ਜਿਲਾ ਝੱਜਰ ਵਿਚ ਆਈ.ਆਈ.ਟੀ. ਦਿੱਲੀ ਦਾ ਐਕਸਟੈਂ੪ਨ ਸੈਂਟਰ ਸਥਾਪਿਤ ਹੋਵੇਗਾ.
ਚੰਡੀਗੜ੍ਹ 20 ਨਵੰਬਰ ਹਰਿਆਣਾ ਦੇ ਜਿਲਾ ਝੱਜਰ ਦੇ ਪਿੰਡ ਬਾਢਸਾ ਵਿਚ ਲਗਭਗ 50 ਏਕੜ ਜਮੀਨ ਤੇ ਆਈ.ਆਈ.ਟੀ. ਦਿੱਲੀ ਦਾ ਐਕਸਟੈਂ੪ਨ ਸੈਂਟਰ ਸਥਾਪਿਤ ਹੋਵੇਗਾ। ਇਸ ਸੈਂਟਰ ਦੀ ਸਥਾਪਨਾ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਦਿੱਲੀ ਦੇ ਹਰਿਆਣਾ ਭਵਨ ਵਿਚ ਆਈ.ਆਈ.ਟੀ. ਦਿੱਲੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾ੪ੰਕਰ, ਤਕਨੀਕੀ ਸਿਖਿਆ ਅਤੇ ਉੱਚੇਰੀ ਸਿੱਖਿਆ ਵਿਭਾਗਾਂ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਡਾਇਰੈਕਟਰ ਜਨਰਲ ਰਾਜੀਵ ਰਤਨ ਤੋਂ ਇਲਾਵਾ ਆਈ.ਆਈ.ਟੀ. ਦਿੱਲੀ ਦੇ ਡਾਇਰੈਕਟਰ ਪ੍ਰੋ.ਰੰਗਨ ਬੈਨਰਜੀ ਤੇ ਡੀਨ ਅਤੇ ਹੋਰ ਪ੍ਰੋਫੈਸਰ ਹਾਜਿਰ ਰਹੇ।
ਮੀਟਿੰਗ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਡ ਬਾਢਸਾ ਵਿਚ ਆਈ.ਆਈ.ਟੀ. ਦਿੱਲੀ ਦੇ ਐਕਸਟੈਂਸਨ ਸੈਂਟਰ ਦੀ ਸਥਾਪਨਾ ਨੂੰ ਪ੍ਰਵਾਨੀ ਦਿੱਤੀ ਅਤੇ ਆਈ.ਆਈ.ਟੀ. ਦਿੱਲੀ ਦੀ ਟੀਮ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਹਰਿਆਣਾ ਸਰਕਾਰ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਬਾਢਸਾ ਵਿਚ ਸਥਿਤ ਕੌਮੀ ਕੈਂਸਰ ਸੰਸਥਾਨ ਤੋਂ ਮਿਲਣ ਵਾਲੇ ਮਰੀਜਾਂ ਦਾ ਡਾਟਾ ਅਤੇ ਸਿਹਤ ਵਿਗਿਆਨ ਦਾ ਆਈ.ਆਈ.ਟੀ. ਦਿੱਲੀ ਦੀ ਤਕਨਾਲੋਜੀ ਦੇ ਇੱਕਠੇ ਹੋਣ ਨਾਲ ਨਵੀਂ ਹੈਲਥ ਕੇਅਰ ਤਕਨਾਲੋਜੀ ਵਿਕਸਿਤ ਹੋਵੇਗੀ। ਇਸ ਨਾਲ ਮਰੀਜਾਂ ਦੇ ਨਾਲ੍ਰਨਾਲ ਖਿਡਾਰੀਆਂ ਨੂੰ ਵੀ ਫਾਇਦਾ ਮਿਲੇਗਾ। ਇਸ ਕੈਂਪਸ ਵਿਚ ਐਮ.ਐਸ.ਸੀ., ਪੀ.ਐਚ.ਡੀ. ਤੋਂ ਇਲਾਵਾ ਵੱਖ੍ਰਵੱਖ ਤਰ੍ਹਾਂ ਦੇ ਸਰਟੀਫਿਕੇਟ ਕੋਰਸ ਵੀ ਕਰਵਾਏ ਜਾਣਗੇ। ਇੰਨ੍ਹਾਂ ਵਿ੪ੇ੪ ਕੋਰਸਾਂ ਅਤੇ ਟ੍ਰੇਨਿੰਗ ਪ੍ਰੋਗ੍ਰਾਮਾਂ ਨਾਲ ਨੌਜੁਆਨਾਂ ਦੀ ਸਕਿਲਿੰਗ ਹੋਵੇਗੀ ਅਤੇ ਲੋਕਲ ਨੌਜੁਆਨਾਂ ਲਈ ਵੱਖ੍ਰਵੱਖ ਤਰ੍ਹਾਂ ਦੇ ਰੁ੭ਗਾਰ ਦੇ ਮੌਕੇ ਵੀ ਸਰਜਿਤ ਹੋਣਗੇ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਕੈਂਪਸ ਭਾਰਤ ਦਾ ਪ੍ਰੋਸੀਜਨ ਮੈਡੀਸੀਨ ਅਰਥਾਤ ਮਰੀਜ ਵਿ੪ੇ੪ ਨੂੰ ਕਿਸ ਤਰ੍ਹਾਂ ਦੀ ਦਵਾਈ ਦੀ ਲੋਂੜ ਹੈ, ਖੋਜ ਨਾਲ ਉਹ ਦਵਾਈ ਵਿਕਸਿਤ ਕਰਨ ਦਾ ਭਾਰਤ ਦਾ ਪਹਿਲਾ ਕੇਂਦਰ ਬਣੇਗਾ। ਇਸ ਲਈ ਮੈਡੀਕਲ ਮਾਹਿਰਾਂ ਨਾਲ ਮਰੀਜ ਦੀ ਲੋਂੜ ਦਾ ਪਤਾ ਲਗਾ ਕੇ ਬਾਇਓਇੰਜੀਨੀਅਰਿੰਗ ਦੇ ਹੱਲ ਲੱਭੇ ਜਾਣਗੇ। ਇਸ ਨਾਲ ਸਾਡੀ ਦਵਾਈ ਕੰਪਨੀਆਂ ਨੂੰ ਫਾਇਦਾ ਹੋਵੇਗਾ, ਉਹ ਕੈਂਸਰ ਮਰੀਜਾਂ ਲਈ ਕੌਮੀ ਕੈਂਸਰ ਸੰਸਥਾਨ ਦੇ ਮੈਡੀਕਲ ਮਾਹਿਰਾਂ ਅਤੇ ਆਈ.ਆਈ.ਟੀ. ਦਿੱਲੀ ਦੇ ਤਕਨੀਕੀ ਮਾਹਿਰਾਂ ਦੀ ਖੋਜ ਦੇ ਆਧਾਰ ਤੇ ਨਵੀਂ ਦਵਾਈ ਵਿਕਸਿਤ ਕਰ ਪਾਉਣਗੇ, ਜੋ ਕਿ ਸਾਡੇ ਮਰੀਜਾਂ ਦੇ ਇਲਾਜ ਲਈ ਸਹੀ ਹੋਵੇਗੀ। ਮੀਟਿੰਗ ਵਿਚ ਦਸਿਆ ਗਿਆ ਕਿ ਅਜੇ ਕੈਂਸਰ ਦੀ ਜੋ ਦਵਾਈਆਂ ਆ ਰਹੀਆਂ ਉਹ ਵਿਦੇ੪ਾਂ ਦੀ ਖੋਜ ਦੇ ਆਧਾਰ ਤੇ ਦੀ ਸਥਿਤੀਆਂ ਅਨੁਸਾਰ ਤਿਆਰ ਹੋ ਰਹੀ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਕੈਂਪਸ ਵਿਚ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰ੪ਲ ਕਰਨ ਵਿਚ ਮਦਦ ਦੇਣ ਲਈ ਖੇਡ ਵਿਚ ਵਧੀਆ ਪ੍ਰਦਰ੪ਨ ਅਤੇ ਚੋਟ ਹੋਣ ਤੋਂ ਬਚਾਉਣ ਦੀ ਤਕਨੀਕ ਵੀ ਵਿਕਸਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀ ਪਹਿਲਾਂ ਹੀ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਚੰਗਾ ਪ੍ਰਦਰ੪ਨ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਤਕਨੀਕੀ ਮਦਦ ਮਿਲੇਗੀ ਤਾਂ ਉਹ ਹੋਰ ਵੀ ਵਧੀਆ ਪ੍ਰਦਰ੪ਨ ਕਰ ਪਾਉਣਗੇ। ਇਹ ਤਕਨੀਕ ਸਾਡੇ ਪੈਰਾਲੰਪਿਕ ਖਿਡਾਰੀਆਂ ਲਈ ਵੀ ਫਾਇਦੇਮੰਦ ਸਾਬਤ ਹੋਵੇਗੀ। ਮੁੱਖ ਮੰਤਰੀ ਨੇ ਖਿਡਾਰੀਆਂ ਲਈ ਵਿਕਸਿਤ ਕੀਤੀ ਜਾਣ ਵਾਲੀ ਤਕਨੀਕੀ ਅਤੇ ਖੋਜ ਨੂੰ ਖੇਡ ਯੂਨੀਵਰਸਿਟੀ ਰਾਈ ਨਾਲ ਤਾਲਮੇਲ ਕਰਕੇ ਵਿਕਸਿਤ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਖਿਡਾਰੀ ਉਸ ਦਾ ਵੱਧ ਲਾਭ ਚੁੱਕ ਸਕਣ।
ਇਹੀ ਨਹੀਂ, ਇਸ ਕੈਂਪਸ ਵਿਚ ਮੈਡੀਕਲ ਇਮੇਜਿੰਗ ਅਤੇ ਆਰਟੀਫਿ੪ਿਅਲ ਇੰਟੇਲਜੇਂਸ ਦੀ ਵਰਤੋਂ ਨਾਲ ਕੈਂਸਰ ਦੇ ਮਰੀਜਾਂ ਦੇ ਇਲਾਜ ਲਈ ਤਕਨੀਕ ਵਿਕਸਿਤ ਹੋਵੇਗੀ, ਜਿਸ ਨਾਲ ਕੈਂਸਰ ਦੇ ਟਿ੪ੂ ਦੇ ੪ੁਰੂਆਤੀ ਥਾਂ ਦਾ ਪਤਾ ਲਗਾਇਆ ਜਾ ਸਕੇਗਾ ਅਤੇ ਉਸ ਤੋਂ ਬਾਅਦ ੪ਰੀਰ ਵਿਚ ਕੈਂਸਰ ਤੋਂ ਗ੍ਰਸਤ ਪੂਰੇ ਅੰਗ ਨੂੰ ਕੱਢਣ ਦੀ ਲੋਂੜ ਨਹੀਂ ਪਾਏਗੀ। ਇਸ ਤੋਂ ਇਲਾਵਾ, ਆਈਟੀਆਈ ਦਿੱਲੀ ਦੇ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਸਮੇਂ੍ਰਸਮੇਂ ਤੇ ਲੋਂੜੀਦੇ ਨਵੀਂ ਤਕਨੀਕ ਖੋਜਨ ਲਈ ਕੈਂਪਸ ਵਿਚ ਕੰਮ ਹੁੰਦਾ ਰਹੇਗਾ। ਉਦਾਹਰਣ ਦੇ ਤੌਰ ਤੇ ਡੇਂਟਲ ਇੰਪਲਾਇਟ, ਬਜੁਰਗਾਂ ਵਿਚ ਹਿਪ ਪ੍ਰੋਟਕੈ੪ਨ ਲਗਾਉਣ ਪ੍ਰੋਸਥੇਟਿਕ ਘੁਟਨੇ ਦੇ ਜੋੜ ਆਦਿ।
ਐਫ.ਐਮ.ਡੀ.ਏ. ਵੱਲੋਂ ਢਾਈ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾਣਗੇ – ਮੁੱਖ ਮੰਤਰੀ
ਚੰਡੀਗੜ੍ਹ 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਫਰੀਦਾਬਾਦ ਵਿਚ ਅਗਲੇ ਇਕ ਸਾਲ ਦੌਰਾਨ ਐਫ.ਐਮ.ਡੀ.ਏ. ਵੱਲੋਂ ਢਾਈ ਹਜ਼ਾਰ ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾਣਗੇ। ਇੰਨ੍ਹਾਂ ਵਿਕਾਸ ਕੰਮਾਂ ਵਿਚ ਫਰੀਦਾਬਾਦ ਤੋਂ ਨੋਇਡਾ ਵਿਚਕਾਰ ਨਵੀਂ ਸੜਕ ਦਾ ਨਿਰਮਾਣ ਇਕ ਮਹੱਤਵਪੂਰਨ ਪ੍ਰੋਜੈਕਟ ਹੈ। ਮੁੱਖ ਮੰਤਰੀ ਮਨੋਹਰ ਲਾਲ ਐਤਵਾਰ ਨੂੰ ਸੈਕਟਰ 22-23 ਵਿਚ ਐਫ.ਐਮ.ਡੀ.ਏ. ਵੱਲੋਂ ਪਿਛਲੇ ਇਕ ਸਾਲ ਵਿਚ ਪੂਰੀ ਕੀਤੀ ਗਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਕਰਨ ਤੋਂ ਬਾਅਦ ਹਾਜਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਫਰੀਦਾਬਾਦ ਸ਼ਹਿਰ ਨੂੰ ਪੂਰਵ ਤੇ ਪੱਛਮ ਹਿੱਸੇ ਨਾਲ ਜੋੜਣ ਲਈ 300 ਕਰੋੜ ਰੁਪਏ ਨਾਲ ਲਿੰਕ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਵਿਚ ਦੋ ਅੰਡਰ ਪਾਸ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪੀਣ ਦੇ ਪਾਣੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ 12 ਨਵੇਂ ਰੇਨੀਵੇਲ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਠੱਪ ਹੋ ਚੁੱਕੇ 64 ਪੁਰਾਣੇ ਟਿਊਬਵੈਲ ਨੂੰ ਵੀ ਮੁੜ ਚਾਲੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਤੋਂ ਜੇਵਰ ਏਅਰਪੋਰਟ ਜਾਣ ਵਾਲੀ ਸੜਕ ਦਾ ਨਿਰਮਾਣ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਫਰੀਦਾਬਾਦ ਸ਼ਹਿਰ ਨੂੰ ਸੱਭ ਤੋਂ ਵੱਧ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਅੰਦਰੂਨੀ ਆਵਾਜਾਈ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਿਟੀ ਬੱਸ ਸਰਵਿਸ ਵਿਚ ਜਲਦ ਹੀ 50 ਨਵੀਂ ਈ-ਬੱਸਾਂ ਸ਼ਾਮਿਲ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੈਕਟਰ 61 ਵਿਚ ਇਕ ਨਵਾਂ ਤੇ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਬਸ ਟਰਮਿਨਲ ਬਣਾਇਆ ਜਾਵੇਗਾ ਅਤੇ ਇਸ ਲਈ ਥਾਂ ਚੋਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਸਾਂਸਦ, ਵਿਧਾਇਕ, ਕਾਊਂਸਲਰ, ਸਰਪੰਚ ਤੇ ਪੰਚ ਉਹ ਕਿਸੇ ਵੀ ਨੇਤਾ ਵੱਲੋਂ ਜਿਸ ਵੀ ਵਿਕਾਸ ਕੰਮ ਦੀ ਮੰਗ ਕੀਤੀ ਜਾਵੇਗੀ, ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਹਿਰ ਨੂੰ ਹੋਰ ਵਿਕਾਸ ਕੰਮਾਂ ਦਾ ਤੋਹਫਾ ਦਿੰਦੇ ਹੋਏ ਕਿਹਾ ਕਿ ਸ਼ਹਿਰ ਦੇ ਸੈਕਟਰ 22-23 ਵਿਚ 8 ਏਕੜ ਵਿਚ ਪਾਰਕ ਨੂੰ ਸੁੰਦਰ ਬਣਾਉਣ ਦਾ ਕੰਮ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਸੂਬੇ ਵਿਚ ਸੱਭ ਤੋਂ ਵੱਧ ਮਾਲੀਆ ਦੇਣ ਵਾਲੇ ਜਿਲੇ ਹਨ। ਅਜਿਹੇ ਵਿਚ ਇੰਨ੍ਹਾਂ ਸ਼ਹਿਰਾਂ ਦੇ ਵਿਕਾਸ ਵੱਲੋਂ ਧਿਆਨ ਦੇਣਾ ਵੀ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਿਸਾਰ, ਪੰਚਕੂਲਾ, ਸੋਨੀਪਤ, ਰੋਹਤਕ ਸਮੇਤ ਕਈ ਹੋਰ ਸ਼ਹਿਰਾਂ ਦਾ ਵੀ ਵਿਸਥਾਰ ਹੋ ਰਿਹਾ ਹੈ ਅਤੇ ਇੰਨ੍ਹਾਂ ਸ਼ਹਿਰਾਂ ਦੇ ਵਿਕਾਸ ਵੱਲੋਂ ਵੀ ਸਰਕਾਰ ਲਗਾਤਾਰ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੀ ਪ੍ਰਤੀ ਵਿਅਕਤੀ ਆਮਦਨ ਦੇਸ਼ ਦੇ ਵੱਡੇ ਸੂਬਿਆਂ ਦੀ ਪ੍ਰਤੀ ਵਿਅਕਤੀ ਆਮਦਨ ਤੋਂ ਵੱਧ ਹੈ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕੰਮਾਂ ਵਿਚ ਕਈ ਕੋਤਾਹੀ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੜਬੜੀ ਕਰਨ ਵਾਲੇ ਕੁਝ ਅਧਿਕਾਰੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਭਵਿੱਖ ਵਿਚ ਜੋ ਵੀ ਕੋਈ ਇਸ ਤਰ੍ਹਾਂ ਦੇ ਗਲਤ ਕੰਮਾਂ ਵਿਚ ਸ਼ਾਮਿਲ ਪਾਇਆ ਜਾਵੇਗਾ ਉਸ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਗੈਂਗਸਟਰ ਤੇ ਗਤਲ ਧੰਧੇ ਕਰਨ ਵਾਲਿਆਂ ਖਿਲਾਫ ਵੀ ਵਿਸ਼ੇਸ਼ ਮੁਹਿੰਮ ਚਲਾਈ ਗਈ ਅਤੇ ਜਨਤਾ ਦਾ ਵੀ ਇਸ ਵਿਚ ਪੂਰਾ ਸਹਿਯੋਗ ਮਿਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਰੀਦਾਬਾਦ ਦੇ ਗਤੀਸ਼ੀਲ ਵਿਕਾਸ ਲਈ ਮਹਾਨਗਰ ਵਿਕਾਸ ਅਥਾਰਿਟੀ ਦਾ ਗਠਨ ਕੀਤਾ ਗਿਆ ਹੈ। ਜਿਸ ਕਾਰਣ ਫਰੀਦਾਬਾਦ ਨੂੰ ਵਿਕਾਸ ਕੰਮ ਦੀਆਂ ਫਾਈਲਾਂ ਚੰਡੀਗੜ੍ਹ ਭੇਜਣ ਦੀ ਲੋਂੜ ਨਹੀਂ ਹੈ। ਫਰੀਦਾਬਾਦ ਦੇ ਵਿਕਾਸ ਲਈ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ ਲਗਾਤਾਰ ਕੰਮ ਕਰ ਰਹੀ ਹੈ, ਜਿਸ ਦਾ ਫਾਇਦਾ ਜਲਦ ਹੀ ਜਨਤਾ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਆਉਣ ਵਾਲੇ ਸਮੇਂ ਵਿਚ ਐਫ.ਐਮ.ਡੀ.ਏ. ਵੱਲੋਂ ਫਰੀਦਾਬਾਦ ਵਿਚ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ‘ਤੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਫਰੀਦਾਬਾਦ ਨੂੰ ਹਮੇਸ਼ਾ ਤੋਂ ਹੀ ਵਿਕਾਸ ਕੰਮਾਂ ਦੀ ਸੂਚੀ ਵਿਚ ਪਹਿਲ ‘ਤੇ ਰੱਖਿਆ ਹੈ। ਉਨ੍ਹਾਂ ਨੇ ਸੈਕਟਰ 22-23 ਦੇ ਲੋਕਾਂ ਲਈ ਇਹ ਬੂਸਟਰ ਸਮਰਪਿਤ ਕਰਨ ‘ਤੇ ਕਿਹਾ ਕਿ ਬੱਲਭਗੜ੍ਹ ਵਿਧਾਨ ਸਭਾ ਮਿਨੀ ਭਾਰਤ ਹੈ ਅ ਤੇ ਇਸ ਨਾਲ ਇੱਥੇ ਹਜਾਰਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਲਾਭ ਮਿਲੇਗਾ। ਇਸ ਮੌਕੇ ‘ਤੇ ਵਿਧਾਇਕ ਸੀਮਾ ਤਿਰਖਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
*****
ਮੁੱਖ ਮੰਤਰੀ ਮਨੋਹਰ ਲਾਲ ਨੇ ਫਰੀਦਾਬਾਦ ਵਿਚ ਦੋ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
ਚੰਡੀਗੜ੍ਹ 20 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਐਤਵਾਰ ਨੂੰ ਫਰੀਦਾਬਾਦ ਮਹਾਨਗਰ ਵਿਕਾਸ ਅਥਾਰਿਟੀ (ਐਫ.ਐਮ.ਡੀ.ਏ.) ਦੀ ਦੋ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੇ ਫਰੀਦਾਬਾਦ ਦੀ ਜਨਤਾ ਨੂੰ ਸਪਰਪਿਤ ਕੀਤਾ। ਨਾਲ ਹੀ ਉਨ੍ਹਾਂ ਨੇ ਦਸ਼ਹਿਰਾ ਮੈਦਾਨ ਦੇ ਵਿਕਾਸ ਕੰਮ ਅਤੇ ਸੁੰੰਦਰ ਬਣਾਉਣ ਅਤੇ ਆਖਿਰ ਚੌਕ ਤੋਂ ਦਿੱਲੀ ਸੀਮਾ ਤਕ ਵਿਸ਼ੇਸ਼ ਸੜਕ ਮੁਰੰਮਤ ਕੰਮ ਦਾ ਨੀਂਹ ਪੱਥਰ ਵੀ ਰੱਖਿਆ।
ਐਫ.ਐਮ.ਡੀ.ਏ. ਦੀ ਇਹ ਪਰਿਯੋਜਨਾਵਾਂ ਸ਼ਹਿਰ ਵਾਸੀਆਂ ਲਈ ਪਾਣੀ ਦੀ ਸਪਲਾਈ ਵੱਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਵਧੀਆ ਸੜਕ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਗੀਆਂ। ਐਫ.ਐਮ.ਡੀ.ਏ. ਫਰੀਦਾਬਾਦ ਸ਼ਹਿਰ ਦੇ ਵਿਕਾਸ ਲਈ ਅਜਿਹੀ ਵੱਖ-ਵੱਖ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਹੈ।
ਸ੍ਰੀ ਮਨੋਹਰ ਲਾਲ ਨੇ ਐਫ.ਐਮ.ਡੀ.ਏ. ਦੇ ਦੋ ਬੂਸਟਿੰਗ ਸਟੇਸ਼ਨਾਂ ਦਾ ਉਦਘਾਟਨ ਵੀ ਕੀਤਾ। ਇਸ ਵਿਚ ਐਫ.ਐਮ.ਡੀ.ਏ. ਲਈ ਰੇਨੀਵੇਲਸ ਨੂੰ ਸ਼ੁਰੂ ਕਰਕੇ ਰੋਜਾਨਾ 60 ਐਮ.ਐਲ.ਡੀ. ਪਾਣੀ ਦੀ ਸਪਲਾਈ ਵੱਧਾਈ ਹੈ। ਬੱਲਭਗੱਡ ਵਿਧਾਨ ਸਭਾ ਹਲਕੇ ਵਿਚ ਐਨ.ਆਈ.ਟੀ. ਫਰੀਦਾਬਾਦ ਦੇ ਸੈਕਟਰ 22 ਵਿਚ ਮੱਛੀ ਬਾਜਾਾਰ ਵਿਚ ਬੂਸਟਿੰਗ ਸਟੇਸ਼ਨ ਹੁਣ ਸੰਜੈ ਕਾਲੋਨੀ, ਈਸਟ ਇੰਡਿਆ ਕਾਲੋਨੀ, ਸੈਕਟਰ 22 ਅਤੇ 23 ਦੇ ਵਾਸੀਆਂ ਨੂੰ 40 ਲੱਖ ਲੀਟਰ ਸਾਫ ਪੀਣ ਵਾਲਾ ਪਾਣੀ ਦੀ ਵਾਧੂ ਸਪਲਾਈ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਬਡਖਲ ਵਿਧਾਨ ਸਭਾ ਹਲਕੇ ਵਿਚ ਪਿੰਡ ਲਕੱੜਪੁਰ/ਸ਼ਿਵਦੁਗਰਾ ਵਿਹਾਰ ਵਿਚ ਬੂਸਟਿੰਗ ਸਟੇਸ਼ਨ ਰੋਜਾਨਾ 20 ਲੱਖ ਲੀਟਰ ਪਾਣੀ ਦੇਵੇਗਾ। ਇੰਨ੍ਹਾਂ ਪ੍ਰੋਜੈਕਟਾਂ ਲਈ ਐਫ.ਐਮ.ਡੀ.ਏ. ਦੀ ਜਲ ਸਪਲਾਈ ਪਾਇਪਲਾਇਨਾਂ ਨੂੰ ਫਰੀਦਾਬਾਦ ਨਗਰ ਨਿਗਮ ਦੇ ਭੂਮੀਗਤ ਟੈਂਕਾਂ ਨਾਲ ਜੋੜਿਆ ਗਿਆ ਹੈ, ਕਿਉਂਕਿ ਇੰਨ੍ਹਾਂ ਟੈਂਕਾਂ ਵਿਚ ਪਾਣੀ ਦੀ ਪਹੁੰਚ ਨਹੀਂ ਸੀ। ਹੁਣ ਨੇੜਲੇ ਖੇਤਰਾਂ ਵਿਚ ਜਲ ਸਪਲਾਈ ਯਕੀਨੀ ਹੋਵੇਗੀ।
ਮੁੱਖ ਮੰਤਰੀ ਨੇ 3.25 ਕਰੋੜ ਰੁਪਏ ਨਾਲ ਦਸਹਿਰਾ ਮੈਦਾਨ ਦੇ ਵਿਕਾਸ ਅਤੇ ਸੁੰਦਰ ਬਣਾਉਣ, ਸੜਕ ਸਹੂਲਤ ਲਈ ਆਖਰੀ ਚੌਕ ਤੋਂ ਦਿੱਲੀ ਸੀਮਾ ਤਕ 8.5 ਕਿਲੋਮੀਟਰ ਮਾਸਟਰ ਰੋਡ ਦੀ ਵਿਸ਼ੇਸ਼ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 24.70 ਕਰੋੜ ਰੁਪਏ ਹੈ।