ਪਰਿਵਾਰ ਪਹਿਚਾਣ ਪੱਤਰ ਪੋਰਟਲ ਬਣੇਗਾ ਸਿਖਿਆ, ਸਿਹਤ ਅਤੇ ਰੁਜਗਾਰ ਦਾ ਵਾਹਕ ਹੁਣ ਤਕ ਪੀਪੀਪੀ ‘ਤੇ 70 ਲੱਖ ਪਰਿਵਾਰਾਂ ਦਾ ਡਾਟਾ ਹੋਇਆ ਅਪਲੋਡ ਡ੍ਰਾਪ ਆਊਟ ਦਰ ਨੂੰ ਘੱਟ ਕਰਨ ਲਈ ਸਰਕਾਰ ਬਣਾਏਗੀ ਡ੍ਰਾਪ ਆਊਟ ਨੀਤੀ.
ਚੰਡੀਗੜ੍ਹ, 23 ਅਕਤੂਬਰ – ਹਰਿਆਣਾ ਸਰਕਾਰ ਨੇ ਬੱਚਿਆਂ ਨੂੰ ਸਿਖਿਆ ਦੇਣ ਤੋਂ ਲੈ ਕੇ ਉਨ੍ਹਾਂ ਦੇ ਰੁਜਗਾਰ ਦੇ ਮੌਕੇ ਉਪਲਬਧ ਕਰਵਾਉਣ ਦੇ ਲਈ ਇਕ ਨਵਾਂ ਮੈਕੇਨੀਜਮ ਤਿਆਰ ਕੀਤਾ ਹੈ। ਇਸ ਦੇ ਤਹਿਤ ਪਰਿਵਾਰ ਪਹਿਚਾਣ ਪੱਤਰ ਵਿਚ ਇਕੱਠਾ ਨਾਗਰਿਕਾਂ ਦੇ ਡਾਟਾ ਨੂੰ ਉਮਰ ਵਰਗ ਅਨੁਸਾਰ 6 ਵਰਗਾਂ ਵਿਚ ਵੰਡਿਆ ਗਿਆ ਹੈ ਅਤੇ ਹਰੇਕ ਵਰਗ ਦਾ ਜਿਮਾ ਇਕ ਵਿਭਾਗ ਨੂੰ ਸੌਂਪਿਆ ਗਿਆ ਹੈ। ਹਰੇਕ ਵਿਭਾਗ ਉਮਰ ਵਰਗ ਅਨੁਸਾਰ ਉਸ ਦੀ ਸਿਖਿਆ, ਸਿਹਤ ਅਤੇ ਰੁਜਗਾਰ ਆਦਿ ਸਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਪਹੁੰਚਾਉਣ ਦੇ ਨਾਲ-ਨਾਲ ਇੰਨ੍ਹਾਂ ਦਾ ਸੰਪੂਰਣ ਰਿਕਾਰਡ ਰੱਖੇਗਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਮੰਨਨਾ ਹੈ ਕਿ ਸਿਖਿਆ, ਸਿਹਤ ਅਤੇ ਰੁਜਗਾਰ ਉਪਲਬਧ ਕਰਵਾਉਣਾ ਕਿਸੇ ਵੀ ਸਰਕਾਰ ਦੀ ਸਰਬੋਤਮ ਪ੍ਰਾਥਮਿਕਤਾ ਦੇ ਨਾਲ-ਨਾਲ ਉਸ ਦਾ ਨੈਤਿਕ ਜਿਮੇਵਾਰੀ ਵੀ ਹੁੰਦੀ ਹੈ। ਇਸੀ ਵਿਜਨ ਦੇ ਨਾਲ ਰਾਜ ਸਰਕਾਰ ਨੇ ਇਕ ਨਵੀਂ ਕਾਰਜ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ ਅਤੇ ਸਵਾਵਲੰਬਨ ‘ਤੇ ਜੋਰ ਦਿੰਦੇ ਹੋਏ ਹਰੇਕ ਨਾਗਰਿਕ ਦਾ ਸਮੂਚਾ ਵਿਕਾਸ ਤੇ ਭਲਾਈ ਯਕੀਨੀ ਕੀਤੀ ਜਾਵੇਗੀ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਸੌਂਪਿਆ 6 ਸਾਲ ਤਕ ਦੀ ਉਮਰ ਦੇ ਬੱਚਿਆਂ ਦਾ ਜਿਮਾ
ਕਾਰਜ ਯੋਜਨਾ ਅਨੁਸਾਰ 6 ਸਾਲ ਤਕ ਦੀ ਉਮਰ ਦੇ ਬੱਚਿਆਂ ਦਾ ਜਿਮਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੂੰ ਸੌਂਪਿਆ ਗਿਆ ਹੈ। ਵਿਭਾਗ ਇੰਨ੍ਹਾਂ ਬੱਚਿਆਂ ਦੀ ਸ਼ੁਰੂਆਤੀ ਸਿਖਿਆ ਅਤੇ ਪੋਸ਼ਨ ‘ਤੇ ਵਿਸ਼ੇਸ਼ ਧਿਆਨ ਰੱਖੇਗਾ। ਨਾਲ ਹੀ, ਵਿਭਾਗ ਹਰ ਬੱਚੇ ਦੀ ਟ੍ਰੈਕਿੰਗ ਵੀ ਰੱਖੇਗਾ ਕਿ ਉਹ ਬੱਚਾ 6 ਸਾਲ ਤਕ ਦੀ ਉਮਰ ਤਕ ਘਰ ‘ਤੇ, ਆਂਗਨਵਾੜੀ ਵਿਚ ਜਾਂ ਸਕੂਲ ਵਿਚ ਜਾ ਰਿਹਾ ਹੈ ਅਤੇ ਉਸ ਨੂੰ ਜਰੂਰੀ ਪੋਸ਼ਕ ਭੋਜਨ ਉਪਲਬਧ ਹੋ ਰਿਹਾ ਹੈ ਜਾਂ ਨਹੀਂ। ਇੰਨ੍ਹਾਂ ਹੀ ਨਹੀਂ, ਸੂਬਾ ਸਰਕਾਰ ਬੱਚਿਆਂ ਦੀ ਈ-ਕੇਅਰ ਲਈ ਕ੍ਰੈਚ ਸਥਾਪਿਤ ਕਰਨ ‘ਤੇ ਵੀ ਲਗਾਤਾਰ ਜੋਰ ਦੇ ਰਹੀ ਹੈ।
ਬੱਚਿਆਂ ਨੂੰ ਜੇਕਰ ਸ਼ੁਰੂਆਤ ਵਿਚ ਹੀ ਚੰਗਾ ਪੋਸ਼ਨ ਅਤੇ ਸਿਖਿਆ ਮਿਲੇਗੀ ਤਾਂ ਉਸ ਦੀ ਬਨਿਆਦ ਮਜਬੂਤ ਬਣੇਗੀ ਅਤੇ ਉਹ ਜੀਵਨ ਵਿਚ ਸਾਕਾਰਤਮਕ ਦਿਸ਼ਾ ਵਿਚ ਅੱਗੇ ਵੱਧਣਗੇ।
ਡ੍ਰਾਪ ਆਊਟ ਦਰ ਨੂੰ ਘੱਟ ਕਰਨ ਲਈ ਸੂਬਾ ਸਰਕਾਰ ਲੈ ਕੇ ਆਵੇਗੀ ਡ੍ਰਾਪਆਉਟ ਨੀਤੀ
ਸ਼ੁਰੂਆਤੀ ਸਿਖਿਆ ਜਿੰਨ੍ਹੀ ਮਹਤੱਵਪੂਰਣ ਹੈ, ਉਸ ਤੋਂ ਵੀ ਕਈ ਵੱਧ ਸਕੂਲੀ ਸਿਖਿਆ ਦਾ ਮਹਤੱਵ ਹੈ। ਇਸ ਲਈ ਕੋਈ ਵੀ ਬੱਚਾ ਸਿਖਿਆ ਤੋਂ ਵਾਂਝਾ ਨਾ ਰਹੇ, ਇਸ ਵਿਜਨ ਦੇ ਨਾਲ ਹੁਣ ਸਕੂਲ ਸਿਖਿਆ ਵਿਭਾਗ ਵੱਲੋਂ 6 ਸਾਲ ਤੋਂ 18 ਸਾਲ ਤਕ ਦੀ ਉਮਰ ਵਰਗ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਸਿਖਿਆ ਵਿਭਾਗ ਡ੍ਰਾਪਆਊਟ ਨੂੰ ਘੱਟ ਕਰਨ ਲਈ ਡ੍ਰਾਪਆਊਟ ਨੀਤੀ ਤਿਆਰ ਕਰ ਰਹੀ ਹੈ, ਜਿਸ ਦੇ ਤਹਿਤ ਵਿਭਾਗ ਹਰ ਬੱਚੇ ਨੂੰ ਸਿਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਕੂਲ ਛੱਡਣ ਵਾਲੇ ਬੱਚਿਆਂ ਦੀ ਵਿਸ਼ੇਸ਼ ਟ੍ਰੇਕਿੰਗ ਰੱਖੇਗਾ, ਤਾਂ ਜੋ ਡ੍ਰਾਪਆਉਟ ਦਰ ਨੂੰ ਘੱਟ ਕੀਤਾ ਜਾ ਸਕੇ। ਵਿਭਾਗ ਦੇ ਕੋਲ ਹਰ ਬੱਚੇ ਦਾ ਡਾਟਾ ਰਹੇਗਾ ਕਿ ਊਹ ਸਕੂਲ ਜਾਂ ਆਈਟੀਆਈ ਜਾਂ ਹੋਰ ਕਿਸੇ ਸੰਸਥਾਨ ਵਿਚ ਸਿਖਿਆ ਗ੍ਰਹਿਣ ਕਰ ਰਿਹਾ ਜਾਂ ਨਹੀਂ।
ਇਸ ਰਣਨੀਤੀ ਨਾਲ ਰਾਜ ਸਰਕਾਰ ਨੂੰ ਹਰੇਕ ਬੱਚੇ ਦੇ ਬਾਰੇ ਵਿਚ ਪੂਰੀ ਜਾਣਕਾਰੀ ਹੋਵੇਗੀ ਅਤੇ ਜੇਕਰ ਕਿਸੇ ਕਾਰਨਵਜੋ ਕੋਈ ਬੱਚਾ ਵਿਦਅਕ ਸੰਸਥਾਨ ਤੋਂ ਡ੍ਰਾਪਆਉਟ ਹੁੰਦਾ ਹੈ ਤਾਂ ਸਰਕਾਰ ਉਸ ਬੱਚੇ ਨੂੰ ਵਾਪਸ ਵਿਦਿਅਕ ਸੰਸਥਾਨ ਵਿਚ ਲਿਆਉਣ ਲਈ ਯਤਨ ਕਰੇਗੀ।
ਉੱਚੇਰੀ ਸਿਖਿਆ ਅਤੇ ਰੁਜਗਾਰ ਵਿਭਾਗ ਸੰਭਾਲੇਗਾ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਮਹੁਇਆ ਕਰਵਾਉਣ ਦੀ ਕਮਾਨ
ਸਿਖਿਆ ਗ੍ਰਹਿਣ ਕਰਨ ਬਾਅਦ ਨੌਜੁਆਨਾਂ ਦੇ ਸਾਹਮਣੇ ਰੁਜਗਾਰ ਦੀ ਇਕ ਵੱਡੀ ਸਮਸਿਆ ਹੁੰਦੀ ਹੈ। ਇਸ ਦਿਸ਼ਾ ਵਿਚ ਨੌਜੁਆਨਾਂ ਦੀ ਮਦਦ ਲਈ ਰਾਜ ਸਰਕਾਰ ਨੇ ਹੁਣ ਵਿਭਾਗਾਂ ਨੂੰ ਜਿਮੇਵਾਰੀ ਸੌਂਪੀ ਹੈ। 18 ਸਾਲ ਤੋਂ 24 ਸਾਲ ਊਮਰ ਵਰਗ ਤਕ ਦੇ ਬੱਚਿਆਂ ਦਾ ਜਿੱਮਾ ਉੱਚੇਰੀ ਸਿਖਿਆ ਵਿਭਾਗ ਅਤੇ 25 ਸਾਲ ਤੋਂ ਵੱਧ ਉਮਰ ਵਰਗ ਦਾ ਜਿੱਮਾ ਰੁਜਗਾਰ ਵਿਭਾਗ ਨੂੰ ਸੌਂਪਿਆ ਗਿਆ ਹੈ। ਇਹ ਵਿਭਾਗ ਨੌਜੁਆਨਾਂ ਦੇ ਰੁਜਗਾਰ ਦੇ ਨਾਂਲ-ਨਾਲ ਉਨ੍ਹਾਂ ਦੇ ਕੌਸ਼ਲ ਵਿਕਾਸ ‘ਤੇ ਵੀ ਜੋਰ ਦਵੇਗੀ।
ਸਿਖਿਆ ਦੇ ਨਾਲ-ਨਾਲ ਕੌਸ਼ਲ ਸਿਖਲਾਈ ਪ੍ਰਦਾਨ ਕਰ ਕੇ ਵਿਭਾਗ ਨੌਜੁਆਨਾਂ ਨੂੰ ਰੁਜਗਾਰਪਰਕ ਤਾਂ ਬਨਾਉਣਗੇ ਹੀ, ਉੱਥੇ ਉਦਯੋਗਿਕ ਇਕਾਈਆਂ ਦੇ ਨਾਲ ਸੰਪਰਕ ਸਥਾਪਿਤ ਕਰ ਨੌਜੁਆਨਾਂ ਨੂੰ ਨਿਜੀ ਖੇਤਰ ਵਿਚ ਰੁਜਗਾਰ ਉਪਲਬਧ ਕਰਵਾਉਣ ਵਿਚ ਵੀ ਕੋਡੀਨੇਟਰ ਬਨਣਗੇ।
ਇੰਨ੍ਹਾਂ ਸਾਰੀ ਗਤੀਵਿਧੀਆਂ ਦੇ ਲਈ ਪਰਿਵਾਰ ਪਹਿਚਾਣ ਪੱਤਰ ਅਥਾਰਿਟੀ ਵੱਲੋਂ ਇੰਨ੍ਹਾਂ ਵਿਭਾਗਾਂ ਨੂੰ ਹਰ ਮਹੀਨੇ ਡਾਟਾ ਭੇਜਿਆ ਜਾਵੇਗਾ। ਵਿਭਾਗ ਆਪਣੇ ਪੱਧਰ ‘ਤੇ ਗਤੀਵਿਧੀਆਂ ਅਮਲ ਵਿਚ ਲਿਆਏਗਾ। ਪਰਿਵਾਰ ਪਹਿਚਾਣ ਪੱਤਰ ਪੋਰਟਲ ‘ਤੇ 70 ਲੱਖ ਪਰਿਵਾਰਾਂ ਅਤੇ 2.80 ਕਰੋੜ ਮੈਂਬਰਾਂ ਦਾ ਡਾਟਾ ਅਪਡੇਟ ਹੋ ਚੁੱਕਾ ਹੈ। ਜਿਆਦਾਤਰ ਪਰਿਵਾਰਾਂ ਦੀ ਜਾਤੀ, ਜਨਮ ਮਿੱਤੀ , ਉਮਰ ਦੀ ਤਸਦੀਕ ਪੂਰੀ ਕੀਤੀ ਜਾ ਚੁੱਕੀ ਹੈ।