ਜਿਲਿਆਂ ਵਿਚ ਸਰਕਾਰੀ ਸਕੂਲਾਂ ਦੀ ਮੁਰੰਮਤ ਮਨਰੇਗਾ ਦੇ ਤਹਿਤ ਠੀਕ ਕਰਵਾਇਆ ਜਾਵੇ – ਡਿਪਟੀ ਮੁੱਖ ਮੰਤਰੀ.

ਚੰਡੀਗੜ, 14 ਅਕਤੂਬਰ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜਿਲਿ•ਆਂ ਵਿਚ ਲੋਂੜ ਅਨੁਸਾਰ ਸਰਕਾਰੀ ਸਕੂਲਾਂ ਦੀ ਚਾਰਦਿਵਾਰੀ, ਅਪ੍ਰੋਚ ਰੋਡ, ਖੇਡ ਦੇ ਮੈਦਾਨ ਤੇ ਸਵੇਰੇ ਦੀ ਪ੍ਰਾਥਨਾ ਸਭਾ ਦੀ ਥਾਂ ਨੂੰ ਮਨਰੇਗਾ ਦੇ ਤਹਿਤ ਠੀਕ ਕਰਵਾਇਆ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ 19 ਦੌਰਾਨ ਸੂਬੇ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਨੂੰ ਮਨਰੇਗਾ ਦੇ ਤਹਿ ਤ ਕੰਮ ਦੇਣ ਦਾ ਯਤਨ ਕੀਤਾ ਹੈ| ਪਹਿਲੀ ਵਾਰ ਮਨਰੇਗਾ ਦੇ ਤਹਿਤ ਜਿੱਥੇ ਪਿੰਡਾਂ ਦੇ ਜਲਘਰਾਂ ਦੀ ਸਫਾਈ ਕਰਵਾਈ ਜਾ ਰਹੀ ਹੈ, ਉੱਥੇ ਗਰੀਬ ਲੋਕਾਂ ਦੇ ਪਸ਼ੂਆਂ ਦੇ ਸ਼ੈਡ ਅਤੇ ਬਾਇਓਗੈਸ ਪਲਾਂਟ ਲਗਾਏ ਜਾ ਰਹੇ ਹਨ|
ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਜਿੰਨਾਂ ਸਰਕਾਰੀ ਸਕੂਲਾਂ ਤਕ ਅਪ੍ਰੋਚ ਰੋਡ ਸਹੀ ਹਾਲਤ ਵਿਚ ਨਹੀਂ ਹੈ, ਉਨਾਂ ਨੂੰ ਮਨਰੇਗਾ ਦੇ ਤਹਿਤ ਮਜਦੂਰਾਂ ਤੋਂ ਠੀਕ ਕਰਵਾਇਆ ਜਾਵੇਗਾ| ਇਸ ਤੋਂ ਇਲਾਵਾ, ਜਿੱਥੇ ਸਕੂਲਾਂ ਵਿਚ ਖੇਡ ਦੇ ਮੈਦਾਨ ਨੂੰ ਮਿੱਟੀ ਭਰਨ ਤੇ ਪੱਕਾ ਕਰਨ ਦੀ ਲੋਂੜ ਹੋਵੇਗੀ, ਉੱਥੇ ਵੀ ਮਨਰੇਗਾ ਤੋਂ ਕੰਮ ਕੀਤੇ ਜਾਣਗੇ| ਉਨਾਂ ਦਸਿਆ ਕਿ ਅਧਿਕਾਰੀਆਂ ਨੂੰ ਸਪਸ਼ਟ ਆਦੇਸ਼ ਦਿੱਤੇ ਗਏ ਹਨ ਕਿ ਸੂਬੇ ਦੇ ਜਿੰਨਾਂ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਕੰਮ ਬਜਟ ਕਾਰਣ ਅਟਕੇ ਹੋਏ ਹਨ ਉਨਾਂ ਕੰਮਾਂ ਨੂੰ ਮਨਰੇਗਾ ਦੇ ਤਹਿਤ ਸਮੇਂ ‘ਤੇ ਕਰਵਾ ਲੈਣ, ਇਸ ਨਾਲ ਜਿੱਥੇ ਜਾਬ ਕਾਰਡ ਧਾਰਕਾਂ ਨੂੰ ਕੰਮ ਮਿਲੇਗਾ ਉੱਥੇ ਸਕੂਲਾਂ ਦੇ ਵਿਕਾਸ ਕੰਮ ਜਲਦ ਹੋਣ ਨਾਲ ਵਿਦਿਆਰਥੀਆਂ ਤੇ ਅਮਲੇ ਨੂੰ ਲਾਭ ਹੋਵੇਗਾ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬੇ ਵਿਚ ਕਰੀਬ 6 ਲੱਖ ਮਨਰੇਗਾ ਦੇ ਜਾਬ ਕਾਰਡ ਬਣੇ ਹੋਏ ਹਨ| ਇਸ ਵਾਰ 30 ਸਤੰਬਰ, 2020 ਤਕ 4.80 ਲੱਖ ਜਾਬ ਕਾਰਡਧਾਰਕਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੁਜ਼ਗਾਰ ਦਿੱਤਾ ਗਿਆ, ਜਦੋਂ ਕਿ ਪਿਛਲੇ ਸਾਲ 31 ਮਾਰਚ, 2020 ਤਕ ਸਿਰਫ 3.64 ਲੱਖ ਲੋਕਾਂ ਨੂੰ ਹੀ ਕੰਮ ਮਿਲਿਆ ਸੀ| ਪਹਿਲੀ ਵਾਰ 4 ਲੱਖ ਤੋਂ ਵੱਧ ਲੋਕਾਂ ਨੂੰ ਕੰਮ ਦਿੱਤਾ ਗਿਆ ਹੈ ਅਤੇ ਉੱਥੇ ਵੀ ਸਿਰਫ 6 ਮਹੀਨੇ ਵਿਚ|
ਡਿਪਟੀ ਮੁੱਖ ਮੰਤਰੀ ਨੇ ਇਹ ਵੀ ਦਸਿਆ ਕਿ ਮਨਰੇਗਾ ਦੇ ਤਹਿਤ ਇਸ ਸਾਲ ਕਰੀਬ 1200 ਕਰੋੜ ਰੁਪਏ ਦੇ ਕੰਮ ਕਰਵਾਏ ਜਾਣ ਦਾ ਟੀਚਾ ਰੱਖਿਆ ਹੈ, ਇਸ ਵਾਰ ਸਿਰਫ 6 ਮਹੀਨੇ ਵਿਚ ਹੀ 300 ਕਰੋੜ ਰੁਪਏ ਖਰਚ ਕਰ ਦਿੱਤੇ ਗਏ ਹਨ, ਜਦੋਂ ਕਿ ਪਿਛਲੀ ਵਾਰ ਪੂਰੇ ਸਾਲ ਵਿਚ 387 ਕਰੋੜ ਰੁਪਏ ਖਰਚ ਕੀਤੇ ਗਏ ਸਨ|

******
ਸੂਬੇ ਦੀ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਬਿਨਾਂ ਰੁਕਾਵਟ ਖਰੀਦੀ ਜਾ ਰਹੀ ਹੈ – ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ
ਚੰਡੀਗੜ, 14 ਅਕਤੂਬਰ – ਹਰਿਆਣਾ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਸੂਬੇ ਦੀ ਮੰਡੀਆਂ ਵਿਚ ਕਿਸਾਨਾਂ ਦੀ ਫਸਲ ਦੀ ਖਰੀਦ ਬਿਨਾਂ ਰੁਕਾਵਟ ਕੀਤੀ ਜਾ ਰਹੀ ਹੈ| ਸਰਕਾਰ ਕਿਸਾਨਾਂ ਦੇ ਹਿਤ ਲਈ ਵਚਨਬੱਧ ਹੈ|
ਖੇਤੀਬਾੜੀ ਮੰਤਰੀ ਸ੍ਰੀ ਦਲਾਲ ਅੱਜ ਭਿਵਾਨੀ ਵਿਚ ਆਪਣੀ ਰਿਹਾਇਸ਼ ‘ਤੇ ਲੋਕਾਂ ਦੀ ਸਮੱਸਿਆਵਾਂ ਸੁਣ ਰਹੇ ਸਨ| ਖੇਤੀਬਾੜੀ ਮੰਤਰੀ ਨੇ ਅਨੇਕ ਕਿਸਾਨਾਂ ਤੇ ਹਲਕਾ ਵਾਸੀਆਂ ਦੀ ਸਮੱਸਿਆਵਾਂ ਸੁਣੀ ਅਤੇ ਉਨਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ|
ਉਨਾਂ ਕਿਹਾ ਕਿ ਸਰਕਾਰ ਵੱਲੋਂ ਫਸਲ ਖਰੀਦ ਲਈ ਮੰਡੀਆਂ ਵਿਚ ਸਹੀ ਵਿਵਸਥਾ ਕੀਤੀ ਗਈ ਹੈ| ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ ਹੈ| ਉਨਾਂ ਕਿਹਾ ਕਿ ਪਿਛਲੇ 10 ਦਿਨਾਂ ਵਿਚ ਸੂਬੇ ਵਿਚ ਕਰੀਬ 70,000 ਮੀਟ੍ਰਿਕ ਟਨ ਤੋਂ ਵੱਧ ਬਾਜਰਾ ਅਤੇ 18 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਖਰੀਦੀ ਜਾ ਚੁੱਕੀ ਹੈ| ਉਨਾਂ ਦਸਿਆ ਕਿ ਕਰੀਬ 450 ਕਰੋੜ ਰੁਪਏ ਦਾ ਭੁਗਤਾਨ ਕਿਸਾਨਾਂ ਦੇ ਖਾਤਿਆਂ ਵਿਚ ਜਾ ਚੁੱਕੀ ਹੈ| ਸ੍ਰੀ ਦਲਾਲ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ 100 ਤੋਂ 200 ਟੋਕਨ ਰੋਜਾਨਾ ਦਿੱਤੇ ਜਾ ਰਹੇ ਹਨ|

ਵਿਸ਼ਵ ਕੋਰੋਨਾ ਮਹਾਮਾਰੀ ਤੋਂ ਪੈਦਾ ਸਥਿਤੀਆਂ ਤੋਂ ਸਿੱਖਦੇ ਹੋਏ ਚੁਣੌਤੀਆਂ ਨੂੰ ਮੌਕੇ ਵਿਚ ਬਦਲਣ ਦੀ ਲੋਂੜ – ਮੁੱਖ ਸਕੱਤਰ
ਚੰਡੀਗੜ, 14 ਅਕਤੂਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਕਿਹਾ ਕਿ ਵਿਸ਼ਵ ਕੋਰੋਨਾ ਮਹਾਮਾਰੀ ਤੋਂ ਪੈਦਾ ਸਥਿਤੀਆਂ ਤੋਂ ਸਿੱਖਦੇ ਹੋਏ ਚੁਣੌਤੀਆਂ ਨੂੰ ਮੌਕੇ ਵਿਚ ਬਦਲਣ ਦੀ ਲੋਂੜ ਹੈ| ਇਸ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਮਦਰਦੀ ਅਤੇ ਰਹਿਤਦਿਲੀ ਦੀ ਬੁਨਿਆਦੀ ਤਾਕਤ ਨੂੰ ਪਛਾਣਦੇ ਹੋਏ ਸੂਬੇ, ਦੇਸ਼ ਤੇ ਲੋਕ ਭਲਾਈ ਲਈ ਨਵੀਂ ਨੀਤੀਆਂ ਦਾ ਨਿਰਮਾਣ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਹੋਵੇਗਾ|
ਸ੍ਰੀ ਵਿਜੈ ਵਰਧਨ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ (ਹਿਪਾ) ਵੱਲੋਂ ਆਯੋਜਿਤ ਮੈਨੇਜਮੈਂਟ ਡਿਵਲਪਮੈਂਟ ਪ੍ਰੋਗ੍ਰਾਮ ਆਨ ਗਲੋਬਲ ਇਸ਼ੂ ‘ਤੇ ਸਿਖਿਲਾਈ ਪ੍ਰੋਗ੍ਰਾਮ ਦੇ ਪਹਿਲੇ ਸੈਸ਼ਨ ਵਿਚ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ| ਇਸ ਮੌਕੇ ‘ਤੇ ਹਰਿਆਣਾ ਸਿਵਲ ਸੇਵਾ ਦੇ ਲਗਭਗ 40 ਅਧਿਕਾਰੀਆਂ ਨੇ ਵੀ ਹਿੱਸਾ ਲਿਆ| ਸਿਖਲਾਈ ਪ੍ਰੋਗ੍ਰਾਮ ਦਾ ਪਹਿਲਾ ਸੈਸ਼ਨ 14 ਅਕਤੂਬਰ ਤੋਂ 20 ਅਕਤੂਬਰ ਤਕ ਚਲੇਗਾ|
ਆਪਣੇ ਉਦਘਾਟਲ ਸੰਬੋਧਨ ਵਿਚ ਵਿਜੈ ਵਰਧਨ ਨੇ ਕਿਹਾ ਕਿ ਵਿਸ਼ਵ ਕੋਰੋਨਾ ਮਹਾਮਾਰੀ ਨੇ ਪੂਰੀ ਦੁਨਿਆ ਨੂੰ ਜਿਸ ਤਰਾਂ ਪ੍ਰਭਾਵਿਤ ਕੀਤਾ ਹੈ, ਉਸ ਨਾਲ ਵਿਸ਼ਵ ਅਰਥਵਿਵਸਥਾ ਦੇ ਨਾਲ-ਨਾਲ ਲੋਕਾਂ ਦੇ ਨਿੱਜੀ ਜੀਵਨ ‘ਤੇ ਵੀ ਉਲਟਾ ਪ੍ਰਭਾਵ ਪਿਆ ਹੈ| ਹਿਪਾ ਵੱਲੋਂ ਇਹ ਇਕ ਅਨੋਖੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਵਿਸ਼ਵ ਮੁੱਦਿਆਂ ‘ਤੇ ਡੂੰਘਾਈ ਨਾਲ ਵਿਚਾਰ ਕਰਕੇ ਪੋਸਟ ਕੋਵਿਡ ਸਥਿਤੀ ਬਾਰੇ ਨਵੇਂ ਵਿਚਾਰ ਕੀਤੇ ਜਾਣਗੇ| ਅੱਜ ਦੇ ਸਮੇਂ ਵਿਚ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਣ ਦੀ ਲੋਂੜ ਹੈ| ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਅਤੇ ਆਮ ਜਨਤਾ ਵਿਚਕਾਰ ਇਕ ਮਹੱਤਵਪੂਰਨ ਕੜੀ ਹੁੰਦੇ ਹਨ ਅਤੇ ਉਨਾਂ ਨੂੰ ਸਥਿਤੀਆਂ ਅਨੁਸਾਰ ਆਪਣੀ ਸਮਝ ਨਾਲ ਕੰਮ ਕਰਨਾ ਚਾਹੀਦਾ ਹੈ|
ਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ 19 ਨੇ ਇਹ ਸਿਖਾਇਆ ਹੈ ਕਿ ਇਸ ਸਾਥ ਮਿਲ ਕੇ ਅਤੇ ਇਕ ਦੂਜੇ ਦੀ ਮਦਦ ਕਰਦੇ ਹੋਏ ਕਿਸੇ ਵੀ ਚੁਣੌਤੀ ਨਾਲ ਨਿਪਟਿਆ ਜਾ ਸਕਦਾ ਹੈ| ਇਸ ਦਾ ਉਦਾਹਰਣ ਪੇਸ਼ ਕਰਦੇ ਹੋਏ ਕੋਰੋਨਾ ਕਾਰਣ ਅਰਥਵਿਵਸਥਾ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ ਹਰਿਆਣਾ ਦੇਸ਼ ਵਿਚ ਪਹਿਲਾ ਸੂਬਾ ਸੀ ਜਿਸ ਨੇ ਮਨੁੱਖੀ ਆਧਾਰ ‘ਤੇ ਲਾਕਡਾਊਨ ਦੌਰਾਨ ਫਸੇ ਪ੍ਰਵਾਸੀ ਕਾਮਿਆਂ ਨੂੰ ਸਰਕਾਰੀ ਖਰਚ ‘ਤੇ ਉਨਾਂ ਦੇ ਘਰਾਂ ਤਕ ਪਹੁੰਚਾਇਆ| ਇਸ ਲਈ ਸਰਕਾਰ ਵੱਲੋਂ ਵਿਸ਼ੇਸ਼ ਟ੍ਰੇਨਾਂ ਅਤੇ ਹਰਿਆਣਾ ਰੋਡਵੇਜ ਦੀਆਂ ਬਸਾਂ ਦੀ ਵਿਵਸਕਾ ਕੀਤੀ ਗਈ ਅਤੇ ਕਾਮਿਆਂ ਨੂੰ ਹਰਿਆਣਾ ਤੋਂ ਭੇਜਦੇ ਸਮੇਂ ਪੈਕਡ ਖਾਣਾ, ਪਾਣੀ ਆਦਿ ਦਿੱਤਾ ਗਿਆ, ਜਿਸ ਲਈ ਕਾਮਿਆਂ ਨੇ ਹਰਿਆਣਾ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ| ਉਨਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ ਕੰਮ ਦੀ ਕੇਂਦਰ ਸਰਕਾਰ ਵੱਲੋਂ ਵੀ ਸ਼ਲਾਘਾ ਕੀਤੀ ਗਈ|
ਇਸ ਤੋਂ ਪਹਿਲਾ ਹਿਪਾ ਦੀ ਡਾਇਰੈਕਟਰ ਜਨਰਲ ਸੁਰੀਨਾ ਰਾਜਨ ਨੇ ਮੁੱਖ ਸਕੱਤਰ ਦਾ ਸੁਆਗਤ ਕੀਤਾ| ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਵਿਸ਼ਵ ਅਰਥਵਿਵਸਕਾ ‘ਤੇ ਉਲਟਾ ਪ੍ਰਭਾਵ ਪੈਣ ਨਾਲ ਅੱਜ ਸਾਰੇ ਦੇਸ਼ ਕਿਸੇ ਹੋਰ ਦੇਸ਼ ‘ਤੇ ਨਿਰਭਰ ਹੋਣ ਦੀ ਥਾਂ ਆਤਮਨਿਰਭਰ ਬਣਨ ਦੀ ਦਿਸ਼ਾ ਵਿਚ ਮੋਹਰੀ ਹੈ|

*****
ਸੂਬੇ ਵਿਚ ਸਰਕਾਰੀ ਕਾਲਜਾਂ ਦੀ ਗਿਣਤੀ ਵੱਧੇ ਕੇ 170 ਹੋ ਗਈ – ਸਿਖਿਆ ਮੰਤਰੀ
ਚੰਡੀਗੜ, 14 ਅਕਤੂਬਰ – ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਟੀ ਬਚਾਓ, ਬੇਟੀ ਪੜਾਓ ਮੁਹਿੰਮ ਨੂੰ ਅੱਗੇ ਵੱਧਦੇ ਹੋਏ ਰੱਖੜੀ ‘ਤੇ 11 ਨਵੇਂ ਸਰਕਾਰੀ ਕਾਲਜ ਖੋਲ•ਣ ਦੇ ਐਲਾਨ ਦੇ ਨਾਲ ਹੀ ਸੂਬੇ ਵਿਚ ਸਰਕਾਰੀ ਕਾਲਜਾਂ ਦੀ ਗਿਣਤੀ ਵੱਧੇ ਕੇ 170 ਹੋ ਗਈ ਹੈ| ਇਸ ਦੇ ਨਾਲ ਹੀ, ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਗਿਆ ਹੈ, ਜਿੱਥੇ 15 ਕਿਲੋਮੀਟਰ ਦੇ ਘੇਰੇ ਵਿਚ ਇਕ ਕਾਲਾ ਹੋਵੇਗਾ|
ਸਿਖਿਆ ਮੰਤਰੀ ਨੇ ਕਿਹਾ ਕਿ ਸੂਬੇ ਵਿਚ 5 ਸਾਲਾਂ ਵਿਚ 97 ਨਵੇਂ ਕਾਲਜ ਖੋਲੇ ਗਏ, ਜਦੋਂ ਕਿ ਪਿਛਲੇ 48 ਸਾਲਾਂ ਵਿਚ ਸਿਰਫ 75 ਕਾਲਜ ਹੀ ਖੋਲੇ ਗਏ ਸਨ| ਉਨਾਂ ਕਿਹਾ ਇਸ ਵਿਚ ਸਾਲ 2030 ਤਕ ਉੱਚੇਰੀ ਸਿਖਿਆ ਵਿਚ ਗ੍ਰਾਸ ਇਨਰੋਲਮੈਂਟ ਰੇਸ਼ੇ (ਜੀਈਆਰ) 50 ਫੀਸਦੀ ਤਕ ਕਰਨਾ ਹੈ, ਜੋ ਮੌਜ਼ੂਦਾ ਵਿਚ 26 ਫੀਸਦੀ ਹੈ, ਜਦੋਂ ਕਿ ਹਰਿਆਣਾ ਵਿਚ ਇਹ 32 ਫੀਸਦੀ ਹੈ| ਉਨਾਂ ਕਿਹਾ ਕਿ ਮੌਜ਼ੂਦਾ ਵਿਚ ਸੂਬੇ ਵਿਚ 10 ਸਰਕਾਰੀ ਯੂਨੀਵਰਸਿਟੀ, 24 ਨਿੱਜੀ, ਇਕ ਕੇਂਦਰੀ ਸਕੂਲ ਦੇ ਨਾਲ-ਨਾਲ 97 ਸਰਕਾਰੀ ਸਹਾਇਤਾ ਪ੍ਰਾਪਤ ਨਿੱਜੀ ਕਾਲਜ, 86 ਸਵੈਵਿੱਤਪੋਸ਼ਿਤ ਡਿਗਰੀ ਕਾਲਜ ਹਨ| ਇਸ ਤੋਂ ਇਲਾਵਾ ਦੋ ਸਰਕਾਰੀ ਸਿਖਿਆ ਕਾਲਜ ਅਤੇ 475 ਸਵੈਵਿੱਤਪੋਸ਼ਿਤ ਬੀ.ਐਡ ਕਾਲਜ ਹਨ|
ਸਿਖਿਆ ਮੰਤਰੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੇ ਨਾਂਅ ਨਾਲ ਹਰਿਆਣਾ ਵਿਚ ਦੇਸ਼ ਦੀ ਪਹਿਲੀ ਕੌਸ਼ਲ ਵਿਕਾਸ ਯੂਨੀਵਰਸਿਟੀ ਜਿਲਾ ਪਲਵਲ ਦੇ ਦੁਧੋਲਾ ਵਿਚ ਖੋਲੀ ਗਈ| ਮੌਜ਼ੂਦਾ ਵਿਚ ਹਜਾਰਾਂ ਨੌਜੁਆਨ ਇਸ ਯੂਨੀਵਰਸਿਟੀ ਵਿਚ ਕੌਸ਼ਲ ਸਿਖਿਆ ਹਾਸਲ ਕਰ ਰਹੇ ਹਨ| ਉਨਾਂ ਕਿਹਾ ਕਿ ਨਵੀਂ ਸਿਖਿਆ ਨੀਤੀ ਪ੍ਰਧਾਨ ਮੰਤਰੀ ਦਾ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿਚ ਕਾਰਗਰ ਸਿੱਧ ਹੋਵੇਗੀ| ਇਸ ਨਾਲ ਸਿਖਿਆ ਦੇ ਖੇਤਰ ਵਿਚ ਥੋੜਾ ਬਹੁਤ ਬਦਲਾਅ ਹੋਵੇਗਾ ਅਤੇ ਇਹ ਰੁਜ਼ਗਾਰ ਵਾਲੀ ਹੋਵੇਗੀ|
ਮੰਤਰੀ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਨਾਂ ਵਿਚ ਪੜੇ-ਲਿਖੇ ਨੁਮਾਇੰਦੇ ਆਉਣ, ਇਸਲਈ ਸਰਕਾਰ ਨੇ ਸੁਪਰੀਮ ਕੋਰਟ ਤਕ ਲੜਾਈ ਲੜੀ| ਇਸ ਦਾ ਨਤੀਜਾ ਇਹ ਹੋਇਆ ਕਿ ਸਾਲ 2016 ਵਿਚ 33 ਫੀਸਦੀ ਰਾਖਵੇਂ ਦੀ ਤੁਲਨਾ ਵਿਚ 43 ਫੀਸਦੀ ਮਹਿਲਾਵਾਂ ਚੁਣ ਕੇ ਆਇਆ| ਉਨਾਂ ਕਿਹਾ ਕਿ ਆਉਣ ਵਾਲੀ ਪੰਚਾਇਤੀ ਰਾਜ ਚੋਣਾਂ ਵਿਚ ਮਹਿਲਾਵਾਂ ਲਈ 50 ਫੀਸਦੀ ਸੀਟਾਂ ਰਾਖਵੀਂ ਕੀਤੀ ਜਾਵੇਗੀ| ਮੌਜ਼ੂਦਾ ਵਿਚ ਲਿੰਗਾਨੁਪਾਤ 923 ਤਕ ਪੁੱਜ ਗਿਆ ਹੈ, ਜੋ ਪਹਿਲਾਂ ਸਿਰਫ 871 ਸੀ|
ਸ੍ਰੀ ਕੰਵਰ ਪਾਲ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਦੇ ਆਉਣ ਤੋਂ ਪਹਿਲਾਂ ਹੀ ਸੂਬੇ ਵਿਚ 100 ਪਲੇ ਸਕੂਲ ਖੋਲ•ਣ ਦੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਸੀ| ਇਸ ਤੋਂ ਇਲਾਵਾ, ਮੀਡ ਡੇ ਮਿਲ ਯੋਜਨਾ ਦੇ ਤਹਿਤ ਸੂਬੇ ਦੇ ਸਕੂਲਾਂ ਵਿਚ ਹੁਣ ਵਿਦਿਆਰਥੀਆ ਨੂੰ ਹਫਤੇ ਵਿਚ 6 ਦਿਨ ਦੁੱਧ ਮਹੁੱਇਆ ਕਰਵਾਇਆ ਜਾਵੇਗਾ| ਉਨਾਂ ਕਿਹਾ ਕਿ ਕੋਵਿਡ 19 ਦੌਰਾਨ ਆਨਲਾਇਨ ਜਮਾਤਾਂ ਲਗਾ ਕੇ ਹਰਿਆਣਾ ਨੇ ਦੇਸ਼ ਵਿਚ ਵਧੀਆ ਪ੍ਰਦਰਸ਼ਨ ਕੀਤਾ| ਸੂਬੇ ਵਿਚ ਉੱਚੇਰੀ ਸਿਖਿਆ ਦੇ ਨਾਲ-ਨਾਲ 98 ਸੰਸਕ੍ਰਿਤੀ ਮਾਡਲ ਸਕੂਲ ਵੀ ਖੁਲੇ ਜਾ ਰਹੇ ਹਨ|

 *****
ਜਿਲਾ ਹਿਸਾਰ ਦੇ ਉਕਲਾਨਾ ਵਿਚ 29 ਮਾਡਲ ਸੰਸਕ੍ਰਿਤ ਮੁੱਢਲੇ ਸਕੂਲ ਅਤੇ ਇਕ ਮਾਡਲ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਖੋਲਿਆ ਜਾਵੇਗਾ
ਚੰਡੀਗੜ•, 14 ਅਕਤੂਬਰ – ਹਰਿਆਣਾ ਦੇ ਪੁਰਾਤੱਤਵ-ਅਜਾਇਬਘਰ ਤੇ ਕਿਰਤ ਰੁਜ਼ਗਾਰ ਰਾਜ ਮੰਤਰੀ ਅਨੂਪ ਧਾਨਕ ਨੇ ਦਸਿਆ ਕਿ ਜਿਲਾ ਹਿਸਾਰ ਦੇ ਉਕਲਾਨਾ ਵਿਚ 29 ਮਾਡਲ ਸੰਸਕ੍ਰਿਤ ਮੁੱਢਲੇ ਸਕੂਲ ਅਤੇ ਇਕ ਮਾਡਲ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਖੋਲਿ•ਆ ਜਾਵੇਗਾ| ਸੂਬਾ ਸਰਕਾਰ ਨੇ ਇਸ ਦੀ ਪ੍ਰਵਾਨਗੀ ਦਿੱਤੀ ਹੈ|
ਮੁੱਖ ਮੰਤਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਸਿਖਿਆ ਮੰਤਰੀ ਕੰਵਰ ਪਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਰਾਜ ਮੰਤਰੀ ਅਨੂਪ ਧਾਨਕ ਨੇ ਕਿਹਾ ਕਿ ਮਾਡਲ ਸੰਸਕ੍ਰਿਤੀ ਮੁੱਢਲੇ ਸਕੂਲਾਂ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਕੇ ਸਰਕਾਰ ਨੇ ਸਿਖਿਆ ਦੇ ਪੱਧਰ ਵਿਚ ਸੁਧਾਰ ਦੀ ਦਿਸ਼ਾ ਵਿਚ ਆਪਣੇ ਸੰਕਲਪ ਨੂੰ ਦੁਹਰਾਇਆ ਹੈ| ਉਨਾਂ ਕਿਹਾ ਕਿ ਉਕਲਾਨਾ ਹਲਕੇ ਵਿਚ ਕੁਲ 29 ਮਾਡਲ ਸੰਸਕ੍ਰਿਤ ਮੁੱਢਲੇ ਸਕੂਲਾਂ ਵਿਚੋਂ 11 ਸਕੂਲ ਅਗ੍ਰੋਹਾ ਬਾਲਕ ਵਿਚ ਖੁਲਣਗੇ| ਉਨਾਂ ਦਸਿਆ ਕਿ ਉਕਲਾਨਾ ਬਲਾਕ ਵਿਚ 8 ਮਾਡਲ ਸੰਸਕ੍ਰਿਤ ਸਕੂਲ ਤੇ ਇਕ ਸੀਨੀਅਰ ਸੈਕੰਡਰੀ ਸਕੂਲ ਖੋਲਿਆ ਜਾਵੇਗਾ|

*****
ਹਰਿਆਣਾ ਸਰਕਾਰ ਨੇ ਹਰਿਅਣਾ ਮਿੱਟੀ ਕਲਾ ਬੋਰਡ ਦਾ ਸਮਾਂ ਵਧਾਇਆ
ਚੰਡੀਗੜ, 14 ਅਕਤੂਬਰ – ਹਰਿਆਣਾ ਸਰਕਾਰ ਨੇ ਹਰਿਅਣਾ ਮਿੱਟੀ ਕਲਾ ਬੋਰਡ ਦਾ ਸਮਾਂ ਦੋ ਸਾਲ ਲਈ ਅਰਥਾਤ 7 ਦਸੰਬਰ, 2021 ਤਕ ਵੱਧਾ ਦਿੱਤਾ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਦਯੋਗ ਤੇ ਵਪਾਰ ਵਿਭਾਗ ਵੱਲੋਂ ਜਾਰੀ ਇਸ ਸਬੰਧੀ ਕੀਤੀ ਗਈ ਨੋਟੀਫਿਕੇਸ਼ਨ ਸਾਰੇ ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਪੰਜਾਬ ਤੇ ਹਰਿਆਣਾ ਹਾਈ ਕੋਰਟ, ਚੰਡੀਗੜ ਦੇ ਰਜਿਸਟਰਾਰ, ਸਾਰੇ ਵਿਭਾਗ ਮੁੱਖੀਆਂ, ਬੋਰਡਾਂ, ਨਿਗਮਾਂ ਦੇ ਪ੍ਰਬੰਧ ਨਿਰਦੇਸ਼ਕਾਂ ਤੇ ਮੁੱਖ ਪ੍ਰਸ਼ਾਸਕਾਂ ਅਤੇ ਸਾਰੇ ਉਪ-ਮੰਡਲ ਅਧਿਕਾਰੀ (ਸਿਵਲ) ਨੂੰ ਭੇਜੀ ਗਈ ਹੈ|