ਨਿਰੰਕਾਰੀ ਮਿਸ਼ਨ ਦੁਆਰਾ ਕੋਰੋਨਾ ਕਾਲ ਵਿੱਚ ਰਕਤਦਾਨ ਕਰਕੇ ਸਮਾਜ ਕਲਿਆਣ ਵਿੱਚ ਦਿੱਤਾ ਯੋਗਦਾਨ ਚੰਡੀਗੜ੍ਹ ਵਿੱਚ ਆਯੋਜਿਤ ਖੂਨਦਾਨ ਕੈਂਪ ਵਿੱਚ 123 ਨਿਰੰਕਾਰੀ ਸ਼ਰਧਾਂਲੂਆਂ ਨੇ ਕੀਤਾ ਖੂਨਦਾਨ.
.
ਚੰਡੀਗੜ੍ਹ 8 ਨਵੰਬਰ : ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸਮਾਜ ਸੇਵਾ ਵਿੱਚ ਯੋਗਦਾਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ । ਚਾਹੇ ਕੋਈ ਵੀ ਸਥਿਤੀ ਹੋਵੇ , ਜਿਵੇਂ ਸਤਿਗੁਰੂ ਦੇ ਆਦੇਸ਼ ਆਉਂਦੇ ਹਨ ਇੱਕਦਮ ਸੇਵਾਵਾਂ ਵਿੱਚ ਜੁੱਟ ਜਾਂਦੇ ਹਨ । ਲਗਾਤਾਰ ਨਿਰੰਕਾਰੀ ਮਿਸ਼ਨ ਖੂਨਦਾਨ ਕੈਂਪ , ਸਫਾਈ ਅਭਿਆਨ ਅਤੇ ਹੋਰ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਭਰਪੂਰ ਯੋਗਦਾਨ ਦਿੰਦਾ ਆ ਰਿਹਾ ਹੈ ।
ਇਸ ਲੜੀ ਵਿੱਚ ਅੱਜ ਨਿਰੰਕਾਰੀ ਮਿਸ਼ਨ ਦੀ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਨੇ ਸੰਤ ਨਿਰੰਕਾਰੀ ਸਤਸੰਗ ਭਵਨ ਸੈਕਟਰ 30 ਏ ਵਿੱਚ ਚੰਡੀਗੜ੍ਹ ਜੋਨ ਦੇ 22ਵੇਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 123 ਯੂਨਿਟ ਖੂਨਦਾਨ ਕੀਤਾ ਗਿਆ ਇਸ ਵਿੱਚ ਮਹਿਲਾਵਾਂ ਵੀ ਸ਼ਾਮਿਲ ਸਨ। ਅੱਜ ਜਿੱਥੇ ਸਾਰਾ ਸੰਸਾਰ ਕੋਰੋਨਾ ਦੀ ਮਾਹਮਾਰੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਉਹੀ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂ ਆਪਣਾ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਦੇਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸੰਦੇਸ਼ ਕਿ ”ਇਸ ਸੰਸਾਰ ਵਿੱਚ ਰਹਿਣ ਵਾਲੇ ਸਾਰੇ ਇਨਸਾਨ ਸਾਡੇ ਆਪਣੇ ਹਨ ਅਤੇ ਇਨ੍ਹਾਂ ਸੇਵਾ ਕਰਨਾ ਸਾਡਾ ਫਰਜ ਹੈ“ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਕਾਰਜ ਕਰ ਰਹੇ ਹਨ ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਮਨਮੋਹਨ ਸਿੰਘ ਜੀ , ਹੋਮਿਓਪੈਥੀ ਅਤੇ ਵੀ ਕੇ ਮਲਹੋਤਰਾ ਜੀ ਨੇ ਸਾਂਝੇ ਤੌਰ ਆਪਣੇ ਕਰ – ਕਮਲਾਂ ਨਾਲ ਕੀਤਾ । ਉਨ੍ਹਾਂ ਨੇ ਨਿਰੰਕਾਰੀ ਮਿਸ਼ਨ ਵਲੋਂ ਕੀਤੇ ਜਾ ਰਹੇ ਇਸ ਮਹਾਨ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਨੁੱਖਤਾ ਦੀ ਭਲਾਈ ਲਈ ਬਹੁਤ ਹੀ ਚੰਗਾ ਕਾਰਜ ਹੈ । ਕੋਰੋਨਾ ਦੇ ਸਮੇਂ ਵਿੱਚ ਬਲਡ ਬੈਂਕਾਂ ਵਿੱਚ ਆਈ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਨਿਰੰਕਾਰੀ ਮਿਸ਼ਨ ਭਰਪੂਰ ਸਹਿਯੋਗ ਦੇ ਰਿਹਾ ਹੈ ।
ਇਸ ਮੌਕੇ ਉੱਤੇ ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਕੇ. ਕੇ ਕਸ਼ਅਪ ਜੀ ਨੇ ਖੂਨਦਾਨੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ “ਬਾਬਾ ਹਰਦੇਵ ਸਿੰਘ ਜੀ ਦਾ ਸੰਦੇਸ਼ ਖੂਨ ਨਾਲੀਆਂ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵਹਿਣਾ ਚਾਹੀਦਾ ਹੈ” ਨੂੰ ਸਾਰਥਕ ਕਰਨ ਲਈ ਸ਼ਰਧਾਲੂ ਭਗਤਜਨ ਇਸ ਸੇਵਾ ਵਿੱਚ ਭਾਗ ਲੈ ਰਹੇ ਹਨ । ਉਨ੍ਹਾਂ ਨੇ ਅੱਗੇ ਕਿਹਾ ਕਿ ਖੂਨਦਾਨ ਦਾ ਸੰਸਾਰ ਵਿੱਚ ਕੋਈ ਸਾਧਨ ਨਹੀਂ ਹੈ ਅਤੇ ਨਿਰੰਕਾਰੀ ਮਿਸ਼ਨ ਹਮੇਸ਼ਾ ਇਸ ਮਹਾਂ ਯੱਗ ਵਿੱਚ ਯੋਗਦਾਨ ਦਿੰਦਾ ਰਿਹਾ ਹੈ। ਸੰਤ ਨਿਰੰਕਾਰੀ ਮਿਸ਼ਨ ਵਲੋਂ ਪੂਰੇ ਦੇਸ਼ ਵਿੱਚ ਕੋਵਿਡ – 19 ਦੀ ਰੋਕਥਾਮ ਲਈ ਲੱਗੇ ਲਾਕਡਾਉਨ ਦੇ ਬਾਅਦ ਖੂਨ ਦੀ ਕਮੀ ਨੂੰ ਵੇਖਦੇ ਹੋਏ ਕੋਰੋਨਾ – ਕਾਲ ਵਿੱਚ ਲਗਾਤਾਰ ਇਸ ਤਰ੍ਹਾਂ ਦੇ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਚੰਡੀਗੜ੍ਹ ਜੋਨ ਵਿੱਚ 21 ਖੂਨਦਾਨ ਕੈਪਾਂ ਵਿੱਚ 2200 ਯੂਨਿਟ ਖੂਨਦਾਨ ਕਰ ਬਲੱਡ ਬੈਂਕਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਗਿਆ ।
ਇਸ ਮੌਕੇ ਉੱਤੇ ਪੀ ਜੀ ਆਈ ਚੰਡੀਗੜ੍ਹ ਦੇ ਬਲੱਡ ਬੈਂਕ ਤੋਂ ਡਾ. ਅਨੀਤਾ ਦੇ ਅਗਵਾਈ ਵਾਲੀ 20 ਮੈਂਬਰੀ ਟੀਮ ਅਤੇ ਸੈਕਟਰ 6 ਪੰਚਕੁਲਾ ਦੇ ਸਿਵਲ ਅਸਪਤਾਲ ਦੇ ਬਲੱਡ ਬੈਂਕ ਤੋਂ ਡਾ. ਮਨੋਜ ਤਿਵਾਰੀ ਦੀ ਅਗਵਾਈ ਵਾਲੀ 8 ਮੈਬਰਾਂ ਦੀ ਦੂਸਰੀ ਟੀਮ ਨੇ ਖੂਨ ਇਕੱਠਾ ਕੀਤਾ ।
ਚੰਡੀਗੜ੍ਹ ਬ੍ਰਾਂਚ ਦੇ ਸੰਯੋਜਕ ਸ਼੍ਰੀ ਨਵਨੀਤ ਪਾਠਕ ਜੀ ਨੇ ਖੂਨਦਾਨੀਆਂ ਅਤੇ ਡਾਕਟਰ ਦੀ ਟੀਮ ਅਤੇ ਸਭ ਖੇਤਰਾ ਦੇ ਮੁੱਖੀ ਅਤੇ ਸੇਵਾਦਲ ਦੇ ਖੇਤਰੀ ਸੰਚਾਲਕ ਅਤੇ ਸੰਚਾਲਕਾਂ ਦਾ ਧੰਨਵਾਦ ਕੀਤਾ । ਕੈਂਪ ਵਿੱਚ ਸਮਾਜਿਕ ਦੂਰੀ, ਮਾਸਕ ਪਾਉਣ ਅਤੇ ਸੈਨੀਟਾਈਜੇਸ਼ਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ।