ਨੌਜੁਆਨਾਂ ਨੂੰ ਉਦਮੀ ਵੱਜੋਂ ਆਤਮਨਿਰਭਰ ਬਣਾਉਣ ਲਈ ਰਿਟੇਲ ਐਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ – ਮੁੱਖ ਮੰਤਰੀ.
ਚੰਡੀਗੜ, 11 ਨਵੰਬਰ – ਨੌਜੁਆਨਾਂ ਨੂੰ ਉਦਮੀ ਵੱਜੋਂ ਵਿਕਸਿਤ ਕਰਕੇ ਆਤਮਨਿਰਭਰ ਬਣਾਉਣ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 11 ਫਰਵਰੀ, 2021 ਨੂੰ ਪੰਡਿਤ ਦੀਨ ਦਯਾਲ ਉਪਾਧਿਏ ਦੀ ਜੈਯੰਤੀ ‘ਤੇ ਰਿਟੇਲ ਐਕਸਪੇਂਸ਼ਨ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ| ਇਸ ਦੇ ਤਹਿਤ ਸੂਬੇ ਵਿਚ 2000 ਰਿਟੇਲ ਆਊਟਲੇਟ ਖੋਲੇ ਜਾਣਗੇ| ਸੂਬਾ ਸਰਕਾਰ ਦੀ ਸੋਚ ਅੰਤਯੋਦਯ ਦੀ ਭਾਵਨਾ ਅਨੁਸਾਰ ਹਰਿਆਣਾ ਦੇ ਆਖਰੀ ਵਿਅਕਤੀ ਤਕ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ|
ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਰਿਟੇਲ ਆਊਟਲੇਟ ਸਥਾਪਿਤ ਕਰਨ ਦੇ ਸਬੰਧ ਵਿਚ ਹਰਿਆਣਾ ਅਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੀ ਇਕ ਮੀਟਿੰਗ ਵਿਚ ਕੀਤਾ ਗਿਆ| ਇਸ ਮੀਟਿੰਗ ਵਿਚ ਖੇਤੀਬਾੜੀ ਮੰਤਰੀ ਜੇ.ਪੀ.ਦਲਾਲ ਤੇ ਸਹਿਕਾਰਤਾ ਮੰਤਰੀ ਬਨਵਾਰੀ ਲਾਲ ਵੀ ਹਾਜਿਰ ਸਨ| ਮੀਟਿੰਗ ਵਿਚ ਪ੍ਰੋਜੈਕਟ ਨੂੰ ਲਾਗੂਕਰਨ ਲਈ ਈ-ਟੇਂਡਰਿੰਗ ਰਾਹੀਂ ਏਜੰਸੀ ਦੀ ਚੋਣ ਕੀਤੀ ਗਈ|
ਪ੍ਰੋਜੈਕਟ ਦੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਹਰਿਆਣਾ ਅਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਰੋਹਿਤ ਯਾਦਵ ਨੇ ਦਸਿਆ ਕਿ ਪੇਂਡੂ ਖੇਤਰ ਵਿਚ 1500 ਅਤੇ ਸ਼ਹਿਰੀ ਖੇਤਰ ਵਿਚ 500 ਰਿਟੇਲ ਆਊਟਲੇਟ ਖੋਲੇ ਜਾਣਗੇ| ਪੇਂਡੂ ਖੇਤਰ ਵਿਚ ਸਰਕਾਰ ਵੱਲੋਂ ਆਊਟਲੇਟ ਤਿਆਰ ਕਰਕੇ ਨੌਜੁਆਨਾਂ ਨੂੰ ਦਿੱਤੇ ਜਾਣਗੇ| ਮਹਿਲਾ ਸਸ਼ਕਤੀਕਰਣ ਨੂੰ ਪ੍ਰੋਤਸਾਹਿਤ ਦੇਣਾ ਅਤੇ ਨੌਜੁਆਨਾਂ ਪ੍ਰੋਤਸਾਹਿਤ ਕਰਨ ਲਈ ਫੈਂ੍ਰਚਾਇਜੀ ਨੀਤੀ ਵਿਚ ਪ੍ਰਵਧਾਨ ਵੀ ਕੀਤਾ ਜਾਵੇਗਾ|!
ਉਨਾਂ ਦਸਿਆ ਕਿ ਇੰਨਾਂ ਰਿਟੇਲ ਆਊਟਲੇਟ ਵਿਚ ਮੁੱਖ ਤੌਰ ‘ਤੇ ਰੋਜਾਨਾ ਦੇ ਉਤਪਾਦ ਤੇ ਖਾਣ ਪਦਾਰਥ ਰੱਖੇ ਜਾਣਗੇ| ਇੰਨਾਂ ਆਊਟਲੇਟ ਵਿਚ 30 ਫੀਸਦੀ ਉਤਪਾਦ ਸਰਕਾਰੀ ਅਦਾਰਿਆਂ ਜਿਵੇਂ ਕਿ ਹੈਫੇਡ, ਵੀਟਾ, ਅਮੂਲ, ਨੈਫੇਡ, ਖਾਦੀ ਬੋਰਡ, ਸਵੈ ਸਹਾਇਤ ਸਮੂਹ ਅਤੇ ਕਿਸਾਨ ਉਤਪਾਦਕ ਸੰਗਠਨ ਆਦਿ ਰੱਖੇ ਜਾਣਗੇ| ਇਸ ਤੋਂ ਇਲਾਵਾ, 30 ਫੀਸਦੀ ਉਤਪਾਦ ਹਰਿਆਣਾ ਤੇ ਨੇੜਲੇ ਖੇਤਰ ਦੇ ਛੋਟੇ, ਮੱਧਰੇ ਤੇ ਸੂਖਮ ਉਦਯੋਗਾਂ ਵੱਲੋਂ ਤਿਆਰ ਉਤਪਾਦ ਰੱਖੇ ਜਾਣਗੇ| ਨਾਲ ਹੀ, 40 ਫੀਸਦੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮਸ਼ਹੂਰ ਬ੍ਰਾਂਡ ਦੇ ਵੀ ਉਤਪਾਦ ਰੱਖੇ ਜਾਣਗੇ| ਇੰਨਾਂ ਆਊਟਲੇਟ ‘ਤੇ ਉੱਚ ਗੁਣਵੱਤਾ ਵਾਲੇ ਉਤਪਾਦ ਹੀ ਰੱਖੇ ਜਾਣਗੇ|
ਉਨਾਂ ਦਸਿਆ ਕਿ ਇੰਨਾਂ ਆਊਟਲੇਟ ਨੂੰ ਸਥਾਪਿਤ ਕਰਨ ਲਈ ਨਿੱਜੀ ਖੇਤਰ ਦੀ ਲਾਜਿਸਿਟਕ ਤੇ ਸਪਲਾਈ ਚੈਨ ਪ੍ਰਬੰਧਨ ਨੂੰ ਸ਼ਾਮਿਲ ਕੀਤਾ ਜਾਵੇਗਾ, ਜਿਸ ਨਾਲ ਸਾਰੇ ਆਊਟਲੇਟ ‘ਤੇ ਇਕ ਬਰਾਬਰੀ ਦੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਉਪਲੱਬਧਤਾ ਯਕੀਨੀ ਹੋ ਸਕੇਗੀ| ਕੇਂਦੀਰੀਕ੍ਰਿਤ ਆਈ.ਟੀ. ਪ੍ਰਣਾਲੀ ਦੇ ਤਹਿਤ ਸੌ ਫੀਸਦੀ ਕੰਪਿਊਟਰ ਆਪਰੇਟਿਡ ਆਊਟਲੇਟ ਹੋਣਗੇ| ਲੈਣ-ਦੇਣ ਈ-ਬਿਲ ਰਾਹੀਂ ਹੋਵੇਗਾ| ਆਊਟਲੇਟ ਮਾਲਕ ਲਈ ਨੌਜੁਆਨਾਂ ਨੂੰ ਸਰਕਾਰ ਵੱਲੋਂ ਸਿਖਲਾਈ ਵੀ ਦਿੱਤੀ ਜਾਵੇਗੀ| ਸਰਕਾਰ ਦਾ ਮੰਤਵ ਉਤਪਾਦਕ, ਦੁਕਾਨਦਾਰ ਅਤੇ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਹੈ|
ਉਨਾਂ ਦਸਿਆ ਕਿ ਇਸ ਪ੍ਰੋਜੈਕਟ ਦੇ ਸਫਲ ਲਾਗੂਕਰਨ ਲਈ ਹਰਿਆਣਾ ਅਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਲਿਮਟਿਡ ਦੇ ਤਹਿਤ ਇਕ ਵੱਖਰਾ ਡਿਵੀਜਨ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਵਿਚ ਅਜਿਹੇ ਮਾਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨਾਂ ਨੂੰ ਇਸ ਤਰਾਂ ਦੇ ਪ੍ਰੋਜੈਕਟ ਨੂੰ ਚਲਾਉਣ ਦਾ ਲੰਬਾ ਤਜੁਰਬਾ ਹੈ|
ਖੇਡੋ ਇੰਡੀਆ-2021 ਗੇਮਸ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਮੌਜੂਦਾ ਉਮਰ ਜਾਂਚ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਬੋਨ ਡੇਂਸਟੀ ਟੇਸਟ ਦੀ ਵਿਵਸਥਾ ਕਰਵਾਈ ਜਾਵੇਗੀ – ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ
ਚੰਡੀਗੜ੍ਹ, 11 ਨਵੰਬਰ – ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਹੈ ਕਿ ਖੇਡੋ ਇੰਡੀਆ-2021 ਗੇਮਸ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਮੌਜੂਦਾ ਉਮਰ ਜਾਂਚ ਲਈ ਸਿਹਤ ਵਿਭਾਗ ਦੇ ਸਹਿਯੋਗ ਨਾਲ ਸਾਰੇ ਜਿਲ੍ਹਿਆਂ ਵਿਚ ਬੋਨ ਡੇਂਸਟੀ ਟੇਸਟ ਦੀ ਵਿਵਸਥਾ ਕਰਵਾਈ ਜਾਵੇਗੀ ਤਾਂ ਜੋ ਓਵਰ ਏਜ ਸਬੰਧਿਤ ਕਿਸੇ ਤਰ੍ਹਾ ਦੀ ਸ਼ਿਕਾਇਤਾਂ ਪ੍ਰਾਪਤ ਨਾ ਹੋਵੇ| ਇਸ ਤੋਂ ਇਲਾਵਾ, ਖੇਡੋ ਇੰਡੀਆ-2021 ਗੇਮਸ ਦੇ ਸਫਲ ਆਯੋਜਨ ਲਈ ਵੱਖ-ਵੱਖ ਵਿਭਾਗਾਂ ਨੂੰ ਆਪਸੀ ਤਾਲਮੇਲ ਯਕੀਨੀ ਕਰ ਕਾਰਜ ਕਰਨਾ ਹੋਵੇਗਾ| ਜਿਸ ਦੇ ਲਈ ਉੱਚ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ|
ਸਰਦਾਰ ਸੰਦੀਪ ਸਿੰਘ ਨੇ ਇਸ ਸਬੰਧ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ| ਮੀਟਿੰਗ ਵਿਚ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ ਅਤੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਦੇ ਨਿਦੇਸ਼ਕ ਐਸ.ਐਸ. ਫੁਲਿਆ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ|
ਮੀਟਿੰਗ ਵਿਚ ਰਾਜ ਮੰਤਰੀ ਨੇ ਖੇਡਾਂ ਦੇ ਲਈ ਜਰੂਰੀ ਖੇਡ ਢਾਂਚਿਆਂ ਦੀ ਉਪਲਬਧਤਾ ਅਤੇ ਜਰੂਰਤ ਦੀ ਸੂਚੀਆਂ ਤਿਆਰ ਕਰਨ, ਪ੍ਰਮੁੱਖ ਆਯੋਜਨ ਸਥਾਨਾਂ ‘ਤੇ ਖਿਡਾਰੀਆਂ ਦੇ ਲਈ ਉੱਚ ਪੱਧਰ ਜਿਮ ਸਥਾਪਿਤ ਕਰਨ, ਸਕੋਰ ਬੋਰਡ ਸੰਚਾਲਨ ਕਰਨ ਦੀ ਵਿਵਸਥਾ ਕਰਨ ਦੇ ਵੀ ਨਿਰਦੇਸ਼ ਦਿੱਤੇ| ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਪ੍ਰਤੀਭਾਗੀਆਂ ਦੇ ਰਹਿਣ ਦੀ ਸਹੀ ਵਿਵਸਥਾ ਕਰਨਾ ਬਹੁਤ ਹੀ ਮਹਤੱਵਪੂਰਣ ਹੈ| ਉਨ੍ਹਾਂ ਨੇ ਕਿਹਾ ਕਿ ਹਾਕੀ ਵਰਗੀ ਕੁੱਝ ਖੇਡਾਂ ਦਾ ਆਯੋਜਨ ਚੰਡੀਗੜ੍ਹ ਵਿਚ ਵੀ ਕੀਤਾ ਜਾ ਸਕਦਾ ਹੈ, ਜਿਸ ਦੇ ਲਈ ਖੇਡ ਵਿਭਾਗ ਟ੍ਰਾਈ ਸਿਟੀ ਦੇ ਖੇਡ ਇੰਫ੍ਰਾਸਟਕਜਚਰ ਤੇ ਰਹਿਣ ਦੀ ਵਿਵਸਥਾ ਕੀਤੀ ਜਿਉ-ਮੈਪਿੰਗ ਜਲਦੀ ਕਰਵਾਈ ਜਾਵੇਗੀ|
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਦੇ ਲਈ ਵਿਕਾਸ ਦੇ ਲਈ ਕਾਰਜ ਕਰ ਰਹੀ ਹੈ| ਤਾਂ ਜੋ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ| ਉਨ੍ਹਾਂ ਨੇ ਵਿਭਾਗ ਵੱਲੋਂ ਸਥਾਪਿਤ ਕੀਤੇ ਜਾ ਰਹੇ ਰਿਹੇਬਿਲਿਟੇਸ਼ਨ ਕੇਂਦਰਾਂ ਦੀ ਸਥਾਪਨਾ ਵਿਚ ਤੇਜੀ ਲਿਆਉਣ ਦੇ ਨਾਲ-ਨਾਲ ਉੱਥੇ ਮਾਹਰ ਫਿਜੀਓਥੈਰੇਪਿਸਟ, ਮਨੋਵਿਗਿਆਨਕ ਅਤੇ ਮਨੋਚਿਕਿਤਸਕ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਖਿਡਾਰੀਆਂ ਨੂੰ ਇੰਨ੍ਹਾਂ ਦੀ ਦੇਖਰੇਖ ਵਿਚ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ|
*****
ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 15 ਦਸੰਬਰ, 2020 ਤਕ ਕਲੈਕਟਰ ਦਰਾਂ ਦੀ ਪ੍ਰਾਰੂਪ ਸੂਚੀ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ, 11 ਨਵੰਬਰ – ਹਰਿਆਣਾ ਸਰਕਾਰ ਨੇ ਰਾਜ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 15 ਦਸੰਬਰ, 2020 ਤਕ ਕਲੈਕਟਰ ਦਰਾਂ ਦੀ ਪ੍ਰਾਰੂਪ ਸੂਚੀ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿੱਤੇ ਹਨ| ਕਲੈਕਟਰ ਦਰਾਂ ਦਾ ਆਖੀਰੀ ਪ੍ਰਕਾਸ਼ਨ ਮਾਰਚ, 2021 ਤਕ ਕੀਤਾ ਜਾਵੇਗਾ|
ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਮੰਡਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਬੰਧਿਤ ਜਿਲ੍ਹਿਆਂ ਵਿਚ ਹਰੇਕ ਤਹਿਸੀਲ ਵਿਚ ਕਲੋਨੀ ਜਾਂ ਖੇਤਰ ਦੇ ਲਈ ਕਲੈਕਟਰ ਦਰ ਤੈਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ|
ਦਿਸ਼ਾ-ਨਿਰਦੇਸ਼ ਅਨੁਸਾਰ ਤਹਿਸੀਲ ਅਤੇ ਸਬ-ਤਹਿਸੀਲ ਵਿਚ ਹਰੇਕ ਕਾਲੋਨੀ ਜਾਂ ਖੇਤਰ ਦੇ ਕਲੈਕਟਰ ਦਰਾਂ ਦਾ ਆਂਕਲਨ ਕਰਨ ਲਈ ਇਕ ਕਮੇਟੀ ਬਣਾਈ ਜਾਵੇਗੀ| ਕਮੇਟੀ ਗੈਰ-ਸਰਕਾਰੀ ਲੋਕਾਂ ਤੋਂ ਸੁਝਾਅ ਲਵੇਗੀ ਜੋ ਸਬੰਧਿਤ ਖੇਤਰਾਂ ਵਿਚ ਸੰਪਤੀ ਦੀ ਬਾਜਾਰ ਦਰਾਂ ਦੇ ਬਾਰੇ ਵਿਚ ਜਾਣਕਾਰੀ ਰੱਖਦੇ ਹੋਣ| ਕਮੇਟੀ ਸਰਵੇ ਕਰੇਗੀ ਅਤੇ ਹਰੇਕ ਖੇਤਰ ਵਿਚ ਪਿਛਲੇ 12 ਮਹੀਨਿਆਂ ਵਿਚ ਕੀਤੇ ਗਏ ਰਜਿਸਟ੍ਰੇਸ਼ਨਾਂ ਦੀ ਵੀ ਜਾਂਚ ਕਰੇਗੀ ਅਤੇ ਕਲੈਕਟਰ ਦਰਾਂ ਦੀ ਇਕ ਤਰਕਸੰਗਤ ਗਿਣਤੀ ਕਰਣਗੇ|
ਡਿਪਟੀ ਕਮਿਸ਼ਨਰ ਕਿਸੇ ਸੀਨੀਅਰ ਅਧਿਕਾਰੀ ਨੂੰ ਜਿਲ੍ਹਾ ਨੋਡਲ ਅਧਿਕਾਰੀ ਨਾਮਜਦ ਕਰ ਸਕਦੇ ਹਨ| ਇਹ ਅਧਿਕਾਰੀ ਸਾਰੀ ਤਹਿਸੀਲ-ਪੱਧਰ ਕਮੇਟੀਆਂ ਵੱਲੋਂ ਮਲਾਂਕਣ ਕੀਤੀ ਗਈ ਦਰਾਂ ਨੂੰ ਇਕੱਠਾ ਕਰਨ ਅਤੇ ਸਾਰੇ ਖੇਤਰਾਂ ਦੇ ਕਲੈਕਟਰ ਦਰਾਂ ਦਾ ਪ੍ਰਸਤਾਵ ਡਿਪਟੀ ਕਮਿਸ਼ਨਰਾਂ ਨੂੰ ਦੇਣ ਲਈ ਜਿਮੇਵਾਰ ਹੋਣਗੇ|
ਕਲੈਕਟਰ ਦਰਾਂ ਦੀ ਪ੍ਰਾਰੂਪ ਸੂਚੀ ਦੇ ਪ੍ਰਕਾਸ਼ਨ ਦੇ ਬਾਅਦ ਆਪੱਤੀਆਂ ਅਤੇ ਸ਼ਿਕਾਇਤਾਂ ਦੇ ਲਈ 30 ਦਿਨਾਂ ਦੇ ਸਮੇਂ ਜਾਂ 15 ਜਨਵਰੀ, 2021 ਤਕ ਦਾ ਸਮੇਂ ਰਾਖਵਾਂ ਰੱਖਿਆ ਜਾਵੇਗਾ| ਇਸ ਦੇ ਲਈ 15 ਦਸੰਬਰ ਤਕ ਇਕ ਪੋਰਟਲ ਵਿਕਸਿਤ ਕੀਤਾ ਜਾਵੇਗਾ| 15 ਜਨਵਰੀ ਤੋਂ 15 ਫਰਵਰੀ 2021 ਤਕ ਦੇ 30 ਦਿਨਾਂ ਦੇ ਸਮੇਂ ਵਿਚ ਆਪੱਤੀਆਂ ਅਤੇ ਸ਼ਿਕਾਇਤਾਂ ਨੂੰ ਸੁਣਿਆ ਅਤੇ ਹੱਲ ਕੀਤਾ ਜਾਵੇਗਾ| ਇਸ ਦੇ ਬਾਅਦ ਹਰੇਕ ਜਿਲ੍ਹਾ ਦੇ ਲਈ ਕਲੈਕਟਰ ਦਰਾਂ ਦੇ ਪ੍ਰਾਰੂਪ ਦੀ ਰਾਜ ਪੱਧਰ ਸਕ੍ਰੀਨਿੰਗ ਕੀਤੀ ਜਾਵੇਗੀ|
ਸ੍ਰੀ ਕੌਸ਼ਲ ਨੇ ਕਿਹਾ ਕਿ ਅਧਿਕਾਰੀ ਪੂਰੀ ਪ੍ਰਕ੍ਰਿਆ ਦੌਰਾਨ ਵਿਆਪਕ ਪ੍ਰਚਾਰ ਯਕੀਨੀ ਕਰਣਗੇ ਤਾਂ ਜੋ ਰਾਜ ਦੇ ਲੋਕ ਜਾਗਰੁਕ ਹੋਣ ਅਤੇ ਸਰਵੇਖਣ ਪੜਾਅ ਅਤੇ ਆਪੱਤੀਆਂ ਪ੍ਰਾਪਤ ਕਰਨ ਦੇ ਸਮੇਂ ਦੋਰਾਨ ਬਿਹਤਰ ਜਾਣਕਾਰੀ ਦੇ ਸਕਣ| ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਾਰਣੀ ਨੂੰ ਮੌਜੂਦਾ ਸਾਲ ਲਈ ਹੀ ਵਿਕਸਿਤ ਕੀਤਾ ਗਿਆ ਹੈ ਅਤੇ ਅਗਲੇ ਸਾਲ ਤੋਂ ਕਲੈਕਟਰ ਦਰਾਂ ਨੂੰ ਆਖੀਰੀ ਸਾਲ ਦੇ 1 ਜਨਵਰੀ ਤੋਂ ਪ੍ਰਭਾਵੀ ਹੋਣ ਦੇ ਲਈ ਆਖੀਰੀ ਰੂਪ ਦਿੱਤਾ ਜਾਵੇਗਾ|
******
ਹਰਿਆਣਾ ਦੇ ਮੁੱਖ ਮੰਤਰੀ ਨੇ ਗੁਰੂਗ੍ਰਾਮ ਨੂੰ ਦੇਸ਼ ਦਾ ਸਮਾਰਟੇਸਟ ਸਿਟੀ ਬਨਾਉਣ ਦਾ ਐਲਾਨ ਕੀਤਾ
ਚੰਡੀਗੜ, 11 ਨਵੰਬਰ – ਹਰਿਆਣਾ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਗਲੋਬਲ ਸਿਟੀ ਗੁਰੂਗ੍ਰਾਮ ਨੂੰ ਵਿਸ਼ਵ ਦੇ ਮਾਨਚਿੱਤਰ ‘ਤੇ ਉਭਾਰਨ ਦੀ ਇਕ ਹੋਰ ਪਹਿਲ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਗੁਰੂਗ੍ਰਾਮ ਨੂੰ ਦੇਸ਼ ਦਾ ਸਮਾਰਟੇਸਟ ਸਿਟੀ ਬਨਾਉਣ ਦਾ ਐਲਾਨ ਕੀਤਾ ਹੈ| ਇਸ ਕੜੀ ਵਿਚ ਉਨਾਂ ਨੇ ਮਾਨੇਸਰ ਵਿਚ ਵੱਖ ਤਅ ਨਵਾਂ ਨਗਰ ਨਿਗਮ ਬਨਾਉਣ ਅਤੇ ਇਸ ਖੇਤਰ ਵਿਚ ਨਿਊ ਗੁਰੂਗ੍ਰਾਮ ਸ਼ਹਿਰ ਵਿਕਸਿਤ ਕਰਨ ਦੇ ਪ੍ਰਸਤਾਵ ਦਾ ਸੁਝਾਅ ਦਿੱਤਾ|
ਮੁੱਖ ਮੰਤਰੀ ਅੱਜ ਵੀਡੀਓ ਕਾਨਫ੍ਰੈਸੋੰਗ ਰਾਹੀਂ ਗੁਰੂਗ੍ਰਾਮ ਵਿਚ ਪ੍ਰੋਜੈਕਟ ਏਅਰ ਕੇਅਰ ਤੇ ਗੁਰੂਗ੍ਰਾਮ-ਮਹਿਰੌਲੀ ਰੋਡ ‘ਤੇ ਗੁਰੂਗ੍ਰਾਮ ਦੇ ਪ੍ਰਵੇਸ਼ ਮਾਰਗ ਦੇ ਸੁੰਦਰ ਕਰਨ ਦੋ ਪਰਿਯੋਜਨਾਵਾਂ ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ|
ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਵਿਚ ਗੁਰੂਗ੍ਰਾਮ ਤੇ ਫਰੀਦਾਬਾਦ ਮਹਾਨਗਰ ਹੋਣ ਦੇ ਨਾਤੇ ਇੱਥੇ ਦੋਨੋਂ ਸ਼ਹਿਰਾਂ ਲਈ ਵੱਖ ਤੋਂ ਮਹਾਨਗਰ ਵਿਕਾਸ ਅਥਾਰਿਟੀ ਪਹਿਲਾਂ ਹੀ ਗਠਨ ਕੀਤੇ ਜਾ ਚੁੱਕੇ ਹਨ| ਇੰਨਾਂ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਸਾਡੇ ਸਾਰਿਆਂ ਲਈ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਦੇਖਦੇ ਹੋਏ ਹਵਾ ਨੂੰ ਸਾਫ ਕਰਨ ਦੇ ਲਈ ਅੱਜ ਦੋ ਪ੍ਰੋਜੈਕਟ ਏਅਰ ਕੇਅਰ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਨਾਲ-ਨਾਲ ਕਰਨਾਲ ਨੂੰ ਵੀ ਸਮਾਰਟ ਸਿਟੀ ਪਰਿਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ| ਇੰਨਾਂ ਸ਼ਹਿਰਾਂ ਵਿਚ ਸਮਾਰਟ ਮਾਨਦੰਡਾਂ ਦੇ ਅਨੁਰੂਪ ਜਲ ਪ੍ਰਬੰਧਨ ਸੁਰੱਖਿਆ ਪ੍ਰਣਾਲੀ, ਜਨਤਕ ਟ੍ਰਾਂਸਪੋਰਟ ਤੇ ਭਵਨ, ਸੁਸ਼ਾਸਨ, ਈ-ਐਜੂਕੇਸ਼ਨ, ਟੇਲੀ ਮੈਡੀਸਨ ਵਰਗੀ ਸਹੂਲਤਾਂ ਵਿਕਸਿਤ ਕਰਨ ਦੀ ਜਰੂਰਤਾਂ ਹਨ ਅਤੇ ਇਸ ਦੇ ਅਨੁਰੂਪ ਇੰਫ੍ਰਾਸਟਕਚਰ ਵਿਕਸਿਤ ਕੀਤੇ ਜਾ ਰਹੇ ਹਨ| ਉਨਾਂ ਨੇ ਕਿਹਾ ਕਿ ਅੱਜ ਉਦਘਾਟਨ ਕੀਤੀਆਂ ਗਈਆਂ ਇਹ ਦੋ ਮਹਤੱਵਪੂਰਣ ਪਰਿਯੋਜਨਾਵਾਂ ਵੀ ਇਸ ਕੜੀ ਤਾ ਹਿੱਸਾ ਹੈ|
ਗੁਰੂਗ੍ਰਾਮ ਦੇ ਲੋਕਾਂ ਨੂੰ ਇੰਨਾਂ ਦੋ ਪਰਿਯੋਜਨਾਵਾਂ ਦੇ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਰਿਯੋਜਨਾਵਾਂ ਦੀਵਾਲੀ ਦੇ ਉਪਹਾਰ ਸਵਰੂਪ ਹੈ| ਉਨਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਲੋਕਾਂ ਨੂੰ ਜਲਦੀ ਪ੍ਰਸਾਸ਼ਨਿਕ ਸਹੂਲਤਾਂ ਉਪਲਬਧ ਕਰਵਾਉਣ ਦੇ ਮੱਦੇਨਜਰ ਇੱਥੇ ਲਗਭਗ 180 ਕਰੋੜ ਰੁਪਏ ਦੀ ਲਾਗਤ ਨਾਲ ਟਾਵਰ ਆਫ ਜਸਟਿਸ ਦਾ ਨਿਰਮਾਣ ਵੀ ਕਰਵਾਇਆ ਜਾ ਰਿਹਾ ਹੈ| ਉਨਾਂ ਨੇ ਕਿਹਾ ਕਿ ਇੱਥੇ ਦਾ ਲੋਕ ਨਿਰਮਾਣ ਵਿਭਾਗ ਦਾ ਰੇਸਟ ਹਾਊਸ ਸਟੇਟ ਆਫ ਆਰਟ ਦੇ ਨਾਂਅ ਨਾਲ ਜਾਨਿਆ ਜਾਂਦਾ ਹੈ ਜੋ ਇਸ ਸ਼ਹਿਰ ਦਾ ਮਾਣ ਵੀ ਹੈ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ ਵੀ ਮੌਜੂਦ ਸਨ|
*****
ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਖੇਤੀਬਾੜੀ ਵਿਗਿਆਨਕਾਂ ਨੇ ਪਸ਼ੂਆਂ ਦੇ ਚਾਰੇ ਦੀ ਫਸਲ ਜਵਾਰ ਦੀ ਨਵੀਂ ਅਤੇ ਉੱਨਤ ਕਿਸਮ ਵਿਕਸਿਤ ਕਰ ਯੂਨੀਵਰਸਿਟੀ ਦੇ ਨਾਂਅ ਇਕ ਹੋਰ ਉਪਲਬਧੀ ਦਰਜ ਕਰਵਾਈ
ਚੰਡੀਗੜ, 11 ਨਵੰਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਖੇਤੀਬਾੜੀ ਵਿਗਿਆਨਕਾਂ ਨੇ ਪਸ਼ੂਆਂ ਦੇ ਚਾਰੇ ਦੀ ਫਸਲ ਜਵਾਰ ਦੀ ਨਵੀਂ ਅਤੇ ਉੱਨਤ ਕਿਸਮ ਸੀਐਸਬੀ 44 ਐਫ ਵਿਕਸਿਤ ਕਰ ਯੂਨੀਵਰਸਿਟੀ ਦੇ ਨਾਂਅ ਇਕ ਹੋਰ ਉਪਲਬਧੀ ਦਰਜ ਕਰਵਾ ਦਿੱਤੀ ਹੈ| ਜਵਾਰ ਦੀ ਇਸ ਕਿਸਮ ਨੂੰ ਯੂਨੀਵਰਸਿਟੀ ਦੇ ਜੈਨੇਟਿਕ ਅਤੇ ਪੌਧਾ ਪ੍ਰਜਨਨ ਵਿਭਾਗ ਦੇ ਚਾਰਾ ਅਨੁਭਾਗ ਵੱਲੋਂ ਵਿਕਸਿਤ ਕੀਤਾ ਗਿਆ ਹੈ| ਇਸ ਕਿਸਮ ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਅਤੇ ਸਹਿਯੋਗ ਵਿਭਾਗ ਦੀ ਫਸਲ ਮਾਨਕ, ਨੋਟੀਫਿਕੇਸ਼ਨ ਅਤੇ ਅਨੁਮੋਦਨ ਕੇਂਦਰੀ ਸਬ-ਕਮੇਟੀ ਵੱਲੋਂ ਨਵੀਂ ਦਿੱਲੀ ਵਿਚ ਆਯੌਜਿਤ 84ਵੀਂ ਮੀਟਿੰਗ ਵਿਚ ਨੋਟੀਫਾਇਡ ਤੇ ਜਾਰੀ ਕਰ ਦਿੱਤਾ ਗਿਆ ਹੈ| ਮੀਟਿੰਗ ਦੀ ਅਗਵਾਈ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਫਸਲ ਵਿਗਿਆਨ ਦੇ ਉੱਪ-ਮਹਾਨਿਦੇਸ਼ਕ ਡਾ. ਟੀ.ਆਰ. ਸ਼ਰਮਾ ਨੇ ਕੀਤੀ ਸੀ| ਜਵਾਰ ਦੀ ਇਹ ਕਿਸਮ ਦੱਖਣੀ ਸੂਬਿਆਂ ਮੁੱਖ ਰੂਪ ਨਾਲ ਕਰਨਾਟਕ, ਮਹਾਰਾਸ਼ਟਰ ਅਤੇ ਤਮਿਲਨਾਡੂ ਦੇ ਲਈ ਸਿਫਾਰਿਸ਼ ਕੀਤੀ ਗਈ ਹੈ| ਹਾਲਾਂਕਿ ਇਸ ਕਿਸਮ ਨੂੰ ਯੂਨੀਵਰਸਿਟੀ ਦੇ ਵਿਗਿਆਨਕਾਂ ਨੇ ਐਚਏਯੂ ਵਿਚ ਹੀ ਵਿਕਸਿਤ ਕੀਤਾ ਹੈ|
ਯੂਨੀਵਰਸਿਟੀ ਦੇ ਖੋਜ ਨਿਦੇਸ਼ਕ ਡਾ. ਐਸ. ਕੇ. ਸਹਰਾਵਤ ਨੇ ਦਸਿਆ ਕਿ ਸੀਐਮਵੀ 44 ਐਫ ਕਿਸਮ ਵਿਚ ਹੋਰ ਕਿਸਮਾਂ ਦੀ ਤੁਲਣਾ ਵਿਚ ਪ੍ਰੋਟੀਨ ਤੇ ਪਾਚਨਸ਼ੀਲਤਾ ਵੱਧ ਹੈ, ਜਿਸ ਦੀ ਵਜਾ ਨਾਲ ਇਹ ਪਸ਼ੂ ਦੇ ਦੁੱਧ ਉਤਪਾਦਨ ਵਿਚ ਵਾਧਾ ਕਰਦੀ ਹੈ| ਇਸ ਕਿਸਮ ਵਿਚ ਮਿਠਾਸ 10 ਫੀਸਦੀ ਤੋਂ ਵੀ ਵੱਧ ਤੇ ਸਵਾਦ ਹੋਣ ਦੇ ਕਾਰਨ ਪਸ਼ੂ ਇਸ ਨੂੰ ਖਾਨਾ ਕਾਫੀ ਪਸੰਦ ਕਰਦੇ ਹਨ| ਇਸ ਕਿਸਮ ਵਿਚ ਹਰ ਚਾਰੇ ਲਈ ਪ੍ਰਸਿੱਧ ਕਿਸਮ ਸੀਐਵੀ 21 ਐਫ ਤੋਂ 7.5 ਫੀਸਦੀ ਤੇ ਸੀਐਸਵੀ 30 ਐਫ ਤੋਂ 5.8 ਫੀਸਦੀ ਵੱਧ ਹਰੇ ਚਾਰੇ ਦੀ ਪੈਦਾਵਾਰ ਹੋਣ ਦੇ ਕਾਰਨ ਕਿਸਾਨਾਂ ਨੂੰ ਵੱਧ ਮੁਨਾਫਾ ਵੀ ਹੋਵੇਗਾ| ਸਿਫਾਰਿਸ਼ ਕੀਤੀ ਗਈ ਸਹੀ ਖਾਦ ਤੇ ਸਿੰਚਾਈ ਪ੍ਰਬੰਧਨ ਦੇ ਅਨੁਸਾਰ ਇਹ ਕਿਸਮ ਵੱਧ ਪੈਦਾਵਾਰ ਦੇਣ ਵਿਚ ਸਮਰੱਥ ਹੈ ਅਤੇ ਇਸ ਲਵਣੀ ਥਾਂ ਵਿਚ ਵੀ ਉਗਾਇਆ ਜਾ ਸਕਦਾ ਹੈ| ਵੱਧ ਬਾਰਿਸ਼ ਤੇ ਤੇਜ ਹਵਾ ਚਲਣ ‘ਤੇ ਵੀ ਇਹ ਕਿਸਮ ਡਿੱਗਦੀ ਨਹੀਂ ਹੈ| ਜਵਾਰ ਵਿਚ ਕੁਦਰਤੀ ਤਗ਼ ‘ਤੇ ਪਾਇਆ ਜਾਣ ਵਾਲਾ ਵਿਸ਼ੇਲਾ ਤੱਤ ਧੁਰਿਨ ਇਸ ਕਿਸਮ ਵਿਚ ਬਹੁਤ ਹੀ ਘੱਟ ਹੈ| ਸੀਐਸਵੀ 44 ਐਫ ਕਿਸਮ ਤਨਾਛੇਦਕ ਕੀਟ ਦੀ ਪ੍ਰਤੀਰੋਧੀ ਹੈ ਤੇ ਇਸ ਵਿਚ ਪੱਤਿਆਂ ‘ਤੇ ਲਗਣ ਵਾਲੇ ਰੋਗ ਵੀ ਨਹੀਂ ਲਗਦੇ|
ਯੂਨੀਵਰਸਿਟੀ ਦੇ ਜੈਨੇਟਿਕਸ ਅਤੇ ਪੌਧਾ ਪ੍ਰਜਨਨ ਵਿਭਾਗ ਦੇ ਚੇਅਰਮੈਨ ਡਾ. ਏ. ਕੇ. ਛਾਬੜਾ ਨੇ ਦਸਿਆ ਕਿ ਸੀਐਸਵੀ 44 ਐਫ ਕਿਸਮ ਨੂੰ ਵਿਕਸਿਤ ਕਰਨ ਵਿਚ ਇਸ ਵਿਭਾਗ ਦੇ ਚਾਰਾ ਅਨੁਭਾਗ ਦੇ ਵਿਗਿਆਨਕਾਂ ਡਾ. ਪਮੀ ਕੁਮਾਰੀ, ਡਾ. ਸਤਅਵਾਨ ਆਰਿਆ, ਡਾ. ਐਸ.ਕੇ. ਪਾਹੂਜਾ, ਡਾ. ਐਨ.ਕੇ. ਠਕਰਾਲ ਅਤੇ ਡਾ. ਡੀ.ਐਸ. ਫੋਗਾਟ ਦੀ ਟੀਮ ਦੀ ਮਿਹਨਤ ਰੰਗ ਲਿਆਈ ਹੈ| ਇਸ ਤੋਂ ਇਲਾਵਾ, ਡਾ. ਸਤਪਾਲ, ਡਾ. ਜੈਯੰਤੀ ਟੋਕਸ, ਡਾ. ਹਰੀਸ਼ ਕੁਮਾਰ, ਡਾ. ਵਿਨੋਦ ਮਲਿਕ ਅਤੇ ਡਾ. ਸਰਿਤਾ ਦੇਵੀ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ|
*******
ਹਰਿਆਣਾ ਸਰਕਾਰ ਨੇ ਰਾਜ ਅਧਿਆਪਕ ਪੁਰਸਕਾਰ-2020 ਦੇ ਲਈ ਆਨਲਾਇਨ ਬਿਨੈ ਕਰਨ ਦੀ ਆਖੀਰੀ ਮਿੱਤੀ ਵਧਾ ਕੇ 15 ਨਵੰਬਰ, 2020 ਕਰਨ ਦਾ ਫੈਸਲਾ ਕੀਤਾ
ਚੰਡੀਗੜ, 11 ਨਵੰਬਰ – ਹਰਿਆਣਾ ਸਰਕਾਰ ਨੇ ਰਾਜ ਅਧਿਆਪਕ ਪੁਰਸਕਾਰ-2020 ਦੇ ਲਈ ਆਨਲਾਇਨ ਬਿਨੈ ਕਰਨ ਦੀ ਆਖੀਰੀ ਮਿੱਤੀ ਵਧਾ ਕੇ 15 ਨਵੰਬਰ, 2020 ਕਰਨ ਦਾ ਫੈਸਲਾ ਕੀਤਾ ਹੈ, ਪਹਿਲਾਂ ਇਹ ਮਿੱਤੀ 2 ਨਵੰਬਰ, 2020 ਨਿਰਧਾਰਿਤ ਕੀਤੀ ਗਈ ਸੀ|
ਹਰਿਆਣਾ ਦੇ ਸਕੂਲ ਸਿਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੋਗ ਅਧਿਆਪਕਾਂ ਨੂੰ ਬਿਨੈ ਕਰਨ ਦੇ ਲਈ ਵਿਭਾਗ ਦੀ ਵੈਬਸਾਇਟ schooleducationharyana.gov.in ‘ਤੇ ਲਾਗ-ਇਨ ਕਰ ਕੇ ਆਨਲਾਇਨ ਐਪਲੀਕੇਸ਼ਨ ਸਿਰਲੇਖ ਦੇ ਤਹਿਤ ਦਰਸ਼ਾਏ ਗਏ ਸਟੇਟ ਅਵਾਰਡ-2020 ਨਾਮਕ ਲਿੰਕ ‘ਤੇ ਕਲਿਕ ਕਰਨਾ ਹੋਵੇਗਾ| ਇਸ ਦੇ ਬਾਅਦ, ਵਿਭਾਗ ਵੱਲੋਂ ਜਾਰੀ ਕੀਤੀ ਗਈ ਅਵਾਰਡ- ਪੋਲਿਸੀ ਦਾ ਵਿਸ਼ਲੇਸ਼ਣ ਕਰ ਕੇ ਨਿਰਧਾਰਿਤ ਮਾਪਦੰਡਾਂ ਨੂੰ ਅਪਨਾਉਣਦੇ ਹੋਏ ਅਤੇ ਬਿਨੈ ਵਿਚ ਮੰਗੀ ਗਈ ਸਾਰੀ ਜਾਣਕਾਰੀਆਂ ਦਿੰਦੇ ਹੋਏ ਅਧਿਆਪਕ ਨੂੰ ਲੋੜਿੰਦੇ ਦਸਤਾਵੇਜ ਅਪਲੋਡ ਕਰਨੇ ਹੋਣਗੇ|
ਉਨਾਂ ਨੇ ਦਸਿਆ ਕਿ ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਅਧਿਆਪਕ ਹੁਣ 15 ਨਵੰਬਰ, 2020 ਤਕ ਰਾਜ ਅਧਿਆਪਕ ਪੁਰਸਕਾਰ-2020 ਦੇ ਲਈ ਆਨਲਾਇਨ ਬਿਨੈ ਕਰ ਸਕਦੇ ਹਨ|