ਨਵੇਂ ਨਿਯੁਕਤ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਦਾ ਅੱਜ ਹਰਿਆਣਾ ਰਾਜਭਵਨ ਵਿੱਚ ਹੋਇਆ ਗਰਮਜੋਸ਼ੀ ਨਾਲ ਸਵਾਗਤ.
ਚੰਡੀਗੜ੍ਹ, 12 ਜੁਲਾਈ – ਹਰਿਆਣਾ ਦੇ ਨਵੇਂ ਨਿਯੁਕਤ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਸੋਮਵਾਰ ਨੂੰ ਹਰਿਆਣਾ ਰਾਜਭਵਨ ਪਹੁੰਚੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਅਤੇ ਆਪਦੇ ਕੈਬੀਨੇਟ ਦੇ ਸਹਿਯੋਗੀਆਂ ਦੇ ਨਾਲ ਰਾਜਪਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਵੇਂ ਨਿਯੁਕਤ ਰਾਜਪਾਲ ਨਾਲ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਅਤੇ ਆਪਣੇ ਕੇਬੀਨੇਟ ਸਹਿਸੋਗੀਆਂ ਦਾ ਪਰਿਚੈ ਕਰਾਇਆ। ਨਵੇਂ ਨਿਯੁਕਤ ਰਾਜਪਾਲ ਦੇ ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਸਨ।
ਉਸ ਤੋਂ ਬਾਅਦ ਨਿਵੇ ਨਿਯੁਕਤ ਰਾਜਪਾਲ ਨੇ ਗਾਰਡ ਆਫ ਆਨਰ ਦੀ ਸਲਾਮੀ ਲਈ ਅਤੇ ਨਿਰੀਖਣ ਵੀ ਕੀਤਾ। ਹਰਿਆਣਾ ਪੁਲਿਸ ਅਕਾਦਮੀ ਮਧੂਬਨ ਤੋਂ ਆਏ ਐਚਏਪੀ ਦੇ ਜਵਾਨਾਂ ਨੇ ਡੀਐਸਪੀ ਅਭਿਲਕਸ਼ ਜੋਸ਼ੀ ਦੀ ਅਗਵਾਈ ਵਿਚ ਕੌਮੀ ਧੁਨ ਵਜਾ ਕੇ ਸਲਾਮੀ ਦਿੱਤੀ।
ਇਸ ਦੇ ਬਾਅਦ ਨਵੇਂ ਨਿਯੁਕਤ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਕੈਬੀਨੇਟ ਸਹਿਯੋਗੀਆਂ ਦੇ ਨਾਲ ਜਲਪਾਨ ਵੀ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾਂ ਨੂੰ ਹਰਿਆਣਾ ਦੀ ਭੋਗੋਲਿਕ, ਸਭਿਆਚਾਰਕ ਤੇ ਇਤਿਹਾਸਕ ਪਿਛੋਕੜ ਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਰਾਜ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੁੱਝ ਪ੍ਰਮੁੱਖ ਵਿਕਾਸ ਕੰਮਾਂ ਅਤੇ ਯੋਜਨਾਵਾਂ ਨਾਲ ਵੀ ਜਾਣੁੰ ਕਰਵਾਇਆ। ਮੁੱਖ ਮੰਤਰੀ ਨੇ ਦਸਿਆ ਕਿ ਕੌਮੀ ਰਾਜਧਾਨੀ ਦਿੱਲੀ ਦੇ ਤਿੰਨ ਪਾਸਿਓ ਹਰਿਆਣਾ ਦੀ ਸੀਮਾਵਾਂ ਲਗਦੀਆਂ ਹਨ। ਖੇਤੀਬਾੜੀ ਅਤੇ ਖੇਡਾਂ ਵਿਚ ਹਰਿਆਣਾ ਦੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਵਿਸ਼ੇਸ਼ ਪਹਿਚਾਣ ਹੈ। ਮੁੱਖ ਮੰਤਰੀ ਨੇ ਦਸਿਆ ਕਿ ਸੂਬਾਵਾਸੀਆਂ ਦੇ ਲਈ ਮਾਣ ਦੀ ਗਲ ਹੈ ਕਿ ਨੇੜੇ ਭਵਿੱਖ ਵਿਚ ਹੋਣ ਵਾਲੇ ਖੇਡੋਂ ਇੰਡੀਆ ਯੂਥ ਗੇਮਸ ਦੀ ਮੇਜਬਾਨੀ ਹਰਿਆਣਾ ਨੂੰ ਮਿਲੀ ਹੈ।
ਇਸ ਮੌਕੇ ‘ਤੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ, ਸਿਖਿਆ ਮੰਤਰੀ ਕੰਵਰ ਪਾਲ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ, ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਅਤੇ ਪੁਰਾਤੱਤਵ ਅਤੇ ਅਜਾਇਬ ਘਰ ਰਾਜ ਮੰਤਰੀ ਅਨੁਪ ਧਾਨਕ ਵੀ ਮੌਜੂਦ ਸਨ।
ਮੁੱਖ ਸਕੱਤਰ ਵਿਜੈ ਵਰਧਨ, ਗ੍ਰਹਿ ਅਤੇ ਸਿਹਤ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ, ਸਕੱਤਰ ਰਾਜਪਾਲ ਅਤੁਲ ਦਿਵੇਦੀ, ਡਾਇਰੈਕਟਰ ਸਿਵਲ ਮਿਲਟਰੀ ਅਫੇਅਰਸ ਵੇਸਟਰਨ ਕਮਾਂਡ ਕਰਨਲ ਜਸਦੀਪ ਸੰਧੂ, ਏਅਰ ਵਾਇਸ ਮਾਰਸ਼ਲ ਵੇਸਟਰਨ ਕਮਾਂਡ ਐਸਵੀ ਰਾਮਾਰਾਓ ਅਤੇ ਵੇਸਟਰਨ ਕਮਾਂਡ ਦੇ ਮੇਜਰ ਜਨਰਲ ਛਿੱਬਰ ਸਮੇਤ ਰਾਜ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਹਰਿਆਣਾ ਪੁਲਿਸ ਅਨਟੋਲਡ ਸਟੋਰੀਜ ਕਾਫੀ ਟੇਬਲ ਬੁੱਕ ਦੀ ਕੀਤੀ ਘੁੰਡ ਚੁਕਾਈ
ਚੰਡੀਗੜ੍ਹ, 12 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਅਤੇ ਹੋਰ ਸੀਨੀਅਰ ਮਾਣਯੋਗ ਵਿਅਕਤੀਆਂ ਦੀ ਮੌਜੂਦਗੀ ਵਿਚ ਈਆਰਐਸਐਸ ਲਾਂਚ ਪੋ੍ਰਗ੍ਰਾਮ ਦੌਰਾਨ ਹਰਿਆਣਾ ਪੁਲਿਸ ਦੀ ਅਨਟੋਲਡ ਸਟੋਰੀਜ ਨਾਮਕ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।
ਇਹ ਕਿਤਾਬ ਕੋਵਿਡ ਮਹਾਮਾਰੀ ਦੇ ਪਿਛਲੇ 16 ਮਹੀਨਿਆਂ ਦੌਰਾਨ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਅਨੇਕ ਵੀਰਤਾ ਵਾਲੇ ਕੰਮਾਂ ਨੂੰ ਚਿੱਤਰਾਂ ਵੱਲੋਂ ਦਰਸ਼ਾਇਆ ਹੈ ਅਤੇ ਉਨ੍ਹਾਂ 49 ਪੁਲਿਸ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੰਦੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਸੰਕ੍ਰਮਿਤ ਹੋਣ ਦੇ ਕਾਰਣ ਸ਼ਹਾਦਤ ਪ੍ਰਾਪਤ ਕੀਤੀ। ਕਿਤਾਬ ਵਿਚ ਵਿਸ਼ੇਸ਼ ਰੂਪ ਨਾਲ ਪੁਲਿਸ ਵਿਭਾਗ ਦੇ ਕਰਮਵੀਰ ਉਨ੍ਹਾਂ ਅਧਿਕਾਰੀਆਂ ਅਤੇ ਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੇ ਪਿਛਲੇ 16 ਮਹੀਨਿਆਂ ਵਿਚ ਲਾਕਡਾਉਨ ਨੂੰ ਲਾਗੂ ਕਰਦੇ ਹੋਏ ਨਾਗਰਿਕਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਕੋਵਿਡ-19 ਸੁਰੱਖਿਆ ਉਪਾਆਂ ਦੇ ਬਾਰੇ ਵਿਚ ਜਾਗਰੁਕ ਕਰਨ ਦੇ ਲਈ ਆਪਣੀ ਜਿਮੇਵਾਰੀਆਂ ਤੋਂ ਵੱਧ ਕੰਮ ਕੀਤਾ।
ਇਸ ਮੌਕੇ ‘ਤੇ ਮਹਾਮਾਰੀ ਦੀ ਰੋਕਥਾਮ ਵਿਚ ਪੁਲਿਸ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਚਨੌਤੀਪੂਰਣ ਸਮੇਂ ਦੌਰਾਨ ਹਰਿਆਣਾਂ ਪੁਲਿਸ ਅਤੇ ਉਸ ਦੇ ਅਗਵਾਈ ਵੱਲੋਂ ਪ੍ਰਦਰਸ਼ਿਤ ਸਮਰਪਣ ਅਤੇ ਕੜੀ ਮਿਹਨਤ ਸ਼ਲਾਘਾਯੋਗ ਹੈ। ਪੁਲਿਸ ਨੇ ਨਾ ਸਿਰਫ ਮਹਾਮਾਰੀ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਕੰਮਾਂ ਵਿਚ ਕੁਸ਼ਲਤਾ ਨਾਲ ਕਾਰਜ ਕੀਤਾ ਸਗੋ ਰਾਜ ਵਿਚ ਵੱਖ-ਵੱਖ ਤਰ੍ਹਾ ਦੀਆਂ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਵੱਧ ਚਨੌਤੀ ਨੂੰ ਵੀ ਸੰਭਾਲਿਆ।
ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਵੀ ਇਸ ਗਲ ਦਾ ਵਿਸ਼ੇਸ਼ ਰੂਪ ਨਾਲ ਵਰਨਣ ਕੀਤਾ ਕਿ ਮਹਾਮਾਰੀ ਦੇ ਕੰਟਰੋਲ ਅਤੇ ਸੰਕ੍ਰਮਣ ਦਰ ਨੂੰ ਘੱਟ ਕਰਨ ਵਿਚ ਹਰਿਆਣਾ ਪੁਲਿਸ ਦੀ ਵੱਡੀ ਭੂਮਿਕਾ ਹੈ।
ਡੀਜੀਪੀ ਹਰਿਆਣਾ ਸ੍ਰੀ ਮਨੋਜ ਯਾਦਵ ਵੱਲੋਂ ਲਿਖੀ ਗਈ ਕਿਤਾਬ ਵਿਚ ਮਹਾਮਾਰੀ ਦੌਰਾਨ ਪੁਲਿਸ ਦੀ ਅਹਿਮ ਭੁਮਿਕਾ ਦਾ ਅਵਲੋਕਨ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਨ ਦੇ ਇਲਾਵਾ ਲੋਕਾਂ ਨੂੰ ਰਾਹਤ ਦੇਣ ਵਿਚ ਹਰਿਆਣਾ ਪੁਲਿਸ ਦੀ ਅਹਿਮ ਭੁਮਿਕਾ ਰਹੀ ਹੈ। ਇਸ ਤੋਂ ਇਲਾਵਾ, ਇਸ ਮੁਸ਼ਕਲ ਸਮੇਂ ਵਿਚ ਪੁਲਿਸ ਦਾ ਮਨੁੱਖੀ ਚਿਹਰਾ ਸਾਹਮਣੇ ਆਇਆ ਜਿਸ ਵਿਚ ਹਰਿਆਣਾ ਪੁਲਿਸ ਦੇ 50,000 ਮਜਬੂਤ ਫੋਰਸ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਵਿਚ ਮਦਦ ਕਰਨ ਦੇ ਲਈ 24 ਘੰਟੇ ਕੰਮ ਕੀਤਾ ਜਿਸ ਨਾਲ ਕਾਫੀ ਟੇਲਬ ਬੁੱਕ ਰਾਹੀਂ ਵਰਨਣ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਨਾਲ ਸੰਕ੍ਰਮਤ ਹੋਏ ਹਰਿਆਣਾ ਪੁਲਿਸ ਦੇ 6500 ਤੋਂ ਵੱਧ ਪੁਲਿਸ ਕਰਮਚਾਰੀਆਂ ਵਿੱਚੋਂ 49 ਨੇ ਆਪਦੀ ਜਿਮੇਵਾਰੀ ਨਿਭਾਉਣ ‘ਤੇ ਸਰਵੋਚ ਬਲਿਦਾਨ ਦਿੱਤਾ। ਹਰਿਆਣਾ ਪੁਲਿਸ ਦੀ ਅਨਟੋਲਡ ਸਟੋਰੀਜ ਕਿਤਾਬ ਵੀ ਸ਼ਹੀਦਾਂ ਵੱਲੋ. ਰਾਸ਼ਟਰ ਅਤੇ ਰਾਜ ਦੇ ਲੋਕਾਂ ਦੀ ਸੇਵਾ ਵਿਚ ਦਰਸ਼ਾਇਆ ਗਿਆ ਸਮਰਪਣ ਅਤੇ ਜਿਮੇਵਾਰੀ ਨੂੰ ਸਲਾਮ ਕਰਦੀ ਹੈ।
ਇਸ ਕਾਫੀ ਟੇਬਲ ਬੁੱਕ ਵਿਚ ਨਾਗਰਿਕ ਪ੍ਰਸਾਸ਼ਨ ਦੇ ਸਹਿਯੋਗ ਨਾਲ ਚਲਾਏ ਗਏ ਸੀਆਈਡੀ ਦੇ ਆਪ੍ਰੇਸ਼ਨ ਸੰਵੇਦਨਾ ਦੀ ਇਕ ਝਲਕ ਹਰਿਆਣਾ ਪੁਲਿਸ ਦੇ ਜਵਾਨਾਂ ਵੱਲੋਂ ਹਜਾਰਾਂ ਮਜਦੂਰਾਂ ਅਤੇ ਪ੍ਰਵਾਸੀ ਕਾਮਿਆਂ ਨੂੰ ਭੋਜਨ, ਸ਼ੈਲਟਰ ਅਤੇ ਯਾਤਰਾ ਸਹਾਇਤਾ ਪ੍ਰਦਾਨ ਕਰਨ ਵਾਲੇ ਦ੍ਰਿਸ਼ਾਂ ਰਾਹੀਂ ਵੀ ਦੇਖੀ ਜਾ ਸਕਦੀ ਹੈ।
ਇਸ ਮੌਕੇ ‘ਤੇ ਮੁੱਖ ਰੂਪ ਨਾਲ ਹਰਿਆਣਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਡਾਇਲ 112 ਐਮਰਜੈਂਸੀ ਰਿਸਪਾਂਸ ਸਪੋਟ ਸਿਸਟਮ ਦੀ ਸ਼ੁਰੂਆਤ
ਸ਼ਿਕਾਇਤਕਰਤਾ ਨੂੰ ਮਿਲੇਗੀ 15-20 ਮਿੰਟ ਵਿਚ ਸਹਾਹਿਤਾ
ਚੰਡੀਗੜ੍ਹ, 12 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ 42 ਕਰੋੜ ਦੀ ਲਾਗਤ ਨਾਲ ਬਣੇ ਹਰਿਆਣਾ ਐਮਰਜੈਂਸੀ ਰਿਸਪਾਂਸ ਸੈਂਟਰ ਵਿਚ ਡਾਇਲ 112 ਕੰਟਰੋਲ ਰੂਮ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਨੇ ਇਸ ਦੌਰਾਨ ਸਾਰੇ ਜਿਲ੍ਹਿਆਂ ਦੇ ਲਈ 630 ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਰੀ ਗੱਡੀਆਂ ਡਾਇਲ 112 ਯੋਜਨਾ ਦੇ ਤਹਿਤ ਤੁਰੰਤ ਸਹਾਇਤਾ ਉਪਲਬਧ ਕਰਵਾਉਣਗੇ।
ਇਸ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਪੂਰੀ ਵਿਵਸਥਾ ਦਾ ਜਾਇਜਾ ਲਿਆ। ਕੰਟਰੋਲ ਰੂਮ ਵਿਚ ਪਹਿਲਾ ਵਿਭਾਗ ਕੰਮਿਯੁਨੀਕੇਸ਼ਨ ਵਿੰਗ ਹੈ। ਇਸ ਵਿੰਗ ਦੀ ਕਮਾਨ ਐਸਪੀ ਉਦੈ ਸਿੰਘ ਮੀਣਾ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਸ ਵਿੰਗ ਵਿਚ ਸ਼ਿਕਾਇਤਕਰਤਾ ਦੀ ਕਾਲ ਰਿਸੀਵ ਹੋਵੇਗੀ। ਕੰਮਿਯੂਨੀਕੇਸ਼ਨ ਅਧਿਕਾਰੀ ਸ਼ਿਕਾਇਤਕਰਤਾ ਦੀ ਪੂਰੀ ਗਲ ਨੂੰ ਸੁਣ ਕੇ ਅਤੇ ਲੋਕੇਸ਼ਨ ਦੀ ਮੌਜੂਦਗ ਸਥਿਤੀ ਦੀ ਜਾਣਕਾਰੀ ਨਿਰਧਾਰਤ ਫੋਰਮੇਟ ਵਿਚ ਅਪਲੋਡ ਕਰੇਗਾ। ਇਸ ਦੇ ਬਾਅਦ ਹਿਹ ਸ਼ਿਕਾਇਤ ਤੁਰੰਤ ਡਿਸਪੇਚ ਵਿਭਾਗ ਨੂੰ ਫਾਰਵਰਡ ਹੋ ਜਾਵੇਗੀ। ਇਸ ਦੇ ਬਾਅਦ ਅੱਗੇ ਦੀ ਕਾਰਵਾਈ ਸ਼ੁੁਰੂ ਹੋ ਜਾਵੇਗੀ। ਇਸ ਵਿੰਗ ਵਿਚ ਜਾਣਕਾਰੀ ਲੈਣ ਦੌਰਾਨ ਮੁੱਖ ਮੰਤਰੀ ਨੇ 112 ਨੰਬਰ ‘ਤੇ ਡਾਇਲ ਕਰ ਕੇ ਕੰਮਿਯੂਨੀਕੇਸ਼ਨ ਅਧਿਕਾਰੀ ਨਾਲ ਗਲ ਵੀ ਕੀਤੀ।
ਇਸ ਦੇ ਬਾਅਦ ਮੁੱਖ ਮੰਤਰੀ ਨੇ ਡਿਸਪੈਚ ਵਿੰਗ ਦੀ ਕਾਰਜਪ੍ਰਣਾਲੀ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਿਆ। ਇਸ ਵਿੰਗ ਦੇ ਪ੍ਰਭਾਰੀ ਐਸਪੀ ਨਿਤਿਸ਼ ਅਗਰਵਾਲ ਨੇ ਦਸਿਆ ਕਿ ਇਸ ਵਿੰਗ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਗਿਆ ਹੈ ਜਿਨ੍ਹਾਂ ਵਿਚ ਸਿਹਤ, ਫਾਇਰ ਅਤੇ ਪੁਲਿਸ ਸੇਵਾ ਸ਼ਾਮਿਲ ਹੈ। ਕੰਮਿਯੂਨੀਕੇਸ਼ਨ ਵਿੰਗ ਤੋਂ ਸ਼ਿਕਾਇਤ ਡਾਰਵਰਡ ਹੁੰਦੇ ਹੀ ਸਬੰਧਿਤ ਵਿਭਾਗ ਦੇ ਕੰਟਰੋਲ ਰੂਮ ਵਿਚ ਦਿਖਾਈ ਦੇਵੇਗੀ ਜਿਸ ‘ਤੇ ਡਿਸਪੈਚ ਅਧਿਕਾਰੀ ਤੁਰੰਤ ਫਾਰਵਰਡ ਕਰਦੇ ਹੋਏ ਸ਼ਿਕਾਇਤਕਰਤਾ ਦੀ ਲੋਕੇਸ਼ਨ ਜਾਣ ਕੇ ਉਕਤ ਖੇਤਰ ਵਿਚ ਉਪਲਬਧ ਨੇੜੇ ਕੱਡੀ ਦੇ ਮੋਬਾਇਲ ਡਾਟਾ ਟਰਮੀਨਲ ‘ਤੇ ਸੰਦੇਸ਼ ਭੇਜੇਗਾ। ਇਹ ਸੰਦੇਸ਼ ਮਿਲਦੇ ਹੀ ਉਕਤ ਗੱਡੀ ‘ਤੇ ਤੈਨਾਤ ਕਰਮਚਾਰੀ ਤੁਰੰਤ ਲੋਕੇਸ਼ਨ ਸਥਾਨ ਦੇ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਸ਼ਿਕਾਇਤਕਰਤਾ ਦਾ ਰਿਕਾਡਿਡ ਮੈਸੇਜ ਵੀ ਗੱਡੀ ‘ਤੇ ਤੈਨਾਤ ਕਰਮਚਾਰੀਆਂ ਨੂੰ ਪਹੁੰਚ ਜਾਵੇਗਾ ਤਾਂ ਜੋ ਲੋਕੇਸ਼ਨ ਤਕ ਪਹੁੰਚਣ ਤੋਂ ਪਹਿਲਾਂ ਸ਼ਿਕਾਇਤ ਦੇ ਬਾਰੇ ਵਿਚ ਚੰਗੀ ਤਰ੍ਹਾ ਸਮਝ ਸਕਣ। ਇਸ ਤਰ੍ਹਾ 15 ਤੋਂ 20 ਮਿੰਟ ਵਿਚ ਸ਼ਿਕਾਇਤਕਰਤਾ ਕਾਲ ਕਰਨ ਵਾਲੇ ਨੂੰ ਮਦਦ ਮਿਲ ਸਕੇਗੀ।
ਇਸ ਦੇ ਬਾਅਦ ਮੁੱਖ ਮੰਤਰੀ ਨੇ ਸਪੈਸ਼ਲ ਆਪ੍ਰੇਸ਼ਨ ਵਿੰਗ ਦਾ ਨਿਰੀਖਣ ਕੀਤਾ ਅਤੇ ਪੁਲਿਸ ਸੁਪਰਡੈਂਟਾਂ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਗਲ ਕਰਦੇ ਹੋਏ ਉਨ੍ਹਾਂ ਨੇ ਡਾਇਲ 112 ਦੇ ਸਫਲ ਸੰਚਾਲਨ ਦੇ ਲਈ ਕੰਮ ਕਰਨ ਨੂੰ ਕਿਹਾ।
ਡਾਟਾ ਦੀ ਫੁੱਲਪਰੂਫ ਸੁਰੱਖਿਆ
ਹਰਿਆਣਾ ਐਮਰਜੈਂਸੀ ਰਿਸਪਾਂਸ ਸੈਂਟਰ ਨੂੱ ਗੁਰੂਗ੍ਰਾਮ ਸਥਿਤ ਮੀਰਰ ਸੈਂਟਰ ਦੇ ਨਾਲ ਹੀ ਹੈਦਰਾਬਾਦ ਸਥਿਤ ਡਿਜਾਸਟਰ ਦੇ ਸਂੈਟਰ ਦੇ ਨਾਲ ਜੋੜਿਆ ਗਿਆ ਹੈ ਤਾਂ ਜੋ ਡਾਟਾ ਹਰ ਹਾਲ ਵਿਚ ਸੁਰਖਿਅਤ ਰਹੇ। ਡਾਇਲ 112 ਦੇ ਤਹਿਤ ਹਰ ਕਾਲ ਰਿਕਾਰਡ ਹੋਵੇਗੀ ਅਤੇ ਹਰੇਕ ਸ਼ਿਕਾਇਤਕਰਤਾ ਦਾ ਡਾਟਾ ਪੂਰੀ ਤਰ੍ਹਾ ਸੁਰੱਖਿਅਤ ਰਹੇਗਾ। ਕਿਸੇ ਵੀ ਸੂਰਤ ਵਿਚ ਡਾਟਾ ਡਿਲਿਅ ਨਹੀਂ ਹੋਵੇਗਾ। ਬਦਕਿਸਮੀਤ ਨਾਲ ਪੰਚਕੂਲਾ ਸਥਿਤ ਕਾਲ ਸੈਂਟਰ ਵਿਚ ਕੋਈ ਮੁਸ਼ਕਲ ਆਊਂਦੀ ਹੈ ਤਾਂ ਗੁਰੂਗ੍ਰਾਮ ਸਥਿਤ ਮੀਰਰ ਸੈਂਟਰ ਰਾਹੀਂ ਸੇਵਾ ਬਿਨਾ ਰੁਕਾਵਟ ਚਲਦੀ ਰਹੇਗੀ। ਕਿਸੇ ਵੀ ਪਰਿਸਥਿਤੀ ਵਿਚ ਇੰਨ੍ਹਾਂ ਦੋਨਾਂ ਸਥਾਨਾਂ ‘ਤੇ ਮਸ਼ੀਨਰੀ ਕੰਮ ਕਰਨਾ ਬੰਦ ਕਰ ਦੇਵੇਗੀ ਤਾਂ ਵੀ ਹੈਦਰਾਬਾਦ ਸਥਿਤ ਡਿਜਾਸਟਰ ਸੈਂਟਰ ਨਾਲ ਲਿੰਕ ਹੋਣ ਦੇ ਚਲਦੇ ਵਿਵਸਥਾ ਦਰੁਸਤ ਚੱਲੇਗੀ ਅਤੇ ਡਾਟਾ ਵੀ ਸੁਰੱਖਿਅਤ ਰਹੇਗਾ। ਏਡੀਜੀਪੀ ਏਐਸ ਚਾਵਲਾ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ ਕਿ ਕੇਂਦਰ ਨੂੰ ਸੁਚਾਰੂ ਚਲਾਉਣ ਦੇ ਲਈ ਕਾਫੀ ਪਾਵਰ ਬੈਕਅਪ ਦੀ ਵਿਵਸਥਾ ਕੀਤੀ ਗਈ ਹੈ। ਲਗਾਤਾਰ ਚਾਰ ਦਿਨ ਤਕ ਬਿਜਲੀ ਸਪਲਾਈ ਨਾ ਆਉਣ ਦੀ ਸਥਿਤੀ ਵਿਚ ਵੀ ਕੇਂਦਰ ਬਿਨ੍ਹਾਂ ਰੁਕਾਵਟ ਗਤੀ ਨਾਲ ਕੰਮ ਕਰਦਾ ਰਹੇੇਗਾ।
ਜਿਲ੍ਹਾ ਤੇ ਥਾਨੇ ਦੀ ਸੀਮਾ ਦੀ ਨਹੀਂ ਹੋਵੇਗੀ ਬੰਦਿਸ਼
ਡਾਇਲ 112 ਦੇ ਤਹਿਤ ਸ਼ਿਕਾਇਤਕਰਤਾ ‘ਤੇ ਕਾਰਵਾਈ ਦੇ ਲਈ ਜਿਲ੍ਹਾ ਜਾ ਥਾਨੇ ਦੀ ਸੀਮਾ ਦੀ ਬੰਦਿਸ਼ ਨਹੀਂ ਹੋਵੇਗੀ। ਕੰਟਰੋਲ ਰੂਮ ਤੋਂ ਸ਼ਿਕਾਇਤਕਰਤਾ ਦੀ ਲੋਕੇਸ਼ਨ ਦੇ ਨੇੜੇ ਵਾਹਨ ਸਟਾਫ ਨੂੰ ਸੂਚਨਾ ਜਾਵੇਗੀ ਜੋ ਕਿ ਤੁਰੰਤ ਪਹੁੰਚਕੇ ਸ਼ਿਕਾਇਤ ਕਰਤਾ ਨੂੰ ਮਦਦ ਉਪਲਬਧ ਕਰਵਾਉਣਗੇ।
******
ਹਰਿਆਣਾ ਰਾਜ ਨੇ ਕੋਵਿਡ-19 ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜਰ ਇੰਨ੍ਹਾਂ ਗੇਮਸ ਦਾ ਆਯੋਜਨ ਫਰਵਰੀ 2022 ਵਿਚ ਕਰਵਾਉਣ ਦਾ ਫੈਸਲਾ ਕੀਤਾ
ਚੰਡੀਗੜ੍ਹ, 12 ਜੁਲਾਈ – ਖੇਡੋ ਇੰਡੀਆ ਯੂਥ ਗੇਮਸ, 2021 ਦੀ ਮੇਜਬਾਨੀ ਕਰ ਰਹੇ ਹਰਿਆਣਾ ਰਾਜ ਨੇ ਕੋਵਿਡ-19 ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜਰ ਇੰਨ੍ਹਾਂ ਗੇਮਸ ਦਾ ਆਯੋਜਨ ਫਰਵਰੀ 2022 ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਹ ਫੈਸਲਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਖੇਡੋ ਇੰਡੀਆ ਯੂਥ ਗੇਮਸ ਹਰਿਆਣਾ, 2021 ‘ਤੇ ਗਠਨ ਆਯੋਜਨ-ਕਮ-ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਖੇਡ ਅਤੇ ਯੁਵਾ ਪੋ੍ਰਗ੍ਰਾਮ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਵੀ ਮੌਜੂਦ ਸਨ।
ਮੀਟਿੰਗ ਵਿਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਵਿਡ-19 ਪੋ੍ਰਟੋਕਾਲ ਨਿਯਮਾਂ ਦਾ ਪਾਲਣ ਖੇਡਾਂ ਦੌਰਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਖੇਡੋ ਇੰਡੀਆ ਯੂਥ ਗੇਮਸ ਅੰਡਰ-18 ਸ਼੍ਰੇਣੀ ਵਿਚ ਹੋਣੇ ਹਨ। ਜਿਵੇਂ ਕਿ ਏਕਸ ਨਵੀਂ ਦਿੱਲੀ ਦੇ ਨਿਦੇਸ਼ਕ ਤੇ ਹੋਰ ਮਾਹਰਾਂ ਨੇ ਕੋਵਿਡ-19 ਦੀ ਤੀਜੀ ਲਹਿਰ ਅਕਤੂਬਰ-ਨਵੰਬਰ ਵਿਚ ਆਉਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀ ਇਸ ਪੋ੍ਰਗ੍ਰਾਮ ਦੇ ਬਾਰੇ ਲਗਾਤਾਰ ਗਲਬਾਤ ਕੀਤੀ ਜਾਵੇ ਅਤੇ ਹੋ ਸਕੇ ਤਾਂ ਹਿਮਾਚਲ ਪ੍ਰਦੇਸ਼ ਦੇ ਕਿਸੇ ਸਥਾਨ ‘ਤੇ ਗੇਮਸ ਦਾ ਕੋਈ ਨਾ ਕੋਈ ਇਵੇਂਟ ਕਰਵਾਉਣ ਦੀ ਸੰਭਾਵਨਾਵਾਂ ਤਲਾਸ਼ੀਆਂ ਜਾਣ।
ਖੇਡ ਨਿਦੇਸ਼ਕ ਪੰਕਜ ਨੈਨ ਨੇ ਖੇਡੋ ਇੰਡੀਆ ਯੂਥ ਗੇਮਸ ਹਰਿਆਣਾ, 2021 ਦੀ ਮੁੱਖ ਵਿਸ਼ੇਸ਼ਤਾਵਾਂ ‘ਤੇ ਪੇਸ਼ਗੀ ਦਿੱਤੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ ਕਿ ਗੇਮਸ ਅੰਡਰ-18 ਉਮਰ ਵਰਗ ਵਿਚ ਹੋਣੇ ਹਨ ਜਿਸ ਵਿਚ ਪੰਜ ਸਵਦੇਸ਼ੀ ਗੇਮਸ ਸਮੇਤ ਕੁੱਲ 25 ਖੇਡ ਮੁਕਾਬਲੇ ਹੋਣਗੇ। ਉਨ੍ਹਾਂ ਨੇ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਕਿ ਲਗਭਗ 8500 ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿਚ 5072 ਐਥਲੀਟ ਹੋਣਗੇ, 2400 ਮਹਿਲਾ ਅਤੇ 2672 ਪੁਰਸ਼ ਖਿਡਾਰੀ ਹੋਣਗੇ। ਉਨ੍ਹਾਂ ਨੇ ਦਸਿਆ ਕਿ ਪੰਚਕੂਲਾ, ਚੰਡੀਗੜ੍ਹ, ਸ਼ਾਹਬਾਦ, ਅੰਬਾਲਾ ਅਤੇ ਦਿੱਲੀ ਪੰਜ ਸਥਾਨਾਂ ‘ਤੇ 21 ਤੋਂ 30 ਨਵੰਬਰ, 2021 ਤਕ ਖੇਡਾਂ ਦਾ ਆਯੋਜਨ ਕਰਵਾਉਣ ਦਾ ਪ੍ਰਸਤਾਵ ਹੈ। ਕੋਵਿਡ-19 ਦੀ ਤੀਜੀ ਲਹਿਰ ਦੀ ਸੰਭਾਵਨਾਂ ਨੂੰ ਦੇਖਦੇ ਹੋਏ ਮਿੱਤੀ ਨੂੰ ਅੱਗੇ ਵਧਾਉਣਾ ਜਰੂਰੀ ਹੋ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਖੇਡੋਂ ਇੰਡੀਆ ਦਾ ਮਸਕਾਟ ਧਾਕੜ ਤੈਅ ਕਰ ਲਿਆ ਗਿਆ ਅਤੇ ਜਰਸੀ ਅਤੇ ਲੋਗੋ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ।
ਮੀਟਿੰਗ ਵਿਚ ਮੁੱਖ ਸਕੱਤਰ ਵਿਜੈ ਵਰਧਨ, ਵਿਤ ਕਮਿਸ਼ਨਰ ਮਾਲ ਸੰਜੀਵ ਕੌਸ਼ਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਗ੍ਰਹਿ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰੇ ਅਪੂਰਵ ਕੁਮਾਰ, ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਤੋਂ ਇਲਾਵਾ ਹੋੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਹਰਿਆਣਾ ਪੁਲਿਸ ਹੁਣ ਸਿਰਫ ਇਕ ਕਾਲ ਦੂਰ
ਘਟਨਾ ਸਥਾਨ ਤੇ ਹੁਣ ਤੁਰੰਤ ਪਹੁੰਚੇਗੀ ਹਰਿਆਣਾ ਪੁਲਿਸ
ਮੁੱਖ ਮੰਤਰੀ ਨੇ ਕੀਤਾ ਹਰਿਆਣਾ 112-ਐਮਰਜੈਂਸੀ ਰਿਸਪਾਂਸ ਸਪੋਟ ਸਿਸਟਮ ਦਾ ਊਦਘਾਟਨ
ਡਾਇਲ 112 ਇਕ ਯੁੱਗ ਦਾ ਬਦਲਾਅ – ਮਨੋਹਰ ਲਾਲ
ਚੰਡੀਗੜ੍ਹ, 12 ਜੁਲਾਈ – ਹਰਿਆਣਾ ਵਿਚ ਐਮਰਜੈਂਸੀ ਸਥਿਤੀ ਦੇ ਲਈ ਹੁਣ ਤੋਂ ਨਾਗਰਿਕਾਂ ਨੂੰ 112 ਨੁੰਬਰ ਡਾਇਲ ਕਰਨ ਹੋਵੇਗਾ। ਇਹ ਨਵੀਂ ਹੈਲਪਲਾਇਨ 100 (ਪੁਲਿਸ), 101 (ਫਾਇਈਰ) ਅਤੇ 108 (ਐਂਬੂਲੇਂਸ) ਵਰਗੀ ਸਾਰੀ ਤਰ੍ਹਾ ਦੀਆਂ ਐਮਰਜੈਂਸੀ ਸੇਵਾਵਾਂ ਦੇ ਲਈ ਕੰਮ ਕਰੇਗੀ। ਇਹ ਏਕੀਕ੍ਰਿਤ ਪ੍ਰਣਾਲੀ 24 ਘੰਟੇ ਕਾਰਜ ਕਰੇਗੀ ਅਤੇ 13 ਜੁਲਾਈ, 2021 ਨੂੰ ਸਵੇਰੇ 8:00 ਵਜੇ ਤੋਂ ਚਾਲੂ ਹੋ ਜਾਵੇਗੀ।
ਹਰਿਆਣਾ ਵਾਸੀਆਂ ਨੂੰ 24 ਘੰਟੇ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਵਿਚ ਹਰਿਆਣਾ 112-ਐਮਰਜੈਂਸੀ ਰਿਸਪਾਂਸ ਸਪੋਟ ਸਿਸਟਮ ਨੂੰ ਲਾਂਚ ਕੀਤਾ। ਇਸ ਮੌਕੇ ਤੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਅਤੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਇਸ ਪ੍ਰਣਾਲੀ ਦੇ ਸ਼ੁਰੂ ਹੋਣ ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਹੁਣ ਹਰਿਆਣਾ ਪੁਲਿਸ ਸਿਰਫ ਇਕ ਕਾਲ ਦੀ ਦੂਰੀ ਤੇ ਹੋਵੇਗੀ। ਕੱਲ ਤੋਂ ਕਿਸੇ ਵੀ ਵਿਅਕਤੀ ਨੂੰ ਸੰਕਟ ਦੀ ਸਥਿਤੀ ਵਿਚ ਸਿਰਫ 112 ਨੰਬਰ ਤੇ ਕਾਲ ਕਰਨ ਦੀ ਜਰੂਰਤ ਹੋਵੇਗੀ ਅਤੇ 15 ਤੋਂ 20 ਮਿੰਟ ਵਿਚ ਉਸ ਵਿਅਕਤੀ ਤਕ ਤੁਰੰਤ ਪੁਲਿਸ ਦੀ ਮਦਦ ਪਹੁੰਚੇਗੀ। ਉਨ੍ਹਾਂ ਨੇ ਕਿਹਾ ਕਿ ਨਵੀਂ ਐਮਰਜੈਂਸੀ ਰਿਸਪਾਂਸ ਸਪੋਟ ਸਿਸਟਮ (ਈਆਰਐਸਐਸ) ਹਰਿਆਣਾ ਦੇ ਨਾਗਰਿਕਾਂ ਨੂੰ 24 ਘੰਟੇ ਪੁਲਿਸ ਸਹਾਇਤਾ ਨਾਲ ਮਜਬੂਤ ਬਨਾਉਣ ਦੀ ਦਿਸ਼ਾ ਵਿਚ ਚੁਕਿਆ ਗਿਆ ਇਕ ਇਤਿਹਾਸਕ ਕਦਮ ਹੈ।
ਈਆਰਐਸਐਸ ਹਰਿਆਣਾ ਦੇ ਇਤਿਹਾਸ ਵਿਚ ਯੁੱਗ ਦਾ ਬਦਲਾਅ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਦਾ ਵਿਕਾਸ ਪੰਚ ਐਸ ਸਿਖਿਆ, ਸਿਹਤ, ਸੁਰੱਖਿਆ, ਸਵਾਭੀਮਾਨ ਅਤੇ ਸਵਾਵਲੰਬਨ ਤੇ ਕੇਂਦ੍ਰਿਤ ਹੈ ਅਤੇ ਇਸ ਏਕੀਕ੍ਰਿਤ ਐਮਰਜੇਂਸੀ ਹੈਲਪਲਾਇਨ 112 ਦੇ ਲਾਂਚ ਦੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਅਤੇ ਸਵਾਵਲੰਬਨ ਯਕੀਨੀ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਨਾਗਰਿਕ ਦੀ ਸੁਰੱਖਿਆ ਯਕੀਨੀ ਕਰਨਾ ਰਾਜ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ, ਇਸੀ ਉਦੇਸ਼ ਨਾਲ ਡਾਇਲ 112 ਸ਼ੁਰੂ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਵਿਚ ਸਾਰੀ ਐਮਰਜੈਂਸੀ ਸੇਵਾਵਾਂ ਦੇ ਲਈ ਇਕ ਹੀ ਐਮਰਜੈਂਸੀ ਨੰਬਰ ਪ੍ਰਦਾਨ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡਾਇਲ੍ਰ112 ਪਰਿਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਦੇ ਤਹਿਤ ਹੀ ਰਾਜ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਜਲਦੀ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਦੇ ਤਹਿਤ ਇਕ ਮਜਬੂਤ ਪ੍ਰਣਾਲੀ ਵਿਕਸਿਤ ਕਰਨ ਦੀ ਪਰਿਕਲਪਣਾ ਕੀਤੀ ਗਈ। ਇਸ ਅੱਤਅਧੁਨਿਕ ਪ੍ਰਣਾਲੀ ਨਾਲ ਸਮੂਚਾ ਸੁਰੱਖਿਆ ਖਾਕੇ ਵਿਚ ਹੋਰ ਸੁਧਾਰ ਲੋਕਾਂ ਅਤੇ ਪੂਰੇ ਰਾਜ ਵਿਚ ਅਪਰਾਧ ਦੀ ਰੋਕਥਾਮ ਵਿਚ ਵੀ ਮਦਦ ਮਿਲੇਗੀ।
ਹਰ ਵਿਧਾਨਸਭਾ ਖੇਤਰ ਵਿਚ 10 ਵਾਹਨ ਤੈਨਾਤ ਕਰਨ ਦਾ ਟੀਚਾ
ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਤੋਂ ਮੋਬਾਇਲ ਡਾਟਾ ਟਰਮਿਨਲਾਂ ਨਾਲ ਲੈਸ 630 ਐਮਰਜੈਂਸੀ ਰਿਸਪਾਂਸ ਵਹੀਕਲ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਦੇ ਬਾਅਦ 300 ਹੋਰ ਅਜਿਹੇ ਵਾਹਨ ਜੋੜੇ ਜਾਣਗੇ, ਤਾਂ ਜੋ ਹਰ ਵਿਧਾਨਸਭਾ ਖੇਤਰ ਵਿਚ 10 ਵਾਹਨ ਤੈਨਾਤ ਕਰਨ ਦਾ ਟੀਚਾ ਹਾਸਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ 300 ਪੀਸੀਆਰ ਵਾਹਨ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਤਿੰਨ ਸਾਲ ਪਹਿਲਾਂ ਦੀ ਗਲ ਹੈ ਜਦੋਂ ਉਨ੍ਹਾਂ ਨੇ ਇਜਰਾਇਲ ਦੇ ਜੇ ਜੇਰੁਸਲਮ ਦਾ ਦੌਰਾ ਕਰਨ ਦੇ ਦੌਰਾਨ ਇਕ ਜਲਦੀ ਪ੍ਰਤੀਕ੍ਰਿਆ ਐਮਰਜੈਂਸੀ ਪ੍ਰਣਾਲੀ ਦੇਖੀ ਸੀ, ਜਿਸ ਵਿਚ ਸਿਰਫ 90 ਸੈਂਕੇਂਡ ਦੇ ਸਮੇਂ ਵਿਚ ਹਰ ਜਰੂਰਤਮੰਦ ਨੂੰ ਮਦਦ ਯਕੀਨੀ ਕੀਤੀ ਜਾ ਰਹੀ ਸੀ।
ਇਜਰਾਇਲ ਦੇ ਜੇਰੂਸਲਮ ਦਾ ਉਦਾਹਰਣ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉੱਥੇ 5000 ਤੋਂ ਵੱਧ ਲੋਕ ਏਂਬੂਬਾਇਕ ਸਰਵਿਸ ਨਾਲ ਜੁੜੇ ਹਨ। ਇਹ ਸਾਰੇ 24&7 ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਜਿਵੇਂ ਹੀ ਉਨ੍ਹਾਂ ਦੇ ਮੋਬਾਇਲ ਵਿਚ ਅਲਾਰਮ ਵਜਦਾ ਹੈ, ਉਹ ਜਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਤੁਰੰਤ ਆਪਣੀ ਏਂਬੂਬਾਇਕ ਦੇ ਨਾਲ ਦੁਰਘਟਾ ਸਥਾਨ ਤੇ ਪਹੁੰਚ ਜਾਂਦੇ ਹਨ। ਪ੍ਰਾਥਮਿਕ ਉਪਚਾਰ ਦੇਣ ਤੋਂ ਲੈ ਕੇ ਜਖਮੀਆਂ ਨੂੰ ਹਸਪਤਾਲ ਲੈ ਜਾਣ ਤਕ ਇਹ ਵਾਲੰਟਿਅਰਸ ਹਰ ਜਖਮੀ ਵਿਅਕਤੀ ਦੀ ਮਦਦ ਦੇ ਲਈ 24 ਘੰਟੇ ਕੰਮ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਜਰਾਇਲ ਦੀ ਇਸ ਹਾਈਟੈਕ ਪ੍ਰਣਾਲੀ ਨੂੰ ਦੇਖ ਕੇ ਹੀ ਹਰਿਆਣਾ ਦੇ ਲੋਕਾਂ ਨੂੰ ਵੀ ਇਸ ਤਰ੍ਹਾ ਦਾ ਪਲੇਟਫਾਰਮ ਉਪਲਬਧ ਕਰਾਉਣ ਦੀ ਜਰੂਰਤ ਮਹਿਸੂਸ ਹੋਈ।
ਹਰਿਆਣਾ 112 ਐਮਰਜੈਂਸੀ ਸੇਵਾ ਪ੍ਰਦਾਤਾਵਾਂ ਦੇ ਵਿਚ ਜਵਾਬਦੇਹੀ ਯਕੀਨੀ ਹੋਵੇਗੀ
ਇਸ ਮੌਕੇ ਤੇ ਬੋਲਦੇ ਹੋਏ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ 112 ਪਰਿਯੋਜਨਾ ਪਾਰਦਰਸ਼ਿਤਾ ਲਿਆਏਗੀ ਅਤੇ ਵੱਖ੍ਰਵੱਖ ਐਮਰਜੈਂਸੀ ਸੇਵਾ ਮਹੁਇਆ ਕਰਵਾਉਣ ਵਾਲਿਆਂ ਦੀ ਜਵਾਬਦੇਹੀ ਯਕੀਨੀ ਕਰੇਗੀ ਜਿਸ ਨਾਲ ਹਰਿਆਣਾ ਦੇ ਨਿਵਾਸੀਆਂ ਨੂੰ ਤੁਰੰਤ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।
ਸ੍ਰੀ ਵਿਜ ਨੇ ਕਿਹਾ ਕਿ ਇਸ ਹਾਈਟੇਕ ਪ੍ਰਣਾਲੀ ਦੇ ਆਉਣ ਨਾਲ ਹਰਿਆਣਾ ਦੇ ਨਾਗਰਿਕ 112 ਡਾਇਲ ਕਰ ਤੁਰੰਤ ਪੁਲਿਸ ਸਹਾਇਤਾ ਪ੍ਰਾਪਤ ਕਰ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਇਹ ਪ੍ਰਣਾਲੀ ਐਮਰਜੈਂਸੀ ਸਥਿਤੀਆਂ ਵਿਚ ਪੁਲਿਸ ਦੀ ਤੁਰੰਤ ਉਪਲਬਧਤਾ ਅਤੇ ਪਹੁੰਚ ਯਕੀਨੀ ਕਰਨ ਦੇ ਲਈ ਡਿਜਾਇਨ ਕੀਤੀ ਗਈ ਹੈ। ਪੁਲਿਸ ਦੇ ਰਿਸਪਾਂਸ ਟਾਇਮ ਨੂੰ ਘੱਟ ਕਰਨ ਦੀ ਦਿਸ਼ਾ ਵਿਚ ਇਹ ਨਵੀਂ ਵਿਵਸਥਾ ਇਕ ਮਹਤੱਵਪੂਰਣ ਕਦਮ ਹੈ।
ਹਰਿਆਣਾ 112 (ਈਆਰਐਸਐਸ) ਪਰਿਯੋਜਨਾ
ਪੁਲਿਸ ਮਹਾਨਿਦੇਸ਼ਕ ਸ੍ਰੀ ਮਨੋਜ ਯਾਦਵ ਨੇ ਕਿਹਾ ਕਿ ਆਈਟੀ ਅਤੇ ਸੰਚਾਰ ਪਹਿਲ ਨੂੰ ਮਿਲਾਕੇ ਹਰਿਆਣਾ ਪੁਲਿਸ ਪੜਾਅਵਾਰ ਢੰਗ ਨਾਲ ਜਨਤਾ ਨੂੰ ਵੱਖ੍ਰਵੱਖ ਤਰ੍ਹਾ ਦੀਆਂ ਸਹਾਇਤਾ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ। ਇਕ ਵਾਰ ਕਾਲ ਕਰਨ ਦੇ ਬਾਅਦ, ਪੁਲਿਸ 15-20 ਮਿੰਟ ਦੇ ਔਸਤ ਪ੍ਰਤੀਕ੍ਰਿਆ ਸਮੇਂ ਦੇ ਅੰਦਰ ਤੁਰੰਤ ਸਹਾਇਤਾ ਪ੍ਰਦਾਨ ਕਰੇਗੀ।
ਇਸ ਮਹਤੱਵਕਾਂਸ਼ੀ ਪਰਿਯੋਜਨਾ ਨੂੰ ਦੁਨੀਆ ਭਰ ਵਿਚ ਉਨੱਤ ਤਕਨੀਕਾਂ ਅਤੇ ਸਰਬੋਤਮ ਪ੍ਰਥਾਵਾਂ ਦਾ ਲਾਭ ਚੁਕਦੇ ਹੋਏ ਨਾਗਰਿਕਾਂ ਦੀ ਸੁਰੱਖਿਆ ਲਈ ਜਵਾਬਦੇਹੀ ਯਕੀਨੀ ਕਰਨ ਦੇ ਲਈ ਡਿਜਾਇਨ ਕੀਤਾ ਗਿਆ ਹੈ। ਇਸ ਦਾ ਉਦੇਸ਼ ਰਾਜ ਦੇ ਲਗਭਗ 28 ਮਿਲਿਅਨ ਨਿਵਾਸੀਆਂ ਨੂੰ 24 ਘੰਟੇ ਲਗਾਤਾਰ ਤੁਰੰਤ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਦੇ ਹੋਏ ਸੁਰੱਖਿਆ ਮਹੁਇਆ ਕਰਵਾਉਣਾ ਹੈ।
ਇਸ ਪ੍ਰਣਾਲੀ ਦਾ ਸੰਚਾਲਨ ਲਗਭਗ 5,000 ਟ੍ਰੇਨਡ ਕਰਮਚਾਰੀਆਂ, ਸਪਾਟ ਤੇ ਜਰੂਰੀ ਕਾਰਵਾਈ ਕਰਨ ਲਈ ਪ੍ਰਾਥਮਿਕ ਮੈਡੀਕਲ ਬਾਕਸ, ਸਟ੍ਰੈਚਰ, ਅਪਰਾਧ ਹੱਲ ਕਿੱਟ ਆਦਿ ਸਮੇਤ 13 ਇਨ੍ਰਫਲੀਟ ਆਈਟਮ ਨਾਲ ਲੈਸ 630 ਨਵੇਂ ਚਾਰ ਪਹਿਆ ਵਾਹਨਾਂ ਅਤੇ ਪਰਿਯੋਜਨਾ ਸਲਾਹਕਾਰਾਂ ਵੱਲੋਂ ਕੀਤਾ ਜਾਵੇਗਾ ਜਿਸ ਵਿਚ ਸੀ੍ਰਡੈਕ ਟੋਟਲ ਸਰਵਿਸ ਪ੍ਰੋਵਾਈਡਰ ਵਜੋ ਕਾਰਜ ਕਰੇਗਾ। ਹਰਿਆਣਾ 112 ਇਕ ਏਕੀਕ੍ਰਿਤ ਐਮਰਜੈਂਸੀ ਪ੍ਰਤੀਕ੍ਰਿਆ ਪ੍ਰਣਾਲੀ ਹੈ, ਜਿਸ ਨੂੰ ਸਮੂਚੇ ਹਰਿਆਣਾ ਰਾਜ ਵਿਚ ਕਿਸੇ ਵੀ ਸਮੇਂ ਅਤੇ ਕਿਤੇ ਵੀ ਸੰਕਟ ਗ੍ਰਸਤ ਵਿਅਕਤੀਆਂ ਨੂੰ ਐਮਰਜਂੈਸੀ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਸਥਾਪਤ ਕੀਤਾ ਗਿਆ ਹੈ।
ਹਰਿਆਣਾ 112 ਪਰਿਯੋਜਨਾ ਲੋਕਾਂ ਦੀਆਂ ਪ੍ਰਕ੍ਰਿਆਵਾਂ ਅਤੇ ਉਨੱਤ ਤਕਨਾਲੋਜੀਆਂ ਦੇ ਖੰਭਾਂ ਤੇ ਮਜਬੂਤ ਹੈ। ਇਹ ਸਪਸ਼ਟ ਹੈ ਕਿ ਵੱਡੀ ਐਮਰਜੈਂਸੀ ਸਥਿਤੀਆਂ ਵਿਚ, ਪੁਲਿਸ ਨੂੰ ਤੁਰੰਤ ਘਅਨਾ ਸਥਾਨ ਤੇ ਪਹੁੰਚਣ ਦੀ ਜਰੂਰਤ ਹੁੰਦੀ ਹੈ। ਇਸ ਲਈ ਪੁਲਿਸ ਵਿਭਾਗ ਇਸ ਪਰਿਯੋਜਨਾ ਨੂੰ ਵਿਕਸਿਤ ਕਰਨ ਵਿਚ ਨੋਡਲ ਏਜੰਸੀ ਰਹੀ ਹੈ।
ਪੰਚਕੂਲਾ ਵਿਚ ਬਣਾਇਆ ਗਿਆ ਸਟੇਟ ਐਮਰਜੈਂਸੀ ਰਿਸਪਾਂਸ ਸਂੈਟਰ
ਡਾਇਲ 112 ਪੋ੍ਰਜੈਕਟ ਦੇ ਲਈ ਪੰਚਕੂਲਾ ਦੇ ਸੈਕਟਰ੍ਰ3 ਵਿਚ ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ (ਐਸਈਆਰਸੀ) ਵਜੋ ਇਕ ਅਤਅਧੁਨਿਕ ਭਵਨ ਦਾ ਨਿਰਮਾਣ ਕੀਤਾ ਗਿਆ ਹੈ। ਇਸ ਸਂੈਟਰ ਨੂੰ ਜਿਲ੍ਹਾ ਪੱਧਰ ਤੇ ਪੁਲਿਸ ਕੰਟਰੋਲ ਰੂਮ ਅਤੇ ਫੀਲਡ ਵਿਚ ਤੈਨਾਤ ਐਮਰਜੈਂਸੀ ਰਿਸਪਾਂਸ ਵਹੀਕਲ ਨਾਲ ਡਿਜੀਟਲ ਰੂਪ ਨਾਲ ਜੋੜਿਆ ਗਿਆ ਹੈ। ਮੁੱਖ ਰੂਪ ਨਾਲ ਸਾਰੇ ਐਮਰਜੈਂਸੀ ਸੇਵਾਵਾਂ ਨੂੰ ਪੂਰਾ ਕਰਨ ਦੇ ਲਈ ਇਸ ਭਵਨ ਨੂੰ ਉਲੱਤ ਬੁਨਿਆਦੀ ਢਾਂਚੇ ਦੇ ਨਾਲ ਮਜਬੂਤ ਕੀਤਾ ਗਿਆ ਹੈ। ਐਸਈਆਰਸੀ ਤੇ ਵੱਧ ਕਾਲ ਲੋਡ ਨੂੰ ਸੰਭਾਲਣ ਅਤੇ ਐਸਈਆਰਸੀ ਵਿਚ ਕਿਸੇ ਵੀ ਤਕਨੀਕੀ ਖਰਾਬੀ ਦੇ ਮਾਮਲੇ ਵਿਚ ਸਵਿਚ ਆਪ੍ਰੇਸ਼ਨ ਲਈ, ਗੁਰੂਗ੍ਰਾਮ ਵਿਚ 20 ਫੀਸਦੀ ਸਮਰੱਥਾ ਵਾਲਾ ਇਕ ਮਿਰਰ ਐਮਰਜਂੈਸੀ ਰਿਸਪਾਂਸ ਸੈਂਟਰ ਸਥਾਪਤ ਕੀਤਾ ਅਗਾ ਹੈ। ਇਹ ਕੇਂਦਰ ਫੋਨ ਕਾਲ, ਐਸਐਮਐਸ, ਈਮੇਲ, 112 ਡਾਇਲ ਐਪ ਆਦਿ ਸਮੇਤ ਸੰਚਾਰ ਦੇ ਕਈ ਸਾਧਨਾਂ ਦਾ ਜਵਾਬ ਦੇਣ ਵਿਚ ਸਮਰੱਥ ਹਨ।
ਡਾਇਲ 112 ਪਰਿਯੋਜਨਾ ਦੇ ਲਈ 11 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ
ਸਮਾਰੋਹ ਦੌਰਾਨ ਡਾਇਲ 112 ਪਰਿਯੋਜਨਾ ਨੂੰ ਸਫਲ ਬਨਾਉਣ ਦੇ ਲਈ ਸਮਰਪਿਤ ਰੂਪ ਨਾਲ ਕੰਮ ਕਰਨ ਲਈ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਵਿਧਾਨਸਭਾ ਸਪੀਕਰ ਨੇ ਅੱਠ ਪੁਲਿਸ ਅਧਿਕਾਰੀਆਂ ਅਤੇ ਸੀਡੈਕ ਦੇ ਤਿੰਨ ਅਧਿਕਾਰੀਆਂ ਨੂੰ ਮੈਡਲ ਪ੍ਰਦਾਨ ਕਰ ਸਨਮਾਨਿਤ ਕੀਤਾ।
ਪੁਲਿਸ ਅਧਿਕਾਰੀਆਂ ਵਿਚ ਵਧੀਕ ਮਹਾਨਿਦੇਸ਼ਕ, ਦੂਰਸੰਚਾਰ ਆਈਟੀ ਅਤੇ ਹਰਿਆਣਾ 112 ਪੋ੍ਰਜੈਕਟ ਦੇ ਨੋਡਲ ਅਧਿਕਾਰੀ ਏਐਸ ਚਾਵਲਾ, ਪੁਲਿਸ ਸੁਪਰਡੈਂਟ ਉਦੈ ਸਿੰਘ ਮੀਣਾ, ਐਸਪੀ ਰਾਜੇਸ਼ ਫੋਗਾਟ, ਡੀਐਸਪੀ ਸ੍ਰੀਮਤੀ ਨੁਪੁਰ ਬਿਸ਼ਨਸਈ, ਡੀਐਸਪੀ ਹਿਸ਼ਾਨ ਸਿੰਘ, ਸਬ ਇੰਸਪੇਕਟਰ ਸ਼ਾਮ ਸਿੰਘ, ਹੈਡ ਕਾਂਸਟੇਬਲ ਨਵਨੀਤ ਕੁਮਾਰ ਅਤੇ ਮੁਕੇਸ਼ ਕੁਮਾਰ ਸ਼ਾਮਿਲ ਹਨ। ਸੀਡੈਕ ਦੇ ਅਧਿਕਾਰੀ ਦੀਪੂ ਰਾਜ, ਰਾਜੇਸ਼ ਅਤੇ ਜੋਤੀ ਸ਼ਾਮਿਲ ਹਨ।
ਪ੍ਰੋਗ੍ਰਾਮ ਦੌਰਾਨ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਅੇਸਐਨ ਪ੍ਰਸਾਦ, ਮੁੱਖ ਮੰਤਰੀ ਵਧੀਕ ਪ੍ਰਧਾਨ ਸਕੱਤਰ ਅਤੇ ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਡਾy ਅਮਿਤ ਅਗਰਵਾਲ, ਵਧੀਕ ਪੁਲਿਸ ਮਹਾਨਿਦੇਸ਼ਕ, ਦੂਰ ਸੰਚਾਰ ਆਈਟੀ ਅਤੇ ਹਰਿਆਣਾ 112 ਦੇ ਨੋਡਲ ਅਧਿਕਾਰੀ ਏਐਸ ਚਾਵਲਾ, ਡੀਜੀਪੀ ਵਿਜੀਲੈਂਸ ਪੀਕੇ ਅਗਰਵਾਲ, ਡੀਜੀਪੀ ਕ੍ਰਾਇਮ ਮੋਹਮਦ ਅਕੀਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੋਜੂਦ ਸਨ।