ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬੱਸ ਚਲੇਗੀ
ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬੱਸ ਚਲੇਗੀ.
ਚੰਡੀਗੜ੍ਹ 7 ਨਵੰਬਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਪਿਛਲੇ 8 ਸਾਲਾਂ ਵਿਚ ਸੂਬੇ ਸਰਕਾਰ ਨੇ ਸੁਸ਼ਾਸਨ ਤੇ ਪਾਰਦਰਸ਼ੀ ਢੰਗ ਨਾਲ ਆਨਲਾਇਨ ਵਿਵਸਥਾ ਮਹੁੱਇਆ ਕਰਵਾਈ ਹੈ। ਇਕ-ਇਕ ਕਰਕੇ ਸਮੀਖਿਆ ਕਰਕੇ ਯੋਜਨਾਵਾਂ ਬਣਾਈ ਜਾ ਰਹੀ ਹੈ। ਇਸ ਕੜੀ ਵਿਚ ਲੋਕਾਂ ਨੂੰ ਧਾਰਮਿਕ ਥਾਂਵਾਂ ਨਾਲ ਜੋੜਣ ਦੀ ਵੀ ਪ੍ਰਕ੍ਰਿਆ ਦੇ ਤਹਿਤ ਯੋਜਨਾਵਾਂ ਲਾਗੂ ਕੀਤੀ ਜਾ ਰਹੀਆਂ ਹਨ। ਹਰਿਆਣਾ ਤੋਂ ਵੱਡੀ ਗਿਣਤੀ ਵਿਚ ਲੋਕ ਰਾਜਸਥਾਨ ਦੇ ਬਾਲਾਜੀ ਸਾਲਾਸਰ ਧਾਮ ਗੁੱਗਾਮੇੜੀ, ਮਹੇਂਦੀਪੁਰ ਤੇ ਖਾਟੂ ਸ਼ਾਮ ਜਾਂਦੇ ਹਨ। ਇਸ ਲਈ ਇੰਨ੍ਹਾਂ ਥਾਂਵਾਂ ਲਈ ਹਰਿਆਣਾ ਰੋਡਵੇਜ ਦੀ ਬੱਸ ਸੇਵਾਵਾਂ ਕਈ ਡਿਪੂਆਂ ਤੋਂ ਪਹਿਲਾਂ ਤੋਂ ਹੀ ਮਹੁੱਇਆ ਕਰਵਾਈ ਜਾ ਰਹੀ ਹੈ। ਇਸ ਕੜੀ ਵਿਚ ਛੇਤੀ ਹੀ ਖਾਟੂ ਸ਼ਾਮ ਲਈ ਕਰਨਾਲ ਤੋਂ ਸਿੱਧੀ ਬਸ ਸੇਵਾ ਜੁੜ ਜਾਵੇਗੀ।
ਮੁੱਖ ਮੰਤਰੀ ਨੇ ਕਰਨਾਲ ਵਿਚ ਆਯੋਜਿਤ ਇਕ ਸ਼ਾਮ, ਖਾਟੂ ਸ਼ਾਮ ਜੀ ਦੇ ਨਾਂਅ ਪ੍ਰੋਗ੍ਰਾਮ ਵਿਚ ਲੋਕਾਂ ਦੀ ਮੰਗ ‘ਤੇ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਸਮਾਰਟ ਸਿਟੀ ਕਰਨਾਲ ਵਿਚ ਅਨੇਕ ਥਾਂਵਾਂ ‘ਤੇ ਸੁਆਗਤ ਦਰਵਾਜੇ ਬਣਾਏ ਗਏ ਹਨ। ਇਸ ਕੜੀ ਵਿਚ ਖਾਟੂ ਸ਼ਾਮ ਮੰਦਿਰ ਦੇ ਨੇੜੇ ਵੀ ਤੋਰਣ ਦਰਵਾਜਾ ਬਣਾਇਆ ਜਾਵੇਗਾ। ਵਰਣਨਯੋਗ ਹੈ ਕਿ ਧਰਮਖੇਤਰ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿਚ ਪੈਣ ਵਾਲੇ ਧਾਰਮਿਕ ਥਾਂਵਾਂ ਨੂੰ ਸੰਦੁਰ ਬਣਾਉਣ ਦੀ ਪਹਿਲ ਕੀਤੀ ਹੈ। ਕੁਰੂਕਸ਼ੇਤਰ ਵਿਕਾਸ ਬੋਰਡ ਪਿਛਲੇ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਅਨੇਕ ਤੀਰਥ ਥਾਂਵਾਂ ‘ਤੇ ਮੁੱਖ ਮੰਤਰੀ ਖੁਦ ਦੌਰਾ ਕਰਕੇ ਯੋਜਨਾਵਾਂ ਦਾ ਜਾਇਜਾ ਲੈ ਚੁੱਕੇ ਹਨ। ਮੁੱਖ ਮੰਤਰੀ ਦੇ ਯਤਨਾਂ ਨਾਲ ਹੀ ਪਿਛਲੇ ਗੀਤਾ ਮਹੋਤਸਵ ਨੂੰ ਕੌਮਾਂਤਰੀ ਪਛਾਣ ਮਿਲੀ ਹੈ। ਮਾਰਿਸ਼ਿਸ, ਇੰਗਲੈਂਡ ਤੇ ਕਨੈਡਾ ਵਿਚ ਕੌਮਾਂਤਰੀ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾ ਚੁੱਕਿਆ ਹੈ। ਆਸਟ੍ਰੇਲਿਆ ਵਿਚ ਰਹਿ ਰਹੇ ਭਾਰਤੀਆਂ ਨੇ ਵੀ ਅਗਲੇ ਸਾਲ ਗੀਤਾ ਮਹੋਤਸਵ ਆਪਣੇ ਇੱਥੇ ਕਰਵਾਉਣ ਦੀ ਇੱਛਾ ਪ੍ਰਗਟਾਈ।
ਸਲਸਵਿਹ/2022
****
ਚੰਡੀਗੜ੍ਹ 7 ਨਵੰਬਰ ( ) – ਹਰਿਆਣਾ ਸਰਕਾਰ ਵੱਲੋਂ ਅੰਬਾਲਾ, ਚਰਖੀ ਦਾਦਰੀ, ਗੁਰੂਗ੍ਰਾਮ, ਕਰਨਾਲ, ਕੁਰੂਕਸ਼ੇਤਰ, ਰਿਵਾੜੀ, ਰੋਹਤਕ, ਸਿਰਸਾ ਅਤੇ ਸੋਨੀਪਤ (ਕੁਰੂਕਸ਼ੇਤਰ ਜਿਲਾ ਦੇ ਲਾਡਵਾ ਬਲਾਕ ਦੇ ਪਿੰਡ ਸਮਾਲਖਾ ਨੂੰ ਛੱਡ ਕੇ) ਵਿਚ ਜਿਲਾ ਪਰਿਸ਼ਦ ਅਤੇ ਪੰਚਾਇਤ ਕਮੇਟੀ ਦੇ ਮੈਂਬਰਾਂ ਦੀ ਚੋਣਾਂ ਲਈ 9 ਨਵੰਬਰ ਤੇ 12 ਨਵੰਬਰ, 2022 ਨੂੰ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਇੰਨ੍ਹਾਂ ਜਿਲ੍ਹਿਆਂ ਦੇ ਅਧਿਕਾਰ ਖੇਤਰ ਵਿਚ ਰਾਜ ਸਰਕਾਰ ਦੇ ਦਫਤਰਾਂ, ਬੋਰਡਾਂ, ਨਿਗਮਾਂ ਅਤੇ ਵਿਦਿਅਕ ਸੰਸਥਾਨਾਂ ਆਦਿ ਵਿਚ ਜਨਤਕ ਛੁੱਟੀ ਰਹੇਗੀ। ਇੰਨ੍ਹਾਂ ਦਫਤਰਾਂ ਤੇ ਸੰਸਥਾਨਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਵੋਟ ਦੀ ਵਰਤੋਂ ਕਰ ਸਕਣਗੇ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧ ਵਿਚ ਮੁੱਖ ਸਕੱਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਸਲਸਵਿਹ/2022
ਹਰਿਆਣਾ ਵਿਚ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਜੀਰੋ ਟੋਲਰੈਂਸ ਨੀਤੀ ਅਪਨਾਈ ਜਾ ਰਹੀ ਹੈ
ਚੰਡੀਗੜ੍ਹ 7 ਨਵੰਬਰ ( ) – ਹਰਿਆਣਾ ਵਿਚ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਅਪਨਾਈ ਜਾ ਰਹੀ ਜੀਰੋ ਟੋਲਰੈਂਸ ਨੀਤੀ ਅਨੁਸਾਰ ਰਾਜ ਪੱਧਰ ‘ਤੇ ਮੁੱਖ ਸਕੱਤਰ ਸੰਜੀਵ ਕੌਸ਼ਲ ਦੀ ਪ੍ਰਧਾਨਗੀ ਹੇਠ ਗਠਿਤ ਹਾਈ ਪਾਵਰ ਕਮੇਟੀ ਦੀ ਅੱਜ ਦੂਜੀ ਮੀਟਿੰਗ ਹੋਈ, ਜਿਸ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਅਪਨਾਈ ਜਾ ਰਹੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਦੇ ਪੈਂਡਿੰਗ ਮਾਮਲਿਆਂ ਦੀ ਨਿਗਰਾਨੀ ਕੀਤੀ ਗਈ।
ਮੁੱਖ ਸਕੱਤਰ ਨੇ ਸਮੇਂ-ਸਮੇਂ ‘ਤੇ ਵਿਜੀਲੈਂਸ ਵੱਲੋਂ ਦਰਜ ਮਾਮਲਿਆਂ ‘ਤੇ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ। ਪਿਛਲੇ ਅਤੇ ਇਸ ਮਹੀਨੇ ਵਿਚ ਵਿਜੀਲੈਂਸ ਵੱਲੋਂ ਕੁਲ 389 ਮਾਮਲੇ ਕੀਤੇ ਗਏ, ਜਿੰਨ੍ਹਾਂ ਵਿਚੋਂ 216 ਮਾਮਲਿਆਂ ਵਿਚ ਜਾਂਚ ਪੂਰੀ ਕੀਤੀ ਜਾ ਚੁੱਕੀ ਹੈ। ਪੂਰੀ ਕੀਤੀ ਗਈ ਜਾਂਚ ਵਿਚੋਂ 47 ਜਾਂਚਾਂ ਵਿਚ ਵਿਭਾਗੀ ਕਾਰਵਾਈ ਅਤੇ 5 ਜਾਂਚਾਂ ਵਿਚ ਅਪਰਾਧਿਕ ਮਾਮਲੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। 3 ਮਾਮਲਿਆਂ ‘ਤੇ ਫੈਸਲਾ ਲੈਣ ਲਈ ਸੂਬਾ ਸਰਕਾਰ ਨੂੰ ਭੇਜਿਆ ਗਿਆ ਹੈ।
ਸ੍ਰੀ ਸੰਜੀਵ ਕੌਸ਼ਨ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਾਰੀ ਕਾਰਵਾਈ ਦੀ ਰਿਪੋਰਟ ਬਣਾਉਂਦੇ ਸਮੇਂ ਸ਼ਿਕਾਇਤਾ ਦਾ ਸਰੋਜ ਵੀ ਦਰਜ ਕੀਤਾ ਜਾਵੇ, ਤਾਂ ਜੋ ਸਰਕਾਰ ਕੋਲ ਵੇਰਵੇ ਸਹਿਤ ਡਾਟਾ ਹੋ ਕਿ ਵੱਧ ਤੋਂ ਵੱਧ ਸ਼ਿਕਾਇਤਾਂ ਕਿਸ ਵੱਲੋਂ ਆ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਆਦੇਸ਼ ਦਿੱਤੇ ਕਿ ਸ਼ਿਕਾਇਤਾਂ ‘ਤੇ ਲਏ ਗਏ ਐਕਸ਼ਨ ਦਾ ਸਮੇਂ-ਸਮੇਂ ‘ਤੇ ਫੋਲੇ ਅਪ ਵੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਖਰੀ ਪੱਧਰ ਤਕ ਕੀਤੀ ਗਈ ਕਾਰਵਾਈ ਦੀ ਵੀ ਸਖਤ ਨਿਗਰਾਨੀ ਕੀਤੀ ਜਾ ਸਕੇ।
ਮੀਟਿੰਗ ਵਿਚ ਦਸਿਆ ਕਿ 1 ਜਨਵਰੀ, 2022 ਤੋੋਂ 30 ਸਤੰਬਰ, 2022 ਤਕ ਭ੍ਰਿਸ਼ਟਾਚਾਰ ਨਾਲ ਸਬੰਧਤ ਦਰਜ ਮਾਮਲਿਆਂ ਵਿਚੋਂ 128 ਮਾਮਲਿਆਂ ਵਿਚ ਚਾਰਜਸ਼ੀਟ/ਚਾਲਾਨ ਦਾਖਲ ਕੀਤੇ ਜਾ ਚੁੱਕੇ ਹਨ। 258 ਮਾਮਲਿਆਂ ਵਿਚ ਚਾਰਜਸ਼ੀਟ/ਚਾਲਾਨ ਦਾਖਲ ਕਰਨਾ ਅਜੇ ਪੈਂਡਿੰਗ ਹੈ। ਇਸ ‘ਤੇ ਸ੍ਰੀ ਕੌਸ਼ਲ ਨੇ ਆਦੇਸ਼ ਦਿੱਤੇ ਕਿ ਪੈਂਡਿੰਗ ਮਾਮਲਿਆਂ ਵਿਚ ਵੀ ਜਲਦ ਤੋਂ ਜਲਦ ਚਾਰਜਸ਼ੀਟ/ਚਾਲਾਨ ਦਾਖਲ ਕਰਨ ਦੀ ਪ੍ਰਕ੍ਰਿਆ ਨੂੰ ਪੂਰਾ ਕੀਤਾ ਜਾਵੇ।
ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਨਿਦੇਸ਼ਾਨੁਸਾਰ ਮੁੱਖ ਵਿਜੀਲੈਂਸ ਅਧਿਕਾਰੀ (ਸੀਓਵੀ) ਲਗਾਉਣ ਦਾ ਪ੍ਰਸਤਾਵ ਤਿਆਰ ਕਰ ਦਿੱਤਾ ਗਿਆ ਹੈ। ਜਲਦ ਆਖਰੀ ਮੰਜ਼ੂਰੀ ਮਿਲਦੇ ਹੀ ਇੰਨ੍ਹਾਂ ਆਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਸੀਵੀਓ ਲਈ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦਸਿਆ ਕਿ ਸੀਵੀਓ ਦੀ ਨਿਯੁਕਤੀ ਕਰਨ ਲਈ ਮੁੱਖ ਮੰਤਰੀ ਵੱਲੋਂ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਸਟੇਟ ਵਿਜੀਲੈਂਸ ਬਿਊਰੋ ਦਾ ਡਿਵੀਜਨ ਲੇਵਲ ਤਕ ਵੀ ਵਿਸਥਾਰ ਕੀਤਾ ਗਿਆ ਹੈ। ਰਾਜ ਸਰਕਾਰ ਦੇ ਲਗਾਤਾਰ ਯਤਨਾਂ ਤੋਂ ਹੀ ਸੂਬੇ ਵਿਚ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਾਮਿਲ ਅਧਿਕਾਰੀ ਤੇ ਕਰਮਚਾਰੀ ਫੜੇ ਜਾ ਰਹੇ ਹਨ ਅਤੇ ਉਨ੍ਹਾਂ ‘ਤੇ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਹਾਈ ਪਾਵਰ ਕਮੇਟੀ ਦੇ ਗਠਨ ਹੋਣ ਨਾਲ ਹੁਣ ਇੰਨ੍ਹਾਂ ਗਤੀਵਿਧੀਆਂ ਵਿਚ ਹੋਰ ਵੀ ਤੇਜੀ ਆ ਰਹੀ ਹੈ।
ਮੀਟਿੰਗ ਵਿਚ ਇਹ ਵੀ ਮਾਮਲਾ ਰੱਖਿਆ ਗਿਆ ਕਿ ਪੰਚਕੂਲਾ ਵਿਚ ਸਥਾਪਿਤ ਰਿਜਨਲ ਐਫਐਸਐਲ ਲੈਬ ਵਿਚ ਮੌਜ਼ੂਦਾ ਵਿਚ ਕੈਮਿਸਟਰੀ ਅਤ ਫਿਜੀਕਸ ਡਿਵੀਜਨ ਨਹੀਂ ਹੈ, ਜਦੋਂ ਕਿ ਜ਼ਿਆਦਾਤਰ ਸੈਂਪਲ ਜੋ ਜਾਂਚ ਲਈ ਭੇਜੇ ਜਾਂਦੇ ਹਨ, ਉਹ ਕੈਮੀਸਟਰੀ ਅਤੇ ਫਿਜੀਕਸ ਨਾਲ ਸਬੰਧਤ ਹੁੰਦੇ ਹਨ, ਇਸ ਕਾਰਣ ਮਾਮਲਿਆਂ ਵਿਚ ਅਗਾਊਂ ਕਾਰਵਾਈ ਵਿਚ ਵੀ ਕਦੇ-ਕਦੇ ਦੇਰੀ ਹੋ ਜਾਂਦੀ ਹੈ। ਇਸ ਲਈ ਇਸ ਲੈਬ ਵਿਚ ਕੈਮਸਿਟਰੀ ਅਤੇ ਫਿਜੀਕਸ ਦੀ ਵੱਖ ਡਿਵੀਜਨ ਬਣਨ ਲਈ ਸੀਐਫਐਸਐਲ ਨੂੰ ਪ੍ਰਸਤਾਵ ਭੇਜੇ ਜਾਣਗੇ।
ਸਲਸਵਿਹ/2022
ਚੰਡੀਗੜ੍ਹ 7 ਨਵੰਬਰ ( ) – ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਦੇ ਕਰਮਚਾਰੀਆਂ, ਪੈਨਸ਼ਨਭੋਗੀਆਂ, ਉਨ੍ਹਾਂ ਦੇ ਆਸ਼ਰਿਤਾਂ ਅਤੇ ਕੁਝ ਵਾਧੂ ਸ਼੍ਰੇਣੀਆਂ ਲਈ ਕੈਸ਼ ਲੈਸ ਸਿਹਤ ਬੀਮਾ ਯੋਜਨਾ ਦਾ ਆਰ.ਐਫ.ਪੀ. ਭਵਿੱਖ ਨੂੰ ਧਿਆਨ ਵਿਚ ਰੱਖ ਕੇ ਯਕੀਨੀ ਸਮਾਂ ਸੀਮਾ ਵਿਚ ਤਿਆਰ ਕੀਤਾ ਜਾਵੇ।
ਸ੍ਰੀ ਕੌਸ਼ਲ ਅੱਜ ਇੱਥੇ ਕੈਸ਼ਲੈਸ ਸਿਹਤ ਬੀਮਾ ਯੋਜਨਾ ਦੀ ਸਮੀਖਿਆ ਮੀਟਿੰਗ ਲੈ ਰਹੇ ਸਨ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਂੜੀਦੀ ਦਿਸ਼ਾ-ਨਿਦੇਸ਼ ਦਿੱਤੇ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇੰਪੈਂਨਲਡ ਨਿੱਜੀ ਹਸਪਤਾਲਾਂ ਦੀ ਭੌਗੋਲਿਕ ਨਜ਼ਰ ਨਾਲ ਮੈਂਪਿੰਗ ਕੀਤੀ ਜਾਵੇ ਤਾਂ ਜੋ ਸਰਕਾਰ ਕੋਲ ਸਾਰੇ ਜਿਲ੍ਹਿਆਂ ਵਿਚ ਸਥਿਤੀ ਅਜਿਹੇ ਹਸਪਤਾਲਾਂ ਦਾ ਰਿਅਲ ਟਾਇਮ ਡਾਟਾ ਮਹੁੱਇਆ ਹੋ ਸਕੇ ਅਤੇ ਐਮਰਜੈਂਸੀ ਵਿਚ ਤੁਰੰਤ ਮਦਦ ਮਹੁੱਇਆ ਕਰਵਾਈ ਜਾ ਸਕੇ। ਨਾਲ ਹੀ, ਇਸ ਬੀਮਾ ਯੋਜਨਾ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਸੰਘਾਂ ਤੋਂ ਵੀ ਸੁਝਾਅ ਲੈ ਕੇ ਮਸੌਦਾ ਤਿਆਰ ਕੀਤਾ ਜਾਵੇ ਤਾਂ ਜੋ ਇਸ ਨੂੰ ਹੋਰ ਵੱਧ ਵਧੀਆ ਬਣਾਇਆ ਜਾ ਸਕੇ।
ਸ੍ਰੀ ਕੌਸ਼ਲ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ 6.51 ਲੱਖ ਤੋਂ ਵੱਧ ਕਰਮਚਾਰੀਆਂ ਦੇ ਪਰਿਵਾਰ ਲਾਭਵੰਦ ਹੋਣਗੇ। ਇੰਨ੍ਹਾਂ ਵਿਚ ਸ਼੍ਰੇਣੀ-1 ਦੇ ਤਹਿਤ ਹਰਿਆਣਾ ਦੇ ਸਰਕਾਰੀ ਤੇ ਨਿਗਮ ਕਰਮਚਾਰੀਆਂ ਦੇ 3.43 ਲੱਖ ਪਰਿਵਾਰ, ਪੈਨਸ਼ਨ ਦੇ 3.5 ਲੱਖ ਪਰਿਵਾਰਾਂ ਨੂੰ ਇਹ ਲਾਭ ਮਿਲੇਗਾ। ਇਸ ਤਰ੍ਹਾਂ, ਇਸ ਕੈਸ਼ਲੈਸ ਸਿਹਤ ਬੀਮਾ ਯੋਜਨਾ ਵਿਚ ਸ਼੍ਰੇਣੀ-2 ਵਿਚ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ 1200 ਪਰਿਵਾਰ, ਆਜਾਦ ਹਿੰਦ ਫੌਜ ਦੇ ਸੈਨਿਕਾਂ ਦੇ 424 ਪਰਿਵਾਰ, ਐਮਰਜੈਂਸੀ ਦੌਰਾਨ ਜੇਲ੍ਹ ਵਿਚ ਬੰਦ ਰਹੇ ਵਿਅਕਤੀਆਂ ਦੇ 555 ਪਰਿਵਾਰ, ਹਿੰਦੀ ਅੰਦੋਲਨ ਨਾਲ ਜੁੜੇ ਵਿਅਕਤੀਆਂ ਦੇ 186 ਪਰਿਵਾਰ, ਦੂਜੇ ਵਿਸ਼ਵ ਯੁੱਧ ਦੌਰਾਨ ਜੇਲ੍ਹ ਵਿਚ ਬੰਦ ਵਿਅਕਤੀਆਂ ਦੇ 614 ਪਰਿਵਾਰ ਵੀ ਸ਼ਾਮਿਲ ਕੀਤੇ ਜਾਣਗੇੇ।
ਮੁੱਖ ਸਕੱਤਰ ਨੂੰ ਮੀਟਿੰਗ ਵਿਚ ਦਸਿਆ ਗਿਆ ਕਿ ਕੈਸ਼ਲੈਸ ਬੀਮਾ ਯੋਜਨਾ ਦੇ ਤਹਿਤ ਸਾਰੇ ਇੰਨਡੋਰ ਇਲਾਜ ਡਾਇਲਿਸਿਸ, ਮੋਤੀਆਬਿੰਦ, ਕੀਮੋਥੈਰੇਪੀ, ਆਦਿ ਜਿਵੇਂ ਸਾਰੇ ਡੇ ਕੇਅਰ ਬਿਮਾਰੀਆਂ, 18 ਪੁਰਾਣੀ ਬਿਮਾਰੀਆਂ ਦੀ ਜਾਂਚ ਅਤੇ ਦਵਾਇਆਂ ਦਾ ਲਾਭ ਦਿੱਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਜਿੰਨ੍ਹਾਂ ਪਰਿਵਾਰਾਂ ਦਾ ਬੀਮਾ 3 ਲੱਖ ਤੋਂ ਵੱਧ ਹੋਵੇਗਾ, ਉਹ ਓਪੀਡੀ ਸੇਵਾਵਾਂ ਲਈ ਹਰੇਕ ਸਾਲ 25,000 ਰੁਪਏ ਤਕ ਕੈਸ਼ਲੈਸ ਸਿਹਤ ਬੀਮਾ ਦਾ ਲਾਭ ਲੈ ਸਕਣਗੇ। ਇਸ ਵਿਚ ਸਲਾਹ ਫੀਸ (ਅਸਲ ਆਧਾਰ ‘ਤੇ 1000 ਰੁਪਏ ਤੋਂ ਉੱਪਰ ਦੀ ਸੀਮਾ ਨਾਲ) ਜਾਂਚ ਫੀਸ ਅਤੇ ਦਵਾਈਆਂ ਸ਼ਾਮਿਲ ਹੋਣਗੀ।
ਸ੍ਰੀ ਕੌਸ਼ਲ ਨੇ ਦਸਿਆ ਕਿ ਕਰਮਚਾਰੀਆਂ, ਪੈਨਸ਼ਨਭੋਗੀਆਂ ਅਤੇ ਆਸ਼ਰਿਤਾਂ ਲਈ ਉਨ੍ਹਂਾਂ ਦੀ ਪਾਤਰਤਾ ਅਨੁਸਾਰ (ਮੌਜ਼ੂਦਾ ਪ੍ਰਤੀਪੂਰੀ ਨੀਤੀ ਅਨੁਸਾਰ) ਪੈਨਲ ਵਿਚ ਸ਼ਾਮਿਲ ਹਸਪਤਾਲਾਂ ਵਿਚ ਅਸੀਮਿਤ ਕੈਸ਼ਲੈਸ ਇਲਾਜ ਹੋ ਸਕੇਗਾ। ਸ਼੍ਰੇਣੀ 2 ਦੇ ਲਾਭਕਾਰੀਆਂ ਨੂੰ 5 ਲੱਖ ਰੁਪਏ ਤਕ ਦਾ ਬੀਮਾ ਕਵਰੇਜ ਦਿੱਤਾ ਜਾਵੇਗਾ। 3 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਦੇ ਦਾਵਿਆਂ ਦਾ ਭੁਗਤਾਨ ਬੀਮਾ ਕੰਪਨੀ ਵੱਲੋਂ ਕੀਤਾ ਜਾਵੇਗਾ। 3 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਦੇ ਦਾਵਿਆਂ ਦਾ ਭੁਗਤਾਨ ਬੀਮਾ ਕੰਪਨੀਆਂ ਵੱਲੋਂ ਪੂਰੀ ਕੀਤੀ ਜਾਵੇਗੀ ਅਤੇ ਆਯੂਸ਼ਮਾਨ ਭਾਰਤ ਦੇ ਤਹਿਤ ਪੈਨਲ ਹਸਪਤਾਲਾਂ ਵੱਲੋਂ ਇਸ ਦਾ ਭੁਗਤਾਨ ਕੀਤਾ ਜਾਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਗੈਰ-ਸੂਚੀਬੱਧ ਹਸਪਤਾਲਾਂ ਵਿਚ ਐਮਰਜੈਂਸੀ ਸਥਿਤੀਆਂ ਵਿਚ ਇਲਾਜ ਦੀ ਇਜਾਜਤ ਮੌਜ਼ੂਦਾ ਪ੍ਰਕ੍ਰਿਆ ਅਨੁਸਾਰ ਹੀ ਦਿੱਤੀ ਜਾਵੇਗੀ। ਪੈਨ ਇੰਡਿਆ ਦੇ ਪੈਨਲ ‘ਤੇ ਮੌਜ਼ੂਦਾ ਵਿਚ ਹਰਿਆਣਾ, ਟਰਾਈਸਿਟੀ, ਐਨਸੀਆਰ ਵਿਚ ਸੂਚੀਬੱਧ ਸਾਰੇ ਪੈਨਲ ਹਸਪਤਾਲਾਂ ਵਿਚ ਸੇਵਾਵਾਂ ਮਹੁੱਇਆ ਹੈ। ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਰਾਜ ਦੀ ਰਾਜਧਾਨੀਆਂ/ਮੈਟਰੋ ਸ਼ਹਿਰਾਂ ਦੇ ਪੈਨਲ ਵਿਚ ਸ਼ਾਮਿਲ ਹਸਪਤਾਲਾਂ ਨੂੰ ਵੀ ਹਰਿਆਣਾ ਸਰਕਾਰ ਦੀ ਬੀਮਾ ਕੰਪਨੀ ਵੱਲੋਂ ਸੂਚੀਬੱਧ ਕੀਤਾ ਜਾ ਸਕਦਾ ਹੈ।
ਸਲਸਵਿਹ/2022
ਕਰਨਾਲ ਖੰਡ ਮਿਲ ਵਿਚ ਜਲਦ ਤੋਂ ਜਲਦ ਗੁੜ ਅਤੇ ਸ਼ੰਕਰ ਬਣਾਈ ਜਾਵੇਗੀ
ਚੰਡੀਗੜ੍ਹ 7 ਨਵੰਬਰ ( ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹੈ ਕਿ ਕਰਨਾਲ ਖੰਡ ਮਿਲ ਦੀ ਆਮਦਨ ਵੱਧਾਉਣ ‘ਤੇ ਫੋਕਸ ਹੋਵੇ। ਇਸ ਪ੍ਰੋਜੈਕਟ ਦੇ ਨਾਲ-ਨਾਲ ਮਿਲ ਵਿਚ ਜਲਦ ਤੋਂ ਜਲਦ ਗੁੜ ਅਤੇ ਸ਼ੰਕਰ ਬਣਾਉਣ ਦੇ ਪ੍ਰੋਜੈਕਟ ਨੂੰ ਵੀ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯਾਰਡ, ਸ਼ੈਡ, ਸੋਲਰ ਪਲਾਂਟ, ਚਾਰ ਦਿਵਾਰੀ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ ਦਾ ਕੰਮ ਵੀ ਛੇਤੀ ਪੂਰਾ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਕਰਨਾਲ ਖੰਡ ਮਿਲ ਵਿਚ ਮਿਲ ਬੋਰਡ ਦੇ ਡਾਇਰੈਕਟਰਾਂ, ਕਿਸਾਨਾਂ ਤੇ ਭਾਰਤੀ ਕਿਸਾਨ ਯੂਨੀਅਨ ਦੇ ਅਹੁੱਦੇਦਾਰਾਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਖੰਡ ਮਿਲ ਦੇ ਅਧਿਕਾਰੀਆਂ ਨਾਲ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਅਤੇ ਤਰੱਕੀ ਰਿਪੋਰਟ ‘ਤੇ ਵਿਚਾਰ-ਵਟਾਂਦਰਾ ਕੀਤਾ।
ਮੀਟਿੰਗ ਵਿਚ ਮੁੱਖ ਮੰਤਰੀ ਨੇ ਅਗਾਊਂ ਪਿਰਾੜੀ ਸੈਸ਼ਨ ਦੀ ਤਿਆਰੀਆਂ ਦੀ ਸਮੀਖਿਆ ਵੀ ਕੀਤੀ। ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਖੰਡ ਮਿਲ ਨਾਲ 137 ਪਿੰਡਾਂ ਦੇ 2650 ਕਿਸਾਨਾਂ ਦੇ ਪਰਿਵਾਰ ਜੁੜੇ ਹੋਏ ਹਨ। ਇਸ ਖੰਡ ਮਿਲ ਵਿਚ 58 ਲੱਖ ਕੁਇੰਟਲ ਗੰਨੇ ਦੀ ਪਿੜਾਰੀ ਕਰਨ ਅਤੇ 10 ਫੀਸਦੀ ਗੰਨੇ ਦੀ ਰਿਕਵਾਰੀ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਯ ਮਿਲ ਨੂੰ ਬਿਨਾਂ ਲਾਭ-ਹਾਨੀ ਦੇ ਚਲਾਉਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਵੀ ਖੰਡ ਮਿਲ ਨੂੰ ਨੁਕਸਨ ਵਿਚ ਨਹੀਂ ਚਲਾਇਆ ਜਾ ਸਕਦਾ।
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਚੀਨੀ ਬਣਾਉਣ ਨਾਲ ਖੰਡ ਮਿਲਾਂ ਦੇ ਲਾਭ ਵਿਚ ਵਾਧਾ ਨਹੀਂ ਕੀਤਾ ਜਾ ਸਕਦਾ, ਇਸ ਲਈ ਖੰਡ ਮਿਲਾਂ ਵਿਚ ਵਾਧੂ ਸਰਤੋਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਖੰਡ ਮਿਲ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ 120 ਕੇਐਲਪੀਡੀ ਦਾ ਪ੍ਰੋਜੈਕਟ ਲਗਾਇਆ ਜਾਵੇਗਾ। ਇਸ ਪ੍ਰੋਜੈਕਟ ਨਾਲ ਖੰਡ ਮਿਲ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਕਰਨਾਲ ਖੰਡ ਮਿਲ ਵਿਚ ਜਲਦ ਹੀ ਗੁੜ ਅਤੇ ਖੰਡ ਵੀ ਬਣਾਇਆ ਜਾਵੇਗਾ। ਇਸ ਪ੍ਰੋਜੈਕਟ ਨੂੰ ਖੰਡ ਮਿਲ ਦੇ ਅਧਿਕਾਰੀ ਜਲਦ ਤੋਂ ਜਲਦ ਸ਼ੁਰੂ ਕਰਨ ਦਾ ਯਤਨ ਕਰਨਗੇ। ਉਨ੍ਹਾਂ ਨੇ ਬੋਰਡ ਦੇ ਡਾਇਰੈਕਟਰਾਂ ਅਤੇ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਖੰਡ ਮਿਲ ਵਿਚ ਯਾਡ ਬਣਾਉਣ, ਸ਼ੈਡ ਬਣਾਉਣ, ਸੋਲਰ ਪਲਾਂਟ ਲਗਾਉਣ, ਚਾਰ ਦਿਵਾਰੀ ਬਣਾਉਣ ਅਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ। ਉ
ਸਲਸਵਿਹ/2022
ਹਰਿਆਣਾ ਸਰਕਾਰ ਨੇ ਗਤੀ ਸ਼ਕਤੀ ਕੌਮੀ ਮਾਸਟਰ ਪਲਾਨ ਦੇ ਤਹਿਤ 97 ਕਰੋੜ ਰੁਪਏ ਦੇ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ
ਚੰਡੀਗੜ੍ਹ 7 ਨਵੰਬਰ ( ) – ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਅੱਜ ਇੱਥੇ ਪੀ.ਐਮ. ਗਤੀ ਸ਼ਕਤੀ ਕੌਮੀ ਮਾਸਟਰ ਪਲਾਨ (ਐਨ.ਐਮ.ਪੀ.) ਦੇ ਲਾਗੂਕਰਨ ਦੀ ਨਿਗਰਾਨੀ ਲਈ ਗਠਤ ਸਕੱਤਰਾਂ ਦੇ ਅਧਿਕਾਰੀ ਪ੍ਰਾਪਤ ਸਮੂਹ (ਈ.ਜੀ.ਓ.ਐਸ.) ਦੇ ਦੂਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿਚ ਲਗਭਗ 97 ਕਰੋੜ ਰੁਪਏ ਦੇ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਸ੍ਰੀ ਕੌਸ਼ਲ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਬਜਟ ਭਾਸ਼ਣ 2022-23 ਪੇਸ਼ ਕਰਦੇ ਹੋਏ ਸੂਬੇ ਵਿਚ ਸਥਿਤ ਸਾਰੇ ਸਨਅਤੀ ਜਾਇਦਾਦਾਂ ਵਿਚ ਸੜਕਾਂ ਦੇ ਮਜ਼ਬੂਤ ਕਰਨ ਦਾ ਐਲਾਨ ਕੀਤਾ ਸੀ। ਇਸ ਕੜੀ ਵਿਚ ਅੱਜ ਸੜਕਾਂ ਦੇ ਮਜ਼ਬੂਤੀ ਦੇ ਸਬੰਧ ਵਿਚ 5 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ।
ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਪੀ.ਐਮ. ਗਤੀ ਸ਼ਕਤੀ ਦੇ ਤਹਿਤ ਸਨਅਤੀ ਪਾਰਕਾਂ ਅਤੇ ਇਕਨੋਮਾਇਕ ਜੋਨ ਵਿਚ ਕੈਨਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਸੋਨੀਪਤ ਦੇ ਰਾਈ ਵਿਚ ਸੈਕਟਰ 38, ਫੇਸ-2, ਇੰਡੀਸਟਲਿਅਲ ਅਸਟੇਟ ਵਿਚ ਸੜਕਾਂ ਨੂੰ ਚੌੜਾ ਕਰਨਾ ਅਤੇ ਮਜ਼ਬੂਤ ਕੀਤਾ ਜਾਵੇਗਾ। ਇਸ ‘ਤੇ ਲਗਭਗ 16.13 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਸਅਨਤੀ ਖੇਤਰ ਲਗਭਗ 375 ਏਕੜ ਖੇਤਰ ਵਿਚ ਫੈਲਿਆ ਹੈ। ਇਸ ਪ੍ਰੋਜੈਕਟ ਦੀ ਪੀ.ਐਮ. ਗਤੀ ਸ਼ਕਤੀ ਐਨ.ਐਮ.ਪੀ. ‘ਤੇ ਮੈਂਪਿੰਗ ਪੂਰੀ ਕਰ ਲਈ ਗਈ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਸੋਨੀਪਤ ਦੇ ਬਹਰੀ ਸਨਅਤੀ ਖੇਤਰ, ਫੇਜ-1 ਵਿਚ ਵੀ 11.52 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਮਜ਼ਬੂਤ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 275 ਏਕੜ ਵਿਚ ਫੈਸਲੇ ਇਸ ਸਨਅਤੀ ਖੇਤਰ ਵਿਚ ਮੌਜ਼ੂਦਾ ਵਿਚ 472 ਸਨਅਤੀ ਇਕਾਈਆਂ ਚਲ ਰਹੀਆਂ ਹਨ। ਸੜਕਾਂ ਨੂੰ ਮਜ਼ਬੂਤ ਕਰਨ ਲਈ ਇੰਨ੍ਹਾਂ ਇਕਾਈਆਂ ਨੂੰ ਰੋਜਾਨਾ ਦੇ ਕੰਮ ਕਰਨ ਲਈ ਆਵਾਜਾਈ ਦੀ ਵਧੀਆ ਸਹੂਲਤ ਮਿਲੇਗੀ। ਇੰਨ੍ਹਾਂ ਹੀ ਨਹੀਂ, ਵਧੀਆ ਬੁਨਿਆਦੀ ਢਾਂਚਾ ਵਿਕਸਿਤ ਹੋਣ ਨਾਲ ਕਈ ਸਨਅਤੀ ਇਕਾਈਆਂ ਆਪਣੀ ਯੂਨੀਟ ਦਾ ਵਿਸਥਾਰ ਵੀ ਕਰੇਗੀ, ਜਿਸ ਨਾਲ ਰੁਜ਼ਗਾਰ ਦੇ ਮੌਕੇ ਵੀ ਵੱਧਣਗੇ। ਉਨ੍ਹਾਂ ਕਿਹਾ ਕਿ ਬਹਰੀ ਸਨਅਤੀ ਖੇਤਰ ਵਿਚ ਕਰੀਬ 75 ਏਕੜ ਖੇਤਰ ਵਿਚ ਮੈਗਾ ਫੂਲ ਪਾਰਕ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਫੂਡ ਪਾਰਕ ਪੂਰੀ ਤਰ੍ਹਾਂ ਨਾਲ ਹਾਈਟੇਕ ਹੋਵੇਗਾ ਅਤੇ ਇੱਥੇ ਆਧੁਨਿਕ ਮਸ਼ੀਨਾਂ ਨਾਲ ਵਧੀਆ ਸਿਸਟਮ ਵਿਕਸਿਤ ਕੀਤਾ ਜਾਵੇਗਾ। ਇਸ ਨਾਲ ਉਦਮੀ ਹਰਿਆਣਾ ਵੱਲੋਂ ਆਉਣਗੇ, ਜਿਸ ਨਾਲ ਇੱਥੇ ਉਦਯੋਗਾਂ ਨੂੰ ਹੋਰ ਪ੍ਰੋਤਸਾਹਨ ਮਿਲੇਗਾ।
ਉਨ੍ਹਾਂ ਕਿਹਾ ਕਿ ਰਿਵਾੜੀ ਵਿਚ ਆਈ.ਐਮ.ਟੀ. ਬਾਵਲ, ਫੇਜ-2 ਵਿਚ ਵੀ ਸੜਕਾਂ ਨੂੰ ਚੌੜਾ ਕਰਕੇ ਉਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇਸ ‘ਤੇ 11.51 ਕਰੋੜ ਰੁਪਏ ਦੀ ਲਾਗਤ ਆਵੇਗੀ। 1015 ਏਕੜ ਵਿਚ ਬਣੇ ਇਸ ਸਨਅਤੀ ਖੇਤਰ ਵਿਚ 260 ਸਨਅਤੀ ਇਕਾਈਆਂ ਚਲ ਰਹੀ ਹੈ।
ਸ੍ਰੀ ਕੌਸ਼ਲ ਨੇ ਕਿਹਾ ਕਿ ਪੰਚਗਾਂਵ ਤੋਂ ਫਰੂਖਨਗਰ ਤਕ ਵਾਇਾਅ ਜਮਾਲਪੁਰ ਸੜਕ ਨੂੰ 2 ਲੇਨ ਬਣਾਉਣ ਨੂੰ ਵੀ ਮੀਟਿੰਗ ਵਿਚ ਪ੍ਰਵਾਨਗੀ ਦਿੱਤੀ ਗਈ। ਇਸ ‘ਤੇ ਲਗਭਗ 44 ਕਰੋੜ ਰੁਪਏ ਖਰਚ ਹੋਣਗੇ। ਇਹ ਸੜਕ ਦਿੱਲੀ-ਜੈਪੁਰ ਕੌਮੀ ਰਾਜ ਮਾਰਗ ਤੋਂ ਸ਼ੁਰੂ ਹੋਵੇਗੀ ਅਤੇ ਕੌਮੀ ਰਾਜ ਮਾਰਗ 352 (ਉੱਤਰ) ਤੋਂ ਹੁੰਦੇ ਹੋਏ ਮਾਡਲ ਇਕੋਨਾਮਿਕ ਟਾਊਨਸ਼ਿਪ, ਝੱਜਰ ਤਕ ਜਾਵੇਗੀ। ਇਸ ਤੋਂ ਇਲਾਵਾ, ਗੁਰੂਗ੍ਰਾਮ, ਨੁੰਹ ਵਿਚ ਵੀ ਕਨੈਕਟਿਵਿਟੀ ਮਜ਼ਬੂਤ ਕਰਨ ਦੇ ਮੱਦੇਨਜ਼ਰ 13.66 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ। ਇਹ ਸੜਕ ਦਿੱਲੀ-ਜੈਪੁਰ ਕੌਮੀ ਰਾਜ ਮਾਰਗ ਤੋਂ ਸ਼ੁਰੂ ਹੋਵੇਗੀ ਅਤੇ ਕੌਮੀ ਰਾਜਮਾਰਗ 919 ਤਕ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਖੇਤਰ ਇਕ ਲਾਜਿਸਟਿਕ ਹਬ ਹੈ, ਜਿਸ ਵਿਚ ਕੋਈ ਵੇਅਰਹਾਊਸ ਚਲ ਰਹੇ ਹਨ। ਇੰਨ੍ਹਾਂ ਸੜਕਾਂ ਦੇ ਮਜ਼ਬੂਤੀਕਰਨ ਨਾਲ ਐਨ.ਸੀ.ਆਰ. ਖੇਤਰ ਵਿਚ ਲਾਜਿਸਿਟਕ ਸਮੱਰਥਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੀ.ਐਮ. ਗਤੀ ਸ਼ਕਤੀ ਦੇ ਤਹਿਤ ਪਰਿਯੋਜਨਾਵਾਂ ਦੀ ਰੂਪ-ਰੇਖਾ ਬਣਾਉਂਦੇ ਸਮੇਂ ਉਨ੍ਹਾਂ ਦੀ ਵਿਹਾਰਕਤਾ ਦੀ ਜਾਂਚ ਕਰਨ ਤਾਂ ਜੋ ਉਨ੍ਹਾਂ ਦੇ ਲਾਗੂਕਰਨ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਤਅੇ ਤੈਅ ਸਮੇਂ ਅੰਦਰ ਜਨਤਾ ਲਈ ਖੋਲ੍ਹਿਆ ਜਾ ਸਕੇ।
ਸ੍ਰੀ ਕੌਸ਼ਲ ਨੇ ਕਿਹਾ ਕਿ ਪੀ.ਐਮ. ਗਤੀ ਸ਼ਕਤੀ ਦੇ ਤਹਿਤ ਬੁਨਿਆਦੀ ਢਾਂਚਾ ਅਤੇ ਕਨੈਕਟਿਵਿਟੀ ਨਾਲ ਜੁੜੇ ਵਿਭਾਗਾਂ ਨੂੰ ਇਕ ਥਾਂ ਇੱਕਠਾ ਕੀਤਾ ਗਿਆ ਹੈ ਅਤੇ ਜਿਓਗ੍ਰਾਫਿਕ ਇਨਫੋਰਮੇਸ਼ਨ ਸਿਸਟਮ ਆਧਾਰਿਤ ਪਲਾਨਿੰਗ, ਰੂਟ ਪਲਾਨਿੰਗ, ਨਿਗਰਾਨੀ ਅਤੇ ਸੈਟੇਲਾਇਟ ਤਸਵੀਰਾਂ ਵਰਗੀ ਤਕਨਾਲੋਜੀ ਦੀ ਮਦਦ ਨਾਲ ਪਰਿਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।
ਸ੍ਰੀ ਕੌਸ਼ਲ ਨੇ ਕਿਹਾ ਕਿ ਪੀ.ਐਮ. ਗਤੀ ਸ਼ਕਤੀ ਮਿਸ਼ਨ ਦੇ ਤਹਿਤ ਰੇਲ, ਸੜਕ ਵਰਗੀ ਅਹਿਮ ਪਰਿਯੋਜਨਾਵਾਂ ਵਿਚਕਾਰ ਤਾਲਮੇਲ ਹੋਣ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਮਿਲੇਗੀ। ਭੌਗੋਲਿਕ ਸਥਿਤੀ ਅਤੇ ਵਾਤਾਵਰਣ ਨੂੰ ਧਿਆਨ ਵਿਚ ਰੱਖ ਕੇ ਮਲਟੀ ਮਾਡਲ ਕਨੈਕਟੀਵਿਟੀ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜਿੱਥੇ ਮੈਟ੍ਰੋ ਰੇਲ ਦੀ ਵਿਹਾਰਕ ਹੈ, ਉੱਕੇ ਉਸ ‘ਤੇ ਫੋਕਸ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ, ਵਿਹਾਰਕਤਾ ਦੇ ਆਧਾਰ ‘ਤੇ ਹਰੇਕ ਖੇਤਰ ਦਾ ਵਿਕਾਸ ਕੀਤਾ ਜਾਵੇਗਾ।
ਮੀਟਿੰਗ ਵਿਚ ਦਸਿਆ ਗਿਆ ਕਿ ਪੀ.ਐਮ. ਗਤੀ ਸ਼ਕਤੀ ਮਾਸਟਰ ਪਲਾਨ ਦੇ ਤਹਿਤ ਮਾਲੀਆ ਜਾਇਦਾਦ, ਸੜਕਾਂ, ਸੈਰ-ਸਪਾਟਾ ਥਾਂ, ਇਕੋਨਾਮਿਕ ਜੋਨ, ਸਨਅਤੀ ਪਾਰਕ ਸਮੇਤ 28 ਵੱਖ-ਵੱਖ ਡਾਟਾ ਲੇਅਰ ਨੂੰ ਅਪਡੇਟ ਕੀਤਾ ਜਾ ਚੁੱਕਿਆ ਹੈ।
ਮੀਟਿੰਗ ਵਿਚ ਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਵੀ.ਐਸ.ਕੰਡੂ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਦਯੋਗ ਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜਿਰ ਸਨ।
ਸਲਸਵਿਹ/2022
****
ਖਪਤਕਾਰ ਸ਼ਿਕਾਇਤ ਮੰਚ ਦੇ ਮੈਂਬਰ 9 ਨਵੰਬਰ ਨੂੰ ਬਰਵਾਲਾ ਵਿਚ ਬਿਜਲੀ ਸ਼ਿਕਾਇਤਾ ਦਾ ਹੱਲ ਕਰਨਗੇ
ਚੰਡੀਗੜ੍ਹ 7 ਨਵੰਬਰ ( ) – ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਮਹੁੱਇਆ ਕਰਵਾਉਣ ਲਈ ਵਚਨਬੱਧ ਹੈ। ਖਪਤਕਾਰਾਂ ਦੀ ਸਮੱਸਿਆਵਾਂ ਦੇ ਤੁਰੰਤ ਹਲ ਲਈ ਨਿਗਮ ਵੱਲੋਂ ਅਨੇਕ ਮਹੱਤਵਕਾਂਗੀ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਖਪਤਕਾਰ ਸ਼ਿਕਾਇਤ ਹਲ ਮੰਚ ਦੇ ਚੇਅਰਮੈਨ ਤੇ ਮੈਂਬਰ 9 ਨਵੰਬਰ ਨੂੰ ਸਵੇਰੇ 11:00 ਵਜੇ ਤੋਂ ਸ਼ਾਮ 4:00 0ਵਜੇ ਤਕ ਐਸਡੀਓ ਆਪਰੇਸ਼ਨ ਸਬ ਡਿਵੀਜਨ, ਬਰਵਾਲਾ ਵਿਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੰਚ ਦੇ ਮੈਂਬਰ ਜਿਲਾ ਪੰਚਕੂਲਾ ਦੇ ਖਪਤਕਾਰਾਂ ਦੀ ਸਾਰੀ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਕਰਨਗੇ। ਜਿਸ ਵਿਚ ਬਿਲਿੰਗ, ਵੋਲਟੇਜ, ਮੀਟਰ ਨਾਲ ਸਬੰਧਤ, ਕੁਨੈਕਸ਼ਨ ਕੱਟਣ ਅਤੇ ਜੋੜਣ, ਬਿਜਲੀ ਸਪਲਾਈ ਵਿਚ ਰੁਕਾਵਟ, ਕਾਰਜਕੁਸ਼ਲਤਾ, ਸੁਰੱਖਿਆ, ਭਰੋਸੇ ਵਿਚ ਕਮੀ ਅਤੇ ਹਰਿਆਣਾ ਬਿਜਲੀ ਰੈਗੂਲਿਟੀ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਆਦਿ ਸ਼ਾਮਿਲ ਹਨ। ਫਿਲਹਾਲ, ਮੰਚ ਵੱਲੋਂ ਬਿਜਲੀ ਐਕਟ ਦੀ ਧਾਰਾ 126 ਅਤੇ ਧਾਰਾ 135 ਤੇ 139 ਦੇ ਤਹਿਤ ਜਾਂਚ ਤੇ ਦੁਰਘਟਨਾਵਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਨਹੀਂ ਕੀਤੀ ਜਾਵੇਗੀ।