ਰਾਜ ਸਰਕਾਰ ਨੇ ਗ੍ਰਾਮੀਣ ਖੇਤਰ ਵਿਚ ਵਿਕਾਸ ਕਰਨ ਦੇ ਲਈ ਈ-ਭੂਮੀ ਪੋਰਟਲ ਤੋਂ ਲੈ ਕੇ ਸਵਾਮਿਤਵ ਯੋਜਨਾ ਤਕ ਕਈ ਬਦਲਾਅ ਕੀਤੇ -ਦੁਸ਼ਯੰਤ ਚੌਟਾਲਾ
ਚੰਡੀਗੜ੍ਹ, 31 ਅਗਸਤ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਰਾਜ ਸਰਕਾਰ ਨੇ ਗ੍ਰਾਮੀਣ ਖੇਤਰ ਵਿਚ ਵਿਕਾਸ ਕਰਨ ਦੇ ਲਈ ਈ-ਭੂਮੀ ਪੋਰਟਲ ਤੋਂ ਲੈ ਕੇ ਸਵਾਮਿਤਵ ਯੋਜਨਾ ਤਕ ਕਈ ਬਦਲਾਅ ਕੀਤੇ ਹਨ ਜਿਨ੍ਹਾਂ ਦਾ ਲਾਭ ਆਮ ਆਦਮੀ ਨੂੰ ਦੇਖਣ ਦਾ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਵੱਖ-ਵੱਖ ਵਿਭਾਗਾਂ ਦਾ ਜੋ ਡਿਜੀਟਲਾਈਜੇਸ਼ਨ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਉਸ ਦਾ ਲਾਭ ਮਿਲੇਗਾ ਅਤੇ ਸੂਬੇ ਵਿਚ ਵਿਕਾਸ ਦੀ ਗਤੀ ਤੇਜ ਹੋਵੇਗੀ।
ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦਾ ਕਾਰਜਭਾਰ ਹੈ, ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸਰਕਾਰ ਨੇ 26 ਜਨਵਰੀ, 2020 ਨੂੰ ਕਰਨਾਲ ਜਿਲ੍ਹਾ ਦੇ ਪਿੰਡ ਸਿਰਸੀ ਤੋਂ ਲਾਲ ਡੋਰਾ ਮੁਕਤ ਪਿੰਡ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਉਸ ਦਾ ਅਨੁਸਰਣ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ 24 ਅਪ੍ਰੈਲ 2020 ਨੂਬੰ ਪੰਚਾਇਤੀਰਾਜ ਦਿਵਸ ’ਤੇ ਦੇਸ਼ ਦੇ ਅੱਠ ਰਾਜਾਂ ਵਿਚ ਸਵਾਮਿਤਵ ਯੋਜਨਾ ਦੇ ਨਾਂਅ ਨਾਲ ਇਸ ਯੋਜਨਾ ਨੂੰ ਆਪਣਾਇਆ ਗਿਆ ਹੈ। ਇਸ ਯੋਜਨਾ ਦੇ ਤਹਿਤ ਹਰਿਆਣਾ ਵਿਚ ਅੱਠ ਵੱਖ-ਵੱਖ ਫੇਜ ਵਿਚ 2409 ਪਿੰਡਾਂ ਦਾ ਸਰਵੇ ਹੋ ਚੁੱਕਾ ਹੈ ਅਤੇ 8.18 ਲੱਖ ਪ੍ਰੋਪਰਟੀ ਕਾਰਡ ਬਣਾਏ ਗਏ ਹਨ। ਇੰਨ੍ਹਾਂ ਵਿੱਚੋਂ 2045 ਪਿੰਡਾਂ ਵਿਚ 1,74,770 ਪੋ੍ਰਪਰਟੀ ਕਾਰਡ ਰਜਿਸਟਰਡ ਵੀ ਹੋ ਚੁੱਕੇ ਹਨ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਪੋ੍ਰਪਰਟੀ ਕਾਰਡ ਬਨਾਉਣ ਜਾਂ ਰਜਿਸਟਰਡ ਕਰਨ ਵਿਚ ਆਪਸੀ ਸਹਿਮਤੀ ਨਹੀਂ ਬਣਦੀ ਹੈ ਉੱਥੇ ਡਿਪਟੀ ਕਮਿਸ਼ਨਰ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਪੱਧਰ ’ਤੇ ਮਾਮਲੇ ਦੀ ਸੁਣਵਾਈ ਕਰ ਕੇ ਨਿਰਧਾਰਿਤ ਸਮੇਂ ਵਿਚ ਹੱਲ ਕਰਵਾਇਆ ਜਾਂਦਾ ਹੈ।
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਲਾਲ-ਡੋਰਾ ਮੁਕਤ ਹੋਣ ਨਾਲ ਪਿੰਡ ਦੀ ਸੰਪਤੀ ਨੂੰ ਵਿਸ਼ੇਸ਼ ਪਹਿਚਾਣ ਮਿਲੇਗੀ ਅਤੇ ਅਚੱਲ ਸੰਪਤੀ ’ਤੇ ਬੈਂਕ ਵੱਲੋਂ ਲੋਨ ਵੀ ਮੰਜੂਰ ਕੀਤਾ ਜਾ ਸਕੇਗਾ। ਭਵਿੱਖ ਵਿਚ ਗ੍ਰਾਮੀਣਾਂ ਨੂੰ ਆਪਣੀ ਸੰਪਤੀ ਵੇਚਣ ਅਤੇ ਖਰੀਦਣ ਦਾ ਮਾਲਿਕਾਨਾ ਹੱਕ ਵੀ ਮਿਲੇਗਾ।
ਉਨ੍ਹਾਂ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪਿੰਡਾਂ ਵਿਚ ਇਸ ਗਲ ਦਾ ਪ੍ਰਚਾਰ ਕਰਵਾਉਣ ਦੇ ਸਵਾਮਿਤਵ ਪਰਿਯੋਜਨਾ ਦੇ ਤਹਿਤ ਭੁ-ਸਵਾਮੀਆਂ ਦੀ ਸੰਪਤੀਆਂ ਦਾ ਰਜਿਸਟ੍ਰੇਸ਼ਣ ਮੁਫਤ ਵਿਚ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਗ੍ਰਾਮਵਾਸੀ ਲਾਲ ਡੋਰਾ ਦੇ ਤਹਿਤ ਆਉਣ ਵਾਲੀ ਆਪਣੀ ਸੰਪਤੀ ਦਾ ਰਜਿਸਟ੍ਰੇਸ਼ਣ ਤਹਿਸਲੀ/ਸਬ-ਤਹਿਸੀਲ ਵਿਚ ਜਾ ਕੇ ਜਰੂਰ ਕਰਵਾਉਣ।
******************************
ਹਰਿਆਣਾ ਪੁਲਿਸ ਨੇ ਅਵੈਧ ਹਥਿਆਰ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼, ਦੋਸ਼ੀ ਗਿਰਫਤਾਰ
35 ਦੇਸੀ ਪਿਸਟਲ, 45 ਮੈਗਜ਼ੀਨ ਬਰਾਮਦ
ਚੰਡੀਗੜ੍ਹ, 31 ਅਗਸਤ ਹਰਿਆਣਾ ਪੁਲਿਸ ਨੇ ਅਵੈਧ ਹਥਿਆਰ ਤਸਕਰਾਂ ਦੇ ਇਕ ਇੰਟਰ-ਸਟੇਟ ਗਿਰੋਹ ਦਾ ਭੰਡਾਫੋੜ ਕਰਦੇ ਹੋਏ ਦਿੱਲੀ ਐਨਸੀਆਰ ਅਤ ਗੁਆਂਢੀ ਰਾਜਾਂ ਤੋਂ ਗੈਂਗਸਟਰਾਂ ਦਾ ਅਵੈਧ ਹਥਿਆਰਾਂ ਦੀ ਸਪਲਾਈ ਵਿਚ ਸ਼ਾਮਿਲ ਚਾਰ ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਦੋਸ਼ੀਆਂ ਦੇ ਕਬਜੇ ਤੋਂ ਭਾਰਤੀ ਗਿਣਤੀ ਵਿਚ 35 ਦੇਸੀ ਪਿਸਟਲ ਅਤੇ 45 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਵਿਅਕਤੀਆਂ ਦੀ ਪਹਿਚਾਣ ਮੁੱਖ ਦੋਸ਼ੀ ਮਹਿਫੂਜ ਉਰਫ ਫੋਜੀ ਨਿਵਾਸੀ ਜਿਲ੍ਹਾ ਸਹਾਰਨਪੁਰ ਉੱਤਰਪ੍ਰਦੇਸ਼ ਹਾਲਿਆ ਪਾਣੀਪਤ ਜਿਲ੍ਹਾ ਧਾਰ ਮੱਧ ਪ੍ਰਦੇਸ਼ ਦੇ ਹੀਰਾ ਲਾਲ, ਸੰਤੋਸ਼ ਨਿਗਮ ਅਤੇ ਰਾਏ ਸਿੰਘ ਵਜੋ ਹੋਈ ਹੈ।
ਡੀਜੀਪੀ ਹਰਿਆਣਾ, ਪੀਕੇ ਅਗਰਵਾਲ ਨੇ ਐਮਪੀ ਪਾਣੀਪਤ ਸ਼ਸ਼ਾਂਕ ਕੁਮਾਰ ਸਾਵਨ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ, ਸਮਰਪਣ ਅਤੇ ਪ੍ਰਭਾਵੀ ਜਾਂਚ ਦੇ ਕਾਰਨ ਹੀ ਹਥਿਆਰ ਤਸਕਰ ਗਿਰੋਹ ’ਤੇ ਨਕੇਲ ਕੱਸਦੇ ਹੋਏ ਭਾਰੀ ਗਿਣਤੀ ਵਿਚ ਅਵੈਧ ਅਸਲਾ ਬਰਾਮਦ ਕੀਤਾ ਗਿਆ ਹੈ।
ਇਕ ਇਨਪੁਟ ਦੇ ਬਾਅਦ, ਪੁਲਿਸ ਨੇ ਮਹਿਫੂਜ ਨੂੰ 18.08.2021 ਨੂੰ ਪਾਣੀਪਤ ਤੋਂ 5 ਦੇਸੀ ਪਿਸਤੌਲ ਅਤੇ 10 ਮੈਗਜੀਨ ਦੇ ਨਾਲ ਗਿਰਫਤਾਰ ਕੀਤਾ ਜਦੋਂ ਕਿ ਹੀਰਾ ਲਾਲ ਨੂੰ 24.08.2021 ਨੂੰ ਅਤੇ ਦੋ ਹੋਰ ਦੋਸ਼ੀਆਂ ਨੂੰ 10.08.2021 ਨੂੰ ਮੱਧ ਪ੍ਰਦੇਸ਼ ਤੋਂ ਗਿਰਫਤਾਰ ਕੀਤਾ ਗਿਆ।
ਹੁਣ ਤਕ ਕੀਤੀ ਗਈ ਜਾਂਚ ਤੋਂ ਖੁਲਾਸਾ ਹੋਇਆ ਕਿ ਮੁੱਖ ਦੋਸ਼ੀ ਮਹਿਫੂਜ ਆਪਣੇ ਸੰਪਰਕ ਮੱਧ ਪ੍ਰਦੇਸ਼ ਨਿਵਾਸੀ ਬਚੱਨ ਸਿੰਘ ਉਰਫ ਬੱਚੀ ਯਾਦਵ ਤੋਂ ਅਵੈਧ ਹਥਿਆਰ ਕੌਮੀ ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਤਾਨ ਆਦਿ ਵਿਚ ਵੇਚਣ ਦੇ ਲਈ ਖਰੀਦ ਕਰ ਆਇਆ ਸੀ। ਦੋਸ਼ੀ ਦਾ ਮਕਸਦ 12000-15000 ਰੁਪਏ ਵਿਚ ਹਿਕ ਅਵੈਧ ਹਥਿਆਰ ਲਿਆ ਕੇ ਉਸ ਨੂੰ 45000 ਹਜਾਰ ਤੋਂ 50000 ਰੁਪਏ ਵਿਚ ਸਪਲਾਈ ਕਰ ਪੈਸਾ ਬਨਾਉਣਾ ਸੀ।
ਇਸ ਤੋਂ ਪਹਿਲਾਂ, ਮਹਿਫੂਜ ਆਪਣੀ ਟੇਕਸੀ ਚਲਾਉਂਦਾ ਸੀ ਅਤੇ ਇਕ ਸਾਲ ਪਹਿਲਾਂ ਐਕਸੀ ਲੈ ਕੇ ਜਾਣ ਦੇ ਦੌਰਾਨ ਉਹ ਬਚੱਨ ਸਿੰਘ ਦੇ ਨੇੜੇ ਸੰਪਰਕ ਵਿਚ ਆਇਆ, ਜੋ ਅਵੈਧ ਹਥਿਆਰ ਬਨਾਉਣ ਦਾ ਕੰਮ ਕਰਦਾ ਸੀ। ਬਚਨ ਸਿੰਘ ਨੇ ਉਸ ਨੂੰ ਅਵੈਧ ਹਥਿਆਰਾਂ ਨੂੰ ਯੂਪੀ ਅਤੇ ਹਰਿਆਣਾ ਵਿਚ ਮਹਿੰਗੇ ਦਾਮਾਂ ’ਦੇ ਵੇਚ ਕੇ ਜਲਦੀ ਪੈਸਾ ਕਮਾਉਣ ਦਾ ਲਾਲਚ ਦਿੰਦੇ ਹੋਏ ਕਿਹਾ ਕਿ ਉੱਥੇ ਬਹੁਤ ਗੈਂਗਵਾਰ ਹਨ ਇਸ ਲਈ ਅਵੈਧ ਹਥਿਆਰਾਂ ਦੀ ਭਾਰੀ ਮੰਗ ਹੈ। ਇਸ ਤਰ੍ਹਾ ਉਹ ਜਲਦੀ ਅਮੀਰ ਬਣ ਸਕਦਾ ਹੈ।
ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਮਹਿਫੂਜ 18.08.2021 ਨੂੰ ਬਚਨ ਸਿੰਘ ਤੋਂ 5 ਦੇਸੀ ਪਿਸਟਲ ਅਤੇ 10 ਮੇਗਜੀਨ ਸਸਤੇ ਦਰ ’ਤੇ ਖਰੀਦ ਕੇ ਉੱਚੇ ਦਾਮਾਂ ’ਤੇ ਵੇਚਨ ਦੇ ਲਈ ਲਿਆਇਆ ਸੀ। ਦੋਸ਼ੀ ਨੇ ਦਸਿਆ ਕਿ ਉਸ ਨੇ 30 ਅਵੈਧ ਹਥਿਆਰਾਂ ਦੀ ਡਿਮਾਂਡ ਕੀਤੀ ਸੀ ਜਿਸ ’ਤੇ ਬਚਨ ਸਿੰਘ ਨੇ ਕਿਹਾ ਕਿ ਭਾਰੀ ਗਿਣਤੀ ਵਿਚ ਹਥਿਆਰਾਂ ਦੇ ਨਾਲ ਫੜਿਆ ਜਾ ਸਕਦਾ ਹੈ। ਬਚਨ ਸਿੰਘ ਨੇ ਕਿਹਾ ਕਿ ਉਹ ਆਪਣੇ ਗੁਰਗਿਆਂ ਰਾਹੀਂ 30 ਅਸਲੇ ਪਹੁੰਚਾ ਦੇਵੇਗਾ।
24.08.2021 ਨੂੰ ਦੋਸ਼ੀ ਹੀਰਾ ਲਾਲ, ਸੰਤੋਸ਼ ਨਿਗਮ ਅਤੇ ਰਾਏ ਸਿੰਘ ਮਹਿਫੂਜ ਨੂੰ ਹਥਿਆਰ ਸਪਲਾਈ ਕਰਨ ਪਾਣੀਪਤ ਆਏ ਸਨ, ਜਿਸ ਵਿਚ ਹੀਰਾ ਲਾਲ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਇਸ ਦੀ ਸੂਚਨਾ ਮਿਲਦੇ ਹੀ ਦੋਨੋਂ ਦੋਸ਼ੀ ਪਾਣੀਪਤ ਰੇਲਵੇ ਸਟੇਸ਼ਨ ਦੇ ਕੋਲ ਇਕ ਮਕਾਨ ਵਿਚ ਅਵੈਧ ਹਥਿਆਰ ਛਿਪਾ ਕੇ ਆਪਣੇ ਪਿੰਡ ਵਾਪਸ ਭੱਜਣ ਗਏ।
ਸੰਤੋਸ਼ ਨਿਗਮ ਅਤੇ ਰਾਏ ਸਿੰਘ ਨੂੰ ਵੀ 30.08.2021 ਨੂੰ ਪਿਪਲਿਆ ਮੰਡੀ ਜਿਲ੍ਹਾ ਮੰਸੌਰ, ਮੱਧ ਪ੍ਰਦੇਸ਼ ਤੋਂ ਗਿਰਫਤਾਰ ਕੀਤਾ ਗਿਆ ਅਤੇ ਪਾਣੀਪਤ ਵਿਚ ਛਿਪਾਏ ਗਏ ਅਸਲੇ ਨੂੰ ਵੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਗਿਆ।
ਅਜਿਹਾ ਸ਼ੱਕ ਹੈ ਕਿ ਮਾਸਟਰਮਾਇੰਡ ਬਚਨ ਸਿੰਘ ਨੇ ਆਪਣੇ ਸਹਿਯੋਗੀਆਂ ਰਾਹੀਂ ਹੁਣ ਤਕ ਦਿੱਲੀ, ਯੂਪੀ, ਹਰਿਆਣਾ, ਰਾਜਸਤਾਨ ਆਦਿ ਵਿਚ 400-500 ਅਵੈਧ ਹਥਿਆਰ ਦੀ ਸਪਲਾਈ ਕਰ ਚੁੱਕੇ ਹਨ। ਪੁਲਿਸ ਟੀਮਾਂ ਭੇਜੀਆਂ ਜਾ ਰਹੀਆਂ ਹਨ, ਅਤੇ ਉਸ ਨੂੰ ਬਹੁਤ ਜਲਦੀ ਗਿਰਫਤਾਰ ਕਰ ਲਿਆ ਜਾਵੇਗਾ। ਅੱਗੇ ਦੀ ਜਾਂਚ ਜਾਰੀ ਹੈ।
ਚੰਡੀਗੜ੍ਹ, 31 ਅਗਸਤ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਕਿਹਾ ਕਿ ਸੂਬੇ ਦੇ ਨੌਜੁਆਨਾਂ ਨੂੰ ਆਤਮਨਿਰਭਰ ਬਨਾਉਣ ਦੇ ਲਈ ਸਥਾਨਕ, ਮੰਗ ਅਨੁਸਾਰ ਅਤੇ ਜਰੂਰਤਾਂ ’ਤੇ ਅਧਾਰਿਤ ਕੌਸ਼ਲ ਸਿਖਲਾਈ ਦੇ ਵੱਖ-ਵੱਖ ਕੋਰਸ ਬਣਾਏ ਜਾਣ ਤਾਂ ਜੋ ਸੂਬੇ ਨੂੰ ਦੇਸ਼ ਵਿਚ ਮਾਡਲ ਵਜੋ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਅਸੰਗਠਤ ਖੇਤਰ ਨੂੰ ਸੰਗਠਤ ਖੇਤਰ ਬਨਾਉਣ ਦੀ ਦਿਸ਼ਾ ਵਿਚ ਪ੍ਰਾਥਮਿਕਤਾ ਦੇ ਆਧਾਰ ’ਤੇ ਕਾਰਜ ਕਰਨ। ਰਾਜਪਾਲ ਅੱਜ ਸ੍ਰੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ’ਤੇ ਹਰਿਆਣਾ ਦੇ ਕੌਸ਼ਲ ਵਿਕਾਸ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਮੂਲਚੰਦ ਸ਼ਰਮਾ ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ ਵੀ ਮੌਜੂਦ ਰਹੇ।
ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਅਜਿਹੇ ਕੌਸ਼ਲ ਸਿਖਲਾਈ ਪੋ੍ਰਗ੍ਰਾਮ ਤਿਆਰ ਕੀਤੇ ਜਾਣ ਜੋ ਨੌਜੁਆਨਾਂ ਨੂੰ ਆਈਟੀਆਈ ਤੋਂ ਆਈਆਈਟੀ ਦੇ ਵੱਲ ਲੈ ਜਾਣ ਵਾਲੇ ਹੋਣ ਅਤੇ ਉਨ੍ਹਾਂ ਦੀ ਪ੍ਰਮੋਸ਼ਨ ਸਕਿਲ ਨੂੰ ਵਧਾਉਣ ਅਤੇ ਉਨ੍ਹਾਂ ਦਾ ਵਿਸਤਾਰ ਉਦਯੋਗ ਲਾਇਨ ਤਕ ਹੋਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਪੋ੍ਰਗ੍ਰਾਮ ਘੱਟ ਸਮੇਂ ਦੇ ਵੀ ਬਦਾਏ ਜਾ ਸਕਦੇ ਹਨ, ਜਿਸ ਵਿਚ ਦੋ ਤਿਹਾਈ ਪ੍ਰੈਕਟੀਕਲ ਹੋਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਰਮਨੀ, ਆਸਟ੍ਰੇਲਿਆ, ਸਾਊਥ ਕੋਰਿਆ ਵਰਗੇ ਦੇਸ਼ਾਂ ਦੇ ਨਾਲ ਐਮਓਯੂ ਸਾਇਨ ਕੀਤੇ ਜਾਣ ਤਾਂ ਜੋ ਵੱਧ ਤੋਂ ਵੱਧ ਯੁਵਾ ਵਿਦੇਸ਼ਾਂ ਵਿਚ ਵੀ ਸਿਖਿਆ ਗ੍ਰਹਿਣ ਕਰ ਸਕਣ।
ਰਾਜਪਾਲ ਨੇ ਸ੍ਰੀ ਵਿਸ਼ਵਕਰਮਾ ਕੌਸ਼ਲ ਵਿਕਾਸ ਯੂਨੀਵਰਸਿਟੀ ਦੀ ਸਥਾਪਨਾ ਨੂੰ ਲੈ ਕੇ ਸਰਕਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਜਿਸ ਦੀ ਹਰਿਆਂਣਾ ਨੇ ਪੂਰੇ ਦੇਸ਼ ਵਿਚ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੰਗ ਅਨੁਸਾਰ ਸਿਖਲਾਈ ਨੂੰ ਸ਼ਾਰਟਲਿਸਟ ਕਰ ਕੇ ਉਨ੍ਹਾਂ ਨੂੰ ਮੁਹਿੰਮ ਦੇ ਰੂਪ ਵਿਚ ਚਲਾਉਣ। ਮਿਨੇ ਅਤੇ ਛੋਟੇ ਉਦਯੋਗ ਵਜੋ ਸੂਬੇ ਦੇ 140 ਬਲਾਕਾਂ ਵਿਚ ਕਲਸਟਰ ਬਨਾਉਣਾ ਵੀ ਮਹਤੱਵਪੂਰਣ ਕਾਰਜ ਹੈ। ਇਸ ਨਾਲ ਬਲਾਕ ਪੱਧਰ ’ਤੇ ਨੌਜੁਆਨਾਂ ਨੂੰ ਰੁਜਗਾਰ ਦੇ ਨਾਲ-ਨਾਲ ਸਵੈਰੁਜਗਾਰ ਦੇ ਮੌਕੇ ਵੀ ਉਪਲਬਧ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਕਲਸਟਰਾਂ ਨੂੰ ਬਲਾਕ ਪੱਧਰ ’ਤੇ ਕਿਸੇ ਵਿਭਾਗ ਦੇ ਨਾਲ ਲਿੰਕ ਕਰਨ ਅਤੇ ਨਿਯਮਤ ਰੂਪ ਨਾਲ ਕੈਰਿਅਰ ਕਾਉਂਸਲਿੰਗ ਵੀ ਚਲਾਉਣ। ਇਸ ਦੇ ਲਈ ਜਿਲ੍ਹਾ ਪੱਧਰ ’ਤੇ ਰੁਜਗਾਰ ਸੁਝਾਅ ਕੇਂਦਰ ਸਥਾਪਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਦੇ ਨੋਜੁਆਨਾਂ ਵਿਚ ਬਹੁਤ ਸਮਰੱਥਾ ਹੈ ਅਤੇ ਸਵੈਰੁਜਗਾਰ ਦੇ ਖੇਤਰ ਵਿਚ ਅਪਾਰ ਸੰਭਾਵਨਾਵਾਂ ਹਨ। ਇਸ ਦੇ ਲਈ ਲੋਕਲ ਮਾਰਕਿਟ ਅਨੁਸਾਰ ਪਲੰਬਰ, ਡੇਅਰੀ, ਹੱਥ ਨਾਲ ਕੰਮ ਕਰਨ ਵਰਗੇ ਖੇਤੀਬਾੜੀ ਅਧਾਰਿਤ ਸਿਖਲਾਈ ’ਤੇ ਜੋਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਸੁਪਨੇ ਅਨੁਸਾਰ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦੀ ਦਿਸ਼ਾ ਵਿਚ ਜੈਵਿਕ ਖੇਤੀ ਦੇ ਵੱਲ ਰੁਝਾਨ ਵਧਾਉਣਾ ਹੈ।
ਰਾਜਪਾਲ ਨੇ ਕਿਹਾ ਕਿ ਸੂਬੇ ਵਿਚ ਜੋ ਉਦਮ ਸਥਾਪਿਤ ਕਰਨ ਦੇ ਲਈ ਅੱਗੇ ਆ ਰਹੇ ਹਨ ਉਨ੍ਹਾਂ ਦਾ ਉਦਯੋਗ ਸਥਾਪਿਤ ਕਰਨ ਵਿਚ ਪੂਰਾ ਸਹਿਯੋਗ ਕਰਨ। ਵਿੱਤੀ ਸਮਾਵੇਸ਼ ਵਿਚ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਨਾਲ ਹਾਸਪਟੇਲਿਟੀ ਸ਼ਾਮਿਲ ਕੀਤੀ ਜਾਵੇ। ਇਸ ਖੇਤਰ ਵਿਚ ਮਹਿਲਾਵਾਂ ਵੱਧਚੜ ਕੇ ਹਿੱਸਾ ਲੈ ਸਕਦੀਆਂ ਹਨ। ਇਸ ਲਈ ਸਵੈ ਸਹਾਇਤਾਂ ਸਮੂਹਾਂ ਦੀ ਵੀ ਸਹਾਇਤਾ ਲਈ ਜਾਵੇ ਅਤੇ ਇੰਨ੍ਹਾਂ ਦੇ ਲਈ ਮਾਰਕਟਿੰਗ ਦੀ ਸਹੂਲਤ ਵਧਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਪੱਧਰ ’ਤੇ ਰੁਜਗਾਰ ਮੇਲੇ ਲਗਾਏ ਜਾਣ ਅਤੇ ਇੰਨ੍ਹਾਂ ਵਿਚ ਵੱਧ ਤੋਂ ਵੱਧ ਉਦਮੀਆਂ ਨੂੰ ਜੋੜ ਕੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਰੁਜਗਾਰ ਦਿਵਾਇਆ ਜਾਵੇ।
ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਕੌਸ਼ਲ ਵਿਕਾਸ ਅਤੇ ਉਦਸੋਗਿਕ ਵਿਕਾਸ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰੇਕ ਵਿਅਕਤੀ ਕਿਸੇ ਨਾ ਕਿਸੇ ਖੇਤਰ ਵਿਚ ਸਮਰੱਥ ਅਤੇ ਸਵਾਵਲੰਬੀ ਬਣੇ। ਇਸ ਦੇ ਲਈ ਪ੍ਰਾਈਵੇਟ ਸੈਕਟਰ ਵਿਚ ਵੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਖੁਰਾਕ ਪੋ੍ਰਸੈਂਸਸਿੰਗ ਖੇਤੀਬਾੜੀ ਨਾਲ ਜੁੜਿਆ ਹੋਇਆ ਕਾਰੋਬਾਰ ਹੈ। ਇਸ ਵਿਚ ਨੌਜੁਆਨਾਂ ਤੇ ਕਿਸਾਨਾਂ ਦੇ ਲਈ ਅਪਾਰ ਸੰਭਾਵਨਾਵਾਂ ਹਨ। ਇਸ ਲਈ ਇਸ ਖੇਤਰ ਵਿਚ ਉਨ੍ਹਾਂ ਦੀ ਸਮਰੱਥਾ ਅਨੁਸਾਰ ਕਾਰਜ ਨੁੰ ਪ੍ਰਾਥਮਿਕਤਾ ਦਿੱਤੀ ਜਾਵੇ।
ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਕਿ ਜਿਨ੍ਹਾ ਨੌਜੁਆਨਾਂ ਦੇ ਕੋਲ ਕਿਸੇ ਤਰ੍ਹਾ ਦੀ ਸਹੂਲਤਾਂ ਨਹੀਂ ਹਨ ਉਨ੍ਹਾਂ ਨੂੰ ਪ੍ਰਾਥਮਿਕਤਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਕੇ ਆਰਥਕ ਰੂਪ ਨਾਲ ਸੰਪੂਰਨ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਸਿਖਲਾਈ ਦੇ ਨਾਲ-ਨਾਲ ਨੋਜੁਆਨਾ ਦੇ ਪਲੇਸਮਂੈਟ ’ਤੇ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਉਸ ਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਸਕਣ।
ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਰਾਜਪਾਲ ਦੇ ਸਕੱਤਰ ਅਤੁਲ ਦਿਵੇਦੀ, ਕਮਿਸ਼ਨਰ ਅਤੇ ਸਕੱਤਰ ਰੁਜਗਾਰ ਵਿਭਾਗ ਨਿਤਿਨ ਯਦਾਵ, ਐਮਐਸਮਐਮਈ ਦੇ ਮਹਾਨਿਦੇਸ਼ਕ ਵਿਕਾਸ ਗੁਪਤਾ, ਕੌਸ਼ਲ ਵਿਕਾਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਰਾਜ ਨਹਿਰੂ, ਮਹਾਨਿਦੇਸ਼ਕ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਸ਼ਰਣਦੀਪ ਕੌਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੀ।
***********************************
ਚੰਡੀਗੜ੍ਹ, 31 ਅਗਸਤ – ਹਰਿਆਣਾ ਦੇ ਰਾਜਪਾਲ ਸੀ ਬੰਡਾਰੂ ਦੱਤਾਤੇ੍ਰਅ ਨੇ ਅੱਜ ਇੱਥੇ ਰਾਜਭਵਨ ਵਿਚ ਕਿਸ਼ੋਰਾਂ ਵਿਚ ਅਪਰਾਧਿਕ ਪ੍ਰਵਿਰਤੀ ਨੂੰ ਰੋਕਨ ਵਿਚ ਮਦਦਗਾਰ ਪਾਰਕਰ ਵੈਬਰਲੀ ਐਂਡ ਦਾ ਟੇਲ ਆਫ ਸਿਕਸ ਚੈਕਸ ਨਾਮਕ ਕਿਤਾਬ ਦੀ ਘੁੰਡ ਚੁਕਾਈ ਕੀਤੀ। ਇਹ ਕਿਤਾਬ ਯੂਵਾ ਲੇਖਕ ਮਾਸਟਰ ਪਨਵ ਬਾਲੀ ਵੱਲੋਂ ਲਿਖੀ ਗਈ।
ਰਾਜਪਾਲ ਨੇ ਕਿਤਾਬ ਘੁੰਡ ਚੁਕਾਈ ਮੌਕੇ ’ਤੇ ਬੋਲਦੇ ਹੋਏ ਕਿਹਾ ਕਿ 14 ਸਾਲਾ ਦੇ ਕਿਸ਼ੋਰ ਲਖਕ ਪਨਵ ਨੇ ਅਪਰਾਧਿਕ ਪ੍ਰਵਿਰਤੀ ਵਰਗੀ ਸਮਾਜਿਕ ਸਮਸਿਆਵਾਂ ਨੂੰ ਲੈ ਕੇ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ ਹੈ।
ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਕਿਤਾਬ ਵਿਚ ਅਪਰਾਧਿਕ ਪ੍ਰਵਿਰਤੀ ਨਾਲ ਕਿਸ਼ੋਰ ਅਵਸਥਾ ਦੇ ਬੱਚਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਦੇ ਬਾਰੇ ਵਿਚ ਵਿਸਤਾਰ ਨਾਲ ਜਾਣੁੰ ਕਰਵਾਇਆ ਗਿਆ ਹੈ। ਉਨ੍ਹਾਂ ਨੇ ਮਾਂਪਿਆਂ ਨੂੰ ਅਪੀਲ ਕੀਤੀ ਹੈ ਕਿ ਊਹ ਇਸ ਤਰ੍ਹਾ ਦੇ ਸਾਹਿਤ ਨਾਲ ਜੁੜਨ ਅਤੇ ਬੱਚਿਆਂ ਨੂੰ ਵੀ ਅਜਿਹਾ ਸਾਹਿਤ ਪੜਨ ਦੇ ਲਹੀ ਪ੍ਰੋਤਸਾਹਿਤ ਕਰਨ ਤਾਂ ਜੋ ਬੁਰਾਈਆਂ ਤੋਂ ਦੂਰ ਹੋ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਕਿਤਾਬ ਨੋਜੁਆਨਾਂ ਦੇ ਜੀਵਨ ਵਿਚ ਨਵਾਂ ਉਰਜਾ ਲਿਆਏਗੀ। ਉਨ੍ਹਾਂ ਨੇ ਯੁਵਾ ਲੇਖਤ ਪਨਵ, ਕਰਨ ਗਿਲਹੋਤਰਾ, ਆਰਸੀ ਬਾਲੀ, ਵਿਸ਼ਾਲ ਬਾਲੀ ਤੇ ਉਨ੍ਹਾਂ ਦੇ ਮਾਂਪਿਆਂ ਨੂੰ ਵਧਾਈ ਦਿੱਤੀ।
ਲੇਖਕ, ਪਨਵ ਬਾਲੀ ਨੇ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਦਾ ਆਸ਼ੀਰਵਾਦ ਪ੍ਰਾਪਤ ਕਰ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕਿਤਾਬ ਦੀ ਘੁੰਡ ਚੁਕਾਈ ਨਾਲ ਸਵੈ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਮੈਨੂੰ ਸਾਹਿਤ ਜਗਤ ਵਿਚ ਅੱਗੇ ਵੱਧਣ ਦਾ ਪੋ੍ਰਤਸਾਹਨ ਮਿਲੇਗਾ। ਇਹ ਕਿਤਾਬ ਨੌਜੁਆਨਾਂ ਦਾ ਬਿਹਤਰ ਮਾਰਗਦਰਸ਼ਨ ਕਰੇਗੀ।
ਸੀਐਮ ਵਿੰਡੋਂ ਦੀ ਸਖਤੀ ਦੇ ਚਲਦੇ ਸਰਕਾਰੀ ਫੰਡ ਵਿਚ ਗੜਬੜੀ ਕਰਨ ਵਾਲੇ ਦੇਣ ਲੱਗੇ ਹਨ ਸੁਧਰਨ ਦੇ ਸੰਕੇਤ
ਪੰਚਕੂਲਾਂ ਜਿਲ੍ਹੇ ਦੇ ਬਾੜ ਪਿੰਡ ਦੀ ਸਾਬਕਾ ਸਰਪੰਚ ਮਮਤਾ ਰਾਠੌਰ ਨੇ ਪੇਸ਼ ਕੀਤਾ ਉਦਾਹਰਣ
ਚੈਕ ਰਾਹੀਂ ਜਮਾਂ ਕਰਵਾਈ ਪੰਚਾਇਤ ਦੇ ਖਾਤੇ ਵਿਚ ਰਕਮ, ਸ਼ਿਕਾਇਤ ਨੂੰ ਫਾਇਲ ਕਰਵਾਉਣ ਦਾ ਕੀਤੀ ਅਪੀਲ
ਚੰਡੀਗੜ੍ਹ, 31 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਲ 2016 ਤੋਂ ਆਮਜਨਤਾ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਨ ਵਿਚ ਕਾਰਗਰ ਸਿੱਧ ਹੋ ਰਹੀ ਹੈ। ਲੋਕ ਚੰਡੀਗੜ੍ਹ ਮੁੱਖ ਦਫਤਰ ਦੇ ਚੱਕਰ ਕੱਟਨ ਦੀ ਥਾਂ ਆਪਣੇ ਜਿਲ੍ਹਿਆਂ ਦੇ ਮਿਨੀ ਸਕੱਤਰੇਤਾਂ ਤੋਂ ਹੀ ਮੁੱਖ ਮੰਤਰੀ ਦੇ ਕੋਲ ਆਪਣੀ ਸ਼ਿਕਾਇਤਾਂ ਪਹੁੰਚਾ ਰਹੇ ਹਨ ਅਤੇ ਉਨ੍ਹਾਂ ਦਾ ਤੁਰੰਤ ਨਾਲ ਹੱਲ ਵੀ ਹੋ ਰਿਹਾ ਹੈ। ਦੂਜੀ ਪਾਸੇ ਸਰਕਾਰੀ ਫੰਡ ਵਿਚ ਗੜਬੜੀ ਕਰਨ ਵਾਲਿਆਂ ਨੇ ਵੀ ਆਪਣੀ ਪ੍ਰਵਿਰਤੀ ਵਿਚ ਸੁਧਾਰ ਕਰਨ ਦੇ ਸੰਕੇਤ ਦਿੱਤੇ ਹਨ। ਇਸ ਕੜੀ ਵਿਚ ਪੰਚਕੂਲਾ ਜਿਲ੍ਹੇ ਦੇ ਬਾੜ ਪਿੰਡ ਦੀ ਸਾਬਕਾ ਸਰਪੰਚ ਮਮਤਾ ਰਾਠੌਰ ਨੇ ਇਕ ਉਦਾਹਰਣ ਪੇਸ਼ ਕੀਤਾ ਹੈ।
ਚੰਡੀਗੜ੍ਹ ਮੁੱਖ ਦਫਤਰ ’ਤੇ ਸੀਐਮ ਵਿੰਡੋਂ ਦੀ ਨਿਗਰਾਨੀ ਕਰ ਰਹੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਅਜਿਹੀ ਗੜਬੜੀ ਕਰਨ ਵਾਲੇ ਜਨਪ੍ਰਤੀਨਿਧੀਆਂ ਦੇ ਵਿਰੁਧ ਹਰਿਆਣਾ ਪੰਚਾਇਤੀ ਰਾਜ ਹੈਕਟ, 1994 ਦੀ ਧਾਰ 53 ਤੇ 54 ਦੇ ਤਹਿਤ ਬਕਾਇਆ ਭੂ-ਮਾਲ ਵਸੂਲਨ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਹਿਸ ਕੜੀ ਵਿਚ ਪੰਚਕੂਲਾ ਜਿਲ੍ਹੇ ਦੀ ਪਿੰਡ ਪੰਚਾਇਤ ਬਾੜ ਦੀ ਸਾਬਕਾ ਸਰਪੰਚ ਮਮਤਾ ਦੇ ਖਿਲਾਫ ਗੜਬੜੀ ਕਰਨ ਦੀ ਸ਼ਿਕਾਇਤ ਪਿੰਡ ਦੇ ਵਿਅਕਤੀ ਜਸਵਿੰਦਰ ਸਿੰਘ ਨੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਨੂੰ 22 ਅਪ੍ਰੈਲ, 2018 ਨੂੰ ਦਰਜ ਕਰਵਾਈ ਸੀ, ਜਿਸ ਨੂੰ ਬਾਅਦ ਵਿਚ ਸੀਐਮ ਵਿੰਡੋਂ ’ਤੇ ਅਪਲੋਡ ਕੀਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ’ਤੇ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਪਿੰਜੌਰ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਪੰਚਕੂਲਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਜਾਂਚ ਦੇ ਬਾਅਦ ਸਾਬਕਾ ਸਰਪੰਚ ਨੂੰ 21 ਮਈ, 2019 ਨੂੰ ਪਹਿਲਾ ਕਾਰਨ ਦੱਸੋ ਨੋਟਿਸ, 11 ਜੂਨ, 2019 ਨੂੰ ਦੂਜਾ ਅਤੇ 30 ਅਗਸਤ, 2019 ਨੂੰ ਤੀਜਾ ਨੋਟਿਸ ਜਾਰੀ ਕੀਤਾ ਗਿਆ। ਜਿਸ ਦੇ ਤਹਿਤ ਉਸ ਨੂੰ 46,405 ਰੁਪਏ ਦੀ ਰਕਮ 21 ਫੀਸਦੀ ਵਿਆਜ ਦੇ ਨਾਲ ਜਮ੍ਹਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜੋ ਕੁੱਲ 94,975 ਰੁਪਏ ਬਣਦਾ ਹੈ। ਪੁਲਿਸ ਸਟੇਸ਼ਨ, ਕਾਲਕਾ ਵਿਚ ਬਾੜ ਪਿੰਡ ਦੀ ਸਾਬਕਾ ਸਰਪੰਚ ਮਮਤਾ ਰਾਠੌਰ ਦੇ ਵਿਰੁੱਧ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਪਿੰਜੌਰ ਵੱਲੋਂ ਐਫਆਈਆਰ ਦਰਜ ਕਰਵਾਈ ਗਈ।
ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਸਾਬਕਾ ਸਰਪੰਚ ਨੇ ਆਪਣੇ ਲਿਖਿਤ ਸਪਸ਼ਟੀਕਰਣ ਵਿਚ ਜਾਣਕਾਰੀ ਦਿੱਤੀ ਕਿ ਉਸ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਪਿੰਜੌਰ ਤੋਂ ਪੱਤਰ ਪ੍ਰਾਪਤ ਹੋਇਆ ਸੀ ਕਿ ਤੁਹਾਡੇ ਕਾਰਜਕਾਲ ਦੇੌਰਾਨ ਗ੍ਰਾਮ ਪੰਚਾਇਤ ਬਾੜ ਨੂੰ 94,975 ਰੁਪਏ ਦਾ ਨੁਕਸਾਨ ਹੋਇਆ ਹੈ। ਅੰਤ ਉਸ ਦੀ ਰਿਕਵਰੀ ਕੀਤੀ ਜਾਣੀ ਹੈ। ਉਨ੍ਹਾਂ ਨੇ ਦਸਿਆ ਕਿ ਇਹ ਰਿਕਵਰੀ ਉਸ ਸਮੇਂ ਦੇ ਗ੍ਰਾਮ ਸਕੱਤਰ ਦਲਬੀਰ ਸਿੰਘ ਵੱਲੋਂ ਬਿੱਲਾਂ ਆਦਿ ਵਿਚ ਸਹੀ ਨਾਲ ਜੋੜ ਨਾ ਕਰਨ ਦੇ ਕਾਰਨ ਕੱਢੀ ਹੈ। ਕਿਉਂਕਿ ਹੁਣ ਪਿੰਡ ਸਕੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਬਾਰੇ ਵਿਚ ਉਨ੍ਹਾਂ ਤੋਂ ਪੁਂਛਿਆ ਜਾਣਾ ਸੰਭਵ ਨਹੀਂ ਹੈ। ਇਸ ਲਈ ਮੈਂ ਮਮਤਾ ਰਾਠੌਰ, ਸਾਬਕਾ ਸਰਪੰਚ ਪਿੰਡ ਪੰਚਾਇਤ ਬਾੜ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੈਂਨੁੰ ਮਿੱਤੀ 6 ਅਗਸਤ, 2021 ਨੂੰ ਚੈਕ ਗਿਣਤੀ 782532 ਰਾਹੀਂ ਗ੍ਰਾਮ ਪੰਚਾਇਤ ਬਾੜ ਦੇ ਬੈਂਕ ਖਾਤਾ ਗਿਣਤੀ 166610100025060 ਵਿਚ 94,975 ਰੁਪਏ ਦੀ ਰਕਮ ਜਮ੍ਹਾ ਕਰਵਾ ਦਿੱਤੀ ਹੈ। ਇਸ ਲਈ ਮੇਰੀ ਅਪੀਲ ਹੈ ਕਿ ਮੇਰਾ 18 ਜੁਲਾਈ, 2018 ਨੂੰ ਸੀ ਐਮ ਵਿੰਡੋਂ ’ਤੇ ਅਪਲੋਡ ਸ਼ਿਕਾਇਤ ਗਿਣਤੀ 139175 ਫਾਇਲ ਕਰ ਦਿੱਤੀ ਜਾਵੇ।
ਸ੍ਰੀ ਭੁਪੇਸ਼ਵਰ ਦਿਆਲ ਦੇ ਅਨੁਸਾਰ ਕਈ ਵਾਰ ਵੱਧਤੋਂ ਵੱਧ ਸ਼ਿਕਾਇਤਾਂ ਜਾਂ ਤਾਂ ਮੰਗ ਹੁੰਦੀਆਂ ਹਨ ਜਾਂ ਤਾ ਸੁਝਾਅ ਹੁੰਦੇ ਹਨ ਜਾਂ ਕਈ ਮਾਮਲਿਆਂ ਵਿਚ ਰਾਜਨੀਤਿਕ ਨਫਰਤ ਵੀ ਦੇਖਣ ਨੂੰ ਮਿਲਦੀ ਹੈ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ’ਤੇ ਭਿ੍ਰਸ਼ਟਾਚਾਰ ਨਾਲ ਸਬੰਧਿਤ ਤੇ ਨਿਜੀ ਸਮਸਿਆਵਾਂ ਨਾਲ ਸਬੰਧਿਤ ਸ਼ਿਕਾਇਤਾਂ ’ਤੇ ਫੋਕਸ ਤੁਰੰਤ ਕਾਰਵਾਈ ਕਾਰਵਾਈ ਕਰਨ ਦਾ ਰਹਿੰਦਾ ਹੈ। ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਮਜਨਤਾ ਦੀ ਸ਼ਿਕਾਇਤਾਂ ਨੂੰ ਸੁਨਣ ਦੇ ਲਹੀ ਹੁਣ ਜਨਤਾ ਦਰਬਾਰ ਵੀ ਲਗਾਉਣਾ ਸ਼ੁਰੂ ਕੀਤਾ ਗਿਆ ਹੈ, ਤਾਂ ਜੋ ਲੋਕ ਨਿਜੀ ਰੂਪ ਨਾਲ ਸਿੱਧੇ ਮੁੱਖ ਮੰਤਰੀ ਨੂੰ ਆਪਣੀ ਸ਼ਿਕਾਇਤਾਂ ਦੇ ਸਕਣ।
ਉਨ੍ਹਾਂ ਨੇ ਦਸਿਆ ਕਿ ਸਾਬਕਾ ਸਰਪੰਚ ਦੇ ਵਿਰੁਧ ਗੜਬੜੀ ਕਰਨ ਦੀ ਸ਼ਿਕਾਇਤ ਮਿਲਦੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਵਿਰੁੱਧ ਹਰਿਆਣਾ ਪੰਚਾਇਤੀ ਰਾਜ ਐਕਟ-1994 ਦੇ ਤਹਿਤ ਕਾਰਵਾਈ ਦੀ ਜਾਂਦੀ ਹੈ। ਕੁੱਝ ਵਿਅਕਤੀ ਕੋਰਟ ਵਿਚ ਵੀ ਚਲੇ ਜਾਂਦੇ ਹਨ। ਇਸ ਕਾਰਨ ਪ੍ਰਕਿ੍ਰਆ ਪੂਰੀ ਹੋਣ ਵਿਚ ਸਮੇਂ ਲਗ ਜਾਂਦਾ ਹੈ। ਪਿਛਲੇ ਇਕ ਸਾਲ ਵਿਚ ਕੋਵਿਡ-19 ਦੇ ਚਲਦੇ ਦਫਤਰਾਂ ਵਿਚ ਕਰਮਚਾਰੀਆਂ ਦੀ 50 ਫੀਸਦੀ ਮੌਜੂਦਗੀ ਨੇ ਵੀ ਪ੍ਰਕਿ੍ਰਆ ਨੂੰ ਪ੍ਰਭਾਵਿਤ ਕੀਤਾ ਹੈ।
***********************************
ਚੰਡੀਗੜ੍ਹ, 31 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਕਰ ਕੇ ਸਰਕਾਰੀ ਸਿਸਟਮ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਇਸ ਦੇ ਬਾਵਜੂਦ ਜੇਕਰ ਕਿਸੇ ਦਾ ਕੰਮ ਸਮੇਂ ’ਤੇ ਨਹੀਂ ਹੁੰਦਾ ਤਾਂ ਹੁਣ ਉਸਨੂ੍ਹ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ ਕਿਉਂਕਿ ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਦਾ ਆਸ ਯਾਨੀ ਆਟੋ ਅਪੀਲ ਸਾਫਟਵੇਅਰ ਅਜਿਹੇ ਲੋਕਾਂ ਦੇ ਲਈ ਇਕ ਨਵੀਂ ਆਸ ਬਨਣ ਜਾ ਰਿਹਾ ਹੈ।
ਆਯੋਗ ਦੇ ਮੁੱਖ ਕਮਿਸ਼ਨਰ ਸ੍ਰੀ ਟੀਸੀ ਗੁਪਤਾ ਨੇ ਇਸ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਪਹਿਲੀ ਸਤੰਬਰ ਤੋਂ ਆਟੋ ਅਪੀਲ ਸਾਫਟਵੇਅਰ ਦੀ ਸ਼ੁਰੂਆਤ ਕਰਣਗੇ। ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜੋ ਇਸ ਤਰ੍ਹਾ ਦਾ ਅਨੋਖਾ ਸਿਸਟਮ ਸ਼ੁਰੂ ਕਰਨ ਜਾ ਰਿਹਾ ਹੈ।
ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੇ ਵਿਅਕਤੀ ਦਾ ਕੰਮ ਸਮੇਂ ’ਤੇ ਨਹੀਂ ਹੁੰਦਾ ਅਤੇ ਉਹ ਕੰਮ ਸੇਵਾ ਦਾ ਅਧਿਕਾਰ ਐਕਟ ਦੇ ਦਾਇਰੇ ਵਿਚ ਆਉਂਦਾ ਹੈ ਤਾਂ ਆਟੋ ਅਪੀਲ ਸਾਫਟਵੇਅਰ ਦੇ ਤਹਿਤ ਬਿਨੈ ਅਪੀਲੇਟ ਅਥਾਰਿਟੀ ਵਿਚ ਚਲਾ ਜਾਵੇਗਾ। ਜੇਕਰ ਉੱਥੇ ਵੀ ਕੰਮ ਨਹੀਂ ਹਹੁੰਦਾ ਤਾਂ ਬਿਨੈ ਉਸ ਤੋਂ ਵੱਡੇ ਅਧਿਕਾਰੀ ਦੇ ਕੋਲ ਚਲਾ ਜਾਵੇਗਾ। ਜੇਕਰ ਇੰਨ੍ਹਾਂ ਦੋਨਾਂ ਪੱਧਰਾਂ ’ਤੇ ਵੀ ਕੰਮ ਨਹੀਂ ਹੁੰਦਾ ਤਾਂ ਫਿਰ ਬਿਨੈ ਕਮੀਸ਼ਨ ਦੇ ਕੋਲ ਆ ਜਾਵੇਗਾ।
ਸ੍ਰੀ ਟੀਸੀ ਗੁਪਤਾ ਨੇ ਦਸਿਆ ਕਿ ਆਟੋ ਅਪੀਲ ਸਾਫਟਵੇਅਰ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਕੰਮ ਇਕ ਨਿਰਧਾਰਿਤ ਸਮੇਂ-ਸੀਮਾ ਦੇ ਅੰਦਰ ਹੋਣ ਲੱਗਣਗੇ। ਅਧਿਕਾਰੀ ਜਾਂ ਕਰਮਚਾਰੀ ਹੁਣ ਢੁਲਮੂਲ ਰਵਈਆ ਨਹੀਂ ਅਪਣਾ ਪਾਉਣਗੇ ਅਤੇ ਉਨ੍ਹਾਂ ਨੇ ਲੋਕਾਂ ਦੇ ਕੰਮ ਸਮੇਂ ’ਤੇ ਕਰਨੇ ਹੀ ਹੋਣਗੇ। ਅਜਿਹਾ ਨਾ ਕਰਨ ’ਤੇ ਕਲਰਕ ਤੋਂ ਲੈ ਕੇ ਵਿਭਾਗ ਪ੍ਰਮੁੱਖ ’ਤੇ ਵੀ ਕਾਰਵਾਈ ਹੋ ਸਕਦੀ ਹੈ। ਉਨ੍ਹਾਂ ਨੇ ਦਸਿਆ ਕਿ ਜੇਕਰ ਕਿਸੀ ਅਧਿਕਾਰੀ ਜਾਂ ਕਰਮਚਾਰੀ ’ਤੇ ਤਿੰਨ ਵਾਰ ਜੁਰਮਾਨਾ ਲਗ ਜਾਂਦਾ ਹੈ ਤਾਂ ਉਸ ਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਨਾ ਪੈ ਸਕਦਾ ਹੈ।
ਉਨ੍ਹਾਂ ਨੇ ਦਸਿਆ ਕਿ ਅੰਤੋਦੇਯ ਸਰਲ ਪੋਰਟਲ ’ਤੇ ਰਾਇਟ ਟੂ ਸਰਵਿਸ ਦਾ ਸਕੋਰ 10 ਵਿੱਚੋਂ ਆਉਂਦਾ ਹੈ। ਸੂਬੇ ਵਿਚ ਦੋ- ਤਿੰਨ ਜਿਲ੍ਹਿਆਂ ਨੂੰ ਛੱਡ ਕੇ ਲਗਭਗ ਸਾਰੇ ਜਿਲ੍ਹਿਆਂ ਦਾ ਆਰਟੀਐਸ ਸਕੋਰ ਠੀਕ ਹੈ ਪਰ ਇਸ ਵਿਚ ਹੋਰ ਸੁਧਾਰ ਦੀ ਜਰੂਰਤ ਹੈ। ਹਾਲਾਂਕਿ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਵਿਭਾਗਾਂ ਦਾ ਆਰਟੀਐਸ ਸਕੋਰ ਘੱਟ ਹੈ ਅਤੇ ਉਨ੍ਹਾਂ ਨੂੰ ਇਸ ਵਿਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਆਯੋਗ ਦੇ ਮੁੱਖ ਕਮਿਸ਼ਨਰ ਨੇ ਦਸਿਆ ਕਿ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਵੀ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਨੋਟੀਫਾਇਡ ਸੇਵਾਵਾਂ ਦੀ ਸਥਿਤੀ ਦੀ ਸਮੀਖਿਆ ਕਰਨ। ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕਿਸੇ ਜਿਲ੍ਹੇ ਦਾ ਸਕੋਰ 8 ਤੋਂ ਹੇਠਾਂ ਹੋਵੇਗਾ ਤਾਂ ਉਸ ਨੂੰ ਡਿਸਪਲੇਜਰ ਨੋਟ ਭੇਜਿਆ ਜਾਵੇਗਾ, ਜਦੋਂ ਕਿ 9.5 ਤੋਂ ਉੱਪਰ ਹੋਣ ’ਤੇ ਹਰ ਮਹੀਨੇ ਪ੍ਰਸੰਸਾਂ-ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਡਿਪਟੀ ਕਮਿਸ਼ਨਰਾਂ ਤੋਂ ਇਸ ਦੀ ਮਹੀਨਾ ਰਿਪੋਰਟ ਵੀ ਲਈ ਜਾਵੇਗੀ।