ਬਿਜਨੈਸ ਰਿਫਾਰਮ ਲਈ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ|-ਵਿਜੈ ਵਰਧਨ.

ਚੰਡੀਗੜ•, 30 ਅਕਤੂਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਸਾਰੇ ਵਿਭਾਗਮੁੱਖੀਆਂ ਨੂੰ ਬਿਜਨੈਸ ਰਿਫਾਰਮ ਐਕਸ਼ਨ ਪਲਾਨ (ਬੀਆਰਏਪੀ) ਦਾ 31 ਦਸੰਬਰ, 2020 ਤਕ ਸੌ ਫੀਸਦੀ ਲਾਗੂਕਰਨ ਯਕੀਨੀ ਕਰਨ ਦੇ ਆਦੇਸ਼ ਦਿੱਤੇ| ਨਾਲ ਹੀ, ਜਿੰਨਾਂ ਵਿਭਾਗਾਂ ਵੱਲੋਂ ਵੱਖ ਤੋਂ ਸਾਫਟਵੇਅਰ ਵਿਕਸਿਤ ਕੀਤੀ ਜਾਣਾ ਹੈ ਜਾਂ ਹੋਰ ਲੋਂੜੀਦੀ ਗਤੀਵਿਧੀਆਂ ਨੂੰ ਪੂਰਾ ਕੀਤਾ ਜਾਣਾ ਹੈ, ਉਨਾਂ ਨੂੰ ਵੀ ਜਲਦ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ|
ਸ੍ਰੀ ਵਿਜੈ ਵਰਧਨ ਅੱਜ ਇੱਥੇ ਸਟੇਟ ਬਿਜਲੈਸ ਰਿਫਾਰਮ ਐਕਸ਼ਨ ਪਲਾਨ (ਐਸ-ਬੀਆਰਏਪੀ) ਅਤੇ ਡਿਸਿਟ੍ਰਕਟ ਬਿਜਨੈਸ ਰਿਫਾਰਮ ਐਕਸ਼ਨ ਪਲਾਨ (ਡੀਬੀਆਰਏਪੀ) ਦੇ ਲਾਗੂਕਰਨ ਦੀ ਪ੍ਰਗਤੀ ਬਾਰੇ ਆਯੋਜਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ|
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਬਿਜਨੈਸ ਰਿਫਾਰਮ ਲਈ ਸਾਰੇ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ| ਇਸ ਲਈ ਸਾਰੇ ਵਿਭਾਗ ਆਪਣੀ ਪੈਂਡਿੰਗ ਸੇਵਾਵਾਂ ਨੂੰ ਰਾਈਟ ਟੂ ਸਰਵਿਸ ਦੇ ਤਹਿਤ ਨੋਟੀਫਾਇਡ ਕਰਨ|
ਉਨਾਂ ਨੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਆਦੇਸ਼ ਦਿੱਤੇ ਕਿ ਉਹ ਨਿੱਜੀ ਤੌਰ ਨਾਲ ਸੁਧਾਰ ਕੰਮ ਯੋਜਨਾ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਸਮੀਖਿਆ ਕਰਨ| ਮੁੱਖ ਸਕੱਤਰ ਨੇ ਇਹ ਵੀ ਆਦੇਸ਼ ਦਿੱਤੇ ਕਿ ਜਿੰਨਾਂ ਬਿੰਦੂਆਂ ‘ਤੇ ਸੁਧਾਰ ਦੀ ਲੋਂੜ ਹੈ ਉਸ ਜਲਦ ਤੋਂ ਜਲਦ ਪਹਿਲਾਂ ਤੋਂ ਪੂਰਾ ਕੀਤਾ ਜਾਵੇ|
ਮੀਟਿੰਗ ਵਿਚ ਦਸਿਆ ਗਿਆ ਕੇਂਦਰ ਸਰਕਾਰ ਵੱਲੋਂ ਬਿਜਨੈਸ ਰਿਫਾਰਮ ਐਕਸ਼ਨ ਪਲਾਨ ਦੇ ਤਹਿਤ ਜਿਲਾ ਪੱਧਰ ‘ਤੇ 213 ਬਿੰਦੂਆਂ ਨੂੰ ਅਤੇ ਰਾਜ ਪੱਧਰ ‘ਤੇ 301 ਬਿੰਦੂਆਂ ਨੂੰ ਲਾਗੂ ਕੀਤਾ ਜਾਣਾ ਹੈ| ਰਾਜ ਪੱਧਰ ‘ਤੇ ਬਿਜਨੈਸ ਰਿਫਾਰਮ ਐਕਸ਼ਨ ਪੁਆਇੰਟ ਦਾ 62 ਫੀਸਦੀ ਅਤੇ ਜਿਲਾ ਪੱਧਰ ‘ਤੇ 52 ਫੀਸਦੀ ਲਾਗੂਕਰਨ ਹੋ ਚੁੱਕਿਆ ਹੈ|

*****
ਹਰਿਆਣਾ ਵਿਚ ਹੁਣ ਨਿੱਜੀ ਸੁਰੱਖਿਆ ਆਪਰੇਟਰਾਂ ਨੂੰ ਨਵਾਂ ਲਾਇਸੈਂਸ ਜਾਂ ਰਿਨਿਊ ਆਨਲਾਇਨ ਬਿਨੈ ਕਰਨਾ ਹੋਵੇਗਾ

ਚੰਡੀਗੜ, 30 ਅਕਤੂਬਰ – ਹਰਿਆਣਾ ਵਿਚ ਹੁਣ ਨਿੱਜੀ ਸੁਰੱਖਿਆ ਆਪਰੇਟਰਾਂ ਨੂੰ ਨਿੱਜੀ ਸੁਰੱਖਿਆ ਏਜੰਸੀਆਂ (ਵਿਨਿਯਮਨ) ਐਕਟ (ਪੀਐਸਏਆਰਏ) ਦੇ ਤਹਿਤ ਨਵਾਂ ਲਾਈਸੈਂਸ ਲੈਣ ਜਾਂ ਰਿਨਿਊ ਕਰਨਵਾਉਣ ਲਈ ਕੰਟ੍ਰੋਲਿੰਗ ਅਥਾਰਿਟੀ ਦਫਤਰ ਵਿਚ ਜਾਣ ਦੀ ਲੋਂੜ ਨਹੀਂ ਹੋਵੇਗੀ| ਹਰਿਆਣਾ ਪੁਲਿਸ ਵੱਲੋਂ ਅਜਿਹੇ ਸਾਰੇ ਬਿਨੈ 1 ਨਵੰਬਰ, 2020 ਤੋਂ ਵੈਬਪੋਟਰਲ https://psara.gov.in ‘ਤੇ ਆਨਲਾਇਨ ਪ੍ਰਵਾਨ ਕੀਤੇ ਜਾਣਗੇ|
ਵਧੀਕ ਪੁਲਿਸ ਇੰਸਪੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਨਵਦੀਪ ਸਿੰਘ ਵਿਰਕ ਜੋ ਹਰਿਆਣਾ ਨਿੱਜੀ ਸੁਰੱਖਿਆ ਏਜੰਸੀਆਂ ਦੀ ਕੰਟ੍ਰੋਲਿੰਗ ਅਥਾਰਿਟੀ ਵੀ ਹੈ, ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਨੈ ਇਸ ਸਬੰਧ ਵਿਚ ਬਿਨੈ ਕਰਨ ਲਈ ਹਰਿਆਣਾ ਪੁਲਿਸ ਦੀ ਵੈਬਸਾਇਟ https://haryanapoliceonline.gov.in ‘ਤੇ ਜਾਣਕਾਰੀ ਪ੍ਰਾਪਤ ਕਰਕੇ ਸਾਇਟ ‘ਤੇ ਦਿੱਤੇ ਗਏ ਆਦੇਸ਼ਾਂ ਅਨੁਸਾਰ ਆਨਲਾਇਨ ਬਿਨੈ ਕਰ ਸਕਦੇ ਹਨ|
ਉਨਾਂ ਕਿਹਾ ਕਿ ਇਸ ਤਰਾਂ ਦੇ ਲਾਇਸੈਂਸ ਜਾਰੀ ਕਰਨ ਜਾਂ ਰਿਨਿਊ ਕਰਨ ਲਈ ਸਾਰੀ ਤਰਾਂ ਦੀ ਮੰਜ਼ੂਰੀ ਆਨਲਾਇਨ ਪ੍ਰਦਾਨ ਕੀਤੀ ਜਾਵੇਗੀ| ਨਿੱਜੀ ਸੁਰੱਖਿਆ ਏਜੰਸੀਆਂ ਸਬੰਧਤ ਦਸਤਾਵੇਜਾਂ ਨਾਲ ਆਸਾਨੀ ਨਾਲ ਆਨਲਾਇਨ ਬਿਨੈ ਕਰ ਸਕਦੇ ਹਨ| ਤਸਦੀਕ ਪ੍ਰਕ੍ਰਿਆ ਪੂਰੀ ਹੁੰਦੇ ਹੀ ਲਾਇਸੈਂਸ ਵੀ ਆਨਲਾਇਨ ਜਾਰੀ ਕਰ ਦਿੱਤਾ ਜਾਵੇਗਾ|
ਕੰਟ੍ਰੋਲਿੰਗ ਅਥਾਰਿਟੀ ਨੇ ਹਰਿਆਣਾ ਵਿਚ ਕੰਮ ਕਰਦੇ ਸਾਰੇ ਨਿੱਜੀ ਸੁਰੱਖਿਆ ਏਜੰਸੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਨਿੱਜੀ ਸੁਰੱਖਿਆ ਏਜੰਸੀ ਵਿਨਿਯਮਨ ਐਕਟ ਦੀ ਸ਼ਰਤਾਂ ਦਾ ਸਖਤੀ ਨਾਲ ਪਾਲਣ ਕਰਨ|
ਵਰਣਨਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲ ਹੀ ਵਿਚ ਨਿੱਜੀ ਸੁਰੱਖਿਆ ਏਜੰਸੀਆਂ ਦੇ ਲਾਇਸੈਂਸ ਬਿਨੈ ਆਨਲਾਇਨ ਪ੍ਰਵਾਨ ਕਰਨ ਅਤੇ ਜਾਰੀ ਕਰਨ ਲਈ ਇਕ ਸਰਕਾਰੀ ਵੈਬ ਪੋਟਰਲ ਲਾਂਚ ਕੀਤਾ ਸੀ| ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਨੂੰ ਹੁਣ ਇਕ ਹੀ ਕੌਮੀ ਪੋਟਰਲ ਵਿਚ ਏਕ੍ਰਿਕਿਤ ਕੀਤਾ ਗਿਆ ਹੈ|

ਸੂਬੇ ਦੀ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਕੰਪਿਊਟਰ ਦੀ ਵਿਵਸਥਾ ਕੀਤੀ ਜਾਵੇਗੀ
ਚੰਡੀਗੜ, 30 ਅਕਤੂਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਕਿ ਪਿੰਡਾਂ ਵਿਚ ਬਣਾਏ ਗਏ ਜਨਤਕ ਭਵਨਾਂ ਵਿਚ ਮਹਿਲਾ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਲਈ ਕੰਪਿਊਟਰ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਇੰਨਾਂ ਸਮੂਹਾਂ ਨਾਲ ਜੁੜੀ ਮਹਿਲਾਵਾਂ ਕੰਪਿਊਟਰ ਦੀ ਬੇਸਿਕ ਜਾਣਕਾਰੀ ਹਾਸਲ ਕਰ ਸਕਣ| ਇਸ ਤੋਂ ਇਲਾਵਾ, ਅਜਿਹੇ ਹੋਰ ਵੱਧ ਥਾਂਵਾਂ ਦੀ ਪਛਾਣ ਕੀਤੀ ਜਾਵੇ, ਜਿੱਥੇ ਇੰਨਾਂ ਸਮੂਹਾਂ ਵੱਲੋਂ ਕੈਂਟੀਨ ਚਲਾਈ ਜਾ ਸਕੇ|
ਮੁੱਖ ਸਕੱਤਰ ਨੇ ਅੱਜ ਇੱਥੇ ਪੇਂਡੂ ਵਿਕਾਸ ਅਤੇ ਵਿਕਾਸ ਤੇ ਪੰਚਾਇਤ ਵਿਭਾਗਾਂ ਦੀ ਯੋਜਨਾਵਾਂ ਦੀ ਸਮੀਖਿਆ ਮੀਟਿੰਗ ਦੌਰਾਨ ਇਹ ਗੱਲ ਕਹੀ| ਇੰਨਾਂ ਦੋਵੇਂ ਵਿਭਾਗਾਂ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਨੇ ਪੇਸ਼ਕਾਰੀ ਰਾਹੀਂ ਮੁੱਖ ਸਕੱਤਰ ਨੂੰ ਇੰਨਾਂ ਵਿਭਾਗਾਂ ਵੱਲੋਂ ਚਲਾਈ ਜਾ ਰਹੀ ਮੁੱਖ ਯੋਜਨਾਵਾਂ ਦੀ ਸੰਖੇਪ ਜਾਣਕਾਰੀ ਦਿੱਤੀ| ਵਿਭਾਗ ਦੇ ਨਿਦੇਸ਼ਕ ਹਰਦੀਪ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿਚ ਹਾਜਿਰੀ ਰਹੇ|
ਇਸ ਦੌਰਾਨ ਮੁੱਖ ਸਕੱਤਰ ਵਿਜੈ ਵਰਧਨ ਨੂੰ ਜਾਣੂੰ ਕਰਵਾਇਆ ਗਿਆ ਕਿ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਦੇ ਤਹਿਤ ਸਤੰਬਰ, 2020 ਤਕ 93.14 ਲੱਖ ਮਨੁੱਖੀ ਦਿਵਸ ਹਾਸਿਲ ਕੀਤੇ ਗਏ ਅਤੇ ਮਾਲੀ ਵਰੇ 2020-21 ਦੌਰਾਨ 4.89 ਲੱਖ ਵਿਅਕਤੀਆਂ ਨੂੰ 100 ਦਿਨ ਦਾ ਰੁਜ਼ਗਾਰ ਮਹੁੱਇਆ ਕਰਵਾਇਆ ਗਿਆ| ਇਸ ਯੋਜਨਾ ਦੇ ਤਹਿਤ ਨਿੱਜੀ ਸ਼੍ਰੇਣੀ ਦੇ ਤਹਿਤ ਸਾਲ 2020-21 ਦੌਰਾਨ 40,000 ਪਸ਼ੂ ਸ਼ੈਡ ਬਣਾਉਣ ਦਾ ਟੀਚਾ ਹੈ| ਇਸ ਤਰਾਂ, ਜਨਤਕ ਸ਼੍ਰੇਣੀ ਦੇ ਤਹਿਤ ਹਰੇਕ ਜਿਲੇ ਵਿਚ 100 ਏਕੜ ਪੰਚਾਇਤ ਜਮੀਨ ‘ਤੇ ਬਾਗਵਾਨੀ ਪੌਧਾ ਲਗਾਉਣ, ਹਰੇਕ ਜਿਲੇ ਵਿਚ 200 ‘ਤੇ ਰਿਵਾਤੀ ਤਾਲਾਬਾਂ ਨੂੰ ਚੌੜਾ ਕਰਨ, ਮਹਿਲਾ ਸਵੈ ਸਹਾਇਤਾ ਸਮੂਹਾਂ ਲਈ 2 ਲੱਖ ਰੁਪਏ ਪ੍ਰਤੀ ਸ਼ੈਡ ਦੀ ਦਰ ਨਾਲ ਹਰੇਕ ਬਲਾਕ ਵਿਚ 5 ਸ਼ੈਡ ਬਣਾਉਣ ਅਤੇ ਲਗਭਗ 500 ਕਰੋੜ ਰੁਪਏ ਨਾਲ ਸਬੰਧਤ ਵਿਭਾਗਾਂ ਦੇ ਲੇਬਰ ਕੰਵਜੇਂਸ ਦਾ ਟੀਚਾ ਹੈ| ਇਸ ਤੋਂ ਇਲਾਵਾ, ਸਕੂਲ ਪਲੇ ਗਾਊਂਡ, ਤਾਲਾਬਾਂ ਅਤੇ ਜੋਹੜਾਂ, ਡ੍ਰੇਨਾਂ ਦੀ ਸਫਾਈ, ਸਾਰੇ ਪਿੰਡ ਪੰਚਾਇਤਾਂ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਸਪਲਾਈ ਤੇ ਸਟੇਰੇਜ ਟੈਂਕਾਂ ਦੇ ਰੱਖ-ਰਖਾਓ ਨੂੰ ਵੀ ਇਸ ਯੋਜਨਾ ਦੇ ਤਹਿਤ ਲਗਾਇਆ ਜਾਵੇਗਾ|
ਇਸ ਦੌਰਾਨ ਇਹ ਵੀ ਦਸਿਆ ਗਿਆ ਕਿ ਪ੍ਰਧਾਨ ਮੰਰਤੀ ਰਿਹਾਇਸ਼ ਯੋਜਨਾ-ਪੇਂਡੂ ਦੇ ਤਹਿਤ ਹੁਣ ਤਕ ਲਗਭਗ 284.88 ਕਰੋੜ ਰੁਪਏ ਦੀ ਲਾਗਤ ਨਾਲ 20423 ਮਕਾਨਾਂ ਦਾ ਨਿਰਮਾਣ ਕੰਮ ਪੂਰਾ ਹੋ ਚੁੱਕਿਆ ਹੈ, ਜਦੋਂ ਕਿ 496 ਮਕਾਨਾਂ ਦਾ ਕੰਮ ਬਾਕੀ ਹੈ| ਇਸ ਯੋਜਨਾ ਦੇ ਤਹਿਤ ਹਰੇਕ ਯੂਨਿਟ ਲਈ ਮਨਰੇਗਾ ਦੇ ਤਹਿਤ ਮੈਦਾਨੀ ਖੇਤਰਾਂ ਵਿਚ 3 ਕਿਸਤਾਂ ਵਿਚ 1.20 ਲੱਖ ਰੁਪਏ, 18,000 ਟਾਪ ਅਮਾਊਂਟ, ਪਖਾਨੇ ਲਈ 12,000 ਰੁਪਏ ਅਤੇ 90 ਮਨੁੱਖੀ ਦਿਨਾਂ ਲਈ 28,000 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ| ਸ਼ਯਾਮਾ ਪ੍ਰਸਾਦ ਮੁਖਰਜੀ ਰੂਅਰਬਨ ਮਿਸ਼ਨ – ਕੌਮੀ ਰੂਅਰਬਨ ਮਿਸ਼ਨ ਦੇ ਤਹਿਤ ਰੂਅਰਬਨ ਕਲਸਟ+ ਵਿਕਸਿਤ ਕੀਤਾ ਜਾ ਰਹੇ ਹਨ| ਇਹ ਕਲਸਟਰ ਲਗਭਗ 25,000 ਤੋਂ 50,000 ਤਕ ਦੀ ਆਬਾਦੀ ਵਾਲੇ ਭੂਗੋਲਿਕ ਰੂਪ ਨਾਲ ਲਗਦੀ ਪਿੰਡ ਪੰਚਾਇਤ ਜਾਂ ਕਲਸਟਰ ਹੈ| ਕੇਂਦਰ ਸਰਕਾਰ ਵੱਲੋਂ ਮੁਲਾਨਾ, ਸਮੈਣ, ਬਾਦਲੀ, ਉਚਾਨਾ ਖੁਰਦ, ਬੱਲਾ, ਕੌਸਲੀ, ਗਣੇਸ਼ਪੁਰ, ਤਿਗਾਂਵ, ਸਿਵਾ ਅਤੇ ਸਿੰਗਾਰ ਵੱਜੋਂ ਅਜਿਹੇ 10 ਕਲਸਟਰ ਪ੍ਰਵਾਨਗੀ ਕੀਤੇ ਗਏ ਹਨ| ਇਸ ਯੋਜਨਾ ਦੇ ਤਹਿਤ ਇੰਨਾਂ ਕਲਸਟਰਾਂ ਵਿਚ ਜਨਤਕ ਟਰਾਂਸਪੋਰਟ, ਜਨਤਕ ਕੇਂਦਰ, ਪਿੰਡਾਂ ਦੀ ਸਟ੍ਰੀਟ ਲਾਇਟ ਅਤੇ ਕੌਸ਼ਲ ਵਿਕਾਸ ਵਰਗੇ ਘਟਨ ਸ਼ਾਮਿਲ ਕੀਤੇ ਗਏ ਹਨ|
ਮੀਟਿੰਗ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਸਾਂਸਦ ਲੋਕਲ ਖੇਤਰ ਵਿਕਾਸ ਯੋਜਨਾ ਦੇ ਤਹਿਤ ਹਰੇਕ ਸਾਂਸਦ ਵੱਲੋਂ ਹਰੇਕ ਸਾਲ 2 ਬਰਾਬਰ ਕਿਸਤਾਂ ਵਿਚ 5 ਕਰੋੜ ਰੁਪਏ ਦੀ ਰਕਮ ਪੀਣ ਵਾਲੇ ਪਾਦੀ, ਮੁੱਢਲੀ ਸਿਖਿਆ ਅਤੇ ਸੜਕਾਂ ਆਦਿ ਲਈ ਦਿੱਤੀ ਜਾਂਦੀ ਹੈ| ਇਸ ਯੋਜਨਾ ਦੇ ਤਹਿਤ 22.5 ਫੀਸਦੀ ਖਰਚ ਅਨੁਸੂਚਿਤ ਜਾਤੀ ਦੀ ਆਬਾਦੀ ਵਾਲੇ ਖੇਤਰਾਂ ਵਿਚ ਕਰਨਾ ਲਾਜਿਮੀ ਹੈ| ਇਸ ਤਰਾਂ, ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦੇ ਤਹਿਤ ਕੁਦਰਤੀ ਸਰੋਤ ਦੇ ਸਰੰਖਣ ਤੇ ਵਿਕਾਸ, ਬਰਸਾਤੀ ਪਾਣੀ ਦੇ ਕੁਲੈਕਸ਼ਨ ਅਤੇ ਜਮੀਨ-ਪਾਣੀ ਪੱਤਰ ਦੀ ਰਿਚਾਰਜਿੰਗ ਦੀ ਕਈ ਪਰਿਯੋਜਨਾਵਾਂ ਚਲਾਈ ਜਾ ਰਹੀ ਹੈ| ਇਸ ਦੌਰਾਨ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਸੂਬੇ ਵਿਚ 40,459 ਸਵੈ ਸਹਾਇਤਾ ਸਮੂਹ ਕੰਮ ਕਰਦੇ ਹਨ| ਮਹਿਲਾ ਸਵੈ ਸਹਾਇਤਾ ਸਮੂਹਾਂ ਵੱਲੋਂ ਇਸ ਸਮੇਂ ਵੱਖ-ਵੱਖ ਮੰਤਰੀਆਂ ਵਿਚ 25 ਕੈਂਟਿਨ ਚਲਾਈ ਜਾ ਰਹੀ ਹੈ| ਜਦੋਂ ਕਿ ਜਿਲਾ ਝੱਜਰ ਦੇ 2 ਬਲਾਕਾਂ ਵਿਚ 594 ਏਕੜ ਪੰਚਾਇਤੀ ਜਮੀਨ ‘ਤੇ ਖੇਤੀ ਵੀ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ, ਇੰਨਾਂ ਸਮੂਹਾਂ ਦੇ ਮੈਂਬਰਾਂ ਵੱਲੋਂ 29 ਵਾਹਨ ਵੀ ਚਲਾਏ ਜਾ ਰਹੇ ਹਨ| ਇੰਨਾਂ ਸਵੈ ਸਹਾਇਤਾ ਸਮੂਹਾਂ ਵੱਲੋਂ ਕੋਵਿਡ 19 ਦੌਰਾਨ 47.50 ਲੱਖ ਮਾਸਕ, 79,992 ਪੀਪੀਈ ਕਿਟਾਂ, 2,70461 ਬੋਤਲ ਹੈਂਡ ਸੈਨਾਟਾਇਜਰ ਅਤੇ 2069 ਬੋਤਲ ਹੈਂਡਵਾਸ ਵੀ ਤਿਆਰ ਕੀਤੇ ਗਏ|

******
ਹਰਿਆਣਾ ਸਰਕਾਰ ਨੇ ਹਰਿਆਣਾ ਦਿਵਸ ਸਮਾਰੋਹ ਨੂੰ ਜਿਲਾ ਪੱਧਰੀ ਪ੍ਰੋਗ੍ਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ
ਚੰਡੀਗੜ, 30 ਅਕਤੂਬਰ – ਹਰਿਆਣਾ ਸਰਕਾਰ ਨੇ 1 ਨਵੰਬਰ, 2020 ਨੂੰ ਹਰਿਆਣਾ ਦਿਵਸ ਦੇ ਮੌਕੇ ‘ਤੇ ਕਰਨਾਲ ਵਿਚ ਰਾਜ ਪੱਧਰੀ ਸਮਾਰੋਹ ਅਤੇ ਜਿਲਾ ਸੋਨੀਪਤ ਨੂੰ ਛੱਡ ਕੇ ਬਾਕੀ ਸਾਰੇ ਜਿਲਿ•ਆਂ ਵਿਚ ਜਿਲਾ ਪੱਧਰੀ ਪ੍ਰੋਗ੍ਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ| ਇਸ ਤੋਂ ਇਲਾਵਾ, ਇਸ ਦਿਨ ਕੌਮੀ ਏਕਤਾ ਦਿਵਸ ਵੀ ਮਨਾਇਆ ਜਾਵੇਗਾ, ਜੋ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਦੇ ਮੌਕੇ ‘ਤੇ ਮਨਾਇਆ ਜਾਂਦਾ ਹੈ ਅਤੇ ਪ੍ਰੋਗ੍ਰਾਮ ਵਿਚ ਹਿੱਸਾ ਲੈਣ ਵਾਲੇ ਸਾਰੇ ਲੋਕਾਂ ਨੂੰ ਕੌਮੀ ਏਕਤਾ ਸੁੰਹ ਵੀ ਦਿਵਾਈ ਜਾਵੇਗੀ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਵਿਚ ਅਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਰੋਹਤਕ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ| ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਤੇ ਖੇਡ ਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਪੰਚਕੂਲਾ ਵਿਚ, ਸਿਹਤ ਮੰਤਰੀ ਅਨਿਲ ਵਿਜ ਅੰਬਾਲਾ ਵਿਚ, ਸਿਖਿਆ ਮੰਤਰੀ ਕੰਵਰ ਪਾਲ ਕੁਰੂਕਸ਼ੇਤਰ ਵਿਚ ਅਤੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਫਰੀਦਾਬਾਦ ਵਿਚ ਮੁੱਖ ਮਹਿਮਾਨ ਹੋਣਗੇ|
ਬਿਜਲੀ ਮੰਤਰੀ ਰਣਜੀਤ ਸਿੰਘ ਤੇ ਸਾਂਸਦ ਧਰਮਬੀਰ ਭਿਵਾਨੀ ਵਿਚ, ਸਹਿਕਾਰਤਾ ਮੰਤਰੀ ਬਨਵਾਰੀ ਲਾਲ ਰਿਵਾੜੀ ਵਿਚ, ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਰਤੀ ਓਮ ਪ੍ਰਕਾਸ਼ ਯਾਦਵ ਮਹੇਂਦਰਗੜ• ਵਿਚ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਕੈਥਲ ਵਿਚ ਅਤੇ ਪੁਰਾਤੱਤਵ ਤੇ ਅਜਾਇਬਘਰ ਰਾਜ ਮੰਰਤੀ ਅਨੂਪ ਧਾਨਕ ਹਿਸਾਰ ਵਿਚ ਮੁੱਖ ਮਹਿਮਾਨ ਹੋਣਗੇ| ਪ੍ਰੋਗ੍ਰਾਮ ਤੋਂ ਬਾਅਦ ਜਿਲਾ ਪੰਚਕੂਲਾ ਤੇ ਭਿਵਾਨੀ ਵਿਚ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ|
ਇਸ ਤੋਂ ਇਲਾਵਾ, ਰਾਜ ਸਭਾ ਸਾਂਸਦ ਲੈਫਿਟਨੇਂਟ ਜਨਰਲ (ਸੇਵਾਮੁਕਤ) ਡੀ.ਪੀ.ਵਤਸ ਗੁਰੂਗ੍ਰਾਮ ਵਿਚ, ਸੋਨੀਪਤ ਵਿਚ ਸਾਂਸਦ ਰਮੇਸ਼ ਚੰਦ ਕੌਸ਼ਿਕ ਜੀਂਦ ਵਿਚ, ਰੋਹਤਕ ਦੇ ਸਾਂਸਦ ਅਰਵਿੰਦ ਸ਼ਰਮਾ ਝੱਜਰ ਵਿਚ, ਸਿਰਸਾ ਦੀ ਸਾਂਸਦ ਸੁਨੀਤਾ ਦੁਗੱਲ ਪਾਣੀਪਤ ਵਿਚ, ਵਿਧਾਇਕ ਸੋਮਬੀਰ ਸਾਂਗਵਾਨ ਚਰਖੀ ਦਾਦਰੀ ਵਿਚ, ਵਿਧਾਇਕ ਦੁਰਾਰਾਮ ਫਤਿਹਾਬਾਦ ਵਿਚ, ਵਿਧਾਇਕ ਜਗਦੀਸ਼ ਨਾਇਰ ਮੇਵਾਤ (ਨੂੰਹ) ਵਿਚ, ਵਿਧਾਇਕ ਦੀਪਕ ਮੰਗਲਾ ਪਲਵਲ ਵਿਚ, ਵਿਧਾਇਕ ਇਸ਼ਵਰ ਸਿੰਘ ਸਿਰਸਾ ਵਿਚ ਅਤੇ ਵਿਧਾਇਥ ਘਨਸ਼ਾਮ ਦਾਸ ਅਰੋੜਾ, ਯਮੁਨਾਨਗਰ ਵਿਚ ਮੁੱਖ ਮਹਿਮਾਨ ਹੋਣਗੇ|

*****

ਹਰਿਆਣਾ ਦੇ ਮੁੱਖ ਮੰਤਰੀ ਨੇ ਰਤਨ ਲਾਲ ਕਟਾਰਿਆ ਦੀ ਮਾਤਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ.
ਚੰਡੀਗੜ, 30 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅੰਬਾਲਾ ਤੋਂ ਸਾਂਸਦ ਅਤੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰਿਆ ਦੀ ਮਾਤਾ ਸ੍ਰੀਮਤੀ ਪਰਿਵਾਰੀ ਦੇਵੀ ਦੇ ਅਚਾਨਕ ਮੌਤ ‘ਤੇ ਡੂੰਘਾ ਸੋਗ ਪ੍ਰਗਟਾਇਆ ਹੈ| ਉਹ ਲੰਬੇ ਸਮੇਂ ਤੋਂ ਬੀਮਾਰ ਸੀ ਜਿਨਾਂ ਦਾ ਕੱਲ ਨਿਧਨ ਹੋ ਗਿਆ ਸੀ | ਉਹ 90 ਸਾਲ ਦੀ ਸੀ|
ਅੱਜ ਇੱਥੇ ਜਾਰੀ ਇਕ ਸੋਗ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਜਨਮ ਅਤੇ ਮੌਤ ਮਨੁੱਖ ਜੀਵਨ ਦੇ ਦੋ ਅਜਿਹੇ ਪਹਿਲੂ ਹਨ ਜਿਨਾਂ ‘ਤੇ ਸਾਡਾ ਕੋਈ ਵੱਸ ਨਹੀਂ ਹੁੰਦਾ| ਜੀਵਨ ਦੇ ਬਾਅਦ ਮੌਤ ਯਕੀਨੀ ਹੈ| ਇਸ ਸਚਾਈ ਨੂੰ ਅਸੀਂ ਚੰਗੀ ਤਰਾ ਜਾਣਦੇ ਹਨ| ਉਨਾਂ ਨੇ ਕਿਹਾ ਕਿ ਸ੍ਰੀਮਤੀ ਪਰਿਵਾਰੀ ਦੇਵੀ ਮਿਹਨਤੀ ਹੋਣ ਦੇ ਨਾਲ-ਨਾਲ ਧਾਰਮਿਕ ਵਿਚਾਰਾਂ ਦੀ ਮਹਿਲਾ ਸੀ|
ਮੁੱਖ ਮੰਤਰੀ ਨੇ ਸ੍ਰੀ ਰਤਨ ਲਾਲ ਕਟਾਰਿਆ ਤੇ ਸੋਗ ਪਰਿਵਾਰ ਦੇ ਪ੍ਰਤੀ ਦਿਲੋ ਸੰਵੇਦਨਾ ਪ੍ਰਗਟਾਈ ਅਤੇ ਵਿਛੜੀ ਰੂਹ ਦੀ ਆਤਮਾ ਲਈ ਪ੍ਰਾਥਨਾ ਕੀਤੀ|

*****
ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ ਵੱਲੋਂ ਪੰਜ ਦਿਨਾਂ ਕੌਸ਼ਲ ਵਿਕਾਸ ਸਿਖਲਾਈ ਪ੍ਰੋਗ੍ਰਾਮ ਦਾ ਸਮਾਪਨ ਹੋਇਆ
ਚੰਡੀਗੜ, 30 ਅਕਤੂਬਰ – ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ) ਵੱਲੋਂ ਪ੍ਰਸਾਸ਼ਕਾਂ ਦੇ ਲਈ ਨਵੀਕਰਣੀ ਊਰਜਾ ਵਿਸ਼ਾ ‘ਤੇ ਆਯੋਜਿਤ ਪੰਜ ਦਿਨਾਂ ਦੀ ਕੌਸ਼ਲ ਵਿਕਾਸ ਸਿਖਲਾਈ ਪ੍ਰੋਗ੍ਰਾਮ ਦਾ ਸਮਾਪਨ ਅੱਜ ਗੁਰੂਗ੍ਰਾਮ ਵਿਚ ਹੋਇਆ| ਸਿਖਲਾਈ ਪ੍ਰੋਗ੍ਰਾਮ ਅਤੇ ਊਰਜਾ ਅਤੇ ਝੋਨਾ ਪਰਾਲੀ ਵਰਗੀ ਬਾਇਓਮਾਸ ਵਰਤੋ ਕੇਂਦ੍ਰਿਤ ਸੀ|
ਹਿਪਾ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਵਿਸਥਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰੋਗ੍ਰਾਮ ਦਾ ਆਯੋਜਨ ਨਵ ਅਤੇ ਨਵੀਕਰਣੀ ਉਰਜਾ ਵਿਭਾਗ ਅਤੇ ਹਰਿਆਣਾ ਅਕਸ਼ੈ ਉਰਜਾ ਵਿਕਾਸ ਅਥਾਰਿਟੀ (ਹਰੇਰਾ) ਦੇ ਸਹਿਯੋਗ ਨਾਲ ਕੀਤਾ ਗਿਆ ਸੀ| ਪ੍ਰੋਗ੍ਰਾਮ ਵਿਚ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ 60 ਅਧਿਕਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਨਵ ਅਤੇ ਨਵੀਕਰਣੀ ਉਰਜਾ ਵਿਭਾਗ, ਹਰੇੜਾ, ਐਚਵੀਪੀਐਨ, ਜਨਸਿਹਤ ਇੰਜੀਨੀਅਰੀ, ਸਿੰਚਾਈ ਅਤੇ ਜਲ ਸੰਸਾਧਨ, ਸ਼ਹਿਰੀ ਸਥਾਨਕ ਨਿਗਮ, ਵਾਸਤੂਕਲਾ, ਉੱਚੇਰੀ ਸਿਖਿਆ, ਪੰਚਾਇਤੀ ਰਾਜ, ਜੇਲ ਵਿਭਾਗ, ਉਰਜਾ ਕੁਸ਼ਲਤਾ ਬਿਊਰੋ ਭਾਰਤ ਸਰਕਾਰ, ਇੰਜੀਨੀਅਰਿੰਗ ਕਾਲਜ ਅਤੇ ਪਾਲੀਟੇਕਨਿਕ ਕਾਲਜ ਸ਼ਾਮਿਲ ਹਨ|
ਬੁਲਾਰੇ ਨੇ ਦਸਿਆ ਕਿ ਸਿਖਲਾਈ ਪ੍ਰੋਗ੍ਰਾਮ ਦੌਰਾਨ ਅਕਸ਼ੈ ਉਰਜਾ ਵਿਕਲਪ, ਸਮਰੱਥਾ ਅਤੇ ਸੀਮਾਵਾਂ ਅਤੇ ਪਾਰੰਪਰਿਕ ਸਰੋਤਾਂ ਦੇ ਨਾਲ ਅੱਜ ਅਕਸ਼ੈ ਉਰਜਾ ਇਕ ਵਿਵਹਾਰਤਾ ਵਿਕਲਪ ਕਿਉਂ ਹੈ, ਵਰਗੇ ਵਿਸ਼ਿਆਂ ਨੂੰ ਕਵਰ ਕੀਤਾ ਗਿਆ| ਉਰਜਾ, ਸੁਰੱਖਿਆ, ਸਮਾਜਿਕ-ਆਰਥਿਕ ਪਹਿਲੂ ਵਰਗੇ ਰੁਜਗਾਰ ਸ੍ਰਿਜਨ, ਸਿਹਤ ਅਤੇ ਖੇਤੀਬਾੜੀ ਖੇਤਰ ਵਿਚ ਸਥਾਨਕ ਹੱਲ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ ਗਈ| ਇਸ ਤੋਂ ਇਲਾਵਾ, ਅਕਸ਼ੈ ਉਰਜਾ ਦੀ ਸਥਿਤੀ, ਬਾਜਾਰ ਦੇ ਰੁਝਾਨ, ਤਕਨਾਲੋਜੀ ਦੀ ਪਰਿਪੱਕਤਾ ਅਤੇ ਭਵਿੱਖ ਦੀ ਸਮਰੱਥਾਵਾਂ ‘ਤੇ ਵੀ ਵਿਚਾਰ-ਵਟਾਂਦਰਾਂ ਕੀਤਾ ਗਿਆ|
ਹਰਿਆਣਾ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ. ਢੇਸੀ ਨੇ ਵਿਦਾਈ ਭਾਸ਼ਣ ਦਿੱਤਾ ਅਤੇ ਲਾ ਕਾਰਬਨ ਡਿਪੇਂਡੈਂਟ ਦੀ ਦਿਸ਼ਾ ਵਿਚ ਵੱਧਣ ਦੀ ਜਰੂਰਤਾ ‘ਤੇ ਜੋਰ ਦਿੰਦੇ ਹੋਏ ਹਿਪਾ ਦੀ ਸ਼ਲਾਘਾ ਕੀਤੀ|
ਹਿਪਾ ਦੀ ਮਹਾਨਿਦੇਸ਼ਕ ਸ੍ਰੀਮਤੀ ਸੁਰੀਨਾ ਰਾਜਨ ਨੇ ਧੰਨਵਾਦ ਪ੍ਰਸਤਾਵ ਦਿੱਤਾ| ਉਨਾਂ ਨੇ ਇਸ ਸਬੰਧ ਵਿਚ ਹਿਪਾ ਵੱਲੋਂ ਤਿਆਰ ਕੀਤੀ ਗਈ ਭਵਿੱਖ ਯੋਜਨਾ ਦੀ ਰੂਪਰੇਖਾ ਦੀ ਜਾਣਕਾਰੀ ਦਿੱਤੀ, ਜਿਸ ਵਿਚ ਆਰਈ ਖੇਤਰ ‘ਤੇ 3 ਹਫਤੇ ਦਾ ਵਪਾਰਕ ਕੋਰਸ ਵਿਕਸਿਤ ਕਰਨਾ ਅਤੇ ਹਰਿਆਣਾ ਦੇ ਆਰਈ ਉਦਮੀਆਂ ਦੇ ਲਈ ਇਕ ਵਿਸ਼ੇਸ਼ ਪ੍ਰੋਗ੍ਰਾਮ ਵਿਕਸਿਤ ਕਰਨਾ ਸ਼ਾਮਿਲ ਹੈ|

ਹਰਿਆਣਾ ਪੁਲਿਸ ਵੱਲੋਂ 31 ਅਕਤੂਬਰ, 2020 ਨੂੰ ਕੌਮੀ ਏਕਤਾ ਦਿਵਸ ਵਜੋ ਸਾਰੇ ਸੂਬੇ ਵਿਚ ਸ਼ਾਨਦਾਰ ਰੂਪ ਨਾਲ ਮਨਾਇਆ ਜਾਵੇਗਾ
ਚੰਡੀਗੜ੍ਹ, 30 ਅਕਤੂਬਰ – ਹਰਿਆਣਾ ਪੁਲਿਸ ਵੱਲੋਂ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ 31 ਅਕਤੂਬਰ, 2020 ਨੂੰ ਕੌਮੀ ਏਕਤਾ ਦਿਵਸ ਵਜੋ ਸਾਰੇ ਸੂਬੇ ਵਿਚ ਸ਼ਾਨਦਾਰ ਰੂਪ ਨਾਲ ਮਨਾਇਆ ਜਾਵੇਗਾ|
ਵਧੀਕ ਪੁਲਿਸ ਮਹਾਨਿਦੇਸ਼ਕ (ਕਾਨੂੰਨ ਅਤੇ ਵਿਵਸਥਾ) ਨਵਦੀਪ ਸਿੰਘ ਵਿਰਕ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਦਿਨ ਪੁਲਿਸ ਅਧਿਕਾਰੀ ਅਤੇ ਜਵਾਨ ਭਾਰਤ ਦੇ ਲੌਹ ਪੁਰਸ਼ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਰਾਸ਼ਟਰ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਮਜਬੂਤ ਕਰਨ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਵੀ ਯਾਦ ਕਰਣਗੇ|
ਉਨ੍ਹਾਂ ਨੇ ਕਿਹਾ ਕਿ ਸਾਰੇ ਰੇਂਜ ਏਡੀਜੀਪੀ/ਆਈਜੀਪੀ ਦੇ ਨਾਲ-ਨਾਲ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਪਿਲਸ ਕਮਿਸ਼ਨਰਾਂ ਨੂੰ ਇਸ ਮੌਕੇ ‘ਤੇ ਸਹੀ ਪ੍ਰੋਗ੍ਰਾਮ ਆਯੋਜਿਤ ਕਰਨ ਦੇ ਲਈ ਕਿਹਾ ਗਿਆ ਹੈ ਜਿਸ ਵਿਚ ਕਰਨਾਲ, ਅੰਬਾਲਾ, ਹਿਸਾਰ, ਰੋਹਤਰ, ਸਾਊਥ ਰੇਂਜ, ਫਰੀਦਾਬਾਦ ਤੇ ਗੁਰੂਗ੍ਰਾਮ ਵਿਚ ਸੁੰਹ ਗ੍ਰਹਿਣ ਸਮਾਰੋਹ ਤੇ ਸ਼ਾਮ ਨੂੰ ਮਾਰਚ-ਪੋਸਟ ਕਰਨਾ ਸ਼ਾਮਿਲ ਹੈ| ਇਸ ਤੋਂ ਇਲਾਵਾ, ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਸਾਰੇ ਜਿਲ੍ਹਾ ਮੁੱਖ ਦਫਤਰਾਂ ਅਤੇ ਪੁਲਿਸ ਮੁੱਖ ਦਫਤਰਾਂ ‘ਤੇ ਵੀ ਸੁੰਹ ਗ੍ਰਹਿਣ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ|
ਸ੍ਰੀ ਵਿਰਕ ਨੇ ਕਿਹਾ ਕਿ ਰਾਸ਼ਟਰ ਨੂੰ ਇਕਜੁੱਟ ਰੱਖਣ ਵਿਚ ਪੁਲਿਸ ਦੀ ਮਹਤੱਵਪੂਰਣ ਭੂਮਿਕਾ ਨੂੰ ਦੇਖਦੇ ਹੋਏ ਇਸ ਸਾਲ ਕੌਮੀ ਏਕਤਾ ਦਿਵਸ ਦਾ ਆਯੋਜਨ ਪੁਲਿਸ ਫੋਰਸਾਂ ਦੇ ਲਈ ਵਿਸ਼ੇਸ਼ ਮਹਤੱਵ ਰੱਖਦਾ ਹੈ| ਪੁਲਿਸ ਤੇ ਕੇਂਦਰੀ ਆਰਮਡ ਪੁਲਿਸ ਫੋਰਸਾਂ ਵੱਲੋਂ ਸਰਦਾਰ ਵਲੱਭਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਗੁਜਰਾਤ ਦੇ ਕੇਵੜਿਆ ਵਿਚ ਸਟੇਚੂ ਆਫ ਯੂਨਿਟੀ ‘ਤੇ ਏਕਤਾ ਦਿਵਸ ਪਰੇਡ ਦਾ ਆਯੋਜਨ ਵੀ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਪੁਲਿਸ ਫੋਰਸਾਂ ਨੇ ਦੇਸ਼ ਦੀ ਅੰਦਰੁਣੀ ਸੁਰੱਖਿਆਅਤੇ ਸੰਪ੍ਰਭੁਤਾ ਦੇ ਲਈ ਅਣਗਿਨਤ ਬਲਿਦਾਨ ਦਿੱਤੇ ਹਨ| 31 ਅਕਤੂਬਰ ਨੂੰ ਹੋਣ ਵਾਲੇ ਇਸ ਆਯੋਜਨ ਨਾਲ ਪੁਲਿਸ ਫੋਰਸ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰਮਜਬੂਤ ਕਰਨ ਦਾ ਸੰਕਲਪ ਦੋਹਰਾਉਂਦੇ ਹੋਏ ਆਪਣੀ ਸੇਵਾ ਦੇ ਪੱਥ ‘ਤੇ ਅੱਗੇ ਵੱਧਨਾ ਜਾਰੀ ਰੱਖੇਗਾ|

******
ਚੰਡੀਗੜ੍ਹ, 30 ਅਕਤੂਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਵਾਇਸ ਚਾਂਸਲਰ ਪ੍ਰੋਫੈਸਰ ਸਮਰ ਸਿੰਘ ਨੇ ਕਿਹਾ ਕਿ ਫਸਲਾਂ ਦੇ ਅਵਸ਼ੇਸ਼ ਕਿਸਾਨਾਂ ਦੇ ਲਈ ਇਕ ਤਰ੍ਹਾ ਤੋਂ ਸੋਨਾ ਹੈ, ਜਨਾਉਣ ਦੀ ਥਾਂ ਆਧੁਨਿਕ ਮਸ਼ੀਨਾਂ ਦੀ ਵਰਤੋ ਕਰ ਉਨ੍ਹਾਂ ਦਾ ਸਹੀ ਪ੍ਰਬੰਧ ਕਰਨਾ ਚਾਹੀਦਾ ਹੈ| ਇਸ ਤੋਂ ਵਾਤਾਵਰਣ ਪ੍ਰਦੂਸ਼ਣ ‘ਤੇ ਵੀ ਕੰਟਰੋਲ ਹੋ ਸਕੇਗਾ ਅਤੇ ਮਿੱਟੀ ਦੀ ਖਾਦ ਸ਼ਕਤੀ ਵੀ ਵੱਧੇਗੀ|
ਉਹ ਅੱਜ ਯੂਨੀਵਰਸਿਟੀ ਵਿਚ ਆਨਲਾਇਨ ਰਾਹੀਂ ਫਸਲ ਅਵਸ਼ੇਸ਼ਾਂ ਦੇ ਸਹੀ ਪ੍ਰਬੰਧਨ ਵਿਚ ਮਸ਼ੀਨਰੀ ਤੇ ਹੋਰ ਤਕਨੀਕਾਂ ਦੀ ਭੂਮਿਕਾ ਵਿਸ਼ਾ ‘ਤੇ ਆਯੋਜਿਤ ਵੈਬਿਨਾਰ ਨੂੰ ਬਤੌਰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਹਨ| ਉਨ੍ਹਾਂ ਨੇ ਕਿਹਾ ਸੂਬਾ ਸਰਕਾਰ ਫਸਲ ਅਵਸ਼ੇਸ਼ਾਂ ਦੇ ਸਹੀ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਜਾਗਰੁਕ ਕਰਨ ਦੇ ਲਈ ਅਨੇਕ ਭਲਾਈਕਾਰੀ ਯੋਜਨਾਵਾਂ ਚਲਾ ਰਹੀ ਹੈ| ਵੈਬਿਨਾਰ ਦਾ ਆਯੋਜਨ ਯੂਨੀਵਰਸਿਟੀ ਦੇ ਖੇਤੀਬਾੜੀ ਇੰਜੀਨੀਅਰੀ ਅਤੇ ਤਕਨਾਲੋਜੀ ਕਾਲਜ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤਾ ਗਿਆ| ਇਸ ਵੈਬਿਨਾਰ ਵਿਚ ਕਾਲਜ ਦੇ ਅਧਿਕਾਰੀ ਡਾ. ਆਰ. ਅਰੋੜਾ, ਸਹਿ ਆਯੋਜਕ ਡਾ. ਮੁਕੇਸ਼ ਜੈਨ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੀ ਪ੍ਰਮੁੱਖ ਡਾ. ਵਿਜਆ ਰਾਣੀ, ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਬੀ.ਆਰ. ਕੰਬੋਜ ਨੇ ਵੀ ਆਪਣੇ ਵਿਚਾਰ ਰੱਖੇ| ਵੈਬਿਨਾਰ ਦੌਰਾਨ ਯੂਨੀਵਰਸਿਟੀ ਦੇ ਵਿਗਿਆਨਕਾਂ ਤੋਂ ਇਲਾਵਾ ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ, ਹਰਿਆਣਾ ਅਕਸ਼ੇ ਉਰਜਾ ਵਿਕਾਸ ਅਥਾਰਿਟੀ (ਹਰੇੜਾ), ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਇੰਜੀਨੀਅਰ ਵਿਭਾਗ ਸਮੇਤ ਕਈ ਮਾਹਰਾਂ ਤੇ ਪ੍ਰਗਤੀਸ਼ੀਲ ਕਿਸਾਨਾਂ ਨੇ ਫਸਲ ਅਵਸ਼ੇਸ਼ ਦੇ ਸਹੀ ਪ੍ਰਬੰਧਨ ਅਤੇ ਉਸ ਦੇ ਵੱਖ-ਵੱਖ ਉਪਯੋਗਾਂ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ|