ਸੂਬੇ ਵਿਚ 15 ਸਤੰਬਰ ਤਕ ਸਵਾਮਿਤਵ ਯੋਜਨਾ ਨੂੰ ਲਾਗੂ ਕਰ ਦਿੱਤਾ ਜਾਵੇਗਾ।
ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਵਿੱਤ ਕਮਿਸ਼ਨਰ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ ਨੇ ਕਿਹਾ ਹੈ ਕਿ ਸੂਬੇ ਵਿਚ 15 ਸਤੰਬਰ ਤਕ ਸਵਾਮਿਤਵ ਯੋਜਨਾ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਡਰੋਨ ਫਲਾਇੰਗ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਹੁਣ ਸਵਾਮਿਤਵ ਯੋਜਲਾ ਵਿਚ ਨਕਸ਼ੇ ਬਣਾਉਨ ਦਾ ਕੰਮ ਜਾਰੀ ਹੈ।
ਸ੍ਰੀ ਕੌਸ਼ਲ ਨੇ ਇਹ ਜਾਣਕਾਰੀ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਇਸ ਮਾਮਲੇ ਵਿਚ ਨਿਰਦੇਸ਼ ਦਿੱਤੇ ਹੋਏ ਹਨ ਕਿ 15 ਸਤੰਬਰ ਤਕ ਆਪਣੇ-ਆਪਣੇ ਜਿਲ੍ਹਿਆਂ ਵਿਚ ਸਵਾਮਿਤਵ ਯੋਜਨਾ ਨੂੰ ਲਾਗੂ ਕਰਨ ਦੇ ਲਈ ਸਾਰੇ ਕੰਮਾਂ ਨੂੰ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਡਰੋਨ ਫਲਾਇੰਗ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਪਰ ਸੋਨੀਪਤ ਅਤੇ ਯਮੁਨਾਨਗਰ ਦੇ ਕੁੱਝ ਪਿੰਡਾਂ ਵਿਚ ਡਰੋਨ ਫਲਾਇੰਗ ਬਾਕੀ ਸੀ। ਸ੍ਰੀ ਕੌਸ਼ਲ ਨੇ ਕਿਹਾ ਕਿ ਲਗਭਗ ਹੁਣ ਉਨ੍ਹਾਂ ਜਿਲ੍ਹਿਆਂ ਦਾ ਵੀ ਕੰਮ ਪੂਰਾ ਹੋ ਚੁੱਕਾ ਹੈ। ਸਵਾਮਿਤਵ ਯੋਜਨਾ ਦੇ ਤਹਿਤ ਹੁਣ ਨਕਸ਼ੇ ਬਨਾਉਣ ਦਾ ਕੰਮ ਚਲ ਰਿਹਾ ਹੈ।
ਸ੍ਰੀ ਕੌਸ਼ਲ ਨੇ ਦਸਿਆ ਕਿ ਸੂਬੇ ਵਿਚ ਹੁਣ ਪ੍ਰਾਪਰਟੀ ਡੀਡੀ ਬਣ ਰਹੀ ਹੈ ਜਿਨ੍ਹਾਂ ਨੂੰ ਬਾਅਦ ਵਿਚ ਡਿਸਟ੍ਰੀਬਿਯੂਟ ਕੀਤਾ ਜਾਵੇਗਾ। ਹਰਿਆਣਾ ਵਿਚ 6350 ਪਿੰਡ ਲਾਲ ਡੋਰੇ ਵਾਲੇ ਹਨ ਜਿਨ੍ਹਾਂ ਵਿਚ ਆਬਾਦੀ ਹੈ। ਉਨ੍ਹਾਂ ਨੇ ਦਸਿਆ ਕਿ 151 ਪਿੰਡ ਦੀ ਪ੍ਰਾਪਰਟੀ ਡੀਡ ਬਣ ਚੁੱਕੀ ਹੈ ਅਤੇ 72 ਹਜਾਰ 445 ਪ੍ਰਾਪਰਟੀ ਡੀਡੀ ਡਿਸਟ੍ਰੀਬਿਯੂਟ ਹੋ ਚੁਕੀਆਂ ਹਨ। ਉਨ੍ਹਾਂ ਨੇ ਦਸਿਆ ਕਿ ਲਾਲ ਡੋਰਾ ਵਿਚ ਜੋ ਮਕਾਨ ਬਣੇ ਹਨ ਉਨ੍ਹਾਂ ਦੇ ਮਾਲਿਕਾਂ ਨੂੰ ਸਰਕਾਰ ਮਲਕੀਅਤ ਦੇਣ ਜਾ ਰਹੀ ਹੈ। ਇਸ ਨਾਲ ਮਕਾਨ ਮਾਲਿਕ ਖਰੀਦ-ਫਰੋਖਤ ਕਰ ਸਕਣਗੇ ਤੇ ਬੈਂਕ ਤੋਂ ਲੋਨ ਵੀ ਲੈ ਸਕਣਗੇ। ਸ੍ਰੀ ਕੌਸ਼ਲ ਨੇ ਦਸਿਆ ਕਿ ਸਵਾਮਿਤਵ ਯੋਜਨਾ ਵਿਚ ਪਿੰਡ ਦੇ ਨਾਂਲ-ਨਾਲ ਸ਼ਹਿਰ ਦਾ ਕੰਮ ਵੀ ਪੂਰਾ ਕਰਣਗੇ। ਇਹ ਕੰਮ ਸ਼ਹਿਰ ਦੇ ਵਿਸਥਾਰ ਵਿਚ ਪਿੰਡ ਦਾ ਰਕਬਾ ਸ਼ਾਮਿਲ ਹੋਣ ਨਾਲ ਉਨ੍ਹਾਂ ਵਿਚ ਵੀ ਲਾਲ ਡੋਰਾ ਆ ਚੁੱਕਾ ਹੈ।
ਉਨ੍ਹਾਂ ਨੇ ਦਸਿਆ ਕਿ ਸਵਾਮਿਤਵ ਯੋਜਨਾ ਨੂੰ ਲੈ ਕੇ ਹਰਿਆਣਾ ਦੀ ਵਿਧਾਨਸਭਾ ਵਿਚ ਇਕ ਸੋਧ ਕਾਨੂੰਨ ਵੀ ਪਾਸ ਕਰਨਾ ਹੋਵਗਾ। ਸ਼ਹਿਰੀ ਸਥਾਨਕ ਵਿਭਾਗ ਅਤੇ ਪੰਚਾਇਤ ਵਿਭਾਗ ਵਿਚ ਦੋ ਵੱਖ-ਵੱਖ ਏਮੈਂਡਮੈਂਟ ਕਾਨੂੰਨ ਲੈ ਕੇ ਆਉਣੇ ਹੋਣਗੇ। ਸ੍ਰੀ ਕੌਸ਼ਲ ਨੇ ਕਿਹਾ ਕਿ ਉਸ ਤੋਂ ਪਹਿਲਾਂ ਅਸੀਂ ਇਕ ਡਰਾਫਟਿੰਗ ਕਮੇਟੀ ਗਠਨ ਕੀਤੀ ਹੈ ਜੋ ਆਪਣੀ ਰਿਪੋਰਟ ਜਲਦੀ ਦੇਵੇਗੀ। ਇਸ ਕਮੇਟੀ ਵਿਚ ਮਾਲ ਵਿਭਾਗ ਦੇ ਡਾਇਰੈਕਟਰ, ਸਥਾਨਕ ਨਿਗਮ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਨਜਲ ਸਮੇਤ 4 ਡੀਸੀ ਸ਼ਾਮਿਲ ਹਨ। ਉਨ੍ਹਾਂ ਲੇ ਕਿਹਾ ਕਿ ਡਰਾਫਟ ਬਨਣ ਦੇ ਬਾਅਦ ਉਸ ਨੂੰ ਕੈਬੀਨੇਟ ਦੀ ਮੰਜੂਰੀ ਜਰੂਰੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਈ-ਭੂਮੀ ਪੋਰਟਲ ਦੇ ਜਰਇਏ ਵਿਕਲਪ ਦਿੰਦੀ ਹੈ ਜਿਸ ਦੇ ਬਾਅਦ ਭੂ-ਮਾਲਿਕ ਆਪਣੀ ਇੱਛਾ ਨਾਲ ਜਮੀਨ ਦੇ ਸਕਦੇ ਹਨ। ਸ੍ਰੀ ਕੌਸ਼ਲ ਨੇ ਕਿਹਾ ਜਮੀਨ ਮਾਲਿਕ ਖੁਦ ਹੀ ਆਪਣਾ ਰੇਟ ਦਸਦੇ ਹਨ ਕਿ ਉਹ ਆਪਣੀ ਜਮੀਨ ਇਸ ਬੇਟ ਵਿਚ ਦੇਣਾ ਚਾਹੁੰਦੇ ਹਨ। ਇਸ ਦੇ ਬਾਅਦ ਇਕ ਪ੍ਰਕ੍ਰਿਆ ਹੈ ਅਤੇ ਇਕ ਹਾਈ ਲੇਵਲ ਕਮੇਟੀ ਹੈ ਜੋ ਜਮੀਨ ਲੈਣ ਦੀ ਤੈਅ ਕਰਦੀ ਹੈ।
ਸ੍ਰੀ ਕੌਸ਼ਲ ਨੇ ਇਹ ਵੀ ਦਸਿਆ ਕਿ ਹਰਿਆਣਾ ਵਿਚ ਏਨੀਵਹੇਅਰ ਯਾਨੀ ਕਿਤੋਂ ਵੀ ਰਜਿਸਟਰੀ ਹੋ ਸਕੇ ਇਸ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ। ਸਵਾਮਿਤਵ ਯੋਜਨਾ ਵਿਚ ਪਿੰਡ ਦੇ ਨਾਲ-ਨਾਲ ਸ਼ਹਿਰੀ ਦਾ ਕੰਮ ਵੀ ਪੂਰਾ ਕਰਣਗੇ। ਕੌਸ਼ਲ ਨੇ ਕਿਹਾ ਰਜਿਸਟ੍ਰੇਸ਼ਣ ਐਕਟ 1960 ਭਾਰਤ ਸਰਕਾਰ ਦੇ ਤਹਿਤ ਹੈ ਅਤੇ ਅਸੀਂ ਉਸ ਵਿਚ ਅਸੀਂ ਅਮੈਂਡਮੇਂਟ ਲੈਕੇ ਆ ਸਕਦੇ ਹਨ ਪਰ ਇਹ ਕੇਂਦਰ ਸਰਕਾਰ ਦਾ ਐਕਟ ਹੈ ਅਤੇ ਇਸ ਦੇ ਲਈ ਮੰਜੂਰੀ ਤਹਿਤ ਰਾਸ਼ਟਰਪਤੀ ਤੋਂ ਮੰਜੂਰ ਦੀ ਜਰੂਰਤ ਹੁੰਦੀ ਹੈ। ਸ੍ਰੀ ਕੌਸ਼ਲ ਨੇ ਕਿਹਾ ਕਿ ਹਰਿਆਣਾ ਵਿਚ ਕਿਤੋਂ ਵੀ ਜਮੀਨ ਦੀ ਰਜਿਸਟਰੀ ਹੋ ਸਕੇ, ਉਸ ਵਿਚ ਹੁਣ ਥੋੜਾ ਸਮੇਂ ਲੱਗੇਗਾ।
*********
ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਵਿਚ 73 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿਤਣ ‘ਤੇ ਪ੍ਰਿਯਾ ਮਲਿਕ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਹ ਜਿੱਤ ਦੇਸ਼ ਦਾ ਮਾਣ ਵਧਾਉਣ ਵਾਲੀ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਹਰਿਆਣਾ ਦੇ ਲਈ ਮਾਣ ਦੀ ਗਲ ਹੈ ਕਿ ਹਰਿਆਣਾ ਦੀ ਇਸ ਬੇਟੀ ਨੇ ਕੁਸ਼ਤੀ ਚੈਪੀਅਨਸ਼ਿਪ ਵਿਚ ਦੇਸ਼ ਦੇ ਲਈ ਗੋਲਡ ਮੈਡਲ ਜਿਤਿਆ ਹੈ।
ਜਿੱਥੇ ਜਾਰੀ ਇਥ ਬਿਆਨ ਵਿਚ ਖੇਡ ਰਾਜ ਮੰਤਰੀ ਨੇ ਪ੍ਰਿਯਾ ਮਲਿਕ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਅਤੇ ਹੋਰ ਸਾਥੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ ਉਨ੍ਹਾਂ ਨੇ ਪ੍ਰਿਯਾ ਮਲਿਕ ਦੇ ਪਰਿਜਨਾਂ ਨੂੰ ਅਭਿਨੰਦਰ ਦਿੰਦੇ ਹੋਏ ਕਿਹਾ ਕਿ ਇਹ ਪਰਿਜਨਾਂ ਦੀ ਪੇ੍ਰਰਣਾ ਦਾ ਹੀ ਨਤੀਜਾ ਹੈ ਕਿ ਹਰਿਆਣਾ ਦੀ ਇਸ ਬੇਟੀ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਖੇਡ ਰਾਜ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪ੍ਰਿਯਾ ਮਲਿਕ ਦੀ ਤਰ੍ਹਾ ਹੋਰ ਭਾਰਤੀ ਖਿਡਾਰੀ ਵੀ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿਚ ਦੇਸ਼ ਦਾ ਨਾਂਅ ਰੋਸ਼ਨ ਕਰਣਗੇ।
ਹਰਿਆਣਾ ਵਿਚ ਆਯੋਜਿਤ ਹੋਇਆ 72ਵਾਂ ਰਾਜ ਪੱਧਰੀ ਵਨ ਮਹਾਉਤਸਵ
ਮੁੱਖ ਮੰਤਰੀ ਦੀ ਲੋਕਾਂ ਨੂੰ ਪੇੜ ਲਗਾਉਣ ਦੀ ਅਪੀਲ
ਮੁੱਖ ਮੰਤਰੀ ਨੇ ਕੀਤਾ ਈ ਪੌਧਸ਼ਾਲਾ ਮੋਬਾਇਲ ਐਪ ਲਾਂਚ
ਇਸ ਐਪ ਨਾਲ ਸਰਕਾਰੀ ਨਰਸਰੀ ਨਾਲ ਪੌਧਿਆਂ ਦਾ ਮੁਫਤ ਵੰਡ ਹੋਵੇਗਾ
ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 72ਵੇਂ ਵਨ ਮਹਾਉਤਸਵ ਦੇ ਮੌਕੇ ‘ਤੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਕਾਲ ਵਿਚ ਘੱਟ ਤੋਂ ਘੱਟ ਇਕ ਪੇੜ ਲਗਾ ਕੇ ਆਪਣੇ ਆਲੇ-ਦੁਆਲੇ ਹਰਿਆਲੀ ਬਣਾਏ ਰੱਖਣ ਦਾ ਸੰਕਲਪ ਲੈਣ।
ਮੁੱਖ ਮੰਤਰੀ ਨੇ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਯਮੁਨਾਨਗਰ ਵਿਚ ਆਯੋਜਿਤ ਰਾਜ ਪੱਧਰੀ ਵਨ ਮਹਾਉਤਸਵ ਵਿਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਕਰਨਾ ਹਮੇਸ਼ਾ ਰਾਜ ਸਰਕਾਰ ਦੀ ਮੋਹਰੀ ਪ੍ਰਾਥਮਿਕਤਾ ਰਹੀ ਹੈ ਅਤੇ ਪੇੜਾਂ ਦੇ ਮਹਤੱਵ ਨੂੰ ਸਮਝਦੇ ਹੋਏ ਹਰਿਆਣਾ ਨੂੰ ਹਰਾ-ਭਰਾ ਬਨਾਉਣ ਲਈ ਕਈ ਕਦਮ ਚੁੱਕੇ ਗਏ ਹਨ।
ਸਮਾਰੋਹ ਵਿਚ ਚੰਡੀਗੜ੍ਹ ਤੋਂ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਵੀ ਸ਼ਾਮਿਲ ਹੋਏ, ਜਦੋਂ ਕਿ ਵਨ ਮੰਤਰੀ ਕੰਵਰ ਪਾਲ ਜਗਾਧਰੀ ਤੋਂ ਅਤੇ ਹੋਰ ਰਾਜਨੀਤਿਕ ਅਤੇ ਪ੍ਰਸਾਸ਼ਨਿਕ ਮਾਣਯੋਗ ਵਿਅਕਤੀ ਵੀਡੀਓ ਕਾਨਫ੍ਰੈਸਿੰਗ ਰਾਹੀਂ ਆਪਣੇ-ਆਪਣੇ ਜਿਲ੍ਹਿਆਂ ਤੋਂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਅਨੇਕ ਬੱਚਿਆਂ ਨੇ ਵੀ ਏਜੂਸੇਟ ਰਾਹੀਂ ਮੁੱਖ ਮੰਤਰੀ ਦਾ ਸੰਬੋਧਨ ਸੁਣਿਆ।
ਮੁੱਖ ਮੰਤਰੀ ਨੇ ਕਿਹਾ ਕਿ ਬਰਸਾਤ ਦਾ ਇਹ ਮੌਸਮ ਪੌਧਾਰੋਪਣ ਦਾ ਸੱਭ ਤੋਂ ਚੰਗਾ ਸਮੇ ਹੁੰਦਾ ਹੈ। ਇਸ ਲਈ ਇਸ ਵਾਰ 72ਵੇਂ ਰਾਜ ਪੱਧਰੀ ਵਨ ਮਹਾਉਤਸਵ ਦੇ ਮੌਕੇ ‘ਤੇ ਸੂਬੇ ਵਿਚ 3 ਕਰੋੜ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਧਰਤੀ ਦੀ ਹਰਿਆਲੀ ਯਕੀਨੀ ਕਰਨ ਲਈ ਰਾਜ ਸਰਕਾਰ ਦੇ ਦੁਰਖਤਰੋਪਣ ਮੁਹਿੰਮ ਦਾ ਹਿੱਸਾ ਜਰੂਰ ਬਨਣ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸੂਬੇ ਨੂੰ ਹਰਾ-ਭਰਾ ਬਨਾਉਣ ਲਈ ਅਨੇਕ ਕਦਮ ਚੁੱਕੇ ਹਨ। ਮੈਦਾਨੀ ਅਤੇ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਹਰਿਆਣਾ ਵਿਚ ਨੌਟੀਫਾਇਡ ਖੇਤਰ ਸਿਰਫ 3.52 ਫੀਸਦੀ ਹੈ ਅਤੇ ਕੁੱਲ ਪੇੜ ਕਵਰਡ ਏਰਿਆ 3.62 ਫੀਸਦੀ ਹੈ। ਇਸ ਤਰ੍ਹਾ ਸਾਡਾ ਕੁੱਲ ਵਨ ਤੇ ਪੇੜ ਕਵਰਡ ਖੇਤਰ 7 ਫੀਸਦੀ ਹੈ। ਇਸ ਨੂੰ 20 ਫੀਸਦੀ ਤਕ ਵਧਾਉਣ ਲਈ ਵੱਧ ਤੋਂ ਵੱਧ ਪੇੜ-ਪੌਧੇ ਲਗਾਵੁਣਾ ਬੇਹੱਦ ਜਰੂਰੀ ਹੈ। ਇਹ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਇਸੀ ਗਲ ਨੂੰ ਧਿਆਨ ਵਿਚ ਰੱਖਦੇ ਹੋਏ ਵਨ ਅਤੇ ਜੰਗਲੀ ਜੀਵ ਸਕੂਲ ਸਿਖਿਆ ਵਿਭਾਗ ਵੱਲੋਂ ਵਿਸ਼ੇਸ਼ ਯੌਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਫਿਲੀਪੀਂਸ ਦੇਸ਼ ਵਿਚ ਹਰ ਵਿਦਅਿਾਰਥੀ ਨੂੰ ਆਪਣੀ ਗਰੈਜੂਏਟ ਦੀ ਡਿਵਰੀ ਪ੍ਰਾਪਤ ਕਰਨ ਦੇ ਲਈ 10 ਪੇੜ ਲਗਾਉਣਾ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਵੀ ਵਿਦਿਆਰਥੀਆਂ ਨੂੰ ਪੇੜ ਲਗਾਉਣ ਦੇ ਲਈ ਪੋ੍ਰਤਸਾਹਿਤ ਕਰਨ ਤਹਿਤ 12ਵੀਂ ਦੇ ਵਿਦਿਆਰਥੀਆਂ ਨੂੰ ਆਖੀਰੀ ਮੁਲਾਂਕਨ ਵਿਚ ਘੱਟ ਤੋਂ ਘੱਟ 10 ਫੀਸਦੀ ਵੱਧ ਅੰਕ ਦੇਣ ਦਾ ਪ੍ਰਾਵਧਾਨ ਕਰਨ ਦੀ ਸਿਖਿਆ ਵਿਭਾਗ ਵੱਲੋਂ ਸੰਪਾਵਨਾਵਾਂ ਤਲਾਸ਼ੀਆਂ ਜਾਣ।
ਈ-ਪੌਧਸ਼ਾਲਾ ਮੋਬਾਇਲ ਐਪ ਲਾਂਚ
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਰਕਾਰੀ ਨਰਸਰੀ ਤੋਂ ਪੌਧਿਆਂ ਦੇ ਮੁਫਤ ਵੰਡ ਲਈ ਇਕ ਨਾਗਰਿਕ-ਕੇਂਦ੍ਰਿਤ ਮੋਬਾਇਲ ਐਪਲੀਕੇਸ਼ਨ ਈ-ਪੌਧਸ਼ਾਲਾ ਲਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਜਲ ਸ਼ਕਤੀ ਮੁਹਿੰਮ ਦੇ ਤਹਿਤ ਪੰਚਾਇਤਾਂ ਨੂੰ ਵੰਡ ਕੀਤੇ ਜਾਣ ਵਾਲੇ ਸਾਰੇ ਪੌਧੇ ਅਤੇ ਰਾਜ ਸਰਕਾਰ ਦੀ ਪੌਧਾਗਿਰੀ ਯੋਜਨਾ ਦੇ ਤਹਿਤ ਵੰਡੇ ਜਾਣ ਵਾਲੇ ਪੌਧੇ, ਇਸ ਮੋਬਾਇਲ ਐਪਲੀਕੇਸ਼ਨ ਰਾਹੀਂ ਵੰਡ ਕੀਤੇ ਜਾਣਗੇ।
ਇਸ ਤੋਂ ਇਲਾਵਾ, ਸਾਰੇ ਨਾਗਰਿਕ ਅਤੇ ਸਰਕਾਰੀ ਦਫਤਰ, ਵਨ ਵਿਭਾਗ ਦੀ ਨਰਸਰੀ ਤੋਂ ਇਸ ਐਪ ਰਾਹੀਂ ਆਪਣੀ ਮੰਗ ਰੱਖ ਕੇ ਪੌਧੇ ਪ੍ਰਾਪਤ ਕਰ ਸਕਦੇ ਹਨ। ਇਹ ਮੋਬਾਇਲ ਐਪਲੀਕੇਸ਼ਨ ਐਂਡਰਾਇਡ ਅਤੇ ਆਈਫੋਨ ਦੋਨੋਂ ਲਈ ਉਪਲਬਧ ਹੈ। ਇਸ ਦੇ ਰਾਹੀਂ ਨੇੜੇ ਨਰਸਰੀ ਵਿਚ ਆਪਣੀ ਪਸੰਦ ਦੇ ਪੌਧਿਆਂ ਦੀ ਉਪਲਬਧਤਾ ਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਇਸ ਐਪ ਵਿਚ ਨਰਸਰੀ ਵਿਚ ਪਹੁੰਚਣ ਦੇ ਲਈ ਨੈਵੀਗੇਸ਼ਨ ਦੀ ਸਹੂਲਤ ਵੀ ਹੈ।
ਵਨ ਅਤੇ ਜੰਗਲੀਜੀਵ ਵਿਭਾਗ ਦੀ ਕਿਤਾਬ ਦੀ ਘੁੰਡ ਚੁਕਾਈ
ਮੁੱਖ ਮੰਤਰੀ ਨੇ ਧਰੋਹਰ ਨਾਮਕ ਕਿਤਾਬ ਦੀ ਵੀ ਘੁੰਡ ਚੁਕਾਈ ਕੀਤੀ। ਜਿਸ ਵਿਚ ਵਨ ਵਿਭਾਗ ਵੱਲੋਂ ਕੀਤੀ ਜਾ ਰਹੀ ਗਤੀਵਿਧੀਆਂ ਦੀ ਵਿਸਕਾਰ ਜਾਣਕਾਰੀ ਦਿੱਤੀ ਗਈ ਹੈ। ਇਹ ਕਿਤਾਬ ਹਰਿਆਣਾ ਵਿਚ ਕੁਦਰਤੀ ਸੰਸਾਧਨ ਪ੍ਰਬੰਧਨ ਅਤੇ ਸੋਜਨਾ ਬਨਾਉਣ ਲਈ ਨੀਤੀ ਨਿਰਮਾਤਾਵਾਂ, ਵਨ ਪ੍ਰਬੰਧਕਾਂ, ਐਜੂਕੇਸ਼ਨਿਸਟ ਅਤੇ ਨਾਗਰਿਕਾਂ ਦੇ ਲਈ ਬਹੁਤ ਮਦਦਗਾਰ ਬਾਬਤ ਹੋਵੇਗੀ।
ਜਿਯੋ-ਟੈਗਿੰਗ ਦੇ ਲਈ ਜਲਦੀ ਇਕ ਐਪ ਕੀਤਾ ਜਾਵੇਗਾ ਲਾਂਚ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜਨਤਾ ਵੱਲੋਂ ਲਗਾਏ ਗਏ ਪੌਧਿਆਂ ਦੀ ਜਿਯੋ ਟੈਗਿੰਗ ਲਈ ਜਲਦੀ ਹੀ ਇਕ ਹੋਰ ਐਪਲੀਕੇਸ਼ਨ ਸ਼ੁਰੂ ਕੀਤੀ ਜਾਵੇਗੀ। ਮੋਬਾਇਲ ਐਪਲੀਕੇਸ਼ਨ ਵਨ ਵਿਭਾਗ ਨੂੰ ਲਗਾਏ ਗਏ ਪੇੜਾਂ ਦੀ ਹਰ ਛੇ ਮਹੀਨੇ ਵਿਚ ਤਸਵੀਰਾਂ ਲੈਣ ਵਿਚ ਮਦਦ ਕਰੇਗਾ ਤਾਂ ਜੋ ਉਨ੍ਹਾਂ ਰੁੱਖਾਂ ਦੀ ਦੇਖਭਾਲ ਯਕੀਨੀ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਪੌਧਾਗਿਰੀ ਮੁਹਿੰਮ ਦੇ ਤਹਿਤ ਛੇਵੀਂ ਤੋਂ 12ਵੀਂ ਕਲਾਸ ਤਕ ਦੇ ਬੱਚਿਆਂ ਨੂੰ ਹਰ 6 ਮਹੀਨੇ ਵਿਚ 5 ਰੁਪਏ ਪੋ੍ਰਤਸਾਹਨ ਰਕਮ ਦਿੱਤੀ ਜਾਂਦੀ ਹੈ, ਜੋ ਤਿੰਨ ਸਾਲ ਤਕ ਉਨ੍ਹਾਂ ਦੇ ਵੱਲੋਂ ਲਗਾਏ ਗਏ ਪੌਧਿਆਂ ਨੂੰ ਦੇਖਭਾਲ ਕਰਦੇ ਹਨ।
ਵਾਤਾਵਰਣ ਸਰੰਖਣ ਦੇ ਲਈ ਹਰਿਆਣਾ ਵੱਲੋਂ ਕਈ ਪਹਿਲ ਕੀਤੀਆਂ ਗਈਆਂ
ਮੁੱਖ ਮੰਤਰੀ ਨੇ ਕਿਹਾ ਕਿ ਰੁੱਖਾਂ ਦੇ ਮਹਤੱਵ ਨੂੰ ਸਮਝਦੇ ਹੋਏ ਵਿਸ਼ਵ ਵਾਤਾਵਰਦ ਦਿਵਸ ਦੇ ਮੌਕੇ ‘ਤੇ ਅਸੀਂ ਕਈ ਨਵੀਂਆਂ ਯੋਜਨਾਵਾਂ ਚਲਾਈਆਂ ਹਨ। ਇੰਨ੍ਹਾਂ ਵਿਚ ਆਕਸੀਵਨ, ਪ੍ਰਾਣਵਾਯੂ ਦੇਵਤਾ ਪਂੈਸ਼ਨ ਯੋਜਨਾ, ਆਕਸੀਜਨ ਖੇਤੀ, ਪੰਚਵਟੀ ਆਦਿ ਸ਼ਾਮਿਲ ਹਨ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਕੋਵਿਡ-19 ਮਹਾਮਾਰੀ ਦੇ ਸੰਕਟ ਨੇ ਪੂਰੇ ਸੰਸਾਰ ਨੂੰ ਪ੍ਰਾਣਵਾਯੂ ਆਕਸੀਜਨ ਦੇ ਮਹਤੱਵ ਦੇ ਬਾਰੇ ਵਿਚ ਸੁਚੇਤ ਕੀਤਾ ਹੈ ਅਤੇ ਵਿਸ਼ਵ ਵਾਤਾਵਰਦ ਦਿਵਸ ਦੇ ਮੌਕੇ ‘ਤੇ ਅਸੀਂ ਹਰ ਜਿਲ੍ਹਾ ਮੁੱਖ ਦਫਤਰ 5 ਤੋਂ 100 ਏਕੜ ਖੇਤਰਫਲ ਦਾ ਆਕਸੀਵਨ ਬਨਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇੱਥੇ ਤਕਕਿ ਆਮਜਨਤਾ ਨੇ ਵੀ ਪੇੜਾਂ ਨਾਲ ਮਿਲਣ ਵਾਲੀ ਆਕਸੀਜਨ ਦੇ ਮਹਤੱਵ ਨੂੰ ਸਮਝਿਆ ਅਤੇ ਪੌਧੇ ਲਗਾਉਣ ਦੀ ਮੁਹਿੰਮ ਵਿਚ ਖੁਦ ਦੀ ਭਾਗੀਦਾਰੀ ਯਕੀਨੀ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ 75 ਸਾਲ ਤੋਂ ਵੱਧ ਉਮਰ ਦੇ ਰੁੱਖਾਂ ਦੇ ਪ੍ਰਤੀ ਜਿਮੇਵਾਰੀ ਵਿਅਕਤ ਕਰਨ ਦੇ ਲਈ ਪ੍ਰਾਣਵਾਯੂ ਦੇਵਤਾ ਪੈਂਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਤਹਿਤ 75 ਸਾਲ ਤੋਂ ਵੱਧ ਵਾਯੂ ਦੇ ਦਰਖਤਾਂ ਦੇ ਰੱਖਰਖਾਵ ਦੇ ਲਈ 2500 ਰੁਪਏ ਪ੍ਰਤੀ ਸਾਲ ਪ੍ਰਤੀ ਪੇੜ ਪੈਂਸ਼ਨ ਦਾ ਪ੍ਰਾਵਧਾਨ ਕੀਤਾ ਹੈ। ਇਸ ਵਿਚ ਬੁਢਾਪਾ ਸਨਮਾਨ ਪਂੈਸ਼ਨ ਦੇ ਅਨੁਸਾਰਜ ਹਰ ਸਾਲ ਵਾਧਾ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਸਰਕਾਰ ਨੇ ਧਰਮਖੇਤਰ ਕੁਰੂਕਸ਼ੇਤਰ ਦੀ 48 ਕੋਸ ਦੇ ਘੇਰੇ ਵਿਚ ਸਥਿਤੀ 134 ਤੀਰਥਾਂ ਵਿਚ ਪੰਚਵਟੀ ਵਾਟਿਕਾ ਬਨਾਉਣ ਦੀ ਵੀ ਸ਼ੁਰੂਆਤ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਸੰਤੁਲਨ ਯਕੀਨੀ ਕਰਨ ਦੇ ਨਾਲ-ਨਾਲ ਪਾਣੀ ਨੂੰ ਬਚਾਉਣਾ ਵੀ ਉਨ੍ਹਾਂ ਹੀ ਮਹਤੱਵਪੂਰਣ ਹੈ, ਇਸ ਲਈ ਆਉਣ ਵਾਲੀ ਪੀੜੀਆਂ ਲਈ ਪਾਣੀ ਦੀ ਇਕ-ਇਕ ਬੂੰਦ ਬਚਾਉਣ ਦੇ ਉਦੇਸ਼ ਨਾਲ ਹਰਿਆਣਾ ਵਿਚ ਮੇਰਾ ਪਾਣੀ ਮੇਰੀ ਵਿਰਾਸਤ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਸਾਲ ਰਾਜ ਦੀ ਇਕ ਲੱਖ ਏਕੜ ਦਾ ਟੀਚਾ ਰੱਖਿਆ ਹੈ ਅਤੇ ਖੁਸ਼ੀ ਦੀ ਗਲ ਹੈ ਕਿ ਕਿਸਾਨ ਇਸ ਵਿਚ ਸਰਕਾਰ ਦਾ ਪੂਰਾ ਸਹਿਯੋਗ ਕਰ ਰਹੇ ਹਨ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਤੇ ਵਨ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
**********
ਹੰਗਰੀ ਵਿਚ ਵਿਸ਼ਵ ਕੁਸ਼ਤੀ ਚੈਂਪਿਅਨਸ਼ਿਪ ਵਿਚ ਹਰਿਆਣਾ ਦੀ ਬੇਟੀ ਨੇ ਜਿਤਿਆ ਗੋਲਡ ਮੈਡਲ
ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਿਯਾ ਮਲਿਕ ਨੂੰ ਦੇਸ਼ ਅਤੇ ਹਰਿਆਣਾ ਨੂੰ ਕੌਮਾਂਤਰੀ ਪੱਧਰ ‘ਤੇ ਮਾਣ ਕਰਾਉਣ ਦੇ ਲਈ ਵਧਾਈ
ਚੰਡੀਗੜ੍ਹ, 25 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹੰਗਰੀ ਵਿਚ ਆਯੋਿਜਤ ਵਿਸ਼ਵ ਕੁਸ਼ਤੀ ਚੈਪੀਅਨਸ਼ਿਪ ਵਿਚ 73 ਕਿਲੋਗ੍ਰਾਮ ਵਰਗ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਅਤੇ ਰਾਜ ਨੂੰ ਕੌਮਾਂਤਰੀ ਪੱਧਰ ‘ਤੇ ਮਾਣ ਕਰਨ ਲਈ ਹਰਿਆਣਾ ਦੀ ਪਹਿਲਵਾਨ ਪ੍ਰਿਯਾ ਮਲਿਕ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਮੁੱਖ ਮੰਤਰੀ ਨੇ ਅੱਜ ਇੱਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਰਿਆਣਾ ਦੀ ਬੇਟੀ ਦੇ ਗੋਲਡ ਜਿੱਤਨ ਦੀ ਇਹ ਮਾਣ ਕਰਨ ਵਾਲੀ ਖਬਰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਦੇ ਠੀਕ ਇਕ ਦਿਨ ਬਾਅਦ ਆਈ ਹੈ, ਜੋ ਓਲੰਪਿਕ ਵਿਚ ਸਿਲਵਰ ਮੈਡਲ ਜਿਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੀਰਾਬਾਈ ਚਾਨੂ ਅਤੇ ਪ੍ਰਿਸਾ ਮਲਿਕ ਦੀ ਤਰ੍ਹਾ ਹੋਰ ਭਾਰਤੀ ਖਿਡਾਰੀ ਵੀ ਕੌਮਾਂਤਰੀ ਪੱਧਰ ‘ਤੇ ਵੱਖ-ਵੱਖ ਖੇਡਾਂ ਵਿਚ ਦੇਸ਼ ਦਾ ਨਾਂਅ ਰੋਸ਼ਨ ਕਰਣਗੇ।
ਹਰਿਆਣਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
505 ਕਿਲੋ ਡੋਡਾ ਪੋਸਟ, 265 ਕਿਲੋ ਗਾਂਜਾ ਪੱਤੀ ਤੇ 2 ਕਿਲੋ 962 ਗ੍ਰਾਮ ਅਫੀਮ
ਦਾਲ ਅਤੇ ਕਾਜੂ ਬੁਰਾਦਾ ਦੇ ਕੱਟਿਆਂ ਦੇ ਹੇਠਾਂ ਛੁਪਾ ਕੇ ਕੀਤੀ ਜਾ ਰਹੀ ਤਸਕਰੀ
ਚੰਡੀਗੜ੍ਹ, 25 ਜੁਲਾਈ – ਹਰਿਆਣਾ ਪੁਲਿਸ ਨੇ ਨਸ਼ੀਲੇ ਪਦਾਰਥ ਤਸਕਰੀ ਦੇ ਸਮੂਹਾਂ ਦੇ ਮੰਸੂਬਿਆਂ ਨੂੰ ਅਸਫਲ ਕਰਦੇ ਹੋਏ ਭਿਵਾਨੀ ਅਤੇ ਨੁੰਹ ਜਿਲ੍ਹਿਆਂ ਤੋਂ ਟਰੱਕਾਂ ਵਿਚ ਤਸਕਰੀ ਕਰ ਲੈ ਜਾਇਆ ਜਾ ਰਿਹਾ 505 ਕਿਲੋਗ੍ਰਾਮ ਡੋਡਾ ਪੋਸਟ, 2 ਕਿਲੋ 90 ਗ੍ਰਾਮ 962 ਗ੍ਰਾਮ ਅਫੀਮ ਅਤੇ 265 ਕਿਲੋ ਤੋਂ ਵੱਧ ਗਾਂਜਾ ਪੱਤੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਹੁਣ ਤਕ ਹਰਿਆਣਾ ਤੋਂ ਤਿੰਨ ਅਤੇ ਪੰਜਾਬ ਤੋਂ ਇਕ ਸਮੇਤ ਕੁੱਲ ਚਾਰ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੀ ਘਟਨਾ ਵਿਚ ਪੁਲਿਸ ਟੀਮ ਨੂੰ ਬੱਸ ਅੱਡਾ ਨਿਮਡੀਵਾਲਾ ਦੇ ਕੋਲ ਪੇਟਰੋਲਿੰਗ ਅਤੇ ਚੈਕਿੰਗ ਦੌਰਾਨ ਸੂਚਨਾ ਮਿਲੀ ਕਿ ਇਕ ਟਰੱਕ ਵਿਚ ਦਾਦਰੀ ਦੇ ਵੱਲ ਭਾਰਤੀ ਗਿਣਤੀ ਵਿਚ ਨਸ਼ੀਲੇ ਪਦਾਰਥ ਲਿਆਇਆ ਜਾ ਰਿਹਾ ਹੈ। ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਇਕ ਢਾਬੇ ਦੇ ਕੋਲ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਅਤੇ ਦਾਦਰੀ ਦੇ ਵੱਲੋਂ ਆ ਰਹੇ ਇਕ ਟਰੱਕ ਨੂੰ ਰੋਕ ਕੇ ਤਲਾਸ਼ੀ ਲੈਣ ‘ਤੇ 2 ਕਿਲੋ 962 ਗ੍ਰਾਮ ਅਫੀਮ ਬਰਾਮਦ ਹੋਇਆ। ਪੁਲਿਸ ਨਫੇ ਗੰਭੀਰ ਜਾਂਚ ਦੇ ਬਾਅਦ ਟਰੱਕ ਵਿਚ ਪੈਕ ਕੀਤੇ ਗਏ 800 ਦਾਲ ਦੇ ਬੋਰੇ ਦੇ ਵਿਚ ਛੁਪੇ 34 ਪਲਾਸਟਿਕ ਬੈਗ ਵੀ ਬਰਾਮਦ ਕੀਤੇ ਜਿਨ੍ਹਾਂ ਵਿਚ ਕੁੱਲ 505 ਕਿਲੋ 738 ਗ੍ਰਾਮ ਡੋਡਾ ਪੋਸਤ ਭਰਿਆ ਸੀ।
ਪ੍ਰਾਥਮਿਕ ਜਾਂਚ ਵਿਚ ਖੁਲਾਸਾ ਹੋਇਆ ਕਿ ਜਬਤ ਨਸ਼ੀਲੇ ਪਦਾਰਥ ਦੀ ਸਪਲਾਈ ਉੱਤ ਪ੍ਰਦੇਸ਼ ਵਿਚ ਕੀਤੀ ਜਾਣੀ ਸੀ। ਗਿਰਫਤਾਰ ਕੀਤੇ ਗਏ ਡਰਾਈਵਰ ਅਤੇ ਕਲੀਨਰ ਨੂੰ ਪ੍ਰਤੀ ਚੱਕਰ ਨਸ਼ੀਲੇ ਪਦਾਰਥਾਂ ਦੀ ਖੇਪ ਲਿਆਉਣ ਦੇ ਲਈ ਵੱਖ-ਵੱਖ 20,000 ਰੁਪਏ ਦਿੱਤੇ ਜਾਂਦੇ ਸਨ। ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਅੰਬਾਲਾ ਨਿਵਾਸੀ ਪਰਮਜੀਤ ਸਿੰਘ ਉਫ ਕਾਲਾ ਅਤੇ ਮੋਹਾਨੀ ਦੇ ਬਲਦੇਵ ਸਿੰਘ ਵਜੋ ਹੋਈ ਹੈ।
ਦੂਜੀ ਘਟਨਾ ਵਿਚ ਪੁਲਿਸ ਨੇ ਨੁੰਹ ਜਿਲ੍ਹੇ ਵਿਚ ਕਾਜੂ ੁਬੁਰਾਦਾ ਦੇ ਕੱਟਿਆਂ ਦੇ ਹੇਠਾਂ ਛੁਪਾ ਕੇ ਤਸਕਰੀ ਕੀਤੇ ਜਾ ਰਹੇ 265 ਕਿਲੋ 400 ਗ੍ਰਾਮ ਗਾਂਜਾ ਪੱਤੀ ਜਬਤ ਕਰ ਇਸ ਸਿਲਸਿਲੇ ਵਿਚ ਦੋ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਹੈ। ਜਬਤ ਨਸ਼ੀਲੇ ਪਦਾਰਥ ਰਾਜਸਤਾਨ ਨੰਬਰ ਦੇ ਟਰੱਕ ਵਿਚ ਕਾਨਪੁਰ, ਉੱਤਰ ਪ੍ਰਦੇਸ਼ ਤੋਂ ਭਰਕੇ ਨੁੰਹ ਹੁੰਦੇ ਹੋਏ ਲੈ ਜਾਇਆ ਜਾ ਰਿਹਾ ਸੀ।
ਉੱਤਰ ਪ੍ਰਦੇਸ਼ ਤੋਂ ਭਾਰੀ ਗਿਣਤੀ ਵਿਚ ਨਸ਼ੀਲਾ ਪਦਾਰਥ ਲਿਆਏ ਜਾਣ ਦੀ ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਤੁਰੰਤ ਨਾਕਾ ਸਥਾਪਤ ਕਰ ਟਰੱਕ ਵਿਚ ਸਵਾਰ ਦੋ ਲੋਕਾਂ ਨੂੰ ਫੜ ਕੇ 265 ਕਿਲੋ 400 ਗ੍ਰਾਮ ਨਸ਼ੀਲਾ ਪਦਾਰਥ ਜਬਤ ਕੀਤਾ।
ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਨੁੰਹ ਜਿਲ੍ਹੇ ਦੇ ਗੁਰਨਾਵਤ ਨਿਵਾਸੀ ਸਲੀਮ ਅਤੇ ਅਖਲਾਕ ਵਜੋ ਹੋਈ।
ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਪਾ੍ਰਵਧਾਨਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਿਆਂ ਦੀ ਵਿਸਥਾਰ ਜਾਂਚ ਕੀਤੀ ਜਾ ਰਹੀ ਹੈ।
ਇਥ ਹੋਰ ਮਾਮਲੇ ਵਿਚ, ਰੋਹਤਕ ਵਿਚ ਅਪਰਾਧ ਜਾਂਚ ਏਜੰਸੀ ਦੀ ਟੀਮ ਨੇ ਮੁਕੇਸ਼ਦਾਸ ਵਜੋ ਪਹੁੰਚਾਉਣ ਜਾਣ ਵਾਲੇ ਬਿਹਾਰ ਨਿਵਾਸੀ ਦੇ ਕਬਜੇ ਤੋਂ 10 ਕਿਲੋ 130 ਗ੍ਰਾਮ ਗਾਂਜਾ ਜਬਤ ਕੀਤਾ ਹੈ।