ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਦੇਵਸਰ (ਭਿਵਾਨੀ) ਦੇ ਮੁੱਕੇਬਾਜ ਮਨੀਸ਼ ਕੌਸ਼ਿਕ ਦਾ ਜਿਕਰ ਕਰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਚੰਡੀਗੜ੍ਹ, 27 ਜੂਨ – ਹਰਿਆਣਾ ਦੇ ਰਾਜਪਲਾ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਕਿਹਾ ਕਿ ਐਤਵਾਰ ਨੂੰ ਮਨ ਕੀ ਬਾਤ ਪੋ੍ਰਗ੍ਰਾਮ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਦੇਵਸਰ (ਭਿਵਾਨੀ) ਦੇ ਮੁੱਕੇਬਾਜ ਮਨੀਸ਼ ਕੌਸ਼ਿਕ ਦਾ ਜਿਕਰ ਕਰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਲਈ ਉਹ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਹਨ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪੋ੍ਰਗ੍ਰਾਮ ਵਿਚ ਮਨੀਸ਼ ਕੌਸ਼ਿਕ ਦਾ ਪਰਿਚੈ ਕਰਵਾਉਂਦੇ ਹੋਏ ਕਿਹਾ ਕਿ ਮਨੀਸ਼ ਜੋ ਇਕ ਕਿਸਾਨ ਪਰਿਵਾਰ ਤੋਂ ਹਨ। ਹਿੰਨ੍ਹਾਂ ਨੁੰ ਖੇਤਾਂ ਵਿਚ ਕੰਮ ਕਰਦੇ ਕਰਦੇ ਬਾਕਸਿੰਗ ਦਾ ਸ਼ੌਂਕ ਹੋਇਆ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਓਲੰਪਿਕ ਵਿਚ ਹਿੱਸਾ ਲੈਣ ਦੇ ਲਈ ਟੋਕਿਓ ਲੈ ਜਾ ਰਿਹਾ ਹੈ।
ਸ੍ਰੀ ਆਰਿਆ ਨੇ ਖੁਦ ਵੀ ਮਨੀਸ਼ ਕੌਸ਼ਿਕ ਤੇ ਹਰਿਆਣਾ ਦੇ ਸਾਰੇ ਖਿਡਾਰੀਆਂ ਨੂੰ ਓਲੰਪਿਕ ਵਿਚ ਹਿੱਸਾ ਲੈਣ ਦੇ ਲਈ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਆਸ ਜਤਾਈ ਕਿ ਮਨੀਸ਼ ਕੌਸ਼ਿਕ ਸਮੇਤ ਸਾਰੇ ਖਿਡਾਰੀ ਦੇਸ਼ ਦੇ ਲਈ ਵੱਧ ਤੋਂ ਵੱਧ ਮੈਡਲ ਜਿੱਤ ਕੇ ਆਉਣਗੇ।
*********
ਚੰਡੀਗੜ੍ਹ, 27 ਜੂਨ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਅੱਜ ਕੁਰੂਕਸ਼ੇਤਰ ਵਿਚ ਆਯੋਜਿਤ ਇਕ ਪੋ੍ਰਗ੍ਰਾਮ ਵਿਚ ਐਮਰਜਂੈਸੀ ਦੌਰਾਨ ਤਸੀਹੇ ਝੇਲਣ ਵਾਲੇ 14 ਅ ਲੋਕਾਂ ਨੂੰ ਸਨਮਾਨਿਤ ਕੀਤਾ।
ਸਿਖਿਆ ਮੰਤਰੀ ਨੇ ਕਿਹਾ ਕਿ ਉਸ ਸਮੇਂ ਸਰਕਾਰ ਵੱਲੋਂ ਦੇਸ਼ ਵਿਚ 25 ਜੂਨ 1975 ਤੋਂ 21 ਮਾਰਚ 1977 ਤਕ ਐਮਰਜੈਂਸੀ ਲਗਾਇਆ ਗਿਆ। ਇੰਨ੍ਹਾਂ 21 ਮਹੀਨਿਆਂ ਦੀ ਸਮੇਂ ਦੌਰਾਨ ਭਾਰਤੀ ਨਾਗਰਿਕਾਂ ਦੇ ਮੂਲ ਅਧਿਕਾਰਾਂ ਨੂੰ ਵੀ ਪਿੰਡ ਦੇ ਹੇਠਾਂ ਕੁਚਲਣ ਦੇ ਕਾਰਜ ਕੀਤਾ ਗਿਆ। ਐਮਰਜੈਂਸੀ ਸਿਰਫ ਚੋਣ ਮੁਲਤਵੀ ਕਰ ਦਿੱਤੇ ਗਏ ਸਨ ਸਗੋ ਨਾਗਰਿਕ ਅਧਿਕਾਰਾਂ ਨੂੰ ਵੀ ਖਤਮ ਕਰਨ ਦੀ ਮਨਮਾਨੀ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਨਾ ਸਿਰਫ ਨਿਰਪੱਖ ਪੱਤਰਕਾਰਾਂ, ਸੰਪਾਦਕਾਂ ਅਤੇ ਵਿਰੋਧੀਆਂ ਨੂੱ ਸਗੋ ਲਗਭਗ 1 ਲੱਖ 25 ਹਜਾਰ ਨਿਰਦੋਸ਼ ਲੋਕਾਂ ਨੂੰ ਵੀ ਜੇਲਾਂ ਵਿਚ ਪਾ ਦਿੱਤਾ ਗਿਆ ਸੀ।
ਇਸ ਪੋ੍ਰਗ੍ਰਾਮ ਵਿਚ ਸਾਂਸਦ ਨਾਇਬ ਸਿੰਘ ਸੈਨੀ, ਵਿਧਾਇਕ ਸੁਭਾਸ਼ ਸੁਧਾ ਸਮੇਤ ਅਨੇਕ ਬੋਲਣ ਵਾਲਿਆਂ ਨੇ ਆਪਣੇ ਵਿਚਾਰ ਵਿਅਕਤ ਕੀਤੇ।
ਚੰਡੀਗੜ੍ਹ, 27 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਸਟ੍ਰੇਲਿਆ ਦੀ ਜੇਲ ਵਿਚ ਬੰਦ ਕਰਨਾਲ ਦੇ ਨੌਜੁਆਨ ਵਿਸ਼ਾਲ ਜੂੜ ਦੀ ਰਿਹਾਈ ਦੇ ਲਈ ਲਗਾਤਾਬ ਯਤਨ ਜਾਰੀ ਹਨ ਅਤੇ ਉਹ ਵਿਦੇਸ਼ ਮੰਤਰੀ ਸ੍ਰੀ ਐਸ. ਜੈਸ਼ੰਕਰ ਨਾਲ ਵਿਸ਼ਾਲ ਜੂੜ ਦੀ ਰਿਹਾਈ ਦੇ ਸਬੰਧ ਵਿਚ ਮੁੜ ਗਲਬਾਤ ਕਰ ਕੇ ਆਸਟ੍ਰੇਲਿਆ ਦੇ ਹਾਈ ਕਮਿਸ਼ਨ ਨਾਲ ਇਸ ਮਾਮਲੇ ਵਿਚ ਦਖਲਅੰਦਾਜੀ ਕਰ ਵਿਸ਼ਾਲ ਦੀ ਸੁਰੱਖਿਆ ਯਕੀਨੀ ਕਰਨ ਦੀ ਅਪੀਲ ਕਰਣਗੇ।
ਮੁੱਖ ਮੰਤਰੀ ਨੇ ਮਨਾਲੀ ਵਿਚ ਆਪਣੇ ਦੌਰੇ ਦੇ ਦੂਜੇ ਦਿਨ ਅੱਜ ਆਸਟ੍ਰੇਲਿਆ ਵਿਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਅਤੇ ਐਨਜੀਓ ਦੇ ਨੂਮਾਇੰਦਿਆਂ ਵਰਚੂਅਲ ਮੀਟਿੰਗ ਕਰ ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੇ ਵੱਲੋਂ ਭਾਰਤ ਵਿਚ ਆਕਸੀਜਨ ਕੰਸੰਟੇ੍ਰਟਰ ਤੇ ਹੋਰ ਸਿਹਤ ਸਮੱਗਰੀ ਭੇਜ ਕੇ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ। ਬੀਜੇਪੀ ਦੇ ਸੂਬਾ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਤੇ ਹੋਰ ਅਧਿਕਾਰੀ ਵੀ ਇਸ ਵਰਚੂਅਲ ਮੀਟਿੰਗ ਨਾਲ ਜੁੜੇ।
ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਾਲ ਦੀ ਰਿਹਾਈ ਦੇ ਸਬੰਧ ਵਿਚ ਉਨ੍ਹਾਂ ਨੇ ਪਹਿਲਾਂ ਹੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨਾਲ ਗਲ ਕੀਤੀ ਹੈ ਅਤੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੇ ਆਸਟ੍ਰੇਲਿਆ ਵਿਚ ਭਾਰਤੀ ਹਾਈਕਮਿਸ਼ਨ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿਚ ਬਸੇ ਹਰਿਆਣਾਵਾਸੀਆਂ ਦੇ ਹਿੱਤਾਂ ਦੇ ਲਈ ਲਈ ਹਰਿਆਣਾ ਸਰਕਾਰ ਹਰ ਸੁਖ-ਦੁਖ ਵਿਚ ਉਨ੍ਹਾਂ ਦੇ ਨਾਲ ਖੜੀ ਹੈ। ਮੌਜੂਦਾ ਰਾਜ ਸਰਕਾਰ ਹਰਿਆਣਾ ਇਕ-ਹਰਿਆਣਵੀ ਇਕ ਦੇ ਮੰਤਰ ਦੇ ਨਾਂਲ ਅੱਗੇ ਵੱਧ ਰਹੀ ਹੈ ਅਤੇ ਜੇਕਰ ਵਿਦੇਸ਼ਾਂ ਵਿਚ ਪ੍ਰਵਾਸੀ ਹਰਿਆਣਾਵੀਆਂ ਨੂੰ ਕਿਸੇ ਤਰ੍ਹਾ ਦੀ ਕੋਈ ਸਮਸਿਆ ਆਵੇਗੀ ਤਾਂ ਹਰਿਆਣਾ ਸਰਕਾਰ ਕਾਨੂੰਨੀ ਸਹਾਇਤਾ ਦੇਣ ਦੇ ਲਈ ਤਿਆਰ ਹੈ।
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪ੍ਰਵਾਸੀ ਹਰਿਆਣਵੀਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਹਰਿਆਣਾ ਵਿਚ ਨਿਵੇਸ਼ ਕਰਨ ਦੇ ਲਈ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਛੇ ਸਾਲਾਂ ਵਿਚ ਹਰਿਆਣਾ ਡਿਜੀਟਲੀਕਰਣ ਦੇ ਵੱਲ ਵਧਿਆ ਹੈ। ਹਰਿਆਣਾ ਨੂੰ ਵਿਸ਼ਵ ਮਾਨਚਿੱਤਰ ‘ਤੇ ਲਿਆਉਣ ਦੇ ਲਈ ਈਜ ਆਫ ਡੂਇੰਗ ਬਿਜਨੈਸ, ਨਵੇਂ ਉਦਯੋਗਾਂ ਦੀ ਸਥਾਪਨਾ ਦੇ ਲਈ ਸਿੰਗਲ-ਵਿੰਡੋ ਕਲੀਅਰੈਂਸ ਸਿਸਟਮ ਵਰਗੇ ਕਈ ਯਤਨ ਕੀਤੇ ਗਏ ਹਨ। ਇਹ ਸਾਰੇ ਕਦਮ ਹਰਿਆਣਾ ਵਿਚ ਨਿਵੇਸ਼ਕਾਂ ਨੂੰ ਲੁਭਾਉਣ ਲਈ ਹਿਕ ਵੱਡਾ ਗੇਮ-ਚੈਂਜਰ ਸਾਬਤ ਹੋ ਰਹੇ ਹਨ।
ਨਿਵੇਸ਼ ਕਰਨ ਦੇ ਲਈ ਹਰਿਆਣਾ ਨੂੰ ਡਿਪਟੀ ਉਪਯੋਕਤ ਡੇਸੀਨੇਸ਼ਨ ਦਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ ਨਾਲ ਸਬੰਧਿਤ ਵੱਖ-ਵੱਖ ਮੁਦਿਆਂ ਨੂੰ ਹੱਲ ਕਰਨ ਅਤੇ ਵਿਦੇਸ਼ ਨਿਵੇਸ਼ਕਾਂ ਨਾਲ ਤਾਲਮੇਲ ਸਥਾਪਤ ਕਰਨ ਦੇ ਲਈ ਸੂਬਾ ਸਰਕਾਰ ਨੇ ਵਿਦੇਸ਼ ਸਹਿਯੋਗ ਵਿਭਾਗ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ, ਸਿੰਗਲ ਵਿੰਡੋਂ ਸਿਸਟਮ ਬਣਾਇਆ ਗਿਆ ਹੈ, ਜਿਸ ‘ਤੇ ਨਿਵੇਸ਼ਕਾਂ ਨੂੰ ਉਦਯੋਗ ਸਥਾਪਤ ਕਰਨ ਦੇ ਲਈ 45 ਦਿਨਾਂ ਵਿਚ ਸਾਰੀ ਤਰ੍ਹਾ ਦੀ ਮੰਜੂਰੀ ਆਨਲਾਇਨ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਤੋਂ ਇਲਾਵਾ, ਹਰਿਆਣਾ ਵਿਚ ਆਪਣਾ ਕਾਰੋਬਾਰ ਸਥਾਪਤ ਕਰਨ ਦੇ ਇਛੁੱਕ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਸਹੂਲਤ ਦੇ ਲਈ ਇਕ ਰਿਲੇਸ਼ਨਸ਼ਿਪ ਮੈਨੇਜਰ ਦਿੱਤਾ ਜਾਂਦਾ ਹੈ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਜ ਵਿਚ ਪ੍ਰਗਤੀਸ਼ੀਲ ਕਾਰੋਬਾਰੀ ਮਾਹੌਲ ਬਨਾਉਣ ਦੇ ਲਈ ਪ੍ਰਤੀਬੱਧ ਹੈ। ਇਸ ਦੇ ਲਈ ਰਾਜ ਸਰਕਾਰ ਨੇ ਨਿਵੇਸ਼ ਅਤੇ ਕਾਰੋਬਾਰ ਪੋ੍ਰਤਸਾਹਨ ਨੀਤੀ ਵੀ ਤਿਆਰ ਕੀਤੀ ਹੈ। ਹਰਿਆਣਾ ਵਿਚ 10 ਇੰਡਸਟਰਿਅਲ ਮਾਡਲ ਟਾਊਨਸ਼ਿਪ ਬਣਾਏ ਗਏ ਹਨ, ਜਿਨ੍ਹਾਂ ਵਿਚ ਵਿਸ਼ਵ ਪੱਧਰ ਦੀ ਸਹੂਲਤਾਂ ਦੇ ਨਾਲ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ। ਰਾਜ ਵਿਚ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ (ਐਮਐਸਐਮਈ) ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਵੱਖ ਤੋਂ ਐਮਐਸਐਮਈ ਵਿਭਾਗ ਬਣਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਆਟੋ ਕੰਪਨੀਆਂ ਅਤੇ ਆਟੋ ਘਟਕ ਨਿਰਮਾਤਾਵਾਂ ਦੇ ਲਈ ਇਕ ਪਸੰਦੀਦਾ ਸਥਾਨ ਹੈ। ਨਾਲ ਹੀ, ਰਾਜ ਨੇ ਆਈਟੀ ਅਤੇ ਜੈਵ ਤਕਨਾਲੋਜੀ ਦੇ ਖੇਤਰ ਵਿਚ ਵੀ ਆਪਣੀ ਪਹਿਚਾਣ ਬਣਾਈ ਹੈ। ਹਰਿਆਣਾ ਸਾਫਟਵੇਅਰ ਨਿਰਯਾਤ ਕਰਨ ਦੇ ਮਾਮਲੇ ਵਿੱਚੋਂ ਮੋਹਰੀ ਹੈ ਅਤੇ ਇਹ ਆਈਟੀ /ਆਈਟੀਈਐਸ ਸਹੂਲਤਾਂ ਦੇ ਲਈ ਵੀ ਪਸੰਦੀਦਾ ਡੇਸਟੀਨੇਸ਼ਨ ਹੈ। ਹਰਿਆਣਾ ਵਿਚ ਆਟੋ ਰੈਗੂਲੇਸ਼ਨ, ਕੌਸ਼ਲ ਵਿਕਾਸ, ਆਈਟੀ ਅਤੇ ਆਈਟੀਈਐਸ, ਖੇਤੀਬਾੜੀ ਅਤੇ ਖੇਤੀਬਾੜੀ ਅਧਾਰਿਤ ਉਦਯੋਗ ਅਤੇ ਫੂਡ ਪੋ੍ਰਸਂੈਸਿੰਗ, ਸਿਹਤ ਤੇ ਪਸ਼ੂ ਵਿਗਿਆਨ, ਸੈਰ-ਸਪਾਟਾ, ਇੰਟੀਗੇ੍ਰਟਿਡ ਏਵੀਏਸ਼ਨ ਹੱਬ ਆਦਿ ਖੇਤਰ ਵਿਚ ਹਰਿਆਣਾ ਵਿਚ ਉਦਯੋਗ ਦੀ ਅਪਾਰ ਸੰਭਾਵਨਾਵਾਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਬੀ2ਬੀ, ਜੀ2ਜੀ, ਬੀ2ਜੀ ਵਰਗੇ ਕਾਰੋਬਾਰ ਦੇ ਵੱਖ-ਵੱਖ ਮਾਡਲਾਂ ਵਿੱਚੋਂ ਐਚ2ਐਚ ਯਾਨੀ ਹਰਟ ਟੂ ਹਰਟ ਮਾਡਲ ਵਿਚ ਭਰੋਸਾ ਰੱਖਦੇ ਹਨ ਅਤੇ ਨਿਵੇਸ਼ਕਾਂ ਦੇ ਨਾਲ-ਨਾਲ ਖਪਤਕਾਰਾਂ ਦੀ ਸੰਤੁਸ਼ਟੀ ‘ਤੇ ਵੀ ਜੋਰ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸੰਕਟ ਸਮੇਂ ਬਾਅਦ ਹਰਿਆਣਾ ਨੂੰ ਇਕ ਵਾਰ ਫਿਰ ਵਿਸ਼ਵ ਮਾਨਚਿੱਤਰ ‘ਤੇ ਲਿਆਉਣ ਦੇ ਲਈ ਸੂਬਾ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਨੂੰ ਰਾਜ ਵਿਚ ਨਿਵੇਸ਼ ਕਰਨ ਦੇ ਲਈ ਯਤਨ ਕਰ ਰਹੀ ਹੈ।
ਬੀਜੇਪੀ ਦੇ ਸੂਬਾ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਨੇ ਵੀ ਆਸਟ੍ਰੇਲਿਆ ਵਿਚ ਰਹਿਣ ਵਾਲੇ ਪ੍ਰਵਾਸੀ ਭਾਂਰਤੀਆਂ ਅਤੇ ਐਨਜੀਓ ਦੇ ਨੂਮਾਇੰਦਿਆਂ ਦਾ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਵਿਚ ਕੀਤੀ ਗਈ ਮਦਦ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਹਰਿਆਣਵੀਆਂ ਦੇ ਲਈ ਬੀਜੇਪੀ ਤੇ ਉਨ੍ਹਾਂ ਦੀ ਸਰਕਾਰ ਹਰ ਤਰ੍ਹਾ ਦੀ ਮਦਦ ਮਹੁਇਆ ਕਰਵਾਉਣ ਦੇ ਲਈ ਤਿਆਰ ਹੈ। ਉਨ੍ਹਾਂ ਦੀ ਸਰਕਾਰ ਸਦਾ ਹਰਿਆਣਾ ਦੇ ਹਰ ਨਾਗਰਿਕ ਦੀ ਭਲਾਈ ਦੇ ਲਈ ਕਾਰਜ ਕਰਦੀ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।
******
ਚੰਡੀਗੜ੍ਹ, 27 ਜੂਨ – ਹਰਿਆਣਾ ਦੇ ਸਮਾਜਿਕ, ਨਿਆਂ ਅਤੇ ਅਧਿਕਾਰਿਤਾ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਸੂਬੇ ਵਿਚ ਅਵੈਧ ਰੂਪ ਨਾਲ ਚਲ ਰਹੇ ਨਸ਼ਾ ਮੁਕਤੀ ਕੇਂਦਰਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਅਜਿਹੇ ਕੇਂਦਰਾਂ ਦੇ ਚੰਗੁਲ ਵਿਚ ਫਸਣ ਤੋਂ ਬਚਾਇਆ ਜਾ ਸਕੇ। ਇਸ ਕੜੀ ਵਿਚ ਪਾਣੀਪਤ ਜਿਲ੍ਹੇ ਵਿਚ ਛਾਪੇਮਾਰੀ ਕਰਦੇ ਹੋਏ ਅਵੈਧ ਰੂਪ ਨਾਲ ਚਲ ਰਹੇ ਇਕ ਕੇਂਦਰ ਤੋਂ 37 ਲੋਕਾਂ ਨੂੰ ਛੁੜਾਇਆ ਗਿਆ।
ਸ੍ਰੀ ਯਾਦਵ ਨੇ ਦਸਿਆ ਕਿ ਪਾਣੀਪਤ ਜਿਲ੍ਹੇ ਦੇ ਪਿੰਡ ਬਿੰਝੋਲ ਵਿਚ ਇਕ ਨਸ਼ਾ ਮੁਕਤੀ ਕੇਂਦਰ ਅਵੈਧ ਤੌਰ ਤੇ ਚਲਾਇਆ ਜਾ ਰਿਹਾ ਸੀ। ਇਸ ਕੇਂਦਰ ਵਿਚ ਨਸ਼ੇ ਦੀ ਆਦਤ ਤੋਂ ਪੀੜਤ ਲੋਕਾਂ ਨੂੰ ਰੱਖਣ ਦੀ ਜਾਣਕਾਰੀ ਪ੍ਰਾਪਤ ਹੋਈ। ਇਸ ਸਬੰਧ ਵਿਚ ਸਥਾਨਕ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਗਠਨ ਟੀਮ ਨੇ ਛਾਪੇਮਾਰੀ ਕੀਤੀ ਅਤੇ ਉੱਥੇ ਪਾਏ ਗਏ 37 ਨਸ਼ੇ ਤੋਂ ਪੀੜਤ ਲੋਕਾਂ ਨੂੰ ਛੁੜਾਇਆ ਗਿਆ ਅਤੇ ਉਨ੍ਹਾਂ ਨੂੰ ਪਾਣੀਪਤ ਦੇ ਆਮ ਹਸਪਤਾਲ ਵਿਚ ਉਪਚਾਰ ਦੇ ਲਈ ਦਾਖਲ ਕਰਵਾਇਆ ਗਿਆ। ਛਾਪੇਮਾਰੀ ਦੌਰਾਨ ਕੇਂਦਰ ਸੰਚਾਲਕ ਹਰਿਆਣਾ ਸਰਕਾਰ ਤੋਂ ਨਸ਼ਾ ਮੁਕਤੀ ਕੇਂਦਰ ਚਲਾਉਣ ਦਾ ਕੋਈ ਪ੍ਰਮਾਣ ਪੱਤਰ ਨਹੀਂ ਦਿਖਾ ਪਾਏ।
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਨੇ ਦਸਿਆ ਕਿ ਦੋਸ਼ੀ ਨਸ਼ਾ ਮੁਕਤੀ ਕੇਂਦਰ ਦੇ ਖਿਲਾਫ ਪਾਣੀਪਤ ਮਾਡਲ ਟਾਉਨ ਪੁਲਿਸ ਸਟੇਸ਼ਨ ਵਿਚ ਐਨਡੀਪੀਐਸ ਐਕਟ, ਮੈਂਟਰ ਹੈਲਥ ਐਕਟ ਅਤੇ ਆਈਪੀਸੀ ਦੀ ਧਾਰਾ 420 ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ। ਸ੍ਰੀ ਯਾਦਵ ਨੇ ਕਿਹਾ ਕਿ ਸਰਕਾਰੀ ਮੰਜੂਰੀ ਦੇ ਬਿਨ੍ਹਾਂ ਅਜਿਹੇ ਕੇਂਦਰ ਨੂੰ ਚਲਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੂਬੇ ਵਿਚ ਇਸ ਸਮੇਂ 104 ਰਜਿਸਟਰਡ ਨਸ਼ਾ ਮੁਕਤੀ ਕੇਂਦਰ ਚਲ ਰਹੇ ਹਨ, ਜਿਨ੍ਹਾਂ ਵਿਚ ਪੀੜਤ ਲੋਕਾਂ ਵਿਚ ਨਸ਼ੇ ਦੀ ਲਤ ਛੁੜਵਾਉਣ ਦਾ ਯਤਨ ਕੀਤਾ ਜਾਂਦਾ ਹੈ। ਇਸ ਦੇ ਸੰਚਾਲਨ ਦੇ ਲਈ ਨਿਯਮ ਅਨੁਸਾਰ ਸਰਕਾਰ ਤੋਂ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਹੁੰਦਾ ਹੈ।
*********
ਚੰਡੀਗੜ੍ਹ, 27 ਜੂਨ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਕੋਰੋਨਾਰੋਧੀ ਵੈਕਸਿਨ ਜਰੂਰ ਲਗਵਾਉਣੀ ਚਾਹੀਦੀ ਹੈ ਕਿਉਂਕਿ ਕੋਰੋਨਾ ਤੇ ਸ਼ਿਕੰਜਾ ਕਸਣ ਵਿਚ ਵੈਕਸਿਨ ਮਹਤੱਵਪੂਰਣ ਹਥਿਆਰ ਹੈ।
ਉਨ੍ਹਾਂ ਨੇ ਇਹ ਗਲ ਅੱਜ ਸੀਅੇਚਸੀ ਰਾਜੌਂਦ ਵਿਚ ਆਯੋਜਿਤ ਵਿਸ਼ੇਸ਼ ਟੀਕਾਕਰਣ ਕਂੈਪ ਦੇ ਉਦਘਾਟਨ ਮੌਕੇ ਤੇ ਕਹੀ।
ਉਨ੍ਹਾਂ ਨੇ ਕਿਹਾ ਕਿ ਰਾਜੌਂਦ ਖੇਤਰ ਵਿਚ ਹੁਣ ਤਕ ਲਗਭਗ 28 ਹਜਾਰ ਤੋy ਵੱਧ ਵਿਅਕਤੀਆਂ ਨੂੰ ਟੀਕਾਕਰਣ ਕੀਤਾ ਜਾ ਚੁੱਕਾ ਹੈ, ਜਿਨ੍ਹੇ ਵੀ ਖੇਤਰ ਵਿਚ ਹੈਲਥ ਸਂੈਟਰ ਹਨ ਸਾਰਿਆਂ ਵਿਚ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸ ਕਾਰਜ ਵਿਚ ਸਮਾਜਿਕ ਸੰਸਥਾਵਾਂ ਵੀ ਆਪਣਾ ਸਹਿਯੋਗ ਦੇ ਰਹੀਆਂ ਹਨ। ਪਿਛਲੇ 21 ਜੂਨ ਤੋਂ 18 ਸਾਲ ਉਮਰ ਵਰਗ ਤੋਂ ਉੱਪਰ ਦੇ ਸਾਰੇ ਵਿਅਕਤੀਆਂ ਨੂੰ ਮੁਫਤ ਵਿਚ ਟੀਕਾਕਰਣ ਕੀਤਾ ਜਾ ਰਿਹਾ ਹੈ ਅਤੇ ਥਾਂ-ਥਾਂ ਤੇ ਵਿਸ਼ੇਸ਼ ਕੈਂਪਾਂ ਰਾਹੀਂ ਵੈਕਸਿਨ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਿਹ ਟੀਕਾ ਪੂਰੀ ਤਰ੍ਹਾ ਨਾਲ ਸੁੁਰੱਖਿਅਤ ਹੈ ਅਤੇ ਕਿਸੇ ਵੀ ਤਰ੍ਹਾ ਨਾਲ ਡਰਨ ਦੀ ਜਰੁਰਤ ਨਹੀਂ ਹੈ।
*******
ਚੰਡੀਗੜ੍ਹ, 27 ਜੂਨ – ਹਰਿਆਣਾ ਦੇ ਟ੍ਰਾਂਸਪੋਰਟ ਅਤੇ ਖਨਨ ਮੰਤਰੀ ਮੂਲਚੰਦ ਸ਼ਰਮਾ ਨੇ ਵਲੱਭਗੜ੍ਹ ਦੇ ਨਾਗਰਿਕ ਹਸਪਤਾਲ ਤੋਂ ਅੱਜ ਸਵੇਰੇ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ਦਸਿਆ ਕਿ ਵਲੱਭਗੜ੍ਹ ਸ਼ਹਿਰ ਵਿਚ 8 ਬੂਥ ਬਣਾਏ ਗਏ ਹਨ। ਮੁਹਿੰਮ ਤਿੰਨ ਦਿਨ ਤੱਕ ਚੱਲੇਗੀ। ਮੰਤਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਪੋਲਿਓ ਬੀਮਾਰੀ ਨੂੰ ਜੜ ਤੋਂ ਖਤਮ ਕਰਨ ਦੇ ਲਈ ਇਹ ਮੁਹਿੰਮ ਚਲਾ ਰਹੀ ਹੈ।
ਇਸ ਮੌਕੇ ਤੇ ਹਸਪਤਾਲ ਦੇ ਐਸਐਮਓ ਡਾy ਟੀਸੀ ਗਿੜਵਾਲ, ਡਾy ਮਾਨ ਸਿੰਘ, ਡਾy ਯੋਗੇਂਦਰ ਸਿੰਘ ਸਮੇਤ ਹਸਪਤਾਲ ਦੇ ਕਰਮਚਾਰੀ ਮੌਜੂਦ ਸਨ।