ਹਰਿਆਣਾ ਦੇ ਮੁੱਖ ਮੰਤਰੀ ਨੇ ਗੰਨੇ ਦੇ ਭਾਅ ਵਿਚ 10 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਐਲਾਨ ਕੀਤਾ.
ਚੰਡੀਗੜ, 9 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਕਿਸਾਨ ਹਿੱਤ ਦਾ ਹਰ ਫੈਸਲਾ ਤੁਰੰਤ ਲੈ ਰਹੀ ਹੈ| ਇਸ ਕੜੀ ਵਿਚ ਰਬੀ ਬੁਆਈ ਸੀਜਨ ਲਈ 7 ਜਿਲਿ•ਆਂ ਵਿਚ ਖੇਤੀਬਾੜੀ ਟਿਊਬਵੈਲਾਂ ਲਈ ਬਿਜਲੀ ਸਪਲਾਈ ਸਮੇਂ 8 ਘੰਟੇ ਤੋਂ ਵਧਾ ਕੇ 10 ਘੰਟੇ ਕਰ ਦਿੱਤੀ ਗਈ ਹੈ| ਇਸ ਦੇ ਨਾਲ ਹੀ ਬਾਜਾਰ ਵਿਚ ਖੰਡ ਦੇ ਭਾਅ ਕਾਫੀ ਨਾ ਹੋਣ ਦੇ ਬਾਵਜੂਦ ਕਿਸਾਨਾਂ ਦੀ ਮੰਗ ‘ਤੇ ਗੰਨੇ ਦੇ ਭਾਅ ਵਿਚ 10 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਇਹ ਭਾਅ 340 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 350 ਰੁਪਏ ਪ੍ਰਤੀ ਕੁਇੰਟਲ ਹੋ ਗਏ ਹਨ, ਜੋ ਦੇਸ਼ ਵਿਚ ਸੱਭ ਤੋਂ ਵੱਧ ਹਨ|
ਮੁੱਖ ਮੰਤਰੀ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਸਿਰਫ ਕਿਸਾਨਾਂ ਦੇ ਨਾਂਅ ‘ਤੇ ਦਿਖਾਵੇ ਦੀ ਰਾਜਨੀਤੀ ਕਰਨਾ ਹੈ, ਜਦੋਂ ਕਿ ਸਰਕਾਰ ਕਿਸਾਨ ਹਿੱਤ ਵਿਚ ਜੋ ਵੀ ਸਹੀ ਹੁੰਦਾ ਹੈ, ਉਸ ਨੂੰ ਕਰ ਕੇ ਦਿਖਾਊਂਦੀ ਹੈ|
ਐਮਬੀਬੀਐਸ ਦੀ ਫੀਸ ਵਧਾਉਣ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਐਮਬੀਬੀਐਸ ਦੀ ਫੀਸ ਜੋ ਪਹਿਲਾਂ 60,000 ਰੁਪਏ ਪ੍ਰਤੀ ਸਾਲ ਸੀ, ਉਨਾਂ ਨੂੰ ਵਧਾ ਕੇ 80,000 ਰੁਪਏ ਪ੍ਰਤੀ ਸਾਲ ਕੀਤਾ ਗਿਆ ਹੈ| ਉਨਾਂ ਨੇ ਕਿਹਾ ਕਿ 10 ਲੱਖ ਰੁਪਏ ਦਾ ਬਾਂਡ ਐਮਬੀਬੀਐਸ ਕਰਨ ਵਾਲੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿਦਿਆਰਥੀਆਂ ਤੋਂ ਭਰਵਾਇਆ ਜਾਵੇਗਾ ਅਤੇ ਇਹ ਬਾਂਡ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ ਇਕ ਪ੍ਰਾਵਧਾਨ ਹੋਵੇਗਾ|
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਇਸ ‘ਤੇ ਵੀ ਅਫਵਾਹ ਫੈਲਾਉਣ ਵਿਚ ਲਗਿਆ ਹੈ, ਜੋ ਬਿਲਕੁਲ ਗਲਤ ਹੈ| ਉਨਾਂ ਨੇ ਕਿਹਾ ਕਿ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਤਾਂ 12 ਤੋਂ 15 ਲੱਖ ਰੁਪਏ ਪ੍ਰਤੀ ਸਾਲ ਫੀਸ ਲਈ ਜਾਂਦੀ ਹੈ, ਜਦੋਂ ਕਿ ਸਰਕਾਰੀ ਕਾਲਜਾਂ ਵਿਚ ਫੀਸ ਵਧਾਉਣ ਦੇ ਬਾਵਜੂਦ ਪੂਰੀ ਐਮਬੀਬੀਐਸ ਪੜਾਈ ਦੀ ਫੀਸ 4 ਲੱਖ ਰੁਪਏ ਹੀ ਬਣਦੀ ਹੈ|
*****
ਚੰਡੀਗੜ•-ਬੱਦੀ ਰੇਲ ਲਾਇਨ ਲਈ ਜਮੀਨ ਐਕਵਾਇਰ ਪ੍ਰਕ੍ਰਿਆ ਮਾਰਚ, 2021 ਤਕ ਪੂਰੀ ਕਰ ਲਈ ਜਾਵੇਗੀ
ਚੰਡੀਗੜ, 9 ਨਵੰਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਕਿ ਚੰਡੀਗੜ-ਬੱਦੀ ਰੇਲ ਲਾਇਨ ਲਈ ਹਰਿਆਣਾ ਵਿਚ ਪੈਣ ਵਾਲੀ 77.73 ਹੈਕਟੇਅਰ ਖੇਤਰ ਜਮੀਨ ਐਕਵਾਇਰ ਪ੍ਰਕ੍ਰਿਆ ਮਾਰਚ, 2021 ਤਕ ਪੂਰੀ ਕਰਕੇ ਇਹ ਜਮੀਨ ਰੇਲਵੇ ਮੰਤਰਾਲੇ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ|
ਸ੍ਰੀ ਵਿਜੈ ਵਰਧਨ ਨੇ ਇਹ ਜਾਣਕਾਰੀ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਕੈਬਿਨੇਟ ਸਕੱਤਰ ਰਾਜੀਵ ਗਾਬਾ, ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰਗਤੀ ਸਮੀਖਿਆ ਦੌਰਾਨ ਦਿੱਤੀ| ਮੀਟਿੰਗ ਵਿਚ ਵੱਖ-ਵੱਖ ਮੰਤਰਾਲਿਆਂ ਦੀ ਪਰਿਯੋਜਨਾਵਾਂ ਦੀ ਤਰੱਕੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ|
ਮੀਟਿੰਗ ਵਿਚ ਦਸਿਆ ਗਿਆ ਕਿ ਰੇਲ ਮੰਤਰਾਲੇ ਨੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਗਲਬਾਤ ਕਰਕੇ ਚੰਡੀਗੜ-ਬੱਦੀ ਰੇਲ ਲਾਇਲ ਲਈ ਸਾਰੀ ਰਸਮੀ ਕਾਰਵਾਈ ਪੂਰੀ ਕਰ ਲਈ ਹੈ ਅਤੇ ਬਾਕਿ ਪ੍ਰਕ੍ਰਿਆਵਾਂ ਵੀ ਦੋਵਾਂ ਸੂਬਿਆਂ ਵੱਲੋਂ ਜਲਦ ਪੂਰੀ ਕਰ ਲਈ ਜਾਵੇਗੀ|
ਮੀਟਿੰਗ ਵਿਚ ਲੋਕ ਨਿਰਮਾਣ (ਭਵਨ ਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਸਮੇਤ ਸਬੰਧਤ ਵਿਭਾਗ ਦੇ ਅਧਿਕਾਰੀ ਹਾਜਿਰ ਸਨ|
****
ਸੰਜੀਵ ਵਰਮਾ ਨੂੰ ਕਰਨਾਲ ਮੰਡਲ ਦੇ ਕਮਿਸ਼ਨ ਦਾ ਵਾਧੂ ਕਾਰਜਭਾਰ ਸੌਂਪਿਆ
ਚੰਡੀਗੜ, 9 ਨਵੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈ.ਏ.ਐਸ. ਅਧਿਕਾਰੀ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਦਿੱਤੇ ਹਨ|
ਕਰਨਾਲ ਮੰਡਲ ਦੇ ਕਮਿਸ਼ਨਰ ਸੰਜੀਵ ਵਰਮਾ ਨੂੰ ਹਰਿਆਣਾ ਬੀਜ ਵਿਕਾਸ ਨਿਗਮ, ਪੰਚਕੂਲਾ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ| ਨਾਲ ਹੀ ਉਨਾਂ ਨੇ ਕਰਨਾਲ ਮੰਡਲ ਦੇ ਕਮਿਸ਼ਨ ਦਾ ਵਾਧੂ ਕਾਰਜਭਾਰ ਸੌਂਪਿਆ ਹੈ|
****
ਸ੍ਰੀ ਸੁਭਾਸ਼ ਬਰਾਲਾ ਨੇ ਹਰਿਆਣਾ ਜਨਤਕ ਅਦਾਰੇ ਬਿਊਰੋ ਦੇ ਨਵੇਂ ਨਿਯੁਕਤ ਚੇਅਰਮੈਨ ਵਜੋ ਕਾਰਜਭਾਰ ਗ੍ਰਹਿਣ ਕੀਤਾ
ਚੰਡੀਗੜ, 9 ਨਵੰਬਰ – ਹਰਿਆਣਾ ਜਨਤਕ ਅਦਾਰੇ ਬਿਊਰੋ ਦੇ ਨਵੇਂ ਨਿਯੁਕਤ ਚੇਅਰਮੈਨ ਸੁਭਾਸ਼ ਬਰਾਲਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੰਗਠਨ ਵਿੱਚੋਂ ਵੱਖ ਉਨਾਂਨੇ ਪਹਿਲੀ ਵਾਰ ਸਰਕਾਰੀ ਤੌਰ ‘ਤੇ ਨਵੀਂ ਜਿਮੇਵਾਰੀ ਦਿੱਤੀ ਹੈ, ਜਿਸ ਨੂੰ ਉਹ ਪੂਰੀ ਜਿਮੇਵਾਰੀ ਅਤੇ ਲਗਨ ਨਾਲ ਨਿਭਾਉਂਣਗੇ| ਇਸ ਦੇ ਲਈ ਸ੍ਰੀ ਬਰਾਲਾ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ|
ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਵਿਧੀਵਤ ਰੂਪ ਨਾਲ ਸ੍ਰੀ ਬਰਾਲਾ ਨੂੰ ਹਰਿਆਣਾ ਸਿਵਲ ਸਕੱਤਰੇਤ ਦੀ 8ਵੀਂ ਮੰਜਿਲ ਕਮਰਾ ਨੰਬਰ 46 ਸਥਿਤ ਉਨਾਂ ਦੇ ਦਫਤਰ ਵਿਚ ਕਾਰਜਭਾਰ ਗ੍ਰਹਿਣ ਕਰਵਾਇਆ| ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ|
ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸ੍ਰੀ ਬਰਾਲਾ ਨੇ ਕਿਹਾ ਕਿ ਇਹ ਨਵੀਂ ਜਿਮੇਵਾਰੀ ਉਨਾਂ ਦੇ ਲਈ ਇਕ ਨਵਾਂ ਤਜਰਬਾ ਹੈ| ਸੱਭ ਤੋਂ ਪਹਿਲਾਂ ਉਹ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਪੜਾਅਵਾਰ ਢੰਗ ਨਾਲ ਬਿਊਰੋ ਦੀ ਕਾਰਜ ਪ੍ਰਣਾਲੀ ਨੂੰ ਸਕਝਣਗੇ ਅਤੇ ਜਿਨਾਂ ਸੰਭਵ ਹੋ ਸਕੇਗਾ, ਬਿਹਤਰ ਤੋਂ ਬਿਹਤਰ ਕਰਨ ਦਾ ਯਤਨ ਕਰਣਗੇ| ਇਸ ਤਰਾ, ਬਿਊਰੋ ਦੇ ਅਧੀਨ ਜਿਨੇ ਵੀ ਬੋਰਡ, ਨਿਗਮ ਤੇ ਹੋਰ ਸੰਸਥਾਨ ਹੈ, ਨਾਲ-ਨਾਲ ਉਨਾਂ ਦਾ ਵੀ ਅਧਿਐਨ ਕਰਣਗੇ|
ਇਕ ਸੁਆਲ ਦੇ ਜਵਾਬ ਵਿਚ ਸ੍ਰੀ ਬਰਾਲਾ ਨੇ ਕਿਹਾ ਕਿ ਜਨਤਕ ਉਪਕ੍ਰਮ ਬਿਊਰੋ ਕਿਸੇ ਵੀ ਸੂਬੇ ਦੀ ਵਿੱਤੀ ਵਿਵਸਥਾ ਦਾ ਇਕ ਮਹਤੱਵਪੂਰਣ ਅੰਗ ਹੁੰਦਾ ਹੈ| ਬਿਊਰੋ ਨਾਲ ਜੁੜੀ ਸੰਸਥਾਵਾਂ ਵਿਚ ਬਿਹਤਰ ਤਾਲਮੇਲ ਹੋਵੇ ਅਤੇ ਲਾਭ ਅਰਜਿਤ ਕਰਨ, ਇਹ ਉਨਾਂ ਦਾ ਯਤਨ ਰਹੇਗਾ| ਉਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਵਿਚ ਉਹ ਹੇਠਲੇ ਪੱਧਰ ਤੋਂ ਲੈ ਕੇ ਪਾਰਟੀ ਪ੍ਰਧਾਨ ਤਕ ਦੀਆਂ ਜਿਮੇਵਾਰੀ ਸੰਭਾਲ ਚੁੱਕੇ ਹਨ| ਉਨਾਂ ਨੇ ਭਰੋਸਾ ਦਿੱਤਾ ਕਿ ਬਿਊਰੋ ਵਿਚ ਵੀ ਉਹ ਚੰਗਾ ਕਰਨ ਦਾ ਯਤਨ ਕਰਣਗੇ|
ਬਰੋਦਾ ਜਿਮਨੀ ਚੋਣ ਦੇ ਬਾਰੇ ਪੁੱਛੇ ਜਾਣ ‘ਤੇ ਸ੍ਰੀ ਬਰਾਲਾ ਨੇ ਕਿਹਾ ਕਿ ਬਰੋਦਾ ਵਿਚ ਹਾਲਾਂਕਿ ਜਾਣਕਾਰ ਕੰਢੇ ਦੀ ਟੱਕਰ ਦੱਸ ਰਹੇ ਹਨ, ਪਰ ਜਿਸ ਮਿਹਨਤ ਤੇ ਸੰਗਠਨਾਤਮਕ ਢੰਗ ਨਾਲ ਪਾਰਟੀ ਦੇ ਪ੍ਰਧਾਨ ਸ੍ਰੀ ਧਨਖੜ ਤੇ ਉਨਾਂ ਦੀ ਟੀਮ ਅਤੇ ਪਾਰਟੀ ਦੇ ਇਕ-ਇਕ ਕਾਰਜਕਰਤਾ ਨੇ ਜੋ ਪਸੀਨਾ ਬਹਾਇਆ ਹੈ, ਉਹ ਬੇਕਾਰ ਨਹੀਂ ਜਾਵੇਗਾ ਅਤੇ ਯਕੀਨੀ ਰੂਪ ਨਾਲ ਪਹਿਲੀ ਵਾਰ ਪਾਰਟੀ ਦੇ ਉਮੀਦਵਾਰ ਪਹਿਲਵਾਨ ਯੋਗੇਸ਼ਵਰ ਦੱਤ ਹੋਰ ਉਮੀਦਵਾਰਾਂ ਨੂੰ ਚਿੱਤ ਕਰਣਗੇ|
ਇਸ ਮੌਕੇ ‘ਤੇ ਖੇਡ ਅਤੇ ਯੁਵਾ ਮਾਮਲੇ ਰਾਜਮੰਤਰੀ ਸਰਦਾਰ ਸੰਦੀਪ ਸਿੰਘ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ, ਵਿਧਾਇਕ ਰਣਧੀਰ ਸਿੰਘ ਗੋਲਨ, ਹਰਿਆਣਾ ਰਾਜ ਬਾਲ ਵਿਕਾਸ ਪਰਿਸ਼ਦ ਦੇ ਮਾਨਦ ਸਕੰਤਰ ਕ੍ਰਿਸ਼ਣ ਢੂਲ, ਮਹਾਮੰਤਰੀ ਐਡਵੋਕੇਟ ਵੇਦ ਪਾਲ, ਸ਼ਿਵਾਨਿਕ ਵਿਕਾਸ ਬੋਰਡ ਦੇ ਮੈਂਬਰ ਸ਼ਾਮ ਲਾਲ ਬੰਸਲ, ਵਿਸ਼ਾਲ ਸੇਠ, ਪੰਚਕੂਲਾ ਜਿਲਾ ਪ੍ਰਧਾਨ ਅਜੈ ਸ਼ਰਮਾ, ਪਾਰਟੀ ਦੇ ਮੀਡੀਆ ਪ੍ਰਭਾਰੀ ਰਣਦੀਪ ਘਣਘਸ ਤੋਂ ਇਲਾਵਾ ਕਈ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ|
*****
ਹਰਿਆਣਾ ਨੇ ਤੁਰੰਤ ਪ੍ਰਭਾਵ ਨਾਲ ਟੀ.ਐਲ. ਸਤਅਪ੍ਰਕਾਸ਼ ਨੂੰ ਉਨਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਬਿਜਲੀ ਵਿਭਾਗ ਦੇ ਸਕੱਤਰ ਦਾ ਕਾਰਜਭਾਰ ਸੌਂਪਿਆ
ਚੰਡੀਗੜ, 9 ਨਵੰਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਕ ਆਈਏਐਸ ਅਧਿਕਾਰੀ ਗ੍ਰਹਿ-1 ਵਿਭਾਗ ਦੇ ਸਕੱਤਰ ਅਤੇ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਟੀ.ਐਲ. ਸਤਅਪ੍ਰਕਾਸ਼ ਨੂੰ ਉਨਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਬਿਜਲੀ ਵਿਭਾਗ ਦੇ ਸਕੱਤਰ ਦਾ ਕਾਰਜਭਾਰ ਸੌਂਪਿਆ ਹੈ|
ਚੰਡੀਗੜ, 9 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੁੰਦਾ ਹੈ| ਹਰ ਕੋਈ ਇਸ ਤਿਉਹਾਰ ਨੂੰ ਆਪਣੇ ਢੰਗ ਨਾਲ ਮਨਾਉਂਦਾ ਹੈ ਅਤੇ ਪਟਾਖੇ ਬਜਾ ਕੇ ਲੋਕ ਆਪਣੀ ਖੁਸ਼ੀਆਂ ਦਾ ਇਜਹਾਰ ਕਰਦੇ ਹਨ| ਇਹ ਭਾਰਤੀ ਤਿਉਹਾਰਾਂ ਦੀ ਪਰੰਪਰਾ ਰਹੀ ਹੈ| ਇਸ ਵਾਰ ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦੇ ਪਟਾਖਿਆਂ ‘ਤੇ ਪਾਬੰਧੀ ਸੀ, ਪਰ ਹੁਣ 2 ਘੰਟ ਦੇ ਸਮੇਂ ਦੀ ਛੋਟ ਦਿੱਤੀ ਗਈ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਸੁਪਰੀਮ ਕੋਰਟ ਤੇ ਕੌਮੀ ਹਰਿਤ ਟ੍ਰਿਬਿਊਨਲ ਵੱਲੋਂ ਵੀ ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਦੇ ਚਲਦੇ ਦੀਵਾਲੀ ਦੇ ਮੌਕੇ ‘ਤੇ ਪਟਾਖੇ ਵਜਾਉਣ ਦੀ ਮੰਜੂਰੀ ਇਕ ਸੀਮਤ ਸਮੇਂ ਦੌਰਾਨ ਦਿੱਤੀ ਹੋਈ ਹੈ| ਉਨਾਂ ਨੇ ਕਿਹਾ ਕਿ ਵਾਤਾਵਰਣ ਸੰਤੁਲਨ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਸਾਮੂਹਿਕ ਜਿਮੇਵਾਰੀ ਬਣਦੀ ਹੈ| ਦੀਵਾਲੀ ਵਰਗੇ ਤਿਉਹਾਰਾਂ ਤੇ ਹੋਰ ਮੌਕਿਆਂ ‘ਤੇ ਖੁਸ਼ੀਆਂ ਮਨਾਉਣ ਦੇ ਨਾਲ-ਨਾਲ ਸਾਨੂੰ ਇਸ ਗਲ ਨੂੰ ਵੀ ਧਿਆਨ ਵਿਚ ਰੱਖਨਾ ਹੋਵੇਗਾ|
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਸਬੰਧ ਵਿਚ ਸਮੇਂ-ਸਮੇਂ ‘ਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ|
*****
ਚੰਡੀਗੜ, 9 ਨਵੰਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ ਸਥਾਪਿਤ ਏਬਿਕ ਸੈਂਟਰ ਹੁਣ ਯੁਵਾ ਉਦਮੀਆਂ ਨੂੰ ਆਪਣੇ ਕਾਰੋਬਾਰ ਦੇ ਵੱਲ ਵੱਧ ਬਿਹਤਰ ਢੰਗ ਨਾਲ ਅੱਗੇ ਵਧਾਉਣ ਦੇ ਗੁਰ ਸਿਖਾਉਣਗੇ| ਇਸ ਦੇ ਲਈ ਏਬਿਕ ਸੈਂਟਰ ਵੱਲੋਂ ਜਲਦੀ ਹੀ ਦੋ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ|
ਇਹ ਜਾਣਕਾਰੀ ਏਬਿਕ ਸੈਂਟਰ ਦੀ ਨੋਡਲ ਅਧਿਕਾਰੀ ਡਾ. ਸੀਮਾ ਰਾਣੀ ਨੇ ਦਿੱਤੀ| ਉਨਾਂ ਨੇ ਦਸਿਆ ਕਿ ਯੂਨੀਵਰਸਿਟੀ ਵਿਚ ਨਾਬਾਰਡ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਭਾਰਤ ਸਰਕਾਰ ਦੀ ਕੌਮੀ ਖੇਤੀਬਾੜੀ ਵਿਕਾਸ ਯੋਜਨਾ (ਰਫਤਾਰ) ਦੇ ਤਹਿਤ ਸਥਾਪਿਤ ਏਬਿਕ ਸੈਂਟਰ ਵੱਲੋਂ ਪਿਛਲੇ ਦਿਨਾਂ ਸੂਬੇ ਤੇ ਆਲੇ-ਦੁਆਲੇ ਦੇ ਸੂਬਿਆਂ ਦੇ ਨੌਜੁਆਨਾਂ ਕਿਸਾਨਾਂ ਤੇ ਉਦਮੀਆਂ ਤੋਂ ਪਹਿਲ ਤੇ ਸਡਲ ਪ੍ਰੋਗ੍ਰਾਮ ਦੇ ਤਹਿਤ ਬਿਨੈ ਮੰਗੇ ਸਨ ਜਿਸ ਦੇ ਤਹਿਤ ਕੁੱਲ 49 ਪ੍ਰਤੀਭਾਗੀਆਂ ਦਾ ਚੋਣ ਕੀਤਾ ਗਿਆ ਹੈ| ਹੁਣ ਇੰਨਾਂ ਚੋਣ ਕੀਤੇ ਉਮੀਦਵਾਰਾਂ ਨੂੰ ਦੋ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ|
ਏਬਿਕ ਦੀ ਨੋਡਲ ਅਧਿਕਾਰੀ ਨੇ ਦਸਿਆ ਕਿ ਪਹਿਲ ਪ੍ਰੋਗ੍ਰਾਮ ਦੇ ਤਹਿਤ 27 ਉਮੀਦਵਾਰਾਂ ਦਾ ਚੋਣ ਕੀਤਾ ਗਿਆ ਹੈ| ਚੋਣ ਕੀਤੇ ਊਮੀਦਵਾਰਾਂ ਨੂੰ ਦੋ ਮਹੀਨੇ ਦੀ ਸਿਖਲਾਈ ਬਿਜਨੈਸ ਤੇ ਤਕਨੀਕੀ ਸੁਝਾਅ ਤੇ ਸਹਾਇਤਾ ਅਤੇ ਸਿਖਲਾਈ ਦੇ ਬਾਅਦ 5 ਲੱਖ ਰੁਪਏ ਤਕ ਦੀ ਅਨੁਦਾਨ ਰਕਮ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਪ੍ਰਕ੍ਰਿਆ ਦੇ ਤਹਿਤ ਦਿੱਤੀ ਜਾਵੇਗੀ| ਇਸ ਦੀ ਸਹਾਇਤਾ ਨਾਲ ਉਹ ਆਪਣਾ ਪ੍ਰੋਡਕਟ ਤੇ ਤਕਨੀਕ ਦਾ ਪ੍ਰੋਟੋਟਾਇਪ ਤਿਆਰ ਕਰ ਕੇ ਬਾਜਾਰ ਵਿਚ ਕਾਰੋਬਾਰ ਵਜੋ ਸਥਾਪਿਤ ਕਰ ਸਕਦਾ ਹੈ|
ਉਨਾਂ ਨੇ ਅੱਗੇ ਦਸਿਆ ਕਿ ਸਫਲ ਪ੍ਰੋਗ੍ਰਾਮ ਵਿੱਚੋਂ 22 ਉਮੀਦਵਾਰਾਂ ਦਾ ਚੋਣ ਕੀਤਾ ਗਿਆ ਹੈ| ਚੋਣ ਕੀਤੇ ਉਮੀਦਵਾਰਾਂ ਨੂੰ ਦੋ ਮਹੀਨੇ ਦੀ ਸਿਖਲਾਈ, ਬਿਜਨੈਸ ਤੇ ਤਕਨੀਕੀ ਸੁਝਾਅ ਤੇ ਸਹਾਇਤਾ ਅਤੇ ਦੋ ਮਹੀਨੇ ਦੀ ਸਿਖਲਾਈ ਦੇ ਬਾਅਦ 25 ਲੱਖ ਰੁਪਏ ਤਕ ਦੀ ਅਨੁਦਾਨ ਰਕਮ ਦਾ ਪ੍ਰਪੋਜਲ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਉਸ ਵਿਚ ਚੋਣ ਕੀਤੇ ਨੂੰ ਵਿਸ਼ੇਸ਼ ਪ੍ਰਕ੍ਰਿਆ ਦੇ ਤਹਿਤ ਰਕਮ ਦਿੱਤੀ ਜਾਵੇਗੀ| ਹਿਸ ਅਨੁਦਾਨ ਰਕਮ ਦੀ ਸਹਾਇਤਾ ਨਾਲ ਆਪਣੇ ਕਾਰੋਬਾਰ ਨੂੰ ਬ੍ਰਾਂਡ ਵਜੋ ਅੱਗੇ ਵਧਾ ਸਕਦੇ ਹਨ|
ਨੋਡਲ ਅਧਿਕਾਰੀ ਡਾ. ਸੀਮਾ ਰਾਣੀ ਨੇ ਦਸਿਆ ਕਿ ਦੋ ਮਹੀਨੇ ਦੀ ਸਿਖਲਾਈ ਦੌਰਾਨ ਚੋਣ ਕੀਤੇ ਉਮੀਦਵਾਰਾਂ ਨੂੰ ਪੂਰੇ ਦੇਸ਼ ਵਿਚ ਸੈਂਟਰ ਸਿਖਲਾਈ ਦੇਣਗੇ ਜਿਨਾਂ ਵਿਚ ਯੂਨੀਵਰਸਿਟੀ ਦੇ ਵੈਗਿਆਨਕ ਵੱਖ-ਵੱਖ ਖੇਤਰਾਂ ਦੇ ਮਾਹਰ, ਉਦਯੋਗਪਤੀ ਸ਼ਾਮਿਲ ਹੋਣਗੇ|