇ ਪ੍ਰੋਗ੍ਰਾਮ ਵਿਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਦੀ ਸਨਮਾਨਜਨਕ ਮੌਜੂਦਗੀ ‘ਤੇ ਚਾਨਣ ਪਾਇਆ ਅਤੇ ਰਾਜ ਦੇ ਨਸ਼ਾਮੁਕਤੀ ਯਤਨਾਂ ਵਿਚ ਅਧਿਆਤਮਕ ਸੰਤਾਂ ਦੇ ਸਮਰਥਨ ਦੇ ਮਹਤੱਵ ਨੂੰ ਵੀ ਰੇਖਾਂਕਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਾਈਕਲੋਥੋਨ, ਜਿਸ ਨੇ ਆਪਣੀ ਯਾਤਰਾ ਦੌਰਾਨ ਲਗਭਗ 2000 ਕਿਲੋਮੀਟਰ ਦੀ ਦੁਰੀ ਤੈਅ ਕੀਤੀ ਹੈ, ਨਸ਼ੀਲੀ ਦਵਾਈਆਂ ਦੀ ਲੱਤ ਦੇ ਹਾਨੀਕਾਰਕ ਪ੍ਰਭਾਵਾਂ ਦੇ ਬਾਰੇ ਵਿਚ ਜਾਗਰੁਕਤਾ ਵਧਾਉਣ ਲਈ ਇਕ ਸ਼ਕਤੀਸ਼ਾਲੀ ਮੰਚ ਵਜੋ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜੋਰ ਦਿੱਤਾ ਕਿ ਭਲੇ ਹੀ ਸਾਈਕਲੋਥੋਨ ਦਾ ਸਮਾਪਨ ਹੋ ਗਿਆ ਹੈ, ਨਸ਼ੀਲੀ ਦਵਾਈਆਂ ਦੀ ਲੱਤ ਦੇ ਖਿਲਾਫ ਲੜਾਈ ਹੁਣੀ ਖਤਮ ਨਹੀਂ ਹੋਈ ਹੈ, ਅਤੇ ਇਸ ਸਮਾਜਿਕ ਬੁਰਾਈ ਨੂੰ ਪੂਰੀ ਤਰ੍ਹਾ ਨਾਲ ਖਤਮ ਕਰਨ ਲਈ ਪਬਲਿਕ ਜਾਗਰੁਕਤਾ ਦੇ ਯਤਨ ਘੱਟ ਤੋਂ ਘੱਟ ਇਕ ਸਾਲ ਤਕ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਨੇ ਸਮੂਹਿਕ ਕਾਰਵਾਈ ਦੇ ਮਹਤੱਵ ਨੂੰ ਵੀ ਦੋਹਰਾਇਆ ਅਤੇ ਕਿਹਾ ਕਿ ਨਸ਼ੀਲੀ ਦਵਾਈਆਂ ਦੀ ਲੱਤ ਦੇ ਖਿਲਾਫ ਲੜਾਈ ਵਿਚ ਪੂਰੇ ਸਮਾਜ ਨੂੰ ਇਕਜੁੱਟ ਹੋਣ ਦੀ ਜਰੂਰਤ ਹੈ। ਸਰਕਾਰ ਰੋਕਥਾਮ , ਪੁਰਨਵਾਸ ਅਤੇ ਸਖਤ ਬਦਲਾਅ ਉਪਾਆਂ ‘ਤੇ ਧਿਆਨ ਦੇਣ ਦੇ ਨਾਲ ਇਸ ਮੁੱਦੇ ਨੂੰ ਵਿਆਪਕ ਰੂਪ ਨਾਲ ਸੰਬੋਧਿਤ ਕਰਨ ਲਈ ਪ੍ਰਤੀਬੱਧ ਹੈ।
ਮੁੱਖ ਮੰਤਰੀ ਨੇ ਅਵੈਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿਕਰੀ ਨਾਲ ਨਜਿਠਣ ਲਈ ਹਰਿਆਣਾ ਪੁਲਿਸ ਵੱਲੋਂ ਚੁੱਕੇ ਗਏ ਸਰਗਰਮ ਕਦਮਾਂ ‘ਤੇ ਵੀ ਚਾਨਣ ਪਾਇਆ, ਜਿਸ ਵਿਚ ਨਸ਼ੀਲੀ ਦਵਾਈਆਂ ਦੇ ਪੀੜਤਾਂ ਅਤੇ ਨਸ਼ੀਲੀ ਦਵਾਈਆਂ ਦੇ ਤਸਕਰਾਂ ‘ਤੇ ਰਾਜਵਿਆਪੀ ਡੇਟਾ ਇਕੱਠਾ ਕਰਨ ਲਈ ਯਤਨ ਨਾਮਕ ਇਕ ਮੋਬਾਇਲ ਏਪ ਦਾ ਵਿਕਾਸ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ, ਨਸ਼ੀਲੀ ਦਵਾਈਆਂ ਦੇ ਵਪਾਰ ਨਾਲ ਸਬੰਧਿਤ ਅਪਰਾਧਿਕ ਗਤੀਵਿਧੀਆਂ ਦੀ ਨਿਗਰਾਨੀ ਲਈ ਇਕ ਸੈਂਟਰਲਾਇਜਡ ਰਾਜ ਡੇਟਾਬੇਸ ਬਨਾਉਣ ਲਈ ਹਾਕ ਨਾਮਕ ਇਕ ਸਫਾਟਵੇਅਰ ਬਣਾਇਆ ਗਿਆ ਹੈ।
ਉਨ੍ਹਾਂ ਨੇ 5 ਮਈ ਨੁੰ ਸ਼ੁਰੂ ਕੀਤੀ ਗਈ ਸੂਬਾ ਕਾਰਜ ਯੋਜਨਾ ‘ਤੇ ਚਾਨਣ ਪਾਇਆ, ਜਿਸ ਵਿਚ ਤਿੰਨ ਘਟਕ ਸ਼ਾਮਿਲ ਹਨ, ਇਕ ਜਨ ਜਾਗਰੁਕਤਾ ਮੁਹਿੰਮ, ਨਸ਼ਾ ਮੁਕਤੀ ਅਤੇ ਪੁਨਰਵਾਸ ਅਤੇ ਨਸ਼ੀਲੀ ਦਵਾਈਆਂ ਦੇ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਯੁਵਾ ਉਰਜਾ ਨੂੰ ਰਚਨਾਤਮਕ ਕੰਮਾਂ ਵਿਚ ਲਗਾਉਣ ‘ਤੇ ਵੀ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿਸ ਵਿਚ ਮਾਨਸਿਕ ਅਤੇ ਸ਼ਰੀਰਿਕ ਭਲਾਈ ਨੂੰ ਪ੍ਰੋਤਸਾਹਨ ਦੇਣ ਲਈ ਖੇਡ ਸਭਿਆਚਾਰ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ੀਲੀ ਦਵਾਈਆਂ ਦੀ ਲਤ ਨਾਲ ਨਜਿਠਣ ਲਈ ਕਈ ਉਪਾਅ ਕੀਤੇ ਹਨ, ਜਿਨ੍ਹਾਂ ਵਿਚ ਅੰਤਰ-ਰਾਜ ਡਰੱਗ ਸਕੱਤਰੇਤ ਦੀ ਸਥਾਪਨਾ, ਨਸ਼ਾ ਮੁਕਤੀ ਕੇਂਦਰ ਖੋਲਣਾ ਅਤੇ ਉਪਚਾਰ ਅਤੇ ਸੁਝਾਅ ਸਹੂਲਤਾਂ ਨੂੰ ਮਜਬੂਤ ਕਰਨਾ ਸ਼ਾਮਿਲ ਹੈ।
ਮੁੱਖ ਮੰਤਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਊਹ ਨਸ਼ੇ ਦੇ ਹਾਨੀਕਾਰਨ ਪ੍ਰਭਾਵਾਂ ਦੇ ਬਾਰੇ ਵਿਚ ਜਾਗਰੁਕਤਾ ਵਧਾਉਣ ਅਤੇ 9050891508 ਡਾਇਲ ਕਰ ਕੇ ਪੁਲਿਸ ਨੂੰ ਨਸ਼ੀਲੀ ਦਵਾਈਆਂ ਦੀ ਵਿਕਰੀ ਖਰੀਦ ਅਤੇ ਖਪਤਕਾਰ ਬਾਰੇ ਵਿਚ ਸੂਚਿਤ ਕਰਨ। ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ‘ਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ, ਸਾਂਸਦ ਸੰਜੈ ਭਾਟਿਆ, ਵਿਧਾਇਕ ਰਾਮਕੁਮਾਰ ਕਸ਼ਯਪ, ਹਰਵਿੰਦਰ ਕਲਿਆਣ, ਧਰਮਪਾਲ ਗੋਂਦਰ ਅਤੇ ਹੋਰ ਵੀ ਮੌਜੂਦ ਸਨ।
ਜਿਲ੍ਹਾ ਯਮੁਨਾਨਗਰ ਨੁੰ ਮਿਲੀ ਵੱਡੀ ਸੌਗਾਤ, ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਡ ਪਾਂਜੂਪੁਰ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਕੰਮ ਦਾ ਕੀਤਾ ਉਦਘਾਟਨ
ਲਗਭਗ 1200 ਕਰੋੜ ਰੁਪਏ ਦੀ ਲਾਗਤ ਨਾਲ 30 ਮਹੀਨੇ ਵਿਚ ਬਣ ਕੇ ਤਿਆਰ ਹੋਵੇਗਾ ਮੈਡੀਕਲ ਕਾਲਜ
ਸੂਬੇ ਵਿਚ ਡਾਕਟਰਾਂ ਦੀ ਕਮੀ ਨੁੰ ਪੂਰਾ ਕਰਣਗੇ ਹਰ ਜਿਲ੍ਹੇ ਵਿਚ ਬਨਣ ਵਾਲੇ ਮੈਡੀਕਲ ਕਾਲਜ – ਮਨੋਹਰ ਲਾਲ
ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਯਮੁਨਾਨਗਰਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਪਿੰਡ ਪਾਂਜੂਪੁਰ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸਰਕਾਰੀ ਮੈਡੀਕਲ ਕਾਲਜ ਦੇ ਨਿਰਮਾਣ ਕੰਮ ਦਾ ਉਦਘਾਟਨ ਕੀਤਾ। ਲਗਭਗ 1200 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਇਸ ਮੈਡੀਕਲ ਕਾਲਜ ਨੂੰ ਲਗਭਗ 30 ਮਹੀਨੇ ਵਿਚ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਵਨ ਅਤੇ ਸਕੂਲ ਸਿਖਿਆ ਮੰਤਰੀ ਕੰਵਰਪਾਲ, ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸਰਕਾਰੀ ਕਾਲਜ ਦੀ ਲੇ-ਆਊਟ ਪ੍ਰੋਜੈਕਟ ਦਾ ਅਵਲੋਕਨ ਕੀਤਾ ਅਤੇ ਪਰਿਸਰ ਵਿਚ ਪੌਧਾ ਰੋਪਨ ਵੀ ਕੀਤਾ। ਇਸ ਦੇ ਬਾਅਦ ਮੁੱਖ ਮੰਤਰੀ ਨੇ ਮੰਤਰ ਉਚਾਰਣ ਦੇ ਵਿਚ ਸਰਕਾਰੀ ਮੈਡੀਕਲ ਕਾਲਜ ਦਾ ਭੂਮੀਪੂਜਨ ਕੀਤਾ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਮੈਡੀਕਲ ਕਾਲਜ ਪਰਿਯੋਜਨਾ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਸ ਪਰਿਯੋਜਨਾ ਤਹਤ 100 ਸੀਟਾਂ ਦਾ ਮੈਡੀਕਲ ਕਾਲਜ, 500 ਬੈਡ ਦਾ ਹਸਪਤਾਲ, ਨਰਸਿੰਗ ਕਾਲਜ ਅਤੇ ਫਿਜਿਉਥੈਰਿਪੀ ਸੰਸਥਾਨ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਪਰਿਯੋਜਨਾ ਦਾ ਐਲਾਨ ਸਾਲ 2021 ਵਿਚ ਕੀਤਾ ਗਿਆ ਸੀ ਅਤੇ ਸਾਲ 2022 ਵਿਚ ਇਸ ਕਾਲਜ ਦਾ ਨਾਂਅਕਰਣ ਕੀਤਾ ਗਿਆ ਸੀ। ਹੁਣ ਇਸ ਕਾਲਜ ਦਾ ਨਿਰਮਾਣ ਕਾਰਜ ਤੇਜੀ ਦੇ ਨਾਲ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਮਨੁੱਖ ਨੂੰ ਸਿਹਤਮੰਦ ਰਹਿਣ ਦਾ ਯਤਨ ਕਰਨਾ ਚਾਹੀਦਾ ਹੈ, ਇਸ ਦੇ ਲਈ ਨਿਯਮਤ ਰੂਪ ਨਾਲ ਯੋਗਾ , ਸੈਰ, ਸਾਈਕਲਿੰਗ ਕਰਨ ਦੇ ਨਾਲ-ਨਾਲ ਖਾਨ-ਪੀਣ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਰਾਜ ਸਰਕਾਰ ਲਗਾਤਾਰ ਸਿਹਤ ਸੇਵਾਵਾਂ ਦਾ ਵਿਸਤਾਰ ਕਰਨ ਲਈ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਖੋਲਣ ਰਹੀ ਹੈ। ਸੂਬਾ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਲੈ ਕੇ ਜਿਨ੍ਹੇ ਵੀ ਐਲਾਨ ਕੀਤੇ ਸਨ ਉਨ੍ਹਾਂ ਨੂੰ ਹੌਲੀ-ਹੌਲੀ ਪੂਰਾ ਕੀਤਾ ਜਾ ਰਿਹਾ ਹੈ। ਸਰਕਾਰ ਨੇ ਨਿਰੋਗੀ ਯੋਜਨਾ ਤਹਿਤ ਪਹਿਲੇ ਪੜਾਅ ਵਿਚ 1 ਲੱਖ 80 ਹਜਾਰ ਰੁਪਏ ਤਕ ਆਮਦਨ ਵਾਲੇ ਸੂਬੇ ਦੇ 1 ਕਰੋੜ 41 ਲੱਖ ਲੋਕਾਂ ਦੇ ਸਿਹਤ ਦੀ ਜਾਂਚ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। ਹੁਣ ਤਕ 21 ਲੱਖ ਲੋਕਾਂ ਦੇ ਸਿਹਤ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਆਉਦ ਵਾਲੇ 1.5 ਸਾਲ ਵਿਚ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਆਯੂਸ਼ਮਾਨ ਯੋਜਨਾ ਲਾਗੂ ਕੀਤੀ ਅਤੇ ਸੂਬਾ ਸਰਕਾਰ ਨੇ ਇਸ ਨੂੰ ਅੱਗੇ ਵਧਾ ਕੇ ਚਿਰਾਯੂ ਯੌਜਨਾ ਨੂੰ ਲਾਗੂ ਕੀਤਾ ਹੈ। ਸਰਕਾਰ ਨੇ ਹੁਣ ਹਾਲ ਵਿਚ ਹੀ 3 ਲੱਖ ਦੀ ਆਮਦਨ ਵਾਲੇ ਵਿਅਕਤੀ ਨੂੰ ਵੀ 1500 ਰੁਪਏ ਪ੍ਰੀਮੀਅਮ ਦੇਣ ਦੇ ਬਾਅਦ ਯੌਜਨਾ ਦਾ ਲਾਭ ਦੇਣ ਦਾ ਫੈਸਲਾ ਕੀਤਾ। ਇਸ ਯੋਜਨਾ ਤਹਿਤ 15 ਹਜਾਰ ਪਰਿਵਾਰਾਂ ਨੇ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਹੈ ਅਤੇ ਜਲਦੀ ਹੀ ਇਹ ਗਿਣਤੀ 50 ਹਜਾਰ ਪਹੁੰਚ ਜਾਵੇਗੀ।
ਇਸ ਸਰਕਾਰ ਦੇ ਕਾਰਜਕਾਲ ਵਿਚ ਮੈਡੀਕਲ ਸੇਵਾਵਾਂ ਵਿਚ ਹੋਇਆ ਹੈ ਵਾਧਾ – ਕੰਵਰਪਾਲ
ਹਰਿਆਣਾ ਦੇ ਵਨ ਅਤੇ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਪਰਿਯੋਜਨਾ ਨਾਲ ਯਮੁਨਾਨਗਰ ਦੇ ਨਾਲ-ਨਾਲ ਨੇੜੇ ਦੇ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਸੇਵਾਵਾਂ ਮਿਲ ਪਾਉਂਦਗੀਆਂ। ਇਸ ਸਰਕਾਰ ਦੇ ਕਾਰਜਕਾਲ ਵਿਚ ਮੈਡੀਕਲ ਸੇਵਾਵਾਂ ਨੂੰ ਦੁਗਣਾ ਕੀਤਾ ਗਿਆ ਹੈ ਅਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਹਲਕੇ ਵਿਚ ਵੀ 12 ਬੈਡ ਦੇ 2 ਹਸਪਤਾਲਾਂ ਨੂੰ 30-30 ਬੁੈਡ ਦੀ ਹੋਰ ਡਿਸਪੇਂਸਰੀ ਨੂੰ ਹਸਪਤਾਲ ਬਣਾਇਆ ਗਿਆ ਹੈ। ਇਸ ਸਰਕਾਰ ਦੇ ਕਾਰਜਕਾਲ ਵਿਚ ਪਿਛਲੀ ਸਰਕਾਰ ਦੇ ਕਾਰਜਕਾਲ ਤੋਂ 3 ਗੁਣਾ ਤੋਂ ਵੱਧ ਸਿਹਤ ਖੇਤਰ ਵਿਚ ਵਿਕਾਸ ਕੰਮ ਕਰਵਾਏ ਹਨ।
ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਜਿਲ੍ਹਾ ਪ੍ਰਸਾਸ਼ਨ ਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ‘ਤੇ ਕੀਤੀ ਜਾ ਰਹੀ ਹੈ ਸਖਤ ਤੋਂ ਸਖਤ ਕਾਰਵਾਈ – ਮੁੱਖ ਮੰਤਰੀ ਮਨੋਹਰ ਲਾਲ
ਨਸ਼ੇ ਦੇ ਖਾਤਮੇ ਲਈ ਨਸ਼ੇ ਦੀ ਸਪਲਾਈ ਚੇਨ ਤੋੜਨੀ ਹੋਵੇਗੀ
ਨਸ਼ੇ ਦੇ ਖਿਲਾਫ ਸਾਨੂੰ ਨੌਜੁਆਨਾਂ ਨੂੰ ਜਾਗਰੁਕ ਕਰਨਾ ਹੋਵੇਗਾ – ਮੁੱਖ ਮੰਤਰੀ
ਚੰਡੀਗੜ੍ਹ, 25 ਸਤੰਬਰ – ਨਸ਼ਾ ਮੁਕਤ ਹਰਿਆਣਾ ਦੇ ਸੰਦੇਸ਼ ਨੂੰ ਲੈ ਕੇ 22 ਜਿਲ੍ਹਿਆਂ ਤੋਂ ਹੁੰਦੀ ਹੋਈ ਸਾਈਕਲੋਥੋਨ ਯਾਤਰਾ ਨੁੰ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਜਿਲ੍ਹਾ ਯਮੁਨਾਨਗਰ ਵਿਚ ਅਗਰਸੇਨ ਚੌਕ ਜਗਾਧਰੀ ਤੋਂ ਝੰਡੀ ਦਿਖਾ ਕੇ ਕਰਨਾਲ ਦੇ ਲਈ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਮੌਜੂਦ ਜਨਸਮੂਹ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਪ੍ਰਣ ਦਿਵਾਇਆ ਅਤੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ‘ਤੇ ਸਰਕਾਰ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ। ਨਸ਼ੇ ਦੇ ਖਾਤਮੇ ਲਈ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨਾ ਜਰੂਰੀ ਹੈ। ਨਾਲ ਹੀ, ਸਾਨੂੰ ਨੌਜੁਆਨਾਂ ਨੂੰ ਵੀ ਜਾਗਰੁਕ ਕਰਨਾ ਹੋਵੇਗਾ ਤਾਂ ਜੋ ਊਹ ਨਸ਼ੇ ਦੇ ਵੱਲ ਨਾ ਜਾਣ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਮਹਤੱਵਪੂਰਨ ਯੋਗਦਾਨ ਦੇਣ।
ਸਾਈਕਲੋਥੋਨ ਯਾਤਰਾ ਕਰਨਾਲ ਤੋਂ ਟਿਵਿਨ ਸਿਟੀ ਯਮੁਨਾਨਗਰ ਪਹੁੰਚਣ ‘ਤੇ ਜੋਰਦਾਰ ਸਵਾਗਤ ਹੋਇਆ। ਵੱਖ-ਵੱਖ ਵਿਦਿਅਕ ਸੰਸਥਾਨਾਂ ਦੇ ਵਿਦਿਆਰਥੀਆਂ ਵੱਲੋਂ ਅਨੇਕ ਸਭਿਆਚਾਰਕ ਪੇਸ਼ਗੀਆਂ ਪੇਸ਼ ਕੀਤੀਆਂ। ਅੱਜ ਮੁੱਖ ਮੰਤਰੀ ਨੇ ਝੰਡੀ ਦਿਖਾ ਕੇ ਰਵਾਨਾ ਕਰਨ ਬਾਅਦ ਇਹ ਸਾਈਕਲੋਥੋਨ ਯਾਤਰਾ ਅਗਰਸੇਨ ਚੌਕ ਜਗਾਧਰੀ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਆਈਟੀਆਈ ਚੌਕ , ਵਿਸ਼ਵਕਰਮਾ ਚੌਕ, ਗੜੀ ਮੋੜ ਟੀ ਪੁਆਇੰਟ ਓਲਡ ਸਹਾਨਪੁਰ ਰੋਡ, ਹਮੀਦਾ ਹੈਡ, ਪਾਂਜੂਪੁਰ, ਨੈਸ਼ਨਲ ਹਾਈਵੇ ਸਹਾਰਨਪੁਰ ਚੌਕ, ਖੰਡਵਾ, ਅਲਾਹਰ, ਮੰਧਾਰ, ਗੁਮਥਲਾ ਰਾਓ ਹੁੰਦੇ ਹੋਏ ਕਰਨਾਲ ਵਿਚ ਪਹੁੰਚੇਗੀ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਨੌਜੁਆਨਾਂ ਦੇ ਨਾਲ ਸਾਈਕਲ ਚਲਾ ਕੇ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ।
ਸਾਈਕਲੋਥੋਨ ਯਾਤਰਾ ਨਾਲ ਇਕ ਵਿਸ਼ਵ ਰਿਕਾਰਡ ਬਨਣ ਜਾ ਰਿਹਾ ਹੈ
ਮੁੱਖ ਮੰਤਰੀ ਨੇ ਕਿਹਾ ਕਿ ਸਾਈਕਲੋਥੋਨ ਯਾਤਰਾ ਇਕ ਵਿਸ਼ਾ ਨਸ਼ਾਮੁਕਤ ਹਰਿਆਣਾ ਨੂੰ ਲੈ ਕੇ 1978 ਕਿਲੋਮੀਟਰ ਦੀ ਯਾਤਰਾ ਪੂਰੀ ਕਰੇਗਾ। ਇਸ ਸਾਈਕਲੋਥੋਨ ਯਾਤਰਾ ਵਿਚ ਕੁੱਲ 1 ਲੱਖ 15 ਹਜਾਰ ਤੋਂ ਵੱਧ ਪ੍ਰਤੀਭਾਗੀਆਂ ਨੇ ਸਾਈਕਲ ਚਲਾਈ ਹੈ। ਉਨ੍ਹਾਂ ਨੇ ਦਸਿਆ ਕਿ 3 ਸਾਈਕਲਿਸਟ ਸ਼ੁਰੂ ਤੋਂ ਹੁਣ ਤਕ ਚਲ ਰਹੇ ਹਨ, ਜਿਨ੍ਹਾਂ ਵਿਚ ਸੋਨੀਪਤ ਦੇ ਜੈਯਪਾਲ 66 ਸਾਲ, ਰੋਹਤਕ ਦੇ ਸਹਿਦੇਵ ਸਿੰਘ 65 ਸਾਲ ਅਤੇ ਰੋਹਤਕ ਤੋਂ ਹੀ 64 ਸਾਲ ਦੀ ਕਮਲੇਸ਼ ਰਾਣਾ ਹੈ, ਜੋ ਲਗਭਗ 2 ਹਜਾਰ ਕਿਲੋਮੀਟਰ ਲਗਾਤਾਰ ਚੱਲ ਰਹੇ ਹਨ। ਇਸ ਯਾਤਰਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਲਗਭਗ 4 ਲੱਖ ਲੋਕ ਸ਼ਾਮਿਲ ਹੋਏ ਹਨ। ਇਹ ਯਕੀਨੀ ਰੂਪ ਨਾਲ ਵਿਸ਼ਵ ਰਿਕਾਰਡ ਬਨਣ ਜਾ ਰਿਹਾ ਹੈ, ਜਿੱਥੇ ਇੰਨ੍ਹੇ ਲੋਕਾਂ ਦੇ ਨਾਲ, ਇੰਨ੍ਹੀ ਸਾਈਕਲਾਂ ਦੇ ਨਾਲ ਕਿਸੇ ਇਕ ਉਦੇਸ਼ ਨੂੰ ਲੈ ਕੇ 25 ਦਿਨ ਲਗਾਤਾਰ ਵਿਸ਼ਵ ਵਿਚ ਕਦੀ ਕੋਈ ਯਾਤਰਾ ਨਹੀਂ ਚੱਲੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਯਾਤਰਾ ਚੱਲੀ ਤਾਂਹੀ ਤੋਂ ਇਸ ਦਾ ਉਦੇਸ਼ ਸਾਫ ਸੀ ਕਿ ਅਸੀਂ ਆਪਣਾ ਭਵਿੱਖ ਸੁਧਾਰਨਾ ਹੈ। ਦੇਸ਼-ਸੂਬੇ ਦੇ ਲੋਕਾਂ ਵਿਸ਼ੇਸ਼ਕਰ ਨੌਜੁਆਨਾਂ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਵੱਧਦਾ ਜਾ ਰਿਹਾ ਹੈ, ਜੇਕਰ ਇਸ ਨੂੰ ਸਮੇਂ ‘ਤੇ ਨਾ ਰੋਕਿਆ ਗਿਆ ਤਾਂ ਸਾਡਾ ਭਵਿੱਖ ਹਨੇਰੇ ਵਿਚ ਹੋ ਸਕਦਾ ਹੈ। ਨਸ਼ੇ ਦੀ ਲੱਤ ਕਿਸੇ ਇਕ ਵਿਅਕਤੀ ਨੂੰ ਹੀ ਨੁਕਸਾਨ ਨਈਂ ਪਹੁੰਚਾਉਂਦੀ ਸਗੋ ਪੂਰੇ ਸਮਾਜ ਨੂੰ ਨੂਕਸਾਨ ਪਹੁੰਚਾਉਂਦੀ ਹੈ। ਸਮਾਜ ਦੀ ਅੱਗੇ ਵੱਧਣ ਦੀ ਗਤੀ ਹੌਲੀ ਹੋ ਜਾਂਦੀ ਹੈ। ਇਸ ਜਨ ਜਾਗਰਨ ਨੂੰ ਸਮਾਜ ਵਿਚ ਬਹੁਤ ਵੱਧ ਸਮਰਥਨ ਮਿਲਿਆ ਹੈ। ਇਹ ਸਾਈਕਲੋਥੋਨ ਯਾਤਰਾ ਅੱਜਕਰਨਾਲ ਵਿਚ ਵਿਵਿਧਵਤ ਰੂਪ ਨਾਲ ਸਪੰਨ ਹੋਵੇਗੀ। ਇਹ ਜਨ ਜਾਗਰਨ ਮੁਹਿੰਮ 5 ਮਈ 2023 ਤੋਂ ਸ਼ੁਰੂ ਹੋਈ ਅਤੇ 5 ਮਈ 2024 ਤਕ ਕਿਸੇ ਨਾ ਕਿਸੇ ਰੂਪ ਨਾਲ ਚਲਦੀ ਰਹੇਗੀ।
ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਇਸ ਸਾਈਕਲੋਥੋਨ ਯਾਤਰਾ ਵਿਚ ਹਜਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਿਲ ਹੋ ਰਹੇ ਹਨ ਅਤੇ ਥਾਂ-ਥਾਂ ਇਕੱਠੇ ਹੋ ਕੇ ਯਾਤਰਾ ਦਾ ਸਵਾਗਤ ਕਰ ਰਹੇ ਹਨ। ਇਸ ਯਾਤਰਾ ਵਿਚ ਏਨਜੀਓ, ਸਕੂਲ, ਕਾਲਜ, ਯੂਨੀਵਰਸਿਟੀ, ਆਈਟੀਆਈ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਇਸ ਤੋਂ ਇਲਾਵਾ, ਧਾਰਮਿਕ ਸੰਸਥਾਵਾਂ, ਪ੍ਰਸਾਸ਼ਨ ਅਤੇ ਸਰਕਾਰੀ ਵਭਾਗਾਂ ਨੇ ਵੀ ਇਕਜੁੱਟ ਹੋ ਕੇ ਸਹਿਯੋਗ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਲਗਭਗ 4 ਮਹੀਨੇ ਪਹਿਲਾਂ ਹਰਿਆਣਾ ਵਿਚ 100 ਕਰੋੜ ਰੁਪਏ ਦੇ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਪਬਲਿਕਲੀ ਜਲ੍ਹਾ ਕੇ ਨਸ਼ਟ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਨਸ਼ੇ ਦੀ ਬੂਰੀ ਲੱਤ ਲੱਗ ਗਈ ਹੈ, ਉਨ੍ਹਾਂ ਨੁੰ ਨਸ਼ਾ ਮੁਕਤੀ ਕੇਂਦਰ ਵਿਚ ਇਲਾਜ ਕਰ ਮੁੱਖ ਧਾਰਾ ਨਾਲ ਜੋੜਨਾ ਹੈ।
ਨਸ਼ਾ ਤਸਕਰਾਂ ਦੀ ਅਵੈਧ ਪ੍ਰੋਪਰਟੀ ਨੂੰ ਨਸ਼ਟ ਕਰ ਰਹੀ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਚੇਨ ਨੂੰ ਤੋੜਨਾ ਬਹੁਤ ਜਰੂਰੀ ਹੈ, ਵੱਡੇ-ਵੱਡੇ ਤਸਕਰ ਪੈਸਿਆਂ ਦੇ ਲਾਲਚ ਨਾਲ ਇਹ ਬੂਰੇ ਕੰਮ ਕਰਦੇ ਹਨ ਅਤੇ ੳਸ ਪੈਸੇ ਦੀ ਵਰਤੋ ਦੇਸ਼ਦ੍ਰੋਹੀ ਕੰਮਾਂ ਵਿਚ ਕਰਦੇ ਹਨ। ਜੋ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਹੋਏ, ਹਨ, ਸਪਲਾਈ ਚੇਨ ਟੁੱਟਣ ਨਾਲ ਉਨ੍ਹਾਂ ਦੀ ਕਮਰ ਵੀ ਟੁੱਟੇਗੀ। ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੈਕੜਿਆਂ ਲੋਕਾਂ ਦੀ ਅਵੈਧ ਪ੍ਰੋਪਰਟੀ ਨੂੰ ਨਸ਼ਟ ਕਰਨ ਦਾ ਕੰਮ ਸਰਕਾਰ ਕਰ ਰਹੀ ਹੈ। ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਦੀ ਜਾਣਕਾਰੀ ਮੋਬਾਇਲ ਨੰਬਰ 90508-91508 ‘ਤੇ ਦਿੱਤੀ ਜਾ ਸਕਦੀ ਹੈ, ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ‘ਤੇ ਸਕੂਲ ਸਿਖਿਆ ਅਤੇ ਵਨ ਮੰਤਰੀ ਕੰਵਰ ਪਾਲ, ਮੇਅਰ ਸਦਨ ਚੌਹਾਨ, ਵਿਸ਼ੇਸ਼ ਅਧਿਕਾਰੀ, ਕੰਮਿਉਨਿਟੀ ਪੁਲਿਸਿੰਗ ਅਤੇ ਆਊਟਰੀਚ ਪੰਕਜ ਨੈਨ, ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ, ਏਸਪੀ ਮੋਹਿਤ ਹਾਂਡਾ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਤੇ ਮਾਣਯੋਗ ਵਿਅਕਤੀ ਮੌਜੂਦ ਰਹੇ।
ਪਿਛਲੇ 9 ਸਾਲਾਂ ਵਿਚ ਹਰਿਆਣਾ ਵਿਚ ਏਮਬੀਬੀਏਸ ਦੀ ਸੀਟਾਂ ਵਿਚ ਹੋਈਆਂ 3 ਗੁਣਾ ਵਾਧਾ, 2014 ਵਿਚ ਏਮਬੀਬੀਏਸ ਸੀ 700 ਸੀਟਾਾਂ, ਅੱਜ ਵਧਾ ਕੇ ਹੋਈਆਂ 2185
ਮਨੋਹਰ ਸਰਕਾਰ ਨੇ ਸਿਹਤ ਬਜਟ ਵਿਚ ਕੀਤਾ ਅਭੂਤਪੂਰਵ ਵਾਧਾ, 2014 ਵਿਚ ਸਿਰਫ 2800 ਕਰੋੜ ਰੁਪਏ ਸੀ ਬਜਟ ਅੱਜ 9,647 ਕਰੋੜ ਰੁਪਏ ਦਾ ਬਜਟ
5 ਮੈਡੀਕਲ ਕਾਲਜ ਤੇ 5 ਨਰਸਿੰਗ ਕਾਲਜ ਕੀਤੇ ਜਾ ਰਹੇ ਸਥਾਪਿਤ
ਚੰਡੀਗੜ੍ਹ, 25 ਸਤੰਬਰ – ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕਾਰਜਕਾਲ ਦੌਰਾਨ ਪਿਛਲੇ 9 ਸਾਲਾਂ ਵਿਚ ਸਿਹਤ ਖੇਤਰ ਵਿਚ ਹਰਿਆਣਾ ਦੀ ਤਸਵੀਰ ਬਦਲੀ ਹੈ। ਸਿਹਤ ਖੇਤਰ ਵਿਚ ਹਰਿਆਣਾ ਨੇ ਜਿਸ ਗਤੀ ਨਾਲ ਪ੍ਰਗਤੀ ਕੀਤੀ ਹੈ, ਉਹ ਆਪਣੇ ਆਪ ਵਿਚ ਵਰਨਣਯੋਗ ਹੈ। ਸਿਹਤ ਖੇਤਰ ਦਾ ਬੁਨਿਆਦੀ ਢਾਂਚਾ ਮਜਬੂਤ ਕਰਨ ਤੇ ਨਾਗਰਿਕਾਂ ਨੁੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਰਾਜ ਸਰਕਾਰ ਨੇ ਸਿਹਤ ਬਜਟ ਵਿਚ ਅਭੂਤਪੂਰਵ ਰੂਪ ਨਾਲ ਵਾਧਾ ਕੀਤਾ ਹੈ। ਸਾਲ 2014 ਵਿਚ ਸਿਹਤ ਖੇਤਰ ਦਾ ਬਜਟ ਸਿਰਫ 2800 ਕਰੋੜ ਰੁਪਏ ਸੀ, ਉੱਥੇ ਅੱਜ ਸਾਲ 2024-25 ਵਿਖ 9,647 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਮੈਡੀਕਲ ਕਾਲਜ, ਡੇਂਟਲ ਕਾਲਜ, ਹੋਮਿਯੋਪੈਥਿਕ ਕਾਲਜ, ਨਰਸਿੰਗ ਕਾਲਜ ਆਦਿ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸੂਬੇ ਦੇ ਲੋਕਾਂ ਨੁੰ ਉੱਚ ਕੋਟੀ ਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਰਾਜ ਸਰਕਾਰ ਹਰਿਆਣਾ ਦੇ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲ ਰਹੀ ਹੈ। ਇਸ ਸਮੇਂ ਸੂਬੇ ਵਿਚ ਮੈਡੀਕਲ ਕਾਲਜ ਦੀ ਗਿਣਤੀ 15 ਹੋ ਗਈ ਹੈ। ਇੰਨ੍ਹਾਂ ਵਿੱਚੋਂ 9 ਮੈਡੀਕਲ ਕਾਲਜ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਖੁੱਲੇ ਹਨ।
ਪਿਛਲੇ 9 ਸਾਲਾਂ ਵਿਚ ਹਰਿਆਣਾ ਵਿਚ ਏਮਬੀਬੀਏਸ ਦੀ ਸੀਟਾਂ ਵਿਚ ਹੋਇਆ 3 ਗੁਣਾ ਵਾਧਾ
ਹਰਿਆਣਾ ਦੇ ਹਰੇਕ ਵਿਅਕਤੀ, ਵਿਸ਼ੇਸ਼ਕਰ ਜਰੂਰਤਮੰਦਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲੇ, ਇਸੀ ਟੀਚੇ ਦੇ ਨਾਲ ਸੂਬਾ ਸਰਕਾਰ ਅੱਗੇ ਵੱਧ ਰਹੀ ਹੈ। ਇਹ ਤਾਂਹੀ ਸੰਭਵ ਹੋਵੇਗਾ, ਜਦੋਂ ਡਾਕਟਰਾਂ ਦੀ ਗਿਣਤੀ ਵਧੇਗੀ। ਇਸੀ ਉਦੇਸ਼ ਨਾਲ ਸੂਬਾ ਸਰਕਾਰ ਨੇ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਈ ਹੈ। ਨਤੀਜੇਵਜੋ ਏਮਬੀਬੀਏਸ ਦੀਆਂ ਸੀਟਾਂ ਵਿਚ 3 ਗੁਣਾ ਗਾਧਾ ਹੋਇਆ ਹੈ। ਸਾਲ 2014 ਵਿਚ ਸੂਬੇ ਵਿਚ ਜਿੱਥੇ ਏਮਬੀਬੀਏਸ ਸੀਟਾਂ ਸਿਰਫ 700 ਸੀ, ਉੱਥੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਅੱਜ ਏਮਬੀਬੀਏਸ ਸੀਟਾਂ ਦੀ ਗਿਣਤੀ ਵੱਧ ਕੇ 2185 ਹੋ ਗਈ ਹੈ। ਪੀਜੀ ਦੀ ਸੀਟਾਂ ਵੀ 289 ਤੋਂ ਵੱਧ ਕੇ 851 ਹੋ ਗਈ ਹਨ।
5 ਮੈਡੀਕਲ ਕਾਲਜ ਅਤੇ 5 ਨਰਸਿੰਗ ਕਾਲਜ ਕੀਤੇ ਜਾ ਰਹੇ ਸਥਾਪਿਤ
ਸਿਹਤ ਸਹੂਲਤਾਂ ਨੂੰ ਹੋਰ ਮਜਬੂਤ ਕਰਨ ਲਈ ਰਾਜ ਸਰਕਾਰ ਵੱਲੋਂ ਲਗਾਤਾਰ ਹੈਲਥ ਇੰਫ੍ਰਾਸਟਕਚਰ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਇਸੀ ਲੜੀ ਵਿਚ ਕੁਟੈਲ, ਕਰਨਾਲ ਵਿਚ ਪੰਡਿਤ ਦੀਨਦਿਆਲ ਉਪਾਧਿਆਏ ਸਿਹਤ ਵਿਗਿਆਨ ਯੁਨੀਵਰਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਭਿਵਾਨੀ ਜਿਲ੍ਹਾ, ਜੀਂਦ ਦੇ ਪਿੰਡ ਹੈਬਤਪੁਰ, ਗੁਰੂਗ੍ਰਾਮ , ਕੋਰਿਆਵਾਸ, ਜਿਲ੍ਹਾ ਨਾਰਨੌਲ ਵਿਚ 5 ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਜਿਲ੍ਹਾ ਫਰੀਦਾਬਾਦ , ਪੰਚਕੂਲਾ, ਕੈਥਲ, ਕੁਰੂਕਸ਼ੇਤਰ ਤੇ ਰਿਵਾੜੀ ਵਿਚ 5 ਸਰਕਾਰੀ ਨਰਸਿੰਗ ਕਾਲਜ ਖੋਲੇ ਜਾ ਰਹੇ ਹਨ।
ਰਾਜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਛਾਇੰਸਾ, ਜਿਲ੍ਹਾ ਫਰੀਦਾਬਾਦ ਵਿਚ ਬੰਦ ਹੋਏ ਗੋਲਡ ਫੀਲਡ ਮੈਡੀਕਲ ਕਾਲਜ ਨੂੰ ਸਰਕਾਰ ਦੇ ਅਧੀਨ ਲੈ ਕੇ ਸਾਬਾਕ ਪ੍ਰਧਾਨ ਮੰਤਰੀ ਸੁਰਗਵਾਸੀ ਸ੍ਰੀ ਅਟਲ ਬਿਹਾਰੀ ਵਾਜਪੇਯੀ ਜੀ ਦੇ ਨਾਂਅ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੁਰੂਕਸ਼ੇਤਰ ਵਿਚ ਸ੍ਰੀਕ੍ਰਿਸ਼ਣਾ ਆਯੂਸ਼ ਯੂਨੀਵਰਸਿਟੀ ਖੋਲੀ ਗਹੀ ਹੈ। ਕਰਨਾਲ ਵਿਚ ਨਰਸਿੰਗ ਕਾਲਜ ਤੇ ਡਿਜਿਓਥੈਰੇਪੀ ਕਾਲਜ ਖੋਲੇ ਗਏ ਹਨ। ਸਫੀਦੋਂ ਵਿਚ ਵੀ ਇਕ ਨਰਸਿੰਗ ਕਾਲਜ ਖੋਲਿਆ ਗਿਆ ਹੈ। ਉੱਥੇ ਪੰਚਕੂਲਾ ਵਿਚ ਕੌਮੀ ਆਯੂਰਵੇਦ ਯੋਗ ਅਤੇ ਕੁਦਰਤੀ ਮੈਡੀਕਲ ਸੰਸਥਾਨ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਸਰਕਾਰ ਵੱਲੋਂ ਬਾਡਸਾ, ਜਿਲ੍ਹਾ ਝੱਜਰ ਵਿਚ ਕੌਮੀ ਕੈਂਸਰ ਸੰਸਥਾਨ ਖੋਲਿਆ ਗਿਆ ਹੈ। ਮਾਜਰਾ, ਜਿਲ੍ਹਾ ਰਿਵਾੜੀ ਵਿਚ ਏਮਸ ਸਥਾਪਿਤ ਕੀਤਾ ਜਾ ਰਿਹਾ ਹੈ। ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਵਿਚ ਕੇਂਦਰ -ਰਾਜ ਸਹਿਭਾਗੀਤਾ ਆਧਾਰ ‘ਤੇ 72 ਕਰੋੜ ਦੀ ਲਾਗਤ ਨਾਲ ਟਰਸ਼ਰੀ ਕੈਂਸਰ ਕੇਅਰ ਸੈਂਟਰ (ਟੀਸੀਸੀਸੀ) ਦੀ ਸਥਾਪਨਾ ਕੀਤੀ ਗਈ ਹੈ। ਇਸ ਵਿਚ ਕੈਂਸਰ ਦੇ ਮਰੀਜਾਂ ਨੂੰ ਸਾਰੀ ਤਰ੍ਹਾ ਦੀ ਸੇਵਾਵਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਰਾਜ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਪ੍ਰਧਾਨ ਮੰਤਰੀ ਭਾਂਰਤੀ ਜਨ ਔਸ਼ਧੀ ਕੇਂਦਰ ਤੇ ਅਮ੍ਰਿਤ ਕੇਂਦਰ ਖੋਲੇ ਗਏ ਹਨ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕੁਸ਼ਲ ਅਗਵਾਈ ਹੇਠ ਸੂਬਾ ਸਰਕਾਰ ਮੈਡੀਕਲ ਸਿਖਿਆ ਪ੍ਰਸਾਰ ਅਤੇ ਜਨ-ਜਨ ਨੂੰ ਬਿਹਤਰ ਮੈਡੀਕਲ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਅਤੇ ਲਗਾਤਾਰ ਇਸ ਦਿਸ਼ਾ ਵਿਚ ਅਣਥੱਕ ਯਤਨ ਕੀਤੇ ਜਾ ਰਹੇ ਹਨ।