ਸੀਐਮ ਵਿੰਡੋ ‘ਤੇ ਆਉਣ ਵਾਲੀਆਂ ਆਨਲਾਇਨ ਸ਼ਿਕਾਇਤਾਂ ਦਾ ਸਬੰਧਿਤ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਨਿਪਟਾਨ ਕਰਨਾ ਹੋਵੇਗਾ|.

ਚੰਡੀਗੜ੍ਹ, 20 ਅਕਤੂਬਰ ਸੀਐਮ ਵਿੰਡੋ ‘ਤੇ ਆਉਣ ਵਾਲੀਆਂ ਆਨਲਾਇਨ ਸ਼ਿਕਾਇਤਾਂ ਦਾ ਸਬੰਧਿਤ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਨਿਪਟਾਨ ਕਰਨਾ ਹੋਵੇਗਾ ਇਹ ਪੋਰਟਲ ਜਨਤਾ ਦੀਆਂ ਸ਼ਿਕਾਇਤਾਂ ਸੁਨਣ ਲਈ ਪ੍ਰਸਾਸ਼ਨ ਨੁੰ ਚੁਸਤ-ਦਰੁਸਤ ਕਰਨ ਅਤੇ ਜਲਦੀ ਤੋਂ ਜਲਦੀ ਸ਼ਿਕਾਇਤਾਂ ਦਾ ਨਿਪਟਾਨ ਕਰਨ ਲਈ ਬਣਾਇਆ ਗਿਆ ਹੈ| ਭਵਿੱਖ ਵਿਚ ਇਸ ਦੀ ਸਮੀਖਿਆ ਮੀਟਿੰਗ ਇਕ ਮਹੀਨੇ ਦੀ ਥਾਂ ਹਰ ਹਫਤੇ ਬੁਲਾਏ ਜਾਣ ਦਾ ਇਕ ਨਿਯਮਤ ਏਜੰਡਾ ਹੋਵੇਗਾ| ਨੋਡਲ ਅਧਿਕਾਰੀਆਂ ਨੂੰ ਪਹਿਲਾਂ ਤਿਆਰੀ ਦੇ ਨਾਲ ਆਉਣਾ ਹੋਵੇਗਾ ਜੇਕਰ ਚਾਹੁੰਣ ਤਾਂ ਮੀਟਿੰਗ ਵਿਚ ਫੀਲਡ ਦੇ ਅਧਿਕਾਰੀਆਂ ਨੂੰ ਆਪਣੇ ਨਾਲ ਲਿਆ ਸਕਦੇ ਹਨ|
ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਜਨ ਸੁਰੱਖਿਆ, ਸ਼ਿਕਾਇਤ, ਸੁਸਾਸ਼ਨ ‘ਤੇ ਸਲਾਹਕਾਰ ਅਤੇ ਸੀਐਮ ਵਿੰਡੋ (ਸ਼ਿਕਾਇਤ) ਦੇ ਪ੍ਰਭਾਵੀ ਅਨਿਲ ਰਾਓ ਅਤੇ ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਨੇ ਸੀਐਮ ਵਿੰਡੋ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਣ ਕਰਨ ਦੇ ਸਬੰਧ ਵਿਚ ਅੱਜ ਇੱਥੇ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਅਗਵਾਈ ਕਰਦੇ ਹੋਏ ਦਿੱਤੀ| ਇਸ ਗਲ ਨਾਲ ਵੀ ਜਾਣੁੰ ਕਰਵਾਇਆ ਗਿਆ ਕਿ ਆਗਾਮੀ ਮੀਟਿੰਗ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਅਤੇ ਪ੍ਰਸੰਸ਼ਾ ਪੱਤਰ ਦੇਕੇ ਸਨਮਾਨਿਤ ਕਰਨ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗਿਆ ਹੈ|
ਮੀਟਿੰਗ ਦੌਰਾਨ ਬਿਜਲੀ ਵਿਭਾਗ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸੰਸਾਂ ਕੀਤੀ ਅਤੇ ਸਾਰੇ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਅਪ੍ਰਵਾਸੀ ਭਾਰਤੀਆਂ ਵੱਲੋਂ ਕੀਤੀ ਗਈ ਸ਼ਿਕਾਇਤਾਂ ਦਾ ਨਿਪਟਾਨ ਪ੍ਰਾਥਮਿਕਤਾ ਨਾਲ ਕੀਤਾ ਜਾਵੇ|
ਪੁਲਿਸ ਵਿਭਾਗ
ਆਰਥਿਕ ਅਪਰਾਧ ਸ਼ਾਖਾ ਵਿਚ ਤੈਨਾਤ ਸਬ-ਇੰਸਪੈਕਟਰ ਸੁਭਾਸ਼ ਚੰਦਰ ਨੂੰ ਆਈਆਈਐਲਐਮ ਯੂਨੀਵਰਸਿਟੀ ਦੇ ਇਕ ਮਾਮਲੇ ਵਿਚ ਗਲਤ ਛਾਨਬੀਨ ਕਰਨ ਦੇ ਦੋਸ਼ ਵਿਚ ਦੋਸ਼ੀ ਪਾਇਆ ਗਿਆ, ਜਿਸ ਦੇ ਚਲਦੇ ਉਨ੍ਹਾਂ ਨੇ ਮੁਅਤੱਲ ਕਰ ਦਿੱਤਾ ਗਿਆ ਹੈ| ਸ੍ਰੀ ਸੁਭਾਸ਼ ਚੰਦਰ ਵੱਲੋਂ 18 ਜੁਲਾਈ, 2018 ਨੂੰ ਫਰਜੀ ਡਿਗਰੀ ਦੇ ਜਰਿਏ ਭਰਤੀ ਹੋਣ ਦੇ ਏਵਜ ਵਿਚ ਐਫਆਈਆਰ ਦਰਜ ਹੋਈ ਸੀ, ਜਿਸ ਦੀ ਜਾਂਚ ਲੰਬੇ ਸਮੇਂ ਤੋਂ ਲੰਬਿਤ ਪਈ ਸੀ| ਸਮੀਖਿਆ ਮੀਟਿੰਗ ਵਿਚ ਇਸ ਮਾਮਲੇ ‘ਤੇ ਪੁਲਿਸ ਵਿਭਾਗ ਕੋਈ ਵੀ ਭਰੋਸੇਯੋਗ ਜਵਾਬ ਦੇਣ ਵਿਚ ਅਸਫਲ ਰਿਹਾ, ਜਿਸ ‘ਤੇ ਮੌਜੂਦਾ ਜਾਂਚ ਅਧਿਕਾਰੀ ਸ੍ਰੀ ਸੁਭਾਸ਼ ਚੰਦਰ ਨੂੰ ਮੁਅਤੱਲ ਕਰਨ ਦਾ ਫੈਸਲਾ ਕੀਤਾ ਗਿਆ| ਨਾਲ ਹੀ ਪੁਲਿਸ ਮਹਾਨਿਦੇਸ਼ ਨੂੰ ਮਾਮਲੇ ਦੀ ਜਾਂਚ ਪੂਰੀ ਕਰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ|
ਸਿਖਿਆ ਵਿਭਾਗ
ਸਿਖਿਆ ਵਿਭਾਗ ਵਿਚ ਹਿੰਦੀ ਪੀਜੀਟੀ ਰਾਕੇਸ਼ ਮੋਰ ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਇਸ ਦੇ ਖਿਲਾਫ ਸ਼ਿਕਾਇਤ ਸੀ ਕਿ ਇੰਨ੍ਹਾਂ ਨੇ ਫਰਜੀ ਐਚਟੇਟ ਦਾ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਸੀ, ਇੰਨ੍ਹਾਂ ਨੂੰ ਅਹੁਦਾ ਗ੍ਰਹਿਣ ਕਰਵਾਉਣ ਵਾਲਿਆਂ ਦੇ ਖਿਲਾਫ ਵੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ| ਨਾਲ ਹੀ ਪੁਲਿਸ ਵਿਭਾਗ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ|
ਸ੍ਰੀ ਅਰੁਣ ਅਸਰੀ ਜਿਲ੍ਹਾ ਮੌਲਿਕ ਸਿਖਿਆ ਅਧਿਕਾਰੀ ਨੂੰ ਗਲਤ ਸਰਟੀਫਿਕੇਟ ਜਾਰੀ ਕਰਨ ਦੀ ਏਵਜ ਵਿਚ ਮੁਅਤੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਹਿੰਨ੍ਹਾਂ ਦੇ ਖਿਲਾਫ ਸ਼ਿਕਾਇਤ ਸੀ ਕਿ ਇੰਨ੍ਹਾਂ ਨੇ ਗ੍ਰਾਮ ਪੰਚਾਇਤ ਗੋਲਨੀ ਜਿਲ੍ਹਾ ਯਮਨਾਨਗਰ ਦੇ ਸਰਪੰਚ ਦੇ ਫਰਜੀ ਸਿਖਿਆ ਪ੍ਰਮਾਣ ਪੱਤਰ ਦੀ ਗਲਤ ਰਿਪੋਰਟ ਸੌਂਪੀ ਸੀ ਜਿਸ ਦੇ ਬਾਅਦ ਨਿਯਮਤ ਜਾਂਚ ਵਿਚ ਪ੍ਰਮਾਣ ਪੱਤਰ ਫਰਜੀ ਪਾਇਆ ਗਿਆ| ਜਿਸ ਦੇ ਚਲਦੇ ਉਸ ਸਮੇਂ ਦੇ ਜਿਲ੍ਹਾ ਮੌਲਿਕ ਸਿਖਿਆ ਅਧਿਕਾਰੀ ਨੂੰ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ| ਇਸ ਦੇ ਨਾਲ ਹੀ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਨੂੰ ਸਰਪੰਚ ਦੇ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ|
ਸ੍ਰੀ ਅੰਕੁਸ਼ ਕੁਮਾਰ, ਜੇਬੀਟੀ ਨੂੰ ਮੁਅਤੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ| ਇੰਨ੍ਹਾਂ ‘ਤੇ ਆਰੋਪ ਸੀ ਕਿ ਇੰਨ੍ਹਾਂ ਨੇ ਆਰਡਰ ਚਾਰਜ ਦਾ ਕੰਮ ਕਰਦੇ ਹੋਏ ਸਕੂਲ ਦੇ ਵਿਦਿਆਰਥੀਆਂ ਦੀ ਵਰਦੀ, ਬੈਗ, ਸਟੇਸ਼ਨਰੀ ਦਾ ਗਬਨ ਕੀਤਾ ਅਤੇ ਇਸ ਤੋਂ ਇਲਾਵਾ ਮਿਡ ਡੇ ਮੀਲ ਦੇ ਖਾਤੇ ਤੋਂ ਕੁੱਲ 1,90,000 ਰੁਪਏ ਦੀ ਰਕਮ ਕੱਢਵਾਈ, ਜਿਸ ਦਾ ਰਿਕਾਰਡ ਵਿਚ ਕੋਈ ਐੱਟਰੀ ਨਹੀਂ ਹੈ| ਮੁਅਤੱਲ ਦੇ ਨਾਲ-ਨਾਲ ਅੰਕੁਸ਼ ਕੁਮਾਰ ਦੇ ਵਿਰੁੱਧ ਪੁਲਿਸ ਜਾਂਚ ਦੇ ਆਦੇਸ਼ ਵੀ ਦਿੱਤੇ ਗਏ|
ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਸਮੀਖਿਆ ਦੌਰਾਨ ਪਾਇਆ ਗਿਆ ਕਿ ਕੁਰੂਕਸ਼ੇਤਰ ਵਿਚ ਇਕ ਬਲੈਕ ਲਿਸਟਿਡ ਰਾਇਸ ਮਿੱਲ ਦਾ ਨਾਂਅ ਬਦਲ ਕੇ ਇਕ ਨਵੀਂ ਫਰਮ ਬਣਾ ਕੇ ਪਿਛਲੇ ਚਾਰ ਸਾਲਾਂ ਤੋਂ ਕਰੋੜਾਂ ਰੁਪਏ ਦਾ ਝੋਨਾ ਲੈਣ ਦੀ ਗੜਬੜੀ ਪਾਈ ਗਈ ਜੋ ਕਿ ਵਿਭਾਗ ਦੇ ਨਿਯਮਾਂ ਦੇ ਖਿਲਾਫ ਹੈ| ਇਸ ਦਾ ਕੜਾ ਐਕਸ਼ਨ ਲੈਂਦੇ ਹੋਏ ਬੀਤੇ ਚਾਰ ਸਾਲਾਂ ਵਿਚ ਜਿਨ੍ਹੇ ਵੀ ਡੀਐਫਐਸਸੀ ਕੁਰੂਕਸ਼ੇਤਰ ਵਿਚ ਨਿਯੁਕਤ ਰਹੀ ਹੈ, ਅਤੇ ਅਜਿਹੀ ਗਲਦੀ ਨੂੰ ਅੰਜਾਮ ਦਿੱਤਾ ਹੈ, ਦੇ ਵਿਰੁੱਧ ਨਿਯਮ-7 ਵਿਚ ਚਾਰਜਸ਼ੀਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਅਤੇ ਵਿਭਾਗ ਨੂੰ ਸਖਤ ਹਿਦਾਇਤ ਦਿੱਤੀ ਗਈ ਹੈ ਕਿ ਬਲੈਕ ਲਿਸਟਿਡ ਫਰਮ ਨੂੰ ਇਕ ਵੀ ਦਾਨਾ ਨਹੀਂ ਮਿਲਨਾ ਚਾਹੀਦਾ ਹੈ|
ਮੀਟਿੰਗ ਦੌਰਾਨ ਇਕ ਮਾਮਲਾ ਸਾਹਮਣੇ ਆਇਆ ਜਿਸ ਵਿਚ ਸਮਾਲਖਾ ਤੋਂ ਸੀਐਮ ਵਿੰਡੋ ਦੇ ਏਮਿਨੈਂਟ ਸਿਟੀਜਨ ਰਾਧੇ ਸ਼ਾਮ ਜਿੰਦਲ ਨੇ ਗੈਰਜਿਮੇਦਰਾਨਾ ਢੰਗ ਨਾਲ ਰਿਪੋਰਟ ‘ਤੇ ਹਸਤਾਖਰ ਕੀਤੇ, ਜਿਸ ‘ਤੇ ਕੜਾਂ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਏਮਿਨੈਂਟ ਸਿਟੀਜਨ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ|
ਮੀਟਿੰਗ ਵਿਚ ਸ੍ਰੀ ਭੁਪੇਸ਼ਵਰ ਦਿਆਲ ਨੇ ਸ਼ਹਿਰੀ ਸੰਪਦਾ ਵਿਭਾਗ ਵਿਚ ਗਲਤ ਢੰਗ ਨਾਲ ਭਰਤੀ ਹੋਏ ਪਟਵਾਰੀ ਜੋ ਹੁਣ ਪਦੋਓਨਤ ਹੋ ਕੇ ਨਾਇਬ ਤਹਿਸੀਲਦਾਰ ਬਣ ਗਿਆ ਹੈ, ਉਸ ਦੇ ਵਿਰੁੱਧ ਇਕ ਹਫਤੇ ਦੇ ਅੰਦਰ-ਅੰਦਰ ਜਾਂਚ ਪੂਰੀ ਕਰ ਰਿਪੋਰਟ ਦੇਣ ਨੂੰ ਕਿਹਾ| ਮੀਟਿੰਗ ਵਿਚ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਗਈ ਗਈ ਰਾਇਸ ਸੈਲਰ ਰਾਮਦੇਵ ਇੰਟਰਨੈਸ਼ਨਲ ਲਿਮੀਟੇਡ , ਜੀਟੀ ਰੋਡ, ਕਰਨਾਲ ਦੇ ਵਿਰੁੱਧ ਸੀਐਮਆਰ ਰਾਇਸ, 19015 ਕੁਇੰਟਲ ਘੱਟ ਦੇਣ ਦਾ ਆਰੋਪ ਹੈ ਅਤੇ ਉਸ ਨੂੰ ਦੁਬਈ ਤੋਂ ਗਿਰਫਤਾਰ ਕਰ ਐਫਆਈਆਰ ਦਰਜ ਕਰਵਾਈ ਗਈ ਹੈ|
ਮੀਟਿੰਗ ਵਿਚ ਦਸਿਆ ਗਿਆ ਕਿ ਬਿਹਤਰ ਕੰਪੋਸ਼ਨੇਟ ਅੰਕ ਪ੍ਰਾਪਤ ਕਰਨ ਵਾਲੇ ਵਿਭਾਗਾਂ ਵਿਚ ਬਿਜਲੀ, ਪੁਲਿਸ, ਜਨ ਸਿਹਤ ਇੰਜੀਨਅਰਿੰਗ ਵਿਭਾਗ ਅਤੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸ਼ਾਮਿਲ ਹਨ| ਇਸ ਤਰ੍ਹਾ, ਜਿਨ੍ਹਾਂ ਵਿਭਾਗਾਂ ਦੀ ਸ਼ਿਕਾਇਤਾਂ ਦੇ ਲਈ ਸੋਸ਼ਲ ਮੀਡੀਆ ਗ੍ਰੀਵੇਸਿੰਜ ਟਰੈਕਰ ‘ਤੇ ਟੀਕਰ ਜਾਰੀ ਕੀਤੇ ਜਾਂਦੇ ਹਨ ਤਾਂ ਚਲਦੀ ਉਸ ਮੇਲ ‘ਤੇ ਰਿਪਲਾਈ ਦਿੱਤਾ ਜਾਣੀ ਚਾਹੀਦੀ ਹੈ| ਉਦਾਹਰਣ ਦੇ ਤੌਰ ‘ਤੇ ਜੇਕਰ ਸੜਕ ਦੁਰਘਟਨਾ ਵਿਚ ਮੈਡੀਕਲ ਸਹਾਇਤਾ ਉਪਲਬਧ ਕਰਵਾਉਣ ਲਈ ਟੀਕਰ ਜਾਰੀ ਕੀਤਾ ਗਿਆ ਤਾਂ ਅਜਿਹੇ ਵਿਚ ਨੋਡਲ ਅਧਿਕਾਰੀ ਨੂੰ ਚਲਦੀ ਰਿਪਲਾਈ ਦੇਣਾ ਚਾਹੀਦਾ ਹੈ|
ਮੀਟਿੰਗ ਵਿਚ ਨਿਰਦੇਸ਼ ਦਿੱਤੇ ਕਿ ਨੋਡਲ ਅਧਿਕਾਰੀ ਇਹ ਯਕੀਨ. ਕਰਨ ਕਿ ਆਪਣੇ ਵਿਭਾਗ ਦੇ ਐਚਸੀਐਸ ਜਾਂ ਆਈਏਐਸ ਪੱਧਰ ਦੇ ਅਧਿਕਾਰੀ ਨੂੰ ਵੀ ਮੀਟਿੰਗ ਵਿਚ ਹਿੱਸਾ ਲੈਣ ਬਾਰੇ ਸੂਚਿਤ ਕੀਤਾ ਜਾਵੇ| ਜਿਨ੍ਹਾਂ ਵਿਭਾਗਾਂ ਦੀ ਸ਼ਿਕਾਇਤਾਂ ਤਿੰਨ ਸਾਲ ਤੋਂ ਵੱਧ ਦੀਆਂ ਹਨ, ਵਿਭਾਗਾਂ ਲਈ ਅਜਿਹੀ ਸ਼ਿਕਾਇਤਾਂ ਨੂੰ ਸਮੇਕਿਤ ਕੀਤਾ ਜਾਵੇਗਾ ਅਤੇ ਰਾਜ ਪੱਧਰ ‘ਤੇ ਐਸਆਈਟੀ ਦਾ ਗਠਨ ਕੀਤਾ ਜਾਵੇਗਾ|
ਸ੍ਰੀ ਅਨਿਲ ਰਾਓ ਨੇ ਕਿਹਾ ਕਿ ਉਹ ਸਾਰੇ ਵਿਭਾਗਾਂ ਦੇ ਪ੍ਰਮੁੱਖਾਂ ਦੇ ਸਵੈ ਪੱਤਰ ਲਿਖਣਗੇ| ਪੁਲਿਸ ਖੋਜ ਅਧਿਕਾਰੀ ਨੂੰ ਸਬੰਧਿਤ ਜਿਲ੍ਹੇ ਦੇ ਪੁਲਿਸ ਸੁਪਰਡੈਂਟ ਨਾਲ ਵੱਧ ਤਾਲਮੇਲ ਕਰਨਾ ਹੋਵੇਗਾ|
ਮੀਟਿੰਗ ਦੇ ਅੰਤ ਵਿਚ ਸ੍ਰੀ ਅਨਿਲ ਰਾਓ ਅਤੇ ਸ੍ਰੀ ਭੂਪੇਸ਼ਵਰ ਦਿਆਲ ਨੇ ਸ਼ਹਿਰੀ ਸਥਾਨਕ ਵਿਭਾਗ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਅਤੇ ਪੰਚਾਇਤ ਵਿਭਾਗ ਦੀ ਕਾਰਜਪ੍ਰਣਾਲੀ ‘ਤੇ ਅਪ੍ਰਸੰਨਤਾ ਜਾਹਿਰ ਕਰਦੇ ਹੋਏ ਇੰਨ੍ਹਾਂ ਦੇ ਵਿਭਾਗਾਂ ਦੇ ਪ੍ਰਮੁੱਖਾਂ ਨੂੰ ਅਗਲੇ ਹਫਤੇ ਮੀਟਿੰਗ ਲਈ ਬੁਲਾਇਆ ਗਿਆ ਹੈ|
ਉਨ੍ਹਾਂ ਨੇ ਕਿਹਾ ਕਿ ਨੋਡਲ ਅਧਿਕਾਰੀ ਇਹ ਯਕੀਨੀ ਕਰਨ ਕਿ ਆਪਣੇ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ‘ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੀਐਮ ਵਿੰਡੋਂ ਪੋਰਟਲ ‘ਤੇ ਜਰੂਰ ਅੱਪਲੋਡ ਕਰਨ ਅਤੇ ਰੋਜਾਨਾ ਕੰਪਿਊਟਰ ਆਪ੍ਰੈਟਰ ਨਾਲ ਇਸ ਨਾਲ ਸਬੰਧਿਤ ਜਾਣਕਾਰੀ ਜਰੂਰ ਲੈਣ|

ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦਾ ਦੂਜਾ ਭਾਗ 5 ਨਵੰਬਰ, 2020 ਤੋਂ ਸ਼ੁਰੂ ਹੋਵੇਗਾ
ਚੰਡੀਗੜ੍ਹ, 20 ਅਕਤੂਬਰ – ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸ਼ੈਸ਼ਨ ਦਾ ਦੂਜਾ ਭਾਗ 5 ਨਵੰਬਰ, 2020 ਤੋਂ ਸ਼ੁਰੂ ਹੋਵੇਗਾ| ਇਸ ਦੌਰਾਨ ਲੰਬਿਤ ਬਿੱਲਾਂ ‘ਤੇ ਚਰਚਾ ਹੋਵੇਗੀ ਅਤੇ ਵਿਧਾਈ ਕੰਮਕਾਜ ਪੂਰਾ ਕੀਤਾ ਜਾਵੇਗਾ|
ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਅੱਜ ਇਸ ਸਬੰਧ ਵਿਚ ਅਧਿਕਾਰਿਕ ਐਲਾਨ ਕੀਤਾ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਸਰਕਾਰ ਵੱਲੋਂ 5 ਨਵੰਬਰ ਤੋਂ ਮਾਨਸੂਨ ਸ਼ੈਸ਼ਨ ਦਾ ਦੂਜਾ ਭਾਗ ਸ਼ੁਰੂ ਕਰਨ ਦੀ ਸੂਚਨਾ ਮਿਲੀ ਹੈ| ਇਸ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ|
ਗੌਰਤਲਬ ਹੈ ਕਿ ਹਰਿਆਣਾ ਵਿਧਾਨਸਭਾ ਦਾ ਮਾਨਸੂਨ ਸ਼ੈਸ਼ਨ 26 ਅਗਸਤ, 2020 ਨੂੰ ਸ਼ੁਰੂ ਹੋਇਆ ਸੀ| ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਅਤੇ ਵੱਡੀ ਗਿਣਤੀ ਵਿਚ ਵਿਧਾਇਕ ਕੋਵਿਡ-19 ਤੋਂ ਸੰਕ੍ਰਮਿਤ ਹੋ ਗਏ ਸਨ| ਦੇਸ਼ ਅਤੇ ਸੂਬੇ ਵਿਚ ਕੋਰੋਨਾ ਦਾ ਖਤਰਾ ਵੱਧ ਸੀ| ਇਸ ਦੇ ਚਲਦੇ ਮਾਨਸੂਨ ਸ਼ੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ|
ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਦਸਿਆ ਕਿ ਹੁਣ ਕੋਰੋਨਾ ਦਾ ਖਤਰਾ ਘੱਟ ਹੋਣਾ ਸ਼ੁਰੂ ਹੋ ਗਿਆ ਹੈ, ਇਸ ਲਈ ਸ਼ੈਸ਼ਨ ਸ਼ੁਰੂ ਕਰਨ ‘ਤੇ ਵਿਚਾਰ ਕੀਤਾ ਗਿਆ ਹੈ| 5 ਨਵੰਬਰ ਤੋਂ ਹੋਣ ਵਾਲੇ ਸ਼ੈਸ਼ਨ ਦੌਰਾਨ ਪੂਰੀ ਸਾਵਧਾਨੀ ਵਰਤੀ ਜਾਵੇਗੀ| ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ ਸਬੰਧ ਵਿਚ ਵਿਸ਼ਵ ਸਿਹਤ ਸੰਗਠਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂਜਾਰੀ ਹਿਦਾਇਤਾਂ ਦਾ ਵੀ ਪੂਰੀ ਤਰ੍ਹਾ ਨਾਲ ਪਾਲਣ ਕੀਤਾ ਜਾਵੇਗਾ|
ਮਾਨਸੂਨ ਸ਼ੈਸ਼ਨ ਦੀ ਕਵਰੇਜ ਲਈ ਪ੍ਰੈਸ ਗੈਲਰੀ ਸੈਕਟਰ-3 ਸਥਿਤ ਹਰਿਆਣਾ ਨਿਵਾਸ ਵਿਚ ਬਣਾਈ ਜਾਵੇਗੀ| ਸਾਰੇ ਮੀਡੀਆ ਕਰਮਚਾਰੀ ਉੱਥੇ ਤੋਂ ਮਾਨਸੂਨ ਸ਼ੈਸ਼ਨ ਨੂੰ ਕਵਰ ਕਰਣਗੇ| ਮਾਨਸੂਨ ਸ਼ੈਸ਼ਨ ਦੇ ਭਾਗ-2 ਵਿਚ ਸਮਾਜਿਕ ਦੂਰੀ ਬਣਾਏ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ| ਇਸ ਦੇ ਲਈ ਹਰਿਆਣਾ ਨਿਵਾਸ ਦੇ ਦੋਨੋ ਸਭਾਗਾਰ ਬੁੱਕ ਕਰਵਾਏ ਜਾਣਗੇ ਅਤੇ ਇਸ ਸਥਾਨ ਨੂੰ ਸ਼ੈਸ਼ਨ ਸਮੇਂ ਤਕ ਵਿਧਾਨਸਭਾ ਪਰਿਸਰ ਐਲਾਨ ਕੀਤਾ ਜਾਵੇਗਾ| ਇਸ ਦੇ ਨਾਲ ਹੀ ਮੀਡੀਆ ਕਰਮਚਾਰੀਆਂ ਨੂੰ ਸਾਰੀ ਵਿਜੂਅਲਸ ਉਪਲਬਧ ਕਰਵਾਉਣ ਲਈ ਇੱਥੇ ਵੱਡੀ ਸਕ੍ਰੀਨ ਵੀ ਲਗਾਈ ਜਾਵੇਗੀ| ਸ਼ੈਸ਼ਨ ਦਾ ਹਰੇਕ ਦ੍ਰਿਸ਼ ਮੀਡੀਆ ਕਮਰਚਾਰੀਆਂ ਤਕ ਪਹੁੰਚਾਉਣ ਦੇ ਲਈ ਤਿੰਨ ਵਿਸ਼ੇਸ਼ ਕੈਮਰੇ ਸਦਨ ਵਿਚ ਲਗਾਏ ਜਾਣਗੇ|

ਏਨੀਮਿਆ ਮੁਕਤ ਭਾਰਤ (ਏਐਮਬੀ) ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਨੂੰ ਦੇਸ਼ ਦੇ 29 ਸੂਬਿਆਂ ਦੀ ਸੂਚੀ ਵਿਚ ਪਹਿਲਾਂ ਸਥਾਨ ਮਿਲਿਆ
ਚੰਡੀਗੜ੍ਹ, 20 ਅਕਤੂਬਰ – ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਯੂਨੀਸੇਫ ਦੀ ਪਹਿਲ ‘ਤੇ ਪੂਰੇ ਭਾਰਤ ਤੋਂ ਏਨੀਮਿਆ ਦੀ ਵਿਆਪਕਤਾ ਨੂੰ ਘੱਟ ਕਰਨ ਲਈ ਸ਼ੁਰੂ ਕੀਤੇ ਗਏ ਏਨੀਮਿਆ ਮੁਕਤ ਭਾਰਤ (ਏਐਮਬੀ) ਪ੍ਰੋਗ੍ਰਾਮ ਦੇ ਤਹਿਤ ਹਰਿਆਣਾ ਨੂੰ ਦੇਸ਼ ਦੇ 29 ਸੂਬਿਆਂ ਦੀ ਸੂਚੀ ਵਿਚ ਪਹਿਲਾਂ ਸਥਾਨ ਮਿਲਿਆ ਹੈ|
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਹਾਲ ਹੀ ਵਿਚ ਜਾਰੀ ਸੂਚੀ ਦੇ ਸਕੋਰ ਕਾਰਡ ਵਿਚ ਹਰਿਆਣਾ ਨੂੰ 46.7 ਅੰਕ ਦੇ ਨਾਲ ਏਨੀਮਿਆ ਮੁਕਤ ਭਾਰਤ ਇੰਡੈਕਸ ਵਿਚ ਸਿਖਰ ਸਥਾਨ ‘ਤੇ ਰੱਖਿਆ ਗਿਆ ਹੈ|
ਇਹ ਜਾਣਕਾਰੀ ਅੱਜ ਇੱਥੇ ਕੌਮੀ ਸਿਹਤ ਮਿਸ਼ਨ (ਐਨਐਚਐਮ) ਦੇ ਤਹਿਤ ਸਟੇਟ ਹੈਲਥ ਸੋਸਾਇਟੀ ਦੀ 8ਵੀਂ ਗਵਰਨਿੰਗ ਬਾਡੀ ਦੀ ਮੀਟਿੰਗ ਵਿਚ ਦਿੱਤੀ ਗਈ| ਮੀਟਿੰਗ ਦੀ ਅਗਵਾਈ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ ਨੇ ਕੀਤੀ ਅਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਰਾਜੀਵ ਅਰੋੜਾ ਵੱਲੋਂ ਉਨ੍ਹਾਂ ਨੂੰ ਐਨਐਚਐਮ ਦੀ ਉਪਲਬਧੀਆਂ ਤੇ ਨਵੀਂ ਤਿਆਰ ਕੀਤੀ ਗਈ ਨੀਤੀਆਂ ਤੋਂ ਜਾਣੂੰ ਕਰਾਇਆ ਗਿਆ| ਹਰਿਆਣਾ ਕੌਮੀ ਸਹਿਤ ਮਿਸ਼ਨ ਦੇ ਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਨੇ ਇਕ ਪੀਪੀਟੀ ਪ੍ਰਸਤਰਤੀ ਵਿਚ ਦਸਿਆ ਕਿ ਐਨਐਚਐਮਦੇ ਤਹਿਤ ਸੂਬੇ ਵਿਚ 34 ਕੌਮੀ ਪ੍ਰੋਗ੍ਰਾਮ ਚੱਲ ਰਹੇ ਹਨ|
ਮੀਟਿੰਗ ਵਿਚ ਏਨੀਮਿਆ ਮੁਕਤ ਭਾਰਤ ਪ੍ਰੋਗ੍ਰਾਮ ਦੇ ਤਹਿਤ ਸੂਬੇ ਵਿਚ ਚਲਾਏ ਜਾ ਰਹੇ ਏਨੀਮਿਆ ਮੁਕਤ ਹਰਿਆਣਾ ਪ੍ਰੋਗ੍ਰਾਮ ਦੀ ਅਨੋਖੀ ਵਿਸ਼ੇਸ਼ਤਾਵਾਂ ਦੇ ਬਾਰੇ ਮੁੱਖ ਸਕੱਤਰ ਨੂੰ ਜਾਣੂੰ ਕਰਾਇਆ ਗਿਆ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਪ੍ਰੈਲ, 2018 ਵਿਚ ਅਟੱਲ ਮੁਹਿੰਮ ਏਸ਼ਿਯੋਰਿੰਗ ਏਨੀਮਿਆ ਲਿਮਿਟ-ਮੁਹਿੰਮ ਸ਼ੁਰੂ ਕੀਤਾ ਸੀ| ਇਸ ਦੇ ਤਹਿਤ 6.6.6. ਰਣਨੀਤੀ ਦਾ ਲਾਗੂ ਕਰਨ ਲਈ ਏਨੀਮਿਆ ਮੁਕਤ ਭਾਰਤ ਦੀ ਤਰਜ ‘ਤੇ ਏਨੀਮਿਆ ਨੂੰ ਘੱਟ ਕਰਨ ਲਈ ਯੋਜਨਾ ਦਾ ਐਲਾਨ ਕੀਤਾ ਸੀ|
ਇਸ ਤੋਂ ਇਲਾਵਾ, ਮੁੱਖ ਸਕੱਤਰ ਨੂੰ ਜਾਣੂੰ ਕਰਾਇਆ ਗਿਆ ਕਿ ਸਾਲ 2019-20 ਵਿਚ ਪਹਿਲੀ ਵਾਰ ਸੂਬੇ ਵਿਚ 93 ਫੀਸਦੀ ਟੀਕਾਕਰਣ ਦਾ ਟੀਚਾ ਪ੍ਰਾਪਤ ਕੀਤਾ| ਰਾਜ ਸਿਹਤ ਵਿਭਾਗ ਵੱਲੋਂ 12 ਵੈਕਸੀਨ ਪ੍ਰੀਵੇਂਟਬਲ ਡਿਜੀਜ (ਵੀਪੀਡੀ) ਦੇ ਖਿਲਾਫ ਟੀਕਾਕਰਣ ਦੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਟੀਕੇ ਸ਼ਿਸ਼ੂ ਮੌਤ ਦਰ ਅਤੇ 5 ਸਾਲ ਤੋਂ ਘੱਟ ਉਮਰ ਵਰਗ ਵਿਚ ਮੌਤ ਦਰ ਵਿਚ ਲਗਾਤਾਰ ਕਮੀ ਲਿਆਉਣ ਵਿਚ ਮਹਤੱਵਪੂਰਣ ਭੂਮਿਕਾ ਨਿਭਾ ਰਹੇ ਹਨ| ਮਾਂ ਮੌਤ ਦਰ ਵਿਚ ਵੀ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ, ਅਤੇ ਮੌਜੂਦਾ ਵਿਚ ਸੂਬਾ ਮਾਂ ਮੌਤ ਦਰ ਦੇ ਮਾਮਲੇ ਵਿਚ ਦੇਸ਼ ਵਿਚ 11ਵੇਂ ਸਥਾਨ ‘ਤੇ ਹੈ| ਉਨ੍ਹਾਂ ਨੂੰ ਇਹ ਵੀ ਦਸਿਆ ਗਿਆ ਕਿ ਰਾਜ ਵਿਚ ਸੰਸਥਾਗਤ ਜਣੇਪਾ 93.7 ਫੀਸਦੀ ਤਕ ਵੱਧ ਗਈ ਹੈ ਅਤੇ ਇਹ ਸੂਬੇ ਵਿਚ 24 ਘੰਟੇ ਉਪਲਬਧ ਜਣੇਪਾ ਸਹੂਲਤਾਂ ਦੇ ਕਾਰਣ ਸੰਭਵ ਹੋ ਸਕਿਆ ਹੈ| ਇਸ ਤੋਂ ਇਲਾਵਾ, ਪੰਚ ਮੈਡੀਕਲ ਕਾਲਜਾਂ ਸਮੇਤ 48 ਸਰਕਾਰੀ ਹਸਪਤਾਲਾਂ ਦਾ ਚੋਣ ਟੀਚਾ-ਇਕ ਲੇਬਰ ਰੂਮ ਗੁਣਵੱਤਾ ਸੁਧਾਰ ਪਹਿਲ ਦੇ ਤਹਿਤ ਕੀਤਾ ਗਿਆ ਹੈ| ਇਸ ਤੋਂ ਇਲਾਵਾ, ਕੇਂਦਰ ਵੱਲੋਂ ਈ-ਸਿਹਤ ਸੇਵਾਵਾਂ ਨੂੰ ਸਾਰੇ ਸੂਬਿਆਂ ਵਿਚ ਆਸਾਨੀ ਨਾਲ ਉਪਲਬਧ ਕਰਾਉਣ ਦੇ ਲਈ ਸ਼ੁਰੂ ਕੀਤੇ ਗਏ ਈ-ਸੰਜੀਵਨੀ ਐਪ, ਨੂੰ ਪੂਰੇ ਸੂਬੇ ਵਿਚ ਚਾਲੂ ਕੀਤਾ ਗਿਆ ਹੈ ਅਤੇ ਇਸ ਦੇ ਰਾਹੀਂ ਓਪੀਡੀ ਦਾ ਸੰਚਾਲਨ ਕੀਤਾ ਜਾ ਰਿਹਾ ਹੈ|
ਐਨਐਚਐਮ ਨਾਲ ਜੁੜੇ ਮੈਡੀਕਲ ਅਧਿਕਾਰੀਆਂ ਦੇ ਵੇਤਨਮਾਨ ਵਿਚ ਸਮਾਨਤਾ ਯਕੀਨੀ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਾਆਂ ਦੇ ਬਾਰੇ ਮੁੱਖ ਸਕੱਤਰ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਐਨਐਚਐਮ ਦੇ ਵੱਖ-ਵੱਖ ਪ੍ਰੋਗ੍ਰਾਮਾਂ ਦੇ ਤਹਿਤ ਮੈਡੀਕਲ ਅਧਿਕਾਰੀਆਂ ਅਤੇ ਮਾਹਰਾਂ ਦੀ ਤਨਖਾਹ ਦੇ ਅੰਤਰ ਨੂੰ ਦੂਰ ਕਰਨ ਲਈ ਇਹ ਪ੍ਰਸਤਾਵਿਤ ਹੈ ਕਿ ਐਨਐਚ ਐਮ ਦੇ ਕਿਸੇ ਵੀ ਪ੍ਰੋਗ੍ਰਾਮ ਦੇ ਤਹਿਤ ਮੈਡੀਕਲ ਅਧਿਕਾਰੀਆਂ ਅਤੇ ਮਾਹਰਾਂ ਦਾ ਸ਼ੁਰੂਆਤੀ ਵੇਤਨ ਨਿਰਧਾਰਿਤ ਕੀਤਾ ਜਾਣਾ ਚਾਹੀਦਾ ਹੈ|
ਐਨਐਚਐਮ ਮਿਸ਼ਨ ਦੇ ਨਿਦੇਸ਼ਕ ਨੇ ਮੁੱਖ ਸਕੱਤਰ ਨੂੰ ਦਸਿਆ ਕਿ ਐਨਐਚਐਮ ਆਸ਼ਾ ਵਰਕਰਸ ਨੂੰ ਪ੍ਰਦਰਸ਼ਨ ਅਧਾਰਿਤ ਪ੍ਰੋਤਸਾਹਨ ਦੇਣ ਤੋਂ ਇਲਾਵਾ ਉਨ੍ਹਾਂ ਨੇ ਸਿਮ ਅਤੇ ਮੋਬਾਇਲ ਡੇਟਾ ਦੇ ਨਾਲ ਸਮਾਰਟ ਫੋਨ ਅਤੇ ਵਰਦੀ ਭੱਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ| ਇਸ ਤੋਂ ਇਲਾਵਾ, ਐਨਐਚਐਮ ਆਸ਼ਾ ਵਰਕਰਸ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੌਜਨਾ, ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨਧਨ ਯੋਜਨਾ ਦੇ ਤਹਿਤ ਸਮਾਜਿਕ ਸੁਰੱਖਿਆ ਦਾ ਲਾਭ ਪ੍ਰਦਾਨ ਕਰਨ ਵਿਚਾਰ ਕਰ ਰਿਹਾ ਹੈ| ਇਸ ਤੋਂ ਇਲਾਵਾ, ਕੋਵਿਡ-19 ਗਤੀਵਿਧੀਆਂ ਦੇ ਲਈ ਆਸ਼ਾ ਵਰਕਰਸ ਨੂੰ ਛੇ ਮਹੀਨੇ ਦਾ ਪ੍ਰੋਤਸਾਹਨ ਦੇਣ ਦਾ ਵੀ ਸੁਝਾਅ ਦਿੱਤਾ ਹੈ| ਐਨਐਚਐਮ ਨੇ ਵਿਦਿਅਕ ਯੋਗਤਾ, ਉਮਰ ਆਦਿ ਦੇ ਆਧਾਰ ‘ਤੇ ਆਸ਼ਾ ਵਰਕਰਸ ਦੇ ਚੋਣ ਮਾਨਦੰਡ ਦੀ ਰੂਪਰੇਖਾ ਵੀ ਤਿਆਰ ਕੀਤੀ ਹੈ|
ਮੁੱਖ ਸਕੱਤਰ ਨੂੰ ਦਸਿਆ ਗਿਆ ਕਿ ਕੌਮੀ ਐਂਬੂਲੈਂਸ ਸੇਵਾ ਦੇ ਤਹਿਤ ਸਾਲ 2009 ਵਿਚ ਰੇਫਰਲ ਟ੍ਰਾਂਸਪੋਰਟ ਯੋਜਨਾ ਸ਼ੁਰੂ ਕੀਤੀ ਗਈ ਜਿਸ ਦੇ ਤਹਿਤ 408 ਐਂਬੂਲੈਂਸ ਸੰਚਾਲਿਤ ਹਨ, ਜਿਨ੍ਹਾਂ ਵਿੱਚੋਂ 24 ਐਡਵਾਂਸ ਲਾਇਫ ਸਪੋਰਟ (ਏਐਲਐਸ) ਐਂਬੂਲੈਂਸ, 297 ਬੇਸਿਕ ਲਾਇਫ ਸਪੋਰਟ (ਬੀਐਲਐਸ) ਐਂਬੂਲੈਂਸ, 62 ਪੇਸ਼ੈਂਟ ਟ੍ਰਾਂਸਪੋਰਟ (ਪੀਟੀਏ) ਐਂਬੂਲੈਂਸ, 20 ਕਿਲਕਾਰੀ ਨਿਯੂ ਬੋਰਨ ਐਂਬੂਲੈਂਸ/ਘਰ ਵਾਪਸ ਅਤੇ 5 ਨਵਜਾਤ ਐਂਬੂਲੈਂਸ ਹਨ|
ਮੀਟਿੰਗ ਵਿਚ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ, ਵਾਤਾਵਰਣ ਅਤੇ ਕਲਾਈਮੇਟ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਵਿੱਤ ਅਤੇ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ, ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਡੀਜੀਐਚਐਸ ਡਾ. ਸੂਰਜਭਾਨ ਕੰਬੋਜ, ਕੌਮੀ ਸਿਹਤ ਮਿਸ਼ਨ ਦੇ ਨਿਦੇਸ਼ਕ ਅਤੇ ਸਿਹਤ ਅਧਿਕਾਰੀਆਂ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|

ਬਰੋਦਾ ਵਿਧਾਨ ਸਭਾ ਹਲਕੇ ਵਿਚ 3 ਨਵੰਬਰ ਨੂੰ ਡਰਾਈ ਡੇ ਐਲਾਨਿਆ
ਚੰਡੀਗੜ, 20 ਅਕਤੂਬਰ – ਹਰਿਆਣਾ ਵਿਚ ਬਰੋਦਾ ਵਿਧਾਨ ਸਭਾ ਜਿਮਨੀ ਚੋਣ ਲਈ 3 ਨਵੰਬਰ, 2020 ਨੂੰ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਪੂਰੇ ਵਿਧਾਨ ਸਭਾ ਹਲਕੇ ਤੇ ਇਸ ਨਾਲ ਲਗਦੇ 3 ਕਿਲੋਮੀਟਰ ਦੇ ਇਲਾਕੇ ਵਿਚ ਡਰਾਈ ਡੇ ਐਲਾਨ ਕੀਤਾ ਹੈ|
ਹਰਿਆਣਾ ਸ਼ਰਾਬ ਲਾਇਸੈਂਸ ਨਿਯਮ, 1970 ਦੇ ਨਿਯਮ 37(10) ਦੇ ਪ੍ਰਵਧਾਨਾਂ ਦੀ ਪਾਲਣਾ ਵਿਚ ਅਤੇ ਆਬਕਾਰੀ ਨੀਤੀ 2020-21 ਦੇ ਖੰਡ 2.13.1 ਅਨੁਸਾਰ 1 ਨਵੰਬਰ, 2020 ਨੂੰ ਸ਼ਾਮ 6 ਵਜੇ ਤੋਂ ਲੈਕੇ 3 ਨਵੰਬਰ, 2020 ਨੂੰ ਚੋਣ ਦੇ ਖਤਮ ਹੋਣ ਤਕ ਯਾਨੀ ਸ਼ਾਮ 6:00 ਵਜੇ ਤਕ ਵਿਧਾਨ ਸਭਾ ਹਲਕੇ ਤੇ ਇਸ ਦੇ ਨਾਲ ਲਗਦੇ 3 ਕਿਲੋਮੀਟਰ ਦੇ ਇਲਾਕੇ ਵਿਚ ਸ਼ਰਾਬ ਦੀ ਦੁਕਾਨਾਂ ਬੰਦ ਰਹੇਗੀ| ਇਸ ਤੋਂ ਇਲਾਵਾ, ਗਿਣਤੀ ਵਾਲੇ ਦਿਨ ਯਾਨ 10 ਨਵੰਬਰ, 2020 ਨੂੰ ਵੀ ਵੋਟਿੰਗ ਖਤਮ ਹੋਣ ਤਕ ਇਹ ਆਦੇਸ਼ ਲਾਗੂ ਰਹਿਣਗੇ|
ਬਿਨਾਂ ਲਾਇਸੈਂਸ ਦੇ ਕੰਪਲੈਕਸ ਵਿਚ ਸ਼ਰਾਬ ਰੱਖਣ ਅਤੇ ਸਟੋਰ ਦੇ ਸਬੰਧ ਵਿਚ ਆਬਕਾਰੀ ਕਾਨੂੰਨਾਂ ਵਿਚ ਨਿਰਧਾਰਿਤ ਰੋਕਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਉਪਰੋਕਤ ਸਮੇਂ ਦੌਰਾਨ ਵਿਅਕਤੀਆਂ ਵੱਲੋਂ ਸ਼ਰਾਬ ਦੇ ਸਟੋਕ ‘ਤੇ ਨਿਗਰਾਨੀ ਰੱਖੀ ਜਾ ਸਕੇ|

*******
ਹਰਿਆਣਾ ਦੇ ਮੁੱਖ ਸਕੱਤਰ ਨੇ ਸੁਆਗਤ ਰੂਮ ਵਿਚ ਸਟੇਟ ਬੈਂਕ ਇੰਡਿਆ ਦੀ ਈ-ਲਾਬੀ ਦਾ ਉਦਘਾਟਨ ਕੀਤਾ
ਚੰਡੀਗੜ, 20 ਅਕਤੂਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਦੇ ਸੁਆਗਤ ਰੂਮ ਵਿਚ ਸਟੇਟ ਬੈਂਕ ਇੰਡਿਆ ਦੀ ਈ-ਲਾਬੀ ਦਾ ਉਦਘਾਟਨ ਕੀਤਾ|
ਉਦਘਾਟਨ ਮੌਕੇ ‘ਤੇ ਮੁੱਖ ਸਕੱਤਰ ਦਾ ਸੁਆਗਤ ਸਟੇਟ ਬੈਂਕ ਆਫ ਇੰਡਿਆ ਦੇ ਮੁੱਖ ਜਨਰਲ ਮੈਨੇਜਰ ਅਨੂਕੁਲ ਭਟਨਾਗਰ ਨੇ ਕੀਤਾ| ਇਸ ਈ-ਲਾਬੀ ਦੇ ਖੁਲਣ ਨਾਲ ਹਰਿਆਣਾ ਸਕੱਤਰੇਤ ਦੇ ਕਰਮਚਾਰੀਆਂ ਤੇ ਹੋਰ ਗਾਹਕਾਂ ਨੂੰ ਪੈਸੇ ਕੱਢਉਣ, ਚੈਕ ਜਮਾਂ ਕਰਵਾਉਣ ਤੇ ਆਪਣੀ ਪਾਸ ਬੁੱਕ ਅਪਡੇਟ ਕਰਵਾਉਣ ਵਿਚ ਆਸਾਨੀ ਹੋਵੇਗੀ|
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬੈਂਕ ਦੀ ਮੈਨੇਜਰ ਭਾਰਤੀ ਸ਼ਰਮਾ ਨੇ ਦਸਿਆ ਕਿ ਈ-ਲਾਬੀ ਵਿਚ ਤਿੰਨ ਤਰਾਂ ਦੀ ਮਸ਼ੀਨਾਂ – ਏਟੀਐਮ, ਇਲੈਕਟ੍ਰੋਨਿਕ ਚੈਕ ਡਿਪੋਜਿਟ ਤੇ ਖੁਦ ਪਾਸਬੁੱਕ ਪ੍ਰਿੰਟਰ ਮਸ਼ੀਨ ਨੂੰ ਲਗਾਇਆ ਹੈ|
ਪ੍ਰੋਗ੍ਰਾਮ ਵਿਚ ਮੁੱਖ ਸਕੱਤਰ ਨੂੰ ਯਾਦਗ਼ਾਰੀ ਚਿੰਨ ਤੇ ਪੌਦਾ ਭੇਂਟ ਕੀਤਾ| ਇਸ ਪ੍ਰੋਗ੍ਰਾਮ ਵਿਚ ਹਰਿਆਣਾ ਸਿਵਲ ਸਕੱਤਰੇਤ ਦੇ ਵਿਸ਼ੇਸ਼ ਸਕੱਤਰ ਮਹੇਸ਼ਵਰ ਸ਼ਰਮਾ, ਸਟੇਟ ਬੈਂਕ ਆਫ ਇੰਡਿਆ ਦੇ ਹਰਿਆਣਾ ਤੇ ਚੰਡੀਗੜ ਖੇਤਰ ਦੇ ਜਨਰਲ ਮੈਨੇਜਰ ਸੁਰੇਂਦਰ ਰਾਣਾ ਸਮੇਤ ਸਕੱਤਰੇਤ ਤੇ ਸਟੇਟ ਬੈਂਕ ਆਫ ਇੰਡਿਆ ਦੇ ਕਈ ਅਧਿਕਾਰੀ ਹਾਜਿਰ ਸਨ|

ਹਰਿਆਣਾ ਸਰਕਾਰ ਨੇ ਰਾਜ ਅਧਿਆਪਕ ਪੁਰਸਕਾਰ, 2020 ਲਈ ਬਿਨੈ ਮੰਗੇ
ਚੰਡੀਗੜ, 20 ਅਕਤੂਬਰ – ਹਰਿਆਣਾ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਪਾਤਰ ਅਧਿਆਪਕਾਂ ਤੋਂ ਰਾਜ ਅਧਿਆਪਕ ਪੁਰਸਕਾਰ, 2020 ਲਈ 2 ਨਵੰਬਰ, 2020 ਤਕ ਆਨਲਾਇਨ ਬਿਨੈ ਮੰਗੇ ਹਨ|
ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਾਤਰ ਅਧਿਆਪਕਾਂ ਨੂੰ ਬਿਨੈ ਕਰਨ ਲਈ ਵਿਭਾਗ ਦੇ ਵੈਬਸਾਇਟ schooleducationharyana.gov.in ‘ਤੇ ਲਾਗਇਨ ਕਰਕੇ ਆਨਲਾਇਨ ਐਪਲੀਕੇਸ਼ਨ ਦੇ ਤਹਿਤ ਦਰਸਾਏ ਸਟੇਟ ਐਵਾਰਡ, 2020 ਲਿੰਕ ‘ਤੇ ਕਲਿਕ ਕਰਨਾ ਹੋਵੇਗਾ| ਇਸ ਤੋਂ ਬਾਅਦ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਵਾਰਡ ਨੀਤੀ ਦਾ ਵਿਸ਼ਲੇਸ਼ਣ ਕਰਕੇ ਨਿਰਧਾਰਿਤ ਮਾਪਦੰਡਾਂ ਨੂੰ ਅਪਨਾਉਂਦੇ ਹੋਏ ਅਤੇ ਬਿਨੈ ਵਿਚ ਮੰਗੀ ਗਈ ਸਾਰੀ ਜਾਣਕਾਰੀਆਂ ਦਿੰਦੇ ਹੋਏ ਅਧਿਆਪਕ ਨੂੰ ਲੋਂੜੀਦੇ ਦਸਤਾਵੇਜ ਅਪਲੋਡ ਕਰਨੇ ਹੋਣਗੇ|
ਬੁਲਾਰੇ ਨੇ ਦਸਿਆ ਕਿ ਪਾਤਰ ਅਧਿਆਪਕਾਂ ਵੱਲੋਂ ਵੈਬਸਾਇਟ ‘ਤੇ ਦਿੱਤੇ ਗਏ ਲਿੰਗ ‘ਤੇ 19 ਅਕਤੂਬਰ ਤੋਂ 2 ਨਵੰਬਰ, 2020 ਤਕ ਰਾਤ 12:00 ਵਜੇ ਤਕ ਆਨਲਾਇਨ ਬਿਨੈ ਕੀਤਾ ਜਾ ਸਕਦਾ ਹੈ|

*****
ਕਿਸਾਨ ਰਿਵਾਇਤੀ ਖੇਤੀ ਦੇ ਨਾਲ-ਨਾਲ ਮਸ਼ਰੂਮ ਨੂੰ ਕਿੱਤੇ ਵੱਜੋਂ ਅਪਨਾਕੇ ਵੱਧ ਲਾਭ ਕਮਾ ਸਕਦੇ ਹਨ
ਚੰਡੀਗੜ, 20 ਅਕਤੂਬਰ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਇਨਾ ਨੇਹਵਾਲ ਖੇਤੀਬਾੜੀ ਤਕਨਾਲੋਜੀ ਸਿਖਿਲਾਈ ਤੇ ਵਿਦਿਅਕ ਸੰਸਥਾਨ ਦੇ ਸਹਾਇਕ ਡਾਇਰੈਕਟਰ (ਬਾਗਵਾਨੀ) ਡਾ. ਸੁਰੇਂਦਰ ਸਿੰਘ ਨੇ ਕਿਹਾ ਕਿ ਕਿਸਾਨ ਰਿਵਾਇਤੀ ਖੇਤੀ ਦੇ ਨਾਲ-ਨਾਲ ਮਸ਼ਰੂਮ ਨੂੰ ਕਿੱਤੇ ਵੱਜੋਂ ਅਪਨਾਕੇ ਵੱਧ ਤੋਂ ਵੱਧ ਲਾਭ ਕਮਾ ਸਕਦੇ ਹਨ ਅਤੇ ਬੇਰੁਜ਼ਗਾਰ ਨੌਜੁਆਨ ਵੀ ਸਿਖਲਾਈ ਰਾਹੀਂ ਆਧੁਨਿਕ ਤਕਨੀਕ ਸਿਖ ਕੇ ਇਸ ਨੂੰ ਅੱਗੇ ਵੱਧਾ ਸਕਦੇ ਹਨ|
ਡਾ. ਸਿੰਘ ਅੱਜ ਮਸ਼ਰੂਮ ਉਤਪਾਦਨ ਦੀ ਤਕਨੀਕ ਵਿਸ਼ਾ ‘ਤੇ ਆਯੋਜਿਤ ਤਿੰਨ ਦਿਨਾਂ ਆਨਲਾਇਨ ਸਿਖਿਲਾਈ ਪ੍ਰੋਗ੍ਰਾਮ ਦੇ ਸ਼ੁਰੂਆਤ ਮੌਕੇ ‘ਤੇ ਹਿਸਾਰ ਵਿਚ ਸਿਖਿਆਰਥੀਆਂ ਨੂੰ ਸੰਬੋਧਤ ਕਰ ਰਹੇ ਸਨ|
ਡਾ. ਸੁਰੇਂਦਰ ਸਿੰਘ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਸ਼ਰੂਮ ਉਤਪਾਦਨ ਦੀ ਆਧੁਨਿਕ ਤਕਨੀਕਾਂ ਦੀ ਜਾਣਕਾਰੀ ਹਾਸਲ ਕਰਕੇ ਆਪਣਾ ਖੁਦ ਦਾ ਕਿੱਤਾ ਸ਼ੁਰੂ ਕਰ ਸਕਦੇ ਹਨ ਅਤੇ ਵੱਧ ਮੁਨਾਫਾ ਹਾਸਲ ਕਰ ਸਕਦੇ ਹਨ| ਇਸ ਆਨਲਾਇਨ ਸਿਖਲਾਈ ਦੀ ਕੋਆਰੀਡਿਨੇਟਰ ਡਾ. ਪਵਿਤਰਾ ਕੁਮਾਰੀ ਨੇ ਸਿਖਿਆਰਥੀਆਂ ਨੂੰ ਮਸ਼ਰੂਮ ਵਿਚ ਮੌਜ਼ੂਦ ਪੋਸ਼ਕ ਤੱਤਾਂ ਤੇ ਉਨਾਂ ਦੀ ਚਿਕਿਤਸਕ ਮਹੱਤਵ ਬਾਰੇ ਜਾਣਕਾਰੀ ਦਿੱਤੀ|