ਸੈਕਟਰ-47 ਵਿਚ ਰਾਮਕ੍ਰਿਸ਼ਣ ਮਿਸ਼ਨ ਵਿਵੇਕਾਨੰਦ ਇੰਸਟੀਟਿਯੂਟ ਆਫ ਵੈਲਯੂਜ ਸੂਬੇ ਦਾ ਪਹਿਲਾ ਕੇਂਦਰ ਹੋਇਆ ਸ਼ੁਰੂ.
ਚੰਡੀਗੜ੍ਹ, 2.ਨਵੰਬਰ. – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੰਤ ਮਹਾਤਮਾ ਸਮਾਜ ਨੂੰ ਦਿਸ਼ਾ ਦਿੰਦੇ ਹਨ। ਉਨ੍ਹਾਂ ਨੇ ਨੌਜੁਆਨਾਂ ਦੀ ਤੁਲਣਾ ਹਵਾ ਨਾਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾ ਹਵਾ ਦੀ ਕੋਈ ਦਿਸ਼ਾ ਨਹੀਂ ਹੁੰਦੀ, ਜਿੱਥੇ ਦਬਾਅ ਹੁੰਦਾ ਹੈ, ਉਸੀ ਪਾਸੇ ਹਵਾ ਚਲੀ ਜਾਂਦੀ ਹੈ, ਉਸੀ ਤਰ੍ਹਾ ਨੌਜੁਆਨਾਂ ਨੂੰ ਵੀ ਸਹੀ ਦਿਸ਼ਾ ਦੇਣਾ ਜਰੂਰੀ ਹੈ, ਜਿਸ ਵਿਚ ਸੰਤ ਮਹਾਤਮਾਂ ਦੀ ਮਹਤੱਵਪੂਰਣ ਭੁਮਿਕਾ ਹੈ, ਉਨ੍ਹਾਂ ਨੂੰ ਸੰਸਕਾਰਵਾਨ ਕਰਨਾ ਜਰੂਰੀ ਹੈ।
ਮੁੱਖ ਮੰਤਰੀ ਅੱਜ ਗੁਰੂਗ੍ਰਾਮ ਦ ੇ ਸੈਕਟਰ-47 ਵਿਚ ਨਵੇਂ ਨਿਰਮਾਣਤ ਰਾਮ ਕ੍ਰਿਸ਼ਣ ਮਿਸ਼ਨ ਵਿਵੇਕਾਨੰਦ ਇੰਸਟੀਟਿਯੂਟ ਆਫ ਵੈਲਯੂਜ ਦੇ ਸੂਬੇ ਦੇ ਪਹਿਲੇ ਕੇਂਦਰ ਵਿਚ ਓਡੀਟੋਰਿਅਮ ਦਾ ਉਦਘਾਟਨ ਕਰਨ ਬਾਅਦ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਪ੍ਰੋਗ੍ਰਾਮ ਵਿਚ ਰਾਮਕ੍ਰਿਸ਼ਣ ਮਿਸ਼ਨ ਵੱਲੋਂ ਮੁੱਖ ਮੰਤਰੀ ਨੂੰ ਸ਼ਾਲ ਤੇ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਕੀਤਾ ਅਿਗਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੌਜੁਆਨਾਂ ਦੇ ਆਦਰਸ਼ ਹਨ। ਮਜੂਦਾ ਪਰਿਵੇਸ਼ ਵਿਚ ਨੌਜੁਆਨਾਂ ਨੂੰ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨਾਲ ਜਾਣੂੰ ਕਰਾਇਆ ਜਾਵੇ ਤਾਂ ਜੋ ਉਹ ਪ੍ਰੇਰਿਤ ਹੋ ਕੇ ਮਾਰਗ ‘ਤੇ ਚਲਣ। ਉਨ੍ਹਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਚਿੱਤਰ ਦੇ ਸਾਹਮਣੇ ਜਾਂਦੇ ਹੀ ਨੌਜੁਆਨਾਂ ਵਿਚ ਜੋਸ਼ ਭਰ ਜਾਂਦਾ ਹੈ। ਸਵਾਮੀ ਵਿਵੇਕਾਨੰਦ ਜੀ ਦੇ ਸਮੇਂ ਸੰਸਕਾਰਯੁਕਤ ਸਿਖਿਆ ਦਾ ਜੋ ਪੌਧਾ ਲਗਾਇਆ ਗਿਆ ਸੀ, ਅੱਜ ਉਹ ਬੋਹਨ ਦਾ ਪੇੜ ਦਾ ਰੂਪ ਲੈ ਕੇ ਨਾ ਸਿਰਫ ਦੇਸ਼ ਵਿਚ ਸਗੋ ਪੂਰੇ ਸੰਸਾਰ ਵਿਚ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ। ਸਵਾਮੀ ਵਿਵੇਕਾਨੰਦ ਦਾ ਬਚਪਨ ਦਾ ਨਾਂਅ ਨਰੇਂਦਰ ਸੀ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸਵਾਮੀ ਵਿਵੇਕਾਨੰਦ ਦੀ ਸੋਚ ਨੂੰ ਅਪਣਾਏ ਹੋਏ ਹਨ ਅਤੇ ਉਨ੍ਹੀ ਦੇ ਵਿਚਾਰਾਂ ਨੂੰ ਅਪਨਾਉਂਦੇ ਹੋਏ ਦੇਸ਼ ਨੂੰ ਇਕ ਧਾਗੇ ਵਿਚ ਪਿਰੋੋਣ ਵਿਚ ਲੱਗੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਧਰਤੀ ਸੰਤ ਮਹਾਤਮਾ ਦੀ ਧਰਤੀ ਹੈ। ਇੱਥੋੋਂ ਭਗਵਾਨ ਸ੍ਰੀਕ੍ਰਿਸ਼ਣ ਨੇ ਪੂਰੀ ਮਨੁੱਖਤਾ ਨੂੰ ਗੀਤਾ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਦਸਿਆ ਕਿ ਗੀਤਾ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਲਈ ਕੁਰੂਕਸ਼ੇਤਰ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਮਨਾਇਆ ਜਾਂਦਾ ਹੈ। ਗੀਤਾ ਦੇ ਸੰਦੇਸ਼ ਦਾ ਪ੍ਰਸਾਰ ਪੂਰੀ ਦੁਨੀਆ ਵਿਚ ਕਰਨ ਲਈ ਮਾਰੀਸ਼ਸ, ਕਨੈਡਾ, ਯੂਕੇ ਵਿਚ ਕੌਮਾਂਤਰੀ ਗੀਤਾ ਮਹਾਉਤਸਵ ਦੇ ਪ੍ਰੋਗ੍ਰਾਮ ਪ੍ਰਬੰਧਿਤ ਕਰਵਾਏ ਗਏ ਅਤੇ ਹੁਣ ਆਸਟ੍ਰੇਲਿਆ ਵਿਚ ਡਾਇਸਪੋਰਾ ਤੋਂ ਵੀ ਉੱਥੇ ਗੀਤਾ ਜੈਯੰਤੀ ਦੇ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਦੀ ਮੰਗ ਆ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਨੌਜੁਆਨਾਂ ਦਾ ਦੇਸ਼ ਹੈ ਜਿੱਥੇ ਆਬਾਦੀ ਦਾ ਦੋ ਤਿਹਾਈ ਹਿੱਸਾ ਔਸਤ 35 ਸਾਲ ਦੀ ਉਮਰ ਦੇ ਕਰੀਬ ਹੈ। ਅੱਜ ਵਿਸ਼ਵ ਪਟਲ ‘ਤੇ ਵੱਖ-ਵੱਖ ਦੇਸ਼ਾਂ ਵਿਚ ਹੋਏ ਤਬਦੀਲੀ ਬਾਅਦ ਉੱਥੇ ਦੀ ਆਬਾਦੀ ਵਿਚ ਵੱਡੀ ਉਮਰ ਦੇ ਲੋਕਾਂ ਦੀ ਗਿਣਤੀ ਵੱਧ ਹੈ। ਸਡੇ ਦੇਸ਼ ਦੇ ਸਿਖਿਅਤ ਅਤੇ ਸੰਸਕਾਰਵਾਨ ਨੌਜੁਆਨਾਂ ਦੀ ਕਾਫੀ ਦੇਸ਼ਾਂ ਵਿਚ ਡਿਮਾਂਡ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖ ਦੇ ਰੂਪ ਵਿਚ ਮਨੁੱਖ ਵੀ ਇਕ ਸੰਸਾਧਨ ਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਭੌਤਿਕ ਵਿਕਾਸ ਜਿਵੇਂ ਕਿ ਰੇਲ, ਸੜਕ, ਭਵਨ, ਸਕੂਲ ਤੇ ਹਸਪਤਾਲ ਦੇ ਨਿਰਮਾਣ ਦਾ ਰਚਨਾਤਮਕ ਕੰਮ ਕਰਦੀ ਹੈ ਪਰ ਸੰਤ ਮਹਾਤਮਾ ਮਨੁੱਖ ਦਾ ਨਿਰਮਾਣ ਕਰਦੇ ਹਨ ਜੋ ਯਕੀਨੀ ਰੂਪ ਨਾਲ ਸੰਸਕਾਰ ਤੇ ਸਿਖਿਆ ਦੇ ਨਾਲ ਦੇਸ਼ ਨੂੰ ਅੱਗੇ ਵਧਾਉਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਸ਼ੀ ਹੈ ਕਿ ਅੱਜ ਇਸ ਸੰਸਥਾ ਦੇ 200 ਕੇਂਦਰ ਹਨ, ਅੱਜ ਹਰਿਆਣਾ ਵਿਚ ਇਹ ਪਹਿਲਾ ਕੇਂਦਰ ਗੁਰੂਗ੍ਰਾਮ ਵਿਚ ਸ਼ੁਰੂ ਹੋਇਆ ਹੈ।
ਪ੍ਰਬੰਧਕਾਂ ਵੱਲੋਂ ਗੁਰੂਗ੍ਰਾਮ ਦੇ ਸੈਕਟਰ-47 ਵਿਚ ਸਵਾਮੀ ਰਾਮਕ੍ਰਿਸ਼ਣ ਮਿਸ਼ਨ ਨੂੰ ਕੇਂਦਰ ਨਿਰਮਾਣ ਲਈ ਜਮੀਨ ਉਪਲਬਧ ਕਰਵਾਉਣ ‘ਤੇ ਸਵਾਮੀ ਸ਼ਾਂਤੀ ਆਤਮਨਾਦ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ।
ਕੌਮੀ ਤੇ ਕੌਮਾਂਤਰੀ ਪੱਧਰ ਹਰਿਆਣਾ ਦੀ ਅਨੋਖੀ ਪਹਿਚਾਣ ਬਣੇ, ਇਸ ਦੇ ਲਈ ਯੋਜਨਾਬੱਧ ਢੰਗ ਨਾਲ ਰਣਨੀਤੀ ਬਣਾਉਣੀ ਹੋਵੇਗੀ – ਮੁੱਖ ਸਕੱਤਰ
ਭਾਰਤੀ ਕੌਮਾਂਤਰੀ ਵਪਾਰ ਮੇਲੇ ਵਿਚ ਹਰਿਆਣਾ ਦੇ ਪੈਵੇਲਿਅਨ ਨੂੰ ਹੋਰ ਵੱਧ ਦਿਲਚਸਪ ਅਤੇ ਰਚਨਾਤਮਕ ਬਣਾਇਆ ਜਾਵੇ – ਸੰਜੀਵ ਕੌਸ਼ਲ
ਚੰਡੀਗੜ੍ਹ, 2 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਸ ਤਰ੍ਹਾ ਨਾਲ ਭਾਰਤੀ ਕੌਮਾਂਤਰੀ ਵਪਾਰ ਮੇਲੇ, ਕੌਮਾਂਤਰੀ ਗੀਤਾ ਮਹੋਤਸਵ ਤੇ ਸੂਰਜਕੁੰਡ ਹੈਂਡੀਕ੍ਰਾਫਟ ਮੇਲੇ ਨਾਲ ਹਰਿਆਣਾ ਨੇ ਦੇਸ਼ ਤੇ ਵਿਦੇਸ਼ ਵਿਚ ਆਪਣੀ ਵੱਖ ਪਹਿਚਾਣ ਬਣਾਈ ਹੈ, ਠੀਕ ਉਸੀਂ ਤਰ੍ਹਾ ਹੋਰ ਵਪਾਰ ਮੇਲਿਆਂ ਵਿਚ ਵੀ ਹਰਿਆਣਾ ਆਪਣੀ ਛਾਪ ਛੱਡੇ ਇਸ ਦੇ ਲਈਵਿਆਪਕ ਪੱਧਰ ‘ਤੇ ਯੋਜਨਾਬੱਧ ਢੰਗ ਨਾਲ ਤਿਆਰੀਆਂ ਕਰਨੀਆਂ ਹੋਣਗੀਆਂ।
ਸ੍ਰੀ ਕੌਸ਼ਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਿਆਂ ਵਿਚ ਵਪਾਰ ਮੇਲੇ ਪ੍ਰਬੰਧਿਤ ਕਰਨ ਸਬੰਧੀ ਯਤਨ ਕੀਤੇ ਜਾਣ। ਸੱਭ ਤੋਂ ਪਹਿਲਾਂ ਗੁਰੂਗ੍ਰਾਮ ਅਤੇ ਫਰੀਦਾਬਾਦ ਜਿਲ੍ਹਿਆਂ ਵਿਚ ਅਜਿਹੇ ਵਪਾਰ ਮੇਲੇ ਪ੍ਰਬੰਧਿਤ ਕੀਤੇ ਜਾਣ।
ਮੁੱਖ ਸਕੱਤਰ ਅੱਜ ਇੱਥੇ 14 ਨਵੰਬਰ ਤੋਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਸ਼ੁਰੂ ਹੋਣ ਵਾਲੇ ਭਾਰਤੀ ਕੌਮਾਂਤਰੀ ਵਪਾਰ ਮੇਲੇ ਦੀ ਤਿਆਰੀਆਂ ਦੀ ਸਮੀਖਿਆ ਲਈ ਬੁਲਾਈ ਗਈ ਵਪਾਰ ਮੇਲਾ ਅਥਾਰਿਟੀ ਹਰਿਆਣਾ ਦੀ 32ਵੀਂ ਗਵਰਨਿੰਗ ਬਾਡੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੀਟਿੰਗ ਵਿਚ ਵਿੱਤ ਸਾਲ 2022-23 ਦੇ 2 ਕਰੋੜ 79 ਲੱਖ ਰੁਪਏ ਦੇ ਬਜਟ ਦੇ ਪ੍ਰਸਤਾਵ ਨੂੰ ਵੀ ਮੰਜੂਰੀ ਦਿੱਤੀ ਗਈ। ਮੀਟਿੰਗ ਵਿਚ ਦਸਿਆ ਗਿਆ ਕਿ ਇਸ ਵਾਰ ਦੇ ਭਾਰਤੀ ਕੌਮਾਂਤਰੀ ਵਪਾਰ ਮੇਲੇ -2022 ਦਾ ਥੀਮ ਵੋਕਲ ਫਾਰ ਲੋਕਲ , ਲੋਕਲ ਟੂ ਗਲੋਬਲ ਹੋਵੇਗਾ।
14 ਨਵੰਬਰ ਤੋਂ 27 ਨਵੰਬਰ ਤਕ ਹੋਵੇਗਾ ਭਾਰਤੀ ਕੌਮਾਂਤਰੀ ਵਪਾਰ ਮੇਲਾ
ਸ੍ਰੀ ਕੌਸ਼ਲ ਨੇ ਨਿਰਦੇਸ਼ ਦਿੱਤੇ ਕਿ 14 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਭਾਰਤੀ ਕੌਮਾਂਤਰੀ ਵਪਾਰ ਮੇਲੇ ਵਿਚ ਹਰਿਆਣਾ ਦੇ ਪੈਵੇਲਿਅਨ ਨੂੰ ਹੋਰ ਵੱਧ ਦਿਲਚਸਪ ਅਤੇ ਰਚਨਾਤਮਕ ਢੰਗ ਨਾਲ ਤਿਆਰ ਕਰਵਾਇਆ ਜਾਵੇ। ਮੇਲੇ ਦੀ ਯੋਜਨਾ ਵੱਖ-ਵੱਖ ਵਿਭਾਗਾਂ ਦੇ ਨਾਲ ਮਿਲ ਕੇ ਸਮੇਂਬੱਧ ਢੰਗ ਨਾਲ ਕੀਤੀ ਜਾਵੇ। ਇਹ ਮੇਲਾ 27 ਨਵੰਬਰ, 2022 ਤਕ ਚੱਲੇਗਾ। 20 ਨਵੰਬਰ ਨੂੰ ਹਰਿਆਣਾ ਡੇ ਮਨਾਇਆ ਜਾਵੇਗਾ।
ਮੁੱਖ ਸਕੱਤਰ ਨੇ ਅਥਾਰਿਟੀ ਦੇ ਅਧਿਕਾਰੀਆਂ ਨੂੰ ਆਪਣੀ ਗਤੀਵਿਧੀਆਂ ਵਧਾਉਣ, ਗਤੀਵਿਧੀਆਂ ਦਾ ਕੈਲੇਂਡਰ ਤਿਆਰ ਕਰਨ ਅਤੇ ਬਾਜਾਰ ਦੀ ਜਰੂਰਤ ਅਨੁਸਾਰ ਉਦਯੋਗ ਵਿਭਾਗ ਦੇ ਨਾਲ ਤਾਲਮੇਲ ਸਥਾਪਿਤ ਕਰ ਕੌਮਾਂਤਰੀ ਮੇਲਿਆਂ ਵਿਚ ਪੂਰੀ ਯੋਜਨਾ ਤੇ ਤਿਆਰੀ ਦੇ ਨਾਲ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਨਾ ਸਿਰਫ ਸੂਬੇ ਦੇ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਨ ਮਿਲੇਗਾ ਸਗੋ ਹਰਿਆਣਾ ਦੇ ਛੋਟੇ, ਸੂਖਮ ਅਤੇ ਮੱਧਮ ਇਕਾਈਆਂ ਨੂੰ ਵੀ ਵੱਧ ਤੋਂ ਵੱਧ ਪ੍ਰੋਤਸਾਹਨ ਮਿਲੇਗਾ। ਸੂਬੇ ਵਿਚ ਹੋਰ ਮੇਲੇ ਲਗਾਏ ਜਾਣ ਦੀ ਸੰਭਾਵਨਾਵਾਂ ਤਲਾਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ।
ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਕਿ ਹਰਿਆਣਾ ਨੇ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਉਪਲਬਧੀਆਂ ਹਾਸਲ ਕੀਤੀਆਂ ਹਨ। ਇੰਨ੍ਹਾਂ ਉਪਲਬਧੀਆਂ ਦੇ ਬਾਰੇ ਵਿਚ ਭਾਰਤੀ ਕੌਮਾਂਤਰੀ ਵਪਾਰ ਮੇਲੇ ਵਿਚ ਹਰਿਆਣਾ ਪੈਵੇਲਿਅਨ ‘ਤੇ ਪ੍ਰਦਰਸ਼ਿਤ ਕਰਨ ਦੇ ਨਾਲ-ਨਾਲ ਹੋਰ ਮੇਲਿਆਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਸਮੇਂ-ਸਮੇਂ ‘ਤੇ ਕੀਤੇ ਜਾਣ ਵਾਲੇ ਪ੍ਰੋਗ੍ਰਾਮਾਂ ਵਿਚ ਵੀ ਪ੍ਰਦਰਸ਼ਿਤ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਮੇਂ-ਸਮੇਂ ‘ਤੇ ਕੌੌ!ਮੀ ਤੇ ਕੌਮਾਂਤਰੀ ਪੱਧਰ ‘ਤੇ ਪ੍ਰਬੰਧਿਤ ਹੋਣ ਵਾਲੇ ਵੱਖ-ਵੱਖ ਵਪਾਰ ਮੇਲਿਆਂ ਵਿਚ ਵੀ ਹਰਿਆਣਾ ਦੀ ਉਪਲਬਧੀਆਂ ਦਾ ਵਿਆਪਕ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਹਰਿਆਣਾ ਦੀ ਗਲੋਬਲ ਪਹਿਚਾਣ ਬਣੇ।
ਮੀਟਿੰਗ ਵਿਚ ਦਸਿਆ ਗਿਆ ਕਿ ਵਪਾਰ ਮੇਲਾ ਅਥਾਰਿਟੀ ਹਰਿਆਣਾ ਜਨਵਰੀ, 2023 ਵਿਚ ਹੋਣ ਵਾਲੇ ਪ੍ਰਵਾਸੀ ਭਾਰਤੀ ਦਿਵਸ-2023 ਅਤੇ 14 ਤੋਂ 18 ਮਾਰਜ, 2023 ਤਕ ਹੋਣ ਵਾਲੇ ਆਹਾਰ ਕੌਮਾਂਤਰੀ ਮੇਲਾ-2023 ਵਿਚ ਵੀ ਹਿੱਸਾ ਲਵੇਗਾ। ਮੀਟਿੰਗ ਵਿਚ ਸਾਲ 2021-22 ਦੌਰਾਨ ਵੱਖ-ਵੱਖ ਮੇਲਿਆਂ ਵਿਚ ਭਾਗੀਦਾਰੀ ਦੇ ਸਬੰਧ ਵਿਚ ਵੀ ਜਾਣਕਾਰੀ ਦਿੱਤੀ ਗਈ।
ਹਰਿਆਣਾ ਵਿਚ ਐਮਬੀਬੀਐਸ ਕਰਨ ਵਾਲੇ ਵਿਦਿਆਰਥੀਆਂ ਦੀ ਬਾਂਡ ਰਕਮ ਦਾ ਨਹੀਂ ਕਰਨਾ ਹੋਵੇਗਾ ਭੁਗਤਾਨ
ਵਿਦਿਆਰਥੀਆਂ ਨੂੰ ਕਾਲਜ ਅਤੇ ਸਬੰਧਿਤ ਬੈਂਕ ਦੇ ਨਾਲ ਕਰਨਾ ਹੋਵੇਗਾ ਰਕਮ ਦਾ ਬਾਂਡ -ਕਮ-ਲੋਨ ਦਾ ਏਗਰੀਮੈਂਟ
ਐਮਬੀਬੀਐਸ ਦੇ ਬਾਅਦ ਸਰਕਾਰ ਦੀ ਸੇਵਾ ਵਿਚ ਸ਼ਾਮਿਲ ਹੋਣ ‘ਤੇ ਸਰਕਾਰ ਕਰੇਗੀ ਬਾਂਡ ਰਕਮ ਦਾ ਵਿੱਤਪੋਸ਼ਨ
ਸੂਬੇ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨਾ ਹਰਿਆਣਾ ਸਰਕਾਰ ਦਾ ਟੀਚਾ – ਮਨੋਹਰ ਲਾਲ
ਸਰਕਾਰ ਨੇ ਵਧਾਈ ਐਮਬੀਬੀਐਸ ਦੀ ਸੀਟਾਂ, ਨਵੇਂ ਮੈਡੀਕਲ ਕਾਲਜ ਖੋਲੇ ਜਾ ਰਹੇ – ਮੁੱਖ ਮੰਤਰੀ
ਚੰਡੀਗੜ੍ਹ, 2 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਮਬੀਬੀਐਸ ਪੂਰਾ ਕਰਨ ਦੇ ਬਾਅਦ ਡਾਕਟਰਾਂ ਨੂੰ ਸਰਕਾਰੀ ਸੇਵਾ ਦਾ ਵਿਕਲਪ ਚੁਣਨ ਦੇ ਲਈ ਪ੍ਰੋਤਸਾਹਿਤ ਕਰਨ ਦੇ ਸਬੰਧ ਵਿਚ ਰਾਜ ਸਰਕਾਰ ਦੀ ਨੀਤੀ ਦੇ ਲਾਗੂ ਕਰਨ ਦੇ ਸਬੰਧ ਵਿਚ ਇਥ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿਚ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਫੈਸਲਾ ਕੀਤਾ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਐਮਬੀਬੀਐਸ ਕੋਰਸਾਂ ਵਿਚ ਦਾਖਲੇ ਸਮੇਂ ਹੁਣ ਕਿਸੇ ਵੀ ਵਿਦਿਆਰਥੀ ਨੂੰ ਕੋਈ ਬਾਂਡ ਰਕਮ (ਯਾਨੀ, ਲਗਭਗ 10 ਲੱਖ ਰੁਪਏ ਫੀਸ) ਦਾ ਭੁਗਤਾਨ ਨਹੀਂ ਕਰਨਾ ਹੋਵੇਗਾ। ਇਸ ਦੀ ਬਜਾਏ ਵਿਦਿਆਰਥੀਆਂ ਨੂੰ ਹੁਣ ਸਿਰਫ ਕਾਲਜ ਅਤੇ ਸਬੰਧਿਤ ਬੈਂਕ ਦੇ ਨਾਲ ਰਕਮ ਦੇ ਬਾਂਡ-ਕਮ-ਲੋਨ ਐਗਰੀਮੈਂਟ ਕਰਨਾ ਹੋਵੇਗਾ।
ਜੇਕਰ ਐਮਬੀਬੀਐਸ/ਐਮਡੀ ਪਾਸ ਆਊਟ ਵਿਦਿਆਰਥੀ ਡਾਕਟਰ ਵਜੋ ਰਾਜ ਸਰਕਾਰ ਦੀ ਸੇਵਾ ਵਿਚ ਸ਼ਾਮਿਲ ਹੋਣਾ ਚਾਹੁੰਦੇ ਹਨ ਅਤੇ ਸੱਤ ਸਾਲ ਦੀ ਨਿਰਦੇਸ਼ਤ ਸਮੇਂ ਲਈ ਕੰਮ ਕਰਦੇ ਹਨ ਤਾਂ ਸੂਬਾ ਸਰਕਾਰ ਬਾਂਡ ਰਕਮ ਦਾ ਵਿੱਤਪੋਸ਼ਨ ਕਰੇਗੀ। ਉੱਥੇ ਜੋ ਉਮੀਦਵਾਰ ਹਰਿਆਣਾ ਵਿਚ ਡਾਕਟਰ ਵਜੋ ਸਰਕਾਰੀ ਸੇਵਾ ਵਿਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਨ੍ਹਾਂ ਨੂੰ ਉਪਰੋਕਤ ਰਕਮ ਦਾ ਭੁਗਤਾਨ ਖੁਦ ਕਰਨਾ ਹੋਵੇਗਾ। ਅਜਿਹੇ ਵਿਦਿਆਰਥੀਆਂ ਦੀ ਸਬੰਧਿਤ ਗਰੈਜੂਏਟ ਡਿਗਰੀ ਉਮੀਦਵਾਰ ਵੱਲੋਂ ਸਾਰੇ ਵਿੱਤੀ ਦੇਣਦਾਰੀ ਪੂਰੀ ਕਰਨ ਬਾਅਦ ਹੀ ਜਾਰੀ ਕੀਤੀ ਜਾਵੇਗੀ। ਸਰਕਾਰ ਨੇ ਇਹ ਕਦਮ ਇਸ ਲਈ ਚੁਕਿਆ ਹੈ ਤਾਂ ਜੋ ਐਮਬੀਬੀਐਸ ਕਰਨ ਬਾਅਦ ਵਿਦਿਆਰਥੀ ਸਰਕਾਰੀ ਹਸਪਤਾਲਾਂ ਵਿਚ ਕੰਮ ਕਰਨ ਸਕਣ ਅਤੇ ਰਾਜ ਦੇ ਲੋਕਾਂ ਨੂੰ ਆਪਣੇ ਸੇਵਾਵਾਂ ਦੇਣ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰੇਕ ਵਿਅਕਤੀ ਵਿਸ਼ੇਸ਼ਕਰ ਜਰੂਰਤਮੰਦਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲੇ ਇਸੀ ਟੀਚੇ ਦੇ ਨਾਲ ਰਾਜ ਸਰਕਾਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਮੈਡੀਕਲ ਕਾਲਜ, ਡੇਂਟਰ ਕਾਲਜ, ਹੋਮਿਓਪੈਥਿਕ ਕਾਲਜ ਤੇ ਨਰਸਿੰਗ ਕਾਲਜ ਆਦਿ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਾਲ 2014 ਵਿਚ ਸੂਬੇ ਵਿਚ 7 ਮੈਡੀਕਲ ਕਾਲਜ ਸਨ ਅਤੇ ਐਮਬੀਬੀਐਸ ਸੀਟਾਂ ਸਿਰਫ 700 ਸਨ। ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ 6 ਕਾਲਜ ਖੋਲੇ ਗਏ ਅਤੇ ਅੱਜ ਐਮਬੀਬੀਐਸ ਸੀਟਾਂ ਦੀ ਗਿਣਤੀ ਵੱਧ ਕੇ 1735 ਹੋ ਗਈ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਦੀ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਖੋਲਣ ਦੀ ਯਨਾ ਹੈ। ਕਈ ਜਿਲ੍ਹਿਆਂ ਵਿਚ ਮੈਡੀਕਲ ਕਾਲਜ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੈਡੀਕਲ ਕਾਲਜਾਂ ਦਾ ਨਿਰਮਾਣ ਪੂਰੇ ਹੁੰਦੇ ਹੀ ਐਮਬੀਬੀਐਸ ਦੇ ਲਈ 3000 ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਐਮਬੀਬੀਐਸ ਦੀ ਸੀਟਾਂ ਵਧਾਈਆਂ ਹਨ ਅਤੇ ਭਵਿੱਖ ਵਿਚ ਵੀ ਇੰਨ੍ਹਾਂ ਸੀਟਾਂ ਨੂੰ ਵਧਾਇਆ ਜਾਵੇਗਾ ਤਾਂ ਜੋਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਸੂਬਾ ਸਰਕਾਰ ਦਾ ਟੀਚਾ ਹੈ ਕਿ 1000 ਦੀ ਆਬਾਦੀ ਦੇ ਉੱਪਰ ਇਥ ਡਾਕਟਰ ਦੀ ਤੈਨਾਤੀ ਦੇ ਟੀਚੇ ਨੂੰ ਪੂਰਾ ਕੀਤਾ ਜਾਵੇ। ਇਹ ਮਾਪਦੰਡ ਵਿਸ਼ਵ ਸਿਹਤ ਸੰਗਠਨ ਵੱਲੋ ਨਿਰਧਾਰਿਤ ਕੀਤਾ ਗਿਆ।
ਚੰਡੀਗੜ੍ਹ, 2 ਨਵੰਬਰ – ਹਰਿਆਣਾ ਸਰਕਾਰ ਨੇ ਸੂਬੇ ਦੇ ਨੰਬਰਦਾਰਾਂ ਨੂੰ ਮੋਬਾਇਲ ਫੋਨ ਦਾ ਤੋਹਫਾ ਦੇਣ ਦੇ ਬਾਅਦ ਉਨ੍ਹਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਕਵਰ ਕਰਨ ਦੀ ਵੀ ਤਿਆਰੀ ਕਰ ਲਈ ਹੈ, ਇਸ ਸਬੰਧ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਐਮਓਯੂ ਕਰ ਅੱਗੇ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਸੀਐਮ ਅੱਜ ਇੱਥੇ ਮਾਲ ਅਤੇ ਆਯੂਸ਼ਮਾਨ ਭਾਰਤ ਹਰਿਆਣਾ ਹੈਲਥ ਪ੍ਰੋਟੈਕਸ਼ਨ ਅਥਾਰਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਨੰਬਰਦਾਰ, ਪ੍ਰਸਾਸ਼ਨ ਤੇ ਆਮਜਨਤਾ ਦੇ ਵਿਚ ਸੇਤੂ ਦਾ ਕੰਮ ਕਰਦੇ ਹਨ। ਨੰਬਰਦਾਰਾਂ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਸੂਬਾ ਸਰਕਾਰ ਨੇ ਪਹਿਲਾਂ ਆਪਣੀ ਐਲਾਨ ਅਨੁਰੂਪ ਉਨ੍ਹਾਂ ਨੂੰ ਸਮਾਰਟ ਮੋਬਾਇਲ ਫੋਨ ਦਿੱਤੇ ਹਨ। ਇਸ ਤੋਂ ਉਹ ਕਾਨੂੰ ਵਿਵਸਥਾ, ਪਿੰਡ ਦੇ ਵਿਕਾਸ ਕੰਮਾਂ ਦੇ ਬਾਰੇ ਵਿਜ ਜਿਲ੍ਹਾ ਪ੍ਰਸਾਸ਼ਨ ਨੂੰ ਸੂਚਨਾ ਦਾ ਆਦਾਨ-ਪ੍ਰਦਾਨ ਕਰ ਸਕਣਗੇ। ਵਾਟਸਐਪ, ਫੇਸਬੁੱਕ ਆਦਿ ਦੇ ਜਰਇਏ ਇਕ ਦੂਜੇ ਦੇ ਸੰਪਰਕ ਵਿਚ ਰਹਿ ਸਕਣਗੇ।
ਡਿਪਟੀ ਸੀਐਮ ਨੇ ਅੱਗੇ ਦਸਿਆ ਕਿ ਹੁਣ ਰਾਜ ਸਰਕਾਰ ਯੋਗ ਨੰਬਰਦਾਰਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦਾ ਲਾਭ ਦੇਣਾ ਚਾਹੁੰਦੀ ਹੈ, ਇਸ ਯੋਜਨਾ ਦਾ ਉਦੇਸ਼ ਗੰਭੀਰ ਬੀਮਾਰੀਆਂ ਹੋਣ ‘ਤੇ ਉਨ੍ਹਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਾਭ ਦੇਣਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਸਰਕਾਰ ਵੱਲੋਂ ਭਾਰਤ ਵਿਚ ਜਨਤਕ ਤੇ ਨਿਜੀ ਸੂਚੀਬੱਧ ਹਸਪਤਾਲਾਂ ਵਿਚ ਸੈਕੇਂਡਰੀ ਅਤੇ ਟਰਸਰੀ ਸਿਹਤ ਊਪਚਾਰ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤਕ ਦੀ ਰਕਮ ਨਾਭਕਾਰਾਂ ਨੂੰ ਮਹੁਇਆ ਕਰਾਈ ਜਾਂਦੀ ਹੈ। ਇਹ ਯੋਜਨਾ ਸੇਵਾ ਸੰਸਥਾਨ ਮਤਲਬ ਹਸਪਤਾਲਾਂ ਵਿਚ ਲਾਭਕਾਰਾਂ ਨੂੰ ਸਿਹਤ ਸੇਵਾਵਾਂ ਫਰੀ ਪ੍ਰਦਾਨ ਕਰਦੀ ਹੈ। ਆਯੂਸ਼ਮਾਨ ਭਾਰਤ ਯੋਜਨਾ ਮੈਡੀਕਲ ਉਪਚਾਰ ਤੋਂ ਉਤਪਨ ਬਹੁਤ ਵੱਧ ਖਰਚ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।
ਇਸ ਮੌਕੇ ‘ਤੇ ਮੀਟਿੰਗ ਵਿਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿੱਤ ਕਮਿਸ਼ਨਰ ਵੀ ਐਸ ਕੁੰਡੂ, ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਮਹਾਨਿਦੇਸ਼ਕ ਟੀਐਲ ਸਤਯਪ੍ਰਕਾਸ਼, ਆਯੂਸ਼ਮਾਨ ਭਾਰਤ ਹਰਿਆਣਾ ਹੈਲਥ ਪ੍ਰੋਟੈਕਸ਼ਨ ਅਥਾਰਿਟੀ ਦੇ ਸੀਈਓ ਪ੍ਰਭਜੋਤ ਸਿੰਘ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਹਰਿਆਣਾ ਦੇ ਇਤਿਹਾਸ ਵਿਚ ਇਸ ਵਾਰ ਝੋਨੇ ਦੀ ਜੋ ਸੁਚਾਰੂ ਢੰਗ ਨਾਲ ਖਰੀਦ ਹੋਈ, ਉਹ ਕਾਬਿਲ-ਏ-ਤਾਰੀਫ – ਡਿਪਟੀ ਸੀਐਮ
ਚੰਡੀਗੜ੍ਹ, 2 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਵਿਚ ਇਸ ਵਾਰ ਝੋਨੇ ਦੀ ਜੋ ਸੁਚਾਰੂ ਢੰਗ ਨਾਲ ਖਰੀਦ ਹੋਈ ਹੈ ਉਹ ਕਾਬਿਲੇ-ਏ-ਤਾਰੀਫ ਹੈ, ਇਸ ਵਿਚ ਵਿਭਾਗ ਦੇ ਅਧਿਕਾਰੀਆਂ ਤੇ ਕਿਸਾਨਾਂ ਦੇ ਸਹਿਯੋਗ ਦੀ ਵਿਸ਼ੇਸ਼ ਭੁਮਿਕਾ ਰਹੀ ਹੈ।
ਡਿਪਟੀ ਸੀਐਮ ਅੱਜ ਇੱਥੇ ਆਪਣੇ ਦਫਤਰ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਮੀਟਿੰਗ ਵਿਚ ਝੋਨੇ ਦੀ ਫਸਲ ਨਾਲ ਸਬੰਧਿਤ ਜਿਲ੍ਹਾਵਾਇਜ ਆਮਦ, ਖਰੀਦ ਪੈਮੇਂਟ ਆਦਿ ਦੇ ਬਾਰੇ ਵਿਚ ਵਿਸਤਾਰ ਨਾਲ ਸਮੀਖਿਆ ਕੀਤੀ।
ਸ੍ਰੀ ਦੁਸ਼ਯੰਤ ਚੌਟਾਲਾ ਨੂੰ ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਖਰੀਫ ਖਰੀਦ ਸੀਜਨ 2022-23 ਵਿਚ ਝੋਨਾ ਖਰੀਦ ਤਹਿਤ 210 ਮੰਡੀਆਂ ਖੋਲੀਆਂ ਗਈਆਂ ਜਿਨ੍ਹਾਂ ਵਿਚ ਇਕ ਨਵੰਬਰ, 2022 ਤਕ 55,10,156 ਮੀਟ੍ਰਿਕ ਟਨ ਝੋਨਾ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਨੇ 50 ਫੀਸਦੀ ਹੈਫੇਡ ਨੇ 30 ਫੀਸਦੀ, ਭਾਰਤੀ ਖੁਰਾਕ ਨਿਗਮ ਨੇ 5 ਫੀਸਦੀ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 15 ਫੀਸਦੀ ਝੋਨੇ ਦੀ ਖਰੀਦ ਕੀਤੀ ਹੈ। ਜਿੱਥੇ ਤਕ ਜਿਲ੍ਹਾਵਾਰ ਝੋਨਾ ਦੀ ਖਰੀਦ ਦੀ ਗਲ ਹੈ, ਇਸ ਵਿਚ ਉਪਰੋਕਤ ਏਜੰਸੀਆਂ ਨੇ ਸੱਭ ਤੋਂ ਵੱਧ ਝੋਨਾ ਕੁਰੂਕਸ਼ੇਤਰ ਜਿਲ੍ਹਾ ਵਿਚ 11,75,378 ਮੀਟ੍ਰਿਕ ਟਨ ਅਤੇ ਦੂਜੇ ਨੰਬਰ ‘ਤੇ ਕਰਨਾਂਲ ਜਿਲ੍ਹਾ ਵਿਚ 10,85,575 ਮੀਟ੍ਰਿਕ ਟਨ ਦੀ ਖਰੀਦ ਹੋਈ ਹੈ।
ਡਿਪਟੀ ਮੁੱਖ ਮੰਤਰੀ ਨੇ ਮੀਟਿੰਗ ਵਿਚ ਦਸਿਆ ਕਿ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਵਿਕਰੀ ਤੇ ਪੇਮੈਂਟ ਲੈਣ ਵਿਚ ਕੋਈ ਸਮਸਿਆ ਨਹੀਂ ਹੋਈ।
ਇਸ ਮੌਕੇ ‘ਤੇ ਮੀਟਿੰਗ ਵਿਚ ਖੁਰਾਕ ਅਤੇ ਸਪਲਾਈ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਪੰਕਜ ਅਗਰਵਾਲ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਹਾਨਿਦੇਸ਼ਕ ਹਰਦੀਪ ਸਿੰਘ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਕੇਐਮ ਪਾਂਡੂਰੰਗ, ਹਰਿਆਣਾ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਡਾ. ਸ਼ਾਲੀਨ, ਡਿਪਟੀ ਮੁੱਖ ਮੰਤਰੀ ਦੇ ਓਐਸਡੀ ਕਮਲੇਸ਼ ਭਾਦੂ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।