ਹਿਮਾਚਲ ਤੇ ਗੁਜਰਾਤ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਹਿਮਾਚਲ ਤੇ ਗੁਜਰਾਤ ਵਿਚ ਆਪਣੀਅੱਡੀ ਚੋਟੀ ਦਾ ਜ਼ੋਰ ਲਾਇਆ
Mohali26/10/22,:
ਹਿਮਾਚਲ ਤੇ ਗੁਜਰਾਤ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਹਿਮਾਚਲ ਤੇ ਗੁਜਰਾਤ ਵਿਚ ਆਪਣੀਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ ਤੇ ਭਗਵੰਤ ਮਾਨ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਕੇ ਹਿਮਾਚਲ ਤੇ ਗੁਜਰਾਤ ਵਿੱਚ ਕਰਨ ਵਿੱਚ ਰੁੱਝੇ ਹੋਏ ਹਨ।
ਜਦਕਿ ਦੂਜੇ ਪਾਸੇ ਪੰਜਾਬ ਦੇ ਕਿਸਾਨ ਸੜਕਾਂ ਤੇ ਰੁਲ ਰਹੇ ਹਨ ਇੱਥੋਂ ਤੱਕ ਕਿ ਕਈ ਕਿਸਾਨ ਜਥੇਬੰਦੀਆਂ ਨੇ ਦੀਵਾਲੀ ਵੀ ਸੜਕਾਂਦੇ ਉੱਪਰ ਹੀ ਮਨਾਈ ਹੈ। ਸਰਕਾਰ ਬੇਸ਼ੱਕ ਅਖ਼ਬਾਰਾਂ, ਖ਼ਬਰਾਂ ਵਿੱਚ ਵੱਡੀਆਂ ਟਾਹਰਾਂ ਮਾਰੀ ਜਾਵੇ ਪਰ ਜ਼ਮੀਨੀ ਹਕੀਕਤ ਸਾਨੂੰਸਭ ਨੂੰ ਪਤਾ ਹੈ।
ਜਿੱਥੋਂ ਦੇ ਕਿਸਾਨ ਹੀ ਸੜਕਾਂ ਤੇ ਰਾਤਾਂ ਕੱਟਣ ਲਈ ਮਜਬੂਰ ਹੋਣ ਉਥੋਂ ਦੇ ਮੁੱਖ ਮੰਤਰੀ ਨੂੰ ਹੋਰ ਸੂਬਿਆਂ ਵਿੱਚ ਜਾ ਕੇ ਚੋਣ ਪ੍ਰਚਾਰਕਰਨਾ ਨਹੀਂ ਸੋਭਦਾ। ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਬਹਿ ਕੇ ਉਨ੍ਹਾਂ ਦੇ ਮੁੱਦਿਆਂ ਉੱਪਰ ਕੋਈ ਠੋਸ ਨੀਤੀਬਣਾਵੇ। ਸੰਗਰੂਰ ਵਿਚ ਤਿੰਨ ਕਿਲੋਮੀਟਰ ਤੱਕ ਹਾਲੇ ਵੀ ਕਿਸਾਨ ਸੜਕਾਂ ਉੱਤੇ ਬੈਠੇ ਹਨ।ਕਿਸਾਨ ਨੇਤਾ ਜੋਗਿੰਦਰ ਉਗਰਾਹਾਂ ਨੇਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਸੀ ਐਮ ਭਗਵੰਤ ਮਾਨ ਨੇ ਹਲੇ ਪੂਰੀਆਂ ਕਰਨੀਆਂ ਹਨ। ਉਨ੍ਹਾਂ ਕਿਹਾ ਉਨ੍ਹਾਂ ਦੀ ਭਗਵੰਤ ਮਾਨਨਾਲ ਕਈ ਵਾਰ ਮੀਟਿੰਗ ਵੀ ਹੋ ਚੁੱਕੀ ਹੈ ਪਰ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਲਈ ਹਾਲੇ ਹੋਰ ਕਿੰਨਾ ਸਮਾਂ ਲੱਗੇਗਾ ਕੁੱਝ ਪਤਾਨਹੀਂ।
ਹੋਰ ਬਹੁਤ ਸਾਰੇ ਵਾਅਦੇ ਜੋ ਚੋਣਾਂ ਵੇਲੇ ਮਾਨ ਨੇ ਕਰੇ ਸਨ ਉਹ ਹਾਲੇ ਪੂਰੇ ਕਰਨੇ ਹਨ। ਤੁਸੀਂ ਗੱਲਾਂ ਦਾ ਕੜਾਹ ਤਾਂ ਬਥੇਰਾ ਬਣਾਲਿਆ ਹੁਣ ਪੰਜਾਬ ‘ਚ ਰਹਿ ਕੇ ਕੋਈ ਕੰਮ ਕਰੋ।
ਪਹਿਲਾਂ ਤੁਸੀਂ ਆਪਣਾ ਘਰ ਠੀਕ ਕਰੋ।ਕਿਉਂ ਕਿ ਭਗਵੰਤ ਮਾਨ ‘ਤੇ ਭਰੋਸਾ ਕਰਕੇ ਉਸ ਨੂੰ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂਨਾ ਕਿ ਹਿਮਚਲ ਜਾਂ ਗੁਜਰਾਤ ਦੇ ਲੋਕਾਂ ਨੇ। ਓ ਭਾਈ ਦੇਖਿਉ ਕਿਤੇ ਤੁਹਾਡੇ ਨਾਲ ਅੱਗੇ ਦੌੜ ਪਿੱਛੇ ਚੌੜ ਵਾਲੀ ਕਹਾਵਤ ਹੀ ਨਾਸੱਚ ਹੋ ਨਿਬੜੇ। ਤੁਸੀਂ ਵਿਗਿਆਪਨਾ ਵਿੱਚ ਹੀ ਵਿਕਾਸ ਨਾ ਵਿਖਾਉ ਕੁੱਝ ਜਮੀਨ ‘ਤੇ ਵੀ ਕਰ ਦਿਉ ਤਾਂ ਕਿ ਲੋਕਾਂ ਨੂੰ ਕੁੱਝ ਰਾਹਤਮਿਲ ਸਕੇ। ਬਦਲਾਅ ਦੀ ਕਿਰਨ ਸਮਝ ਕੇ ਤੁਹਾਨੂੰ ਲੋਕਾਂ ਨੇ ਵੋਟ ਦਿੱਤੀ ਸੀ ਪਰ ਤੁਸੀਂ ਖੁਦ ਹੀ ਬਦਲ ਗਏ।ਨਾ ਹੁਣ ਨਾ ਉਹਗੱਲਾਂ ਰਹੀਆਂ ਨਾ ਬਾਤਾਂ ਰਹੀਆਂ।
ਸਮਾਰੋਹਾਂ ‘ਚ ਸ਼ਿਰਕਤ ਕਰਕੇ ਫੋਟੋਆਂ ਖਿੱਚਵਾਉਣ ਤੱਕ ਹੀ ਸਰਕਾਰ ਸਿਮਟ ਕੇ ਰਹਿ ਗਈ ਹੈ। ਪਰ ਭਾਈ ਯਾਦ ਰੱਖੋ ਜੇ ਲੋਕਕੁਰਸੀ ਦੇਣਾ ਜਾਣਦੇ ਨੇ ਤਾਂ ਕੁਰਸੀ ਲੈਣਾ ਵੀ ਜਾਣਦੇ ਨੇ। ਪੰਜਾਬ ‘ਚ ਅਪਰਾਧਿਕ ਮਾਮਲਿਆਂ ਦਾ ਗ੍ਰਾਫ ਕਿੱਥੋਂ ਕਿੱਥੇ ਚਲਾਗਿਆ, ਪਤਾ ਤੁਹਾਨੂੰ? ਨਹੀਂ ਪਤਾ ਹੋਣਾ ਕਿਉਂਕਿ ਤੁਸੀਂ ਤਾਂ ਗੁਜਰਾਤ ਜਾਂ ਹਿਮਾਚਲ ਦੇ ਨਜਾਰੇ ਲੈ ਰਹੇ ਹੋ। ਰੰਗਲਾ ਪੰਜਾਬਬਣਾਉਣ ਦੀ ਗੱਲ ਕਰੀ ਸੀ ਤੁਸੀਂ,ਕਿ ਨਾ ਕਿ ਰੰਗਲਾ ਹਿਮਾਚਲ ਜਾਂ ਗੁਜਰਾਤ।
ਗੈਂਗਸ਼ਟਰਬਾਦ ਪਹਿਲਾਂ ਕਿੰਨਾ ਤੋਂ ਵੱਧ ਚੁੱਕਾ ਹੈ, ਆਏ ਦਿਨ ਦਿਨ ਗੋਲੀਆਂ ਚੱਲਣ ਤੇ ਹੱਤਿਆਵਾਂ ਦੀਆਂ ਵਾਰਦਾਤਾਂ ਹੋਰਹੀਆਂ ਹਨ। ਪੰਜਾਬ ਦੇ ਮਹੌਲ ਨੂੰ ਗੰਧਲਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਪੰਜਾਬ ‘ਚ ਰਹਿ ਕੇ ਕੁੱਝ ਕਰੋ, ਨਹੀਂ ਉਹਦਿਨ ਦੂਰ ਨਹੀਂ ਜਦੋਂ ਤੁਹਾਡੇ ਕੋਲ ਪਛਤਾਉਣ ਜੋਗਾ ਵਕਤ ਵੀ ਨਹੀਂ ਰਹਿਣਾ।