ਛਾਪੇਮਾਰੀ ਦੌਰਾਨ ਅਜੇ ਤਕ ਫੜੇ ਗਏ ਕਰੀਬ 13985 ਕਿਲੋਵਾਟ ਤੋਂ ਵੱਧ ਬਿਜਲੀ ਚੋਰੀ ਦੇ ਮਾਮਲਿਆਂ ਵਿਚ ਲਗਭਗ 22.6 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ- ਬਿਜਲੀ ਮੰਤਰੀ.

 ਚੰਡੀਗੜ੍ਹ 11 ਜੁਲਾਈ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬੇ ਵਿਚ ਚਲ ਰਹੀ ਛਾਪੇਮਾਰੀ ਦੌਰਾਨ ਅਜੇ ਤਕ ਫੜੇ ਗਏ ਕਰੀਬ 13985 ਕਿਲੋਵਾਟ ਤੋਂ ਵੱਧ ਬਿਜਲੀ ਚੋਰੀ ਦੇ ਮਾਮਲਿਆਂ ਵਿਚ ਲਗਭਗ 22.6 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਬਿਜਲੀ ਮੰਤਰੀ ਨੇ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੀ ਕੁਲ 482 ਟੀਮਾਂ ਨੇ 29948 ਬਿਜਲੀ ਦੇ ਕੁਨੈਕਸ਼ਨ ਦੀ ਜਾਂਚ ਕੀਤੀ ਗਈ। ਇਸ ਦੌਰਾਨ 6015 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ। ਉਨ੍ਹਾਂ ਦਸਿਆ ਕਿ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੀ 250 ਟੀਮਾਂ ਨੇ ਜੋਨ੍ਰ1 ਤੇ ਜੋਨ 2 ਵਿਚ 17752 ਬਿਜਲੀ ਕੁਨੈਕਸ਼ਨ ਦੀ ਜਾਂਚ ਕੀਤੀ, ਜਿੰਨ੍ਹਾਂ ਵਿਚੋਂ 2660 ਬਿਜਲੀ ਚੋਰੀ ਦੇ ਮਾਮਲੇ ਪਾਏ ਗਏ, ਇਸ ਨਾਲ 6177 ਕਿਲੋਵਾਟ ਬਿਜਲੀ ਚੋਰੀ ਤੇ 10.92 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ। ਇਸ ਤਰ੍ਹਾਂ, ਦੱਖਣ ਹਰਿਆਣਾ ਬਿਜਲੀ ਵੰਡ ਦੀ 232 ਟੀਮਾਂ ਨੇ ਦਿੱਲੀ ਤੇ ਹਿਸਾਰ ਜੋਨ ਵਿਚ 12196 ਬਿਜਲੀ ਦੇ ਕੁਨੈਕ੪ਨ ਦੀ ਜਾਂਚ ਕੀਤੀ, ਜਿੰਨ੍ਹਾਂ ਨਾਲ 3355 ਬਿਜਲੀ ਚੋਰੀ ਦੇ ਮਾਮਲੇ ਫੜੇ ਗਏ, ਇਸ ਨਾਲ 7808 ਕਿਲੋਵਾਟ ਬਿਜਲੀ ਚੋਰੀ ਤੇ 14.69 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ।

ਸ੍ਰੀ ਸਿੰਘ ਨੇ ਦਸਿਆ ਕਿ ਫਰਵਰੀ ਮਹੀਨੇ ਦੌਰਾਨ ਵੀ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਸੂਬੇ ਦੇ ਸਨਅਤੀ ਤੇ ਹੋਰ ਥਾਂਵਾਂ ਤੇ ਛਾਪੇਮਾਰੀ ਕੀਤੀ ਗਈ ਸੀ। ਉਸ ਸਮੇਂ ਨਿਗਮ ਦੀ ਟੀਮਾਂ ਨੇ 4295 ਕੁਨੈਕਸ਼ਨ ਚੈਕ ਕੀਤੇ, ਜਿੰਨ੍ਹਾਂ ਵਿਚੋਂ 1411 ਬਿਜਲੀ ਚੋਰੀ ਦੇ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ 3037 ਕਿਲੋਵਾਟ ਬਿਜਲੀ ਚੋਰੀ ਫੜੀ ਗਈ। ਇੰਨ੍ਹਾਂ ਤੇ 5.59 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਬਿਜਲੀ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਹੁੱਇਆ ਕਰਵਾਉਣ ਲਈ ਬਿਜਲੀ ਚੋਰੀ ਰੋਕਣਾ ਲਾਜਿਮੀ ਹੈ, ਇਸ ਲਈ ਵਿਭਾਗ ਦੀ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ।

ਚੰਡੀਗੜ੍ਹ 11 ਜੁਲਾਈ – ਹਰਿਆਣਾ ਵਿਚ ਸਫੇਦ ਕ੍ਰਾਂਤੀ ਦੇ ਚਲਦੇ ਪਿਛਲੇ ਦੋ ਦਹਾਕਿਆਂ ਵਿਚ ਦੁੱਧ ਉਤਪਾਦਨ ਵਿਚ ਢਾਈ ਗੁਣਾ ਵਾਧਾ ਹੋਇਆ ਹੈ। ਇਹੀ ਨਹੀਂ ਪ੍ਰਤੀ ਵਿਅਕਤੀ ਦੁੱਧ ਉਪਲੱਬਧਤਾ ਜੋ 2016-17 ਵਿਚ 930 ਗ੍ਰਾਮ ਪ੍ਰਤੀ ਵਿਅਕਤੀ ਸੀ, ਉਹ ਅੱਜ ਵੱਧ ਕੇ 1344 ਗ੍ਰਾਮ ਪ੍ਰਤੀ ਵਿਅਕਤੀ ਹੋ ਗਈ ਹੈ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਦੁੱਧ ਉਤਪਾਦਨ ਵਿਚ ਵਾਧੇ ਦੇ ਪਿੱਛੇ ਸੂਬਾ ਸਰਕਾਰ ਦੀ ਨਸਲ ਸੁਧਾਰ ਯੋਜਨਾ ਦਾ ਵੱਡਾ ਯੋਗਦਾਨ ਹੈ। ਬਨਾਵਟੀ ਗਰਭਧਾਰਨ ਤਕਨੀਕ ਨਾਲ ਦੁੱਧ ਉਤਪਾਦਨ ਵਿਚ ਸੂਬਾ ਲਾਗਤਾਰ ਖੁਸ਼ਹਾਲ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਸ਼ੂ ਸਾਡੇ ਦੇਸ਼ ਦੀ ਪੇਂਡੂ ਅਰਥਵਿਵਸਥਾ ਦਾ ਅਤੇ ਖੇਤੀਬਾੜੀ ਦਾ ਮੁੱਖ ਆਧਾਰ ਹੈ, ਪਸ਼ੂ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਉਨ੍ਹਾਂ ਦੀ ਨਸਲ, ਜਾਤੀ ਅਤੇ ਉਸ ਦੀ ਅਸਲ ਸਮੱਰਥਾ ਤੇ ਨਿਰਭਰ ਕਰਦਾ ਹੈ। ਇਸ ਲਈ ਸੂਬੇ ਵਿਕਾਸ ਲਈ ਨਸਲ ਸੁਧਾਰ ਦਾ ਕੰਮ ਤੇਜੀ ਨਾਲ ਜਾਰੀ ਹੈ।

ਬੁਲਾਰੇ ਨੇ ਦਸਿਆ ਕਿ ਬਨਾਵਟੀ ਗਰਭਧਾਨ ਦੀ ਸਹੂਲਤ ਗਾਂ ਤੇ ਮੱਝਾਂ ਵਿਚ ਨਸਲ ਸੁਧਾਰ ਤੇ ਦੁੱਧ ਉਤਪਾਦਨ ਵਾਧੇ ਲਈ ਚਲਾਈ ਗਈ ਹੈ। ਇਸ ਯੋਜਨਾ ਦੇ ਤਹਿਤ ਉੱਤਰ ਨਸਲ ਦੇ ਸਾਂਡਾ ਦਾ ਵੀਰਯ ਲੈ ਕੇ ਗਾਂ ਤੇ ਮੱਝਾਂ ਨੂੰ ਬਨਾਵਟੀ ਢੰਗ ਨਾਲ ਗਰਭਧਾਰਨ ਕਰਵਾਇਆ ਜਾਂਦਾ ਹੈ ਜਿਸ ਕਾਰਣ ਨਸਲ ਸੁਧਾਰ ਤੇ ਦੁੱਧ ਉਤਪਾਦਨ ਨੂੰ ਪ੍ਰੋਤਸਾਹਨ ਮਿਲਿਆ ਹੈ। ਉਨ੍ਹਾਂ ਦਸਿਆ ਕਿ ਬਨਾਵਟੀ ਗਰਭਧਾਨ ਦੀ ਸਹੂਲਤ ਪਿੰਡਾਂ ਵਿਚ ਸਥਿਤ ਡਿਸਪੈਂਸਰੀ ਅਤੇ ਘਰ ਤੇ ਜਾ ਕੇ ਵੀ ਦਿੱਤੀ ਜਾ ਰਹੀ ਹੈ। ਕਿਸਾਨ ਵੱਧ ਤੋਂ ਵੱਧ ਇਸ ਤਕਨੀਕ ਦਾ ਲਾਭ ਚੁੱਕ ਕੇ ਆਪਣੀ ਆਮਦਨ ਨੂੰ ਹੋਰ ਵੱਧਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਵੀ ਇਸ ਤਕਨੀਕ ਵਿਚ ਕਾਫੀ ਰੂਚੀ ਲੈ ਰਹੇ ਹਨ, ਇਹ ਕਾਰਣ ਹੈ ਕਿ ਗਾਂਵਾਂ ਵਿਚ ਲਗਭਗ 100 ਫੀਸਦੀ ਅਤੇ ਮੱਝਾਂ ਵਿਚ 50 ਤੋਂ 60 ਫੀਸਦੀ ਬਨਾਵਟੀ ਗਰਭਧਾਰਨ ਤਕਨੀਕ ਦੀ ਵਰਤੋਂ ਹੋ ਰਹੀ ਹੈ। ਇਸ ਆਂਕੜੇ ਨੂੰ ਸੌ ਫੀਸਦੀ ਕਰਨਾ ਹੀ ਸਾਡਾ ਟੀਚਾ ਹੈ।

ਬੁਲਾਰੇ ਨੇ ਦਸਿਆ ਕਿ ਸੂਬ ਵਿਚ ਪਸ਼ੂ ਗਰਭਧਾਨ ਦੀ ਨਵੀਂ ਤਕਨੀਕ ਸੈਕਸ ਸੋਟਿਰਡ ਸੀਮਨ ਵੀ ਹੁਣ ਸਾਡੇ ਕੋਲ ਮਹੁੱਇਆ ਹੈ, ਜਿਸ ਨਾਲ 100 ਫੀਸਦੀ ਬੱਛੀਆਂ ਹੀ ਪੈਦਾ ਹੋਣਗੀਆਂ। ਸੂਬੇ ਵਿਚ ਇਸ ਦਾ ਸਫਲ ਟੈਸਟ ਚਲ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਚੰਗੀ ਨਸਲ ਦੀ ਵੱਧ ਤੋਂ ਵੱਧ ਬੱਛੀਆਂ ਨਾਲ ਦੁੱਧ ਦਾ ਉਤਪਾਦਨ ਵੱਧੇਗਾ ਅਤੇ ਕਿਸਾਨ ਦੀ ਆਮਦਨ ਵਿਚ ਵਾਧਾ ਸੰਭਵ ਹੋਵੇਗਾ।

*****

ਚੰਡੀਗੜ੍ਹ 11 ਜੁਲਾਈ( – ਹਰਿਆਣਾ ਮਹਿਲਾ ਵਿਕਾਸ ਨਿਗਮ ਨੇ ਵਿਧਵਾ ਮਹਿਲਾਵਾਂ ਨੂੰ ਸਵਾਵਲੰਬੀ ਬਣਾਉਣ ਲਈ ਨਿੱਜੀ ਕਾਰੋਬਾਰ ਸਥਾਪਿਤ ਕਰਨ ਲਈ 3 ਲੱਖ ਰੁਪਏ ਤਕ ਦਾ ਕਰਜ਼ਾ ਦਿਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ।

ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਿੰਨ੍ਹਾਂ ਮਹਿਲਾਵਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤਕ ਅਤੇ ਉਮਰ 18 ਤੋਂ 55 ਸਾਲ ਹੈ, ਇਸ ਯੋਜਨਾ ਲਈ ਪਾਤਰ ਹੋਵੇਗੀ। ਉਨ੍ਹਾਂ ਦਸਿਆ ਕਿ ਬੈਂਕ ਕਰਜ਼ਾ ਦੇ ਉੱਪਰ ਲੱਗੇ ਵਿਆਜ ਦੀ ਪ੍ਰਤੀਪੂਰਤੀ ਹਰਿਆਣਾ ਮਹਿਲਾ ਵਿਕਾਸ ਨਿਗਮ ਵੱਲੋਂ ਸਬਸਿਡੀ ਵੱਜੋਂ ਅਦਾ ਕੀਤੀ ਜਾਵੇਗੀ। ਜਿਸ ਦੀ ਵੱਧ ਤੋਂ ਵੱਧ ਸੀਮਾ 50,000 ਰੁਪਏ ਤੇ ਸਮਾਂ 3 ਸਾਲ ਜੋ ਵੀ ਪਹਿਲਾਂ ਹੋਵੇਗੀ, ਉਹ ਦਿੱਤੀ ਜਾਵੇਗੀ।

ਉਨ੍ਹਾਂ ਦਸਿਆ ਕਿ ਬੂਟਿਕ, ਸਿਲਾਈ੍ਰਕਢਾਈ, ਆਟੋ, ਈ-ਰਿਕਸ਼ਾ, ਮਸਾਲੇ/ਆਚਾਰ ਇਕਾਈਆਂ, ਫੂਡ ਪੋਸੈਸਸਿੰਗ, ਕੈਰੀ ਬੈਗ ਬਣਾਉਣਾ, ਬੇਕਰੀ, ਰੇਡੀਮੇਂਟ ਗਾਰਮੈਂਟਸ, ਕੰਪਿਊਟਰ ਜਾਂਚ ਵਰਕ ਆਦਿ ਜਾਂ ਜਿੰਨ੍ਹਾਂ ਕੰਮਾਂ ਨੂੰ ਮਹਿਲਾਵਾਂ ਕਰਨ ਵਿਚ ਸਮੱਰਥ ਹੋਵੇ, ਉਨ੍ਹਾਂ ਸਾਰੇ ਕੰਮਾਂ ਲਈ ਕਰਜ਼ਾ ਦੇਣ ਤੇ ਪਹਿਲਾਂ ਟ੍ਰੇਨਿੰਗ ਵੀ ਕਰਵਾਈ ਜਾਵੇਗੀ ਤਾਂ ਜੋ ਮਹਿਲਾਵਾਂ ਨੂੰ ਆਪਣੇ ਕਾਰੋਬਾਰ ਜਾਂ ਛੋਟਾ ਉਦਯੋਗ ਸਥਾਪਿਤ ਕਰਨ ਵਿਚ ਕਾਰਜਕੁਸ਼ਲਤਾ ਦੀ ਕਮੀ ਮਹਿਸੂਸ ਨਾ ਹੋਵੇ।