ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੁਰਾਤੱਤਵ ਅਤੇ ਅਜਾਇਬ ਘਰ ਦੇ ਅਧਿਕਾਰੀਆਂ ਨੂੰ ਗਾਂਧੀ ਮੈਮੋਰਿਅਲ ਹਾਲ, ਕਰਨਾਲ ਦੇ ਸੁੰਦਰ ਕਰਨ ਲਈ ਵਿਆਪਕ ਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ



ਚੰਡੀਗੜ੍ਹ, 2 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੁਰਾਤੱਤਵ ਅਤੇ ਅਜਾਇਬ ਘਰ ਦੇ ਅਧਿਕਾਰੀਆਂ ਨੂੰ ਗਾਂਧੀ ਮੈਮੋਰਿਅਲ ਹਾਲ, ਕਰਨਾਲ ਦੇ ਸੁੰਦਰ ਕਰਨ ਲਈ ਵਿਆਪਕ ਯੋਜਨਾ ਬਨਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਅੱਜ ਇੱਥੇ ਇਸ ਸਬੰਧ ਵਿਚ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਅਤੇ ਕਰਨਾਲ ਸਮਾਰਟ ਸਿਟੀ ਪਰਿਯੋਜਨਾ ਨਾਲ ਜੁੜੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸੂਬੇ ਦੇ ਪੁਰਾਤੱਤਵ ਅਤੇ ਅਜਾਇਬ ਘਰ ਰਾਜ ਮੰਤਰੀ ਸ੍ਰੀ ਅਨੁਪ ਧਾਨਕ ਵੀ ਮੀਟਿੰਗ ਵਿਚ ਮੌਜੂਦ ਸਨ।

ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਗਾਂਧੀ ਮੈਕੋਰਿਅਲ ਹਾਲ ਨੂੰ ਸੁੰਦਰ ਬਨਾਉਣ ਲਈ ਕਰਨਾਲ ਦੇ ਇਤਹਾਸ ‘ਤੇ ਅਧਾਰਿਤ ਥੀਮ ‘ਤੇ ਕੀਤਾ ਜਾਵੇ ਤਾਂ ਜੋ ਨਾਗਰਿਕਾਂ ਨੂੰ ਕਰਨਾਲ ਦੇ ਗੌਰਵਸ਼ਾਲੀ ਇਤਿਹਾਸ ਦੇ ਸਬੰਧ ਵਿਚ ਵਿਸਥਾਰ ਜਾਣਕਾਰੀ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਕਰਨਾਲ ਮਹਾਰਾਜਾ ਕਰਣ ਦੀ ਨਗਰੀ ਹੈ। ਅਜਿਹੇ ਵਿਚ ਥੀਮ ਮਹਾਭਾਰਤ ਸਮੇਂ ਦਾ ਇਤਿਹਾਸ ਦੀ ਜਾਣਕਾਰੀ ਦਰਸ਼ਾਉਣ ਵਾਲੀ ਹੋਵੇਗੀ ਤਾਂ ਹੋਰ ਵੱਧ ਲੋਕ ਆਕਰਸ਼ਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਕਰਨਾਲ ਤੇ ਇਸ ਦੇ ਆਲੇ-ਦੁਆਲੇ ਦੇ 134 ਅਜਿਹੇ ਮਹਾਭਾਰਤ ਦੇ ਸਮੇਂ ਦੇ ਯਥਾਨ ਹਨ, ਜਿਨ੍ਹਾਂ ਦੀ ਜਾਣਕਾਰੀ ਮੈਮੋਰਿਅਲ ਹਾਲ ਵਿਚ ਜਰੂਰ ਹੋਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਇਸ ਦੇ ਲਈ ਜਰੂਰਤ ਪਵੇ ਤਾਂ ਆਲੇ-ਦੁਆਲੇ ਦੇ ਸਥਾਨਾਂ ਨੂੰ ਅਧਿਗ੍ਰਹਿਤ ਕਰਨ ਦੇ ਲਈਵ ੀ ਕਾਰਜ ਯੋਜਨਾ ਨੂੰ ਅਮਲ ਵਿਚ ਲਿਆਉਣ। ਸਮਾਰਟ ਸਿਟੀ ਕਰਨਾਲ ਦੇ ਅਧਿਕਾਰੀਆਂ ਵੱਲੋਂ ਇਸ ਮੌਕੇ ‘ਤੇ ਪ੍ਰੈਜੇਂਟੇਸ਼ਨ ਰਾਹੀਂ ਯੋਜਨਾ ਦੇ ਬਾਰੇ ਵਿਚ ਵਿਸਥਾਰ ਨਾਲ ਦਸਿਆ ਗਿਆ।

ਇਸ ਮੌਕੇ ‘ਤੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਦੇ ਪ੍ਰਧਾਨ ਸਕੱਤਰ ਆਸ਼ੋਕ ਖੇਮਕਾ, ਮੁੱਖ ਮੰਤਰੀ ਦੀ ਉਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਪੁਰਾਤੱਤਵ ਵਿਭਾਗ ਦੇ ਨਿਦੇਸ਼ਕ ਮਹਾਬੀਰ ਸਿਘ, ਨਿਗਮ ਕਮਿਸ਼ਨਰ ਕਰਨਾਲ ਡਾ. ਮਨੋਜ ਕੁਮਾਰ ਤੋਂ ਇਲਾਵਾ ਕਰਨਾਲ ਸਮਾਰਟ ਸਿਟੀ ਪਰਿਯੋਜਨਾ ਅਤੇ ਪੁਰਾਤੱਤਵ ਵਿਭਾਗ ਦੇ ਕਈ ਅਧਿਕਾਰੀ ਮੌਜੂਦ ਸਨ।

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਨੇ ਅੰਬਾਲਾ ਵਿਚ 113 ਕੱਚੇ ਸਫਾਈ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖੇ ਜਾਣ ਵਾਲੇ ਮੰਜੂਰੀ ਪ੍ਰਮਾਣ ਪੱਤਰ ਦਿੱਤੇ

ਸੂਬੇ ਵਿਚ ਹੁਣ ਤਕ ਲਗਭਗ 2800 ਕੱਚੇ ਸਫਾਈ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖਿਆ ਗਿਆ – ਅਨਿਲ ਵਿਜ

ਚੰਡੀਗੜ੍ਹ, 2 ਜੁਲਾਈ – ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਨੇ ਕੱਚੇ ਸਫਾਈ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖਣ ਦਾ ਵਾਇਦਾ ਕੀਤਾ ਹੋਇਆ ਹੈ ਅਤੇ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਪੂਰੇ ਸੂਬੇ ਵਿਚ ਹੁਣ ਤਕ ਲਗਭਗ 2800 ਕੱਚੇ ਸਫਾਈ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖਿਆ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਕਰਮਚਾਰੀਆਂ ਦੇ ਦਸਤਾਵੇਜ ਪੂਰੇ ਹੁੰਦੇ ਜਾਣਗੇ, ਉਂਦਾ-ਉਦਾ ਨਿਰਧਾਰਤ ਮਾਪਦੰਡਾਂ ਦੇ ਤਹਿਤ ਇੰਨ੍ਹਾਂ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖਿਆ ਜਾਵੇਗਾ।

ਉਨ੍ਹਾਂ ਨੇ ਇਹ ਗਲ ਅੱਜ ਅੰਬਾਲਾ ਵਿਚ 113 ਕੱਚੇ ਸਫਾਈ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖੇ ਜਾਣ ਵਾਲੇ ਮੰਜੂਰੀ ਪ੍ਰਮਾਣ ਪੱਤਰ ਵੰਡ ਕਰਨ ਬਾਅਦ ਕਹੀ। ਉਨ੍ਹਾਂ ਨੇ ਇੰਨ੍ਹਾਂ ਸਾਰੇ ਸਫਾਈ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਨਗਰ ਪਰਿਸ਼ਦ, ਅੰਬਾਲਾ ਕੈਂਟ ਦੇ ਤਹਿਤ 42 ਕੱਚੇ ਸਫਾਈ ਕਰਮਚਾਰੀਆਂ ਨੂੰ ਮਾਰਚ-2021 ਵਿਚ ਪੇ-ਰੋਲ ‘ਤੇ ਰੱਖਿਆ ਗਿਆ ਸੀ।

ਪੇ-ਰੋਲ ‘ਤੇ ਰੱਖੇ ਗਏ ਸਾਰੇ ਕਰਮਚਾਰੀਆਂ ਨੂੰ ਪੀਐਫ ਸਮੇਤ 16,150 ਰੁਪਏ ਦੇ ਤਨਖਾਹ ਦੇ ਨਾਲ-ਨਾਲ ਹੋਰ ਕਰਮਚਾਰੀਆਂ ਦੀ ਤਰ੍ਹਾ ਛੁੱਟੀ ਵੀ ਮਿਲ ਸਕੇਗੀ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਝਾੜੂ ਭੱਤੇ ਵਜੋ 1000 ਰੁਪਏ ਦੀ ਰਕਮ ਤੇ ਹੋਰ ਸਹੂਲਤਾਂ ਵੀ ਮਿਲ ਪਾਉਣਗੀਆਂ।

ਸਫਾਈ ਕਰਮਚਾਰੀਆਂ ਨੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦਾ ਕੀਤਾ ਧੰਨਵਾਦ

ਇੰਨ੍ਹਾਂ ਸਾਰੇ ਸਫਾਈ ਕਰਮਚਾਰੀਆਂ ਨੇ ਉਨ੍ਹਾਂ ਨੂੰ ਪੇ-ਰੋਲ ‘ਤੇ ਰੱਖੇ ਜਾਣ ਦੇ ਲਈ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਦਾ ਦਿਲ ਦੀ ਡੁੰਘਾਈ ਨਾਲ ਧੰਨਵਾਦ ਪ੍ਰਗਟਾਇਆ। ਇੰਨ੍ਹਾਂ ਰਮਚਾਰੀਆਂ ਨੇ ਦਸਿਆ ਕਿ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਜਦੋਂ ਇੰਨ੍ਹਾਂ ਵਿਭਾਗਾਂ ਨੂੰ ਦੇਖ ਰਹੇ ਹਨ ਉਦੋਂ ਤੋਂ ਵਿਭਾਗਾਂ ਵਿਚ ਪੂਰਾ ਬਦਲਾਅ ਆਇਆ ਹੈ। ਕਰਮਚਾਰੀਆਂ ਦੀ ਜੋ ਪੁਰਾਣੀਆਂ ਮੰਗਾਂ ਸਨ ਉਨ੍ਹਾਂ ਨੂੰ ਵੀ ਪੂਰਾ ਕਰਨ ਦਾ ਕੰਮ ਕੀਤਾਗਿਆ ਹੈ ਅਤੇ ਇਸੀ ਕੜੀ ਵਿਚ ਅੱਜ ਸਫਾਈ ਕਰਮਚਾਰੀਆਂ ਨੂੰ ਪੇ-ਰੋਲ ਦੀ ਸੌਗਾਤ ਮਿਲੀ ਹੈ। ਯੂਨੀਅਨ ਦੇ ਪ੍ਰਧਾਨ ਜੈਪਾਲ, ਉੱਪ-ਪ੍ਰਧਾਨ ਜਗਮਾਲ, ਸੰਗੀਤਾ, ਸੂਰਜ ਕੁਮਾਰ, ਹਰਬੰਸ ਲਾਲ ਨੇ 113 ਸਫਾਈ ਕਰਮਚਾਰੀਆਂ ਨੂੰ ਪੇ-ਰੋਲ ‘ਤੇ ਰੱਖਣ ਦੇ ਕਾਰਜ ਲਈ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਕਰਮਚਾਰੀਆਂ ਦੀ ਕਾਫੀ ਪੁਰਾਣੀ ਮੰਗ ਸੀ, ਜੋ ਅੱਜ ਪੂਰੀ ਹੋ ਗਈ ਹੈ।

ਪੇ-ਰੋਲ ‘ਤੇ ਰੱਖੇ ਸਫਾਈ ਕਰਮਚਾਰੀਆਂ ਵਿਚ ਦਰੋਪਤੀ, ਬਿੰਦਰੀ, ਨੰਦਾ, ਪੂਜਾ, ਦਿਆਵਤੀ, ਅੰਕਿਤ, ਕੁਲਦੀਪ, ਚਾਲਾ, ਮੰਗਤਰਾਮ, ਸੁਧੀਰ ਕੁਮਾਰ, ਬਸੰਤ, ਸੁਭਾਸ਼ ਚੰਦ, ਡੇਵਿਡ, ਅਸ਼ਵਨੀ, ਸਾਗਰ, ਦੀਪਕ, ਦਲੀਪ ਕੁਮਾਰ, ਕਮਲ, ਵਿਨੋਦ, ਰਾਜ ਕੁਮਾਰ, ਮੋਂਟੀ, ਸੁਨੀਲ ਕੁਮਾਰ, ਤਰੁਣ ਕੁਮਾਰ, ਅਰੁਣ, ਜੋਸ਼ੀ, ਬਿੱਲਾ, ਮਨੋਜ, ਰਿੰਕੂ, ਵਿਨੋਦ, ਹਰਬਿਲਾਸ, ਸਤਪਾਲ, ਭੂਸ਼ਣ, ਅਮਰਜੀਤ ਸਿੰਘ, ਵਿਸ਼ਾਲ, ਸਾਹਿਲ, ਅਮਿਤ, ਮੰਗਤਰਾਮ, ਤੇਜਪਾਲ, ਰਵੀ ਕੁਮਾਰ, ਦਿਨੇਸ਼, ਅਮਰ, ਨਰੰਗ ਸਿੰਘ, ਮਲਕੀਤ ਸਿੰਘ, ਗੁਲਸ਼ੇਰ ਸਿੰਘ, ਕਰਮ ਸਿੰਘ, ਦੀਦਾਰ ਸਿੰਘ, ਗੁਰਜੀਤ ਸਿੰਘ, ਰਾਕੇਸ਼, ਸਾਗਰ, ਪ੍ਰਮੋਦ, ਨੀਰਜ, ਸੰਜੀਵ, ਮਨੀਸ਼, ਰਾਜਬੀਰ, ਸੰਗੀਤਾ, ਰਾਜੇਂਦਰ, ਸੰਜੀਵ, ਕਪਿਲ, ਸੁਦੇਸ਼, ਤਰਸੇਮ ਲਾਲ, ਅੰਜੂ, ਪ੍ਰਮੋਦ, ਚੰਦਰ ਪ੍ਰਕਾਸ਼, ਸ਼ੈਂਟੀ, ਸੁਮਿਤ, ਰਮਨ, ਸੁਸ਼ੀਲ, ਰਾਜੇਂਦ, ਮੁਕੇਸ਼, ਪ੍ਰਵੀਨ, ਸੰਜੀਵ, ਕੁਲਦੀਪ, ਰਾਜੇਸ਼, ਅਮਿਤ, ਜਸਬੀਰ, ਸੋਨੂ, ਸਾਗਰ, ਰਾਜ ਕੁਮਾਰ, ਰਾਜੇਸ਼, ਕੁਲਦੀਪ, ਲਾਲਚੰਦ, ਅਮਿਤ ਕੁਮਾਰ, ਪ੍ਰਦੀਪ, ਰਵੀ, ਕਿਸ਼ਣ, ਕਮਲ, ਅਸ਼ੋਕ, ਬਲਵਿੰਦਰ, ਪ੍ਰਵੀਨ ਕੁਮਾਰ, ਪਾਰੂਲ, ਰੁਪਿੰਦਰ, ਕ੍ਰਿਸ਼ਣ, ਗੌਰਵ, ਸਚਿਨ, ਸੁਨੀਲ, ਸੁਨੀਤਾ, ਅਮਿਤ, ਵੇਦ ਪ੍ਰਕਾਸ਼, ਅਨੁ, ਵਿਪਿਨ, ਗੌਰਵ, ਬਲਜੀਤ, ਕਿਰਣ ਦੇਵੀ, ਸੰਜੈ, ਦੀਪਕ, ਗੋਲਡੀ ਕੁਮਾਰ, ਬਿੰਦੂ ਬਾਲਾ, ਰੋਹਿਤ, ਸੁਰਜੀਤ, ਅਸ਼ੋਕ ਕੁਮਾਰ, ਕ੍ਰਿਸ਼ਣ ਕੁਮਾਰ ਸ਼ਾਮਿਲ ਹਨ।

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ

ਚੰਡੀਗੜ੍ਹ, 2 ਜੁਲਾਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਸਥਿਤ ਆਪਣੇ ਦਫਤਰ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਕੈਰੋਲਿਨ ਰੋਵੇਟ ਦੇ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਯੂਕੇ ਦੇ ਆਪਸੀ ਸਬੰਧਾਂ ਅਤੇ ਵਿਕਾਸ ਮਾਡਲ ਵਜੋ ਉਭਰਦੇ ਹਰਿਆਣਾ ਨੂੰ ਮਜਬੂਤ ਕਰਨ ਦੇ ਲਈ ਵੱਖ-ਵੱਖ ਸੰਭਾਵਨਾਵਾਂ ‘ਤੇ ਚਰਚਾ ਕੀਤੀ।

ਡਿਪਟੀ ਸੀਐਮ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਹਰਿਆਣਾ ਦੀ ਏਅਰੋਸਪੇਸ ਡਿਫਂੈਸ ਪੋਲਿਸੀ ਅਤੇ ਈ-ਵਹੀਕਲ ਪੋਲਿਸੀ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਸਰਕਾਰ ਸੂਬੇ ਵਿਚ ਵਿਕਾਸ ਦੇ ਲਈ ਦੂਰਗਾਮੀ ਸੋਚ ਨੂੰ ਧਿਆਨ ਵਿਚ ਰੱਖ ਕੇ ਕਈ ਨੀਤੀਆਂ ਦਾ ਨਿਰਮਾਣ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਉਦੇਸ਼ ਸੂਬੇ ਦਾ ਇਕੋ ਵਰਗਾ ਵਿਕਾਸ ਯਕੀਨੀ ਕਰਨਾ ਹੈ, ਜਿਸ ਦੇ ਲਈ ਸਰਕਾਰ ਸ਼ਹਿਰੀ ਖੇਤਰਾਂ ਦੀ ਤਰ੍ਹਾ ਗ੍ਰਾਮੀਣ ਖੇਤਰਾਂ ਵਿਚ ਵੀ ਪ੍ਰਗਤੀ ਦੇ ਕਾਰਜ ਵਿਚ ਤੇਜੀ ਲਿਆ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਨਿਵੇਸ਼ ਕਰਨ ਵਾਲਿਆਂ ਦੇ ਲਈ ਰਾਜ ਸਰਕਾਰਵੱਲੋਂ ਜਮੀਨ ਖਰੀਦਣ ਤੋਂ ਲੈ ਕੇ ਹੋਰ ਬੁਨਿਆਦੀ ਢਾਂਚਾ ਖੜਾ ਕਰਨ ਤਕ ਕਈ ਸਬਸਿਡੀ ਦਿੱਤੀਆਂ ਜਾਂਦੀਆਂ ਹਨ। ਇਹ ਹੀ ਨਹੀਂ ਨਿਵੇਸ਼ਕਾਂ ਨੁੰ ਬਿਜਲੀ, ਸੰਪਤੀ ਟੈਕਸ ਤੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰਨ ਵਿਚ ਕਾਫੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਸੂਬਾ ਸਰਕਾਰ ਉਦਯੋਗਾਂ ਦੇ ਲਈ ਹਰਿਆਣਾ ਨੂੰ ਇਕ ਨਿਵੇਸ਼ ਡੇਸਟੀਨੇਸ਼ਨ ਬਨਾਉਣ ਦੇ ਲਈ ਪ੍ਰਤੀਬੱਧ ਹੈ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ੍ਰੀਮਤੀ ਕੈਰੋਲਿਨਾ ਰੋਵੇਟ ਨੂੰ ਇਹ ਵੀ ਦਸਿਆ ਕਿ ਰਾਜ ਸਰਕਾਰ ਸੂਬੇ ਵਿਚ ਪੁਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ‘ਤੇ ਕਈ ਪਰਿਯੋਜਨਾਵਾਂ ਜਿਵੇਂ ਫਲਾਇੰਗ ਟ੍ਰੇਨਿੰਗ ਸਕੂਲ ਆਦਿ ਸ਼ੁਰੂ ਕਰ ਰਹੀ ਹੈ। ਸੂਬਾ ਪਹਿਲਾਂ ਤੋਂ ਹੀ ਆਟੋਮੋਬਿਾਇਲ ਨਿਰਮਾਣ ਦੇ ਖੇਤਰ ਵਿਚ ਮੋਹਰੀ ਹੈ ਅਤੇ ਹੁਣ ਇੰਨ੍ਹਾਂ ਪ੍ਰਗਤੀਸ਼ੀਲ ਨੀਤੀਆਂ ਦੇ ਨਾਲ ਹੋਰ ਖੇਤਰਾਂ ਵਿਚ ਵੀ ਮੋਹਰੀ ਬਨਣ ਦੇ ਵੱਲ ਵੱਧ ਰਿਹਾ ਹੈ।

ਸ੍ਰੀਮਤੀ ਕੈਰੋਲਿਨਾਂ ਰੋਵੇਟ ਨੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨਾਲ ਚਰਚਾ ਕਰਦੇ ਹੋਏ ਈ-ਵਹੀਕਲ ਪੋਲਿਸੀ ਵਰਗੀ ਰਾਜ ਦੀ ਆਗਾਮੀ ਪੋਲਿਸੀ ਤੇ ਪਰਿਯੋਜਨਾਵਾਂ ਵਿਚ ਵਿਆਪਕ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਦੇ ਭਵਿੱਖ ਵਾਦੀ ਦ੍ਰਿਸ਼ਟੀਕੋਣ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਰਾਜ ਸਰਕਾਰ ਦੀ ਵੱਖ-ਵੱਖ ਉਦਯੋਗਿਕ ਨੀਤੀਆਂ ਦੀ ਸ਼ਲਾਘਾ ਕੀਤੀ।

ਰਾਜ ਦੇ ਲਈ ਬਿਜਲੀ ਦੇ ਖੇਤਰ ਵਿਚ ਇਕ ਜੁਲਾਈ ਦਾ ਅਹਿਮ ਦਿਨ ਰਿਹਾ ਹੈ – ਬਿਜਲੀ ਮੰਤਰੀ

ਚੰਡੀਗੜ੍ਹ, 2 ਜੁਲਾਈ – ਹਰਿਆਣਾ ਵਿਚ ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਰਾਜ ਦੇ ਲਈ ਬਿਜਲੀ ਦੇ ਖੇਤਰ ਵਿਚ ਇਕ ਜੁਲਾਈ ਦਾ ਅਹਿਮ ਦਿਨ ਰਿਹਾ ਹੈ। ਇਸ ਦਿਨ ਰਾਜ ਦੇ ਗਠਨ ਦੇ ਬਾਅਦ ਤੋਂ ਹੁਣ ਤਕ ਸੱਭ ਤੋਂ ਵੱਧ ਬਿਜਲੀ ਦੀ ਖਪਤ ਅਤੇ ਜਿਆਦਾ ਲੋਡ ਦਰਜ ਕੀਤਾ ਗਿਆ ਹੈ।

ਬਿਜਲੀ ਮੰਤਰੀ ਨੇ ਦਸਿਆ ਕਿ ਹਰਿਆਣਾ ਦੇ ਗਠਨ ਦੇ ਬਾਅਦ ਤੋਂ ਪਹਿਲੀ ਵਾਰ ਰਾਜ ਵਿਚ 2576.88 ਐਨਯੂ (ਲੱਖ ਯੂਨਿਟ) ਰਿਕਾਰਡ ਬਿਜਲੀ ਦੀ ਖਪਤ ਹੋਈ ਹੈ, ਜਦੋਂ ਕਿ 11732 ਮੈਗਾਵਾਟ ਦਾ ਲੋਡ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਦੀ ਤੁਲਣਾ ਵਿਚ ਇਸ ਸਲਾ ਗੁਰੂਗ੍ਰਾਮ ਵਿਚ ਬਿਜਲੀ ਦੀ ਮੰਗ ਵਿਚ 34 ਫੀਸਦੀ ਦਾ ਇਜਾਫਾ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਸਾਲ ਗੁਰੂਗ੍ਰਾਮ ਵਿਚ ਵੱਧ ਤੋਂ ਵੱਧ ਮੰਗ 1147 ਮੇਗਾਵਾਟ ਸੀ, ਜੋ ਕਿ ਕੁੱਲ 1534 ਮੇਗਾਵਾਟ ਸੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਬਿਜਲੀ ਦੀ ਕੋਈ ਕਟੌਤੀ ਨਹੀਂ ਹੈ ਅਤੇ ਬਿਨ੍ਹਾਂ ਕਿਸੇ ਰੁਕਾਵਟ ਦੇ ਨਿਰਧਾਰਤ ਸਮੇਂ ਦੇ ਅਨੁਸਾਰ ਲੋਕਾਂ ਨੂੰ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਕਾਫੀ ਬਿਜਲੀ ਨਹੀਂ ਹੋਣ ਦੇ ਕਾਰਨ ਉਦਯੋਗਾਂ ਵਿਚ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਅਤੇ ਬਿਜਲੀ ਦੀ ਕਮੀ ਦੀ ਵਜ੍ਹਾ ਨਾਲ ਉੱਥੇ ਸਰਕਾਰੀ ਦਫਤਰਾਂ ਦਾ ਸਮੇਂ 8 ਤੋਂ 2 ਵਜੇ ਤਕ ਕਰ ਦਿੱਤਾ ਗਿਆ ਹੈ। ਜਦੋਂ ਕਿ ਹਰਿਆਣਾ ਵਿਚ ਅਜਿਹੀ ਕੋਈ ਸਮਸਿਆ ਨਹੀਂ ਹੈ। ਕਿਉਂਕਿ ਅਸੀਂ ਇਸਦੀ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਹਨ।

ਸ੍ਰੀ ਸਿੰਘ ਨੇ ਕਿਹਾ ਕਿ ਰਾਜ ਦੇ ਅਧਿਕਾਰੀਆਂ ਦੇ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ। ਇਸ ਵਿਚ ਝੋਨਾ ਸੀਜਨ ਦੌਰਾਨ ਚੌਕਸ ਰਹਿਣ ਅਤੇ ਜਨਤਾ ਤੇ ਕਿਸਾਨਾਂ ਨੂੰ ਬਿਨ੍ਹਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਬਿਜਲੀ ਦੀ ਸੁਚਾਰੂ ਉਪਲਬਧਤਾ ਲਈ ਵੰਡ ਪ੍ਰਣਾਲੀ ‘ਤੇ ਮੌਜੂਦ ਰਹਿਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਬਾਵਜੂਦ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਸ ਦੇ ਲਈ ਸ਼ਲਾਘਾ ਦੇ ਪਾਤਰ ਹਨ ਕਿ ਉਹ ਬਹੁਤ ਲਗਨ ਨਾਲ ਆਪਣੇ ਕੰਮਾਂ ਨੂੰ ਪੂਰਾ ਕਰਦੇ ਹਨ।

 ਚੰਡੀਗੜ੍ਹ, 2 ਜੁਲਾਈ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਹੇਂਦਰਗੜ੍ਹ ਜਿਲ੍ਹਾ ਦੇ ਨਾਂਗਲ ਚੌਧਰੀ ਵਿਚ ਪ੍ਰਸਤਾਵਿਤ ਉੱਤਰ ਭਾਰਤ ਦੇ ਵੱਡੇ ਇੰਟੀਗੇ੍ਰਟਿਡ ਮਲਟੀ ਮਾਡਲ ਲਾਜਿਸਟਿਕ ਹੱਬ ਦਾ ਜਲਦੀ ਤੋਂ ਜਲਦੀ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇ, ਇਸ ਦੇ ਲਈ ਜੋ ਵੀ ਰਸਮੀ ਕਾਰਵਾਈਆਂ ਬਾਕੀ ਹਨ, ਉਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾਵੇ।

ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਉਦਯੋਗ ਅਤੇ ਵਪਾਰ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਅੱਜ ਇਸ ਲਾਜਿਸਟਿਕ ਹੱਬ ਦੇ ਨਿਰਮਾਣ ਕੰਮਾਂ ਨਾਲ ਸਬੰਧਿਤ ਬਿਜਲੀ ਵਿਭਾਗ, ਜਨਸਿਹਤ ਅਤੇ ਇੰਜੀਨੀਅਰਿੰਗ ਵਿਭਾਗ, ਸਿੰਚਾਈ ਅਤੇ ਜਲ ਸੰਸਾਧਨ ਵਿਭਾਗ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਤੋਂ ਇਲਾਵਾ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਆਲਾ ਅਧਿਕਾਰੀਆਂ ਦੇ ਨਾਲ ਹੱਬ ਦੀ ਤਿਆਰੀਆਂ ਦੀ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਉਕਤ ਸਾਰੇ ਵਿਭਾਗਾਂ ਦੇ ਪ੍ਰਸਤਾਵਿਤ ਨਿਰਮਾਣ ਕਾਰਜ ਦਾ ਨਕਸ਼ੇ ਰਾਹੀਂ ਸੰਖੇਪ ਜਾਣਕਾਰੀ ਲਈ ਅਤੇ ਬਾਰੀਕੀ ਨਾਲ ਅਧਿਐਨ ਕਰਨ ਦੇ ਬਾਅਦ ਅਧਿਕਾਰੀਆਂ ਨੂੰ ਟਾਇਮ ਲਾਇਨ ਦਿੰਦੇ ਹੋਏ ਨਿਰਧਾਰਤ ਸਮੇਂ ਵਿਚ ਸਾਰੇ ਰਸਮੀ ਕਾਰਵਾਈਆਂ ਪੂਰੀਆਂ ਕਰ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਉਦਯੋਗ ਅਤੇ ਵਪਾਰ ਵਿਭਾਗ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਪਿਛੜੇ ਖੇਤਰਾਂ ਵਿਚ ਨਵੇਂ ਉਦਯੋਗ ਲਗਾਉਣ ਨੂੰ ਪ੍ਰਾਥਮਿਕਤਾ ਦੇਣ ਨਾ ਕਿ ਪਾਰੰਪਰਿਕ ਰੂਪ ਨਾਲ ਪਹਿਲਾਂ ਹੀ ਵਿਕਸਿਤ ਉਦਯੋਗਿਕ ਖੇਤਰਾਂ ਵਿਚ।

ਸ੍ਰੀ ਦੁਸ਼ਯੰਤ ਚੌਟਾਲਾ ਨੇ ਸਮੀਖਿਆ ਮੀਟਿੰਗ ਦੇ ਬਾਅਦ ਦਸਿਆ ਕਿ ਨਾਂਗਲ ਚੌਧਰੀ ਵਿਚ ਇਸ ਇੰਟੀਗ੍ਰੇਟਿਡ ਮਲਟੀ ਮਾਡਲ ਲਾਜਿਸਟਿਕ ਹੱਬ ਦੇ ਖੁਲਣ ਨਾਲ ਦੱਖਣੀ ਹਰਿਆਣਾ ਵਿਚ ਪਹਿਲੀ ਵਾਰ ਮਲਟੀਨੈਸ਼ਨਲ ਕੰਪਨੀਆਂ ਦਾ ਆਗਮਨ ਹੋਵੇਗਾ ਅਤੇ ਮਹੇਂਦਰਗੜ੍ਹ ਜਿਲ੍ਹਾ ਦੇ ਲਈ ਮਾਲ ਦਾ ਹਿੱਸਾ ਵੀ ਵਧੇਗਾ। ਇਹ ਹੱਬ ਖੇਤਰ ਦੇ ਚਹੁੰਮੁਖੀ ਵਿਕਾਸ ਅਤੇ ਰੁਜਗਾਰ ਦੇ ਲਈ ਮੀਲ ਦਾ ਪੱਧਰ ਸਾਬਤ ਹੋਵੇਗਾ।

ਉਨ੍ਹਾਂ ਨੇ ਦਸਿਆ ਕਿ ਇਸ ਲਾਜਿਸਟਿਕ ਹੱਬ ਨੂੰ ਦਿੱਲੀ-ਮੁੰਬਈ ਇੰਡੀਕੇਟਿਡ ਰੇਲ ਫ੍ਰੇਟ ਕਾਰੀਡੋਰ ਦਾ ਵੀ ਲਾਭ ਮਿਲੇਗਾ। ਕੰਪਨੀਆਂ ਦੇ ਲਈ ਕੱਚਾ ਮਾਲ ਲਿਆਉਣ ਅਤੇ ਤਿਆਰ ਮਾਲ ਲੈ ਜਾਣ ਵਿਚ ਕਾਰੀਡੋਰ ਅਹਿਮ ਭੁਮਿਕਾ ਨਿਭਾਏਗਾ। ਦਿੱਲੀ-ਮੁੰਬਈ ਦੇ ਵਿਚ ਕੰਟੇਨਰ ਰਾਹੀਂ ਲਿਆਉਣ ਜਾਂ ਲੈ ਜਾਣ ਵਾਲੇ ਸਮਾਨ ਨੂੰ ਇੱਥੇ ਉਤਾਰਿਆ ਜਾ ਚੜਾਇਆ ਜਾ ਸਕੇਗਾ।

ਇਸ ਮੌਕੇ ‘ਤੇ ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀਕੇ ਦਾਸ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਜਨਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ, ਵਨ ਅਤੇ ਜੰਗਲੀ ਜੀਵ ਵਿਭਾਗ ਦੀ ਪ੍ਰਧਾਨ ਸਕੱਤਰ ਜੀ. ਅਨੁਪਮਾ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ ਅਨੁਰਾਗ ਅਗਰਵਾਲ, ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਵਿਜਯੇਂਦਰ ਕੁਮਾਰ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਦੇ ਪ੍ਰਬੰਧ ਨਿਦੇਸ਼ਲ ਟੀਐਲ ਸਤਿਆਪ੍ਰਕਾਸ਼ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 ਵਾਲੰਟਿਅਰਸ ਨੂੰ ਪਲੇਟਫਾਰਮ ਦੇਵੇਗੀ ਸਰਕਾਰ – ਮਨੋਹਰ ਲਾਲ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜਰੂਰੀ ਵਿਵਸਥਾਵਾਂ ਪੂਰੀਆਂ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 2 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੁਆਰਥਹੀਣ ਭਾਵ ਨਾਲ ਸਮਾਜ ਸੇਵਾ ਕਰਨ ਦੇ ਇਛੁੱਕ ਲੋਕਾਂ ਲਈ ਸਰਕਾਰੀ ਪੱਧਰ ‘ਤੇ ਪਲੇਟਫਾਰਮ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦਾ ਸਹਿਯੋਗ ਲੈ ਕੇ ਵਿਵਸਥਾਵਾਂ ਵਿਚ ਹੋਰ ਸੁਧਾਰ ਲਿਆਇਆ ਜਾ ਸਕੇ। ਮੁੱਖ ਮੰਤਰੀ ਅੱਜ ਇੱਥੇ ਇਸ ਸਬੰਧ ਵਿਚ ਆਯੋਜਿਤ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਸਮਾਜ ਦੇ ਲਈ ਆਪਣੀ ਇੱਛਾ ਨਾਲ ਕੰਮ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਬਦਲੇ ਵਿਚ ਕਿਸੇ ਚੀਜ ਦੀ ਚਾਹ ਜਾਂ ਜਰੂਰਤ ਨਹੀਂ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਲੋਕਾਂ ਦੇ ਲਈ ਵਾਲੰਟਿਅਰ ਸੇਵਾ ਦੇਣ ਤਹਿਤ ਪਲੇਟਫਾਰਮ ਤਿਆਰ ਕਰਨ ਦੀ ਸਾਰੇ ਜਰੂਰੀ ਰਸਮੀ ਕਾਰਵਾਈਆਂ ਜਲਦੀ ਤੋਂ ਜਲਦੀ ਨਾਲ ਪੂਰੀਆਂ ਕਰਨ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਬਹੁਤੇ ਅਜਿਹੇ ਸੇਵਾਮੁਕਤ ਵਿਅਕਤੀ ਹਨ ਜੋ ਸਮਾਜ ਦੇ ਲਈ ਕੁੱਝ ਕਰਨਾ ਚਾਹੁੰਦੇ ਹਨ, ਇੰਨ੍ਹਾਂ ਦੇ ਤਜਰਬਿਆਂ ਦਾ ਲਾਭ ਚੁੱਕਦੇ ਹੋਏ ਕਾਰਜ ਯੋਜਨਾ ਤਿਆਰ ਕੀਤੀ ਜਾਣੀ ਬੇਹੱਦ ਜਰੂਰੀ ਹੈ। ਇਸ ਨਾਲ ਨਾ ਸਿਰਫ ਸਮਾਜ ਦਾ ਭਲਾ ਹੋਵੇਗਾ ਸਗੋ ਇੰਨ੍ਹਾਂ ਤਜਰਬੇਕਾਰ ਲੋਕਾਂ ਨੂੰ ਵੀ ਆਤਮਸੰਤੁਸ਼ਟੀ ਹੋਵੇਗੀ।

ਮੁੱਖ ਮੰਤਰੀ ਨੇ ਇਜਰਾਇਲ ਦੇ ਯੇਰੂਸ਼ਲਮ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਥੇ 5 ਹਜਾਰ ਤੋਂ ਵੱਧ ਲੋਕ ਐਂਬੂਬਾਇਕ ਸੇਵਾ ਨਾਲ ਜੁੜੇ ਹੋਏ ਹਨ। ਇਹ ਸਾਰੇ ਕਿਸੇ ਵੀ ਸਮੇਂ ਐਮਰਜੈਂਸੀ ਸੇਵਾਵਾਂ ਦੇਣ ਦੇ ਲਈ ਤਿਆਰ ਰਹਿੰਦੇ ਹਨ। ਜਿਵੇਂ ਹੀ ਇੰਨ੍ਹਾਂ ਦਾ ਮੋਬਾਇਲ ਵਜਦਾ ਹੈ ਤਾਂ ਇਹ ਜਲਦੀ ਦੁਰਘਟਨਾ ਸਥਾਨ ‘ਤੇ ਐਂਬੂਬਾਇਕ ਲੈ ਕੇ ਪਹੁੰਚ ਜਾਂਦੇ ਹਨ ਅਤੇ ਜਖਮੀਆਂ ਦੀ ਮਦਦ ਕਰਦੇ ਹਨ। ਉਸ ਵਿਚ ਉਨ੍ਹਾਂ ਨੂੰ ਪ੍ਰਾਥਮਿਕ ਉਪਚਾਰ ਦੇਣਾ ਅਤੇ ਹਸਪਤਾਲ ਪਹੁੰਚਣਾ ਆਦਿ ਸ਼ਾਮਿਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਸਮਰਪਣ ਭਾਵ ਨਾਲ ਸੇਵਾ ਕਰਨ ਵਾਲੇ ਲੋਕਾਂ ਦੇ ਲਈ ਇਸੀ ਤਰ੍ਹਾ ਨਾਲ ਮੰਚ ਪ੍ਰਦਾਨ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਸਬੰਧ ਵਿਚ ਜਲਦੀ ਤੋਂ ਜਲਦੀ ਜਰੂਰੀ ਯੋਜਨਾ ਦਾ ਖਾਕਾ ਤਿਆਰ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਦੁਰਗਾ ਸ਼ਕਤੀ ਐਪ ਅਤੇ ਡਾਇਲ 112 ਸਹੂਲਤਾਂ ਵੀ ਹਾਲਾਂਕਿ ਐਮਰਜੈਂਸੀ ਸਥਿਤੀ ਵਿਚ ਸਹਿਯੋਗ ਦੇ ਲਈ ਹੈ ਪਰ ਸਮਾਜ ਦਾ ਇਕ ਬਹੁਤ ਵੱਡਾ ਵਰਗ ਅਜਿਹਾ ਹੈ ਜੋ ਸਰਕਾਰੀ ਸੇਵਾ ਵਿਚ ਨਹੀਂ ਹੈ ਅਤੇ ਉਹ ਸਮਾਜ ਨੂੰ ਸੇਵਾ ਦੇਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿਚ ਇਹ ਭਾਵ ਜਗਨਾ ਚਾਹੀਦਾ ਹੈ ਕਿ ਮੈਂ ਸਮਾਜ ਨੂੰ ਕੀ ਦਵਾਂਗਾ।

ਮੀਟਿੰਗ ਵਿਚ ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ ਰਿਸੋਰਸ ਮੋਬਲਾਈਜੇਸ਼ਨ ਸਲਾਹਕਾਰ ਯੋਗੇਂਦਰ ਚੌਧਰੀ ਨੇ ਵਿਸਥਾਰ ਨਾਲ ਇਸ ਪੋ੍ਰਜੈਕਟ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਸੇਵਾ ਦੇ ਲਈ ਅੱਗੇ ਆਉਂਦੇ ਹੋਏ ਸੂਬੇ ਦੇ 89680 ਲੋਕਾਂ ਨੇ ਰਜਿਸਟ੍ਰੇਸ਼ਣ ਕਰਵਾਇਆ ਹੈ।

ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਵੀਐਸ ਕੁੰਡੂ, ਪ੍ਰਧਾਨ ਸਕੱਤਰ ਏਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।