ਭਾਰਤੀ ਦਲ, ਵਿਸ਼ੇਸ਼ਤੌਰ ‘ਤੇ ਹਰਿਆਣਾ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ
ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਚੰਡੀਗੜ੍ਹ ਤੋਂ ਟੋਕਿਓ ਓਲੰਪਿਕ-2020 ਦੇ ਸ਼ਾਨਦਾਰ ਉਦਘਾਟਨ ਸਮਾਰੋਹ ਨੂੰ ਦੇਖਦੇ ਹੋਏ ਇਸ ਵਿਚ ਹਿੱਸ ਲੈਣ ਵਾਲੇ ਭਾਰਤੀ ਦਲ, ਵਿਸ਼ੇਸ਼ਤੌਰ ‘ਤੇ ਹਰਿਆਣਾ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਟੋਕਿਓ ਓਲੰਪਿਕ-2020 ਵਿਚ ਹਿੱਸਾ ਲੈਣ ਵਾਲੇ 126 ਖਿਡਾਰੀਆਂ ਦੇ ਭਾਰਤੀ ਦਲ ਵਿਚ ਹਰਿਆਣਾ ਤੋਂ 31 ਖਿਡਾਰੀ (25 ਫੀਸਦੀ) ਸ਼ਾਮਿਲ ਹਨ।
ਸਮਾਰੋਹ ਨੂੰ ਦੇਖਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਸ਼ ਸਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਟੋਕਿਓ ਓਲੰਪਿਕ-2020 ਵਿਚ ਖਿਡਾਰੀ ਬਹੁਤ ਬਿਹਤਰ ਪ੍ਰਦਰਸ਼ਨ ਕਰਨਕੇ। ਮੁੱਖ ਮੰਤਰੀ, ਜੋ ਟੋਕਿਓ ਓਲੰਪਿਕ-2020 ਦੀ ਅਧਿਕਾਰਿਕ ਭਾਰਤੀ ਯੂਨੀਫਾਰਮ ਪਹਿਨੇ ਹੋਏ ਸਨ, ਨੇ ਭਾਰਤੀ ਖਿਡਾਰੀਆਂ ਨੂੰ ਦੇਖਦੇ ਹੋਏ ਕਿਹਾ ਕਿ ਇੰਨ੍ਹਾਂ ਖਿਡਾਰੀਆਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਉਹ ਉਨ੍ਹਾਂ ਨੂੰ ਕੌਮਾਂਤਰੀ ਪੱਧਰ ‘ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਚਾਹੁੰਦੇ ਹਨ।
ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਅਤੇ ਵਿਭਾਗ ਦੇ ਨਿਦੇਸ਼ਕ ਪੰਕਜ ਨੈਨ ਪ੍ਰਚਾਰ ਸੈਲ ਦੇ ਓਐਸਡੀ ਗਜੇਂਦਰ ਫੋਗਾਟ ਵੀ ਮੌਜੂਦ ਸਨ।
ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਖੇਡਾਂ ਨੂੰ ਵੱਡੇ ਪੈਮਾਨੇ ‘ਤੇ ਪੋ੍ਰਤਸਾਹਨ ਦਿੱਤਾ ਜਾ ਰਿਹਾ ਹੈ, ਜਿਸ ਦੇ ਤਹਿਤ ਖਿਡਾਰੀਆਂ ਨੂੰ ਪੌਸ਼ਟਿਕ ਭੋਜਨ, ਬਿਹਤਰ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਲਈ 5 ਲੱਖ ਰੁਪਏ ਦੀ ਰਕਮ ਦਿੱਤੀ ਗਈ। ਇਸ ਤੋਂ ਇਲਾਵਾ, ਵੀ ਇਸ ਦਿਸ਼ਾ ਵਿਚ ਅਨੇਕ ਕਦਮ ਚੁੱਕੇ ਗਏ, ਜਿਨ੍ਹਾਂ ਦੇ ਤਹਿਤ ਰਾਜ ਦੇ ਪ੍ਰਤੀਨਿਧੀ ਇੰਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੇ ਪਰਿਵਾਰਾਂ ਨਾਲ ਮਿਲੇ ਅਤੇ ਉਨ੍ਹਾਂ ਦੇ ਸਾਹਮਣੇ ਆ ਰਹੀਆਂ ਚਨੌਤੀਆਂ ਦੇ ਬਾਰੇ ਵਿਚ ਜਾਣਕਾਰੀ ਲਈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵੱਲੋਂ ਇੰਨ੍ਹਾਂ ਪਰਿਵਾਰਾਂ ਦਾ ਖਿਆਲ ਰੱਖਿਆ ਜਾਵੇਗਾ ਤਾਂ ਜੋ ਖਿਡਾਰੀ ਨਿਸ਼ਚੰਤ ਹੋ ਕੇ ਖੁੱਲੇ ਮਨ ਨਾਲ ਮੁਕਾਬਲੇ ਵਿਚ ਹਿੱਸਾ ਲੈ ਸਕਣ।
ਟੋਕਿਓ ਓਲੰਪਿਕ-2020 ਵਿਚ ਕਲ ਦੇ ਆਯੋਜਨਾਂ ਵਿਚ ਭਾਰਤ ਬਨਾਮ ਨੀਦਰਲੈਂਡ ਮਹਿਲਾ ਹਾਕੀ ਮੈਚ ਚਲ ਸਵੇਰੇ 5:15 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਹਰਿਆਣਾ ਦੇ 9 ਖਿਡਾਰੀ ਹਿੱਸਾ ਲੈ ਰਹੇ ਹਨ। ਭਾਰਤ ਬਨਾਮ ਨਿਯੂਜੀਲਂੈਡ ਪੁਰਸ਼ ਹਾਕੀ ਮੈਚ ਕਲ ਸਵੇਰੇ 6:30 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਰਾਜ ਦੇ ਦੋ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਭਾਰਤ ਅਤੇ ਜਾਪਾਨ ਦੇ ਵਿਚ ਪੁਰਸ਼ ਮੁੱਕੇਬਾਜੀ ਮੈਚ ਦੁਪਹਿਰ 3:50 ਵਜੇ ਸ਼ੁਰੂ ਹੋਵੇਗਾ, ਜਿਸ ਵਿਚ ਹਰਿਆਣਾ ਦੇ ਵਿਕਾਸ ਕ੍ਰਿਸ਼ਣ ਦੇਸ਼ ਦੀ ਨੁਮਾਇੰਦਿਗੀ ਕਰਣਗੇ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪੋ੍ਰਫੈਸਰ ਬੀਆਰ ਕੰਬੋਜ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੌਂਪਿਆ ਇਕ ਕਰੋੜ ਤਿੰਨ ਲੱਖ ਦੋ ਹਜਾਰ ਤਿੰਨ ਸੌ ਇੱਕੀ ਰੁਪਏ ਦਾ ਚੈਕ
ਕਰਮਚਾਰੀਆਂ ਨੇ ਮੂਲ ਵੇਤਨ ਦਾ ਆਪਣੀ ਇੱਛਾ ਨਾਲ ਦਿੱਤਾ 10 ਫੀਸਦੀ
ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਬੀਆਰ ਕੰਬੋਜ ਨੇ ਹਰਿਆਣਾ ਕੋਰੋਨਾ ਰਿਲੀਫ ਫੰਡ ਦੇ ਲਈ ਇਕ ਕਰੋੜ ਤਿੰਨ ਲੱਖ ਦੋ ਹਜਾਰ ਤਿੰਨ ਸੌਂ ਇੱਕੀ ਰੁਪਏ ਦਾ ਚੈਕ ਭੇਂਟ ਕੀਤਾ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪੋ੍ਰਫੈਸਰ ਬੀਆਰ ਕੰਬੋਜ ਨੇ ਮੁੱਖ ਮੰਤਰੀ ਨੂੰ ਅੱਜ ਇੱਥੇ ਉਨ੍ਹਾਂ ਦੇ ਦਫਤਰ ਵਿਚ ਚੈਕ ਭੇਂਟ ਕਰਦੇ ਹੋਏ ਦਸਿਆ ਕਿ ਯੂਨੀਵਰਸਿਟੀ ਦੇ ਕਰਮਚਾਰੀਆਂ ਵੱਲੋਂ ਆਪਣੀ ਇੱਛਾ ਨਾਲ ਹਰਿਆਣਾ ਕੋਰੋਨਾਰਿਲੀਫ ਫੰਡ ਦੇ ਲਈ ਇਹ ਦਾਨ ਦਿੱਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਦੇ ਅਧਿਆਪਕ ਅਤੇ ਗੈਰ-ਅਧਿਆਪਕ ਕਰਮਚਾਰੀਆਂ ਨੇ ਆਪਣੀ ਇੱਛਾ ਨਾਲ ਆਪਣੇ ਇਕ ਮਹੀਨੇ ਦੇ ਮੂਲ ਵੇਤਨ ਦਾ ਦੱਸ ਫੀਸਦੀ ਹਰਿਆਣਾ ਕੋਰੋਨਾ ਰਿਲੀਫ ਫੰਡ ਵਿਚ ਦੇਣ ਦਾ ਫੈਸਲਾ ਕੀਤਾ ਸੀ। ਗੌਰਤਲਬ ਹੈ ਕਿ ਯੂਨੀਵਰਸਿਟੀ ਦੇ ਗਰੁੱਪ ਡੀ ਕਰਮਚਾਰੀਆਂ ਨੇ ਵੀ ਇਸ ਸ਼ੁਭ ਕਾਰਜ ਵਿਚ ਆਪਣੀ ਇੱਛਾ ਨਾਲ ਆਹੂਤੀ ਪਾਉਣ ਦਾ ਫੈਸਲਾ ਲੈਂਦੇ ਹੋਏ ਇਕ ਦਿਨ ਦਾ ਵੇਤਨ ਦਾਨ ਦਿੱਤਾ।
ਵਾਇਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਯੂਨੀਵਰਸਿਟੀ ਨੇ ਜਿਲ੍ਹੇ ਦੇ ਛੇ ਪਿੰਡਾਂ ਨੁੰ ਗੋਦ ਲੈ ਕੇ ਉਨ੍ਹਾਂ ਵਿਚ ਕੋਰੋਨਾ ਮੈਡੀਕਲ ਦੀ ਅਪਰੂਵਡ ਕਿੱਟ ਜਿਲ੍ਹਾ ਸਿਹਤ ਵਿਭਾਗ ਰਾਹੀਂ ਤੋਂ ਭਿਜਵਾਈ। ਇਸ ਤੋਂ ਇਲਾਵਾ, ਯੂਨੀਵਰਸਿਟੀ ਪਰਿਸਰ ਵਿਚ ਕੋਰੋਨਾ ਜਾਂਚ ਕਂੈਪ ਤੇ ਟੀਕਾਕਰਣ ਕਂੈਪ ਆਯੋਜਿਤ ਕੀਤੇ ਗਏ। ਯੂਨੀਵਰਸਿਟੀ ਦੇ ਬਾਹਰੀ ਕੇਂਦਰਾਂ ‘ਤੇ ਵੀ ਇਸ ਤਰ੍ਹਾ ਕਂੈਪਾਂ ਦਾ ਆਯੋਜਨ ਕੀਤਾ ਗਿਆ ਅਤੇ ਵੱਧ ਤੋਂ ਵੱਧ ਕਿਸਾਨਾਂ, ਨੌਜੁਆਨਾਂ ਤੇ ਮਹਿਲਾਵਾਂ ਨੂੰ ਵੈਕਸੀਨੇਸ਼ਨ ਦੇ ਪ੍ਰਤੀ ਜਾਗਰੁਕ ਕੀਤਾ ਗਿਆ।
ਉਨ੍ਹਾਂ ਨੇ ਦਸਿਆ ਕਿ ਯੂਨੀਵਰਸਿਟੀ ਨੇ ਕੋਰੋਨਾ ਮਹਾਮਾਰੀ ਦੇ ਸਮੇਂ ਜਿਲ੍ਹਾ ਪ੍ਰਸਾਸ਼ਨ ਦਾ ਵੀ ਭਰਪੂਰ ਸਹਿਯੋਗ ਕੀਤਾ ਅਤੇ ਸਮੇਂ-;ਸਮੇਂ ‘ਤੇ ਕਰਮਚਾਰੀਆਂ ਦੀ ਡਿਉਟੀਆਂ ਲਗਾਈਆਂ ਗਈਆਂ। ਇਸ ਤੋਂ ਇਲਾਵਾ, ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਯੂਨੀਵਰਸਿਟੀ ਵਿਚ ਲਗਾਤਾਰ ਅਨੁਸਾਰ ਕੀਤਾ ਗਿਆ।
ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਅੰਬਾਲਾ ਵਿਚ ਸ਼ਾਹਪੁਰ ਅੰਡਰਪਾਸ ਦੇ ਕਾਰਜ ‘ਤੇ ਕਰੀਬ ਤਿੰਨ ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ ਅਤੇ ਹੁਣ ਤਕ ਇਸ ਦਾ 60 ਫੀਸਦੀ ਨਿਰਮਾਣ ਕਾਰਜ ਪੂਰਾ ਕਰ ਲਿਆ ਗਿਆ ਹੈ ਅਤੇ ਆਗਾਮੀ ਸਤੰਬਰ, 2021 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਸ ਦੇ ਬਨਣ ਨਾਲ ਸ਼ਾਹਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੇ ਇਹ ਵੀ ਦਸਿਆ ਕਿ ਅੰਬਾਲਾ ਵਿਚ ਜਨਹਿਤ ਦੇ ਅਨੇਕ ਪੋ੍ਰਜੈਕਅ ਚਲ ਰਹੇ ਹਨ ਅਤੇ ਇੰਨ੍ਹਾਂ ਸਾਰੇ ਦੇ ਪੂਰਾ ਹੋਣ ਨਾਲ ਆਮਜਨਤਾ ਨੂੰ ਹੋਰ ਵੱਧ ਬਿਹਤਰ ਸਹੂਲਤਾਂ ਮਿਲਣਗੀਆਂ।
ਸ੍ਰੀ ਵਿਜ ਨੇ ਕਿਹਾ ਕਿ ਰਾਜ ਸਰਕਾਰ ਦਾ ਮੁੱਖ ਉਦੇਸ਼ ਜਨਸੇਵਾ ਹੈ। ਲੋਕਾਂ ਦੀ ਸਮਸਿਆਵਾਂ ਦਾ ਹੱਲ ਤੇ ਸ਼ਿਕਾਹਿਤਾਂ ਦਾ ਨਿਪਟਾਰਾ ਪ੍ਰਾਥਮਿਕਤਾ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ।
********
ਚੰਡੀਗੜ੍ਹ, 23 ਜੁਲਾਈ – ਹਰਿਆਣਾ ਸਰਕਾਰ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਯੋਗਦਾਨ ਦੇ ਲਈ ਦਿੱਤੇ ਜਾਣ ਵਾਲੇ ਸਰਵੋਚ ਨਾਗਰਿਕ ਪੁਰਸਕਾਰ ਸਰਦਾਰ ਪਟੇਲ ਕੌਮੀ ਏਕਤਾ ਪੁਰਸਕਾਰ ਦੇ ਲਈ ਸੂਬਾ 9 ਅਗਸ ਤਕ ਆਨਲਾਇਨ ਨਾਮਜਦਗੀ ਮੰਗੀਆਂ ਹਨ।
ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਪੁਰਸਕਾਰ ਕੌਮੀ ਏਕਤਾ ਅਤੇ ਅਖੰਡਤਾ ਦੇ ਕਾਰਕਾਂ ਨੂੰ ਪੋ੍ਰਤਸਾਹਨ ਦੇਣ ਅਤੇ ਮਜਬੂਤ ਤੇ ਇਕਜੁੱਟ ਭਾਰਤ ਦੇ ਮੁੱਲਾਂ ਨੂੰ ਮਜਬੂਤ ਕਰਨ ਵਿਚ ਦਿੱਤੇ ਗਏ ਯੋਗਦਾਨ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਪੁਰਸਕਾਰ ਦਾ ਐਲਾਨ 31 ਅਕਤੂਬਰ ਨੁੰ ਕੌਮੀ ਏਕਤਾ ਦਿਵਸ ਯਾਨੀ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ‘ਤੇ ਕੀਤੇ ਜਾਣਗੇ।
ਉਨ੍ਹਾਂ ਨੇ ਦਸਿਆ ਕਿ ਪੁਰਸਕਾਰ ਵਿਚ ਇਕ ਮੈਡਲ ਅਤੇ ਇਕ ਪ੍ਰਸ਼ਸਤੀ ਪੱਤਰ ਸ਼ਾਮਿਲ ਹੋਵੇਗਾ। ਇਸ ਪੁਰਸਕਾਰ ਦੇ ਨਾਲ ਕੋਈ ਆਰਥਕ ਅਨੁਦਾਨ ਜਾਂ ਨਕਦ ਪੁਰਸਕਾਰ ਪ੍ਰਦਾਨ ਨਹੀਂ ਕੀਤਾ ਜਾਵੇਗਾ। ਭਾਰਤ ਦਾ ਕੋਈ ਵੀ ਨਾਗਰਿਕ ਧਰਮ, ਜਾਤੀ, ਲਿੰਗ, ਜਨਮ ਸਥਾਨ, ਉਮਰ ਜਾਂ ਵਪਾਰ ਅਤੇ ਕਿਸੇ ਵੀ ਵੀ ਸੰਸਥਾਂ ਜਾਂ ਸੰਗਠਨ ਦੇ ਭੇਦਭਾਵ ਦੇ ਬਿਨ੍ਹਾਂ ਪੁਰਸਕਾਰ ਦੇ ਲਈ ਯੋਗ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਸਾਰੇ ਇਛੁੱਕ ਬਿਨੈਕਰਤਾ ਗ੍ਰਹਿ ਮੰਤਰਾਲੇ ਦੀ ਵੈਬਸਾਇਟ nationalunityaward.mha.gov.in ‘ਤੇ ਜਾ ਕੇ ਇਸ ਪੁਰਸਕਾਰ ਨਾਲ ਸਬੰਧਿਤ ਜਾਣਕਾਰੀ ਲੈਣ ਦੇ ਬਾਅਦ ਇਸੀ ਵੈਬਸਾਇਟ ‘ਤੇ ਆਨਲਾਇਨ ਬਿਨੈ ਕਰ ਸਕਦੇ ਹਨ।
ਵਿਕਾਸ ਕਾਰਜਾਂ ਸਬੰਧੀ ਸੁਝਾਅ ਸਿੱਧੇ ਸਰਕਾਰ ਨੂੰ ਦੇ ਸਕਣਗੇ ਗ੍ਰਾਮੀਣ
ਗ੍ਰਾਮ ਦਰਸ਼ਨ ਪੋਰਟਲ ਦਾ ਕੀਤਾ ਮੁੱਖ ਮੰਤਰੀ ਮਨੋਹਰ ਲਾਲ ਨੇ ਉਦਘਾਟਨ
ਚੰਡੀਗੜ੍ਹ, 23 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਗ੍ਰਾਮੀਣ ਹੁਣ ਸਰਕਾਰ ਨੂੰ ਵਿਕਾਸ ਕੰਮਾਂ ਸਬੰਧੀ ਮੰਗ/ਸ਼ਿਕਾਇਤਾਂ ਅਤੇ ਸੁਝਾਅ ਸਿੱਧੇ ਆਨਲਾਇਨ ਦੇ ਸਕਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਗਲ ਅੱਜ ਚੰਡੀਗੜ੍ਹ ਵਿਚ ਗ੍ਰਾਮੀਣਾਂ ਦੇ ਵਿਕਾਸ ਕੰਮਾਂ ਸਬੰਧੀ ਸੁਝਾਅ ਅਤੇ ਸ਼ਿਕਾਇਤਾਂ ਦੇ ਲਈ ਆਨਲਾਇਨ ਪੋਰਟਲ ਗ੍ਰਾਮ ਦਰਸ਼ਨ https://gramdarshan.haryana.gov.in/ ਦਾ ਉਦਘਾਟਨ ਕਰਨ ਦੇ ਮੌਕੇ ‘ਤੇ ਕਹੀ। ਇਸ ਮੌਕੇ ‘ਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮੀਣਾਂ ਦੇ ਵਿਕਾਸ ਕੰਮਾਂ ਵਿਚ ਸਿੱਧੀ ਭਾਗੀਦਾਰੀ ਯਕੀਨੀ ਕਰਨ ਦੇ ਲਈ ਗ੍ਰਾਮ ਦਰਸ਼ਨ ਪੋਰਟਲ ਤਿਆਰ ਕੀਤਾ ਗਿਆ ਹੈ। ਇਹ ਇਕ ਸੁਗਮ ਢੰਗ ਰਹੇਗਾ ਜਿਸ ਨਾਲ ਕਿਤੇ ਵੀ ਬੈਠ ਕੇ ਆਪਣੀ ਮੰਗ/ਸੁਝਾਅ ਅਤੇ ਸ਼ਿਕਾਇਤਾਂ ਨੂੰ ਦਰਜ ਕੀਤਾ ਜਾ ਸਕੇਗਾ।
ਉਨ੍ਹਾਂ ਨੇ ਕਹਾ ਕਿ ਗ੍ਰਾਮੀਣਾਂ ਵੱਲੋਂ ਦਿੱਤੇ ਗਏ ਸੁਝਾਆਂ ਦੇ ਆਧਾਰ ‘ਤੇ ਭਵਿੱਖ ਦੀ ਵਿਕਾਸ ਯੋਜਨਾਵਾਂ ਦਾ ਖਾਕਾ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਵਿਭਾਗ ਦੀ ਪੰਚ ਕੰਮਾਂ ਦੀ ਪ੍ਰਾਥਮਿਕਤਾਵਾਂ ਤੈਅ ਕਰਨ ਤਾਂ ਜੋ ਗ੍ਰਾਮੀਣਾਂ ਵੱਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਅਤੇ ਸੁਝਾਆਂ ਦਾ ਹੱਲ ਵਿਭਾਗ ਦੀ ਪ੍ਰਾਥਮਿਕਤਾ ਦੇ ਆਧਾਰ ‘ਤੇ ਕੀਤਾ ਜਾ ਸਕੇ।
ਸ਼ਿਕਾਇਤਾਂ ਦਾ ਸੀਐਮ ਵਿੰਡੋਂ ਨਾਲ ਲਿੰਕ ਕੀਤਾ ਜਾਵੇਗਾ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਲੋਕਾਂ ਦੀ ਸ਼ਿਕਾਇਤਾਂ ਦਾ ਹੱਲ ਕਰਨਾ ਹੈ। ਗ੍ਰਾਮੀਣਾਂ ਵੱਲੋਂ ਗ੍ਰਾਮ ਦਰਸ਼ਨ ਪੋਰਟਲ ‘ਤੇ ਕੀਤੀ ਜਾਣ ਵਾਲੀ ਸ਼ਿਕਾਇਤਾਂ ਨੂੰ ਸੀਐਮ ਵਿੰਡੋਂ ਦੇ ਨਾਲ ਲਿੰਕ ਕੀਤਾ ਜਾਵੇਗਾ ਤਾਂ ਜੋ ਸ਼ਿਕਾਇਤਾਂ ਨੂੰ ਦੋਹਰਾਇਆ ਨਾ ਜਾਵੇ। ਮੁੱਖ ਮੰਤਰੀ ਨੇ ਗ੍ਰਾਮ ਦਰਸ਼ਨ ਪੋਰਟਲ ਦਾ ਲਿੰਕ ਜਨ ਸਹਾਇਕ ਐਪ ਦੇ ਨਾਲ ਜੋੜਨ ਦੇ ਵੀ ਨਿਰਦੇਸ਼ ਦਿੱਤੇ।
ਆਪਣੇ ਪਿੰਡ ਦੀ ਸ਼ਿਕਾਇਤ ਹੀ ਕੀਤੀ ਜਾ ਸਕੇਗੀ ਦਰਜ
ਗ੍ਰਾਮ ਦਰਸ਼ਨ ਪੋਰਟਲ ‘ਤੇ ਕੋਈ ਵੀ ਵਿਅਕਤੀ ਸਿਰਫ ਆਪਣੇ ਸਥਾਈ ਨਿਵਾਸ ਦੇ ਪਿੰਡ (ਜੋ ਪਰਿਵਾਰ ਪਹਿਚਾਣ ਪੱਤਰ ਵਿਚ ਦਰਜ ਹੋਵੇ) ਦੇ ਸਬੰਧ ਵਿਚ ਸ਼ਿਕਾਇਤ/ਸੁਝਾਅ ਅਤੇ ਮੰਗ ਦਰਜ ਕਰ ਸਕੇਗਾ।
ਸੁਝਾਅ/ਸ਼ਿਕਾਇਤ ਨੂੰ ਅੱਗੇ ਭੇਜਣਗੇ ਜਨਪ੍ਰਤੀਨਿਧੀ
ਗ੍ਰਾਮੀਣਾਂ ਵੱਲੋਂ ਦਿੱਤਾ ਗਿਆ ਸੁਝਾਅ ਅਤੇ ਮੰਗ ਸਿੱਧੇ ਸਰਪੰਚ/ਪੰਚਾਇਤਕਮੇਟੀ ਮੈਂਬਰ/ਜਿਲ੍ਹਾ ਪਰਿਸ਼ਦ ਮਂੈਬਰ/ਵਿਧਾਇਕ ਅਤੇ ਸਾਂਸਦ ਨੂੰ ਦਿਖਾਈ ਦੇਣਗੇ। ਸਾਰੇ ਜਨਪ੍ਰਤੀਨਿਧੀਆਂ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਹੀ ਸੁਝਾਅ ਡੈਸ਼ਬੋਰਡ ‘ਤੇ ਦਿਖਾਈ ਦੇਣਗੇ, ਜਿਨ੍ਹਾਂ ਸਬੰਧਿਤ ਜਨਪ੍ਰਤੀਨਿਧੀਆਂ ਸੰਤੁਸ਼ਟੀ ਦੇ ਨਾਲ ਅੱਗੇ ਵਧਾ ਸਕਣਗੇ।
ਐਸਐਮਐਸ ਨਾਲ ਮਿਲੇਗੀ ਸੁਝਾਅ/ਸ਼ਿਕਾਇਤ ਦੇ ਸਟੇਟਸ ਦੀ ਜਾਣਕਾਰੀ
ਪੋਰਟਲ ‘ਤੇ ਸੁਝਾਅ/ਸ਼ਿਕਾਇਤ ਦਰਜ ਕਰਾਉਣ ਦੇ ਨਾਲ ਹੀ ਇਕ ਆਈਡੀ ਜਨਰੇਟ ਹੋਵੇਗਾ ਜੋ ਸਬੰਧਿਤ ਬਿਨੈਕਾਰ ਨੂੰ ਐਸਐਮਐਸ ਰਾਹੀਂ ਮਿਲੇਗਾ। ਇਸ ਦੇ ਨਾਲ ਹੀ ਬਿਨੈਕਾਰ ਨੁੰ ਸਮੇਂ ਸਮੇਂ ‘ਤੇ ਸੁਝਾਅ/ਸ਼ਿਕਾਇਤ ‘ਤੇ ਹੋਈ ਕਾਰਵਾਈ ਦੀ ਅਪਡੇਅ ਸੂਚਨਾ ਐਸਐਮਐਸ ਰਾਹੀਂ ਮਿਲਦੀ ਰਹੇਗੀ।
ਘੱਟ ਤੋਂ ਘੱਟ 50 ਅੱਖਰਾਂ ਵਿਚ ਕਰ ਸਕਣਗੇ ਸ਼ਿਕਾਇਤ ਦਰਜ
ਬਿਨੈਕਾਰ ਨੂੰ ਗ੍ਰਾਮ ਦਰਸ਼ਨ ਪੋਰਟਲ ‘ਤੇ ਸ਼ਿਕਾਇਤ/ਸੁਝਾਅ ਦਰਜ ਕਰਦੇ ਸਮੇਂ ਘੱਟ ਤੋਂ ਘੱਟ 50 ਅੱਖਰਾਂ ਵਿਚ ਆਪਣੀ ਗਲ ਕਹਿਨੀ ਹੋਵੇਗੀ। ਇਸ ਤੋਂ ਇਲਾਵਾ, ਬਿਨੈਕਾਰ ਫੋਟੋ ਅਪਲੋਡ ਕਰ ਕੇ ਆਪਣੀ ਸਮਸਿਆ/ਸੁਝਾਅ ਸਰਕਾਰ ਨੂੰ ਦੇ ਸਕਣਗੇ। ਸਿਰਫ ਉੱਥੇ ਹੀ ਬਿਨੈਕਾਰ ਇਸ ਪੋਰਟਲ ‘ਤੇ ਸ਼ਿਕਾਇਤ ਦਰਜ ਕਰ ਸਕੇਗਾ ਜਿਸ ਦਾ ਪਰਿਵਾਰ ਪਹਿਚਾਣ ਪੱਤਰ ਹੋਵੇਗਾ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਪੀਕੇ ਦਾਸ, ਆਲੋਕ ਨਿਗਮ, ਧੀਰਾ ਖੰਡੇਲਵਾਲ, ਦੇਵੇਂਦਰ ਸਿੰਘ, ਅਮਿਤ ਝਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਡਿਪਟੀ ਪ੍ਰਧਾਨ ਸਕੱਤਰ ਅਸ਼ਿਮਾ ਬਰਾੜ ਸਮੇਤ ਕਈ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।