ਹਰਿਆਣਾ ਸਰਕਾਰ ਵੱਲੋਂ ਜੁਲਾਈ, 2021 ਮਹੀਨੇ ਨੂੰ ਡੇਂਗੂ ਰੋਕਥਾਮ ਮਹੀਨੇ ਵੱਜੋਂ ਮਨਾਇਆ ਜਾ ਰਿਹਾ ਹੈ।
ਚੰਡੀਗੜ੍ਹ, 3 ਜੁਲਾਈ
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੇ ਚਿਕਨਗੁਨਿਆ ਫੈਲਾਉਣ ਵਾਲੇ ਏਂਡੀਜ ਮੱਛਰ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇਹ ਮੱਛਰ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਸਿਰਫ ਦਿਨ ਦੇ ਸਮੇਂ ਕੱਟਦਾ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਪਾਣੀ ਨਾਲ ਭਰੇ ਹੋਏ ਬਰਤਨ ਤੇ ਛੱਤਾਂ ਤੇ ਰੱਖੀ ਪਾਣੀ ਦੀ ਟੈਂਕਿਆਂ ਨੂੰ ਢੱਕਣ ਲਗਾ ਕੇ ਬੰਦ ਰੱਖਣ ਦੀ ਸਲਾਹ ਦਿੱਤੀ ਹੈ। ਅਚਾਨਕ ਤੇਜ ਬੁਖਾਰ ਹੋਣਾ, ਅਚਾਨਕ ਤੇਜ ਸਿਰ ਦਰਦ ਹੋਣਾ, ਮਾਂਸਪੇਸ਼ਿਆਂ ਤੇ ਜੋੜਾਂ ਵਿਚ ਦਰਦ ਹੋਣਾ, ਅੱਖਾਂ ਦੇ ਪਿਛੇ ਦਰਦ ਹੋਣਾ ਆਦਿ ਲੱਛਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਰੰਤ ਨੇੜਲੇ ਮੈਡੀਕਲ ਕੇਂਦਰ ਵਿਚ ਖੂਨ ਦੀ ਜਾਂਚ ਕਰਵਾ ਕੇ ਡਾਕਟਰ ਨਾਲ ਸਲਾਹ ਲੈਣ ਨੂੰ ਕਿਹਾ ਹੈ।
*****
ਚੰਡੀਗੜ੍ਹ, 3 ਜੁਲਾਈ – ਹਰਿਆਣਾ ਸਰਕਾਰ ਨੇ ਸੂਬੇ ਦੇ ਅੰਗ੍ਰੇਜੀ ਮੀਡਿਮ ਦੇ ਸਰਕਾਰੀ ਮਾਡਲ ਸੰਸਕ੍ਰਿਤਮ ਸੀਨੀਅਰ ਸੈਕੰਡਰੀ ਸਕੂਲਾਂ ਲਈ 260 ਪੀਜੀਟੀ ਅਧਿਆਪਕਾਂ ਦੀ ਚੋਣ ਕਰਕੇ 6 ਜੁਲਾਈ, 2021 ਤਕ ਜੁਆਇੰਨ ਕਰਨ ਦੇ ਆਦੇਸ਼ ਦਿੱਤੇ ਹਨ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇੰਨ੍ਹਾਂ ਵਿਚ ਪੀਜੀਟੀ ਬਾਓਲਾਜੀ ਦੇ 9, ਕੰਪਿਊਟਰ ਸਾਇੰਸ ਦੇ 17, ਅੰਗ੍ਰੇਜੀ ਦੇ 76, ਹਿੰਦੀ ਦੇ 68 ਅਤੇ ਗਣਿਤ ਦੇ 90 ਪੀਜੀਟੀ ਅਧਿਆਪਕ ਸ਼ਾਮਿਲ ਹਨ।
*****
ਚੰਡੀਗੜ੍ਹ, 3 ਜੁਲਾਈ – ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਐਵਾਰਡ ਜੇਤੂ ਖਿਡਾਰੀਆਂ ਲਈ ਕੀਤੀ ਗਈ ਐਲਾਨਾਂ ਦਾ ਫਾਇਦਾ ਉਨ੍ਹਾਂ ਨੇ ਮਿਲਣਾ ਸ਼ੁਰੂ ਹੋ ਗਿਆ ਹੈ। ਐਲਾਨ ਦੇ ਤਹਿਤ ਖਿਡਾਰੀਆਂ ਦੇ ਖਾਤਿਆਂ ਵਿਚ ਵਧਾਈ ਗਈ ਰਕਮ ਖਿਡਾਰੀਆਂ ਤਕ ਪਹੁੰਚਾਈ ਗਈ ਹੈ।
ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਅੱਜ ਲੋਕਾਂ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੁਸ਼ਾਸਨ ਦਿਵਸ ਦੇ ਮੌਕੇ ‘ਤੇ ਅਰਜੁਨ, ਦੋ੍ਰਣਾਚਾਰਿਆ, ਭੀਮ ਤੇ ਧਿਆਨ ਚੰਦ ਐਵਾਡੀਆਂ ਦੇ ਮਹੀਨੇ ਵਾਰ ਭੱਤਿਆਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਜਿਸ ਅਨੁਸਾਰ ਸੂਬੇ ਵਿਚ 104 ਐਵਾਡੀਆਂ ਨੂੰ 20,000 ਰੁਪਏ ਅਤੇ 130 ਐਵਾਡੀਆਂ ਨੂੰ 5,000 ਰੁਪਏ ਪ੍ਰਤੀ ਮਹੀਨਾ ਸਨਮਾਨ ਰਕਮ ਦਿੱਤੀ ਜਾਣੀ ਸੀ, ਜੋ ਹੁਣ ਉਨ੍ਹਾਂ ਦੇ ਖਾਤਿਆਂ ਵਿਚ ਪੁੱਜਣੀ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਵਾਉਂਦੇ ਹੋਏ ਖੇਡ ਰਾਜ ਮੰਤਰੀ ਨੇ ਦਸਿਆ ਕਿ ਅਜਰੁਨ, ਦੋ੍ਰਣਾਚਾਰੀਆ ਤੇ ਧਿਆਨ ਚੰਦ ਐਵਾਰਡੀ ਜੇਤੂਆਂ ਨੂੰ ਹੁਣ 5,000 ਰੁਪਏ ਦੀ ਥਾਂ ਪ੍ਰਤੀ ਮਹੀਨਾ 20,000-20,000 ਰੁਪਏ ਦੀ ਸਨਮਾਨ ਰਕਮ ਦਿੱਤੀ ਗਈ ਹੈ। ਉੱਥੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਤੇਨਜਿੰਗ ਨੋਗਰ ਬਹਾਦੁਰੀ ਪੁਰਸਕਾਰ ਦੇ ਜੇਤੂਆਂ ਨੂੰ ਵੀ 20,000 ਰੁਪਏ ਦਾ ਬਹਾਦੁਰੀ ਸਨਮਾਨ ਦਿੱਤਾ ਗਿਆ ਹੈ। ਇਹੀ ਨਹੀਂ ਭੀਮ ਐਵਾਰਡੀ ਜੇਤੂਆਂ ਦਾ ਵੀ ਮੁੱਖ ਮੰਤਰੀ ਨੇ ਮਾਨ ਵੱਧਾਇਆ ਹੈ। ਉਨ੍ਹਾਂ ਨੂੰ ਸਿਰਫ ਪੁਰਸਕਾਰ ਦੇ ਸਮੇਂ 5 ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਸੀ, ਹੁਣ ਉਨ੍ਹਾਂ ਨੂੰ ਪ੍ਰਤੀ ਮਹੀਨੇ 5,000 ਰੁਪਏ ਭੀਮ ਭੱਤਾ ਦਿੱਤਾ ਜਾ ਰਿਹਾ ਹੈ।
ਖੇਡ ਸੂਬੇ ਮੰਤਰੀ ਨੇ ਦਸਿਆ ਸੂਬੇ ਵਿਚ ਅਰਜੁਨ ਐਵਾਰਡ ਦਾ ਸਨਮਾਨ 80 ਖਿਡਾਰੀਆਂ ਨੂੰ ਮਿਲਿਆ ਹੈ, ਜਦੋਂ ਕਿ ਦੋ੍ਰਣਾਚਾਰਿਆ ਐਵਾਰਡ ਦਾ ਸਨਮਾਨ 15 ਕੋਚਾਂ ਨੂੰ ਮਿਲਿਆ ਹੈ। ਇਸ ਤਰ੍ਹਾਂ, ਧਿਆਨ ਚੰਦ ਐਵਾਰਡ ਨਾਲ 9 ਖਿਡਾਰੀ ਸਨਮਾਨਿਤ ਕੀਤੇ ਗਏ ਹਨ। ਸੂਬੇ ਦੇ 3 ਖਿਡਾਰੀਆਂ ਨੂੰ ਬਹਾਦੁਰੀ ਪੁਰਸਕਾਰ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਭੀਮ ਐਵਾਰਡ ਨਾਲ ਸਨਮਾਨਿਤ ਸੱਭ ਤੋਂ ਵੱਧ 130 ਖਿਡਾਰੀ ਹਨ, ਜਿੰਨ੍ਹਾਂ ਨੇ ਸੂਬਾ ਸਰਕਾਰ ਨੇ ਪਹਿਲੀ ਵਾਰ ਨਵਾਂ ਤੋਹਫਾ ਦਿੱ
****
ਚੰਡੀਗੜ੍ਹ, 3 ਜੁਲਾਈ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਏ.ਐਸ ਅਤੇ ਦੋ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਮਹੇਂਦਰਗੜ੍ਹ ਦੀ ਉਪ ਮੰਡਲ ਅਧਿਕਾਰੀ (ਸਿਵਲ) ਸਲੋਨੀ ਸ਼ਰਮਾ ਨੂੰ ਨੂੰਹ ਦਾ ਉਪ-ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।
ਤਬਾਦਲਾ ਕੀਤੇ ਗਏ ਐਚ.ਸੀ.ਐਸ. ਅਧਿਕਾਰੀਆਂ ਵਿਚ ਨੂੰਹ ਦੇ ਉਪ-ਮੰਡਲ ਅਧਿਕਾਰੀ (ਸਿਵਲ) ਸੰਜੀਵ ਕੁਮਾਰ ਨੂੰ ਨਗਰ ਨਿਗਮ, ਗੁਰੂਗ੍ਰਾਮ ਦਾ ਸੰਯੁਕਤ ਕਮਿਸ਼ਨਰ ਲਗਾਇਆ ਹੈ।
ਕਨੀਨਾ ਦੇ ਉਪ-ਮੰਡਲ ਅਧਿਕਾਰੀ (ਸਿਵਲ) ਦਿਨੇਸ਼ ਨੂੰ ਮਹੇਂਦਰਗੜ੍ਹ ਦਾ ਉਪ-ਮੰਡਲ ਅਧਿਕਾਰੀ (ਸਿਵਲ) ਅਤੇ ਕਨੀਨਾ ਦਾ ਉਪ-ਮੰਡਲ ਅਧਿਕਾਰੀ (ਸਿਵਲ) ਲਗਾਇਆ ਹੈ।
******
ਚੰਡੀਗੜ੍ਹ, 3 ਜੁਲਾਈ – ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਆਮ ਦੁਗੱਣੀ ਕਰਨ ਦੀ ਦਿਸ਼ਾ ਵਿਚ ਇਕ ਹੋਰ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਕਿਸਾਨਾਂ ਨੂੰ ਖਰੀਫ ਪਿਆਜ ਦੀ ਖੇਤੀ ਲਈ 8,000 ਰੁਪਏ ਪ੍ਰਤੀ ਏਕੜ ਗ੍ਰਾਂਟ ਰਕਮ ਦੇਣ ਦੀ ਪਹਿਲ ਕੀਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬਾ ਸਰਕਾਰ ਨੇ ਏਕਿਕ੍ਰਿਤ ਬਾਗਵਾਨੀ ਵਿਕਾਸ ਮਿਸ਼ਨ ਦੇ ਤਹਿਤ ਖਰੀਫ ਪਿਆਜ ਦੀ ਖੇਤੀ ਅਪਨਾਉਣ ਵਾਲੇ ਕਿਸਾਨਾਂ ਨੂੰ ਜੋ ਗ੍ਰਾਂਟ ਰਕਮ ਦਿੱਤੀ ਜਾਵੇਗੀ, ਉਹ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਾਵੇਗੀ। ਕਿਸੇ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤਕ ਇਸ ਗ੍ਰਾਂਟ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਹਿਦਾਇਤ ਦਿੰਦੇ ਹੋਏ ਕਿਹਾ ਕਿ ਸਰਕਾਰ ਦੀ ਉਪਰੋਕਤ ਯੋਜਨਾ ਦਾ ਲਾਭ ਲੈਣ ਦੇ ਇਛੁੱਕ ਕਿਸਾਨ ਨੂੰ HORTNET ਪੋਟਰਲ ‘ਤੇ ਖੇਤੀ ਦੇ ਖੇਤਰ ਨੂੰ ਦਰਜ ਕਰਦੇ ਹੋਏ ਆਪਣਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ, ਸਾਰੇ ਸਬੰਧਤ ਦਸਤਾਵੇਜ ਆਪਣੇ ਜਿਲੇ ਦੇ ਜਿਲਾ ਬਾਗਵਾਨੀ ਅਧਿਕਾਰੀ ਦੇ ਦਫਤਰ ਵਿਚ ਜਮ੍ਹਾਂ ਕਰਵਾਉਣਗੇ ਹੋਣਗੇ।