ਹਰਿਆਣਾ ਦੇ ਮੁੱਖ ਮੰਤਰੀ ਨੇ ਮੇਵਾਤ ਖੇਤਰ ਵਿਚ ਸਿਖਿਆ ਤੇ ਪਾਣੀ ਦੀ ਲੋਂੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ.

ਚੰਡੀਗੜ, 12 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਮੇਵਾਤ ਖੇਤਰ ਵਿਚ ਸਿਖਿਆ ਤੇ ਪਾਣੀ ਦੀ ਲੋਂੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ| ਇਸ ਤੋਂ ਇਲਾਵਾ, ਉਨਾਂ ਨੇ ਮੇਵਾਤ ਖੇਤਰ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਅਤੇ ਮੇਵਾਤ ਵਿਕਾਸ ਅਥਾਰਿਟੀ ਦੇ ਅਧੀਨ 8 ਮੇਵਾਤ ਮਾਡਲ ਸਕੂਲਾਂ ਨੂੰ ਸਿਖਿਆ ਵਿਭਾਗ ਦੇ ਅਧੀਨ ਕਰਨ ਨੂੰ ਕਿਹਾ ਹੈ ਤਾਂ ਜੋ ਖੇਤਰ ਵਿਚ ਸਿਖਿਆ ਦੇ ਪੱਧਰ ਨੂੰ ਸੁਧਾਰਿਆ ਜਾ ਸਕੇ|
ਮੁੱਖ ਮੰਤਰੀ ਅੱਜ ਇੱਥੇ ਮੇਵਾਤ ਵਿਕਾਸ ਬੋਰਡ ਦੀ 30ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਮੀਟਿੰਗ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਹਰਿਆਣਾ ਦੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਤੋਂ ਇਲਾਵਾ ਜਿਲਾ ਨੂੰਹ ਦੇ ਸਾਰੇ ਵਿਧਾਇਕ ਵੀ ਹਾਜਿਰ ਸਨ|
ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਦ ਤਕ ਮੇਵਾਤ ਕੈਡਰ ਵਿਚ ਰੈਗੂਲਰ ਅਧਿਆਪਕਾਂ ਦੀ ਭਰਤੀ ਪੂਰੀ ਨਹੀਂ ਕੀਤੀ ਜਾਂਦੀ ਤਦ ਤਕ ਸੇਵਾਮੁਕਤ ਅਧਿਕਾਰੀਆਂ ਦੇ ਨਾਲ-ਨਾਲ ਸਕਸ਼ਮ ਪੋਟਰਲ ‘ਤੇ ਸਿਖਿਅਤ ਨੌਜੁਆਨਾਂ ਦਾ ਰਜਿਸਟਰੇਸ਼ਨ ਕਰਵਾ ਕੇ ਪੜਾਉਣ ਦਾ ਕੰਮ ਕਰਵਾਇਆ ਜਾਵੇ|
ਸ੍ਰੀ ਮਨੋਹਰ ਲਾਲ ਨੇ ਸਿਖਿਆ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦੇ ਹੋਏ ਕਿਹਾ ਕਿ ਜੋ ਕੰਮ ਵਿਭਾਗ ਆਪਣੇ ਪੱਧਰ ‘ਤੇ ਕਰਵਾ ਸਕਦੇ ਹਨ, ਉਨਾਂ ਕੰਮਾਂ ਨੂੰ ਮੇਵਾਤ ਵਿਕਾਸ ਬੋਰਡ ਦੀ ਕੰਮ ਸੂਚੀ ਵਿਚ ਸ਼ਾਮਿਲ ਨਹੀਂ ਕਰਨਾ ਚਾਹੀਦਾ ਹੈ| ਉਨਾਂ ਨੇ ਮੇਵਾਤ ਵਿਕਾਸ ਬੋਰਡ ਦੇ ਨਾਲ-ਨਾਲ ਪੂਰੇ ਸੂਬੇ ਨੂੰ ਜਲ ਜੀਵਨ ਮਿਸ਼ਨ ਦੇ ਤਹਿਤ ਮਿਲਣ ਵਾਲੇ ਬਜਟ ਵਿਚੋਂ ਵੀ ਸੱਭ ਤੋਂ ਵੱਧ ਬਜਟ ਜਿਲਾ ਮੇਵਾਤ ਵਿਚ ਖਰਚ ਕਰਨ ਦੇ ਆਦੇਸ਼ ਦਿੱਤੇ|
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਮੈਂਪਿੰਗ ਕਰਕੇ ਵਿਦਿਅਕ ਸੰਸਥਾਨਾਂ ਨੂੰ ਅਪਗ੍ਰੇਡ ਕਰਨ ਨੂੰ ਕਿਹਾ ਹੈ ਤਾਂ ਜੋ ਜਿਲਾ ਮੇਵਾਤ ਦੇ ਨੌਜੁਆਨਾਂ ਨੂੰ ਉੱਚੇਰੀ ਸਿਖਿਆ ਲਈ ਪ੍ਰੇਰਿਤ ਕੀਤਾ ਜਾ ਸਕੇ| ਨਾਲ ਹੀ, ਉਨਾਂ ਨੇ ਖਾਨਪੁਰ ਘਾਟੀ ਵਿਚ ਲੜਕੀਆਂ ਦੇ ਹੋਸਟਲ ਨੂੰ ਵੀ ਮੁੜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਜੋ ਉੱਥੇ ਪੜਣ ਵਾਲੀ ਵਿਦਿਆਰਥਣਾਂ ਦਾ ਡਰਾਪ ਆਊਟ ਘੱਟ ਹੋ ਸਕੇ|
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਖੋਲੇ ਗਏ 5 ਗੈਸਟ ਪ੍ਰਬੰਧਨ ਸੰਸਥਾਨਾਂ ਵਿਚ ਮੇਵਾਤ ਦੇ ਵਿਦਿਆਰਥੀਆਂ ਲਈ ਫੀਸ ਘੱਟ ਰੱਖੀ ਜਾਵੇ ਅਤੇ ਉਨਾਂ ਨੂੰ ਸਿਖਿਆ ਲਈ ਸਬਸਿਡੀ ਦਿੱਤੀ ਜਾਵੇ|
ਉਨਾਂ ਨੇ ਡਰਾਇਵਿੰਗ ਲਾਈਸੈਂਸ ਰਿਨਿਊ ਕਰਵਾਉਣ ਦੇ ਮਾਮਲੇ ‘ਤੇ ਕਿਹਾ ਹੈ ਕਿ ਜਿਸ ਕਿਸੀ ਵਿਅਕਤੀ ਦਾ ਸਾਰਥੀ ਪੋਟਰਲ ‘ਤੇ ਰਜਿਸਟਰੇਸ਼ਨ ਹੋਵੇਗਾ ਉਸ ਨੂੰ ਇਕ ਮਹੀਨੇ ਦੀ ਸ਼ਰਤ ਪੂਰੀ ਕਰਨ ਦੇ ਨਾਲ ਹੀ ਰਿਨਿਊ ਕਰ ਦਿੱਤਾ ਜਾਣਾ ਚਾਹੀਦਾ ਹੈ| ਭਾਰੀ ਵਾਹਨਾਂ ਦੇ ਲਾਇਸੈਂਸ ਬਾਰੇ ਉਨਾਂ ਕਿਹਾ ਕਿ ਇਸ ਲਈ 3 ਸ਼ਰਤਾਂ ਪੂਰੀ ਕਰਨਾ ਲਾਜਿਮੀ ਹੋਵੇਗਾ, ਜਿਸ ਵਿਚ ਵਿਅਕਤੀ ਦਾ ਪੜਿਆ ਲਿਖਿਆ ਹੋਣਾ, ਲਾਇਟ ਵਹਿਕਲ ਦਾ ਲਾਇਸੈਂਸ ਹੋਣਾ ਅਤੇ ਹਰਿਆਣਾ ਰੋਡਵੇਜ ਵਿਚ ਟ੍ਰੇਨਿੰਗ ਲਾਜਿਮੀ ਹੈ| ਉਨਾਂ ਕਿਹਾ ਕਿ ਲਾਇਸੈਂਸ ਲਈ ਟ੍ਰੇਨਿੰਗ ਕਿਸੇ ਵੀ ਜਿਲੇ ਵਿਚ ਲਈ ਜਾ ਸਕਦੀ ਹੈ|
ਮੀਟਿੰਗ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੂੰ ਜਾਣੂੰ ਕਰਵਾਇਆ ਗਿਆ ਕਿ 332 ਸਰਕਾਰੀ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲ, ਕੇਜੀਬੀਵੀ, ਮੇਵਾਤ ਮਾਡਲ ਸਕੂਲ ਅਤੇ ਐਸਐਚਕੇਐਮ ਮੈਡੀਕਲ ਕਾਲਜ, ਨਲਹੜ ਅਤੇ ਸਿਵਲ ਹਸਪਤਾਲ, ਮਾਂਡੀਖੇੜ, ਨੂੰਹ ਵਿਚ ਵੀ ਵਿਦਿਆਰਥਣਾਂ ਨੂੰ ਹਰੇਕ ਸਾਲ 100 ਸੈਨੇਟਰੀ ਪੈਡ ਮੁਫਤ ਮਹੁੱਇਆ ਕਰਵਾਏ ਜਾਣਗੇ|
ਮੁੱਖ ਮੰਤਰੀ ਨੇ ਕਿਹਾ ਕਿ ਮੇਵਾਤ ਵਿਕਾਸ ਬੋਰਡ ਦੀ ਅਹੁੱਦੇਦਾਰ ਅਗਲੇ ਇਕ ਮਹੀਨੇ ਵਿਚ ਮੇਵਾਤ ਖੇਤਰ ਵਿਚ ਸ਼ੁਰੂ ਕੀਤੀ ਜਾ ਸਕਣ ਵਾਲੀ ਨਵੀਂ ਯੋਜਨਾਵਾਂ ਬਾਰੇ ਆਪਣੀ-ਆਪਣੀ ਸਲਾਹ ਦੇਣ ਤਾਂ ਜੋ ਖੇਤਰ ਦਾ ਵੱਧ ਵਿਕਾਸ ਕਰਵਾਇਆ ਜਾ ਸਕੇ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ, ਮੁੱਖ ਮੰਤਰੀ ਦੇ ਡਿਪਟੀ ਪ੍ਰਧਾਨ ਸਕੱਤਰ ਆਸ਼ੀਮਾ ਬਰਾੜ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਸਕੱਤਰ, ਮੇਵਾਤ ਵਿਕਾਸ ਬੋਰਡ ਦੇ ਸਰਕਾਰੀ ਤੇ ਗੈਰ-ਸਰਕਾਰੀ ਮੈਂਬਰ ਹਾਜਿਰ ਸਨ|

******
ਹਰਿਆਣਾ ਸਰਕਾਰ ਨੇ ਕੌਮੀ ਰਾਜਧਾਨੀ ਖੇਤਰ ਵਿਚ ਪਟਾਖਿਆਂ ਦੀ ਵਿਕਰੀ ਜਾਂ ਬਜਾਉਣ ਤੇ ਚਲਾਉਣ ‘ਤੇ ਰੋਕ ਲਗਾਈ
ਚੰਡੀਗੜ, 12 ਨਵੰਬਰ – ਹਰਿਆਣਾ ਸਰਕਾਰ ਨੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੇ ਅਧੀਨ ਆਉਣ ਵਾਲੇ ਸੂਬੇ ਦੇ ਸਾਰੇ ਜਿਲਿ•ਆਂ ਵਿਚ ਪਟਾਖਿਆਂ ਦੀ ਵਿਕਰੀ ਜਾਂ ਬਜਾਉਣ ਤੇ ਚਲਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਦਿਸ਼ਾ-ਨਿਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਜਿਲਾ ਮੈਜਿਸਟ੍ਰੇਟਾਂ, ਪੁਲਿਸ ਸੁਪਰਡੈਂਟਾਂ ਤੇ ਹਰਿਆਣਾ ਰਾਜ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੂੰ ਆਦੇਸ਼ ਦਿੱਤੇ ਹਨ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ਨਾਲ ਲਗਦੇ ਜਿਲਿਆਂ ਵਿਚ 9-10 ਨਵੰਬਰ, 2020 ਦੀ ਮੱਧਰਾਤ ਤੋਂ 30 ਨਵੰਬਰ-01 ਦਸੰਬਰ, 2020 ਦੀ ਮੱਧਰਾਤ ਤਕ ਸਾਰੇ ਤਰਾਂ ਦੇ ਪਟਾਖਿਆਂ ਦੀ ਵਿਕਰੀ ਜਾਂ ਬਜਾਉਣ ਤੇ ਚਲਾਉਣ ਲਈ ਪੂਰੀ ਤਰਾਂ ਨਾਲ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ|
ਉਨਾਂ ਦਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਵੀ ਆਦੇਸ਼ ਦਿੱਤੇ ਕਿ ਜਿੰਨਾ ਸ਼ਹਿਰਾਂ ਜਾਂ ਕਸਬਿਆਂ ਵਿਚ ਹਵਾ ਦੀ ਗੁਣਵੱਤਾ ਨਿਰਧਾਰਿਤ ਆਂਕੜੇ ਤੋਂ ਮੱਧਮ ਜਾਂ ਹੇਠਾਂ ਹੈ, ਉੱਥੇ ਸਿਰਫ ਹਰੇ ਰੰਗ ਦੇ ਪਟਾਖੇ ਵੇਚੇ ਜਾ ਸਕਦੇ ਹਨ| ਉਨਾਂ ਨੇ ਅੱਗੇ ਦਸਿਆ ਕਿ ਸਬੰਧਤ ਰਾਜ ਵੱਲੋਂ ਦਿਵਾਲੀ, ਛਟ, ਨਵੇਂ ਸਾਲ, ਕ੍ਰਿਸਮਿਸ ਵਰਗੇ ਤਿਉਹਾਰਾਂ ਦੌਰਾਨ ਪਟਾਖੇ ਬਜਾਉਣ ਤੇ ਚਲਾਉਣ ਦਾ ਸਮਾਂ ਦੋ ਘੰਟੇ ਤਕ ਰੋਕੇ ਜਾਣ ਦੇ ਆਦੇਸ਼ ਹਨ| ਉਨਾਂ ਦਸਿਆ ਕਿ ਉਪਰੋਕਤ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਸਬੰਧ ਵਿਚ ਹਰਿਆਣਾ ਦੇ ਮੁੱਖ ਸਕੱਤਰ ਤੇ ਜਿਲਾ ਡਿਪਟੀ ਕਮਿਸ਼ਨਰਾਂ ਵੱਲੋਂ ਪਹਿਲਾਂ ਹੀ ਵੇਰਵੇ ਸਹਿਤ ਆਦੇਸ਼ ਦਿੱਤੇ ਜਾ ਚੁੱਕੇ ਹਨ|

******

ਰਾਜ ਵਿਜੀਲੈਂਸ ਬਿਊਰੋ ਨੇ ਦੋ ਮਾਮਲਿਆਂ ਵਿਚ ਸ਼ਾਮਿਲ ਅਧਿਕਾਰੀਆਂ ਤੇ ਠੇਕੇਦਾਰਾਂ ਤੋਂ ਕੁੱਲ 12,02,743 ਰੁਪਏ ਦੀ ਵਸੂਲੀ ਕਰ ਗਿਰਫਤਾਰ ਕੀਤਾ
ਚੰਡੀਗੜ੍ਹ, 12 ਨਵੰਬਰ – ਰਾਜ ਵਿਜੀਲੈਂਸ ਬਿਊਰੋ ਵੱਲੋਂ ਚਲਾਏ ਜਾ ਰਹੇ ਮੁਹਿੰਮ ਦੇ ਤਹਿਤ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚ ਸ਼ਾਮਿਲ ਅਧਿਕਾਰੀਆਂ ਤੇ ਠੇਕੇਦਾਰਾਂ ਤੋਂ ਕੁੱਲ 12,02,743 ਰੁਪਏ ਦੀ ਵਸੂਲੀ ਕਰ ਭ੍ਰਿਸ਼ਟਾਚਾਰ ਹੱਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਗਿਰਫਤਾਰ ਕੀਤਾ ਗਿਆ ਹੈ|
ਬਿਊਰੋ ਦੇ ਇਕ ਬੁਲਾਰੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲਾ ਮਾਮਲਾ, ਲਾਹੌਰਿਆਂ ਚੌਕ ਹਿਸਾਰ ਤੋਂ ਡੀਸੀਐਮ ਗੇਟ ਮਿਲੀਗੇਟ ਹਿਸਾਰ ਤਕ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ ਸੜਕ ਦੇ ਨਿਰਮਾਣ ਵਿਚ ਘਟੀਆ ਪੱਧਰ ਦੀ ਸਮੱਗਰੀ ਵਰਤੋ ਕਰਨ ਨਾਲ ਸਬੰਧਿਤ ਹੈ| ਇਸ ਮਾਮਲੇ ਵਿਚ ਠੇਕੇਦਾਰ ਨੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਉਸ ਸਮੇਂ ਦੇ ਕਾਰਜਕਾਰੀ ਇੰਜੀਨੀਅਰ, ਸਬ ਡਿਵੀਜਨਲ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਦੇ ਨਾਲ ਮਿਲੀਭਗਤ ਕਰ ਕੇ ਸਰਕਾਰ ਤੋਂ 32,13,00 ਰੁਪਏ ਦੀ ਠੱਗੀ ਕੀਤੀ ਹੈ| ਜਿਸ ਦੇ ਬਾਅਦ ਸਰਕਾਰ ਵੱਲੋਂ ਸਬੰਧਿਤ ਅਧਿਕਾਰੀਆਂ ਤੋਂ ਰਕਮ ਵਸੂਲ ਕਰਨ ਸਮੇਤ ਉਪਰੋਕਤ ਅਧਿਕਾਰੀਆਂ ਦੇ ਠੇਕੇਦਾਰਾਂ ਦੇ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 406, 409, 418, 467, 468, 471 ਅਤੇ 120ਬੀ ਤੇ ਭ੍ਰਿਸ਼ਟਾਚਾਰ ਹੱਲ ਐਕਟ ਦੀ ਧਾਰਾਵਾਂ ਵਿਚ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ|
ਬੁਲਾਰੇ ਨੇ ਦਸਿਆ ਕਿ ਦੂਜੇ ਮਾਮਲੇ ਵਿਚ ਬਿਊਰੋ ਵੱਲੋਂ ਜਾਂਚ ਵਿਚ ਪਾਇਆ ਗਿਆ ਕਿ ਪੰਚਕੂਲਾ ਦੇ ਵੱਖ-ਵੱਖ ਸੈਕਟਰਾਂ ਵਿਚ ਪੁੱਲਾਂ ‘ਤੇ ਲੋਹੇ ਦੀ ਚਾਦਰਾਂ ਤੇ ਫਰੇਮ ਪਾਉਣ, ਪੁਰਾਣ ਬੱਸ ਕਿਯੂ ਸ਼ਲਟਰਾਂ ਨੂੰ ਤੋੜਨ, ਵਾਹਨਾਂ ਦੇ ਲਈ ਸ਼ੈਡ ਬਨਵਾਉਣ ਤੇ ਸਵੱਛ ਭਾਰਤ ਮੁਹਿੰਮ ਤਹਿਤ ਸਾਇਨ ਬੋਰਡ ਲਗਵਾਉਣ ਦੇ ਕੰਮਾਂ ਵਿਚ ਸਰਕਾਰ ਨੂੰ ਕਰੀਬ 8,81443 ਰੁਪਏ ਦੀ ਵਿੱਤੀ ਹਾਨੀ ਪਹੁੰਚਾਈ ਹੈ| ਜਿਸ ਦੇ ਬਾਅਦ ਸਰਕਾਰ ਵੱਲੋਂ ਸਬੰਧਿਤ ਅਧਿਕਾਰੀਆਂ ਤੋਂ ਰਕਮ ਵਸੂਲ ਕਰਨ ਸਮੇਤ ਨਗਰ ਨਿਗਮ ਪੰਚਕੂਲਾ ਦੇ 1 ਕਾਰਜਕਾਰੀ ਇੰਜੀਨੀਅਰ, 2 ਨਿਗਮ ਇੰਜੀਨੀਅਰਾਂ ਤੇ 3 ਜੂਨੀਅਰ ਇੰਜੀਨੀਅਰਾਂ ਦੀ ਲਾਪ੍ਰਵਾਹੀ ਪਾਏ ਜਾਣ ‘ਤੇ ਉਨ੍ਹਾਂ ਦੇ ਵਿਰੁੱਧ ਵਿਭਾਗ ਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ|

*****
ਹਰਿਆਣਾ ਸਰਕਾਰ ਨੇ ਦੋ ਡਿਪਟੀ ਡਿਸਟ੍ਰਿਕਟ ਅਟਾਰਨੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ
ਚੰਡੀਗੜ੍ਹ, 12 ਨਵੰਬਰ – ਹਰਿਆਣਾ ਸਰਕਾਰ ਨੇ ਦੋ ਡਿਪਟੀ ਡਿਸਟ੍ਰਿਕਟ ਅਟਾਰਨੀ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ|
ਨਿਆਂ ਪ੍ਰਸਾਸ਼ਨ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਨਿਦੇਸ਼ਕ, ਖਾਨ ਅਤੇ ਭੂਵਿਗਿਆਨ ਵਿਭਾਗ ਹਰਿਆਣਾ ਦੇ ਦਫਤਰ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਪ੍ਰਦੀਪ ਕੁਮਾਰ ਨੂੰ ਨਿਦੇਸ਼ਕ ਹਰਿਆਣਾਂ ਪੁਲਿਸ ਅਕਾਦਮੀ, ਮਧੂਬਨ ਦੇ ਦਫਤਰ ਵਿਚ ਨਿਯੁਕਤ ਕੀਤਾ ਗਿਆ ਹੈ|
ਪ੍ਰਮੁੱਖ ਇੰਜੀਨੀਅਰ, ਲੋਕ ਨਿਰਮਾਣ(ਭਵਨ ਅਤੇ ਸੜਕਾਂ) ਵਿਭਾਗ, ਹਰਿਆਣਾ ਚੰਡੀਗੜ੍ਹ ਦੇ ਦਫਤਰ ਵਿਚ ਡਿਪਟੀ ਡਿਸਟ੍ਰਿਕਟ ਅਟਾਰਨੀ ਕੁਲਦੀਪ ਸਿੰਘ ਨੂੰ ਨਿਦੇਸ਼ਕ , ਖਾਨ ਅਤੇ ਭੂਵਿਗਿਆਨ ਵਿਭਾਗ, ਹਰਿਆਣਾ ਦੇ ਦਫਤਰ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ|

ਹਰਿਆਣਾ ਦੇ ਸਾਰੇ ਸਰਕਾਰੀ ਕਾਲਜਾਂ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ
ਚੰਡੀਗੜ, 12 ਨਵੰਬਰ – ਹਰਿਆਣਾ ਦੇ ਸਾਰੇ ਸਰਕਾਰੀ ਕਾਲਜਾਂ ਵਿਚ ਚਾਲੂ ਨਵੰਬਰ-ਦਸੰਬਰ ਮਹੀਨੇ ਵਿਚ ਰੈਡਕ੍ਰਾਸ ਦੀ ਸਹਾਇਤਾ ਨਾਲ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ|
ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਹਰਿਆਣਾ ਦੇ ਉੱਚੇਰੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹਰੇਕ ਜਿਲਾ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਆਪਣੇ-ਆਪਣੇ ਜਿਲਾ ਵਿਚ ਸਥਿਤ ਰੈਡਕ੍ਰਾਸ ਸੋਸਾਇਟੀ ਨਾਲ ਸੰਪਰਕ ਸਥਾਪਿਤ ਕਰ ਖੂਨਦਾਨ ਕੈਂਪ ਆਯੋਜਿਤ ਕਰਨ| ਉਨਾਂ ਨੇ ਦਸਿਆ ਕਿ ਉਹ ਰੈਡਕ੍ਰਾਸ ਸੋਸਾਇਟੀ ਨੂੰ ਆਪਣੇ ਕਾਲਜ ਦੇ ਖੂਨਦਾਨੀਆਂ ਦੀ ਅਨੁਮਾਨਿਤ ਗਿਣਤੀ ਦੱਸ ਕੇ ਖੂਨਦਾਨ ਕੈਂਪ ਦੀ ਤਿਆਰੀ ਲਈ ਵਰਤੋ ਕੀਤੇ ਜਾਣ ਵਾਲੇ ਸਰੋਤਾਂ ਤੇ ਵਿੱਤੀ ਖਰਚ ਦਾ ਬਜਟ ਬਨਾਉਣ, ਇਸ ਦੀ ਇਕ ਕਾਪੀ ਵਿਭਾਗ ਦੇ ਮੁੱਖ ਦਫਤਰ ਵਿਚ ਵੀ 19, ਨਵੰਬਰ, 2020 ਤਕ ਭਿਜਵਾਉਣੀ ਹੈ|
;
******
ਹਰਿਆਣਾ ਦੇ ਸਾਰੇ ਸਰਕਾਰੀ ਯੂਨੀਵਰਸਿਟੀਆਂ ਵਿਚ ਆਨਲਾਇਨ ਦਾਖਲੇ ਦੀ ਮਿੱਤੀ ਵਧਾਈ
ਚੰਡੀਗੜ, 12 ਨਵੰਬਰ – ਹਰਿਆਣਾ ਦੇ ਸਾਰੇ ਸਰਕਾਰੀ ਯੂਨੀਵਰਸਿਟੀਆਂ ਤੋਂ ਇਲਾਵਾ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਕਾਲਜਾਂ ਦੀ ਗਰੈਜੂਏਟ ਕਲਾਸਾਂ ਵਿਚ ਆਨਲਾਇਨ ਦਾਖਲੇ ਲਈ ਆਖੀਰੀ ਮਿੱਤੀ 14 ਨਵੰਬਰ ਤੋਂ ਵਧਾ ਕੇ 20 ਨਵੰਬਰ, 2020 ਤਕ ਕਰ ਦਿੱਤੀ ਹੈ|
ਹਰਿਆਣਾ ਦੇ ਉੱਚੇਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਦੇ ਮਹਾਨਿਦੇਸ਼ਕ ਵੱਲੋਂ ਉਕਤ ਸਬੰਧ ਵਿਚ ਰਾਜ ਦੇ ਸਾਰੇ ਸਰਕਾਰੀ ਯੂਨੀਵਰਸਿਟੀਆਂ ਦੇ ਰਜਿਸਟਰਾਰ ਅਤੇ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਕਾਲਜਾਂ ਦੇ ਪਿੰ੍ਰਸੀਪਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ|

ਚੰਡੀਗੜ, 12 ਨਵੰਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਲਾਈ ਅਤੇ ਵਿਦਿਅਕ ਸੰਸਥਾਨ ਦੇ ਸਹਿ-ਨਿਦੇਸ਼ਕ ਡਾ. ਅਸ਼ੋਕ ਗੋਦਾਰਾ ਨੇ ਕਿਹਾ ਕਿ ਬੇਰੁਜਗਾਰ ਯੁਵਾ ਮਧੂਮੱਖੀ ਪਾਲਣ ਨੂੰ ਅਪਣਾ ਕੇ ਆਪਣਾ ਖੁਦ ਦਾ ਰੁਜਗਾਰ ਸ਼ੁਰੂ ਕਰ ਸਕਦੇ ਹਨ| ਇਸ ਤੋਂ ਇਲਾਵਾ, ਕਿਸਾਨ ਖੇਤੀ ਦੇ ਨਾਲ-ਨਾਲ ਮਧੂਮੱਖੀ ਪਾਲਣ ਨੂੰ ਸਹਿਯੋਗੀ ਕਾਰੋਬਾਰ ਵਜੋ ਅਪਣਾ ਕੇ ਆਪਣੀ ਆਮਦਨੀ ਵਿਚ ਇਜਾਫਾ ਕਰ ਸਕਦੇ ਹਨ|
ਡਾ. ਗੋਦਾਰਾ ਅੱਜ ਸੰਸਥਾਨ ਵੱਲੋਂ ਮਧੂਮੱਖੀ ਪਾਲਣ ਵਿਸ਼ਾ ‘ਤੇ ਆਯੋਜਿਤ ਤਿੰਨ ਦਿਨ ਦੀ ਆਨਲਾਇਨ ਸਿਖਲਾਈ ਪ੍ਰੋਗ੍ਰਾਮ ਦੇ ਉਦਘਾਟਨ ਮੌਕੇ ‘ਤੇ ਸਿਖਿਆਰਥੀਆਂ ਨੂੰ ਸੰਬੋਧਿਤ ਕਰ ਰਹੇ ਸਨ| ਉਨਾਂ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਿਖਲਾਈ ਤੋਂ ਪ੍ਰਾਪਤ ਗਿਆਨ ਨਾਲ ਛੋਟੇ ਪੱਧਰ ‘ਤੇ ਮਧੂਮੱਖੀ ਪਾਲਣ ਕਾਰੋਬਾਰ ਸ਼ੁਰੂ ਕਰ ਕੇ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ|
ਕੀਟ ਵਿਗਿਆਨ ਵਿਭਾਗ ਦੇ ਸਹਾਇਕ ਨਿਦੇਸ਼ਕ ਡਾ. ਭੁਪੇਂਦਰ ਸਿੰਘ ਨੇ ਦਸਿਆ ਕਿ ਮਧੂਮੱਖੀ ਪਰਾਗਕਣ ਕ੍ਰਿਆ ਵੱਲੋਂ ਫਸਲ ਦੀ ਪੇਦਾਵਾਰ ਵਧਾਉਣ ਵਚ ਵੀ ਸਹਾਇਕ ਹੁੰਦੇ ਹਨ| ਇਸ ਕਾਰੋਬਾਰ ਨੂੰ ਉਹ ਲੋਕ ਵੀ ਸ਼ੁਰੂ ਕਰ ਸਕਦੇ ਹਨ, ਜਿਨਾਂ ਦੇ ਕੋਲ ਜਮੀਨ ਦਾ ਅਭਾਵ ਹੈ ਜਾਂ ਫਿਰ ਜਮੀਨ ਨਹੀਂ ਹੈ| ਉਨਾਂ ਨੇ ਦਸਿਆ ਕਿ ਸਰਦੀ ਦੇ ਮੌਸਮ ਵਿਚ ਮਧੂਮੱਖੀ ਪਾਲਣ ਵੱਧ ਮੁਨਾਫਾ ਦਿੰਦਾ ਹੈ ਕਿਉਂਕਿ ਇਸ ਸਮੇਂ ਫਸਲ ‘ਤੇ ਫੁੱਲਾਂ ਦੀ ਗਿਣਤੀ ਬਹੁਤ ਵੱਧ ਹੁੰਦੀ ਹੈ ਜੋ ਮਧੂਮੱਖੀ ਨੂੰ ਸ਼ਹਿਦ ਬਨਾਉਣ ਲਈ ਜਰੂਰੀ ਹੁੰਦੇ ਹਨ| ਉਨਾਂ ਨੇ ਮਧੂਮੱਖੀਆਂ ਦੀ ਵੱਖ-ਵੱਖ ਪ੍ਰਜਾਤੀਆਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਅਤੇ ਉਨਾਂ ਦੇ ਜੀਵਨ ਚੱਕਰ ਤੇ ਕਾਰਜਪ੍ਰਣਾਲੀ ਦੇ ਬਾਰੇ ਵਿਚ ਦੱਸਦੇ ਹੋਏ ਕਿਹਾ ਕਿ ਮਧੂਮੱਖੀ ਪਾਲਣ ਤੋਂ ਸ਼ਹਿਦ ਤੋਂ ਇਲਾਵਾ ਹੋਰ ਪਦਾਰਥ ਜਿਵੇਂ ਮੋਮ, ਪ੍ਰੋਪੋਲਿਸ ਪਰਾਗ, ਰਾਇਲ ਜੈਲੀ ਆਦਿ ਮਿਲਦੇ ਹਨ| ਇਸ ਸਿਖਲਾਈ ਪ੍ਰੋਗ੍ਰਾਮ ਵਿਚ ਸੂਬੇ ਦੇ ਵੱਖ-ਵੱਖ ਜਿਲਿਆਂ ਸਮੇਤ ਹੋਰ ਸੂਬਿਆਂ ਦੇ 40 ਪ੍ਰਤੀਭਾਗੀਆਂ ਨੇ ਹਿੱਸਾ ਲਿਆ|