ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਪੁਲਿਸ ਭਰਤੀ ਵਿਚ ਈਡਬਲਿਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ..
ਚੰਡੀਗੜ੍ਹ, 5 ਨਵੰਬਰ – ਸਮਾਜ ਦੇ ਆਰਥਿਕ ਰੂਪ ਨਾਲ ਕਮਜੋਰ ਵਰਗ (ਈਡਬਲਿਯੂਐਸ) ਦੇ ਊਮੀਦਵਾਰਾਂ ਦੇ ਹਿੱਤ ਵਿਚ ਇਕ ਮਹਤੱਵਪੂਰਣ ਫੈਸਲਾ ਲੈਂਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਪੁਲਿਸ ਭਰਤੀ ਵਿਚ ਈਡਬਲਿਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਪੰਜ ਸਾਲ ਦੀ ਛੋਟ ਦਿੱਤੀ ਜਾਵੇਗੀ|
ਸ੍ਰੀ ਮਨੋਹਰ ਲਾਲ ਨੇ ਇਹ ਐਲਾਨ ਅੱਜ ਇੱਥੇ ਹਰਿਆਣਾ ਵਿਧਾਨਸਭਾ ਸ਼ੈਸ਼ਨ ਦੇ ਪਹਿਲੇ ਦਿਨ ਕੀਤਾ|
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਦੀ ਤਰਜ ‘ਤੇ ਸਰਕਾਰੀ ਨੌਕਰੀਆਂ ਵਿਚ ਈਡਬਲਿਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਦੇ ਲਈ 10 ਫੀਸਦੀ ਰਾਖਵੇਂ ਦਾ ਪ੍ਰਾਵਧਾਨ ਲਾਗੂ ਕੀਤਾ ਹੈ|
ਉਨ੍ਹਾਂ ਨੇ ਕਿਹਾ ਕਿ ਹੁਣ ਤਕ ਪੁਲਿਸ ਭਰਤੀ ਵਿਚ ਈਡਬਲਿਯੂਐਸ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਕੋਈ ਛੋਟ ਨਹੀਂ ਦਿੱਤੀ ਜਾਂਦੀ ਸੀ| ਇਸ ਸਬੰਧ ਵਿਚ ਸੁਝਾਅ ਪ੍ਰਾਪਤ ਕੀਤੇ ਗਏ ਸਨ ਅਤੇ ਉਨ੍ਹਾਂ ‘ਤੇ ਵਿਚਾਰ ਕਰਨ ਦੇ ਬਾਅਦ ਹੁਣ ਪੁਲਿਸ ਵਿਭਾਗ ਵਿਚ ਭਰਤੀ ਵਿਚ ਈਡਬਲਿਯੂਐਸ ਉਮੀਦਵਾਰਾਂ ਨੂੰ ਉਮਰ ਵਿਚ ਪੰਜ ਸਾਲ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ|
*******
ਚੰਡੀਗੜ੍ਹ, 5 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਪਾਸ ਖੇਤੀਬਾੜੀ ਸੁਧਾਰ ਐਕਟ ਕਿਸਾਨ ਹਿੱਤ ਵਿਚ ਹਨ| ਇੰਨ੍ਹਾਂ ਤੋਂ ਕਿਸਾਨਾਂ ਦਾ ਕਿਸੇ ਵੀ ਤਰ੍ਹਾ ਦਾ ਨੁਕਸਾਨ ਨਹੀਂ ਹੋਣ ਵਾਲਾ ਹੈ ਅਤੇ ਮੰਡੀਆਂ ਵਿਚ ਪਹਿਲਾਂ ਦੀ ਤਰ੍ਹਾ ਘੱਟੋ ਘੱਟ ਸਹਾਇਕ ਮੁੱਲ ‘ਤੇ ਫਸਲਾਂ ਦੀ ਖਰੀਦ ਹੁੰਦੀ ਰਹੇਗੀ| ਪੰਜਾਬ ਵਿਚ ਤਾਂ ਸਿਰਫ ਝੋਨੇ ਤੇ ਕਣਕ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਹੁੰੰਦੀ ਹੈ| ਪਰ ਹਰਿਆਣਾ ਦੀ ਮੰਡੀਆਂ ਵਿਚ ਝੋਨੇ ਤੇ ਕਣਕ ਤੋਂ ਇਲਾਵਾ, ਸਰੋਂ, ਬਾਜਰਾ, ਮੂੰਗ, ਮੂੰਕਫਲੀ, ਸੂਰਜਮੁਖੀ ਆਦਿ ਫਸਲਾਂ ਦੀ ਵੀ ਕੀਤੀ ਜਾਂਦੀ ਹੈ, ਜੋ ਸ਼ਾਇਦ ਹੀ ਦੇਸ਼ ਦੀ ਕਿਸੇ ਰਾਜ ਦੀ ਮੰਡੀਆਂ ਵਿਚ ਇੰਨੀ ਫਸਲਾਂ ਦੀ ਖਰੀਦ ਹੁੰਦੀ ਹੈ|
ਅੱਜ ਹਰਿਆਣਾ ਵਿਧਾਨਸਭਾ ਵਿਚ ਚਲ ਰਹੇ ਸ਼ੈਸ਼ਨ ਦੇ ਪਹਿਲੇ ਦਿਨ ਜਦੋਂ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁਡਾ ਤੇ ਕਾਂਗਰਸ ਦੇ ਹੋਰ ਵਿਧਾਇਕਾਂ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕੀਤੇ ਜਾਣ ਦੀ ਗਲ ਕਹੀ ਤਾਂ ਮੁੱਖ ਮੰਤਰੀ ਨੇ ਆਪਣੀ ਪ੍ਰਤੀਕ੍ਰਿਆ ਵਿਚ ਉਕਤ ਜਾਣਕਾਰੀ ਦਿੱਤੀ|
ਉਨ੍ਹਾਂ ਨੇ ਕਿਹਾ ਕਿ ਸਦਨ ਵਿਚ ਇਕ ਧੰਨਵਾਦ ਪ੍ਰਸਤਾਵ ਪਾਸ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ|
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਹਰਿਆਣਾ ਦੀ ਮੰਡੀਆਂ ਵਿਚ ਖਰੀਫ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕੀਤੀ ਜਾ ਰਹੀ ਹੈ| ਇਸ ਤੋਂ ਨਾ ਤਾਂ ਮੰਡੀਆਂ ਬੰਦ ਹੋਈਆਂ ਹਨ ਅਤੇ ਨਾ ਹੀ ਐਮਐਸਪੀ| ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਬਿੱਲਾਂ ‘ਤੇ ਕਾਂਗਰਸ ਸਿਰਫ ਕਿਸਾਨਾਂ ਨੂੱ ਗੁਮਰਾਹ ਤੇ ਉਨ੍ਹਾਂ ਦਾ ਸੋਸ਼ਨ ਕਰਨ ਦੇ ਪੱਖ ਵਿਚ ਹੈ| ਮੁੱਖ ਮੰਤਰੀ ਨੇ ਨੇਤਾ ਵਿਰੋਧੀ ਧਿਰ ਨੂੰ ਚਨੌਤੀ ਦਿੱਤੀ ਕਿ ਕੱਲ ਸਦਨ ਵਿਚ ਖੇਤੀਬਾੜੀ ਆਰਡੀਨੈਂਸਾਂ ‘ਤੇ ਸਰਕਾਰ ਚਰਚਾ ਲਈ ਤਿਆਰ ਹੈ|
******
ਚੰਡੀਗੜ੍ਹ, 5 ਨਵੰਬਰ – ਹਰਿਆਣਾ ਵਿਚ ਤੁਫਾਨੀ ਹਵਾਵਾਂ ਦੇ ਚਲਦੇ ਬਿਜਲੀ ਦੇ ਖੰਬਿਆਂ ਅਤੇ ਲਾਇਨਾਂ ਨੂੱ ਨੁਕਸਾਨ ਹੋਣ ਤੋਂ ਬਚਾਉਣ ਲਈ ਕਈ ਤਰ੍ਹਾ ਦੇ ਉਪਾਅ ਕੀਤੇ ਜਾ ਰਹੇ ਹਨ ਤਾਂ ਜੋ ਬਾਰ-ਬਾਰ ਇੰਨ੍ਹਾਂ ਦੇ ਨੁਕਸਾਨ ਹੋਣ ਦੇ ਕਾਰਣ ਹੋਣ ਵਾਲੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ|
ਬਿਜਲੀ ਅਤੇ ਨਵੀਨ ਅਤੇ ਨਵੀਨਕਰਣੀ ਉਰਜਾ ਮੰਤਰੀ ਰਣਜੀਤ ਸਿੰਘ ਨੇ ਇਹ ਜਾਣਕਾਰੀ ਅੱਜ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦੇ ਦੂਜੇ ਭਾਗ ਦੇ ਪਹਿਲੇ ਦਿਨ ਵਿਧਾਇਕ ਡਾ. ਅਭੈ ਸਿੰਘ ਯਾਦਵ ਵੱਲੋਂ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ|
ਉਨ੍ਹਾਂ ਨੇ ਦਸਿਆ ਕਿ ਉੱਨਤ ਵਿਸ਼ੇਸ਼ਤਾਵਾਂ ਦੇ ਨਾਲ ਐਲਟੀ ਅਤੇ 11 ਕੇ.ਵੀ. ਲਾਇਨਾਂ ਦੀ ਨਵੀਂ ਕੰਫਿਗਰੇਸ਼ਨ ਵੰਡੀ ਗਈ ਹੈ| ਖੰਬਿਆਂ ਦਾ ਝੁਕਨ ਤੋਂ ਬਚਾਉਣ ਲਈ ਬ੍ਰੇਸਿੰਗ ਅਤੇ ਵੈਲਟਿੰਗ ਦੇ ਪਾ੍ਰਵਧਾਨ ਦੇ ਨਾਲ ਲਾਇਨ ਦੇ ਹਰ ਅੱਠਵੇਂ ਖੰਬੇ ‘ਤੇ ਐਚ-ਪੋਲ ਉਪਲਬਧ ਕਰਵਾਇਆ ਜਾ ਰਿਹਾ ਹੈ| ਇਸ ਤੋਂ ਇਲਾਵਾ, ਹਰੇਕ ਚੌਥੇ ਪੋਲ ‘ਤੇ ਵਿੰਡ ਸਟੇ ਵੀ ਉਪਲਬਧ ਕਰਵਾਈ ਜਾ ਰਹੀ ਹੈ| ਲਾਇਨ ਦੀ ਸਹੀ ਦੂਰੀ ਬਣਾਏ ਰੱਖਨ ਅਤੇ ਇਸ ਨੂੰ ਝੁਕਾਅ ਤੋਂ ਬਚਾਉਣ ਲਈ ਵੀ-ਸ਼ੇਪ ਜਾਂ ਹਾਰੀਜੋਂਟਲ ਕ੍ਰਾਸ ਆਰਮਸ ਦੇ ਲਈ ਬ੍ਰੇਸਿੰਗ ਉਪਲਬਧ ਕਰਵਾਈ ਜਾ ਰਹੀ ਹੈ| ਖੰਬੇ ਲਗਾਉਂਦੇ ਸਮੇਂ ਬੈਕਫਿਲ ਦੀ ਸਹੀ ਰੇਮਿੰਗ ਵੀ ਯਕੀਨੀ ਕੀਤੀ ਜਾ ਰਹੀ ਹੈ|
ਸ੍ਰੀ ਰਣਜੀਤ ਸਿੰਘ ਨੇ ਦਸਿਆ ਕਿ ਸਤੰਬਰ ਤੋਂ ਨਵੰਬਰ ਅਤੇ ਅਪ੍ਰੈਲ ਤੋਂ ਜੂਨ ਮਹੀਨੇ ਤਕ ਘੱਟ ਲੋਡ ਸਮੇਂ ਦੌਰਾਨ ਵਿਸ਼ੇਸ਼ ਮੁਹਿੰਮ ਦੇ ਤਹਿਤ ਬਿਜਲੀ ਲਾਇਨਾਂ ਦੇ ਰਸਤੇ ਵਿਚ ਜਾਣ ਵਾਲੇ ਦਰਖਤਾਂ ਦੀ ਟਾਹਣੀਆਂ ਨੂੱ ਕੱਟਿਆ ਜਾਂਦਾ ਹੈ ਤਾਂ ਜੋ ਇਸ ਤੋਂ ਹੋਣ ਵਾਲੀ ਦੁਰਘਟਨਾਵਾਂ ਤੋਂ ੁਬਚਿਆ ਜਾ ਸਕੇ| ਉਨ੍ਹਾਂ ਨੇ ਦਸਿਆ ਕਿ ਮੌਜੂਦਾ ਲਾਇਨ ਨੂੱ ਮਜਬੂਤ ਕਰਨ, ਲੰਬੇ ਸਪੈਨ, ਝੁਕੇ ਹੋਏ ਖੰਬੇ, ਢਿੱਲੇ ਸੈਗ, ਪੇੜਾ ਨੂੰ ਛੋਹਨ ਵਾਲੀ ਲਾਇਨਾਂ ਆਦਿ ਦੀ ਪਹਿਚਾਣ ਕਰਨ ਲਈ ਇਕ ਵਿਸਥਾਰ ਸਰਵੇਖਣ ਕੀਤਾ ਜਾਵੇਗਾ|
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ ਵੱਲੋਂ ਬਿਜਲੀ ਲਾਇਨਾਂ ਦਾ ਅਰਧ-ਸਾਲਾਨਾ, ਪ੍ਰੀ ਮਾਨਸੂਨ ਅਤੇ ਹਾਟਲਾਇਨ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਈਅਆਰਪੀ ਮਾਡੀਯੂਲ ‘ਤੇ ਇਸ ਦੀ ਮਾਨਟੀਟਰਿੰਗ ਵੀ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਦਸਿਆ ਕਿ ਟਾਵਰਾਂ ਦੀ ਮੌਜੂਦਾ ਡਿਜਾਇਨਿੰਗ 170 ਕਿਲੋਮੀਟਰ ਪ੍ਰਤੀ ਘੰਟਾ ਤਕ ਦੀ ਲਗਾਤਾਰ ਚੱਲਣ ਵਾਲੀਆਂ ਹਵਾਵਾਂ ਨੂੱ ਸਹਿਨ ਕਰਨ ਵਿਚ ਸਮਰੱਥ ਹੈ| ਪਰ ਇਹ ਦੇਖਿਆ ਗਿਆ ਹੈ ਕਿ ਜਦੋਂ ਚੱਕਰਵਾਤ ਦਾ ਰੂਪ ਲੈ ਲੈਂਦੀ ਹੈ ਤਾਂ ਟਾਵਰਾਂ ਨੂੰ ਘੁਮਾ ਜਾ ਝੁਕਾ ਦਿੰਦੇ ਹੈ| ਨਿਗਰ ਵੱਲੋਂ ਇਸ ਦੇ ਲਈ ਉੜੀਸਾ ਅਤੇ ਆਂਧਰ ਪ੍ਰਦੇਸ਼ ਵਰਗੇ ਸੂਬਿਆਂ, ਜੋ ਹਰ ਸਾਲ ਚੱਕਰਵਰਤੀ ਤਫਾਨਾਂ ਦਾ ਸਾਹਮਣਾ ਕਰਦੇ ਹਨ, ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਹਰਿਆਣਾ ਵਿਚ ਇੰਨ੍ਹਾਂ ਸੂਬਿਆਂ ਦੀ ਤਰਜ ‘ਤੇ ਪ੍ਰਣਾਲੀ ਲਾਗੂ ਕੀਤੀ ਜਾ ਸਕੇ|
*******
ਚੰਡੀਗੜ੍ਹ, 5 ਨਵੰਬਰ – ਹਰਿਆਣਾ ਵਿਚ ਮੋਟਰ ਵਾਹਨ ਐਕਟ ਦਾ ਉਲੰਘਣ ਕਰਨ ਵਾਲੇ ਵਾਹਨਾਂ ਦੇ ਖਿਲਾਫ ਪੂਰੀ ਸਖਤੀ ਵਰਤੀ ਜਾ ਰਹੀ ਹੈ| ਰਾਜ ਵਿਚ ਵਿੱਤ ਸਾਲ 2019-20 ਦੌਰਾਨ 28,199 ਓਵਰਲੋਡਿਡ ਵਾਹਨਾਂ ਦੇ ਚਲਾਨ ਕੀਤੀ ਗਏ ਅਤੇ 104.34 ਕਰੋੜ ਰੁਪਏ ਦਾ ਕੰਪੋਜੀਸ਼ਨ ਫੀਸ ਵਸੂਲਿਆ ਗਿਆ|
ਹਰਿਆਣਾ ਦੇ ਟ੍ਰਾਂਸਪੋਰਟ ਅਤੇ ਖਾਨ ਅਤੇ ਭੂ-ਵਿਗਿਆਨ ਮੰਤਰੀ ਮੂਲ ਚੰਦ ਸ਼ਰਮਾ ਨੇ ਇਹ ਜਾਣਕਾਰੀ ਅੱਜ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦੇ ਦੂਜੇ ਭਾਗ ਦੇ ਪਹਿਲੇ ਦਿਨ ਇਕ ਸੁਆਲ ਦੇ ਜਵਾ ਵਿਚ ਦਿੱਤੀ| ਉਨ੍ਹਾਂ ਨੇ ਦਸਿਆ ਕਿ ਇਸ ਸਮੇਂ ਦੌਰਾਨ 1492 ਵਾਹਨਾਂ ਨੂੰ ਫੜਿਆ ਗਿਆ ਅਤੇ 164 ਐਫਆਈਆਰ ਦਰਜ ਕਰਵਾਏ ਗਏ|
ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਵਜਨ ਤੋਲਣ ਦੀ ਮਸ਼ੀਨਾਂ (ਪੋਰਟੇਬਲ ਵੇਇੰਗ ਸਕੇਲ) ਖਰੀਦੇ ਜਾ ਰਹੇ ਹਨ| ਇਸ ਤੋਂ ਅਜਿਹੇ ਖੇਤਰਾਂ ਵਿਚ ਵਾਹਨਾਂ ਦੇ ਚਾਲਾਨ ਦੀ ਸਹੂਲਤ ਹੋਵੇਗੀ, ਜਿੱਥੇ ਆਮਤੌਰ ‘ਤੇ ਫਿਕਸ ਵਜਨ ਕੱਢਾ ਉਪਲਬਧ ਨਹੀਂ ਹੈ| ਇੰਨ੍ਹਾਂ ਪੋਰਟੇਬਲ ਵੇਇੰਗ ਸਕੇਲ ਤੋਂ ਓਵਰਲੋਡਿਡ ਵਾਹਨਾਂ ਦੇ ਚਾਲਾਨ ਵਿਚ ਪਾਰਦਰਸ਼ਿਤਾ ਯਕੀਨੀ ਕੀਤੀ ਜਾ ਸਕੇਗੀ|
******
ਚੰਡੀਗੜ, 5 ਨਵੰਬਰ – ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦੇ ਦੂਜੇ ਭਾਗ ਦੇ ਪਹਿਲੇ ਦਿਨ ਅੱਜ ਸਦਨ ਵਿਚ ਸੱਭ ਤੋਂ ਪਹਿਲਾਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਕੇਂਦਰੀ ਮੰਤਰੀ ਰਾਮਬਿਲਾਸ ਪਾਸਵਾਨ ਅਤੇ ਕੇਂਦਰੀ ਰਾਜ ਮੰਤਰੀ ਸੁਰੇਸ਼ ਅੰਗੜੀ ਸਮੇਤ ਸਾਬਕਾ ਕੇਂਦਰੀ ਮੰਤਰੀ ਹਰਿਆਣਾ ਦੇ ਸਾਬਕਾ ਮੰਤਰੀ, ਸਾਬਕਾ ਵਿਧਾਇਕਾਂ ਅਤੇ ਹਰਿਆਣਾ ਦੇ ਸੁਤੰਤਰਤਾ ਸੈਨਾਨੀਆਂ, ਸ਼ਹੀਦਾਂ ਅਤੇ ਹਰਿਆਣਾ ਵਿਧਾਨਸਭਾ ਮੈਬਰਾਂ ਦੇ ਨੇੜੇ ਰਿਸ਼ਤੇਦਾਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ|
ਵਰਨਣਯੋਗ ਹੈ ਕਿ ਕੋਵਿਡ-19 ਦੀ ਅਸਾਧਾਰਣ ਪਰਿਸਥਿਤੀਆਂ ਦੇ ਚਲਦੇ 26 ਅਗਸਤ, 2020 ਨੂੰ ਹਰਿਆਣਾ ਵਿਧਾਨਸਭਾ ਦਾ ਇਕ ਦਿਨ ਦਾ ਸੀਮਤ ਮਾਨਸੂਨ ਸ਼ੈਸ਼ਨ ਅੱਜ ਤਅ ਮੁੜ ਸ਼ੁਰੂ ਹੋਇਆ|
ਮੂੱਖ ਮੰਤਰੀ ਮਨੋਹਰ ਲਾਲ ਜੋ ਸਦਨ ਦੇ ਨੇਤਾ ਵੀ ਹਨ ਨੇ 26 ਅਗਸਤ, 2020 ਤੋਂ ਲੈ ਕੇ ਹੁਣ ਤਕ ਦੇ ਸਮੇਂ ਦੌਰਾਨ ਮੌਤ ਨੂੰ ਪ੍ਰਾਪਤ ਹੋਏ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ, ਕੇਂਦਰੀ ਰਾਜ ਮੰਤਰੀ ਸੁਰੇਸ਼ ਅੰਗੜੀ, ਸਾਬਕਾ ਕੇਂਦਰੀ ਮੰਤਰੀ ਜਸਵੰਤ ਸਿੰਘ, ਹਰਿਆਣਾ ਦੇ ਸਾਬਕਾ ਮੰਤਰੀ ਸਵਾਮੀ ਅਗਨੀਵੇਸ਼, ਸਾਬਕਾ ਵਿਧਾਇਕ ਦੇਵਰਾਜ ਦੀਵਾਨ, ਮਾਮੂ ਰਾਮ ਅਤੇ ਸ੍ਰੀਮਤੀ ਸਰੋਜ ਅਤੇ ਰੋਹਤਕ ਜਿਲੇ ਦੀ ਸੁਤੰਤਰਤਾ ਸੈਨਾਨੀ ਕਲਾਵਤੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ|
ਇਸ ਤੋਂ ਬਾਅਦ ਨੈਤਾ ਵਿਰੋਧੀ ਧਿਰ ਭੁਪੇਂਦਰ ਸਿੰਘ ਹੁਡਾ ਨੇ ਵੀ ਸੋਗ ਸੰਦੇਸ਼ ਪੜੇ| ਇਸ ਦੇ ਬਾਅਦ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਵੀ ਸੋਗ ਪ੍ਰਸਤਾਵ ਪੜੇ ਅਤੇ ਇੰਨਾਂ ਪ੍ਰਸਤਾਵਾਂ ਨੂੱ ਸੋਗ ਪਰਿਵਾਰਾਂ ਦੇ ਕੋਲ ਪਹੁੰਚਾਉਣ ਦਾ ਭਰੋਸਾ ਦਿੱਤਾ| ਬਾਅਦ ਵਿਚ ਮੈਂਬਰਾਂ ਨੇ ਸਦਨ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਪਿਛੜੀ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ|
ਸਦਨ ਵਿਚ ਮਾਂਭੂਮੀ ਦੀ ਏਕਤਾ ਅਤੇ ਅੰਖਡਤਾ ਦੀ ਰੱਖਿਆ ਲਈ ਹਿੰਮਤ ਅਤੇ ਵੀਰਤਾ ਦਾ ਪਰਿਚੈ ਦਿੰਦੇ ੋਹੋਏ ਆਪਣੇ ਪ੍ਰਾਣ ਕੁਰਬਾਨ ਕਰਨ ਵਾਲੇ ਸੂਬੇ ਦੇ 13 ਵੀਰ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ| ਇੰਨਾਂ ਵੀਰ ਜਵਾਨਾਂ ਵਿਚ ਜਿਲਾ ਭਿਵਾਨੀ ਦੇ ਪਿੰਡ ਨੂਨਸਰ ਦੇ ਕਰਨਲ ਵਿਨੈ ਕੁਮਾਰ ਯਾਦਵ, ਜਿਲਾ ਹਿਸਾਰ ਦੇ ੰਿਪੰਡ ਭਗਾਨਾ ਦੇ ਲੈਫਟੀਨੈਂਟ ਕਰਨਲ ਸਤਅਦੀਪ ਢਾਂਡਾ, ਪਲਵਲ ਦੇ ਸਬ]ਇੰਸਪੈਕਟਰ ਸ਼ਸ਼ਾਂਕ ਰਾਵਤ, ਜਿਲਾ ਕੁਰੂਕਸ਼ੇਤਰ ਦੇ ਪਿੰਡ ਬਹਾਦੁਰਪੁਰਾ ਦੇ ਸਹਾਇਕ ਸਬ-ਇੰਸਪੈਕਟਰ ਪ੍ਰੇਮਚੰਦ ਅਤੇ ਪਿੰਡ ਬੜਤੌਲੀ ਦੇ ਸਿਪਾਹੀ ਜਗਮੀਤ ਸਿੰਘ, ਜਿਲਾ ਝੱਜਰ ਦੇ ਪਿੰਡ ਲਡਰਾਵਨ ਦੇ ਨਾਇਬ ਸੂਬੇਦਾਰ ਅਸ਼ੋਕ ਕੁਮਾਰ, ਜਿਲਾ ਮਹੇਂਦਰਗੜ ਦੇ ਪਿੰਡ ਅਨਾਵਾਸ ਦੇ ਹਵਲਦਾਰ ਦੀਵਾਨ ਸਿੰਘ ਅਤੇ ਪਿੰਡ ਨੰਗਲਾ ਦੇ ਨਾਇਕ ਸਤੀਸ਼, ਜਿਲਾ ਕਰਨਾਲ ਦੇ ਪਿੰਡ ਬਸੀ ਅਕਬਰਪੁਰ ਦੇ ਹਵਲਦਾਰ ਦੀਵਾਨ ਚੰਦ, ਜਿਲਾ ਅੰਬਾਲਾ ਦੇ ਪਿੰਡ ਅੰਧੇਰੀ ਦੇ ਸਿਪਾਹੀ ਕੁਲਵਿੰਦਰ ਸਿੰਘ, ਜਿਲਾ ਚਰਖੀ ਦਾਦਰੀ ਦੇ ਪਿੰਡ ਰਾਨੀਲਾ ਬਾਸ ਦੇ ਸਿਪਾਹੀ ਭੁਪੇਂਦਰ ਸਿੰਘ, ਪਿੰਡ ਦਾਤੌਲੀ ਦੇ ਸਿਪਾਹੀ ਸ੍ਰੀਭਗਵਾਨ ਅਤੇ ਪਿੰਡ ਬੌਂਦ ਕਲਾਂ ਦੇ ਸਿਪਾਹੀ ਕੁਲਦੀਪ ਨੂੰ ਵੀ ਸ਼ਰਧਾਂਜਲੀ ਅਰਪਿਤ ਕੀਤੀ ਗਈ|
ਸਦਨ ਵਿਚ ਕੇਂਦਰੀ ਰਾਜ ਮੰਤਰੀ ਰਤਨਲਾਲ ਕਟਾਰਿਆ ਦੀ ਮਾਤਾ ਸ੍ਰੀਮਤੀ ਪਰਵਾਰੀ ਦੇਵੀ, ਸਾਂਸਦ ਧਰਮਬੀਰ ਸਿੰਘ ਦੇ ਸਹੁਰੇ ਸ਼ੁਭਰਾਮ, ਵਿਧਾਇਕ ਰਾਓ ਦਾਨ ਸਿੰਘ ਦੇ ਭਰਾ ਰਾਓ ਰਾਮਪਾਲ, ਵਿਧਾਇਕ ਸੁਭਾਸ਼ ਸੁਧਾ ਦੇ ਭਰਾ ਰਮੇਸ਼ ਸੁਧਾ, ਵਿਧਾਇਥ ਜਗਦੀਸ਼ ਨਾਇਰ ਦੇ ਭਰਾ ਰਾਜਵੀਰ ਸਿੰਘ ਨਾਇਰ, ਵਿਧਾਇਕ ਘਣਸ਼ਾਮ ਦਾਸ ਅਰੋੜਾ ਦੇ ਭਰਾ ਰਾਧੇਸ਼ਾਮ, ਵਿਧਾਇਥ ਬਲਬੀਰ ਸਿੰਘ ਦੀ ਸੱਸ ਕਮਲਾ ਦੇਵੀ, ਵਿਧਾਇਥ ਬਿਸ਼ੰਭਰ ਸਿੰਘ ਦੀ ਸੱਸ ਰੋਸ਼ਨੀ ਦੇਵੀ, ਸਾਬਕਾ ਮੰਤਰੀ ਓਮ ਪ੍ਰਕਾਸ਼ ਮਹਾਜਨ ਦੇ ਭਰਾ ਹੰਸਰਾਜ ਮਹਾਜਨ, ਸਾਬਕਾ ਮੁੱਖ ਸੰਸਦੀ ਸਕੱਤਰ ਜਿਲੇਰਾਮ ਸ਼ਰਮਾ ਦੇ ਪਿਤਾ ਇੰਦਰਾਜ ਸ਼ਰਮਾ, ਸਾਬਕਾ ਵਿਧਾਇਕ ਸ਼ੇਰ ਸਿੰਘ ਬੜਸ਼ਾਮੀ ਦੀ ਭਾਭੀ ਪ੍ਰਕਾਸ਼ ਕੌਰ ਅਤੇ ਸਾਬਕਾ ਵਿਧਾਇਕ ਗੰਗਾਰਾਮ ਦੇ ਪੋਤੇ ਮੋਹਿਤ ਕੁਮਾਰ ਦੇ ਦੁਖਦ ਨਿਧਨ ‘ਤੇ ਵੀ ਡੂੰਘਾ ਸੋਗ ਪ੍ਰਗਟਾਇਆ ਗਿਆ|
ਸਦਨ ਵਿਚ ਪਿਛੜੀ ਰੂਹਾਂ ਦੇ ਸੋਗ ਪਰਿਵਾਰਾਂ ਦੇ ਮੈਂਬਰ ਦੇ ਪ੍ਰਤੀ ਦਿਲੋ ਸੰਵੇਦਨਾ ਪ੍ਰਗਟਾਈ ਗਈ|
*******
ਚੰਡੀਗੜ, 5 ਨਵੰਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਫਲਾਈਓਵਰ ਦੇ ਨਿਰਮਾਣ ਦੇ ਕਾਰਣ ਜਿਲਾ ਪਾਣੀਪਤ ਦੇ ਇਸਰਾਨਾ ਵਿਚ ਬੱਸ ਅੱਡਾ ਅਪ੍ਰਭਾਵੀ ਹੋ ਗਿਆ ਹੈ ਇਸ ਲਈ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਥਾਂ ਦੀ ਊਪਲਬਧਤਾ ਦੇ ਅਨੁਸਾਰ ਮੌਜੂਦਾ ਬੱਸ ਅੱਡੇ ਦੇ ਸਥਾਨ ‘ਤੇ ਜਿੱਥੇ ਫਲਾਈਓਵਰ ਸ਼ੁਰੂ ਹੁੰਦਾ ਹੈ ਜਾਂ ਖਤਮ ਹੁੰਦਾ ਹੈ ਉੱਥੇ ਨਵਾਂ ਬੱਸ ਅੱਡਾ ਬਣਾਇਆ ਜਾਵੇਗਾ|
ਸ੍ਰੀ ਮਨੋਹਰ ਲਾਲ ਅੱਜ ਇੱਥੇ ਹਰਿਆਣਾ ਵਿਧਾਨਸਭਾਂ ਦੇ ਚੱਲ ਰਹੇ ਸ਼ੈਸ਼ਨ ਦ ਪਹਿਲੇ ਦਿਨ ਪ੍ਰਸ਼ਨਕਾਲ ਦੌਰਾਨ ਇਕ ਸੁਆਲ ਦਾ ਉੱਤਰ ਦੇ ਰਹੇ ਸਨ|
ਉਨਾਂ ਨੇ ਕਿਹਾ ਕਿ ਨਵੇਂ ਬੱਸ ਅੱਡੇ ‘ਤੇ ਪੁਰਸ਼ ਅਤੇ ਮਹਿਲਾਵਾਂ ਦੇ ਲਈ ਵੱਖ-ਵੱਖ ਪਖਾਨਿਆਂ ਸਮੇਤ ਸਾਰੀ ਜਰੂਰੀ ਸਹੂਲਤਾਂ ਵੀ ਉਪਲਬਧ ਕਰਵਾਈ ਜਾਵੇਗੀ|
ਜਿਲਾ ਪਾਣੀਪਤ ਵਿਚ ਪਿੰਡ ਮਡਲੋਡਾ ਵਿਚ ਬੱਸ ਅੱਡੇ ਦੀ ਮੰਗ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਚ ਮਡਲੌਡਾ ਵਿਚ ਇਕ ਬੱਸ ਕਿਯੂ ਸ਼ੈਲਟਰ ਹੈ| ਉਨਾਂ ਨੇ ਕਿਹਾ ਕਿ ਸਮੇਂ ਗੁਜਰਨ ਦੇ ਨਾਲ ਪਿੰਡ ਦਾ ਹੌਲੀ-ਹੌਲੀ ਵਿਸਥਾਂਰ ਹੋਇਆ ਹੈ ਅਤੇ ਉੱਥੇ ਬੱਸ ਅੱਡੇ ਦੀ ਜਰੂਰਤ ਹੈ| ਉਨਾਂ ਨੇ ਕਿਹਾ ਕਿ ਮਡਲੌਡਾ ਵਿਚ ਰਾਜ ਸਰਕਾਰ ਵੱਲੋਂ ਇਕ ਨਵਾ ਬੱਸਘ ਅੱਡਾ ਬਣਾਇਆ ਜਾਵੇਗਾ, ਬੇਸ਼ਰਤੇ ਕਿ ਗ੍ਰਾਮ ਪੰਚਾਇਤ ਉਸ ਦੇ ਲਈ ਜਰੂਰੀ ਜਮੀਨ ਉਪਲਬਧ ਕਰਵਾਏ|
*******
ਚੰਡੀਗੜ, 5 ਨਵੰਬਰ – ਹਰਿਆਣਾ ਦੇ ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਨੇ ਦਸਿਆ ਕਿ ਹਰਿਆਣਾ ਸਰਕਾਰ ਦੇ ਆਮ ਪ੍ਰਸਾਸ਼ਨ ਵਿਭਾਗ ਵੱਲੋਂ ਇਕ ਆਊਟਸੋਰਸਿੰਗ ਪਾਲਿਸੀ ਤਿਆਰ ਕੀਤੀ ਗਈ ਹੈ ਅਤੇ ਇਸ ਆਊਟਸੋਰਸਿੰਗ ਪਾਲਿਸੀ ਦੇ ਪਾਰਟ-1 ਤੇ 2 ਦ ਤਹਿਤ ਭਰਤੀਆਂ ਦੇ ਸਮੇਂ ਰਾਖਵਾਂ ਦੇ ਪ੍ਰਾਵਧਾਨ ਦੀ ਪਾਲਣਾ ਕੀਤੀ ਜਾਂਦੀ ਹੈ|
ਉਹ ਅੱਜ ਇੱਥੇ ਚੱਲ ਰਹੇ ਹਰਿਆਣਾ ਵਿਧਾਨਸਭਾ ਦੌਰਾਨ ਇਕ ਸੁਆਲ ਦਾ ਉੱਤਰ ਦੇ ਰਹੇ ਸਨ|
ਉਨਾਂ ਨੇ ਦਸਿਆ ਕਿ ਇਸ ਆਊਟਸੋਰਸਿੰਗ ਪਾਲਿਸੀ ਦੀ ਨਿਰੰਤਰਤਾ ਵਿਚ ਮੁੱਖ ਸਕੱਤਰ, ਹਰਿਆਣਾ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹਿਦਾਇਤਾਂ ਅਨੁਸਾਰ ਸਮੇਂ-ਸਮੇਂ ‘ਤੇ ਸਮੀਖਿਆ ਕੀਤੀ ਜਾਂਦੀ ਹੈ, ਜਿਸ ਵਿਚ ਆਊਟਸੋਰਸਿੰਗ ਪਾਲਿਸੀ ਪਾਰਟ 1 ਤੇ 2 ਦੇ ਤਹਿਤ ਠੇਕੇ ਆਧਾਰ ‘ਤੇ ਕੀਤੀ ਜਾਣ ਵਾਲੀ ਭਰਤੀਆਂ ਵਿਚ ਰਾਖਵੇਂ ਦਾ ਪ੍ਰਾਵਧਾਨ ਕੀਤਾ ਗਿਆ ਹੈ|
******
ਚੰਡੀਗੜ, 5 ਨਵੰਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਸ਼ੈਸ਼ਨ ਦੌਰਾਨ ਵਿਧਾਇਕ ਦੀਪਕ ਮੰਗਲਾ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਦਸਿਆ ਕਿ ਪਲਵਲ ਜਿਲੇ ਦੇ ਰਸੂਲਪੁਰ (ਪਲਵਲ-ਹਸਨਪੁਰ ਰੋਡ) ਵਿਚ ਆਰਓਬੀ ਦਾ ਨਿਰਮਾਣ ਕਾਰਜ 31 ਜੁਲਾਈ, 2021 ਤਕ ਪੂਰਾ ਹੋਣ ਦੀ ਸੰਭਾਵਨਾ ਹੈ, ਜਿਸ ‘ਤੇ 44.70 ਕਰੋੜ ਰੁਪਏ ਖਰਚ ਹੋਣਗੇ| ਇਸ ਤੋਂ ਇਲਾਵਾ, ਬਾਮਨੀਖੇੜਾ-ਹਸਨਪੁਰ ਰੋਡ ‘ਤੇ ਵੀ ਆਰਓਬੀ ਦਾ ਨਿਰਮਾਣ ਕੰਮ 31 ਜੁਲਾਈ, 2021 ਤਕ ਪੂਰਾ ਹੋਣ ਦੀ ਸੰਭਾਵਨਾ ਹੈ| ਇਸ ਆਰਓਬੀ ‘ਤੇ 48.12 ਕਰੋੜ ਰੁਪਏ ਖਰਚ ਹੋਣਗੇ|
ਇਕ ਹੋਰ ਵਿਧਾਇਕ ਲਕਛਮਣ ਨਾਪਾ ਵੱਲੋਂ ਪ੍ਰਧਾਨ ਮੰਤਰੀ ਗ੍ਰਾਮੀਣ ਰਿਹਾਇਸ਼ ਯੋਜਨਾ ਦੇ ਤਹਿਤ ਰਾਜ ਵਿਚ ਰਕਮ ਜਾਰੀ ਕੀਤੇ ਜਾਣ ਦੇ ਸੁਆਲ ‘ਤੇ ਡਿਪਟੀ ਮੁੱਖ ਨੇ ਜਵਾਬ ਦਿੰਦੇ ਹੋਏ ਦਸਿਆ ਕਿ ਇਸ ਯੋਜਨਾ ਦੇ ਤਹਿਤ ਵਿੱਤ ਸਾਲ 2020-21 (27 ਅਕਤੂਬਰ, 2020 ਤਕ) ਦੌਰਾਨ ਕੁੱਲ 11.35 ਕਰੋੜ ਰੁਪਏ ਦੀ ਰਕਮ ਲਾਭਪਾਤਰਾਂ ਨੂੰ ਉਨਾਂ ਦੇ ਘਰਾਂ ਨੂੰ ਪੂਰਾ ਕਰਨ ਦੇ ਲਈ ਜਾਰੀ ਕੀਤੀ ਜਾ ਚੁੱਕੀ ਹੈ| ਉਨਾਂ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਹਾਊਸਿੰਗ ਫਾਰ ਆਲ ਨਾਂਅ ਦਾ ਵਿਭਾਗ ਬਣਾਇਆ ਹੈ, ਜਿਸ ਦੇ ਤਹਿਤ ਜਰੂਰਤਮੰਦ ਲੋਕਾਂ ਦੇ ਮਕਾਨਾਂ ਦਾ ਨਿਰਮਾਣ ਕਰਵਾਇਆ ਜਾਵੇਗਾ|
ਚੰਡੀਗੜ, 5 ਨਵੰਬਰ – ਹਰਿਆਣਾ ਦੇ ਸਿਖਿਆ ਅਤੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਮੋਰਨੀ ਇਲਾਕੇ ਨੂੰ ਸੈਰ-ਸਪਾਟਾ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ, ਜਿੱਥੇ ਸੈਨਾਨੀਆਂ ਨੂੱ ਅਨੇਕ ਤਰਾ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ|
ਸ੍ਰੀ ਕੰਵਰ ਪਾਲ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦੇ ਦੂਜੇ ਭਾਗ ਦੇ ਪਹਿਲੇ ਦਿਨ ਅੱਜ ਸਦਨ ਵਿਚ ਇਕ ਸੁਆਲ ਦਾ ਜਵਾਬ ਵਿਚ ਬੋਲ ਰਹੇ ਸਨ|
ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਹਰਿਆਣਾ ਸੈਰ-ਸਪਾਟਾ ਨਿਗਮ ਵੱਲੋਂ ਮੋਰਨੀ ਮਾਊਟੇਨ ਕਵੇਲ ਨਾਮਕ ਇਥ ਸੁਚਾਰੂ ਸੈਰ-ਸਪਾਟਾ ਪਰਿਸਰ ਵਿਕਸਿਤ ਕੀਤਾ ਗਿਆ ਹੈ, ਜਿਸ ਵਿਚ ਮਹਿਮਾਨ ਰੂਮ, ਰੇਸਤਰਾਂ, ਲਾਬੀ, ਸਿਟ-ਆਊਟ ਟੇਰੈਸ, ਸਮੇਲਨ ਰੂਮ ਆਦਿ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ| ਇਹ ਮੋਰਨੀ ਦੀ ਪਹਾੜੀਆਂ ਵਿਚ ਪ੍ਰਸਿੱਧ ਸੈਰ-ਸਪਾਟਾ ਸਥਾਨ ਵਜੋ ਉਭਰ ਰਿਹਾ ਹੈ|
ਸੈਰ-ਸਪਾਟਾ ਮੰਤਰੀ ਨੇ ਕਿਹਾ ਕਿ ਮੋਰਨੀ ਵਿਚ ਸੈਰ-ਸਪਾਟਾ ਵਿਭਾਗ ਵੱਲੋਂ ਟਿਕੱਰ ਤਾਲ ਸੈਰ-ਸਪਾਟਾ ਭਵਨ ਨੂੰ ਵੀ ਵਿਕਸਿਤ ਕੀਤਾ ਗਿਆ ਹੈ ਜਿਸ ਵਿਚ ਕਮਰੇ, ਕੈਫੇਟੇਰਿਆ, ਭੋਜਨ ਰੂਮ, ਕੈਂਪਪਿੰਗ ਸਾਇਟ, ਵਿਯੂਇੰਗ ਡੈਕ ਆਦਿ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ|
ਇਕ ਹੋਰ ਸੁਆਲ ਦਾ ਜਵਾਬ ਦਿੰਦੇ ਹੋਏ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਸੂਬੇ ਵਿਚ ਕਰੀਬ 40 ਕਿਲੋਮੀਟਰ ਦੇ ਦਾਇਰੇ ਵਿਚ ਲਾ ਕਾਲਜ ਚਲ ਰਹੇ ਹਨ| ਬਿਲਾਸਪੁਰ/ਯਮੁਨਾਨਗਰ ਦੇ ਆਲੇ-ਦੁਆਲੇ ਅੰਬਾਲਾ, ਬਬੈਨ, ਬਰਵਾਲਾ ਆਦਿ ਵਿਚ ਵਿਧੀ ਕਾਲਜ ਚਲ ਰਹੇ ਹਨ| ਇਸ ਤੋਂ ਇਲਾਵਾ, ਸੂਬੇ ਵਿਚ 15 ਯੂਨੀਵਰਸਿਟੀਆਂ ਅਤੇ ਡਾ. ਬੀ.ਆਰ. ਅੰਬੇਦਕਰ ਨੈਸ਼ਨਲ ਲਾ ਯੂਨੀਵਰਸਿਟੀ ਰਾਈ (ਸੋਨੀਪਤ) ਚੱਲ ਰਹੀ ਹੈ|
*******
ਚੰਡੀਗੜ, 5 ਨਵੰਬਰ- ਹਰਿਆਣਾ ਦੇ ਚਰਖੀ ਦਾਦਰੀ ਜਿਲਾ ਦੇ ਬਾਡੜਾ ਵਿਚ ਸਬ-ਡਿਵੀਜਨ ਦਫਤਰ ਭਵਨ ਦਾ ਨਿਰਮਾਣ ਜਲਦੀ ਹੀ ਕੀਤਾ ਜਾਵੇਗਾ, ਇਸ ਦੇ ਲਈ ਅਗਲੇ ਛੇ ਮਹੀਨਿਆਂ ਵਿਚ ਜਮੀਨ ਚੋਣ ਕਰ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ| ਇਹ ਜਾਣਕਾਰੀ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਸ਼ੈਸ਼ਨ ਦੌਰਾਨ ਬਾਡੜਾ ਵਿਧਾਨਸਭਾ ਖੇਤਰ ਦੀ ਵਿਧਾਇਕ ਨੈਨਾ ਚੌਟਾਲਾ ਵੱਲੋਂ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਦਿੱਤੀ|
ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸਰਕਾਰ ਵੱਲੋਂ ਬਾਡੜਾ ਵਿਧਾਨਸਭਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਬਾਡੜਾ ਨੂੱ ਸਬਡਿਜੀਵਨ ਦਾ ਦਰਜਾ ਦਿੱਤਾ ਗਿਆ ਹੈ| ਇੱਥੇ ਸਰਕਾਰੀ ਦਫਤਰਾਂ ਨੂੰ ਸਥਾਪਿਤ ਕਰਨ ਦੇ ਲਈ ਸਬਡਿਵੀਜਨ ਭਵਨ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਦੇ ਲਈ ਅਗਾਮੀ ਛੇ ਮਹੀਨਿਆਂ ਵਿਚ ਜਮੀਨ ਦੀ ਪਹਿਚਾਣ ਕਰ ਕੰਮ ਸ਼ਰੂ ਕਰ ਦਿੱਤਾ ਜਾਵੇਗਾ|