ਕੌਮੀ ਏਕਤਾ ਦਿਵਸ ‘ਤੇ ਮੁੱਖ ਮੰਤਰੀ ਨੇ ਸਰਦਾਰ ਵਲੱਭ ਭਾਈ ਪਟੇਲ ਦੇ ਚਰਣਾਂ ਵਿਚ ਕੀਤਾ ਕੋਟਿ-ਕੋਟਿ ਨਮਨ, ਕੌਮੀ ਏਕਤਾ ਦਿਵਸ ਦੀ ਦਿਵਾਈ ਸੁੰਹ.
,
ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮੀ ਏਕਤਾ ਦਿਵਸ ‘ਤੇ ਲੌਹਪੁਰਸ਼ ਸਰਦਾਰ ਵਲੱਭਭਾਈ ਪਟੇਲ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕੀਤਾ। ਸਰਦਾਰ ਪਟੇਲ ਦੀ ਜੈਯੰਤੀ ‘ਤੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਚਰਣਾਂ ਵਿਚ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਸਮਾਜ ਨੂੰ ਉਨ੍ਹਾਂ ਦੇ ਦਿਖਾਏ ਮਾਰਗ ‘ਤੇ ਚਲਣ ਦਾ ਸੰਦੇਸ਼ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਨੌਜੁਆਨ ਪੀੜੀ ਵਿਚ ਕੌਮੀ ਏਕਤਾ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ, ਤਾਂਹੀ ਦੇਸ਼ ਪ੍ਰਗਤੀ ਦੇ ਪੱਥ ‘ਤੇ ਅੱਗੇ ਵੱਧ ਸਕਦਾ ਹੈ। ਮੁੱਖ ਮੰਤਰੀ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਵਿਚ ਕੌਮੀ ਏਕਤਾ ਦਿਵਸ ‘ਤੇ ਪ੍ਰਬੰਧਿਤ ਸੁੰਹ ਸਮਾਰੋਹ ਵਿਚ ਬੋਲ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ 31 ਅਕਤੂਬਰ ਦਾ ਦਿਨ ਪੂਰੇ ਦੇਸ਼ ਵਿਚ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਸਰਕਾਰ ਵਲੱਭ ਭਾਈ ਪਟੇਲ ਦੇ ਜਨਮਦਿਨ ਵਜੋ ਕੌਮੀ ਏਕਤਾ ਦਿਵਸ ਮਨਾਇਆ ਜਾਂਦਾ ਹੈ। ਜਿਵੇਂ ਸਰਦਾਰ ਵਲੱਭ ਭਾਈ ਪਟੇਲ ਦੀ ਸੋਚ ਸੀ ਅਤੇ ਜਿਵੇਂ ਸ਼ਾਨਦਾਰ ਉਨ੍ਹਾਂ ਦੇ ਕੰਮ ਸਨ, ਉਸੀ ਆਧਾਰ ‘ਤੇ ਇਸ ਦਿਨ ਦਾ ਨਾਂਅਕਰਣ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਸੁਤੰਤਰਤਾ ਸੰਗ੍ਰਾਮ ਵਿਚ ਅਹਿਮ ਭੂਮਿਕਾ ਨਿਭਾਈ, ਉੱਥੇ ਆਜਾਦੀ ਦੇ ਬਾਅਦ ਦੇਸ਼ ਨੂੰ ਇਕ ਧਾਗੇ ਵਿਚ ਪਿਰੋਣ ਦਾ ਕੰਮ ਕੀਤਾ।
ਸਰਦਾਰ ਪਟੇਲ ਨੇ ਕੀਤਾ 562 ਕਿਆਸਤਾਂ ਨੂੰ ਇਕ ਕਰਨਾ ਦਾ ਕੰਮ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਦਾਰ ਵਲੱਭ ਭਾਈ ਪਟੇਲ ਨੇ ਕਿਹਾ ਕਿ ਅਗ੍ਰੇਜਾਂ ਨੇ ਭਾਰਤ ਨੂੰ ਸੁਤੰਤਰ ਤਾਂ ਕਰ ਦਿੱਤਾ ਪਰ 565 ਕਿਆਸਤਾਂ ਨੂੰ ਉਨ੍ਹਾਂ ਦੀ ਮਰਜੀ ‘ਤੇ ਛੱਡ ਦਿੱਤਾ ਸੀ। ਪਟੇਲ ਨੇ ਦੇਸ਼ ਦੇ ਉੱਪ ਪ੍ਰਧਾਨ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਦਾ ਕਾਰਜਭਾਰ ਸੰਭਾਲਿਆ ਅਤੇ ਆਪਣੀ ਸਮਝਦਾਰੀ ਨਾਲ 562 ਰਿਆਸਤਾਂ ਨੂੰ ਭਾਰਤ ਦੇ ਤਿਰੰਗੇ ਦੇ ਹੇਠਾਂ ਇਕੱਠਾ ਕਰਵਾ ਦਿੱਤਾ ਅਤੇ ਅਖੰਡ ਭਾਰਤ ਦਾ ਨਿਰਮਾਣ ਕੀਤਾ। ਉਨ੍ਹਾਂ ਨੇ ਜਿਸ ਤਰ੍ਹਾ ਨਾਲ ਆਜਾਦੀ ਦੇ ਬਾਅਦ ਦੇਸ਼ ਵਿਚ ਮੌਜੂਦ ਚਨੌਤੀਆਂ ਦਾ ਸਾਹਮਣਾ ਕਰ ਕੇ ਰਾਸ਼ਟਰ ਦੀ ਏਕਤਾ ਨੂੰ ਮਜਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਈ, ਉਸ ਦੇ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਥਾਪਿਤ ਕੀਤਾ ਸਟੇਚੂ ਆਫ ਯੂਨਿਟੀ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਰਦਾਰ ਪਟੇਲ ਦੀ ਯਾਦ ਵਿਚ ਸਮਰਪਿਤ ਇਕ ਸਮਾਰਕ ਬਣਵਾਇਆ। ਇਸ ਦਾ ਨਾਂਅ ਸਟੈਚੂ ਆਫ ਯੂਨਿਟੀ ਰੱਖਿਆ ਗਿਆ, ਜਿੱਥੇ ਸਰਦਾਰ ਪਟੇਲ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਗਈ ਹੈ। 31 ਅਕਤੂਬਰ, 2013 ਨੁੰ ਸਟੈਚੂ ਆਫ ਯੂਨਿਟੀ ਦੀ ਨੀਂਹ ਰੱਖੀ ਗਈ ਅਤੇ 31 ਅਕਤੂਬਰ, 2018 ਨੂੰ ਇਸ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵੀ ਜੰਮੂ-ਕਸ਼ਮੀਰ ਵਿਚ ਲਾਗੂ ਧਾਰਾ-370 ਅਤੇ 35-ਏ ਨੂੰ ਤੋੜਦੇ ਹੋਏ ਅਖੰਡ ਭਾਰਤ ਦਾ ਸਪਨਾ ਸਾਕਾਰ ਕੀਤਾ।
ਕੌਮੀ ਏਕਤਾ ਦਿਵਸ ‘ਤੇ ਇਹ ਦਿਵਾਈ ਮੁੱਖ ਮੰਤਰੀ ਨੇ ਸੁੰਹ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰੋਗ੍ਰਾਮ ਵਿਚ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਸੁੰਹ ਦਿਵਾਈ – ਮੈਂ ਸਤਯਨਿਸ਼ਠਾ ਨਾਲ ਸੁੰਹ ਲੈਂਦਾ ਹਾਂ ਕਿ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਲਈ ਖੁਦ ਨੂੰ ਸਮਰਪਿਤ ਕਰੂੰਗਾ ਅਤੇ ਆਪਣੇ ਦੇਸ਼ਵਾਸੀਆਂ ਦੇ ਵਿਚ ਇਹ ਸੰਦੇਸ਼ ਫੈਲਾਊਣ ਦਾ ਵੀ ਭਰਸਕ ਯਤਨ ਕਰੂੰਗਾ। ਮੈਂ ਇਹ ਸੁੰਹ ਆਪਣੇ ਦੇਸ਼ ਦੀ ਏਕਤਾ ਦੀ ਭਾਵਨਾ ਨਾਲ ਲੈ ਰਿਹਾ ਹਾਂ ਜਿਸ ਨੂੰ ਸਰਦਾਰ ਵਲੱਭ ਭਾਈ ਪਟੇਲ ਦੀ ਦੂਰਦਰਸ਼ਿਤਾ ਅਤੇ ਕੰਮਾਂ ਵੱਲੋਂ ਸੰਭਵ ਬਣਾਇਆ ਜਾ ਸਕਿਆ। ਮੈਂ ਆਪਣੇ ਦੇਸ਼ ਦੀ ਅੰਦੂਰਣੀ ਸੁਰੱਖਿਆ ਯਕੀਨੀ ਕਰਨ ਲਈ ਆਪਣਾ ਯੋਗਦਾਨ ਕਰਨ ਦੀ ਵੀ ਸਤਯਨਿਸ਼ਠਾ ਨਾਲ ਸੰਕਲਪ ਲੈਂਦਾ ਹੈ।
ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਬੀਐਸ ਕੁੰਡੂ, ਟੀਵੀਐਸਐਨ ਪ੍ਰਸਾਦ, ਮਹਾਵੀਰ ਸਿੰਘ, ਅਨੁਰਾਗ ਰਸਤੋਗੀ, ਆਨੰਦ ਮੋਹਨ ਸ਼ਰਣ, ਅਸ਼ੋਕ ਖੇਮਕਾ, ਅਨਿਲ ਮਲਿਕ, ਅਪੂਰਵ ਕੁਮਾਰ ਸਿੰਘ, ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।