ਵਿਜੀਲੈਂਸ ਵੱਲੋਂ ਝੋਨਾ ਖੁਰਦ ਬੁਰਦ ਕਰਨ ਦੇ ਦੋਸ਼ ਵਿੱਚ 3 ਚੌਲ ਮਿੱਲ ਮਾਲਕਾਂ ਖਿਲਾਫ ਮਾਮਲਾ ਦਰਜ, ਦੋ ਮਿੱਲ ਮਾਲਕ ਗ੍ਰਿਫਤਾਰ.

ਚੰਡੀਗੜ੍ਹ, 11 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਤਿੰਨ ਚੌਲ ਮਿੱਲ ਮਾਲਕਾਂ ਖਿਲਾਫ 1.80 ਕਰੋੜ ਰੁਪਏ ਦੇ ਝੋਨੇ ਦੀ ਹੇਰਾਫੇਰੀ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਉਨਾਂ ਵਿੱਚੋਂ ਦੋ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਮੈਸਰਜ਼ ਦੁਰਗਾ ਰਾਈਸ ਐਂਡ ਜਨਰਲ ਮਿੱਲ ਸਾਹਨੇਵਾਲ, ਲੁਧਿਆਣਾ ਦੇ ਹਿੱਸੇਦਾਰ ਮਰਹੂਮ ਗਣਪਤ ਰਾਏ ਅਤੇ ਉਸ ਦੇ ਦੋ ਪੁੱਤਰਾਂ ਦਿਨੇਸ਼ ਕੁਮਾਰ ਅਤੇ ਰਾਜੇਸ਼, ਜੋ ਉਪਰੋਕਤ ਮਿੱਲ ਦੇ ਹਿੱਸੇਦਾਰ ਵੀ ਹਨ, ਖਿਲਾਫ ਆਈਪੀਸੀ ਦੀ ਧਾਰਾ 409, 420, 120-ਬੀ ਤਹਿਤ ਐਫਆਈਆਰ ਨੰਬਰ 13 ਮਿਤੀ 11-10-2022 ਨੂੰ ਦਰਜ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਬਿਊਰੋ ਨੇ ਦਿਨੇਸ਼ ਕੁਮਾਰ ਅਤੇ ਰਾਜੇਸ਼ ਦੋਵਾਂ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Share