ਸ਼ਹੀਦ ਵਿਪਿਨ ਯਾਦਵ ਦੇ ਪਰਿਜਨਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ – ਓਮ ਪ੍ਰਕਾਸ਼ ਯਾਦਵ.



ਚੰਡੀਗੜ੍ਹ, 4 ਜੁਲਾਈ( – ਹਰਿਆਣਾ ਦੇ ਫੌਜੀ ਅਤੇ ਨੀਮ-ਫੌਜੀ ਭਲਾਈ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਲੇਹ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਸਿਪਾਹੀ ਵਿਪਿਨ ਯਾਦਵ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਕਮਾਨਿਆਂ, ਮਹੇਂਦਰਗੜ੍ਹ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਅਤੇ ਪੁਸ਼ਪ ਚੱਕਰ ਅਰਪਿਤ ਕੀਤੇ।

ਸ੍ਰੀ ਯਾਦਵ ਨੇ ਕਿਹਾ ਕਿ ਸ਼ਹੀਦ ਵਿਪਿਨ ਯਾਦਵ ਦੇ ਪਰਿਵਾਰ ਨੂੰ ਨਿਯਮਅਨੁਸਾਰ ਸੋਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅਮਨ, ਚੈਨ ਤੇ ਸੁੱਖ ਦਾ ਸਾਹ ਲੈ ਰਹੇ ਹਨ। ਭਾਰਤ ਦੀ ਸੇਨਾ ਨੂੰ ਵਿਸ਼ਵ ਦੀ ਤਾਕਤਵਰ ਸੇਨਾਵਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਅਹੀਰਵਾਲ ਦੇ ਲੋਕ ਭਾਰੀ ਗਿਣਤੀ ਵਿਚ ਫੌਜੀ ਬਣ ਦੇਸ਼ ਦੀ ਸਰਹੱਦਾਂ ‘ਤੇ ਤੈਨਾਤ ਰਹਿ ਕੇ ਦੇਸ਼ ਦੀ ਰੱਖਿਆ ਕਰ ਰਹੇ ਹਨ।

ਸ਼ਹੀਦ ਵਿਪਿਨ ਯਾਦਵ ਦੀ ਯੂਨਿਟ ਤੋਂ ਆਏ ਸੂਬੇਦਾਰ ਲਖਵਿੰਦਰ ਸਿੰਘ ਨੇ ਦਸਿਆ ਕਿ ਸ਼ਹੀਦ ਵਿਪਿਨ ਯਾਦਵ ਸ੍ਰੀਨਗਰ ਦੇ ਲੇਹ ਵਿਚ ਸਿਪਾਹੀ ਦੇ ਅਹੁਦੇ ‘ਤੇ ਸਿਗਰਲ ਰੇਜੀਮੈਂਟ ਵਿਚ ਤੈਨਾਤ ਸਨ। ਦੋ ਜੁਲਾਈ ਰਾਤ ਦੇ ਸਮੇਂ ਡਿਊਟੀ ‘ਤੇ ਗੱਡੀ ਚਲਾ ਕੇ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਪਲਟ ਜਾਣ ਨਾਲ ਉਹ ਸ਼ਹੀਦ ਹੋ ਗਏ। ਉਨ੍ਹਾਂ ਦੇ ਪਿਤਾ ਕਿਸ਼ਣ ਕੁਮਾਰ ਵੀ ਸੇਨਾ ਵਿਚ ਸ੍ਰੀਨਗਰ ਵਿਚ ਹੀ ਤੈਨਾਤ ਹਨ। ਉਨ੍ਹਾਂ ਦਾ ਦੂਜਾ ਭਰਾ ਰਾਹੁਲ ਵਿਛਵਾਲਿਆ ਵੀ ਸੇਨਾ ਵਿਚ ਰਹਿ ਕੇ ਦੇਸ਼ ਸੇਵਾ ਕਰ ਰਹੇ ਹਨ।

ਸ਼ਹੀਦ ਵਿਪਿਨ ਯਾਦਵ ਆਪਣੇ ਪਿਛੇ ਪਤਨੀ ਪ੍ਰਿਯੰਕਾ ਅਤੇ 1 ਸਾਲ ਦਾ ਬੇਟਾ ਛੱਡ ਗਏ ਹਨ। ਉਨ੍ਹਾਂ ਦੇ ਅੰਤਮ ਸੰਸਕਾਰ ਵਿਚ ਖੇਤਰ ਦੇ ਹਜਾਰਾਂ ਲੋਕਾਂ ਨੇ ਸ਼ਾਮਿਲ ਹੋ ਕੇ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਅੰਤਮ ਸੰਸਕਾਰ ਦੌਰਾਨ ਯੂਨਿਟ ਦੇ ਜਵਾਨਾਂ ਨੇ ਸ਼ਹੀਦ ਵਿਪਿਨ ਯਾਦਵ ਨੂੰ ਸਲਾਮੀ ਦਿੱਤੀ। ਜਿਲ੍ਹਾ ਪ੍ਰਸਾਸ਼ਨ ਵੱਲੋਂ ਤਹਿਸੀਲਦਾਰ ਰੋਹਿਤ ਕੌਸ਼ਿਕ ਨੇ ਉਨ੍ਹਾਂ ਦੇ ਪਾਰਥਿਵ ਸ਼ਰੀਰ ‘ਤੇ ਪੁਸ਼ਪ ਚੱਕਰ ਕਰ ਨਮਨ ਕੀਤਾ। ਇਸ ਮੌਕੇ ‘ਤੇ ਨਾਂਗਲ ਚੌਧਰੀ ਦੇ ਵਿਧਾਇਕ ਅਭੈ ਸਿੰਘ ਯਾਦਵ, ਸਮੇਤ ਅਨੇਕ ਮਾਣਯੋਗ ਲੋਕ ਮੌਜੂਦ ਸਨ।

 ਖੇਡੋਂ ਇੰਡੀਆ ਗੇਮਸ ਤੋਂ ਪਹਿਲਾ ਸ਼ਾਹਬਾਦ ਹਾਕੀ ਸਟੇਡੀਅਮ ਵਿਚ ਬਣੇਗਾ ਆਧੁਨਿਕ ਚੇਜਿੰਗ ਭਵਨ -ਖੇਡ ਰਾਜ ਮੰਤਰੀ

ਚੰਡੀਗੜ੍ਹ, 4 ਜੁਲਾਈ -ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਸ਼ਾਹਬਾਦ ਹਾਕੀ ਸਟੇਡੀਅਮ ਵਿਚ ਖੇਡੋਂ ਇੰਡੀਆ ਗੇਮਸ ਤੋਂ ਪਹਿਲਾਂ ਚੇਜਿੰਗ ਭਵਨ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੋ ਮੰਜਿਲਾ ਚੇਜਿੰਗ ਭਵਨ ਵਿਚ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਪੋ੍ਰਜੈਕਟ ਤੇ ਸੂਬਾ ਸਰਕਾਰ ਵੱਲੋਂ 3y50 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਖੇਡ ਰਾਜ ਮੰਤਰੀ ਐਤਵਾਰ ਨੂੱ ਹਾਕੀ ਸਟੇਡੀਅਮ ਸ਼ਾਹਬਾਦ ਵਿਚ ਚੇਜਿੰਗ ਭਵਨ ਦੇ ਨਿਰਮਾਣ ਕਾਰਜ ਦੇ ਉਦਘਾਟਨ ਮੌਕੇ ਤੇ ਬੋਲ ਰਹੇ ਸਨ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਤੋਂ ਪ੍ਰੋਜੈਕਟ ਦੀ ਡਰਾਇੰਗ ਅਤੇ ਭਵਨ ਵਿਚ ਉਪਲਬਧ ਕਰਵਾਈ ਜਾਣ ਵਾਲੀ ਸਹੂਲਤਾਂ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਦਸਿਆ ਕਿ ਇਸ ਪੋ੍ਰਜੈਕਟ ਦਾ ਨਾਂਅ ਚੇਜਿੰਗ ਭਵਨ ਹੈ। ਇਸ ਭਵਨ ਨੂੰ ਦੋ ਮੰਜਿਲਾ ਬਣਾਇਆ ਜਾਵੇਗਾ ਅਤੇ ਇਸ ਵਿਚ ਮੀਡੀਆ ਰੂਮ, ਬ੍ਰਾਡਕਾਸਟਿੰਗ ਰੂਮ, ਖਿਡਾਰੀਆਂ ਦੇ ਲਈ ਚੇਜਿੰਗ ਰੂਮ, ਮੈਨੇਜਰ ਰੂਮ ਸਮੇਤ ਜਰੂਰਤ ਅਨੁਸਾਰ ਤਮਾਮ ਸਹੂਲਤਾਂ ਹੋਣਗੀਆਂ।

ਖੇਡ ਰਾਜ ਮੰਤਰੀ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਇਸ ਪੋ੍ਰਜੈਕਟ ਨੂੰ ਖੇਡੋਂ ਇੰਡੀਆ ਗੇਮਸ ਤੋਂ ਪਹਿਲਾ ਬਣਾਇਆ ਜਾਵੇ ਅਤੇ ਨਿਰਮਾਣ ਕਾਰਜ ਦੀ ਸਮੱਗਰੀ ਦੀ ਗੁਣਵੱਤਾ ਤੇ ਵਿਸ਼ੇਸ਼ ਫੋਕਸ ਰੱਖਨਾ ਹੈ। ਇਸ ਮਾਾਲੇ ਵਿਚ ਜਰਾ ਵੀ ਲਾਪ੍ਰਵਾਹੀ ਸਹਿਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸ਼ਾਹਬਾਦ ਦਾ ਨਾਂਅ ਹਾਕੀ ਦੇ ਲਈ ਪੂਰੇ ਵਿਸ਼ਵ ਵਿਚ ਜਾਣਿਆ ਜਾਂਦਾ ਹੈ ਇਸ ਲਈ ਇਸ ਖੇਤਰ ਨੂੰ ਰਾਜ ਸਰਕਾਰਵੱਲੋਂ 3 ਕਰੋੜ 50 ਲੱਖ ਰੁਪਏ ਦੀ ਸੌਗਾਤ ਦਿੱਤੀ ਗਈ ਹੈ।

**********

ਚੰਡੀਗੜ੍ਹ, 4 ਜੁਲਾਈ -ਹਰਿਆਣਾ ਦੇ ਬਿਜਲੀ, ਜੇਲ ਅਤੇ ਅਕਸ਼ੈ ਉਰਜਾ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਘੱਗਰ ਨਦੀ ਦੇ ਪਾਣੀ ਦਾ ਸਮੂਚਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਦੇ ਪਾਣੀ ਦਾ ਲਾਭ ਖੇਤਰ ਦੇ ਖੇਤਾਂ ਵਿਚ ਵੱਧ ਤੋਂ ਵੱਧ ਮਿਲ ਸਕੇ। ਇਸ ਦੇ ਨਾਲ ਹੀ ਨਦੀ ਦੇ ਲਿੰਕ ਚੈਨਲਾਂ ਦੀ ਸਫਾਈ ਕਰਵਾਉਣਾ ਵੀ ਯਕੀਨੀ ਕਰਨ, ਜਿਸ ਨਾਲ ਚੈਨਲਾਂ ਵਿਚ ਪਾਣੀ ਬਹਾਵ ਦੀ ਸਮਰੱਥਾ ਵੱਧ ਸਕੇ। ਬਿਜਲੀ ਮੰਤਰੀ ਘੱਗਰ ਨਦੀ ਤੇ ਚੈਨਲਾਂ ਤੇ ਕੀਤੇ ਜਾ ਰਹੇ ਪ੍ਰਬੰਧਾਂ ਤੇ ਵਿਵਸਥਾਵਾਂ ਦਾ ਨਿਰੀਖਣ ਕਰਨ ਦੇ ਬਾਅਦ ਅਧਿਕਾਰੀਆਂ ਨੂੰ ਦਿਸ਼ਾ੍ਰਨਿਰਦੇਸ਼ ਦੇ ਰਹੇ ਸਨ।

ਬਿਜਲੀ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸਮੇਂ੍ਰਸਮੇਂ ਤੇ ਬੰਨ੍ਹਾਂ ਦਾ ਨਿਰੀਖਣ ਕਰਨ ਅਤੇ ਕਿਤੇ ਵੀ ਜੇਕਰ ਮੁਰੰਮਤ ਦੀ ਜਰੂਰਤ ਹੈ ਤਾਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਠੀਕ ਕਰਵਾਇਆ ਜਾਵੇ। ਉਨ੍ਹਾਂ ਨੇ ਰੱਤਾਖੇੜਾ ਖਰੀਫ ਚੈਨਲ ਤੇ ਘੱਗਰ੍ਰਵਣੀ੍ਰਸਹਿਦੇਵਾ੍ਰਮਮੜਖੇੜਾ ਖਰੀਫ ਚੈਨਲ ਦਾ ਨਿਰੀਖਣ ਕੀਤਾ।

ਬਿਜਲੀ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਘੱਗਰ ਨਦੀ ਦੇ ਪਾਣੀ ਦਾ ਸਮੂਚਾ ਪ੍ਰਬੰਧਨ ਕਰਨ ਦੇ ਲਈ ਸਮੇਂ ਰਹਿੰਦੇ ਲਿੰਕ ਚੈਨਲਾਂ ਦੀ ਸਫਾਈ ਕਰਵਾਉਣਾ ਯਕੀਨੀ ਕਰਨ। ਇਸ ਦੇ ਲਈ ਵੱਧ ਮਸ਼ੀਨਾਂ ਲਗਾਈਆਂ ਜਾਣ ਤਾਂ ਜੋ ਇਹ ਕਾਰਜ ਸਮੇਂਸੀਮਾ ਵਿਚ ਪੂਰਾ ਕੀਤਾ ਜਾ ਸਕੇ। ਇਸ ਕਾਰਜ ਵਿਚ ਕਿਸੇ ਤਰ੍ਹਾ ਦੀ ਢਿਲਾਈ ਨਾ ਵਰਤਨ। ਚੈਨਲਾਂ ਦੀ ਸਫਾਈ ਵਿਵਸਥਾ ਜਿਨ੍ਹੀ ਵੱਧ ਮਜਬੂਤ ਹੋਵੇਗੀ ਉਨ੍ਹਾਂ ਹੀ ਵੱਧ ਸਮਰੱਥਾ ਤੋਂ ਇੰਨ੍ਹਾਂ ਚੈਨਲਾਂ ਵਿਚ ਪਾਣੀ ਬਹਾਵ ਵਧੇਗਾ। ਇਸ ਦੌਰਾਨ ਸਿੰਚਾਈ ਵਿਭਾਗ ਦੇ ਕਈ ਉਨ੍ਹਾਂ ਦੇ ਨਾਲ ਅਧਿਕਾਰੀ ਮੌਜੂਦ ਰਹੇ।

**********

ਚੰਡੀਗੜ੍ਹ, 4 ਜੁਲਾਈ -ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਨੇ ਕੌਮਾਂਤਰੀ ਅਤੇ ਕੌਮੀ ਪੱਧਰ ਦੀ ਵੱਖ੍ਰਵੱਖ 29 ਮੁਕਾਬਲਿਆਂ ਵਿਚ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਤੋਂ ਨਗਦ ਪੁਰਸਕਾਰ ਲਈ ਬਿਨੈ ਮੰਗੇ ਹਨ। ਬਿਨੇ ਪੱਤਰ ਵਿਭਾਗ ਦੀ ਵੈਬਸਾਇਟ haryanasports.gov.in ਤੋਂ ਡਾਊਨਲੋਡ ਕਰ 25 ਜੁਲਾਈ ਤਕ ਜਿਲਾ ਖੇਡ ਅਧਿਕਾਰੀ ਦੇ ਦਫਤਰ ਵਿਚ ਜਮ੍ਹਾ ਕਰਵਾਏ ਜਾ ਸਕਦੇ ਹਨ।

ਇਗ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਦੀ ਯੋਜਨਾ ਦੇ ਅਨੁਸਾਰ ਹਰ ਸਾਲ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਪੁਰਸਕਾਰ ਦਿੱਤੇ ਜਾਂਦੇ ਹਨ। ਇਸੀ ਕੜੀ ਵਿਚ ਪਹਿਲੀ ਅਪ੍ਰੈਲ 2020 ਤੋਂ 31 ਮਾਰਚ, 2021 ਦੌਰਾਨ ਮੈਡਲ ਜਿਤਣ ਵਾਲੇ ਖਿਡਾਰੀਆਂ ਤੋਂ ਬਿਨੇ ਮੰਗੇ ਗਏ ਹਨ।

ਉਨ੍ਹਾਂ ਨੇ ਦਸਿਆ ਕਿ ਆਖੀਰੀ ਮਿੱਤੀ ਦੇ ਬਾਅਦ ਬਿਨੈ ਮੰਜੂਰ ਨਹੀਂ ਕੀਤੇ ਜਾਣਗੇ। ਫਾਰਮ ਵਿਚ ਨਾਂਅ, ਪਿਤਾ ਦਾ ਨਾਂਅ, ਪਤਾ, ਬੈਂਕ ਅਕਾਊਂਟ ਸਮੇਤ ਖੇਡ ਮੁਕਾਬਲੇ ਦਾ ਵੀ ਪੂਰਾ ਬਿਊਰਾ ਵੀ ਦੇਣਾ ਹੋਵੇਗਾ। ਨਾਲ ਹੀ ਸਬੰਧਿਤ ਖੇਡ ਦੀ ਫੈਡਰੇਸ਼ਨ ਜਾਂ ਐਸੋਸਇਏਸ਼ਨ ਤੋਂ ਫਾਰਮ ਨੂੰ ਵੈਰੀਫਾਈ ਵੀ ਕਰਵਾਉਣਾ ਹੋਵੇਗਾ।

**********

ਚੰਡੀਗੜ੍ਹ, 4 ਜੁਲਾਈ -ਹਰਿਆਣਾ ਸਰਕਾਰ ਹਰ ਘਰ ਤਕ ਪੀਣ ਦੇ ਸਾਫ ਪਾਣੀ ਪਹੁੰਚਾਉਣ ਦੇ ਲਈ ਪੂਰੀ ਸ਼ਿੱਦਤ ਨਾਲ ਯਤਨਸ਼ੀਲ ਹੈ। ਇਸੀ ਕੜੀ ਵਿਚ ਜਿਲ੍ਹਾ ਹਿਸਾਰ ਦੇ ਉਕਲਾਨਾ ਹਲਕੇ ਦੇ 12 ਪਿੰਡਾਂ ਵਿਚ ਨਵੇਂ ਵਾਟਰ ਟੈਂਕ ਬਨਾਉਣ, ਪੁਰਾਣੇ ਵਾਟਰ ਟੈਂਕਾਂ ਦੀ ਮੁਰੰਮਤ ਕਰਨ ਅਤੇ ਨਵੀਂ ਪਾਇਪ ਲਾਇਨ ਵਿਛਾਉਣ ਆਦਿ ਦੇ ਕਾਰਜਾਂ ਤੇ ਲਗਭਗ 20 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਇੰਨ੍ਹਾਂ ਕੰਮਾਂ ਦੇ ਲਈ ਸਰਕਾਰ ਵੱਲੋਂ ਪ੍ਰਸਾਸ਼ਨਿਕ ਮੰਜੂਰੀ ਦੇ ਦਿੱਤੀ ਗਈ ਹੈ।

ਹਰਿਆਣਾ ਦੇ ਪੁਰਾਤੱਤਵ੍ਰਅਜਾਇਬ ਘਰ ਅਤੇ ਕਿਰਤ੍ਰਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਗਰੋਹਾ ਬਲਾਕ ਦੇ ਇੰਨ੍ਹਾਂ 12 ਪਿੰਡਾਂ ਵਿਚ ਇਹ ਕੰਮ ਪੂਰਾ ਹੋਣ ਦੇ ਬਾਅਦ ਪਿਛਲੇ ਕਾਫੀ ਸਮੇਂ ਤੋਂ ਚਲੀ ਆ ਰਹੀ ਪੀਣ ਦੇ ਪਾਣੀ ਦੀ ਸਮਸਿਆ ਦਾ ਹੱਲ ਹੋ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਅਗਰੋਹਾ ਵਿਚ ਇਕ ਕਰੋੜ 38 ਲੱਖ ਰੁਪਏ, ਕਨੋਹ ਵਿਚ 2 ਕਰੋੜ 13 ਲੱਖ ਰੁਪਏ, ਕਿਰਾੜਾ ਵਿਚ ਇਕ ਕਰੋੜ 63 ਲੱਖ ਰੁਪਏ, ਕਿਰਮਾਰਾ ਵਿਚ ਇਥ ਕਰੋੜ 30 ਲੱਖ ਰੁਪਏ, ਕੁਲੇਰੀ ਵਿਚ 2 ਕਰੋੜ 8 ਲੱਖ ਰੁਪਏ, ਲਾਂਧੜੀ ਵਿਚ 2 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਜਲਘਰਾਂ ਵਿਚ ਨਵੇਂ ਵਾਟਰ ਟਂੈਕ ਬਨਵਾਉਣ, ਪੁਰਾਣੇ ਵਾਟਰ ਟੈਂਕ ਦੀ ਮੁਰੰਮਤ ਅਤੇ ਪਿੰਡ ਵਿਚ ਪੀਣ ਦੇ ਪਾਣੀ ਦੀ ਨਵੀਂ ਪਾਇਪ ਲਾਇਨ ਆਦਿ ਦਾ ਕਾਰਜ ਕਰਵਾਇਆ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਮੀਰਪੁਰ ਵਿਚ 2 ਕਰੋੜ 8 ਲੱਖ ਰੁਪਏ, ਨੰਗਰਥਲਾ ਵਿਚ ਇਕ ਕਰੋੜ 66 ਲੱਖ ਰੁਪਏ, ਸਾਵਰਵਾਸ ਵਿਚ 95 ਲੱਖ ਰੁਪਏ, ਸਿੰਡੋਲ ਵਿਚ 79 ਲੱਖ ਰੁਪਏ, ਸ਼ਾਮਸੁਖ ਵਿਚ ਇਕ ਕਰੋੜ 12 ਲੱਖ ਰੁਪਏ, ਸਿਵਾਨੀ ਬੋਲਾਨ ਵਿਚ ਇਕ ਕਰੋੜ 95 ਲੱਖ ਰੁਪਏ ਦੀ ਰਕਮ ਨਾਲ ਨਵੇਂ ਵਾਟਰ ਟਂੈਕ ਦੇ ਨਿਰਮਾਣ, ਪੁਰਾਣੇ ਵਾਟਰ ਟੈਂਕ ਦੀ ਮੁਰੰਮਤ ਅਤੇ ਪੇਯਜਲ ਦੀ ਨਵੀਂ ਪਾਇਪ ਲਾਇਨ ਆਦਿ ਦੇ ਕਾਰਜ ਕੀਤੇ ਜਾਣਗੇ। ਜਨ ਸਿਹਤ ਵਿਭਾਗ ਵੱਲੋਂ ਜਲਦੀ ਹੀ ਇੰਨ੍ਹਾਂ ਪਿੰਡਾਂ ਵਿਚ ਇਹ ਕਾਰਜ ਕਰਵਾ ਦਿੱਤੇ ਜਾਣਗੇ।