ਉਪ-ਰਾਸ਼ਟਰਪਤੀ ਨੇ ਬਾਬਾ ਮਸਤਨਾਥ ਯੂਨੀਵਰਸਿਟੀ, ਰੋਹਤਕ ਵਿਚ 2145 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ.

ਚੰਡੀਗੜ੍ਹ, 8 ਨਵੰਬਰ – ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਉਪ-ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੇ ਪਹਿਲੇ ਦੌਰੇ ਦੀ ਸ਼ੁਰੂਆਤ ਕਿਸਾਨਾਂ ਦੇ ਮਹੀਸਾ ਦੀਨਬੰਧੂ ਸਰ ਛੋਟੂ ਰਾਮ ਦੇ ਪਿੰਡ ਗੜੀ ਸਾਂਪਲਾ ਤੋਂ ਕਰਕੇ ਖੁਦ ਨੂੰ ਖੁਸ਼ਕਿਸਮਤ ਮੰਨਿਆ ਅਤੇ ਹਰਿਆਣਾ ਸੱਦਣ ਲਈ ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ। ਆਪਣੇ ਦੌਰੇ ਦੀ ਸ਼ੁਰੂਆਤ ਹਰਿਆਣਾ ਤੋਂ ਹੋਣ ‘ਤੇ ਉਪ-ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਭਾਵੇ ਉਹ ਅੰਨ ਦੀ ਜਾਂ ਸੀਮਾਵਾਂ ਦੀ ਸੁਰੱਖਿਆ ਦੀ ਗੱਲ ਹੋਵੇ, ਹਰਿਆਣਾ ਦੇ ਨੌਜੁਆਨਾਂ ਵਿਚ ਹਮੇਸ਼ਾ ਦੇਸ਼ਭਗਤੀ ਸੱਭ ਤੋਂ ਉੱਪਰ ਰਹੀ ਹੈ ਅਤੇ ਉਹ ਆਪਣਾ ਸੱਭ ਤੋਂ ਉੱਚਾ ਬਲੀਦਾਨ ਦੇਣ ਤੋਂ ਵੀ ਪਿੱਛੇ ਨਹੀਂ ਹਟਦੇ ਹਨ।

ਉਪ-ਰਾਸ਼ਟਰਪਤੀ ਅੱਜ ਜਿਲਾ ਰੋਹਤਕ ਦੇ ਅਸਥਲ ਬੋਹਰ ਵਿਚ ਸਥਿਤੀ ਬਾਬਾ ਮਸਤਨਾਥ ਯੂਨੀਵਰਸਿਟੀ ਦੇ ਤੀਜੇ ਕੰਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣ ਲਈ ਪੁੱਜੇ। ਕੰਵੋਕੇਸ਼ਨ ਵਿਚ 2145 ਵਿਦਿਆਰਥੀਆਂ ਨੂੰ ਉਪ-ਰਾਸ਼ਟਰਪਤੀ ਨੇ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ।

ਸ੍ਰੀ ਜਗਦੀਪ ਧਨਖੜ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖਿਆ ਵਿਚ ਬਦਲਾਅ ਦੀ ਸ਼ਕਤੀ ਹੁੰਦੀ ਹੈ। ਕੰਨਵੋਕੇਸ਼ਨ ਵਿਚ ਵਿਦਿਆਰਥੀਆਂ ਦੇ ਜੀਵਨ ਵਿਚ ਬਹੁਤ ਅਹਿਮ ਪਲ ਹੁੰਦੇ ਹਨ, ਜਿਸ ਨੂੰ ਉਨ੍ਹਾਂ ਨੇ ਕਦੇ ਵੀ ਭੁਲਣਾ ਨਹੀਂ ਚਾਹੀਦਾ। ਅੱਜ ਤੋਂ ਬਾਅਦ ਇੱਥੇ ਤੋਂ ਨਿਕਲ ਕੇ ਵਿਦਿਆਰਥੀਆਂ ਨੂੰ ਦੇਸ਼ ਤੇ ਸਮਾਜ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਸੇਵਾ ਭਾਲ ਨਾਲ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਬਾਬਾ ਮਸਤ ਨਾਥ ਯੂਨੀਵਰਸਿਟੀ ਦੇਸ਼ ਲਈ ਸੰਸਕਾਰਵਾਨ ਅਤੇ ਦੇਸ਼ਭਗਤੀ ਨਾਲ ਭਰੀਆ ਹੋਇਆ ਨੌਜੁਆਨ ਨੂੰ ਸਿੱਖਿਅਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਚਾਂਸਲਰ ਮਹੰਤ ਬਾਲਕ ਨਾਥ ਯੋਗ ਨੇ ਜਾਣਕਾਰੀ ਦਿੱਤੀ ਹੈ ਕਿ ਜਲਦ ਹੀ ਇੱਥੇ ਸੈਨਿਕ ਸਕੂਲ ਵੀ ਖੋਲ੍ਹਿਆ ਜਾ ਰਿਹਾ ਹੈ।

ਉਪ-ਰਾਸ਼ਟਰਪਤੀ ਨੇ ਕਿਹਾ ਕਿ ਹਰਿਆਣਾ ਵਿਚ ਆ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂਕਿ ਹਰਿਆਣਾ ਦੇ ਕਿਸਾਨ ਅਤੇ ਜਵਾਨ ਦੇਸ਼ ਦੀ ਸੁਰੱਖਿਆ ਲਈ ਅੱਗੇ ਰਹੇ ਹਨ। ਅੱਜ ਹਰਿਆਣਾ ਦੇ ਖਿਡਾਰੀ ਵੀ ਸੂਬੇ ਤੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੇ ਹਨ।

ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਹਿਲੇ ਜੇਕਰ ਬੱਚੇ ਖੇਡ ਵਿਚ ਰੂਚੀ ਰੱਖਦੇ ਸਨ ਤਾਂ ਉਨ੍ਹਾਂ ਦੀ ਮਾਂ-ਪਿਓ ਖੇਡ ਦੀ ਥਾਂ ਉਨ੍ਹਾਂ ਨੂੰ ਪੜ੍ਹਾਈ ਕਰਨ ਲਈ ਕਹਿੰਦੇ ਸਨ। ਲੇਕਿਨ ਅੱਜ ਹਰਿਆਣਾ ਦੇ ਖਿਡਾਰੀਆਂ ਨੇ ਖੇਡ ਖੇਤਰ ਵਿਚ ਜੋ ਮੁਕਾਮ ਹਾਸਲ ਕੀਤਾ ਹੈ, ਉਸ ਨਾਲ ਅੱਜ ਮਾਂ-ਪਿਓ ਖੇਡ ਨੂੰ ਇਕ ਕੈਰਿਅਰ ਵੱਜੋਂ ਵੇਖਦੇ ਹਨ।

ਸ੍ਰੀ ਜਗਦੀਪ ਧਨਖੜ ਨੇ ਕਿਹਾ ਕਿ ਅੱਜ ਭਾਰਤ ਤੇਜ ਗਤੀ ਨਾਲ ਵਿਕਾਸ ਕਰ ਰਿਹਾ ਹੈ। ਭਾਰਤ ਵਿਚ ਮੌਕਿਆਂ ਦੀ ਕਈ ਨਹੀਂ ਹੈ। ਭਾਰਤ ਮੌਕਿਆਂ ਅਤੇ ਨਿਵੇਸ਼ ਦੇ ਮਾਮਲੇ ਵਿਚ ਅੱਜ ਗਲੋਬਲ ਲੈਂਡ ਬਣ ਗਿਆ ਹੈ। ਭਾਰਤ ਅੱਜ ਵਿਸ਼ਵ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣਾ ਗਿਆ ਹੈ, ਜਿੰਨ੍ਹਾਂ ਨੇ ਭਾਰਤ ‘ਤੇ ਰਾਜ ਕੀਤਾ ਹੈ, ਉਨ੍ਹਾਂ ਨੂੰ ਵੀ ਅਸੀਂ ਪਿੱਛੇ ਛੱਡ ਦਿੱਤਾ ਹੈ। ਜੇਕਰ ਭਾਰਤ ਇਸ ਤੇਜੀ ਨਾਲ ਵਿਕਾਸ ਕਰਦਾ ਰਿਹਾ ਤਾਂ ਭਾਰਤ ਜਲਦ ਹੀ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।

ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਸੁੰਹ ਲੈਣ ਕਿ ਸੰਵਿਧਾਨ ਵਿਚ ਲਿਖਤ ਮੌਲਿਕ ਜਿੰਮੇਵਾਰੀਆਂ ‘ਤੇ ਹੀ ਜੋਰ ਦੇਣਗੇ, ਜਿੰਨ੍ਹੇ ਮੌਲਿਕ ਅਧਿਕਾਰਾਂ ਨੂੰ ਦਿੱਤਾ ਜਾਂਦਾ ਹੈ। ਮੌਲਿਕ ਜਿੰਮੇਵਾਰੀਆਂ ਦਾ ਪਾਲਣ ਕਰਨਾ ਲਾਜਿਮੀ ਹੈ, ਇਸ ਲਈ ਹਾਂ-ਪੱਖੀ ਨਤੀਜੇ ਆਉਣਗੇ। ਉਨ੍ਹਾਂ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਂ-ਪਿਓ, ਗੁਰੂਆਂ ਅਤੇ ਬਜੁਰਗਾਂ ਦਾ ਸਦਾ ਆਦਰ ਕਰਨ ਅਤੇ ਦੇਸ਼ ਨਿਰਮਾਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਦੇਣ।

ਇਸ ਮੌਕੇ ‘ਤੇ ਉਪ-ਰਾਸ਼ਟਰਪਤੀ ਦਾ ਸੁਆਗਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਤੁਸੀਂ ਸਿਰਫ ਰਾਜਨੇਤਾ ਨਹੀਂ, ਸਗੋਂ ਅਰਥਸ਼ਾਸਤਰੀ ਵੀ ਹੋ ਅਤੇ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹੋ। ਹਰ ਸਮੱਸਿਆ ਨੂੰ ਇਕ ਤਜੁਰਬਕਾਰ ਵਿਅਕਤੀ ਵੱਜੋਂ ਸੁਲਝਾਉਣ ਦੀ ਉਨ੍ਹਾਂ ਦੀ ਕਲਾ ਨਾਲ ਉਹ ਖੁਦ ਵੀ ਪ੍ਰਭਾਵਿਤ ਹਨ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਬੰਗਾਲ ਦੇ ਰਾਪਾਲ ਰਹਿੰਦੇ ਹੋਏ ਉੱਥੇ ਦੀਆਂ ਸਮੱਸਿਆਵਾ ਨੂੰ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਸੁਲਝਾਇਆ, ਸ਼ਾਇਦ ਹੀ ਕੋਈ ਹੋਰ ਵਿਅਕਤੀ ਅਜਿਹਾ ਕਰ ਪਾਉਂਦਾ। ਉਨ੍ਹਾਂ ਦੀ ਇਸ ਕਾਬਿਲਿਅਤ ‘ਤੇ ਅੱਜ ਉਹ ਉਪ-ਰਾਸ਼ਟਰਪਤੀ ਦੇ ਅਹੁੱਦੇ ‘ਤੇ ਹਨ।

ਮੁੱਖ ਮੰਤਰੀ ਨੇ ਡਿਗਰੀ ਪ੍ਰਾਪਤ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਂ-ਪਿਓ ਨੂੰ ਵਧਾਈ ਤੇ ਸ਼ੁਭਕਾਮਨਵਾਂ ਦਿੰਦੇ ਹੋਏ ਕਿਹਾ ਕਿ ਅੱਜ ਤੋਂ ਬਾਅਦ ਆਪਣੇ ਜੀਵਨ ਵਿਚ ਵਿਦਿਆਰਥੀ ਇਕ ਨਵੀਂ ਪੌੜ੍ਹੀ ਚੜਣ ਜਾ ਰਹੇ ਹੋ ਅਤੇ ਸਮਾਜ ਲਈ ਸੇਵਾ ਭਾਅ ਨਾਲ ਕੰਮ ਕਰਨ ਤੋਂ ਬਾਅਦ ਹੀ ਅਲਸ ਸਫਲਤਾ ਦਾ ਆਨੰਦ ਮਿਲੇਗਾ।

ਉਨ੍ਹਾਂ ਕਿਹਾ ਕਿ ਸਿਖਣ ਲਈ ਆਇਏ-ਸੇਵਾ ਲਈ ਜਾਇਏ ਨਾਲ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵੱਧਣਾ ਚਾਹੀਦਾ ਹੈ। ਅੱਜ ਦਾ ਸਮਾਂ ਉਹ ਕਦੇ ਨਾ ਭੁੱਲਣ, ਕਿਉਂਕਿ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਸਮਾਜ ਤੇ ਦੇਸ਼ ਲਈ ਕੰਮ ਕਰਨ ਜਾ ਰਹੇ ਹਨ।

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਸਮੇਂ ਦੌਰਾਨ ਹਰਿਆਣਾ ਵਿਚ ਸਿਖਿਆ ਖੇਤਰ ਵਿਚ ਕਾਫੀ ਤਰੱਕੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਲਾਗੂ ਨਵੀਂ ਸਿਖਿਆ ਨੀਤੀ ਨੂੰ ਸਾਲ 2030 ਤਕ ਸੂਬਿਆਂ ਵਿਚ ਲਾਗੂ ਕਰਨ ਦਾ ਟੀਚਾ ਰੱਖਿਆ ਹੈ, ਲੇਕਿਨ ਇਸ ਸਾਲ 2025 ਤਕ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਸਾਲ 2014 ਵਿਚ ਹਰਿਆਣਾ ਵਿਚ ਐਮਬੀਬੀਐਸ ਦੀ ਸਿਰਫ 750 ਸੀਟਾਂ ਸੀ, ਜੋ ਅੱਜ ਵੱਧ ਕੇ 1700 ਹੋ ਗਈ ਹੈ। ਅਸੀਂ ਹਰੇਕ ਜਿਲੇ ਵਿਚ ਮੈਡੀਕਲ ਕਾਲਜ ਖੋਲ ਰਹੇ ਹਾਂ ਅਤੇ ਹਰੇਕ ਜਿਲੇ ਵਿਚ ਮੈਡੀਕਲ ਕਾਲਜ ਖੁਲ੍ਹਣ ਨਾਲ ਐਮਬੀਬੀਐਸ ਦੀ ਸੀਟਾਂ 3050 ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਚਕੂਲਾ ਵਿਚ ਆਯੂਰਵੇਦ ਦਾ ਐਮਸ ਵੀ ਖੋਲ੍ਹਣ ਜਾ ਰਿਹਾ ਹੈ। ਇਸ ਤੋਂ ਇਲਾਵਾ, ਪਿੰਡ ਵਿਚ ਆਯੂਰਵੇਦ ਦੇ ਕੇਂਦਰ ਵੀ ਖੋਲ੍ਹੇ ਜਾਣਗੇ।