102 ਨਿਰੰਕਾਰੀ ਸ਼ਰਧਾਲੂਆਂ ਨੇ ਕੀਤਾ ਖੂਨਦਾਨ।
ਚੰਡੀਗੜ੍ਹ, 11 ਜੁਲਾਈ, 2021: ਨਿਰੰਕਾਰੀ ਸਤਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਅਤੇ ਦਿਸ਼ਾ ਨਿਰਦੇਸ਼ਾਂ ਸਦਕਾ ਅੱਜ ਸੈਕਟਰ 15 ਡੀ ਦੇ ਨਿਰੰਕਾਰੀ ਸਤਿਸੰਗ ਭਵਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਏਰੀਆ 15 ਦੀ ਸਾਧਸੰਗਤ ਨੇ ਯੋਗਦਾਨ ਪਾਇਆ। ਇਸ ਵਿੱਚ 102 ਨਿਰੰਕਾਰੀ ਸ਼ਰਧਾਲੂਆਂ ਨੇ ਮਾਨਵਤਾ ਦੀ ਸੇਵਾ ਲਈ ਖੂਨਦਾਨ ਕੀਤਾ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਡਾ.ਰੱਤੀ ਰਾਮ ਸ਼ਰਮਾ, ਪ੍ਰੋਫੈਸਰ ਅਤੇ ਪੀ.ਜੀ.ਆਈ. ਖੂਨ ਸੰਚਾਰ ਮੈਡੀਸਨ ਵਿਭਾਗ ਦੇ ਪ੍ਰਧਾਨ ਨੇ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ। ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮਿਸ਼ਨ ਦੇ ਅਜਿਹੇ ਯੋਗਦਾਨ ਸਦਕਾ ਪੀ.ਜੀ.ਆਈ. ਵਿਚ ਖੂਨ ਦੀ ਘਾਟ ਨਹੀਂ ਆਈ।
ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਨੇ ਦੱਸਿਆ ਕਿ 1986 ਤੋਂ ਹੁਣ ਤੱਕ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਤਕਰੀਬਨ 12 ਲੱਖ ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਟ੍ਰਾਈਸਿਟੀ ਵਿੱਚ ਹੋਰ ਕੈਂਪ ਲਗਾਏ ਜਾ ਰਹੇ ਹਨ।
ਚੰਡੀਗੜ੍ਹ ਦੇ ਸੰਯੋਜਕ ਸ੍ਰੀ ਨਵਨੀਤ ਪਾਠਕ ਜੀ ਨੇ ਕਿਹਾ ਕਿ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਸੰਦੇਸ਼ ਨੂੰ ਸਾਰਥਕ ਰੂਪ ਦਿੰਦੇ ਹੋਏ “ਖੂਨ ਨਾਲੀਆਂ ਵਿੱਚ ਨਹੀਂ, ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਦੇ ਅੰਤਰਗਤ ਇਸ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਇਸ ਲੜੀ ਨੂੰ ਅੱਗੇ ਲਿਜਾਦਿਆਂ ਮੌਜੂਦਾ ਸਤਿਗੁਰੂ ਮਾਤਾ ਸੁਦੀਕਸ਼ ਜੀ ਮਹਾਰਾਜ ਨਿਰੰਕਾਰੀ ਮਿਸ਼ਨ ਦੀ ਇਸ ਧਾਰਨਾ ‘ਮਾਨਵ ਨੂੰ ਮਾਨਵ ਹੋਏ ਪਿਆਰਾ, ਇਕ ਦੂਜੇ ਦਾ ਬਣੇ ਸਹਾਰਾ ‘ ਨੂੰ ਸਾਰਥਕ ਕਰਦੇ ਹੋਏ ਪੂਰੇ ਸੰਸਾਰ ਵਿਚ ਸ਼ਾਂਤੀ, ਭਾਈਚਾਰਕ ਸਾਂਝ ਅਤੇ ਏਕਤਾ ਸਥਾਪਤ ਕਰ ਰਹੇ ਹਨ।
ਪੀਜੀਆਈ ਬਲੱਡ ਬੈਂਕ ਦੇ ਪ੍ਰੋਫੈਸਰ ਡਾ: ਸੁਚੇਤ ਸਚਦੇਵ ਦੀ ਅਗਵਾਈ ਹੇਠ 20 ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਸਹਾਇਤਾ ਨਾਲ ਖੂਨ ਇਕੱਤਰ ਕੀਤਾ ਗਿਆ।
ਸੈਕਟਰ 15 ਦੇ ਮੁਖੀ ਮਹਾਤਮਾ ਸ਼੍ਰੀ ਐਸ ਐਸ ਬੰਗਾ ਜੀ ਨੇ ਡਾ ਰੱਤੀ ਰਾਮ ਸ਼ਰਮਾ ਜੀ, ਖੂਨ ਇਕੱਤਰ ਕਰਨ ਆਏ ਡਾਕਟਰ ਸਾਹਿਬਾਨ ਅਤੇ ਓਹਨਾਂ ਦੀ ਟੀਮ, ਸਾਧਾਂਸੰਗਤ, ਸ਼੍ਰੀ ਆਤਮਪ੍ਰਕਾਸ਼ ਜੀ (ਖੇਤਰੀ ਸੰਚਾਲਕ), ਸ਼੍ਰੀ ਨਵਨੀਤ ਪਾਠਕ ਜੀ (ਸੰਯੋਜਕ) ਅਤੇ ਸ਼੍ਰੀ ਪਵਨ ਕੁਮਾਰ ਜੀ (ਮੁੱਖੀ), ਸ਼੍ਰੀ ਐਨ ਕੇ ਗੁਪਤਾ ਜੀ (ਮੁੱਖੀ), ਜੀ ਦਾ ਇਸ ਖੂਨਦਾਨ ਕੈਂਪ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।