ਹਰਿਆਣਾ ਦੇ ਸਾਰੇ ਸਰਕਾਰੀ ਤੇ ਨਿੱਜੀ ਸਨਅਤੀ ਸਿਖਲਾਈ ਸੰਸਥਾਨਾਂ ਵਿਚ ਦਾਖਲਾ ਲੈਣ ਦੀ ਮਿਤੀ 20 ਨਵੰਬਰ ਤਕ ਵਧਾਈ.

ਚੰਡੀਗੜ, 28 ਅਕਤੂਬਰ – ਹਰਿਆਣਾ ਦੇ ਸਾਰੇ ਸਰਕਾਰੀ ਤੇ ਨਿੱਜੀ ਸਨਅਤੀ ਸਿਖਲਾਈ ਸੰਸਥਾਨਾਂ ਵਿਚ ਕਾਰਫਟਮੈਨ ਟ੍ਰੇਨਿੰਗ ਸਕੀਮ ਦੇ ਇਕ ਸਾਲਾ ਕੋਰਸ (ਸੈਸ਼ਨ 2020-21) ਅਤੇ ਦੋ ਸਾਲਾ ਕੋਰਸ (ਸੈਸ਼ਨ 2020-2022) ਵਿਚ ਦਾਖਲਾ ਲੈਣ ਦੀ ਆਖਰੀ ਮਿਤੀ 20 ਨਵੰਬਰ ਤਕ ਵੱਧਾ ਦਿੱਤੀ ਹੈ|
ਕੌਸ਼ਲ ਵਿਕਾਸ ਤੇ ਸਨਅਤੀ ਸਿਖਲਾਈ ਵਿਭਾਗ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੇਂਦਰੀ ਕੌਸ਼ਲ ਵਿਕਾਸ ਤੇ ਉਦਮਸ਼ੀਲਤਾ ਮੰਤਰਾਲੇ ਦੇ ਸਿਖਲਾਈ ਮਹਾਨਿਦੇਸ਼ਾਲਯ ਵੱਲੋਂ ਇਹ ਫੈਸਲਾ ਕੋਵਿਡ 19 ਦੇ ਮੱਦੇਨਜ਼ਰ ਅਤੇ ਦਾਖਲੇ ਦੀ ਆਖਰੀ ਮਿਤੀ ਵੱਧਾਉਣ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵੱਲੋਂ ਕੀਤੇ ਗਈ ਅਪੀਲ ਦੇ ਚਲਦੇ ਲਿਆ ਗਿਆ ਹੈ|
ਉਨਾਂ ਦਸਿਆ ਕਿ ਸਿਖਲਾਈ ਮਹਾਨਿਦੇਸ਼ਾਸਯ ਵੱਲੋਂ ਸਨਅਤੀ ਸਿਖਲਾਈ ਸੰਸਥਾਨਾਂ ਵਿਚ ਕਰਾਫਮੈਨ ਟ੍ਰੇਨਿੰਗ ਸਕੀਮ ਨਾਲ ਜੁੜੇ ਸਾਰੇ ਵਧੀਕ ਮੁੱਖ ਸਕੱਤਰਾਂ ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਕਈ ਸੂਬਿਆਂ ਵਿਚ ਸਰਕਾਰੀ ਅਤੇ ਨਿੱਜੀ ਆਈਟੀਆਈ ਵਿਚ ਅਜੇ ਵੀ ਸੀਟਾਂ ਖਾਲੀ ਪਈ ਹੋਈ ਹੈ| ਇਸ ਲਈ ਆਈਟੀਆਈ ਵਿਚ ਮੌਜ਼ੂਦਾ ਬੁਨਿਆਦੀ ਢਾਂਚਾ ਦਾ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਦੇਸ਼ ਵਿਚ ਨੌਜੁਆਨਾਂ ਨੂੰ ਕੌਸ਼ਲ ਸਿਖਲਾਈ ਦੇਣ ਦੇ ਮੱਦੇਨਜ਼ਰ ਦਾਖਲੇ ਦੀ ਆਖਰੀ ਮਿਤੀ 20 ਨਵੰਬਰ, 2020 ਤਕ ਵਧਾ ਦਿੱਤੀ ਹੈ|

******

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਪ੍ਰਗਤੀਸ਼ੀਲ ਕਿਸਾਨਾਂ ਨੂੰ ਹੋਰ ਕਿਸਾਨਾਂ ਲਈ ਮਾਡਲ ਕਿਸਾਨ ਵਜੋ ਪ੍ਰੇਰਣਾ ਸਰੋਤ ਬਣਾ ਕੇ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੈ
ਚੰਡੀਗੜ, 28 ਅਕਤੂਬਰ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ.ਪੀ. ਦਲਾਲ ਨੇ ਕਿਹਾ ਹੈ ਕਿ ਖੇਤੀਬਾੜੀ ਪਸ਼ੂਪਾਲਣ ਅਤੇ ਡੇਅਰੀ, ਬਾਗਬਾਨੀ, ਮੱਛੀ ਪਾਲਣ ਅਤੇ ਦੂਰਦਰਸ਼ੀ ਸੋਚ ਦੇ ਨਾਲ ਪ੍ਰਗਤੀਸ਼ੀਲ ਕਿਸਾਨਾਂ ਨੂੰ ਹੋਰ ਕਿਸਾਨਾਂ ਲਈ ਮਾਡਲ ਕਿਸਾਨ ਵਜੋ ਪ੍ਰੇਰਣਾ ਸਰੋਤ ਬਣਾ ਕੇ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁਗਣੀ ਕਰਨਾ ਹੈ|
ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਦਲਾਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਦੂਰਦਰਸ਼ੀ ਸੋਚ ਦੇ ਨਾਲ ਪ੍ਰਗਤੀਸ਼ੀਲ ਕਿਸਾਨ ਸਨਮਾਨ ਯੋਜਨਾ ਨਾਂਅ ਨਾਲ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਖੇਤੀਬਾੜੀ ਮੇਲਿਆਂ (ਏਗਰੋ ਸਮਿਟ) ਵਿਚ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਜੋ ਹੋਰ ਕਿਸਾਨ ਉਨਾਂ ਤੋਂ ਪ੍ਰੇਰਿਤ ਹੋ ਕੇ ਖੇਤੀ ਦੀ ਬਿਹਤਰ ਤਕਨੀਕ ਅਪਨਾਉਣ ਦੇ ਵੱਲ ਵੱਧਣ|
ਉਨਾਂ ਨੇ ਕਿਹਾ ਕਿ ਯੋਜਨਾ ਦੇ ਤਹਿਤ ਪੁਰਸਕਾਰ ਸਵਰੂਪ ਪਹਿਲੇ ਸਥਾਨ ਲਈ 5 ਲੱਖ ਰੁਪਏ, ਦੂਜੇ ਸਥਾਨ ਲਈ ਦੋ ਕਿਸਾਨਾਂ ਨੂੰ 3-3 ਲੱਖ ਰੁਪਏ, ਤੀਜੇ ਸਥਾਨ ਲਈ ਪੰਚ ਕਿਸਾਨਾਂ ਨੂੰ 1-1 ਲੱਖ ਰੁਪਏ ਦੀ ਨਗਦ ਰਕਮ ਪ੍ਰਦਾਨ ਕੀਤੀ ਜਾਵੇਗੀ| ਇਸ ਤੋਂ ਇਲਾਵਾ, 100 ਕਿਸਾਨਾਂ ਨੂੰ 50-50 ਹਜਾਰ ਰੁਪਏ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ|
ਸ੍ਰੀ ਦਲਾਲ ਨੇ ਦਸਿਆ ਕਿ ਯੋਜਨਾ ਦਾ ਮੁੱਖ ਉਦੇਸ਼ ਪ੍ਰਗਤੀਸ਼ੀਲ ਕਿਸਾਨਾਂ ਨੂੰ ਪ੍ਰਗਤੀਸ਼ੀਲ ਕਿਸਾਨ ਟ੍ਰੇਨਰ ਵਜੋ ਵੀ ਚੋਣ ਕਰਨਾ ਹੈ ਅਤੇ ਇਕ ਪ੍ਰਗਤੀਸ਼ੀਲ ਕਿਸਾਨ ਨੂੰ ਜਿਮੇਵਾਰੀ ਦਿੱਤੀ ਜਾਵੇਗੀ ਕਿ ਉਹ ਆਪਣੇ ਆਲੇ-ਦੁਆਲੇ ਦੇ ਘੱਟ ਤੋਂ ਘੱਟ 10 ਕਿਸਾਨਾਂ ਨੂੰ ਪ੍ਰੇਰਣਾ ਦੇਣ ਕਿ ਕਿਸ ਤਰਾ ਨਾਲ ਖੇਤੀਬਾੜੀ ਅਤੇ ਇਸ ਨਾਲ ਜੁੜੇ ਹੋਏ ਪਸ਼ੂਪਾਲਣ ਅਤੇ ਡੇਅਰੀ, ਬਾਗਬਾਨੀ, ਮੱਛੀ ਪਾਲਣ ਦੇ ਖੇਤਰ ਵਿਚ ਬਿਹਤਰ ਤਕਨੀਕ ਅਪਣਾ ਕੇ ਉਹ ਆਪਣੀ ਆਮਦਨ ਦੇ ਸਰੋਤ ਵਧਾ ਸਕਣ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਦਾ ਕਿਸਾਨ ਮਿਹਨਤੀ ਹੈ ਅਤੇ ਇਕ ਵਾਰ ਠਾਨ ਲਵੇ ਤਾਂ ਉਹ ਉਸ ਨੂੰ ਕਰ ਕੇ ਦਿਖਾਉਂਦਾ ਹੈ, ਇਸ ਦਾ ਉਦਾਹਰਣ ਹਰਿਤ ਕ੍ਰਾਂਤੀ ਦੇ ਸਮੇਂ ਅਨਾਜਾਂ ਦਾ ਰਿਕਾਰਡ ਉਤਪਾਦਨ ਕਰਨ ਦਾ ਹੈ ਅਤੇ ਅੱਜ ਵੀ ਉਹ ਕਾਇਮ ਹਨ| ਹਰਿਆਣਾ ਕੇਂਦਰੀ ਭੰਡਾਰਣ ਵਿਚ ਯੋਗਦਾਨ ਦੇਣ ਵਾਲਾ ਦੇਸ਼ ਦਾ ਸੱਭ ਤੋਂ ਵੱਡਾ ਦੂਜਾ ਸੂਬਾ ਹੈ| ਭੌਗੋਲਿਕ ਦ੍ਰਿਸ਼ਟੀ ਨਾਲ ਹਰਿਆਣਾ ਦੀ ਨੇੜਤਾ ਦਿੱਲੀ ਦੇ ਤਿੰਨ ਪਾਸੇ ਤੋਂ ਜੁੜੇ ਕੌਮੀ ਰਾਜਧਾਨੀ ਖੇਤਰ ਹੈ ਜੋ ਰੋਜਮਰਾ ਦੀਆਂ ਜਰੂਰੀ ਵਸਤੂਆਂ ਜਿਵੇਂ ਕਿ ਫੱਲ, ਫੁੱਲ, ਸਬਜੀ, ਦੁੱਧ, ਅੰਡਾ, ਮਾਸ, ਮੱਛੀ ਦੀ ਇਸ ਖੇਤਰ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਸੱਭ ਤੋਂ ਉਪਯੁਕਤ ਸੂਬਾ ਹੈ| ਲਗਭਗ 5 ਕਰੋੜ ਦੀ ਆਬਾਦੀ ਦੇ ਇਸ ਬਾਜਾਰ ‘ਤੇ ਹਰਿਆਣਾ ਦੇ ਕਿਸਾਨਾਂ ਦੀ ਪਕੜ ਬਣੇ ਇਸ ਦੇ ਲਈ ਕਈ ਨਵੀਂ-ਨਵੀਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ|
ਸ੍ਰੀ ਦਲਾਲ ਨੇ ਕਿਹਾ ਕਿ ਇਸ ਤਰਾ ਨਾਲ ਕਿਸਾਨ ਮਿੱਤਰ ਨਾਂਅ ਨਾਲ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਸੂਬੇ ਦੇ ਲਗਭਗ 17 ਲੱਖ ਕਿਸਾਨਾਂ ਨੂੰ ਉਨਾਂ ਦੇ ਵਿੱਤ ਪ੍ਰਬੰਧਨ ਵਿਚ ਮਾਰਗਦਰਸ਼ਨ ਕਰਣਗੇ| ਯੋਜਨਾ ਦੇ ਤਹਿਤ 17 ਹਜਾਰ ਕਿਸਾਨ ਮਿੱਤਰ ਨਾਮਜਦ ਕੀਤੇ ਜਾਣਗੇ ਅਤੇ ਇਕ ਕਿਸਾਨ ਮਿੱਤ ਘੱਟ ਤੋਂ ਘੱਟ 100 ਕਿਸਾਨਾਂ ਦਾ ਮਾਰਗਦਰਸ਼ਨ ਕਰਣਗੇ|
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਭਾਵਾਂਤਰ ਭਰਪਾਈ ਯੋਜਨਾ ਵਿਚ ਫੱਲ ਅਤੇ ਸਬਜੀਆਂ ਦੀ 15 ਹੋਰ ਫਸਲਾਂ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ| ਸਬਜੀ ਤੇ ਬਾਗਬਾਨੀ ਫਸਲਾਂ ਨੂੰ ਵੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੀ ਤਰਜ ‘ਤੇ ਹਰਿਆਣਾ ਸਰਕਾਰ ਆਪਣੇ ਪੱਧਰ ‘ਤੇ ਬੀਮਾ ਕਵਰ ਦੇਵੇਗੀ, ਇਸ ਦੇ ਲਈ ਯੋਜਨਾ ਤਿਆਰ ਕੀਤੀ ਗਈ ਹੈ| ਮੌਜੂਦਾ ਵਿਚ ਸੂਬੇ ਦਾ 5.26 ਲੱਖ ਹੈਕਟੇਅਰ ਖੇਤਰ ਬਾਗਬਾਨੀ ਫਸਲਾਂ ਦੇ ਅਧੀਨ ਹੈ, ਜੋ ਕੁੱਲ ਖੇਤਰ ਦਾ 7.07 ਫੀਸਦੀ ਬਣਦਾ ਹੈ| ਸਬਜੀ ਤੇ ਬਾਗਬਾਨੀਫਸਲ ਬੀਮਾ ਯੋਜਨਾ ਲਾਗੂ ਹੋਣ ਨਾਲ ਯਕੀਨੀ ਰੂਪ ਨਾਲ ਇਸ ਦੇ ਅਧੀਨ ਖੇਤਰ ਵਿਚ ਵਾਧਾ ਹੋਵੇਗਾ|
ਉਨਾਂ ਨੇ ਕਿਹਾ ਕਿ ਇਸ ਨਵੀਂ ਬੀਮਾ ਯੋਜਨਾ ਵਿਚ ਕਿਸਾਨਾਂ ਨੂੰ 2.5 ਫੀਸਦੀ ਦਾ ਪ੍ਰੀਮੀਅਮ ਦੇਣਾ ਹੋਵਗਾ ਅਤੇ ਉਨਾਂ ਨੂੰ ਪ੍ਰਤੀ ਏਕੜ 40,000 ਰੁਪਏ ਦਾ ਬੀਮਾ ਕਵਰ ਮਿਲੇਗਾ| ਜਿਨਾਂ 14 ਸਬਜੀਆਂ ਦਾ ਇਸ ਬੀਮਾ ਕਵਰ ਵਿਚ ਸ਼ਾਮਿਲ ਕੀਤਾ ਜਾਵੇਗਾ, ਉਨਾਂ ਵਿਚ ਟਮਾਟਰ, ਪਿਆਜ, ਆਲੂ, ਬੰਦ ਗੋਭੀ, ਮਟਰ, ਗਾਜਰ, ਭਿੰਡੀ, ਲੌਕੀ, ਕਰੇਲਾ, ਬੈਂਗਨ, ਹਰੀ ਮਿਰਚ, ਸ਼ਿਮਲਾ ਮਿਰਚ, ਫੁੱਲ ਗੋਭੀ ਅਤੇ ਮੂਲੀ ਸ਼ਾਮਿਲ ਹਨ| ਇਸ ਤਰਾ, ਕਿਨੂੰ, ਅਮਰੂਦ, ਅੰਬ ਅਤੇ ਬੇਰ ਤੇ ਹਲਦੀ ਅਤੇ ਲਸਨ ਨੂੰ ਵੀ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇਗਾ|
ਸ੍ਰੀ ਦਲਾਲ ਨੇ ਕਿਹਾ ਕਿ ਕਿਸਾਨ ਸਵੈ ਜਾਂ ਕਿਸਾਨ ਸਮੂਹ ਐਫਪੀਓ ਬਣਾ ਕੇ ਆਪਣੇ ਉਤਪਾਦ ਬ੍ਰਾਂਡ ਬਣਾ ਕੇ ਵੇਚਣ, ਇਸ ਦੇ ਲਈ ਵੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ| ਵਿਭਾਗ ਦਾ ਟੀਚਾ ਹੈ ਕਿ ਘੱਟ ਤੋਂ ਘੱਟ 500 ਤੋਂ ਵੱਧ ਐਫਪੀਓ ਬਣਾਏ ਜਾਣ ਅਤੇ ਇੰਨਾ ਦੇ ਵੱਲੋਂ ਏਕੀਕ੍ਰਿਤ ਪੈਕ ਹਾਊਸ ਬਣਾਏ ਜਾਣਗੇ, ਜਿੱਥੇ ਕਿਸਾਨ ਆਪਣੀ ਉਪਜ ਆਸਾਨੀ ਨਾਲ ਵੇਚ ਸਕਣਗੇ|

******

ਦੇਸ਼ ਵਿਚ 27 ਅਕਤੂਬਰ ਤੋਂ 2 ਨਵੰਬਰ, 2020 ਵਿਜੀਲੈਂਸ ਜਾਗਰੁਕਤਾ ਹਫਤਾ ਮਨਾਇਆ ਜਾਵੇਗਾ
ਚੰਡੀਗੜ, 28 ਅਕਤੂਬਰ – ਕੇਂਦਰੀ ਵਿਜੀਲੈਂਸ ਕਮਿਸ਼ਨ, ਭਾਰਤ ਸਰਕਾਰ ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਪੂਰੇ ਦੇਸ਼ ਵਿਚ 27 ਅਕਤੂਬਰ ਤੋਂ 2 ਨਵੰਬਰ, 2020 ਵਿਜੀਲੈਂਸ ਜਾਗਰੁਕਤਾ ਹਫਤਾ ਮਨਾਇਆ ਜਾ ਰਿਹਾ ਹੈ| ਰਾਜ ਵਿਜੀਲੈਂਸ ਬਿਊਰੋ, ਹਰਿਆਣਾ ਨੇ ਪੰਚਕੂਲਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ| ਇਸ ਮੌਕੇ ‘ਤੇ ਰਾਜ ਵਿਜੀਲੈਂਸ ਬਿਊਰੋ ਦੇ ਮਹਾਨਿਦੇਸ਼ਕ ਨੇ ਮੁੱਖ ਦਫਤਰ ਵਿਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਕੰਮਾਂ ਵਿਚ ਇਮਾਨਦਾਰੀ ਅਤੇ ਪਾਰਦਰਸ਼ਿਤਾ ਬਣਾਏ ਰੱਖਣ, ਜੀਵਨ ਦੇ ਹਰੇਕ ਖੇਤਰ ਤੋਂ ਭ੍ਰਿਸ਼ਟਾਚਾਰ ਖਤਮ ਕਰਨ ਤਹਿਤ ਕਾਰਜ ਕਰਨ, ਆਪਣੀ ਜਿਮੇਵਾਰੀਆਂ ਦਾ ਪੂਰੀ ਇਮਾਨਦਾਰੀ ਨਾਲ ਪਾਲਣ ਕਰਨ ਤੇ ਪੱਖਪਾਤ ਦੇ ਬਿਨਾ ਕਾਰਜ ਕਰਨ ਦੀ ਸੁੰਹ ਦਵਾਈ|
ਇਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਵਿਜੀਲੈਂਸ ਬਿਊਰੋ ਨੇ ਸੂਬੇ ਦੀ ਜਨਤਾ ਨੂੰ ਇਸ ਮੁਹਿੰਮ ਨੂੰ ਸਫਲ ਬਨਾਉਣ ਵਿਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ| ਜੇਕਰ ਕੋਈ ਸਰਕਾਰੀ
ਅਧਿਕਾਰੀ/ਕਰਮਚਾਰੀ ਕੰਮ ਕਰਨ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਰਾਜ ਵਿਜੀਲੈਂਸ ਬਿਊਰੋ ਨੂੰ ਨੀਚੇ ਲਿਖਤ ਰਾਹੀਂ ਟੋਲ ਫਰੀ ਨੰਬਰ 1800-180-2022 ਤੇ 1064, ਵਾਟਸਐਪ ਨੰਬਰ-9417891064 ਅਤੇ ਇਸ ਤੋਂ ਇਲਾਵਾ ਈਮੇਲ ਆਈਡੀ svbhqrs0gmail.com, svb0hry.nic.in, dgsvb-hry0nic.in ‘ਤੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ|

ਹਰਿਆਣਾ ਦੇ ਸਿਖਿਆ ਮੰਤਰੀ ਨੇ ਅਪੀਲ ਕੀਤੀ ਕਿ ਨਵੀਂ ਕੌਮੀ ਸਿਖਿਆ ਨੀਤੀ 2020 ਦੇਲਾਗੂ ਕਰਨ ਨੂੰ ਇਕ ਯੱਗ ਸਮਝ ਕੇ ਆਹੂਤੀ ਪਾਉਣ
ਚੰਡੀਗੜ, 28 ਅਕਤੂਬਰ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕ ਵਰਗ ਅਤੇ ਬੱਚਿਆਂ ਦੇ ਮਾਂਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ ਕੌਮੀ ਸਿਖਿਆ ਨੀਤੀ 2020 ਦੇਲਾਗੂ ਕਰਨ ਨੂੰ ਇਕ ਯੱਗ ਸਮਝ ਕੇ ਆਹੂਤੀ ਪਾਉਣ| ਨਵੀਂ ਸਿਖਿਆ ਨੀਤੀ ਨੂੰ 21ਵੀਂ ਸਦੀ ਦੇ ਅਨੁਰੂਪ ਬੱਚਿਆਂ ਦੇ ਬਿਹਤਰ ਭਵਿੱਖ ਦੇ ਨਾਲ ਜੋੜ ਕੇ ਤਿਆਰ ਕੀਤਾ ਗਿਆ ਹੈ|
ਸਿਖਿਆ ਮੰਤਰੀ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਵੀਂ ਸਿਖਿਆ ਨੀਤੀ ਨੂੰ ਲਾਗੂ ਕਰਨ ਵਿਚ ਹਰਿਆਣਾ ਦੇਸ਼ ਦਾ ਸੱਭ ਤੋਂ ਪਹਿਲਾਂ ਪਹਿਲ ਕੀਤੀ ਹੈ| ਨੀਤੀ ਵਿਚ ਪ੍ਰੀ-ਸਕੂਲ ਸਿਖਿਆ, ਪਲੇ-ਵੇ ਸਕੂਲ ਅਵਧਾਰਣਾ ਦੀ ਗਲ ਕਹੀ ਗਈ ਹੈ, ਰਾਜ ਵਿਚ ਪਹਿਲੇ ਹੀ 4000 ਪਲੇ-ਵੇ ਸਕੂਲ ਖੋਲਣ ਦਾ ਫੈਸਲਾ ਕੀਤਾ ਗਿਆ ਹੈ ਅਤੇ 1135 ਅਜਿਹੇ ਸਕੂਲਾਂ ‘ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ| ਇਸ ਤਰਾ, ਅਗ੍ਰੇਜੀ ਮੀਡੀਅਮ ਦੇ 112 ਨਵੇਂ ਸੰਸਕ੍ਰਿਤੀ ਮਾਡਲ ਸਕੂਲ ਵੀ ਖੋਲੇ ਜਾਣਗੇ|
ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਸੋਚ ਹੈ ਕਿ ਧਨ ਦੇ ਅਭਾਵ ਵਿਚ ਕਿਸੇ ਵਿਦਿਆਰਥੀ ਦੀ ਪ੍ਰਤਿਭਾ ਦਬੀ ਨਾ ਰਹੇ, ਇਸ ਦੇ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨੀਟ, ਜੇਈਈ ਵਰਗੀ ਕੌਮੀ ਪੱਧਰ ਦੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਤੇ ਕੋਚਿੰਗ ਦੇ ਲਈ ਸੁਪਰ-100 ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ ਗਈ ਹੈ| ਸ਼ੁਰੂ ਵਿਚ ਪੰਚਕੂਲਾ ਤੇ ਰਿਵਾੜੀ ਵਿਚ ਇਸ ਦੇ ਦੋ ਕੇਂਦਰ ਖੋਲੇ ਗਏ, ਜਿਸ ਦੇ ਨਤੀਜੇ ਬੇਹੱਦ ਉਤਸਾਹੀ ਰਹੇ| ਪਹਿਲੇ ਹੀ ਯਤਨ ਵਿਚ 25 ਵਿਦਿਆਰਥੀਆਂ ਦਾ ਚੋਣ ਆਈਆਈਟੀ ਅਤੇ 72 ਵਿਦਿਆਰਥੀਆਂ ਦਾ ਨੀਟ ਵਿਚ ਚੋਣ ਹੋਇਆ|
ਸਿਖਿਆ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਇਸ ਰੁਝਾਨ ਦੀ ਦੇਖਦੇ ਹੋਏ ਦੋ ਹੋਰ ਅਜਿਹੇ ਕੋਚਿੰਗ ਕੇਂਦਰ ਖੋਲਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਿਚ ਇਕ ਮੱਧ ਹਰਿਆਣਾ ਤੇ ਦੂਜਾ ਪੱਛਮ ਹਰਿਆਣਾ ਵਿਚ ਹੋਵੇਗਾ, ਜਿਨਾਂ ਦਾ ਐਲਾਨ ਮੁੱਖ ਮੰਤਰੀ ਨੇ ਕੱਲ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਕੀਤਾ|
ਉਨਾਂ ਨੇ ਦਸਿਆ ਕਿ ਬੱਚਿਆਂ ਦੀ ਭਾਵਨਾਤਮਕ ਅਤੇ ਮਨੋਵਿਗਿਆਨਕ ਸਮਸਿਆ ਨੂੰ ਦੇਖਦੇ ਹੋਏ ਟੇਲੀ ਕਾਊਂਸਲਿੰਗ ਦੇ ਲਈ 16 ਉਮੀਦ ਕੇਂਦਰ ਖੋਲੇ ਗਏ ਹਨ| ਹੁਣ ਤਕ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਤੇ ਮਾਂਪਿਆਂ ਨੂੰ ਸੁਝਾਅ ਦਿੱਤਾ ਗਿਆ ਅਤੇ ਲਗਭਗ 1700 ਬੱਚਿਆਂ ਤੇ ਮਾਂਪਿਆਂ ਦੀ ਕਾਊਂਸਲਿੰਗ ਕੀਤੀ ਗਈ|
ਸਿਖਿਆ ਮੰਤਰੀ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ ਆਈਟੀ ਰਾਹੀਂ ਸਿਖਲਾਈ ਕਾਰਜ ਹੋਵੇ, ਇਸ ਨੂੰ ਦੇਖਦੇ ਹੋਏ ਵਿਭਾਗ ਨੇ ਏਜੂਸੈਟ ਦੇ ਚਾਰ ਚੈਨਲਾਂ ਨੂੰ ਫਰੀ ਕਰ ਦਿੱਤਾ ਹੈ|

ਹਰਿਆਣਾ ਸਰਕਾਰ ਨੇ ਤਿਉਹਾਰਾਂ ਦੇ ਸੀਜਨ ਨੂੰ ਦੇਖਦੇ ਹੋਏ ਗਰੁੱਪ-ਸੀ ਅਤੇ ਗਰੁੱਪ-ਡੀ ਦੇ ਨਿਯਮਤ ਕਰਮਚਾਰੀਆਂ ਨੂੰ ਕ੍ਰਮਵਾਰ 18,000 ਅਤੇ 12,000 ਰੁਪਏ ਫੈਸਟੀਵਲਐਡਵਾਂਸ ਦੇਣ ਦਾ ਫੈਸਲਾ ਕੀਤਾ
ਚੰਡੀਗੜ, 28 ਅਕਤੂਬਰ – ਹਰਿਆਣਾ ਸਰਕਾਰ ਨੇ ਤਿਉਹਾਰਾਂ ਦੇ ਸੀਜਨ ਨੂੰ ਦੇਖਦੇ ਹੋਏ ਗਰੁੱਪ-ਸੀ ਅਤੇ ਗਰੁੱਪ-ਡੀ ਦੇ ਨਿਯਮਤ ਕਰਮਚਾਰੀਆਂ ਨੂੰ ਕ੍ਰਮਵਾਰ 18,000 ਅਤੇ 12,000 ਰੁਪਏ ਫੈਸਟੀਵਲਐਡਵਾਂਸ ਦੇਣ ਦਾ ਫੈਸਲਾ ਕੀਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਸਬੰਧ ਦੇ ਇਕ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ| ਇਸ ਐਡਵਾਂਸ ਰਕਮ ਦਾ ਭੁਗਤਾਨ ਨਵੰਬਰ, 2020 ਦੇ ਪਹਿਲੇ ਹਫਤੇ ਵਿਚ ਕੀਤਾ ਜਾਵੇਗਾ|
ਉਨਾਂ ਨੇ ਦਸਿਆ ਕਿ ਇਸ ਫੈਸਲੇ ਨਾਲ ਸੂਬਾ ਸਰਕਾਰ ਦੇ ਗਰੁੱਪ-ਸੀ ਅਤੇ ਗਰੁੱਪ-ਡੀ ਦੇ 2,29,631 ਨਿਯਮਤ ਕਰਮਚਾਰੀਆਂ ਨੂੰ 386.40 ਕਰੋੜ ਰੁਪਏ ਦਾ ਫਾਇਦਾ ਹੋਵੇਗਾ| ਐਡਵਾਂਸ ਰਕਮ ਵਿਆਜ ਮੁਕਤ ਹੋਵੇਗੀ ਅਤੇ ਵੱਧ ਤੋਂ ਵੱਧ 12 ਕਿਸ਼ਤਾਂ ਵਿਚ ਵਸੂਲ ਕੀਤੀ ਜਾਵੇਗੀ|

******

29 ਅਕਤੂਬਰ, 2020 ਨੂੰ ਫਸਲ ਅਵਸ਼ੇਸ਼ਾਂ ਦੇ ਸਹੀ ਪ੍ਰਬੰਧਨ ਵਿਚ ਮਸ਼ੀਨਰੀ ਤੇ ਹੋਰ ਤਕਨੀਕਾਂ ਦੀ ਭੁਮਿਕਾ ਵਿਸ਼ਾ ‘ਤੇ ਆਨਲਾਇਨ ਰਾਹੀਂ ਇਕ ਦਿਨ ਦਾ ਵੈਬਿਨਾਰ ਦਾ ਆਯੋਜਨ ਕੀਤਾ ਜਾਵੇਗਾ
ਚੰਡੀਗੜ, 28 ਅਕਤੂਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਵਿਚ 29 ਅਕਤੂਬਰ, 2020 ਨੂੰ ਫਸਲ ਅਵਸ਼ੇਸ਼ਾਂ ਦੇ ਸਹੀ ਪ੍ਰਬੰਧਨ ਵਿਚ ਮਸ਼ੀਨਰੀ ਤੇ ਹੋਰ ਤਕਨੀਕਾਂ ਦੀ ਭੁਮਿਕਾ ਵਿਸ਼ਾ ‘ਤੇ ਆਨਲਾਇਨ ਰਾਹੀਂ ਇਕ ਦਿਨ ਦਾ ਵੈਬਿਨਾਰ ਦਾ ਆਯੋਜਨ ਕੀਤਾ ਜਾਵੇਗਾ|
ਇਹ ਜਾਣਕਾਰੀ ਦਿੰਦੇ ਹੋਏ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੀ ਅਗਵਾਈ ਡਾ. ਵਿਜਯਾ ਰਾਣੀ ਨੇ ਦਸਿਆ ਕਿ ਮੌਜੂਦਾ ਸਮੇਂ ਵਿਚ ਕਿਸਾਨ ਝੋਨੇ ਦੀ ਪਰਾਲੀ ਤੇ ਹੋਰ ਫਸਲ ਅਵਸ਼ੇਸ਼ਾਂ ਨੂੰ ਖੇਤ ਵਿਚ ਹੀ ਜਲਾ ਦਿੰਦੇ ਹਨ ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਦੇ ਨਾਲ-ਨਾਲ ਜਮੀਨ ਦੀ ਖਾਦ ਸ਼ਕਤੀ ‘ਤੇ ਵੀ ਵਿਰੋਧੀ ਪ੍ਰਭਾਵ ਪੈ ਰਿਹਾ ਹੈ| ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਫਸਲ ਅਵਸ਼ੇਸ਼ਾਂ ਦੇ ਸਹੀ ਪ੍ਰਬੰਧਨ ਤਹਿਤ ਕਿਸਾਨਾਂ ਨੂੰ ਜਾਗਰੁਕ ਕਰਨ ਦੇ ਲਈ ਅਨੇਕ ਭਲਾਈਕਾਰੀ ਯੋਜਨਾਵਾਂ ਚਲਾ ਰਹੀ ਹੈ|
ਇਸ ਵਿਸ਼ਾ ਨੂੰ ਲੈ ਕੇ ਯੂਨੀਵਰਸਿਟੀ ਵੱਲੋਂ ਇਕ ਦਿਨ ਦਾ ਵੈਬਿਨਾਰ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਫਸਲਾਂ ਦੇ ਅਵਸ਼ੇਸ਼ਾਂ ਦਾ ਆਧੁਨਿਕ ਤਕਨੀਕਾਂ ਨਾਲ ਮਸ਼ੀਨਰੀ ਨਾਲ ਸਹੀ ਪ੍ਰਬੰਧਨ ਦੀ ਜਾਣਕਾਰੀ ਦਿੱਤੀ ਜਾਵੇਗੀ| ਵਿਭਾਗ ਦੇ ਪ੍ਰਮੁੱਖ ਨੇ ਦਸਿਆ ਕਿ ਇਸ ਪ੍ਰੋਗ੍ਰਾਮ ਵਿਚ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਮਰ ਸਿੰਘ ਮੁੱਖ ਮਹਿਮਾਨ ਹੋਣਗੇ|