ਅਟੱਲ ਭੂਜਲ ਯੋਜਨਾ ਦੇ ਸਫਲ ਲਾਗੂ ਕਰਨ ਵਿਚ ਸਹਾਇਤਾ ਤਹਿਤ ਛੇ ਸਮੂਹਾਂ ਲਈ ਡਿਸਟ੍ਰਿਕਟ ਇੰਪਲੀਮੈਂਨਟੇਸ਼ਨ ਪਾਰਟਨਰਸ (ਡੀਆਈਪੀਜ) ਦੀ ਭਾਗੀਦਾਰੀ ਨੂੰ ਮੰਜੂਰੀ
ਚੰਡੀਗੜ੍ਹ, 22 ਜੁਲਾਈ – ਹਰਿਆਣਾ ਸਰਕਾਰ ਨੇ ਆਪਣੇ ਵਿਜਨ ਭੂਜਲ ਵਿਕਾਸ ਅਤੇ ਪ੍ਰਬੰਧਨ ਵਿਚ ਅੱਜ ਉਸ ਵਕਤ ਹਿਕ ਅਹਿਮ ਕਦਮ ਅੱਗੇ ਵਧਾਇਆ ਜਦੋਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਟੱਲ ਭੂਜਲ ਯੋਜਨਾ ਦੇ ਸਫਲ ਲਾਗੂ ਕਰਨ ਵਿਚ ਸਹਾਇਤਾ ਤਹਿਤ ਛੇ ਸਮੂਹਾਂ ਲਈ ਡਿਸਟ੍ਰਿਕਟ ਇੰਪਲੀਮੈਂਨਟੇਸ਼ਨ ਪਾਰਟਨਰਸ (ਡੀਆਈਪੀਜ) ਦੀ ਭਾਗੀਦਾਰੀ ਨੂੰ ਮੰਜੂਰੀ ਦੇ ਦਿੱਤੀ। ਹੁਣ ਮੰਜੂਰੀ ਦੇ ਬਾਅਦ ਡੀਆਈਪੀਜ ਗ੍ਰਾਮ ਜਲ ਸੁਰੱਖਿਆ ਯੋਜਨਾ ਤਿਆਰ ਕਰਣਗੇ ਅਤੇ ਪੰਚਾਇਤ ਪੱਧਰ ‘ਤੇ ਇਸ ਦੇ ਲਾਗੂ ਕਰਨ ਵਿਚ ਸਹਿਯੋਗ ਕਰਣਗੇ। ਉਹ ਲੋਕਾਂ ਦੇ ਨਾਲ ਆਤਮਕ ਸਬੰਧ ਸਥਾਪਤ ਕਰ ਉਨ੍ਹਾਂ ਦੇ ਸਮਾਜਿਕ ਵਿਵਹਾਰ ਵਿਚ ਬਦਲਾਅ ਲਿਆਉਣ ਦਾ ਯਤਨ ਕਰਣਗੇ।
ਮੁੱਖ ਮੰਤਰੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਅਟੱਲਡ ਭੂਜਲ ਯੋਜਨਾ ਨਾਲ ਸਬੰਧਿਤ ਸਮੀਖਿਆ ਮੀਟਿੰਗ ਵਿਚ ਉਕਤ ਮੰਜੂਰੀ ਦਿੱਤੀ ਗਈ ਹੈ। ਇਸ ਮੌਕੇ ‘ਤੇ ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇਪੀ ਦਲਾਲ ਦੇ ਨਾਲ-ਨਾਲ ਸਿੰਚਾਈ ਅਤੇ ਜਲ ਸੰਸਾਧਨ, ਜਨ ਸਿਹਤ ਅਤੇ ਇੰਜਨੀਅਰਿੰਗ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਰਾਜ ਵਿਚ ਅਟੱਲ ਭੂਜਲ ਯੋਜਨਾ ਨੂੰ ਮੇਰਾ ਪਾਣੀ-ਮੇਰੀ ਵਿਰਾਸਤ ਅਤੇ ਸੂਖਮ ਸਿੰਚਾਈ ਵਰਗੀ ਹੋਰ ਜਲ ਸਰੰਖਣ ਯੋਜਨਾਵਾਂ ਦੇ ਨਾਲ ਜੋੜਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਦੌਰਾਨ ਭਵਿੱਖ ਦੀ ਯੋਜਨਾਵਾਂ ਦੇ ਬਾਰੇ ਵਿਚ ਵੀ ਅਧਿਕਾਰੀਆਂ ਤੋਂ ਜਾਣਕਾਰੀ ਲਈ।
ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਦਸਿਆ ਕਿ ਅਟੱਲ ਜਲ ਯੋਜਨਾ ਦੇ ਤਹਿਤ ਹਰਿਆਣਾ ਦੇ ਕੁੱਲ 14 ਜਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ, ਜਿਸ ਵਿਚ ਕੁੱਲ 1669 ਪਿੰਡ ਪੰਚਾਇਤਾਂ ਵਾਲੇ 36 ਅਜਿਹੇ ਬਲਾਕ ਸ਼ਾਮਿਲ ਹਨ ਜਿੱਥੇ ਭੂਜਲ ਦਾ ਪੱਧਰ ਕਾਫੀ ਹੇਠਾ ਹੈ। ਰਾਜ ਸਰਕਾਰ ਨੇ ਸੂਬੇ ਵਿਚ ਹੇਠਾਂ ਜਾ ਰਹੇ ਭੂਜਲ ਪੱਧਰ ਵਿਚ ਘੱਟ ਤੋਂ ਘੱਟ 50 ਫੀਸਦੀ ਤਕ ਘੱਟ ਕਰਨ ਦਾ ਟੀਚਾ ਰੱਖਿਆ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਵਿਚ ਸ਼ੁਰੂ ਕੀਤੀ ਗਈ ਅਟੱਲ ਭੁਜਲ ਯੋਜਨਾ ਨੂੰ ਕੇਂਦਰ ਸਰਕਾਰ ਅਤੇ ਵਿਸ਼ਵ ਬੈਂਕ ਵੱਲੋਂ ਸਹਿਯੋਗ ਕੀਤਾ ਜਾਂਦਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਭੂਜਲ ਸੰਸਾਧਨਾਂ ਦਾ ਹਾਈਡੋ੍ਰਜਿਯੋਲਾਜਿਕਲ ਡੇਟਾ ਨੈਟਵਰਕ ਬਨਾਉਣਾ ਅਤੇ ਸੂਬੇ ਵਿਚ ਹਿੰਨ੍ਹਾਂ ਸੰਸਾਧਨਾਂ ਦੇ ਪ੍ਰਬੰਧਨ ਦੇ ਲਈ ਸਮੂਦਾਇਕ ਸੰਸਥਾਨਾਂ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਯੋਜਨਾ ਦੇ ਤਹਿਤ ਜਾਗਰੁਕਤਾ ਗਤੀਵਿਧੀਆਂ ਦੇ ਨਾਲ-ਨਾਲ ਹਿੱਤਧਾਰਕਾਂ ਦੀ ਸਮਰੱਥਾ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਸ਼ੁਰੂ ਵਿਚ ਹਰੇਕ ਪਿੰਡ ਦੀ ਜਲ ਸੁਰੱਖਿਆ ਯੋਜਨਾ ਤਿਆਰ ਕੀਤੀ ਜਾਵੇ ਅਤੇ ਅਗਲੇ ਚਾਰ ਸਾਲਾਂ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।
ਅਟੱਲ ਜਲ ਹਰਿਆਣਾ ਦੇ ਪਰਿਯੋਜਨਾ ਨਿਦੇਸ਼ਕ ਡਾ. ਸਤਬੀਰ ਸਿੰਘ ਕਾਦਿਆਨ ਨੇ ਦਸਿਆ ਕਿ ਅਟੱਲ ਜਲ ਯੋਜਨਾ ਦੇ ਤਹਿਤ ਵੱਖ-ਵੱਖ ਜਲ ਪੰਚਾਇਤਾਂ ਆਯੋਜਿਤ ਕੀਤੀਆਂ ਜਾਂਣਗਆਂ ਜਿਨ੍ਹਾਂ ਵਿਚ ਗ੍ਰਾਮੀਣ ਆਪਣੇ ਭੁਜਲ ਸੰਸਾਧਨਾਂ ਦਾ ਸਵਾਮਿਤਵ ਲੈਣਗੇ ਅਤੇ ਰਾਜ ਦੀ ਟੀਮ ਦੇ ਸੁਝਾਅ ਨਾਲ ਭਵਿੱਖ ਦੀ ਕਾਰਜ ਯੋਜਨਾ ਤੈਅ ਕਰਣਗੇ। ਉਨ੍ਹਾਂ ਨੇ ਆਸ ਜਤਾਈ ਕਿ ਇਹ ਯੋਜਨਾ ਸੂਬੇ ਵਿਚ ਭੂਜਲ ਪੱਧਰ ਨੂੰ ਬਣਾਏ ਰੱਖਣ ਵਿਚ ਕ੍ਰਾਂਤੀ ਲਿਆਏਗੀ ਜੋ ਪੂਰੇ ਦੇਸ਼ ਦੇ ਲਈ ਇਕ ਮਿਸਾਲ ਹੋਵੇਗੀ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਸਪਲਾਈ ਅਤੇ ਨਿਪਟਾਨ ਦੇ ਮਹਾਨਿਦੇਸ਼ਕ ਨਿਤਿਨ ਯਾਦਵ ਦੇ ਨਾਲ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਚੰਡੀਗੜ੍ਹ, 22 ਜੁਲਾਈ – ਹਰਿਆਂਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਅੰਬਾਲਾ ਕੈਂਟ ਵਿਧਾਨਸਭਾ ਖੇਤਰ ਵਿਚ ਨਵੇਂ ਵਿਕਾਸ ਕੰਮਾਂ ਦੇ ਲਈ 1195 ਲੱਖ 13 ਹਜਾਰ ਰੁਪਏ ਦੀ ਰਕਮ ਮੰਜੂਰ ਕਰਵਾਈ ਹੈ। ਇੰਨ੍ਹਾਂ ਕੰਮਾਂ ਨਾਲ ਵਿਧਾਨਸਭਾ ਖੇਤਰ ਵਿਚ ਵਿਕਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਸ਼ਹਿਰੀ ਖੇਤਰ ਵਿਚ ਪਾਣੀ ਸਪਲਾਈ ਦੀ ਪਾਇਪ ਲਾਇਨ ਪਾਉਣ ਤੇ ਹੋਰ ਕੰਮਾਂ ਦੇ ਲਈ 217 ਲੱਖ 32 ਹਜਾਰ ਰੁਪਏ, ਜਲ ਜੀਵਨ ਮਿਸ਼ਨ ਦੇ ਤਹਿਤ ਵਾਟਰ ਸਪਲਾਈ ਦੀ ਪਾਇਪ ਲਾਇਨ ਪਾਉਣ ਦੇ ਮੱਦੇਨਜਰ 45 ਲੱਖ 81 ਹਜਾਰ ਰੁਪਏ ਅਤੇ ਸੀਵਰੇਜ ਵਿਵਸਥਾ ਦੇ ਲਈ 90 ਲੱਖ 5 ਹਜਾਰ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਬਰਸਾਤੀ ਪਾਣੀ ਨਾਲ ਸਬੰਧਿਤ ਨਵੇਂ ਕੰਮਾਂ ਨੂੰ ਪੂਰਾ ਕਰਨ ਦੇ ਲਈ 290 ਲੱਖ 65 ਹਜਾਰ ਰੁਪਏ ਦੀ ਰਕਮ ਮੰਜੂਰ ਹੋਈ ਹੈ।
ਸ੍ਰੀ ਵਿਜ ਨੇ ਦਸਿਆ ਕਿ ਇਸ ਤਰ੍ਹਾ ਵਿਧਾਨਸਭਾ ਦੇ ਵੱਖ-ਵੱਖ ਖੇਤਰਾਂ ਵਿਚ ਟਿਯੂਬਵੈਲ ਲਗਾਉਣ ਤਹਿਤ 551 ਲੱਖ 30 ਹਜਾਰ ਰੁਪਏ ਦੀ ਰਕਮ ਮੰਜੂਰ ਕਰਵਾਈ ਗਈ ਹੈ। ਇੰਨ੍ਹਾਂ ਕੰਮਾਂ ਨੂੰ ਪੂਰਾ ਹੋਣ ‘ਤੇ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਤੇ ਸੇਵਾਵਾਂ ਮਿਲਣਗੀਆਂ।
********
ਚੰਡੀਗੜ੍ਹ, 22 ਜੁਲਾਈ – ਹਰਿਆਣਾ ਸਾਹਿਤ ਅਕਾਦਮੀ ਨੇ ਸਾਲ 2021 ਦੇ ਲਈ ਵੱਖ-ਵੱਖ ਯੋਜਨਾਵਾਂ ਦੇ ਤਹਿਤ ਹਰਿਆਣਾ ਲੇਖਕ/ਰਾਜ ਦੀ ਸਾਹਿਤਕ ਸੰਸਥਾਵਾਂ ਤੋਂ ਐਂਟਰੀਆਂ ਮੰਗੀਆਂ ਹਨ।
ਅਕਾਦਮੀ ਦੇ ਨਿਦੇਸ਼ਕ ਡਾ. ਚੰਦਰ ਤ੍ਰਿਖਾ ਨੇ ਦਸਿਆ ਕਿ ਅਕਾਦਮੀ ਨੇ ਸਾਹਿਤਕਾਰ ਸਨਮਾਨ ਯੋਜਨਾ, ਯੁਵਾ ਲੇਖਕ ਸਨਮਾਨ ਯੋਜਨਾ, ਸ਼੍ਰੇਸਠ ਕ੍ਰਿਤੀ ਪੁਰਸਕਾਰ ਯੋਜਨਾ (ਹਿੰਦੀ ਹਰਿਆਣਵੀ, ਅੰਗ੍ਰੇਜੀ), ਯੁਵਾ ਸ਼ੇ੍ਰਸਠ ਕ੍ਰਿਤੀ ਪੁਰਸਕਾਰ ਯੋਜਨਾ (ਹਿੰਦੀ, ਹਰਿਆਣਵੀ), ਯੁਵਾ ਹਿੰਦੀ ਕਹਾਣੀ ਮੁਕਾਬਲੇ, ਕਿਤਾਬ ਪ੍ਰਕਾਸ਼ਨ ਪੋ੍ਰਤਸਾਹਨ ਯੋਜਨਾ (ਹਿੰਦੀ ਹਰਿਆਣਵੀ), ਅਭਾਵਗ੍ਰਸਤ ਲੇਖਕਾਂ ਨੂੰ ਆਰਥਕ ਸਹਾਇਤਾ ਅਨੁਦਾਨ ਯੋਜਨਾ ਅਤੇ ਸਾਹਿਤਅ ਛੋਟੇ ਮੈਗਜੀਨਾਂ ਨੂੰ ਅਨੁਦਾਨ ਯੋਜਨਾ ਦੇ ਤਹਿਤ ਐਂਟਰੀਆਂ ਮੰਗੀਆਂ ਹਨ। ਵਿਸਥਾਰ ਜਾਣਕਾਰੀ ਦੇ ਲਈ ਅਕਾਦਮਹੀ ਦੀ ਵੈਬਸਾਇਟ ਦਾ ਅਵਲੋਕਨ ਕੀਤਾ ਜਾ ਸਕਦਾ ਹੈ।
ਚੰਡੀਗੜ੍ਹ, 22 ਜੁਲਾਈ – ਹਰਿਆਣਾ ਸਕੂਲ ਸਿਖਿਆ ਵਿਭਾਗ ਨੇ ਸਾਲ 2020 ਦੇ ਲਈ ਸਟੇਟ ਟੀਚਰ ਅਵਾਰਫ ਦੇਣ ਤਹਿਤ 44 ਅਧਿਆਪਕਾਂ ਦਾ ਚੋਣ ਕੀਤਾ ਹੈ ਜਿਨ੍ਹਾਂ ਨੂੰ 5 ਸਤੰਬਰ, 2021 ਨੂੰ ਅਧਿਆਪਕ ਦਿਵਸ ‘ਤੇ ਸਨਮਾਨਿਤ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਵੱਲੋਂ ਪ੍ਰਤੀ ਸਾਲ ਵਧੀਆ ਅਧਿਆਪਕਾਂ ਨੂੰ ਸਟੇਟ ਟੀਚਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਇਹ ਅਵਾਰਡ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਦਸਿਆ ਕਿ ਵਿਭਾਗ ਨੇ ਸਾਰੇ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ 44 ਅਧਿਆਪਕਾਂ ਨੂੰ ਸਟੇਟ ਟੀਚਰ ਅਵਾਰਡ-2020 ਦੇ ਲਈ ਚੁਣਿਆ ਹੈ। ਉਕਤ ਸਾਰੇ ਅਧਿਆਪਕਾਂ ਦੀ ਸੂਚੀ ਵਿਭਾਗ ਦੀ ਵੈਬਸਾਇਟ ‘ਤੇ ਅਪਲੋਡ ਕਰ ਦਿੱਤੀ ਗਈ ਹੈ।
*********
ਸਾਲ 2020-21 ਦੇ ਖੇਡ ਪੁਰਸਕਾਰਾਂ ਦੇ ਲਈ ਬਿਨੈ ਮੰਗੇ
ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਖੇਡ ਅਤੇ ਯੁਵਾ ਪੋ੍ਰਗ੍ਰਾਮ ਵਿਭਾਗ ਦੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਾਲ 2020-21 ਦੇ ਖੇਡ ਪੁਰਸਕਾਰ ਪ੍ਰਦਾਨ ਕਰਨ ਦੇ ਲਈ ਬਿਨੈ ਮੰਗੇ ਹਨ।
ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਪੁਰਸਕਾਰ ਖਿਡਾਰੀਆਂ ਦੀ ਪਹਿਲੀ ਅਪ੍ਰੈਲ, 2020 ਤੋਂ 31 ਮਾਰਚ, 2021 ਤਕ ਦੀ ਉਪਲਬਧੀ ਦੇ ਆਧਾਰ ‘ਤੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਵਿਭਾਗ ਖਿਡਾਰੀਆਂ ਨੂੰ ਨਿਯਮਤ ਆਧਾਰ ‘ਤੇ ਨਕਦ ਪੁਰਸਕਾਰ ਦੇਣ ਦੇ ਲਈ ਵਚਨਬੱਧ ਹੈ ਤਾਂ ਜੋ ਖਿਡਾਰੀ ਪੋ੍ਰਤਸਾਹਿਤ ਹੁੰਦੇ ਰਹਿਣ ਅਤੇ ਉਨ੍ਹਾਂ ਦਾ ਮਨੋਬਲ ਬਣਿਆ ਰਹੇ। ਇਸ ਦੇ ਲਈ ਵਿਭਾਗ ਨੇ ਪੁਰਸਕਾਰ ਪ੍ਰਦਾਨ ਕਰਨ ਦੇ ਲਈ ਕਲੈਂਡਰ ਵੀ ਤਿਆਰ ਕੀਤਾ ਹੈ। ਸਾਲ 2020-21 ਦੇ ਖੇਡ ਪੁਰਸਕਾਰ ਉਸੀ ਦਾ ਹਿੱਸਾ ਹੈ।
ਉਨ੍ਹਾਂ ਨੇ ਦਸਿਆ ਕਿ ਪੁਰਸਕਾਰ ਦੇ ਲਈ ਯੋਗ ਖਿਡਾਰੀਆਂ ਨੂੰ ਆਪਣੈ-ਆਪਣੇ ਜਿਲ੍ਹੇ ਦੇ ਜਿਲ੍ਹਾ ਖੇਡ ਅਤੇ ਯੁਵਾ ਪ੍ਰਗ੍ਰਾਮ ਦਫਤਰ ਵਿਚ 25 ਜੁਲਾਈ, 2021 ਤਕ ਬਿਨੈ ਕਰਨੇ ਹੋਣਗੇ। ਵਧੇਰੇ ਜਾਣਕਾਰੀ ਤੇ ਬਿਨੈ ਪੱਤਰ ਦੇ ਪ੍ਰੋਫਾਰਮਾ ਦੇ ਲਈ ਵਿਭਾਗ ਦੀ ਵੈਬਸਾਇਟ www.haryanasports.gov.in ‘ਤੇ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਨੇ ਦਸਿਆ ਕਿ ਖਿਡਾਰੀਆਂ ਨੂੰ ਆਪਣੇ ਬਿਨੈ ਦੇ ਨਾਲ-ਨਾਲ ਆਪਣੀ ਖੇਡ ਉਪਲਬਧੀਆਂ ਦੇ ਤਸਦੀਕ ਪ੍ਰਮਾਣ ਪੱਤਰ, ਕੌਮੀ ਪੱਧਰ ‘ਤੇ ਹਰਿਆਣਾ ਦਾ ਪ੍ਰਤੀਨਿਧੀਤਵ ਕਰਨ ਦਾ ਪ੍ਰਮਾਣ ਪੱਤਰ, ਜਨਮ ਪ੍ਰਮਾਣ ਪੱਤਰ, ਡੋਪਿੰਗ ਐਫੀਡੇਵਿਟ, ਹਰਿਆਣਾ ਨਿਵਾਸ ਪ੍ਰਮਾਣ ਪੱਤਰ, ਪਰਿਵਾਰ ਪਹਿਚਾਣ ਪੱਤਰ, ਨਵੀਨਤਮ ਤਿੰਨ ਪਾਸਪੋਰਟ ਸਾਇਜ ਫੋਟੋ ਬੈਕ ਪਾਸ ਬੁੱਕ ਦੇ ਪਹਿਲੇ ਪੇਜ ਦੀ ਤਸਦੀਕ ਫੋਟੋਕਾਪੀ ਜਿਸ ਵਿਚ ਖਾਤਾ ਨੰਬਰ ਤੇ ਆਈਐਫਐਸੀ ਕੋਡ ਦਰਸ਼ਾਇਆ ਹੋਵੇ, ਪੈਨ ਕਾਰਡ ਦੀ ਤਸਦੀਕ ਫੋਟੋਕਾਪੀ, ਆਧਾਰ ਕਾਰਡ ਦੀ ਤਸਦੀਕ ਫੋਟੋ ਕਾਪੀ ਅਟੈਚ ਕਰਨੇ ਹੋਣਗੇ। ਬਿਨੈ ਵਿਚ ਕਿਸੇ ਵੀ ਤਰ੍ਹਾ ਦੀ ਗਲਤੀ ਲਈ ਖਿਡਾਰੀ ਖੁਦ ਜਿਮੇਵਾਰ ਹੋਵੇਗਾ ਅਤੇ ਅਧੁਰਾ ਬਿਨੈ ਫਾਰਮ ਦਫਤਰ ਵੱਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ।
ਹਰਿਆਣਾ ਦੇ ਮੁੱਖ ਮੰਤਰੀ ਨੇ ਹਰ ਖੇਤ ਤਕ ਪਾਣੀ ਪਹੁੰਚਾਉਣ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਖਮ ਸਿੰਚਾਈ ਪ੍ਰਣਾਲੀ ‘ਤੇ ਫੋਕਸ ਕਰਨ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ, 22 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰ ਖੇਤ ਤਕ ਪਾਣੀ ਪਹੁੰਚਾਉਣ ਦੇ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੂਖਮ ਸਿੰਚਾਈ ਪ੍ਰਣਾਲੀ ‘ਤੇ ਫੋਕਸ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਅੱਜ ਚੰਡੀਗੜ੍ਹ ਤੋਂ ਸੂਬੇ ਦੇ ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਸੂਖਮ ਸਿੰਚਾਈ ਅਤੇ ਪਰਿਵਾਰ ਪਹਿਚਾਣ ਪੱਤਰ ਦੇ ਸਬੰਧ ਵਿਚ ਆਯੋਜਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਸਾਰੇ ਡਿਪਟੀ ਕਮਿਸ਼ਨਰ ਵੀਡੀਓ ਕਾਨਫ੍ਰੈਂਸ ਰਾਹੀਂ ਜੁੜੇ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਸੂਬੇ ਦੇ ਹਰ ਕੋਨੇ ਵਿਚ ਹਰੇਕ ਖੇਤ ਤਕ ਪਾਣੀ ਪਹੁੰਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸੂਖਮ ਸਿੰਚਾਈ ਪ੍ਰਣਾਲੀ ਲਗਾਉਣ ਦੇ ਲਈ ਸਰਕਾਰ 85 ਫੀਸਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ। ਵੱਧ ਤੋਂ ਵੱਧ ਕਿਸਾਨਾਂ ਨੂੰ ਸੂਖਮ ਸਿੰਚਾਈ ਪ੍ਰਣਾਲੀ ਆਪਨਾਉਣ ਦੇ ਲਈ ਪੇ੍ਰਰਿਤ ਕਰਨ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਨਹਿਰੀ ਪਾਣੀ ਨਾਲ ਸਿੰਚਾਈ ਦੀ ਵਿਵਸਥਾ ਹੈ, ਉੱਥੇ ਵੀ ਵੱਧ ਤੋਂ ਵੱਧ ਕਿਸਾਨਾਂ ਨੂੰ ਸੂਖਮ ਸਿੰਚਾਈ ਪ੍ਰਣਾਲੀ ਅਪਨਾਉਣ ਦੇ ਲਈ ਪੇ੍ਰਰਿਤ ਕਰਨ ਤਾਂ ਜੋ ਜਿਨ੍ਹਾਂ ਖੇਤਰਾਂ ਵਿਚ ਪਾਣੀ ਦੀ ਸਮਸਿਆ ਹੈ, ਉੱਥੇ ਦੇ ਕਿਸਾਨਾਂ ਨੂੰ ਵੀ ਖੇਤਾਂ ਦੇ ਲਈ ਵੱਧ ਤੋਂ ਵੱਧ ਪਾਣੀ ਉਪਲਬਧ ਹੋ ਸਕੇ।
ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਉਨ੍ਹਾਂ ਦੇ ਜਿਲ੍ਹਿਆਂ ਵਿਚ ਸੂਖਮ ਸਿੰਚਾਈ ਪਰਿਯੋਜਨਾ ਦੇ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਲਈ ਅਤੇ ਸੂਖਮ ਸਿੰਚਾਈ ਦੇ ਲਈ ਦੱਖਣ ਹਰਿਆਣਾ ਦੇ 8 ਜਿਲ੍ਹਿਆਂ ਭਿਵਾਨੀ, ਰਿਵਾੜੀ, ਚਰਖੀ ਦਾਦਰੀ, ਹਿਸਾਰ, ਸਿਰਸਾ, ਮਹੇਂਦਰਗੜ੍ਹ, ਨੁੰਹ, ਪਲਵਲ ‘ਤੇ ਵਿਸ਼ੇਸ਼ ਫੋਕਸ ਕਰਨ ਦੇ ਨਿਰਦੇਸ਼ ਦਿੱਤੇ। ਇੰਨ੍ਹਾਂ ਵਿੱਚੋਂ ਵੀ ਚਾਰ ਜਿਲ੍ਹਿਆਂ ਭਿਵਾਨੀ, ਚਰਖੀ ਦਾਦਰੀ, ਮਹੇਂਦਰਗੜ੍ਹ ਅਤੇ ਰਿਵਾੜੀ ਜਿਲ੍ਹਿਆਂ ‘ਤੇ ਹੋਰ ਵੱਧ ਫੋਕਸ ਕਰਦੇ ਹੋਏ ਯੋਜਨਾ ਨੂੰ ਲਾਗੂ ਕਰਨ ਦੇ ਲਈ ਕਿਹਾ।
ਉਨ੍ਹਾਂ ਲੇ ਕਿਹਾ ਕਿ ਰਾਜਸਥਾਨ ਦੇ ਨਾਲ ਲਗਦੇ ਜਿਲ੍ਹਿਆਂ ਵਿਚ ਪਾਣੀ ਦੇ ਵੱਧ ਸਮਸਿਆ ਹੈ, ਇਸ ਲਈ ਇੰਨ੍ਹਾ ਜਿਲ੍ਹਿਆਂ ਵਿਚ ਨਾ ਸਿਰਫ ਸੂਖਮ ਸਿੰਚਾਈ ਪ੍ਰਣਾਲੀ ਨੂੰ ਗਤੀ ਦੇਣ ਦੇ ਲਈ ਕੰਮ ਕਰਨ ਸਗੋ ਇੰਨ੍ਹਾਂ ਜਿਲ੍ਹਿਆਂ ਵਿਚ ਸਿੰਚਾਈ ਵਿਭਾਗ ਦੇ ਕਾਫੀ ਸਟਾਫ ਦੀ ਨਿਯੁਕਤੀ ਵੀ ਕਰਨ।
ਮੁੱਖ ਮੰਤਰੀ ਨੇ ਪਰਿਵਾਰ ਪਹਿਚਾਣ ਪੱਤਰ ਯੋਜਨਾ ਦੇ ਵੱਖ-ਵੱਖ ਬਿੰਦੂਆਂ ‘ਤੇ ਡਿਪਟੀ ਕਮਿਸ਼ਨਰਾਂ ਤੋਂ ਫੀਡਬੈਕ ਲਿਆ ਅਤੇ ਸਰਵੇ ਦੇ ਕੰਮ ਵਿਚ ਤੇਜੀ ਲਿਆਉਣ ਦੇ ਲਈ ਕਿਹਾ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਛੇ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦਾ ਜਲਦੀ ਤੋਂ ਜਲਦੀ ਗਠਨ ਕਰਨ ਤਾਂ ਜੋ ਬਹੁਤ ਗਰੀਬ ਪਰਿਵਾਰਾਂ ਦੀ ਆਮਦਨੀ ਵਧਾਉਣ ਦੇ ਲਈ ਕੰਮ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਗਰੀਬ ਪਰਿਵਾਰਾਂ ਦੇ ਆਰਥਕ ਉਥਾਨ ਨੂੰ ਸਮਾਜਿਕ ਜਿਮੇਵਾਰੀ ਮੰਨ ਕੇ ਕੰਮ ਕਰਨ ਦੀ ਜਰੂਰਤ ਹੈ। ਇਸ ਦੇ ਲਈ ਵਾਲੰਟਿਅਰਸ, ਕਾਲਜ ਵਿਦਿਆਰਥੀ ਅਤੇ ਸਮਾਜ ਸੇਵਕਾਂ ਨੂੰ ਪੋ੍ਰਤਸਾਹਿਤ ਕਰਨ ਤਾਂ ਜੋ ਸਰਵੇ ਦਾ ਕਾਰਜ ਜਲਦਕੀ ਪੂਰਾ ਕਰ ਕੇ ਬਹੁਤ ਗਰੀਬ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਸਕੇ।
ਇਸ ਮੌਕੇ ‘ਤੇ ਸੂਬੇ ਦੇ ਮੁੱਖ ਸਕੱਤਰ ਵਿਜੇ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਪੀਕੇ ਦਾਸ, ਧੀਰਾ ਖੰਡੇਲਵਾਲ, ਦੇਵੇਂਦਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ ਅਤੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਹਰਿਆਣਾ ਸਰਕਾਰ ਨੇ ਕਰਨਾਲ-ਯਮੁਨਾਨਗਰ ਨਵੀਂ ਰੇਲ ਲਾਇਨ ਪਰਿਯੋਜਨਾ ਨੂੰ ਆਪਣੀ ਮੰਜੂਰੀ ਦਿੱਤੀ
ਚੰਡੀਗੜ੍ਹ, 22 ਜੁਲਾਈ – ਹਰਿਆਣਾ ਸਰਕਾਰ ਨੇ ਕਰਨਾਲ-ਯਮੁਨਾਨਗਰ ਨਵੀਂ ਰੇਲ ਲਾਇਨ ਪਰਿਯੋਜਨਾ ਨੂੰ ਆਪਣੀ ਮੰਜੂਰੀ ਦੇ ਦਿੱਤੀ ਹੈ। ਇਹ ਪਰਿਯੋਜਨਾ ਇੰਨ੍ਹਾਂ ਦੋ ਮਹਤੱਵਪੂਰਣ ਸ਼ਹਿਰਾਂ ਦੇ ਵਿਚ ਸਿੱਧੇ ਅਤੇ ਤੁਰੰਤ ਰੇਲ ਸੰਪਰਕ ਦੇ ਲਈ ਖੇਤਰ ਦੇ ਲੋਕਾਂ ਦੀ ਬਹੁਤ ਦੇਰ ਤੋਂ ਮੰਗ ਪੂਰੀ ਕਰੇਗੀ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਰਨਾਲ-ਯਮੁਨਾਨਗਰ ਰੇਲ ਲਾਇਨ ਹਰਿਆਣਾ ਦੇ ਲੋਕਾਂ ਨੂੰ ਜਲਦੀ, ਸੁਰੱਖਿਅਤ, ਕਿਫਾਇਤੀ, ਆਰਾਮਦਾਇਕ ਅਤੇ ਭਰੋਸੇਮੰਦ ਮੋਬਿਲਿਟੀ ਵਿਕਲਪ ਪ੍ਰਦਾਨ ਕਰ ਮੂਲ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਨੂੰ ਮਜਬੂਤ ਕਰੇਗੀ। ਉਨ੍ਹਾਂ ਨੇ ਦਸਿਆ ਕਿ ਇਸ ਸਬੰਧ ਵਿਚ ਸਤੰਬਰ, 2019 ਵਿਚ ਭੇਜੀ ਗਈ ਖੜਰੇ ਰਿਪੋਰਟ ਵਿਚ ਰੇਲ ਮੰਤਰਾਲੇ ਵੱਲੋਂ ਦਿੱਤੇ ਗਏ ਸਾਰੇ ਸੁਝਾਆਂ ਨੂੰ ਸ਼ਾਮਿਲ ਕਰਨ ਦੇ ਬਾਅਦ ਹਰਿਆਣਾ ਸਰਕਾਰ ਨੇ 20 ਜੁਲਾਈ, 2021 ਨੂੰ ਪਰਿਯੋਜਨਾ ਦੀ ਵਿਸਥਾਰ ਪਰਿਯੋਜਨਾ ਰਿਪੋਰਟ (ਡੀਪੀਆਰ) ਨੂੰ ਮੰਜੂਰੀ ਦੇ ਦਿੱਤੀ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਕੇਂਦਰੀ ਰੇਲ ਮੰਤਰੀ ਦੇ ਨਾਲ ਹੋਈ ਵੱਖ-ਵੱਖ ਮੀਟਿੰਗਾਂ ਵਿਚ ਰਾਜ ਸਰਕਾਰ ਨੇ ਰੇਲ ਮੰਤਰਾਲੇ ਦੇ ਨਾਲ ਇਸ ਪਰਿਯੋਜਨਾ ਦੇ ਸਬੰਧ ਵਿਚ ਵਿਸਥਾਰ ਗਲਬਾਤ ਕਰਦੇ ਹੋਏ ਇਸ ਨੂੰ ਅੱਗੇ ਵਧਾਇਆ ਹੈ। ਹਰਿਆਣਾ ਰੇਲ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਆਰਆਈਡੀਸੀ-ਰੇਲ ਮੰਤਰਾਲੇ ਅਤੇ ਹਰਿਆਣਾ ਸਰਕਾਰ ਦਾ ਇਕ ਸੰਯੁਕਤ ਉਦਮ) ਨੇ 883.78 ਕਰੋੜ ਰੁਪਏ ਦੀ ਅਨੂਮਾਨਿਤ ਲਾਗਤ ਦੀ ਇਸ ਡੀਪੀਆਰ ਨੁੰ ਆਖੀਰੀ ਰੂਪ ਦਿੱਤਾ ਹੈ। ਉਨ੍ਹਾਂ ਨੇ ਦਸਿਆ ਕਿ ਇਹ ਪਰਿਯੋਜਨਾ ਲਗਭਗ ਚਾਰ ਸਾਲ ਦੀ ਸਮੇਂ ਵਿਚ ਲਾਗੂ ਹੋਵੇਗੀ।
ਬੁਲਾਰੇ ਨੇ ਦਸਿਆ ਕਿ ਪ੍ਰਸਤਾਵਿਤ ਕਰਨਾਲ-ਯਮੁਨਾਨਗਰ ਨਵੀਂ ਰੇਲ ਲਾਇਨ ਦਿੱਲੀ-ਅੰਬਾਲਾ ਰੇਲਵੇ ਲਾਇਨ ‘ਤੇ ਮੌਜੂਦਾ ਕਰਨਾਲ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ ਅੰਬਾਲਾ-ਸਹਾਰਨਪੁਰ ਰੇਲਵੇ ਲਾਇਨ ‘ਤੇ ਮੌਜੂਦਾ ਜਗਾਧਰੀ ਵਰਕਸ਼ਾਪ ਰੇਲਵੇ ਸਟੇਸ਼ਨ ਨਾਲ ਜੁੜੇਗੀ। ਉਨ੍ਹਾਂ ਲੇ ਦਸਿਆ ਕਿ ਕਰਨਾਲ, ਪਾਣੀਪਤ ਅਤੇ ਮੱਧ ਹਰਿਆਣਾ ਦੇ ਹੋਰ ਹਿਸਿਆਂ ਨੂੰ ਸਿੱਧਾ ਸੰਪਰਕ ਪ੍ਰਦਾਨ ਕਰਦੇ ਹੋਏ ਇਹ ਨਵੀਂ ਲਾਇਨ ਪੂਰਵੀ ਡੀਐਫਸੀ ਲਈ ਇਕ ਫੀਡਰ ਮਾਰਗ ਦੇ ਰੂਪ ਵਿਚ ਕਾਰਜ ਕਰੇਗੀ, ਜਿਸ ਵਿਚ ਕਲਾਨੌਰ ਸਟੇਸ਼ਨ (ਯਮੁਨਾਨਗਰ ਦੇ ਨਾਲ) ‘ਤੇ ਰੇਲਵੇ ਦੇ ਨਾਲ ਇੰਟਰਚੇਂਜ ਪੁਆਇੰਟ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਅੰਬਾਲਾ ਕੈਂਟ ਦੇ ਰਸਤੇ ਕਰਨਾਲ ਤੋਂ ਯਮੁਨਾਨਗਰ ਤਕ ਮੌਜੂਦਾ ਰਲੇ ਮਾਰਗ ਤੋਂ ਦੇਰੀ 121 ਕਿਲੋਮੀਟਰ ਹੈ। ਇਸ ਤਰ੍ਹਾਂ 64.6 ਕਿਲੋਮੀਟਰ ਲੰਬੀ ਇਹ ਪ੍ਰਸਤਾਵਿਤ ਨਵੀਂ ਰੇਲਵੇ ਲਾਇਨ ਇੰਨ੍ਹਾਂ ਦੋਨਾਂ ਸ਼ਹਿਰਾਂ ਦੇ ਵਿਚ ਸੱਭ ਤੋਂ ਛੋਟਾ ਲਿੰਕ ਪ੍ਰਦਾਨ ਕਰੇਗੀ ਅਤੇ ਯਾਤਰੀਆਂ ਦੇ ਨਾਲ-ਨਾਲ ਮਾਲ ਢੁਆਈ ਦੇ ਲਈ ਯਾਤਰਾ ਦੇ ਸਮੇਂ ਨੂੰ ਬਹਤ ਘੱਟ ਕਰ ਦੇਵੇਗੀ। ਉਨ੍ਹਾਂ ਨੇ ਦਸਿਆ ਕਿ ਪਰਿਯੋਜਨਾ ਤੋਂ ਪ੍ਰਮੁੱਖ ਲਾਭਾਂ ਵਿਚ ਕਰਨਾਲ ਅਤੇ ਯਮੁਨਾਨਗਰ ਦੇ ਵਿਚ ਸਿੱਧੀ ਅਤੇ ਤੁਰੰਤ ਕਨੈਕਟੀਵਿਟੀ, ਯਾਤਰੀਆਂ ਦੇ ਲਈ ਤੁਰੰਤ ਆਵਾਜਾਈ ਦੀ ਸਹੂਲਤ, ਕਿਉੱਕਿ ਯਾਤਰਾ ਦੀ ਦੂਰੀ 50 ਕਿਲੋਮਟਰ ਘੱਟ ਹੋ ਜਾਵੇਗੀ ਅਤੇ ਇੰਦਰੀ, ਲਾਡਵਾ ਅਤੇ ਰਾਦੌਰ ਵਰਗੇ ਗ੍ਰਾਮੀਣ ਖੇਤਰਾਂ ਤੋ ਖੇਤੀਬਾੜੀ ਉਪਜ, ਪਲਾਈਵੁੱਡ ਅਤੇ ਲਕੜੀ, ਊਦਯੋਗਿਕ ਉਤਪਾਦਾਂ, ਧਾਤੂ ਉਦਯੋਗ, ਫਰਟੀਲਾਈਜਰ ਆਦਿ ਦੇ ਲਈ ਬਾਜਾਰ ਤਕ ਤੁਰੰਤ ਪਹੁੰਚ ਯਕੀਨੀ ਹੋਣਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਇਹ ਪਰਿਯੋਜਨਾ ਹਰਿਆਣਾ ਦੇ ਦੱਖਣੀ ਅਤੇ ਪੱਛਮੀ ਹਿਸਿਆਂ ਦਾ ਪਵਿੱਤਰ ਸ਼ਹਿਰ ਹਰੀਦੁਆਰ ਨਾਲ ਸਿੱਧੇ ਜੋੜੇਗੀ।
ਉਨ੍ਹਾਂ ਨੇ ਦਸਿਆ ਕਿ ਕਰਨਾਲ-ਯਮੁਨਾਨਗਰ ਰੇਲ ਲਾਹਿਨ ਕਲਾਨੌਰ ਵਿਚ ਇਸਟਰਨ ਡੇਡੀਕੇਟੇਡ ਕਾਰੀਡੋਰ ਦੇ ਲਈ ਫੀਡਰ ਰੂਟ ਕਨੈਕਟੀਵਿਟੀ ਪ੍ਰਦਾਨ ਕਰੇਗੀ, ਜਿਸ ਨਾਲ ਕਰਨਾਲ-ਯਮੁਨਾਨਗਰ ਖੇਤਰ ਵਿਚ ਲਾਜਿਸਟਿਕ ਪਾਰਕਾਂ ਦੇ ਵਿਕਾਸ ਦੇ ਨਾਲ ਹੀ ਪਰਿਯੋਜਨਾ ਪ੍ਰਭਾਵਿਤ ਖੇਤਰ ਵਿਚ ਅਤੇ ਉਸ ਦੇ ਆਲੇ-ਦੁਆਲੇ ਉਦਯੋਗਿਕ ਗਤੀਵਿਧੀਆਂ ਵਿਚ ਵਾਧਾ ਦੇ ਕਾਰਨ ਰੁਜਗਾਰ ਦੇ ਨਾਲ-ਨਾਲ ਆਰਥਕ ਮੌਕਾ ਪੈਦਾ ਹੋਣ ਨਾਲ ਲੋਕਾਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ।