ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ ਦੇ ਤੇਜੀ ਨਾਲ ਲਾਗੂ ਕਰਨ ਲਈ ਛੇ ਵਿਭਾਗਾਂ ਦੀ ਇਕ ਸੰਯੁਕਤ ਟੀਮ ਦਾ ਗਠਨ.
ਚੰਡੀਗੜ੍ਹ, 1 ਜੁਲਾਈ ( ) – ਹਰਿਆਣਾ ਵਿਚ ਸੱਭ ਤੋਂ ਗਰੀਬ ਪਰਿਵਾਰ ਦੇ ਆਰਥਕ ਉਥਾਨ ਦੇ ਉਦੇਸ਼ ਨਾਲ ਰਾਜ ਸਰਕਾਰ ਦੀ ਮਹਤੱਵਕਾਂਸ਼ੀ ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ (ਐਮਐਮਏਪੀਯੂਵਾਈ) ਦੇ ਤਹਿਤ ਚੋਣ ਕੀਤੇ ਬਹੁਤ ਗਬੀਬ ਪਰਿਵਾਰਾਂ ਨੂੰ ਉਨ੍ਹਾਂ ਦੀ ਪਸੰਦ ਦਾ ਰੁਜਗਾਰ ਮਿਲੇ, ਇਸ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪ੍ਰਸਾਸ਼ਨਿਕ ਸਕੱਤਰਾਂ ਨੁੰ ਛੇ ਵਿਭਾਗਾਂ ਦੀ ਇਕ ਸੰਯੁਕਤ ਟੀਮ ਗਠਨ ਕਰਨ ਦੇ ਨਿਰਦੇਸ਼ ਦਿੱਤਾ ਹੈ।
ਮੁੱਖ ਮੰਤਰੀ ਨੇ ਅੱਜ ਇੱਥੇ ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ ਦੇ ਸਬੰਧ ਵਿਚ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਇਸ ਸੰਯੁਕਤ ਟੀਮ ਵਿਚ ਛੇ ਮੁੱਖ ਵਿਭਾਗਾਂ ਜਿਵੇਂ ਵਿਕਾਸ ਅਤੇ ਪੰਚਾਇਤ ਵਿਭਾਗ, ਸ਼ਹਿਰੀ ਸਥਾਨਕ ਵਿਭਾਗ, ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪਸ਼ੂਪਾਲਣ ਅਤੇ ਡੇਅਰੀ ਵਿਭਾਗ ਅਤੇ ਗ੍ਰਾਮੀਣ ਵਿਕਾਸ ਵਿਭਾਗ ਵਿੱਚੋਂ ਇਕ-ਇਕ ਮੈਂਬਰ ਸ਼ਾਮਿਲ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਇਸ ਟੀਮ ਵਿਚ ਸ਼ਾਮਿਲ ਹਰੇਕ ਵਿਭਾਗ ਨੂੰ ਆਪਣੇ ਵਿਭਾਗ ਦੀ ਪ੍ਰਮੁੱਖ ਯੋਜਨਾਵਾਂ ਦੀ ਵਿਸਥਾਰ ਸੂਚੀ ਬਨਾਉਣੀ ਚਾਹੀਦੀ ਹੈ ਤਾਂ ਜੋ ਚੋਣ ਕੀਤੇ ਪਰਿਵਾਰਾਂ ਦੇ ਮੈਬਰਾਂ ਨੂੰ ਇੰਨ੍ਹਾਂ ਦੀ ਬਾਰਿਕੀ ਨਾਲ ਜਾਣਕਾਰੀ ਦਿੱਤੀ ਜਾ ਸਕੇ।
50,000 ਰੁਪਏ ਤੋਂ ਘੱਟ ਆਮਦਨ ਵਾਲੇ 30,000 ਗਰੀਬ ਪਰਿਵਾਰਾਂ ਦੀ ਪਹਿਚਾਣ
ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ ਦੇ ਤਹਿਤ ਆਮਦਨ ਤਸਦੀਕ ਦੇ ਆਧਾਰ ‘ਤੇ ਹੁਣ ਤਕ ਰਾਜ ਵਿਚ ਸੱਭ ਤੋਂ ਘੱਟ ਆਮਦਨ ਵਾਲੇ 30,000 ਗਰੀਬ ਪਰਿਵਾਰਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਦੀ ਆਮਦਨ 50 ਹਜਾਰ ਰੁਪਏ ਤੋਂ ਘੱਟ ਹੈ। ਇੰਨ੍ਹਾਂ ਦਾ ਡਾਟਾ ਸਬੰਧਿਤ ਵਿਭਾਗਾਂ ਦੇ ਨਾਲ ਸਾਂਝਾ ਕੀਤਾ ਜਾ ਚੁੱਕਾ ਹੈ। ਇਸ ਲਈ ਹੁਣ ਇੰਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਤਕ ਵਿਅਕਤੀਗਤ ਰੂਪ ਨਾਲ ਪਹੁੰਚਣ ਲਈ ਸਮਰਪਿਤ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਸਾਲ ਸੱਭ ਤੋਂ ਘੱਟ ਆਮਦਨ ਵਾਲੇ ਅਜਿਹੇ ਇਕ ਲੱਖ ਗਰੀਬ ਪਰਿਵਾਰਾਂ ਦੇ ਆਰਥਕ ਉਥਾਨ ਦਾ ਟੀਚਾ ਰੱਖਿਆ ਹੈ।
ਪ੍ਰਾਥਮਿਕਤਾ ਦੇ ਆਧਾਰ ‘ਤੇ ਪਰਿਵਾਰਾਂ ਦੀ ਵਿਅਕਤੀਗਤ ਪ੍ਰੋਡਾਇਲਿੰਗ ਕੀਤੀ ਜਾਵੇ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਛੇ ਮੈਂਬਰੀ ਟੀਮ ਦੇ ਮੈਂਬਰ ਚੋਣ ਕੀਤੇ ਅਤੇ ਤਸਦੀਕ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਵਿਅਕਤੀਗਤ ਰੂਪ ਨਾਲ ਸੰਵਾਦ ਕਰਨ ਦੇ ਲਈ ਬਲਾਕ ਪੱਧਰ ‘ਤੇ ਵਿਸ਼ੇਸ਼ ਕੈਂਪ ਆਯੋਜਿਤ ਕਰਨ। ਅਜਿਹੇ ਸਾਰੇ ਪਰਿਵਾਰਾਂ ਦੇ ਲਈ ਇਕ ਪ੍ਰਸ਼ਨਾਵਲੀ ਵੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ 30 ਪ੍ਰਮੁੱਖ ਯੋਜਨਾਵਾਂ ਦੀ ਜਾਣਕਾਰੀ ਵੀ ਦਰਜ ਹੋਵੇ। ਸੰਵਾਦ ਦੋਰਾਨ ਅਜਿਹੇ ਪਰਿਵਾਰਾਂ ਤੋਂ ਪ੍ਰਸ਼ਨਾਵਲੀ ਦੇ ਜਵਾਬ ਲਈ ਆਉਣ, ਜਿਸ ਤੋਂ ਉਨ੍ਹਾਂ ਦੀ ਕਿਸ ਕਾਰਜ ਵਿਚ ਵਧੇਰੇ ਰੁਚੀ ਹੈ, ਇਸ ਦਾ ਪਤਾ ਲਗਾਇਆ ਜਾ ਸਕੇ ਅਤੇ ਇੰਨ੍ਹਾਂ ਜਵਾਬਾਂ ਦੇ ਆਧਾਰ ‘ਤੇ ਟੀਮ ਦੇ ਮੈਂਬਰ ਆਮਦਨ ਵਧਾਉਣ ਦੀ ਯੋਜਨਾ ਨੂੰ ਆਖੀਰੀ ਰੂਪ ਦੇਣ ਦੀ ਦਿਸ਼ਾ ਵਿਚ ਪਹਿਲ ਕਰਨ। ਇਸ ਤੋਂ ਇਲਾਵਾ, ਇੰਨ੍ਹਾਂ 30 :ੋਜਨਾਵਾਂ ਦੇ ਜਾਣਕਾਰੀ ਯੁਕਤ ਪੈਂਫਲੇਟ ਵੀ ਇੰਨ੍ਹਾਂ ਪਰਿਵਾਰਾਂ ਵਿਚ ਵੰਡੇ ਜਾਣ ਤਾਂ ਜੋ ਉਨ੍ਹਾਂ ਵਿਚ ਜਾਗਰੁਕਤਾ ਵਧਾਈ ਜਾ ਸਕੇ। ਇਸ ਤੋਂ ਇਲਾਵਾ, ਸੰਵਾਦ ਸੈਸ਼ਨ ਦੌਰਾਨ ਪਰਿਵਾਰ ਨੂੰ ਸਕਿਲਿੰਗ ਕੋਰਸ ਦੇ ਬਾਰੇ ਵਿਚ ਵੀ ਜਾਗਰੁਕ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਪਰਿਵਾਰਾਂ ਤੋਂ ਲਈ ਗਈ ਜਾਣਕਾਰੀ ਦੇ ਆਧਾਰ ‘ਤੇ ਉਨ੍ਹਾਂ ਦੇ ਪਸੰਦ ਦੇ ਕੰਮ ਦੇ ਅਨੁਸਾਰ ਪਰਿਵਾਰ ਦੀ ਵੱਖ ਤੋਂ ਸੂਚੀ ਵੀ ਬਣਾਈ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜੋ ਪਰਿਵਾਰ ਪਹਿਲਾਂ ਤੋਂ ਕੋਈ ਕੰਮ ਕਰ ਰਹੇ ਹਨ, ਜਿਸ ਵਿਚ ਉਨ੍ਹਾਂ ਦੀ ਆਮਦਨ ਘੱਟ ਹੈ, ਤਾਂ ਉਸੀ ਕਾਰਜ ਵਿਚ ਉਨ੍ਹਾਂ ਦੀ ਆਮਦਨ ਕਿਸ ਤਰ੍ਹਾ ਵਧਾਈ ਜਾ ਸਕਦੀ ਹੈ, ਇਸ ‘ਤੇ ਪ੍ਰਾਥਮਿਕਤਾ ਦਿੱਤੀ ਜਾਵੇ।
ਜੋਨਵਰ ਕਮੇਟੀਪ ਗਠਨ ਕਰਨ
ਮੁੱਖ ਮੰਤਰੀ ਨੇ ਕਿਹਾ ਕਿ ਅੰਤੋਦੇਯ ਦੀ ਭਾਵਨਾ ਦੇ ਨਾਲ ਲਾਇਨ ਵਿਚ ਖੜੇ ਆਖੀਰੀ ਵਿਅਕਤੀ ਦੇ ਉਥਾਨ ਲਈ ਰਾਜ ਸਰਕਾਰ ਐਮਅਮਏਪੀਯੁਵਾਈ ਲਾਗੂ ਕਰ ਰਹੀ ਹੈ। ਇਸ ਲਈ ਇਸ ਯੋਜਨਾ ਦੇ ਸਫਲ ਲਾਗੂ ਕਰਨ ਨੂੰ ਯਕੀਨੀ ਕਰਨ ਦੇ ਲਈ ਛੇ ਮੈਂਬਰੀ ਟੀਮ ਤੋਂ ਇਲਾਵਾ ਜੋਨਵਾਰ ਕਮੇਟੀ ਵੀ ਗਠਨ ਕੀਤੀ ਜਾਣੀ ਚਾਹੀਦੀ ਹੈ। ਇਸ ਯੋਜਨਾ ਦੇ ਲਾਗੂ ਕਰਨ ਲਈ ਰਾਜ ਪੱਧਰ ਤੇ ਜਿਲ੍ਹਾ ਪੱਧਰ ਟਾਸਕ ਫੋਰਸ ਪਹਿਲਾਂ ਹੀ ਗਠਨ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਟੀਮਾਂ ਦੇ ਹਰੇਕ ਮੈਂਬਰ ਨੂੰ ਅੰਤੋਦੇਯ ਦੀ ਭਾਵਨਾ ਦੇ ਨਾਲ ਰਾਜ ਦੇ ਸੱਭ ਤੋਂ ਗਰੀਬ ਹਿਕ ਲੱਖ ਪਰਿਵਾਰਾਂ ਦੀ ਪਹਿਚਾਣ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਆਰਥਕ ਉਥਾਨ ਯਕੀਨੀ ਕਰਨ ਦੇ ਲਈ ਕਾਰਜ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ‘ਤੇ ਪਹਿਲਾ ਹੱਕ ਗਰੀਬ ਵਿਅਕਤੀ ਦਾ ਹੈ, ਇਸੀ ਮੰਤਰ ਦੇ ਨਾਲ ਮੁੱਖ ਮੰਤਰੀ ਅੰਤੋਦੇਯ ਪਰਿਵਾਰ ਉਥਾਨ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਚੋਣ ਕੀਤੇ ਇਕ ਲੱਖ ਪਰਿਵਾਰਾਂ ਦੀ ਸਾਲਾਨਾ ਆਮਦਨ ਘੱਟ ਤੋਂ ਘੱਟ ਇਕ ਲੱਖ ਰੁਪਏ ਕਰਨ ਦੇ ਯਤਨ ਕੀਤੇ ਜਾਣਗੇ।
ਚੰਡੀਗੜ੍ਹ, 1 ਜੁਲਾਈ – ਕੋਵਿਡ-19 ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿਠਣ ਦੇ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰਾਜ ਵਿਚ ਸਿਹਤ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕੋਵਿਡ ਨਾਲ ਸਬੰਧਿਤ ਸਾਰੇ ਮੈਡੀਕਲ ਉਪਚਾਰ ਸਰੋਤਾਂ ਜਿਵੇਂ ਵੈਂਟੀਲੇਟਰ ਬੈਡ, ਆਕਸੀਜਨਯੁਕਤ ਬੈਡ, ਆਈਸੀਯੂ ਬੈੜ, ਆਕਸੀਜਨ ਸਿਲੇਂਡਰ ਅਤੇ ਕੰਸੰਟ੍ਰੇਟਰ ਦੀ ਉਪਲਬਧਤਾ, ਰੇਮੇਲੀਸਿਵਰ ਇੰਜੈਕਸ਼ਨ, ਏਂਫੋਟੇਰਿਸਿਨ, ਟੋਸਿਲਿਜੁਮੇਵ ਦੀ ਬਾਰੀਕੀ ਜਾਣਕਾਰੀ ਲਈ, ਤਾਂ ਜੋ ਕੋਵਿਡ-19 ਦੇ ਉਪਚਾਰ ਦੇ ਲਈ ਕਿਸੇ ਵੀ ਉਪਕਰਣ ਜਾਂ ਦਵਾਈ ਦੀ ਕਮੀ ਨਾ ਹੋਵੇ।
ਮੁੱਖ ਮੰਤਰੀ ਅੱਜ ਇੱਥੇ ਕੋਵਿਡ-19 ਦੀ ਸੰਭਾਵਿਤ ਤੀਜਰੀ ਲਹਿਰ ਨਾਲ ਨਜਿਠਣ ਦੇ ਲਈ ਮੈਡੀਕਲ ਤਿਆਰੀਆਂ ਦੇ ਸਬੰਧ ਵਿਚ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਵੀ ਮੀਟਿੰਗ ਵਿਚ ਮੌਜੂਦ ਸਨ। ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਲਾਜਿਸਟਿਕ, ਹਸਪਤਾਲਾਂ ਵਿਚ ਉਪਲਬਧ ਮੌਜੂਦਾ ਸਹੂਲਤਾਂ, ਦਵਾਈਆਂ ਦੇ ਸਟਾਕ, ਆਕਸੀਜਨ ਕੰਸੰਟ੍ਰੇਟਰ, ਬੈਡ ਅਤੇ ਭਵਿੱਖ ਦੇ ਲਈ ਸਿਹਤ ਸਹੂਲਤਾਂ ਦੀ ਤਿਆਰੀ ਨਾਲ ਸਬੰਧਿਤ ਇਕ ਵਿਸਥਾਰ ਪੇਸ਼ਗੀ ਦਿੱਤੀ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਯਕੀਨੀ ਕਰਨਾ ਸਰਕਾਰ ਦੀ ਪ੍ਰਾਥਮਿਕਤਾ ਹੈ ਇਸ ਲਈ ਸਿਹਤ ਵਿਭਾਗ ਵਿਚ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਸ ਦੀ ਭਰਤੀ ਪ੍ਰਕ੍ਰਿਆ ਵਿਚ ਤੇਜੀ ਲਿਆਈ ਜਾਵੇ। ਇਸ ਤੋਂ ਇਲਾਵਾ, ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਨਾਉਣ ਅਤੇ ਸਟਾਫ ਨੂੰ ਰੇਸਨਲਾਇਜ ਕਰਨ ਦੇ ਵੀ ਨਿਰਦੇਸ਼ ਦਿੱਤੇ।
ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਆਈਸੀਯੂ ਬੈਡ, ਵੈਂਟੀਲੇਟਰ ਬੈਡ ਅਤੇ ਆਕਸੀਜਨਯੁਕਤ ਲੈਸ ਬੈਡ, ਜਰੂਰੀ ਦਵਾਈਆਂ, ਨਿਓਨੇਟਲ ਵੈਂਟੀਲੇਅਰ ਅਤੇ ਪੀਡਿਆਟ੍ਰਿਕ ਵੈਂਟੀਲੇਟਰ ਦੀ ਮੌਜੂਦ ਉਪਲਬਧਤਾ ਦੀ ਸਥਿਤੀ ਦੀ ਜਾਂਚ ਕਰਨ ਦੇ ਲਈ ਕਿਹਾ ਤਾਂ ਜੋ ਮੌਜੂਦਾ ਸਿਹਤ ਸਹੂਲਤਾਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਕੋਵਿਡ ਪੀਡਿਆਟ੍ਰਿਕ ਮਾਮਲਿਆਂ ਦੇ ਸਬੰਧ ਵਿਚ ਚਿੰਤਾ ਵਿਅਕਤ ਕਰਦੇ ਹੋਏ ਮੁੱਖ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇੰਨ੍ਹਾਂ ਮਾਮਲਿਆਂ ਦੇ ਇਲਾਜ ਦੇ ਲਈ ਜਰੂਰੀ ਬੁਨਿਆਦੀ ਢਾਂਚੇ ਦਾ ਪਤਾਲ ਗਾਇਆ ਜਾਵੇ ਅਤੇ ਉਸ ਦੇ ਅਨੁਸਾਰ ਜਰੂਰੀ ਵਿਵਸਥਾ ਕੀਤੀਆਂ ਜਾਣ।
ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਗਿਆ ਕਿ ਰਾਜ ਦੀ ਮੌਜੂਦਾ 20 ਸਰਕਾਰੀ ਜਾਂਚ ਲੈਬਾਂ ਵਿਚ ਰੋਜਾਨਾ 24500 ਟੇਸਟ ਅਤੇ 22 ਨਿਜੀ ਲੈਬਾਂ ਵਿਚ ਰੋਜਾਨਾ 71900 ਟੇਸਟ ਕਰਨ ਦੀ ਸਮਰੱਥਾ ਹੈ।
ਮੁੱਖ ਮੰਤਰੀ ਨੂੰ ਇਹ ਵੀ ਜਾਣੁੰ ਕਰਾਇਆ ਗਿਆ ਕਿ ਅਪ੍ਰੈਲ 2021 ਵਿਚ ਸੇਨਿਟੇਲ ਸਰਵਿਲਾਂਸ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ 15 ਦਿਨ ਵਿਚ ਹਰੇਕ ਸੇਨਿਟੇਲ ਸਾਇਟ ਤੋਂ 15 ਨਮੂਨੇ ਜੀਨੌਮ ਸਿਕਵੇਂਸਿੰਗ ਦੇ ਲਈ ਭੇਜੇ ਜਾ ਰਹੇ ਹਨ। ਇਹ ਵੀ ਦਸਿਆ ਗਿਆ ਕਿ ਪੀਜੀਆਈਐਮਐਸ, ਰੋਹਤਕ ਵਿਚ ਜਲਦੀ ਹੀ ਜੀਨੋਮ ਟੇਸਟ ਦੇ ਲਈ ਲੈਬ ਸਥਾਪਤ ਕੀਤੀ ਜਾਵੇਗੀ। ਮੀਟਿੰਗ ਵਿਚ ਦਸਿਆਗਿਆ ਕਿ ਹਰਿਆਣਾ ਵਿਚ ਕੋਵਿਡ-19 ਨਾਲ ਮੌਤ ਦਰ 1.23 ਫੀਸਦੀ ਹੈ ਜਦੋਂ ਕਿ ਕੌਮੀ ਮੌਤ ਦਰ 1.6 ਫੀਸਦੀ ਹੈ।
ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਰੱਖਣ ਦੇ ਹਰਿਆਣਾ ਦੇ ਪੋ੍ਰਗ੍ਰਾਮ ਦੀ ਕੌਮੀ ਪੱਧਰ ‘ਤੇ ਸ਼ਲਾਘਾ
ਚੰਡੀਗੜ੍ਹ, 1 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿਛਲੇ ਪੰਜ ਸਾਲਾਂ ਤੋਂ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ (ਸੀਐਮਜੀਜੀਏ) ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਹੈ। ਇਹ ਸਹਿਯੋਗੀ ਸਿਧਾਂਤਿਕ ਰੂਪ ਨਾਲ ਮੰਜੂਰ ਸਰਕਾਰੀ ਯੋਜਨਾਵਾਂ ਨੂੰ ਫੀਲਡ ਵਿਚ ਸਥਾਨਕ ਪ੍ਰਸਾਸ਼ਨ ਦੇ ਨਾਲ ਤਾਲਮੇਲ ਕਰ ਸਫਲ ਲਾਗੂ ਕਰਨ ਵਿਚ ਸਮਰਪਿਤ ਟੀਮ ਵਜੋ ਕਾਰਜ ਕਰਦੇ ਹਨ। ਹਰਿਆਣਾ ਦੇ ਇਸ ਪੋ੍ਰਗ੍ਰਾਮ ਦੀ ਕੌਮੀ ਪੱਧਰ ‘ਤੇ ਵੀ ਸ਼ਲਾਘਾ ਹੋਈ ਅਤੇ ਕੁੱਝ ਸੂਬਿਆਂ ਨੇ ਇਸ ਦਾ ਅਨੁਸਰਣ ਕਰਨ ਦੀ ਪਹਿਲ ਕੀਤੀ ਹੈ।
ਸ੍ਰੀ ਮਨੋਹਰ ਲਾਲ ਕਲ ਦੇਰ ਸ਼ਾਮ ਹਰਿਆਣਾ ਨਿਵਾਸ ਵਿਚ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ ਦੇ ਪੰਚਵੇਂ ਬੈਚ ਦੇ ਪਾਸਿੰਗ-ਆਊਟ ਮੌਕੇ ‘ਤੇ ਬੋਲ ਰਹੇ ਸਨ। ਸੀਐਮਜੀਜੀਏ ਨੂੰ ਸੀਐਸਆਰ ਰਾਹੀਂ ਸਹਿਯੋਗ ਦੇਣ ਵਾਲੀ ਪਾਰਟਨਰ ਦੇ ਪ੍ਰਤੀਨਿਧੀ ਵਰਚੂਅਲੀ ਪੋ੍ਰਗ੍ਰਾਮ ਨਾਲ ਜੁੜੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ 5 ਸਾਲਾਂ ਤੋਂ ਸੀਐਮਜੀਜੀਏ ਪੋ੍ਰਗ੍ਰਾਮ ਜਮੀਨੀ ਪੱਧਰ ‘ਤੇ ਯੋਜਨਾਵਾਂ ਅਤੇ ਸੇਵਾਵਾਂ ਦੇ ਵੰਡ ਵਿਚ ਸਾਕਾਰਾਤਮਕ ਨਤੀਜੇ ਦਿੰਦਾ ਰਿਹਾ ਹੈ। ਕੋਵਿਡ-19 ਵਿਸ਼ਵ ਮਹਾਮਾਰੀ ਦੌਰਾਨ ਆਏ ਸੰਕਟ ਦੇ ਸਮੇਂ ਵਿਚ ਵੀ ਇਸ ਬੈਚ ਦੇ ਸੁਸ਼ਾਸਨ ਸਹਿਯੋਗੀਆਂ ਨੇ ਬਿਹਤਰੀਨ ਕੰਮ ਕੀਤਾ ਹੈ ਜੋ ਸ਼ਲਾਘਾਯੋਗ ਹੈ। ਪੋਸਟ ਕੋਵਿਡ ਪ੍ਰਬੰਧਨ ‘ਤੇ ਵੀ ਕੁੱਝ ਸੁਸਾਸ਼ਨ ਸਹਿਯੋਗੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ, ਸਰਕਾਰ ਦੀ ਫਲੈਕਸ਼ਿਪ ਯੋਜਨਾਵਾਂ ਜਿਵੇਂ ਪਰਿਵਾਰ ਪਹਿਚਾਣ ਪੱਤਰ, ਈ-ਆਫਿਸ, ਅੰਤੋਦੇਯ ਸਰਲ, ਪਲੇ-ਵੇ ਸਕੂਲ, ਮਹਿਲਾਵਾਂ ਦੀ ਸੁਰੱਖਿਆ, ਸੂਖਮ ਹਰਿਆਣਾ ਤੇ ਸਕਿਲ ਡਿਵੇਪਮੈਂਟ ਰਾਜ ਵਿਚ ਲਿੰਗਨੁਪਾਤ ਵਿਚ ਸੁਧਾਰ, ਅੰਗ ਦਾਨ ਅਤੇ ਟ੍ਰਾਂਸਪਲਾਂਟ , ਏਨੀਮਿਆ ਹੱਲ ਦੇ ਨਾਲ-ਨਾਲ ਠੋਸ ਕੂੜਾ ਪ੍ਰਬੰਧਨ ਵਰਗੀ ਵੱਖ-ਵੱਖ ਪਰਿਯੋਜਨਾਵਾਂ ‘ਤੇ ਕਾਰਜ ਕੀਤਾ ਹੈ।
ਵਰਨਣਯੋਗ ਹੈ ਕਿ ਹਰਿਆਣਾ ਵਿਚ ਯੁਵਾ ਪੇਸ਼ੇਵਰਾਂ ਨੂੰ ਸਰਕਾਰ ਦੇ ਨਾਲ ਕਾਰਜ ਕਰਨ ਦਾ ਮੌਕਾ ਪ੍ਰਦਾਨ ਕਰਨ ਅਤੇ ਜਨਤਕ ਸੇਵਾ ਵੰਡ ਵਿਚ ਸੁਧਾਰ ਲਿਆਉਣ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਲ 2016 ਵਿਚ ਇਸ ਪੋ੍ਰਗ੍ਰਾਮ ਦੀ ਕਲਪਣਾ ਕੀਤੀ ਗਈ ਸੀ ਅਤੇ ਇਸ ਦੇ ਲਈ ਅਸ਼ੋਕਾ ਯੂਨੀਵਰਸਿਟੀ ਸੋਨੀਪਤ ਦੇ ਨਾਲ ਪੋ੍ਰਗ੍ਰਾਮ ਦੀ ਰੂਪ ਰੇਖਾ ਤਿਆਰ ਕਰਨ ਤੇ ਪੜਾਅਵਾਰ ਢੰਗ ਨਾਲ ਇਸ ਨੂੰ ਅੱਗੇ ਵਧਾਉਣ ਦੇ ਲਈ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ। ਪਿਛਲੇ ਪੰਜ ਸਾਲਾਂ ਦੌਰਾਨ 123 ਯੁਵਾ ਪੇਸ਼ੇਵਰਾਂ ਨੇ ਮੁੱਖ ਮੰਤਰੀ ਦਫਤਰ ਦੇ ਨਾਲ-ਨਾਲ ਜਿਲ੍ਹਾ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਸੀਐਮਜੀਜੀਏ ਵਜੋ ਅਭਿਨਵ ਪਹਿਲਾਂ ਰਾਹੀਂ ਸੁਸਾਸ਼ਨ ਦੀ ਅਵਧਾਰਣਾ ਦੇ ਨਾਲ ਕਾਰਜ ਕੀਤਾ ਹੈ। ਕਾਰਜ ਕਰਨ ਦਾ ਮਿਸ਼ਰਿਤ ਦ੍ਰਿਸ਼ਟੀਕੋਣ ਨੌਜੁਆਨਾਂ ਦੇ ਵਿਚ ਬਹੁਤ ਸਫਲ ਰਿਹਾ ਅਤੇ ਐਸਤਨ, ਹਰ ਬੈਚ ਵਿਚ ਭਾਰਤ ਦੇ ਜਿਆਦਾਤਰ ਸੂਬਿਆਂ ਦੇ ਉਮੀਦਵਾਰ ਸਨ। ਮੁੱਖ ਮੰਤਰੀ ਨੇ ਇਸ ਗਲ ‘ਤੇ ਵੀ ਖੁਸ਼ੀ ਜਾਹਰ ਕੀਤੀ ਕਿ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀਆਂ ਨੇ ਸਰਕਾਰੀ ਕੰਮਾਂ ਵਿਚ ਪਾਰਦਰਸ਼ਿਤਾ ਲਿਆਉਣਾ, ਭ੍ਰਿਸ਼ਟਾਚਾਰ ਦੇ ਪ੍ਰਤੀ ਜੀਰੋ ਟੋਲਰੇਂਸ ਅਪਨਾਉਣਾ ਅਤੇ ਅੰਤੋਦੇਯ ਦੀ ਭਾਵਨਾ ਦੇ ਨਾਲ ਕਾਰਜ ਕਰਨ ਦੇ ਉਨ੍ਹਾਂ ਦੇ ਵਿਜਨ ਨੂੰ ਕਾਫੀ ਹੱਦ ਤਕ ਮੂਰਤ ਰੂਪ ਦਿੱਤਾ ਹੈ।
ਸੀਐਮਜੀਜੀਏ ਦੇ ਪੋ੍ਰਗ੍ਰਾਮ ਨਿਦੇਸ਼ਕ, ਡਾ. ਰਾਕੇਸ਼ ਗੁਪਤਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੂਰੇ ਰਾਜ ਵਿਚ ਨਾਗਰਿਕ ਸੇਵਾ ਵੰਡ ਪ੍ਰਣਾਲੀ ਵਿਚ ਕੁਸ਼ਲਤਾ ਤੇ ਪਾਰਦਰਸ਼ਿਤਾ ਯਕੀਨੀ ਕਰਨ ਦੇ ਲਈ ਯੁਵਾ ਪੇਸ਼ੇਗਵਰਾਂ ਨੂੰ ਸਰਕਾਰ ਦੇ ਨਾਂਲ ਮਿਲ ਕੇ ਸਿੱਧੇ ਕਾਰਜ ਕਰਨ ਦੇ ਲਈ ਪੋ੍ਰਤਸਾਹਿਤ ਕਰਨ ਤਹਿਤ ਇਹ ਪੋ੍ਰਗ੍ਰਾਮ ਸ਼ੁਰੂ ਕੀਤਾ ਗਿਆ ਸੀ।
ਕੋਵਿਡ-19 ਦੇ ਕਾਰਨ ਉਤਪਨ ਭਿਆਨਕ ਪਰਿਸਥਿਤੀਆਂ ਦੇ ਵਿਚ ਵੀ ਪੋ੍ਰਗ੍ਰਾਮ ਨੂੰ ਜਾਰੀ ਰੱਖਨਾ ਅਤੇ ਰਾਜ ਅਤੇ ਜਿਲ੍ਹਾ ਪ੍ਰਸਾਸ਼ਨ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣਾ ਜਰੂਰਤ ਹੋ ਗਈ ਸੀ। ਉਨ੍ਹਾਂ ਨੇ ਦਸਿਆ ਕਿ ਅਗਲੇ ਬੈਚ ਦੀ ਚੋਣ ਪ੍ਰਕ੍ਰਿਆ ਜਾਰੀ ਹੈ ਅਤੇ 2600 ਤੋਂ ਵੱਧ ਬਿਨੈ ਪ੍ਰਾਪਤ ਹੋਏ ਹਨ ਅਤੇ ਆਸ ਹੈ ਕਿ ਪੰਜ ਅਗਸਤ ਤਕ ਨਵੇਂ ਸੁਸਾਸ਼ਨ ਸਹਿਯੋਗੀ ਕਾਰਜਭਾਰ ਸੰਭਾਲ ਲੈਣਗੇ।
ਅਸ਼ੋਕਾ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਅਤੇ ਟਰਸਟੀ ਵਿਨੀਤ ਗੁਪਤਾ ਨੇ ਕਿਹਾ ਕਿ ਫੈਲੋਸ਼ਿਪ ਲਈ ਪਿਛਲੇ ਪੰਜ ਸਾਲਾਂ ਤੋਂ ਵੱਡੀ ਗਿਣਤੀ ਵਿਚ ਬਿਨੈ ਪ੍ਰਾਪਤ ਹੋ ਰਹੇ ਹਨ, ਜਿਸ ਨਾਲ ਮੁਕਾਬਲੇ ਪੱਧਰ ਵੱਧ ਰਿਹਾ ਹੈ। ਗੰਭੀਰ ਚੋਣ ਪ੍ਰਕ੍ਰਿਆ ਦੇ ਬਾਅਦ 25 ਬਿਨੈਕਾਰ ਪੋ੍ਰਗ੍ਰਾਮ ਦਾ ਹਿੱਸਾ ਬਣਦੇ ਹਨ ਪਿਛਲੇ ਪੰਜ ਸਾਲਾਂ ਵਿਚ ਕੁੱਲ 123 ਸਹਿਯੋਗੀਆਂ ਨੇ ਹਰਿਆਣਾ ਵਿਚ ਅਨੇਕ ਖੇਤਰਾਂ ‘ਤੇ ਆਪਣਾ ਡੁੰਘਾ ਪ੍ਰਭਾਵ ਪਾਇਆ ਹੈ। ਸ੍ਰੀ ਵਿਨੀਤ ਗੁਪਤਾ ਨੇ ਮੁੱਖ ਮੰਤਰੀ ਨੂੰ ਇਸ ਗਲ ਦੀ ਜਾਣਕਾਰੀ ਦਿੱਤੀ ਕਿ ਅਸ਼ੋਕਾ ਯੂਨੀਵਰਸਿਟੀ ਨੇ ਪੰਜਾਬ ਤੇ ਦਿੱਲੀ ਰਾਜਾਂ ਨੂੰ ਵੀ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਉਪਲਬਧ ਕਰਵਾਏ ਹਨ।
ਸਾਰੇ ਪਾਸ-ਆਊਟ ਸੁਸਾਸ਼ਨ ਸਹਿਯੋਗੀਆਂ ਨੇ ਇਕ ਸਾਲ ਦੇ ਆਪਣੇ ਕੰਮ ਦੇ ਤਜਰਬਿਆਂ ਦੇ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਅਤੇ ਆਪਣੇ ਭਵਿੱਖ ਦੇ ਟੀਚੇ ‘ਤੇ ਧਿਆਨ ਖਿੱਚਿਆ। ਮੁੱਖ ਮੰਤਰੀ ਨੇ ਸਾਰਿਆਂ ਨੂੰ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
********
ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਨੈਸ਼ਨਲ ਡਾਕਟਸਰ ਡੇ ‘ਤੇ ਸੂਬਾ ਵਾਸੀਆਂ ਤੋਂ ਡਾਕਟਰਾਂ ਨੂੰ ਦਿੱਲ ਨਾਲ ਸਲਾਮ ਕਰਨ ਦੀ ਅਪੀਲ
ਡਾਕਟਰ ਹਨ ਕੋਰੋਨਾ ਯੋਧਾ – ਅਨਲ ਵਿਜ
ਚੰਡੀਗੜ੍ਹ, 1 ਜੁਲਾਈ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਨੈਸ਼ਨਲ ਡਾਕਟਰਸ ਡੇ ਦੇ ਮੌਕੇ ‘ਤੇ ਸੂਬਾ ਵਾਸੀਆਂ ਤੋਂ ਡਾਕਟਰਾਂ ਨੂੰ ਦਿਲ ਤੋਂ ਸਲਾਮz ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਰੋਨਾ ਸਮੇਂ ਵਿਚ ਵੀ ਡਾਕਟਰ ਲਗਾਤਾਰ ਆਪਣੀ ਜਿਮੇਵਾਰੀ ਨੂੰ ਨਿਭਾ ਰਹੇ ਹਨ।
ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਸ੍ਰੀ ਵਿਜ ਨੇ ਕਿਹਾ ਕਿ ਇੰਦਾਂ ਤਾਂ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ, ਪਰ ਕੋਰੋਨਾ ਸਮੇਂ ਵਿਚ ਇਹ ਦਿਨ ਹੋਰ ਵੀ ਮਹਤੱਵਪੂਰਣ ਹੋ ਗਿਆ ਹੈ ਕਿਉਂਕਿ ਸਾਡੇ ਡਾਕਟਰਾਂ ਨੇ ਆਪਣੀ ਜਾਣ ਦੀ ਪਰਵਾਹ ਕੀਤੇ ਬਿਨ੍ਹਾ ਲੋਕਾਂ ਦੀ ਜਾਣ ਬਚਾਈ ਹੈ।
ਸ੍ਰੀ ਵਿਜ ਨੇ ਡਾਕਟਰਾਂ ਨੂੰ ਕੋਰੋਨਾ ਯੋਧਾ ਦੱਸਦੇ ਹੋਏ ਨਮਨ ਕੀਤਾ ਅਤੇ ਕਿਹਾ ਕਿ ਸਦੀ ਦੀ ਇਸ ਸੱਭ ਤੋਂ ਮੁਸ਼ਕਲ ਸਮੇਂ ਵਿਚ ਇੰਨ੍ਹਾਂ ਯੋਧਾਵਾਂ ਨੇ ਕਾਫੀ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਦਿਨ-ਰਾਤ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਰਗੀ ਖਤਰਨਾਕ ਸੰਕ੍ਰਮਕ ਬੀਮਾਰੀ ਤੋਂ ਪੀੜਤ ਵਿਅਕਤੀ ਦੇ ਕੋਲ ਜਾਂਦੇ ਹੋਏ ਲੋਕ ਘਬਰਾਉਂਦੇ ਹਨ ਪਰ ਇੰਨ੍ਹਾਂ ਯੋਧਾਵਾਂ ਨੇ ਲੋਕਾਂ ਦਾ ਉਪਚਾਰ ਕੀਤਾ ਤੇ ਉਪਚਾਰ ਨਾਲ ਠੀਕ ਹੋਣ ਦੇ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਹਿੰਮਤੀ ਕਾਰਜ ਕੀਤਾ ਹੈ, ਇਸ ਲਈ ਅੱਜ ਦੇਸ਼ ਡਾਕਟਰਾਂ ਨੂੰ ਸਲਾਮ ਕਰ ਰਿਹਾ ਹੈ।
******
ਚੰਡੀਗੜ੍ਹ, 1 ਜੁਲਾਈ – ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਵਿਧਾਇਕ ਭਾਰਤ ਭੂਸ਼ਣ ਬਤਰਾ ਅਤੇ ਵਿਧਾਇਕ ਕੁਲਦੀਪ ਵਤਸ ਨੂੰ ਸਾਲ 2021-22 ਦੇ ਬਾਕੀ ਸਮੇਂ ਲਈ ਵਿਧਾਨਸਭਾ ਦੀ ਸੁਬੋਰਡੀਨੇਟ ਕਮੇਟੀ ਦਾ ਵਿਸ਼ੇਸ਼ ਸਪੈਸ਼ਲ ਇੰਵਾਇਟੀ ਨਾਮਜਦ ਕੀਤਾ ਹੈ।
ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ 1 ਜੁਲਾਈ ਤੋਂ 7 ਜੁਲਾਈ 2021 ਤਕ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿਆਪਕ ਪ੍ਰਚਾਰ-ਪ੍ਰਸਾਰ ਤਹਿਤ ਫਸਲ ਬੀਮਾ ਹਫਤਾ ਦਾ ਆਯੋਜਨ – ਜੇਪੀ ਦਲਾਲ
ਦਾਲਾਂ ਨੂੰ ਫਸਲ ਬੀਮਾ ਯੋਜਨਾ ਦੇ ਨਾਲ ਜੋੜਨ ਦੀ ਰੱਖੀ ਮੰਗ
ਫਤਿਹਾਬਾਦ ਦੇ ਬਲਾਕ ਜਾਖਲ ਅਤੇ ਨੁੰਹ ਦੇ ਬਲਾਕ ਪਿਗਬਾਨ ਵਿਚ ਚੱਲੇਗਾ ਵਿਸ਼ੇਸ਼ ਮੁਹਿੰਮ
ਚੰਡੀਗੜ੍ਹ, 1 ਜੁਲਾਈ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ ਨੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਦੇਸ਼ ਦੀ ਆਜਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ ‘ਤੇ — India@75 ਮੁਹਿੰਮ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਮੁਹਿੰਮ ਦੇ ਤਹਿਤ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ 1 ਜੁਲਾਈ ਤੋਂ 7 ਜੁਲਾਈ, 2021 ਦੇ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿਆਪਕ ਪ੍ਰਚਾਰ-ਪ੍ਰਸਾਰ ਤਹਿਤ ਫਸਲ ਬੀਮਾ ਹਫਤਾ ਦਾ ਆਯੋਜਨ ਕੀਤਾ ਜਾਵੇਗਾ।
ਸ੍ਰੀ ਦਲਾਲ ਅੱਜ ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਆਯੋਜਿਤ ਪੋ੍ਰਗ੍ਰਾਮ ਨਾਲ ਇੱਥੋ ਵਰਚੁਅਲ ਰਾਹੀਂ ਨਾਲ ਜੁੜੇ। ਇਸ ਮੁਹਿੰਮ ਦੇ ਤਹਿਤ ਉਨ੍ਹਾਂ ਬਲਾਕਾਂ ਦੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾਵੇਗਾ, ਜਿੱਥੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਘੱਟ ਰਜਿਸਟਰਡ ਹਨ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਵਿਆਪਕ ਪ੍ਰਚਾਰ-ਪ੍ਰਸਾਰ ਤਹਿਤ ਫਸਲ ਬੀਮਾ ਹਫਤਾ ਦੇ ਆਯੋਜਨ ਦੇ ਲਈ ਦੇਸ਼ ਦੇ ਚੋਣ ਕੀਤੇ 75 ਬਲਾਕ ਵਿਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਤਹਿਤ ਹਰਿਆਣਾ ਦੇ ਫਤਿਹਾਬਾਦ ਜਿਲ੍ਹਾ ਦੇ ਬਲਾਕ ਜਾਂਖਲ ਅਤੇ ਨੁੰਹ ਜਿਲ੍ਹੇ ਦੇ ਬਲਾਕ ਪਿਗਬਾਨ ਵਿਚ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਅਥੋਰਾਇਜਡ ਏਜੰਸੀ ਰਾਹੀਂ ਯੋਜਨਾ ਦੇ ਪ੍ਰਚਾਰ-ਪ੍ਰਸਾਰ ਦੇ ਲਈ ਪ੍ਰਚਾਰ ਵੈਨ ਨੁੰ ਚਲਾਇਆ ਜਾਵੇਗਾ।
ਸ੍ਰੀ ਦਲਾਲ ਨੇ ਦਸਿਆ ਕਿ ਇਸ ਮੌਕੇ ‘ਤੇ ਕੇਂਦਰੀ ਖੇਤੀਬਾੜੀ ਮੰਤਰੀ ਦੇ ਸਾਹਮਣੇ ਦੋ ਮੰਗਾਂ ਨੂੰ ਵੀ ਰੱਖਿਆ ਗਿਆ। ਪਹਿਲੀ ਮੰਗ ਦਾਲਾਂ ਨੂੰ ਫਸਲ ਬੀਮਾ ਯੋਜਨਾ ਦੇ ਨਾਂਲ ਜੋੜਨ ਦੀ ਹੈ ਕਿਉਂਕਿ ਹਰਿਆਣਾ ਵਿਚ ਦਾਲਾਂ ਨੂੰ ਬਹੁਤ ਵੱਡੇ ਜਮੀਨ ਖੇਤਰ ‘ਤੇ ਬੀਜਿਆ ਜਾਂਦਾ ਹੈ। ਜੇਕਰ ਕਿਸੀ ਕੁਦਰਤੀ ਆਪਦਾ ਦੇ ਕਾਰਨ ਦਾਲਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਇਸ ਦਾ ਲਾਭ ਮਿਲ ਸਕੇ।
ਉਨ੍ਹਾਂ ਨੇ ਦੂਜੀ ਮੰਗ ਵਿਚ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਦੀ ਫਸਲ ਨੂੰ ਕੁਦਰਤੀ ਨੁਕਸਾਨ ਹੁੰਦਾ ਹੈ ਤਾਂ ਫਸਲ ਬੀਮਾ ਕੰਪਨੀਆਂ ਹਿਕ ਨਿਸ਼ਚਿਤ ਮਿੱਤੀ ਤਕ ਉਸ ਦਾ ਮੁਆਵਜਾ ਕਿਸਾਨ ਨੂੰ ਦਿੱਤੇ ਜਾਣ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਫਸਲ ਬੀਮਾ ਕੰਪਨੀਆਂ ਮੁਆਵਜਾ ਦੇਣ ਵਿਚ ਦੇਰ ਕਰ ਦਿੰਦੀਆਂ ਹਨ ਜਿਸ ਦੇ ਕਾਰਣ ਕਿਸਾਨਾਂ ਨੂੰ ਕਈ ਸਮਸਿਆਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਚੰਡੀਗੜ੍ਹ, 1 ਜੁਲਾਈ – ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਕਲਾਨੌਰ ਸਥਿਤ ਇਕ ਗੋਦਾਮ ਵਿਚ ਜਾਂਚ ਦੌਰਾਨ ਸਰੋਂ ਦੀ 6512 ਬੋਰੀਆਂ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਦੀ ਕੁੱਲ ਕੀਮਤ 1.62 ਕਰੋੜ ਰੁਪਏ ਹੈ।
ਹਰਿਆਣਾ ਰਾਜ ਵੇਅਰਹਾਊਸ ਨਿਗਮ ਦੇ ਇਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਾਂਚ ਦੇ ਆਧਾਰ ‘ਤੇ ਪ੍ਰਬੰਧ ਨਿਦੇਸ਼ਕ ਵੱਲੋਂ ਸਖਤ ਫੈਸਲੇ ਲੈਂਦੇ ਹੋਏ ਸਰੋਂ ਦੀ ਬੋਰੀਆਂ ਦੀ ਹੇਰਾਫੇਰੀ ਵਿਚ ਸ਼ਾਮਿਲ ਜਿਲ੍ਹਾ ਪ੍ਰਬੰਧਕ ਜੇਐਸ ਨਾਰਾ, ਪ੍ਰਬੰਧਕ ਰਾਜੇਸ਼ ਦਿਸੋਦਿਆ ਅਤੇ ਗੋਦਾਮ ਕੀਪਰ ਰਾਜੇਸ਼ ਗਜੇਵਾਲ ਨੂੰ ਮੁਅਤੱਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਗੋਦਾਮ ਕੀਪਰ ਰਾਜੇਸ਼ ਗਰੇਵਾਲ ਅਤੇ ਐਸਆਈਐਸ ਸਿਕਓਰਿਟੀ ਏਜੰਸੀ ਦੇ ਖਿਲਾਫ ਕਲਾਨੌਰ ਪੁਲਿਸ ਸਟੇਸ਼ਨ ਵਿਚ ਇਕ ਰਿਪੋਰਟ ਵੀ ਦਰਜ ਕੀਤੀ ਗਈ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਸਟਾਕ ਦੇ ਇਸ ਦੁਰਵਰਤੋ ਵਿਚ ਸ਼ਾਮਿਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸਟੀਕ ਭੁਮਿਕਾ ਦਾ ਪਤਾ ਲਗਾਉਣ ਦੇ ਲਈ ਨਿਗਮ ਦੇ ਪ੍ਰਬੰਧ ਨਿਦੇਸ਼ਕ ਆਸ਼ੋਕ ਕੁਮਾਰ ਸ਼ਰਮਾ ਵੱਲੋਂ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਸਟਾਕ ਦੀ ਇਸ ਹੇਰਾਫੇਰੀ ਵਿਚ ਸ਼ਾਮਿਲ ਲੋਕਾਂ ਅਤੇ ਕਮੀਆਂ ਨੂੰ ਪੁਆਇੰਟ ਆਊਟ ਕੀਤਾ ਜਾ ਸਕੇ। ਕਮੇਟੀ ਨੇ ਗੋਦਾਮ ਦੀ ਜਾਂਚ ਦੇ ਬਾਅਦ ਆਪਣੀ ਰਿਪੋਰਟ ਸੌਂਪੀ ਜਿਸ ਵਿਚ ਉਸ ਨੇ ਗੋਦਾਮ ਤੋਂ ਸਰੋਂ ਦੀਆਂ 6000 ਤੋਂ ਵੀ ਵੱਧ ਬੋਰੀਆਂ ਦੇ ਗਾਇਬ ਹੋਣ ਦੀ ਰਿਪੋਰਟ ਦਿੱਤੀ।
ਉਨ੍ਹਾਂ ਨੇ ਦਸਿਆ ਕਿ ਨਿਗਮ ਦੇ ਮੁੱਖ ਵਿਜੀਲੈਂਸ ਅਧਿਕਾਰੀ ਨੂੰ ਮਾਮਲੇ ਦੀ ਅੱਗੇ ਦੀ ਜਾਂਚ ਦੇ ਸਖਤ ਆਦੇਸ਼ ਦਿੱਤੇ ਗਏ ਹਨ। ਸਰੋਂ ਦੀ ਬੋਰੀਆਂ ਦੀ ਹੇਰਾਫੇਰੀ ਵਿਚ ਸ਼ਾਮਿਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਦੇ ਲਈ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ, 1 ਜੁਲਾਈ – ਹਰਿਆਣਾ ਸਰਕਾਰ ਨੇ ਈਜ ਆਫ ਡੂਇੰਗ ਬਿਜਨੈਸ ਦੀ ਅਵਧਾਰਣਾ ਤੋਂ ਇਕ ਕਦਮ ਅੱਗੇ ਜਾ ਕੇ ਈਜ ਆਫ ਲਿਵਿੰਗ ਦੇ ਕਾਂਨਸੇਪਟ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸੀ ਕੜੀ ਵਿਚ ਹੁਣ ਵਾਹਨ ਰਜਿਸਟ੍ਰੇਸ਼ਨ ਦੀ ਪੂਰੀ ਪ੍ਰਕ੍ਰਿਆ ਨੂੰ ਫੇਸਲੈਸ ਬਨਾਉਣ ਅਤੇ ਇਸ ਵਿਚ ਮਨੁੱਖੀ ਦਖਲਅੰਦਾਜੀ ਦੀ ਕਿਸੇ ਵੀ ਗੁੰਜਾਇਸ਼ ਨੂੰ ਖਤਮ ਕਰਨ ਦੇ ਮਕਸਦ ਨਾਲ ਸਰਕਾਰ ਨੇ ਸੂਬੇ ਵਿਚ ਪੁਰੀ ਤਰ੍ਹਾ ਨਾਲ ਨਿਰਮਾਣਿਤ ਨਵੇਂ ਟ੍ਰਾਂਸਪੋਰਟ ਵਾਹਨਾਂ ਦਾ ਰਜਿਸਟ੍ਰੇਸ਼ਣ ਡੀਲਰਾਂ ਰਾਹੀਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਦਸਿਆ ਕਿ ਸੂਬੇ ਵਿਚ ਹੁਣ ਨਵੇਂ ਵਾਹਨਾਂ ਦੇ ਰਜਿਸਟ੍ਰੇਸ਼ਣ ਲਈ ਡੀਲਰਾਂ ਨੂੰ ਸਬੰਧਿਤ ਰਜਿਸਟ੍ਰੇਸ਼ਣ ਅਥਾਰਿਟੀ ਨੂੰ ਸਾਰੇ ਦਸਤਾਵੇਜਾਂ ਦੇ ਨਾਲ ਆਨਲਾਇਨ ਬਿਨੈ ਕਰਨਾ ਹੋਵੇਗਾ। ਡੀਲਰ ਨੂੰ ਰਜਿਸਟ੍ਰੇਸ਼ਣ ਅਥਾਰਿਟੀਆਂ ਦੇ ਕੋਲ ਦਸਤਾਵੇਜਾਂ ਜਾਂ ਫਾਇਲਾਂ ਦੀ ਹਾਰਡ ਕਾਪੀ ਭੇਜਣ ਦੀ ਵੀ ਜਰੂਰਤ ਨਹੀਂ ਹੈ। ਸਬੰਧਿਤ ਰਜਿਸਟ੍ਰੇਸ਼ਣ ਅਥਾਰਿਟੀ ਟ੍ਰਾਂਸਪੋਰਟ ਪੋਰਟਲ ‘ਤੇ ਵਾਹਨਾਂ ਦੇ ਆਨਲਾਇਨ ਜਮ੍ਹਾ ਕਰਵਾਏ ਗਏ ਦਸਤਾਵੇਜਾਂ ਜਾਂ ਵੇਰਵੇ ਦੀ ਹੀ ਜਾਂਚ ਕਰਣਗੇ।
ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਖੇਤਰੀ ਟ੍ਰਾਸਪੋਰਟ ਅਥਾਰਿਟੀਆਂ ਵੱਲੋਂ ਉਨ੍ਹਾਂ ਦੇ ਅਧਿਕਾਰ-ਖੇਤਰ ਵਿਚ ਪੈਣ ਵਾਲੇ ਡੀਲਰਾਂ ਵੱਲੋਂ ਆਨਲਾਇਨ ਜਮ੍ਹਾ ਕਰਵਾਏ ਗਏ ਵਾਹਨਾਂ ਦੇ ਬਿਨੈ, ਦਸਤਾਵੇਜਾਂ ਅਤੇ ਵੇਰਵੇ ਦੇ ਆਧਾਰ ‘ਤੇ ਹੀ ਨਵੇਂ ਗੈਰ-ਟ੍ਰਾਂਸਪੋਰਟ ਅਤੇ ਨਵੇਂ ਪੂਰੀ ਤਰ੍ਹਾ ਨਾਲ ਨਿਰਮਾਣਿਤ ਟ੍ਰਾਂਸਪੋਰਟ ਵਾਹਨਾਂ ਦੇ ਰਜਿਸਟ੍ਰੇਸ਼ਣ ਸਰਟੀਫਿਕੇਟ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਆਰਟੀਏ ਵੱਲੋਂ ਡੀਲਰਾਂ ‘ਤੇ ਦਸਤਾਵੇਜਾਂ ਜਾਂ ਫਾਇਲਾਂ ਦੀ ਹਾਰਡ ਕਾਪੀ ਜਮ੍ਹਾ ਕਰਵਾਉਣ ਦੇ ਲਈ ਦਬਾਅ ਨਹੀਂ ਪਾਇਆ ਜਾਵੇਗਾ। ਡੀਲਰਾਂ ਵੱਲੋਂ ਬਿਨੈ ਤੇ ਦਸਤਾਵੇਜ ਆਨਲਾਇਨ ਜਮ੍ਹਾ ਕਰਵਾਉਣ ਦੇ ਨਾਲ-ਨਾਲ ਡੀਲਰ ਪੁਆਇੰਟ ਰਜਿਸਟ੍ਰੇਸ਼ਣ ਦੇ ਲਈ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਦਾ ਪਾਲਣਾ ਕੀਤਾ ਜਾਵੇਗਾ।
ਟ੍ਰਾਂਸਪੋਰਟਰ ਮੰਤਰੀ ਨੇ ਦਸਿਆ ਕਿ ਪਿਛਲੇ 15 ਜੂਨ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਹਰਿਆਣਾ ਕੈਬੀਨੇਟ ਦੀ ਮੀਟਿੰਗ ਵਿਚ ਸਰਕਾਰ ਨੇ ਸੂਬੇ ਵਿਚ ਪੂਰੀ ਤਰ੍ਹਾ ਨਾਲ ਨਿਰਮਾਣਿਤ ਨਵੇਂ ਟ੍ਰਾਂਸਪੋਰਟ ਵਾਹਨਾਂ ਦਾ ਰਜਿਸਟ੍ਰੇਸ਼ਣ ਡੀਲਰਾਂ ਰਾਹੀਂ ਕਰਵਾਉਣ ਦਾ ਅਹਿਮ ਫੈਸਲਾ ਕੀਤਾ ਹੈ। ਹੁਦ ਵਾਹਨ ਮਾਲਿਕ ਆਪਣੇ ਪੂਰਣ ਰੂਪ ਨਾਲ ਨਿਰਮਾਣਿਤ ਨਵੇਂ ਟ੍ਰਾਸਪੋਰਟ ਵਾਹਨਾਂ ਨੂੰ ਸਬੰਧਿਤ ਡੀਲਰ ਰਾਹੀਂ ਰਜਿਸਟਰਡ ਕਰਵਾ ਸਕਣਗੇ। ਇਸ ਨਾਲ ਰਜਿਸਟ੍ਰੇਸ਼ਣ ਅਥਾਰਿਟੀ ਦੇ ਦਫਤਰ ਵਿਚ ਲੋਕਾਂ ਦੀ ਆਮਦ ਵਿਚ ਵਰਨਣਯੋਗ ਕਮੀ ਆਵੇਗੀ।
ਉਨ੍ਹਾਂ ਨੇ ਦਸਿਆ ਕਿ ਪਿਛਲੇ 7 ਸਾਲਾਂ ਵਿਚ ਡੀਲਰ ਪੁਆਇੰਟ ਰਜਿਸਟ੍ਰੇਸ਼ਣ ਰਾਹੀਂ 48.80 ਲੱਖ ਤੋਂ ਵੱਧ ਨਵੇਂ ਨਿਜੀ ਵਾਹਨ ਰਜਿਸਟਰਡ ਕੀਤੇ ਗਏ ਹਨ। ਇਸ ਦੀ ਸਫਲਤਾ ਤੋਂ ਉਤਸਾਹਿਤ ਹੋ ਕੇ, ਫੇਸਲੈਸ ਅਤੇ ਕੈਸ਼ਲੈਸ ਢੰਗ ਨਾਲ ਕਾਰੋਬਾਰੀ ਸੁਗਮਤਾ ਵਿਚ ਸੁਧਾਰ ਦੇ ਮੱਦੇਨਜਰ ਹੁਣ ਇਸ ਸਿਸਟਮ ਦਾ ਵਿਸਥਾਰ ਪੂਰੀ ਤਰ੍ਹਾ ਨਾਲ ਨਿਰਮਾਣਿਤ ਟ੍ਰਾਂਸਪੋਰਟ ਵਾਹਨਾਂ ਦੇ ਲਈ ਕੀਤਾ ਜਾ ਰਿਹਾ ਹੈ।
*****
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਦੇਸ਼ ਤੇ ਸੂਬੇ ਦੇ ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ
ਚੰਡੀਗੜ੍ਹ, 1 ਜੁਲਾਈ ( ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਦੇਸ਼ ਤੇ ਸੂਬੇ ਦੇ ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਕੌਮੀ ਡਾਕਟਰ ਦਿਵਸ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਜਿਸ ਤਰ੍ਹਾ ਡਾਕਟਰ ਕੋਰੋਨਾ ਯੋਧਾ ਵਜੋ ਮਨੁੱਖਤਾ ਦੀ ਸੇਵਾ ਕਰ ਰਹੇ ਹਨ, ਇਸ ਦੀ ਜਿਨ੍ਹੀ ਸ਼ਲਾਘਾ ਕੀਤੀ ਉਨ੍ਹੀ ਘੱਟ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਜਿੱਥੇ ਹਰ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲਣ ਦੀ ਯੋਜਨਾ ‘ਤੇ ਕਾਰਜ ਕਰ ਰਹੀ ਹੈ, ਤਾਂ ਉੱਥੇ ਦੂਜੇ ਪਾਸੇ ਡਾਕਟਰਾਂ ਦੀ ਨਿਯਮਤ ਭਰਤੀ ਪ੍ਰਕ੍ਰਿਆ ਨੂੰ ਵੀ ਸਰਲ ਕੀਤਾ ਗਿਆ ਹੈ ਇੱਥੇ ਤਕ ਕੀ ਕੋਰੋਨਾ ਸਮੇਂ ਵਿਚ ਵੀ ਡਾਕਟਰਾਂ ਦੀ ਵਿਸ਼ੇਸ਼ ਭਰਤੀ ਕੀਤੀ ਗਈ।