ਹਰਿਆਣਾ ਦੇ ਮੁੱਖ ਮੰਤਰੀ ਨੇ ਸੁਪਰ-100 ਪ੍ਰੋਗ੍ਰਾਮ ਦੇ ਤਹਿਤ ਕੋਚਿੰਗ ਸੈਂਟਰਾਂ ਦੀ ਗਿਣਤੀ ਦੋ ਤੋਂ ਵਧਾ ਕੇ ਚਾਰ ਕਰਨ ਦਾ ਐਲਾਨ ਕੀਤਾ.
ਚੰਡੀਗੜ੍ਹ, 7 ਅਕਤੂਬਰ – ਸੂਬਾ ਸਰਕਾਰ ਦੇ ਸੁਪਰ-100 ਪ੍ਰੋਗ੍ਰਾ, ਜਿਸ ਦੇ ਤਹਿਤ ਇਸ ਸਾਲ ਹਰਿਆਣਾ ਦੇ 25 ਵਿਦਿਆਰਥੀਆਂ ਨੂੰ ਆਈਆਈਟੀ ਵਿਚ ਦਾਖਲਾ ਮਿਲਿਆ ਹੈ, ਦੀ ਸਫਲਤਾ ਨੂੰ ਦੇਖਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਸੁਪਰ-100 ਪ੍ਰੋਗ੍ਰਾਮ ਦੇ ਤਹਿਤ ਕੋਚਿੰਗ ਸੈਂਟਰਾਂ ਦੀ ਗਿਣਤੀ ਦੋ ਤੋਂ ਵਧਾ ਕੇ ਚਾਰ ਕਰਨ ਦਾ ਐਲਾਨ ਕੀਤਾ ਹੈ| ਮੌਜੂਦਾ ਵਿਚ ਹਰਿਆਣਾ ਦੇ ਪੰਚਕੂਲਾ ਅਤੇ ਰਿਵਾੜੀ ਵਿਚ ਦੋ ਕੋਚਿੰਗ ਸੈਂਟਰ ਚੱਲ ਰਹੇ ਹਨ| ਮੁੱਖ ਮੰਤਰੀ ਨੇ ਸੂਬੇ ਵਿਚ ਉੱਚੇਰੀ ਸਿਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਕੋਲੇਟਰਲ-ਫਰੀ ਲੋਨ ਦੀ ਸਹੂਲਤ ਪ੍ਰਦਾਨ ਕਰਨ ਦਾ ਵੀ ਐਲਾ ਕੀਤਾ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਪੈਸਿਆਂ ਦੀ ਕਮੀ ਦੇ ਕਾਰਣ ਵਿਦਿਆਰਥੀਆਂ ਦੀ ਸਿਖਿਆ ‘ਤੇ ਕੋਈ ਅਸਰ ਨਾ ਪਵੇ|
ਸ੍ਰੀ ਮਨੋਹਰ ਲਾਲ ਅੱਜ ਇੱਥੇ ਆਯੋਜਿਤ ਇਕ ਪ੍ਰੋਗ੍ਰਾਮ ਵਿਚ ਆਈਆਈਟਿਯੰਸ ਨੂੰ ਸੰਬੋਧਿਤ ਕਰ ਰਹੇ ਸਨ| ਇਸ ਮੌਕੇ ‘ਤੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਸਨ|
ਮੁੱਖ ਮੰਤਰੀ ਨੇ ਕਿਹਾ ਕ ਿਬੈਕਾਂ ਰਾਹੀਂ ਕੋਲੈਟਰਲ ਫਰੀ ਲੋਨ ਪ੍ਰਾਪਤ ਕਰਨ ਲਈ ਵਿਦਿਆਰਥੀ ਨੂੰ ਹਰਿਆਣਾ ਦਾ ਮੂਲ ਨਿਵਾਸੀ ਹੋਣਾ ਜਰੂਰੀ ਹੈ ਅਤੇ ਇਹ ਦੇਸ਼ ਵਿਚ ਕਿਤੇ ਵੀ ਉੱਚ ਸਿਖਿਆ ਪ੍ਰਾਪਤ ਕਰਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਉੱਚ ਸਿਖਿਆ ਪ੍ਰਾਪਤ ਕਰਨ ਦਾ ਲਾਭ ਚੁੱਕ ਸਕਦੇ ਹਨ| ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਜਾਂ ਉਸ ਦੇ ਪਰਿਵਾਰ ‘ਤੇ ਲੋਨ ਦਾ ਬੋਝ ਨਾ ਪਵੇ, ਇਸ ਦੇ ਲਈ ਸੂਬਾ ਸਰਕਾਰ ਲੋਨ ਲਈ ਗਾਰੰਟੀ ਦੇਵੇਗੀ| ਹਾਲਾਂਕਿ ਵਿਦਿਆਰਥੀ ਵੱਲੋਂ ਸਿਖਿਆ ਪੂਰੀ ਕਰਨ ਅਤੇ ਰੁਜਗਾਰ ਪ੍ਰਾਪਤ ਕਰਨ ਦੇ ਬਾਅਦ ਲੋਨ ਦੀ ਅਦਾਇਗੀ ਕਿਸ਼ਤਾਂ ਵਿਚ ਕੀਤੀ ਜਾਵੇਗੀ|
ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਵਿੱਚੋਂ ਇਕ ਆਈਆਈਟੀ ਵਿਚ ਦਾਖਲਾ ਪਾਉਣ ਵਾਲੇ ਵਿਦਿਆਰਥੀਆਂ ਨੂੰ ਬਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਵਿਦਿਆਰਥੀਆਂ ਤੋਂ ਸਮਾਜ, ਸੂਬੇ ਤੇ ਦੇਸ਼ ਦੀ ਪ੍ਰਗਤੀ ਦੇ ਲਈ ਕਾਰਜ ਕਰਨ ਦੀ ਅਪੀਲ ਕੀਤੀ| ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੀ ਸਫਲਤਾ ਹੋਰ ਵਿਦਿਆਰਥੀਆਂ ਨੂੰ ਵੀ ਜੀਵਨ ਵਿਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਸਫਲਤਾ ਹਾਸਲ ਕਰਨ ਦੇ ਲਈ ਪ੍ਰੇਰਿਤ ਕਰੇਗੀ|
ਉਨ੍ਹਾਂ ਨੇ ਕਿਹਾ ਕਿ ਸੁਪਰ-100 ਪ੍ਰੋਗ੍ਰਾਮ ਸਾਲ 2018 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਤਹਿਤ ਰਿਵਾੜੀ ਅਤੇ ਪੰਚਕੂਲਾ ਵਿਚ ਕੇਂਦਰ ਸਥਾਪਿਤ ਕੀਤੇ ਗਏ ਸਨ| ਆਈਆਈਟੀ ਵਰਗੇ ਪ੍ਰਮੁੱਖ ਸੰਸਥਾਨਾਂ ਵਿਚ ਦਾਖਲਾ ਪਾਉਣ ਲਈ ਸਰਕਾਰੀ ਸਕੂਲਾਂ ਦੇ ਵਾਂਝੇ ਮੇਧਾਵੀ ਵਿਦਿਆਰਥੀਆਂ ਨੂੰ ਇੰਨ੍ਹਾਂ ਕੇਂਦਰਾਂ ਵਿਚ ਕੋਚਿੰਗ ਦਿੱਤੀ ਜਾਂਦੀ ਹੈ| ਸਰਕਾਰੀ ਸਕੂਲ ਦੇ ਵਿਦਿਆਰਥੀ ਜੋ ਕਲਾਸ 10ਵੀਂ ਵਿਚ 80 ਫੀਸਦੀ ਤੋਂ ਵੱਧ ਨੰਬਰ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਲਿਖਤ ਪ੍ਰੀਖਿਆ ਅਤੇ ਵਿਸ਼ੇਸ਼ ਸਕੀ੍ਰਨਿੰਗ ਪ੍ਰਕ੍ਰਿਆ ਤੋਂ ਗੁਜਰਨ ਦੇ ਬਾਅਦ ਜੇਈਈ ਅਤੇ ਨੀਟ ਪ੍ਰੀਖਿਆ ਦੇ ਲਈ ਵਿਸ਼ੇਸ਼ ਕੋਚਿੰਗ ਦਿੱਤੀ ਜਾਂਦੀ ਹੈ| ਵਿਦਿਆਰਥੀਆਂ ਦੇ ਹਾਸਟਲ, ਭੋਜਨ ਅਤੇ ਸਟੇਸ਼ਨਰੀ ਦਾ ਖਰਚ ਸੂਬਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਂਦਾ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਸਿਖਿਆ ਦੇ ਲਈ ਮਾਹੌਲ ਤਿਆਰ ਕੀਤਾ ਹੈ| ਵਿਦਿਆਰਥੀਆਂ ਨੂੰ ਨਾ ਸਿਰਫ ਗੁਣਵੱਤਾਪੂਰਣ ਸਿਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਸਗੋ ਉਨ੍ਹਾਂ ਨੂੰ ਵਿਸ਼ੇਸ਼ ਕੋਚਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਦੇਸ਼ ਦੇ ਪ੍ਰਮੁੱਖ ਸਿਖਿਆ ਸੰਸਥਾਨਾਂ ਵਿਚ ਦਾਖਲਾ ਲੈ ਸਕਣ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਹਾਲ ਦੇ ਸਾਲਾਂ ਵਿਚ ਸਿਖਿਆ ਦੀ ਦਿਸ਼ਾ ਵਿਚ ਤੇਜੀ ਨਾਲ ਕਦਮ ਚੁੱਕੇ ਹਨ, ਜਿਸ ਦੇ ਤਹਿਤ ਬੇਟੀਆਂ ਦੀ ਸਿਖਿਆ ‘ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਹੈ| ਰਾਜ ਵਿਚ ਹਰੇਕ 15 ਕਿਲੋਮੀਟਰ ਦੀ ਦੁਰੀ ‘ਤੇ ਇਕ ਮਹਿਲਾ ਕਾਲਜ ਸਥਾਪਿਤ ਕਰਨ ਦੀ ਵਿਵਸਥਾ ਕੀਤੀ ਗਈ ਹੈ|
ਉਨ੍ਹਾਂ ਨੇ ਸਿਖਿਆ ਵਿਚ ਨੌ-ਡਿਟੈਂਸ਼ਨ ਪਾਲਿਸੀ ਨੂੰ ਵਿਦਿਆਰਥੀਆਂ ਦੇ ਲਈ ਵੱਡੀ ਹਾਨੀ ਦੱਸਦੇ ਹੋਏ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਸਿਖਿਆ ਦੀ ਇਸ ਪ੍ਰਣਾਲੀ ਦਾ ਹਮੇਸ਼ਾ ਵਿਰੋਧ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ-2020 ਵਿਚ ਵੱਖ-ਵੱਖ ਨਵੇਂ ਸੁਧਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਵਿਦਿਆਰਥੀਆਂ ਦੇ ਹਿੱਤ ਵਿਚ ਹਨ| ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ ਵਿਦਿਆਰਥੀਆਂ ਦੀ ਗੁਣਵੱਤਾਪੂਰਣ ਸਿਖਿਆ ਵਿਚ ਰੁਕਾਵਟ ਉਤਪਨ ਕਰਨ ਵਾਲੀ ਸਾਰੇ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਸੂਬਾ ਸਰਕਾਰ ਵੱਲੋਂ ਅਪਨਾਈ ਗਈ ਪਾਰਦਰਸ਼ੀ ਭਰਤੀ ਪ੍ਰਣਾਲੀ ਦੇ ਪਰਿਣਾਮਸਰੂਪ ਸਿਖਿਆ ਦੇ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਕਾਫੀ ਵਧੀ ਹੈ ਅਤੇ ਸਰਕਾਰ ਦੀ ਕਾਰਜਪ੍ਰਣਾਲੀ ਦੇ ਪ੍ਰਦੀ ਵੀ ਉਨ੍ਹਾਂ ਦਾ ਭਰੋਸਾ ਵਧਿਆ ਹੈ| ਮੌਜੂਦਾ ਰਾਜ ਸਰਕਾਰ ਨੇ ਸਰਕਾਰੀ ਨੌਕਰੀਆਂ ਵਿਚ ਭ੍ਰਿਸ਼ਟਾਚਾਰ, ਭਾਈ-ਭਤੀਜਵਾਦ ਅਤੇ ਖੇਤਰਵਾਦ ਨੂੰ ਖਤਮ ਕਰ ਦਿੱਤਾ ਹੈ ਜੋ ਪਹਿਲਾਂ ਦੀ ਸਰਕਾਰਾਂ ਦੇ ਸ਼ਾਸਨਕਾਲ ਵਿਚ ਪ੍ਰਚਲਿਤ ਸੀ| ਇਸ ਤੋਂ ਇਲਾਵਾ, ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੀ ਸ਼੍ਰੇਣੀ 3 ਅਤੇ 4 ਸਰਕਾਰੀ ਨੌਕਰੀਆਂ ਵਿਚ ਭਰਤੀ ਲਈ ਸਾਖਰਤਾ ਪ੍ਰਕ੍ਰਿਆ ਨੂੰ ਖਤਮ ਵੀ ਕਰ ਦਿੱਤਾ ਗਿਆ ਹੈ| ਨਾਲ ਹੀ, ਭਰਤੀ ਪ੍ਰਕ੍ਰਿਆ ਵਿਚ ਅਨਿਯਮਤਤਾ ਦੀ ਗੁੰਜਾਇਸ਼ ਨੂੰ ਘੱਟ ਕਰਨ ਦੇ ਹਰਿਆਣਾ ਦੇ ਲੋਕ ਸੇਵਾ ਆਯੋਗ ਵੱਲੋਂ ਭਰੇ ਨਵੇਂ ਅਹੁਦਿਆਂ ਦੇ ਲਈ ਸਾਖਰਤਾ ਦੇ ਨੰਬਰ 25 ਤੋਂ ਘੱਟ ਕਰ ਕੇ 125 ਫੀਸਦੀ ਕੀਤੇ ਗਏ ਹਨ|
ਇਸ ਮੌਕੇ ‘ਤੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਕਿਹਾ ਕਿ ਇਹ ਸੂਬੇ ਦੇ ਲਈ ਮਾਣ ਦੀ ਗਲ ਹੈ ਕਿ ਇਸ ਸਾਲ ਹਰਿਆਣਾ ਦੇ 25 ਵਿਦਿਆਰਥੀਆਂ ਨੂੰ ਆਈਆਈਟੀ ਵਿਚ ਦਾਖਲਾ ਮਿਲਿਆ ਹੈ| ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਉਪਲਬਧੀ ਰਾਜ ਦੇ ਹੋਰ ਵਿਦਿਆਰਥੀਆਂ ਨੂੰ ਵੀ ਨਵੀਂ ਉਚਾਈਆਂ ਨੂੰ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰੇਗੀ| ਉਨ੍ਹਾਂ ਨੇ ਸੁਪਰ-100 ਪ੍ਰੋਗ੍ਰਾਮ ਦੇ ਤਹਿਤ ਕੋਚਿੰਗ ਸੈਂਟਰਾਂ ਦੀ ਗਿਣਤੀ ਦੋ ਤੋਂ ਵਧਾ ਕੇ ਚਾਰ ਕਰਨ ਦੇ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ|
ਮੀਟਿੰਗ ਵਿਚ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਨਿਦੇਸ਼ਕ ਸੈਕੇਂਡਰੀ ਸਿਖਿਆ ਜੇ. ਗਣੇਸ਼ਨ, ਪੁਲਿਸ ਮਹਾਨਿਦੇਸ਼ਕ ਮਨੋਜ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ|
ਚੰਡੀਗੜ੍ਹ, 7 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਭਾਰਤੀ ਪ੍ਰਸਾਸ਼ਨਿਕ ਸੇਵਾ (ਆਈਏਅੇਸ) ਅਤੇ ਅਖਿਲ ਭਾਰਤੀ ਸੇਵਾਵਾਂ (ਏਆਈਐਸ) ਦੇ ਉਮੀਦਵਾਰਾਂ ਦਾ ਅਪੀਲ ਕੀਤੀ ਕਿ ਉਹ ਆਪਣੇ ਗਿਆਨ ਦੀ ਸ਼ਕਤੀ ਅਤੇ ਤਜਰਬੇ ਦੀ ਵਰਤੋ ਸਮਾਜ ਦੀ ਸੇਵਾ ਕਰਨ ਵਿਚ ਕਰਣ|
ਸ੍ਰੀ ਮਨੋਹਰ ਲਾਲ ਅੱਜ ਇੱਥੇ ਹਰਿਆਣਾ ਤੋਂ ਭਾਰਤੀ ਪ੍ਰਸਾਸ਼ਨਿਕ ਸੇਵਾ ਅਤੇ ਅਖਿਲ ਭਾਰਤੀ ਸੇਵਾਵਾਂ ਦੇ ਨਵੇਂ ਚੋਣ ਕੀਤੇ ਉਮੀਦਵਾਰਾਂ ਨੂੰ ਸੰਬੋਧਿਤ ਕਰ ਰਹੇ ਸਨ|
ਹਰਿਆਣਾ ਤੋਂ ਆਈਏਐਸ ਅਤੇ ਏਆਈਐਸ ਦੇ ਨਵੇਂ ਚੋਣ ਕੀਤੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਉਪਲਬਧੀ ‘ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦੇ ਲਈ ਮਾਣ ਦੀ ਗਲ ਹੈ ਕਿ ਹਰ ਸਾਲ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ ਵੱਧ ਰਹੀ ਹੈ| ਇਸ ਸਾਲ 40 ਊਮੀਦਵਾਰਾਂ ਨੇ ਪ੍ਰਤਯੋਗੀ ਪ੍ਰੀਖਿਆ ਨੂੰ ਪਾਸ ਕੀਤਾ ਹੈ| ਜਿਨ੍ਹਾਂ ਵਿਚ 36 ਊਮੀਦਵਾਰਾਂ ਨੇ ਸਿਵਲ ਸੇਵਾ ਪ੍ਰੀਖਿਆਵਾਂ ਅਤੇ ਚਾਰ ਉਮੀਦਵਾਰਾਂ ਨੇ ਵਨ ਸੇਵਾ ਪ੍ਰੀਖਿਆ ਪਾਸ ਕੀਤੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਰਾਜ ਸਰਕਾਰ ਨੇ ਭਰਤੀ ਪ੍ਰਕ੍ਰਿਆ ਵਿਚ ਪਾਰਦਰਸ਼ਿਤਾ ਲਿਆ ਕੇ ਇਕ ਮਿਸਾਲ ਕਾਇਮ ਕੀਤੀ ਹੈ| ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਐਚਸੀਐਸ ਅਧਿਕਾਰੀਆਂ ਦੇ ਅਹੁਦਿਆਂ ਲਈ ਤੀਜੀ ਸ਼੍ਰੇਣੀ ਕਰਮਚਾਰੀਆਂ ਦੇ ਨਾਆਂ ਦੀ ਸਿਫਾਰਿਸ਼ ਕਰਨ ਦੀ ਪ੍ਰਥਾ ਨੂੰ ਖਤਮ ਕੀਤਾ ਹੈ| ਹੁਣ ਤੀਜੀ ਸ਼੍ਰੇਣੀ ਦੇ ਸਾਰੇ ਯੋਗ ਕਰਮਚਾਰੀਆਂ ਤੋਂ ਬਿਨੈ ਮੰਗੇ ਸਨ ਅਤੇ ਉਨ੍ਹਾਂ ਦਾ ਚੋਣ ਹਰਿਆਣਾ ਲੋਕ ਸੇਵਾ ਆਯੋਗ ਰਾਹੀਂ ਲਿਖਤ ਪ੍ਰੀਖਿਆ ਆਯੋਜਿਤ ਕਰਨ ਦੇ ਬਾਅਦ ਕੀਤਾ ਗਿਆ ਸੀ| ਹਾਲ ਹੀ ਵਿਚ ਹਰਿਆਣਾ ਵਿਚ 18 ਐਚਸੀਐਸ ਅਧਿਕਾਰੀਆਂ ਦਾ ਚੋਣ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਸੀ|
ਇਸ ਮੌਕੇ ‘ਤੇ ਵਧੀਕ ਪੁਲਿਸ ਮਹਾਨਿਦੇਸ਼ਕ (ਏਡੀਜੀਪੀ), ਸੀਆਈਡੀ ਆਲੋਕ ਮਿੱਤਲ ਨੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਵੱਖ-ਵੱਖ ਮੁਕਾਬਲੇ ਪ੍ਰੀਖਿਆਵਾਂ ਵਿਚ ਹਰਿਆਣਾ ਦੇ ਉਮੀਦਵਾਰਾਂ ਦੀ ਰੈਕਿੰਗ ਵਿਜ ਲਗਾਤਾਰ ਸੁਧਾਰ ਹੋ ਰਿਹਾ ਹੈ| ਉਨ੍ਹਾਂ ਦੀ ਉਪਲਬਧੀ ਯਕੀਨੀ ਰੂਪ ਨਾਲ ਹੋਰ ਇਛੁੱਕ ਉਮੀਦਵਾਰਾਂ ਨੂੰ ਪ੍ਰੇਰਿਤ ਕਰੇਗੀ|
ਆਪਣੇ ਸਵਾਗਤ ਭਾਸ਼ਨ ਵਿਚ ਐਸਪੀ ਸੁਰੱਖਿਆ, ਪੰਕਜ ਨੈਨ ਨੇ ਕਿਹਾ ਕਿ ਇਸ ਸਾਲ ਸਿਵਲ ਸੇਵਾ ਪ੍ਰੀਖਿਆ ਵਿਚ ਪਾਸ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਪਿਛਲੇ ਸਾਲਾਂ ਦੀ ਤੁਲਨਾ ਵਿਚ ਬਹੁਤ ਵੱਧ ਹੈ|
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰਿਆਣਾ ਤੋਂ ਭਾਰਤੀ ਪ੍ਰਸਾਸ਼ਨਿਕ ਸੇਵਾ (ਆਈਏਅੇਸ) ਅਤੇ ਅਖਿਲ ਭਾਰਤੀ ਸੇਵਾਵਾਂ (ਏਆਈਐਸ) ਦੇ ਨਵੇਂ ਚੋਣ ਕੀਤੇ ਉਮੀਦਵਾਰਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ|
ਇਸ ਮੌਕੇ ‘ਤੇ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਨਿਦੇਸ਼ਕ ਸੈਕੇਂਡਰੀ ਸਿਖਿਆ ਜੇ. ਗਣੇਸ਼ਨ, ਪੁਲਿਸ ਡਾਇਰੈਕਟਰ ਜਨਰਲ ਮਨੋਜ ਯਾਦਵ, ਸਲਾਹਕਾਰ ਪਬਲਿਕ ਸੁਰੱਖਿਆ, ਸ਼ਿਕਾਇਤ, ਸੁਸ਼ਾਸਨ ਅਤੇ ਇੰਚਾਰਜ, ਸੀਐਮ ਵਿੰਡੋ ਅਨਿਲ ਕੁਮਾਰ ਸਮੇਤ ਹੋਰ ਅਧਿਕਾਰੀ ਮੌਜੁਦ ਸਨ|
ਸੂਬੇ ਦੀ ਸਹਿਕਾਰੀ ਖੰਡ ਮਿੱਲਾ ਵਿਚ ਗੰਨੇ ਦੀ ਪਿਰਾਈ ਦਾ ਕਾਰਜ ਨਵੰਬਰ ਮਹੀਨੇ ਦੇ ਪਹਿਲੇ ਪਖਵਾੜੇ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ – ਸਹਿਕਾਰਿਤਾ ਮੰਤਰੀ
ਚੰਡੀਗੜ੍ਹ, 7 ਅਕਤੂਬਰ – ਹਰਿਆਣਾ ਦੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ ਨੇ ਕਿਹਾ ਕਿ ਸੂਬੇ ਦੀ ਸਹਿਕਾਰੀ ਖੰਡ ਮਿੱਲਾ ਵਿਚ ਗੰਨੇ ਦੀ ਪਿਰਾਈ ਦਾ ਕਾਰਜ ਨਵੰਬਰ ਮਹੀਨੇ ਦੇ ਪਹਿਲੇ ਪਖਵਾੜੇ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ| ਇਸ ਦੇ ਲਈ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾ ਦੀ ਸਮਸਿਆਵਾਂ ਨਾ ਆਉਣ|
ਸਹਿਕਾਰਿਤਾ ਮੰਤਰੀ ਅੱਜ ਪੰਚਕੂਲਾ ਵਿਚ ਹੈਫੇਡ ਦਫਤਰ ਵਿਚ ਸਹਿਕਾਰੀ ਖੰਡ ਮਿੱਲਾਂ ਦੇ ਪ੍ਰਬੰਧ ਨਿਦੇਸ਼ਕਾਂ ਦੀ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ| ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਗੰਨੇ ਦੀ ਫਸਲ ਦਾ ਭੁਗਤਾਨ ਸਮੇਂ ‘ਤੇ ਕਰਨ ਲਈ ਜਰੂਰੀ ਕਦਮ ਚੁੱਕੇ ਜਾਣ| ਇਸ ਤੋਂ ਇਲਾਵਾ, ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੰਨਾ ਪਿਰਾਈ ਦੇ ਸਮੇਂ ਕੋਈ ਮੁਸ਼ਕਲ ਨਾ ਆਏ ਅਤੇ ਕਾਰਜ ਪੂਰੇ ਸੀਜਨ ਤਕ ਸੁਚਾਰੂ ਢੰਗ ਨਾਲ ਚੱਲੇ| ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸਾਰੀ ਤਰ੍ਹਾ ਦੀ ਜਰੂਰਤਾਂ ਪੂਰੀ ਕਰ ਲੈਣ ਤਾਂ ਜੋ ਸੀਜਨ ਦੇ ਦੌਰਾਨ ਪਿਰਾਈ ਕਾਰਜ ਵਿਚ ਰੁਕਾਵਟ ਨਾ ਆਏ|
ਸਹਿਕਾਰਿਤਾ ਮੰਤਰੀ ਨੇ ਸਾਰੇ ਪ੍ਰਬੰਧਨ ਨਿਦੇਸ਼ਕਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਵਿਚ ਅਣਜਰੂਰੀ ਖਰਚੇ ਨੂੰ ਘੱਟ ਕਰਣ ਅਤੇ ਖੰਡ ਮਿੱਲਾਂ ਨੂੰ ਘਾਟੇ ਤੋਂ ਉਭਾਰਣ ਦੇ ਵੀ ਸਾਰਥਕ ਯਤਨ ਕਰਨ| ਉਨ੍ਹਾਂ ਨੇ ਕਿਹਾ ਕਿ ਖੰਡ ਮਿੱਲਾਂ ਵਿਚ ਕਿਸਾਨਾਂ ਵੱਲੋਂ ਲਿਆਏ ਜਾਣ ਵਾਲੇ ਗੰਨੇ ਦੀ ਫਸਲ ਨੂੰ ਵੀ ਸਮੇਂ ‘ਤੇ ਟ੍ਰਾਲੀ ਤੋਂ ਖਾਲੀ ਕਰਵਾਉਣ ਅਤੇ ਗੰਨੇ ਦੀ ਪੇਮੈਂਅ ਸਹੀ ਸਮੇਂ ‘ਤੇ ਹੋਣੀ ਚਾਹੀਦੀ ਹੈ| ਇਸ ਤੋਂ ਇਲਾਵਾ, ਕਿਸਾਨਾਂ ਨੁੰ ਗੰਨੇ ਦੇ ਨਾਲ-ਨਾਲ ਹੋਰ ਫਸਲਾਂ ਦੀ ਉਪਜ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ|
ਡਾ. ਬਨਵਾਰੀ ਲਾਲ ਨੇ ਕਿਹਾ ਕਿ ਜਿਨ੍ਹਾਂ ਮਿੱਲਾਂ ਦੇ ਕੋਲ ਕਿਸਾਨਾਂ ਦੇ ਗੰਨੇ ਦੀ ਫਸਲ ਦਾ ਬਕਾਇਆ ਹੈ ਉਸ ਦਾ ਤੁਰੰਤ ਪ੍ਰਭਾਵ ਨਾਲ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ| ਊਨ੍ਹਾਂ ਨੇ ਸੂਬੇ ਦੀ ਖੰਡ ਮਿੱਲਾਂ ਦੀ ਆਮਦਨੀ ਵਧਾਉਣ ਦੇ ਲਈ ਪਾਣੀਪਤ ਤੇ ਕਰਨਾਲ ਦੀ ਮਿੱਲਾਂ ਵਿਚ ਖੰਡ ਤੇ ਸ਼ੀਰੇ ਦੀ ਵਿਕਰੀ ਵੀ ਪਾਰਦਰਸ਼ੀ ਢੰਗ ਨਾਲ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ|
ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਸ਼ਾਹਬਾਦ ਦੀ ਖੰਡ ਮਿੱਲ ਵਿਚ ਅਥੇਨਾਲ ਪਲਾਂਟ ਦਾ ਕਾਰਜ ਸ਼ੁਰੂ ਕਰਨ ਦੇ ਲਈ ਤਕਨੀਕੀ ਟੀਮਾਂ ਸਮੇਂ-ਸਮੇਂ ‘ਤੇ ਕਾਰਜ ਦੀ ਸਮੀਖਿਆ ਕਰਨ ਤਾਂ ਜੋ ਕੰਮ ਨੂੰ ਸਮੇਂ ‘ਤੇ ਪੜਾਅਵਾਰ ਢੰਗ ਨਾਲ ਪੂਰਾ ਕੀਤਾ ਜਾ ਸਕੇ|
ਇਸ ਤੋਂ ਇਲਾਵਾ, ਮਹਿਮ, ਪਲਵਲ ਤੇ ਕੈਥਲ ਿ ਖੰਡ ਮਿੱਲਾਂ ਵਿਚ ਗੁੜ ਬਨਾਉਣ ਦੀ ਯੂਨਿਟ ਲਗਾਉਣ ਦੇ ਕਾਰਜ ਨੂੰ ਵੀ ਜਲਦੀ ਕਰਨ ਤਾਂ ਜੋ ਗੁੜ ਉਤਪਾਦਨ ਦਾ ਕਾਰਜ ਜਲਦੀ ਸ਼ੁਰੂ ਕੀਤਾ ਸਕੇ| ਮੀਟਿੰਗ ਵਿਚ ਉਨ੍ਹਾਂ ਨੇ ਸੀਜਨ ਵਿਚ ਗੰਨਾ ਪਿਰਾਈ ਕਾਰਜ ਸਮੇਂ ‘ਤੇ ਪੂਰਾ ਕਰਨ ਦੇ ਲਈ ਵਧਾਈ ਦਿੱਤੀ ਅਤੇ ਆਗਾਮੀ ਸੀਜਨ ਨੂੰ ਸਹੀ ਢੰਗ ਨਾਲ ਸੰਚਾਲਿਤ ਕਰਨ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ|
ਮੀਟਿੰਗ ਵਿਚ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ, ਸਹਿਕਾਰਿਤਾ ਵਿਭਾਗ ਦੇ ਐਮਡੀ ਡੀ. ਕੇ. ਬੇਹਰਾ ਸਮੇਤ ਪੂਰੇ ਸੂਬੇ ਦੀ ਸਹਿਕਾਰੀ ਖੰਡ ਮਿੱਲਾਂ ਦੇ ਪ੍ਰਬੰਧਕ ੍ਰਮੌਜੂਦ ਸਨ|
******
ਚੰਡੀਗੜ੍ਹ, 7 ਅਕਤੂਬਰ – ਹਰਿਆਣਾਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਪੁਲਿਸ ਚੌਕੀ ਅਲਾਵਲਪੁਰ ਜਿਲ੍ਹਾ ਪਲਵ ਵਿਚ ਤੈਨਾਤ ਈਐਚਸੀ ਮਾਨ ਸਿੰਘ ਨੂੰ ਸ਼ਿਕਾਇਤਕਰਤਾ ਜੋਗਿੰਦਰ ਨਿਵਾਸੀ ਪਿੰਡ ਅਲਾਵਲਪੁਰ ਜਿਲ੍ਹਾ ਪਲਵਲ ਤੋਂ ਉਸ ਦੇ ਬੇਟੇ ਲੋਕੇਸ਼ ਕੁਮਾਰ ਨੂੰ ਬਿਨ੍ਹਾਂ ਹਵਾਲਾਤ ਵਿਚ ਬੰਦ ਕੀਤੇ ਸਿੱਧੇ ਅਦਾਲਤ ਵਿਚ ਪੇਸ਼ ਕਰਨ ਤੇ ਅਦਾਲਤ ਤੋਂ ਉਸ ਦੀ ਜਮਾਨਤ ਕਰਵਾਉਣ ਵਿਚ ਸਹਾਇਤਾ ਕਰਨ ਦੀ ਏਵਜ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੀ ਹੱਥੀ ਗਿਰਫਤਾਰ ਕੀਤਾ ਹੈ|
ਬਿਊਰੋ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬਿਊਰੋ ਦੀ ਫਰੀਦਾਬਾਦ ਟੀਮ ਨੇ ਡਿਊਟੀ ਮੈਜੀਸਟ੍ਰੇਟ ਰੋਹਤਾਸ਼, ਤਹਿਸੀਲਦਾਰ, ਪਲਵਲ ਦੀ ਮੌਜੂਦਗੀ ਵਿਚ ਦੋਸ਼ੀ ਮਾਨ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ|
ਉਨ੍ਹਾਂ ਨੇ ਦਸਿਆ ਕਿ ਦੋਸ਼ੀ ਦੇ ਵਿਰੁੱਧ ਭ੍ਰਿਸ਼ਟਾਚਾਰ ਉਨਮੁਲਨ ਐਕਅ ਦੀ ਧਾਰਾ-7 ਦੇ ਤਹਿਤ ਥਾਨਾ ਰਾਜ ਵਿਜੀਲੈਂਸ ਬਿਊਰੋ, ਫਰੀਦਾਬਾਦ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ|
ਹਰਿਆਣਾ ਦੇ ਮੁੱਖ ਸਕੱਤਰ ਨੇ ਕਿਸਾਨ ਲਈ ਫਸਲ ਰਹਿੰਦ-ਖੁਰਦ ਪ੍ਰਬੰਧਨ ਦੇ ਉਪਰਕਣ ਮੁਹੱਇਆ ਕਰਵਾਉਣ ਦੇ ਆਦੇਸ਼ ਦਿੱਤੇ
ਚੰਡੀਗੜ੍ਹ, 7 ਅਕਤੂਬਰ – ਹਰਿਆਣਾ ਦੇ ਮੁੱਖ ਸਕੱਤਰ ਵਿਜੈ ਵਰਧਨ ਨੇ ਡਿਪਟੀ ਕਮਿਸ਼ਨਰਾਂ ਨੂੰ ਸੂਬੇ ਵਿਚ ਪਰਾਲੀ ਜਲਾਉਣ ਦੇ ਜੀਰੋ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ, ਇਨ-ਸੀਟੂ ਤੇ ਐਕਸ-ਸੀਟੂ ਪ੍ਰਬੰਧਨ ਅਤੇ ਛੋਟੇ ਤੇ ਮੱਧਰੇ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਫਸਲ ਰਹਿੰਦ-ਖੁਰਦ ਪ੍ਰਬੰਧਨ ਦੇ ਉਪਰਕਣ ਮੁਹੱਇਆ ਕਰਵਾਉਣ ਦੇ ਆਦੇਸ਼ ਦਿੱਤੇ|
ਸ੍ਰੀ ਵਿਜੈ ਵਰਧਨ ਨੇ ਕਿਹਾ ਕਿ ਫਸਲ ਰਹਿੰਦ-ਖੁਰਦ ਦੇ ਤਹਿਤ ਰੈਡ ਜੋਨ ਵਿਚ ਆਉਣ ਵਾਲੀ ਪੰਚਾਇਤਾਂ ਨੂੰ ਚੰਗਾ ਪ੍ਰਦਰਸ਼ਨ ਕਰਨ ‘ਤੇ ਰਾਜ ਪੱਧਰ ‘ਤੇ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿਚ ਪਹਿਲੀ ਥਾਂ ਪ੍ਰਾਪਤ ਕਰਨ ਵਾਲੀ ਪੰਚਾਇਤ ਨੂੰ 10 ਲੱਖ ਰੁਪਏ, ਦੂਜੀ ਨੂੰ 5 ਲੱਖ ਰੁਪਏ ਅਤੇ ਤੀਜੀ ਨੂੰ 3 ਲੱਖ ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ|
ਸ੍ਰੀ ਵਿਜੈ ਵਰਧਨ ਅੱਜ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣਾ ਵਿਚ ਫਸਲ ਰਹਿੰਦ-ਖੁਰਦ ਨੂੰ ਜਲਾਉਦ ਤੋਂ ਰੋਕਣ ਲਈ ਡਿਪਟੀ ਕਮਿਸ਼ਨਰਾਂ ਨਾਲ ਵੀਡਿਓ ਕਾਨਫਰੈਂਸ ਰਾਹੀਂ ਮੀਟਿੰਗ ਕਰ ਰਹੇ ਸਨ| ਮੀਟਿੰਗ ਵਿਚ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਲਸਰ, ਹਰਿਆਣਾ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਮੈਂਬਰ ਸਕੱਤਰ, ਏਐਫਸੀ ਇੰਡਿਆ ਦੇ ਪ੍ਰਬੰਧ ਨਿਦੇਸ਼ਕ ਵੀ ਹਾਜਿਰ ਸਨ|
ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤ ਕਿ ਜਿਲ੍ਹਿਆਂ ਵਿਚ ਫਸਲ ਰਹਿੰਦ-ਖੁਰਦ ਦੀ ਮਸ਼ੀਨਰੀ ਦੀ ਸਪਲਾਈ, ਕਸਟਮ ਹਾਇਰਿੰਗ ਕੇਂਦਰਾਂ ਤੇ ਕਿਸਾਨਾਂ ਖਾਸ ਕਰਕੇ ਛੋਟੇ ਤੇ ਮੱਧਰੇ ਕਿਸਾਨਾਂ ਨੂੰ 70 ਫੀਸਦੀ ਮਸ਼ੀਨਰੀ ਦੀ ਵੰਡ ਯਕੀਨੀ ਕਰਨ| ਨਾਲ ਹੀ, ਇੰਨ੍ਹਾਂ ਮਸ਼ੀਨਾਂ ਦੀ ਵਰਤੋਂ ਵੱਧ ਤੋਂ ਵੱਧ ਯਕੀਨੀ ਕਰਨ| ਇਸ ਤੋਂ ਇਲਾਵਾ, ਬੈਲਸ ਦੀ ਖਪਤ ਲਈ ਸਨਅਤੀ ਇਕਾਈਆਂ ਅਤੇ ਗਾਂਸ਼ਾਲਾਵਾਂ ਨਾਲ ਸੰਪਰਕ ਸਥਾਪਿਤ ਕੀਤਾ ਜਾਵੇ| ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇੰਨ੍ਹਾਂ ਸਾਰੀ ਗਤੀਵਿਧੀਆਂ ਦੀ ਰਿਪੋਰਟ 3 ਦਿਨਾਂ ਅੰਦਰ ਮੁੱਖ ਦਫਤਰ ਭੇਜਣ ਦੇ ਵੀ ਆਦੇਸ਼ ਦਿੱਤੇ|
ਉਨ੍ਹਾਂ ਕਿਹਾ ਕਿ ਹਰੇਕ ਸਰਪੰਚ ਪਿੰਡ ਸਭਾ ਦੀ ਮੀਟਿੰਗ ਆਯੋਜਿਤ ਕਰੇ ਅਤ ਉਹ ਪਿੰਡ ਵਿਚ ਪਰਾਲੀ ਨਾ ਜਲਾਉਣ ਦਾ ਪ੍ਰਸਤਾਵ ਪਾਸ ਕਰੇ| ਉਨ੍ਹਾਂ ਜਿਲਾ ਪੱਧਰ, ਬਲਾਕ ਤੇ ਪਿੰਡ ਪੱਧਰ ‘ਤੇ ਪਰਾਲੀ ਨਾ ਜਲਾਉਣ ਲਈ ਜਾਗਰੂਕ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ ਦੇ ਵੀ ਆਦੇਸ਼ ਦਿੱਤੇ, ਜਿਸ ਦੇ ਤਹਿਤ ਸੈਮੀਨਾਰ ਦਾ ਆਯੋਜਨ ਕਰਨਾ, ਵਾਲ ਪੇਂਟਿੰਗ ਆਦਿ ਗਤੀਵਿਧੀਆਂ ਅਮਲ ਵਿਚ ਲਿਆਉਣ|
ਮੀਟਿੰਗ ਵਿਚ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ ਨੇ ਦਸਿਆ ਕਿ ਫਸਲ ਰਹਿੰਦ-ਖੁਰਦ ਦੀ ਘਟਨਾਵਾਂ ‘ਤੇ ਸਖਤ ਨਿਗਰਾਨੀ ਰੱਖਣ ਅਤੇ ਕੰਟ੍ਰੋਲ ਲਈ ਇਕ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ, ਜਿਸ ਦੇ ਤਹਿਤ ਸੈਟੇਲਾਇਟ ਇਮੇਜ ਦੇ ਆਧਾਰ ‘ਤੇ 100 ਤੋਂ 115 ਮੀਟਰ ਦੇ ਘੇਰੇ ਵਿਚ ਪਰਾਲੀ ਜਲਾਵੁਣ ਦੀ ਘਟਨਾ ਦਾ ਇਕ ਐਸਐਮਐਸ ਦਿਨ ਵਿਚ ਦੋ ਵਾਰ ਸਰਪੰਚਾਂ, ਪਿੰਡ ਸਕੱਤਰ, ਡਿਪਟੀ ਡਾਇਰੈਕਟਰ, ਖੇਤੀਬਾੜੀ ਵਿਭਾਗ, ਤਹਿਸੀਲਦਾਰ ਅਤੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਜਾਵੇਗਾ, ਤਾਂ ਜੋ ਉਹ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ ਲੈ ਸਕਣ ਅਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਈ ਜਾ ਸਕੇ| ਉਨ੍ਹਾਂ ਦਸਿਆ ਕਿ ਭਵਿੱਖ ਵਿਚ ਸੈਟੇਲਾਇਟ ਇਮੇਜ ਦਾ ਈਓ ਇਮੇਜ ਨਾਲ ਮਿਲਨ ਕੀਤਾ ਜਾਵੇਗਾ ਤਾਂ ਜੋ ਅਜਿਹੀ ਘਟਨਾਵਾਂ ‘ਤੇ ਹੋਰ ਸਖਤ ਨਿਗਰਾਨੀ ਰੱਖੀ ਜਾ ਸਕੇ|
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੇ ਦਆਿ ਕਿ ਸੀਐਚਸੀ ਅਤੇ ਕਿਸਾਨਾਂ ਨੂੰ ਮਸ਼ੀਨਾਂ ਵੰਡ ਕਰ ਦਿੱਤੀ ਗਈ ਹੈ| ਜੀਰੋ ਬਰਨਿੰਗ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ| ਉਨ੍ਹਾਂ ਦਸਿਆ ਕਿ ਲਾਲ ਅਤੇ ਪੀਲੇ ਜੋਨ ਵਿਚ ਆਉਣ ਵਾਲੇ ਪਿੰਡਾਂ ਵਿਚ ਕਸਟਮਰ ਹਾਇਰਿੰਗ ਸੈਂਟਰ ਤੇ ਕਿਸਾਨਾਂ ਤੋਂ ਬਿਨੈ ਕਰਵਾਏ ਗਏ ਹਨ| ਛੋਟੇ ਅਤੇ ਮੱਧਰੇ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਪੰਚਾਇਤ ਪੱਧਰ ‘ਤੇ ਸਥਾਪਿਤ 851 ਕਸਟਮ ਹਾਇਰਿੰਗ ਕੇਂਦਰਾਂ ਵਿਚ ਦਿੱਤੇ ਜਾਣ ਵਾਲੇ ਉਪਰਕਣ ਤੇ ਫਸਲ ਰਹਿੰਦ-ਖੁਰਦ ਦੀ ਸਟੋਰੇਜ ਪੰਚਾਇਤੀ ਜਮੀਨ ‘ਤੇ ਯਕੀਨੀ ਕੀਤੀ ਜਾ ਰਹੀ ਹੈ| ਇਸ ਤੋਂ ਇਲਾਵਾ, ਜੋ ਕਿਸਾਨ ਕਸਟਮਰ ਹਾਇਰਿੰਗ ਕੇਂਦਰਾਂ ਰਾਹੀਂ ਉਪਕਰਣ ਲੈ ਰਹੇ ਉਨ੍ਹਾਂ ਦਾ ਆਨਲਾਇਨ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਇਹ ਜਾਣਕਾਰੀ ਪ੍ਰਾਪਤ ਹੋਵੇਗੀ ਕਿ ਕਿਸਾਨ ਉਪਰਕਣਾਂ ਦੀ ਵਰਤੋਂ ਕਰ ਰਹੇ ਹਨ ਜਾਂ ਨਹੀਂ|
*****
ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਸੇਵਾ ਦੇ 18 ਨਿੱਜੀ ਸਹਾਇਕਾਂ ਨੂੰ ਨਿੱਜੀ ਸਕੱਤਰ ਵੱਜੋਂ ਪਦੋਂਉੱਨਤ ਕੀਤਾ
ਚੰਡੀਗੜ੍ਹ, 7 ਅਕਤੂਬਰ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਹਰਿਆਣਾ ਸਿਵਲ ਸਕੱਤਰੇਤ ਸੇਵਾ ਦੇ 18 ਨਿੱਜੀ ਸਹਾਇਕਾਂ ਨੂੰ ਨਿੱਜੀ ਸਕੱਤਰ ਦੇ ਅਹੁੱਦੇ ‘ਤੇ ਪਦੋਂਉੱਨਤ ਕੀਤਾ ਹੈ|
ਪਦੋਂਉੱਨਤ ਕੀਤੇ ਗਏ ਨਿੱਜੀ ਸਕਤਰਾਂ ਵਿਚ ਲਖਬੀਰ ਸਿੰਘ, ਕੁਲਵੰਤ ਕੌਰ, ਰਾਜ ਰਾਣੀ, ਕ੍ਰਿਸ਼ਣ ਚੰਦਰ, ਨੀਤੂ ਵਢੇਰਾ, ਰੰਜਨਾ ਗੁਪਤਾ, ਦੀਪਕ ਮੋਹਨ, ਸ਼ਕੁੰਤਲਾ, ਓਮਪਤੀ, ਰਾਜੇਸ਼ ਕੁਮਾਰ, ਸੰਗੀਤਾ, ਸ਼ਕੁੰਤਲਾ, ਜੈ ਭਗਵਾਨ, ਪਵਨ ਮਲਿਕ, ਹਰਿੰਦਰ ਸਿੰਘ, ਮਮਤਾ ਵਰਮਾ, ਸੁਨਿਲ ਕੁਮਾਰ ਅਤੇ ਅਮਿਤ ਸ਼ਾਮਿਲ ਹਨ|
*****
ਹਰਿਆਣਾ ਪੁਲਿਸ ਵੱਲੋਂ ਵਾਂਟੇਡ ਐਲਾਨ ਕੀਤੇ ਅਪਰਾਧੀ ਨੂੰ ਜਿਲ੍ਹਾ ਪਲਵਲ ਤੋਂ ਗਿਰਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ
ਚੰਡੀਗੜ੍ਹ, 7 ਅਕਤੂਬਰ – ਹਰਿਆਣਾ ਪੁਲਿਸ ਨੇ ਹੱਤਿਆ ਅਤੇ ਲੁੱਟ ਦੀ ਸੰਗੀਨ ਵਾਰਦਾਤਾਂ ਵਿਚ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਵਾਂਟੇਡ ਐਲਾਨ ਕੀਤੇ ਅਪਰਾਧੀ ਨੂੰ ਜਿਲ੍ਹਾ ਪਲਵਲ ਤੋਂ ਗਿਰਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ| ਉਸ ਦੇ ਕਬਜੇ ਤੋਂ ਇਕ ਦੇਸੀ ਕੱਟਾ ਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ|
ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਲਵਲ ਵਿਚ ਨੈਸ਼ਨਲ ਹਾਈਵੇ ਦੇ ਕੋਲ ਗਸ਼ਤ ਦੌਰਾਨ ਗੁਪਤ ਸੂਚਨਾ ਮਿਲਨ ‘ਤੇ ਸੀਆਈਏ ਦੀ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਉੱਤਰ ਪ੍ਰਦੇਸ਼ ਦੇ 50,000 ਰੁਪਏ ਦੇ ਇਨਾਮੀ ਅਪਰਾਧੀ ਅਜੀਤ, ਨਿਵਾਸੀ ਮੋਰਨਾ (ਮੁਜਫਰਪੁਰ) ਨੂੰ ਕਾਬੂ ਕੀਤਾ|
ਬੁਲਾਰੇ ਨੇ ਦਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਾਇਆ ਗਿਆ ਕਿ ਮੁਜਫਰਨਗਰ ਅਤੇ ਮੇਰਠ ਪੁਲਿਸ ਵੱਲੋਂ ਹੱਤਿਆ ਤੇ ਲੁੱਟ ਦੀ ਵਾਰਦਾਤਾਂ ਵਿਚ ਸ਼ਾਮਿਲ ਅਪਰਾਧੀ ਦੀ ਗਿਰਫਤਾਰੀ ‘ਤੇ 25000-25000 ਰੁਪਏ ਦਾ ਇਨਾਮ ਐਲਾਨ ਸੀ|
ਉਨ੍ਹਾਂ ਨੇ ਦਸਿਆ ਕਿ ਅਜੀਤ, ਜੋ ਉੱਤਰ ਪ੍ਰਦੇਸ਼ ਵਿਚ ਲਗਭਗ ਡੇਢ ਦਰਜਨ ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ, ਮੁਜਫਰਨਗਰ ਜਿਲ੍ਹੇ ਦੇ ਭੋਪਾ ਪੁਲਿਸ ਸਟੇਸ਼ਨ ਦਾ ਹਿਸਟਰੀਸ਼ੀਟਰ ਵੀ ਹੈ| ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਉਸ ਦੇ ਅਪਰਾਧਿਕ (ਰਿਕਾਰਡ) ਦੀ ਛਾਨਬੀਨ ਕੀਤੀ ਜਾ ਰਹੀ ਹੈ|
ਹਰਿਆਣਾ ਸਰਕਾਰ ਨੇ ਇਸ ਵਾਰ ਖਰੀਫ ਸੀਜਨ ਦੀ ਫਸਲਾਂ ਝੋਨਾ, ਬਾਜਰਾ ਤੇ ਮੱਕੀ ਦੀ ਖਰੀਦ ਲਈ ਮੰਡੀਆਂ ਦੀ ਗਿਣਤੀ ਵਿਚ ਵਾਧਾ ਕੀਤਾ – ਡਿਪਟੀ ਮੁੱਖ ਮੰਤਰੀ
ਚੰਡੀਗੜ੍ਹ, 7 ਅਕਤੂਬਰ – ਹਰਿਆਣਾ ਸਰਕਾਰ ਨੇ ਇਸ ਵਾਰ ਖਰੀਫ ਸੀਜਨ ਦੀ ਫਸਲਾਂ ਝੋਨਾ, ਬਾਜਰਾ ਤੇ ਮੱਕੀ ਦੀ ਖਰੀਦ ਲਈ ਮੰਡੀਆਂ ਦੀ ਗਿਣਤੀ ਵਿਚ ਵਾਧਾ ਕਰ ਕੇ ਕਿਸਾਨਾਂ ਦੇ ਹਿੱਤ ਵਿਚ ਅਹਿਮ ਕਦਮ ਚੁੱਕੇ ਹਨ| ਕਿਸਾਨਾਂ ਦੀ ਫਸਲਾਂ ਨੂੰ ਉਨ੍ਹਾਂ ਦੇ ਖੇਤਾਂ ਦੇ ਨੇੜੇ ਹੀ ਵਿਕਰੀ ਕਰਨ ਦੇ ਪ੍ਰਬੰਧ ਕੀਤੇ ਜਾਣ ਨਾਲ ਕਿਸਾਨ ਖਾਸ ਖੁਸ਼ ਹਨ|
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜਿਨ੍ਹਾਂ ਦੇ ਕੋਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਾ ਵਿਭਾਗ ਵੀ ਹੈ, ਨੇ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਦਸਿਆ ਕਿ ਸੂਬਾ ਸਰਕਾਰ ਨੇ ਇਸ ਵਾਰ ਝੋਨੇ, ਕਪਾਅ, ਬਾਜਰਾ ਤੇ ਮੂੰਗ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ, ਜਿਨਾਂ ਵਿਚ ਬਾਜਰੇ ਦੀ ਖਰੀਦ 27 ਸਤੰਬਰ, 2020 ਤੋਂ ਜਦੋਂ ਕਿ ਝੋਨੇ, ਮੂੰਗ ਤੇ ਮੱਕੀ ਦੀ ਖਰੀਦ 1 ਅਕਤੂਬਰ, 2020 ਤੋਂ ਸ਼ੁਰੂ ਕੀਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਝੋਨੇ ਦੀ ਖਰੀਦ ਲਈ ਪਿਛਲੇ ਸਾਲ ਜਿੱਥੇ 196 ਮੰਡੀਆਂ ਬਣਾਈਆਂ ਗਈਆਂ ਸਨ ਉੱਥੇ ਇਸ ਵਾਰ 198 ਮੰਡੀਆਂ ਬਣਾਈਆਂ ਗਈਆਂ ਹਨ| ਇਨ੍ਹਾਂ ਤੋਂ ਇਲਾਵਾ, ਬਾਜਰਾ ਦੇ ਲਈ ਪਿਛਲੀ ਵਾਰ 58, ਮੱਕੀ ਦੇ ਲਈ 17 ਮੰਡੀਆਂ ਬਣਾਈਆਂ ਗਈਆਂ ਸਨ ਉੱਥੇ ਇਸ ਵਾਰ ਵਧਾ ਕੇ ਕ੍ਰਮਵਾਰ 128 ਤੇ 19 ਮੰਡੀਆਂ ਬਣਾਈਆਂ ਗਈਆਂ ਹਨ|
ਡਿਪਟੀ ਮੁੱਖ ਮੰਤਰੀ ਅਨੁਸਾਰ ਕਪਾਅ ਨੂੰ ਜਿੱਥੇ ਭਾਰਤ ਸਰਕਾਰ ਦੇ ਉਪਕ੍ਰਮ ਭਾਰਤੀ ਕਪਾਅ ਨਿਗਮ ਰਾਹੀਂ ਖਰੀਦੀ ਜਾ ਰਹੀ ਹੈ ਉੱਥੇ ਝੋਨੇ ਦੀ ਖਰੀਦ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਬਾਜਰਾ ਨੂੰ ਹਰਿਆਣਾਂ ਵੇਅਰਹਾਊਸਿੰਗ ਕਾਰਪੋਰੇਸ਼ਨ ਤੇ ਹੈਫੇਡ, ਮੱਕੀ ਨੂੰ ਵੀ ਹੈਫੇਡ ਅਤੇ ਮੂੰਗ ਦੀ ਫਸਲ ਨੂੰ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਤੇ ਹੈਫੇਡ ਏਜੰਸੀ ਰਾਹੀਂ ਖਰੀਦਿਆ ਜਾ ਰਿਹਾ ਹੈ|
ਡਿਪਟੀ ਸੀਐਮ ਨੇ ਦਸਿਆ ਕਿ ਕਿਸਾਨਾਂ ਦੀ ਫਸਲਾਂ ਦੇ ਦਾਮ ਜਲਦੀ ਤੋਂ ਜਲਦੀ ਉਨ੍ਹਾਂ ਦੇ ਖਾਤਿਆਂ ਵਿਚ ਭਿਜਵਾਉਣ ਲਈ ਇਸ ਵਾਰ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਖਰੀਦੀ ਗਈ ਖੇਤੀਬਾੜੀ ਉਪਜ ਦਾ ਭੁਗਤਾਨ 72 ਘੰਟੇ ਵਿਚ ਕੀਤਾ ਜਾਵੇ| ਇਸ ਰਕਮ ਵੀ ਕਿਸਾਨਾਂ ਦੀ ਮਰਜੀ ਦੇ ਅਨੁਸਾਰ ਟ੍ਰਾਂਸਫਰ ਕੀਤੀ ਜਾਵੇਗੀ, ਕਿਸਾਨ ਚਾਹੇ ਤਾਂ ਉਸ ਦੀ ਫਸਲਾਂ ਦੇ ਦਾਮ ਆੜਤੀ ਰਾਹੀਂ ਲੈਣ ਜਾਂ ਸਿੱਧਾ ਆਪਣੇ ਖਾਤਿਆਂ ਵਿਚ ਸੂਬਾ ਸਰਕਾਰ ਉਸੀ ਅਨੁਸਾਰ ਟ੍ਰਾਂਸਫਰ ਕਰੇਗੀ|
ਸ੍ਰੀ ਦੁਸ਼ਯੰਤ ਚੌਟਾਲਾ ਨੇ ਦਸਿਆ ਕਿ ਸੂਬਾ ਸਰਕਾਰ ਨੇ ਪਿਛਲੇ ਕਰੀਬ ਇਕ ਸਾਲ ਦੌਰਾਨ ਅਨੇਕ ਜਨਹਿਤੈਸ਼ੀ ਕਦਮ ਚੁੱਕੇ ਹਨ, ਜਿਨ੍ਹਾਂ ਵਿਚ ਕਿਸਾਨਾਂ ਦੀ ਫਸਲਾਂ ਦੇ ਘੱਟੋ ਘੱਟ ਸਹਾਇਕ ਮੁੱਲ ਨੂੰ ਵਧਾਉਣਾ ਵੀ ਉਨ੍ਹਾਂ ਵਿੱਚੋਂ ਇਕ ਅਹਿਮ ਫੈਸਲਾ ਹੈ| ਉਨ੍ਹਾਂ ਨੇ ਦਸਿਆ ਕਿ ਜਿੱਥੇ ਸਾਲ 2019-20 ਦੌਰਾਨ ਝੋਨੇ ਦੀ ਕਿਸਮਾਂ ਦਾ ਘੱਟੋ ਘੱਟ ਸਹਾਇਕ ਮੁੱਲ 1815 ਰੁਪਏ ਤੋਂ ਲੈ ਕੇ 1835 ਰੁਪਏ ਪ੍ਰਤੀ ਕੁਇੰਟਲ ਸੀ ਉੱਥੇ ਇਸ ਵਾਰ 2020-21 ਲਈ ਵਧਾ ਕੇ 1868 ਰੁਪਏ ਤੋਂ ਲੈ ਕੇ 1888 ਰੁਪਏ ਪ੍ਰਤੀ ਕੁਇੰਟਲ ਤਕ ਕਰ ਦਿੱਤਾ ਹੈ| ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਪਿਛਲੇ ਸਾਲ ਬਾਜਰੇ ਦੀ ਫਸਲ ਦਾ ਸਰਕਾਰੀ ਭਾਅ 2,000 ਰੁਪਏ ਪ੍ਰਤੀ ਕੁਇੰਟਲ, ਮੱਕੀ ਦਾ 1760 ਰੁਪਏ ਪ੍ਰਤੀ ਕੁਇੰਟਲ, ਮੂੰਗ ਦਾ 7050 ਰੁਪਏ ਪ੍ਰਤੀ ਕੁਇੰਟਲ, ਕਪਾਅ ਦੀ ਕਿਸਮਾਂ ਦਾ 5255 ਤੋਂ ਲੈ ਕੇ 5650 ਰੁਪਏ ਪ੍ਰਤੀ ਕੁਇੰਟਲ ਸੀ, ਉੱਥੇ ਇਸ ਵਾਰ ਬਾਜਰੇ ਦਾ ਸਰਕਾਰੀ ਭਾਅ 2150 ਰੁਪਏ ਪ੍ਰਤੀ ਕੁਇੰਟਲ, ਮੱਕੀ ਦਾ 1850 ਰੁਪਏ ਪ੍ਰਤੀ ਕੁਇੰਟਲ, ਮੂੰਗ ਦਾ 7196 ਰੁਪਏ ਪ੍ਰਤੀ ਕੁਇੰਟਲ ਅਤੇ ਕਪਾਅ ਦੀ ਕਿਸਮਾਂ ਦਾ 5515 ਰੁਪਏ ਤੋਂ ਲੈ ਕੇ 5825 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ|
ਹਰਿਆਣਾ ਦੇ ਮੁੱਖ ਮੰਤਰੀ ਨੇ ਮਾਰਕੰਡਾ ਨਦੀ ‘ਤੇ ਐਚ.ਐਲ. ਪੁਲ ਬਣਾਉਣ ਲਈ ਪ੍ਰਵਾਨਗੀ ਦਿੱਤੀ
ਚੰਡੀਗੜ, 7 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਕੁਰੂਕਸ਼ੇਤਰ ਵਿਚ ਮਾਰਕੰਡਾ ਨਦੀ ‘ਤੇ ਐਚ.ਐਲ. ਪੁਲ ਸਮੇਤ ਬੋਧਾ ਤੋਂ ਤੰਗੋਲੀ ਵਾਇਆ ਸੈਣੀ ਫਾਰਮ ਸੜਕ ਦੇ ਨਿਰਮਾਣ ਲਈ 2.2689 ਏਕੜ ਜਮੀਨ ਦੀ ਖਰੀਦ ਲਈ 51,00,960 ਰੁਪਏ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਦਿੱਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਨੇ 17 ਦਸੰਬਰ, 2016 ਨੂੰ ਪਿਹੋਵਾ ਵਿਚ ਇਕ ਰੈਲੀ ਦੌਰਾਨ ਜਿਲਾ ਕੁਰੂਕਸ਼ੇਤਰ ਵਿਚ ਮਾਰਕੰਡਾ ਨਦੀ ‘ਤੇ ਐਚ.ਐਲ. ਪੁਲਸ ਸਮੇਤ ਬੋਧਾ ਤੋਂ ਤੰਗੋਲੀ ਵਾਇਆ ਸੈਣੀ ਫਾਰਮ ਸੜਕ ਦੇ ਨਿਰਮਾਣ ਦਾ ਐਲਾਨ ਕੀਤਾ ਸੀ|
ਉਨਾਂ ਦਸਿਆ ਕਿ ਬੋਧਾ ਤੋਂ ਤੰਗੋਲੀ ਤਕ ਪ੍ਰਸਤਾਵਿਤ ਸੰਪਰਕ ਸੜਕ ਦੇ ਨਿਰਮਾਣ ਲਈ ਪਿੰਡ ਬੋਧਾ ਤੋਂ 1.23 ਏਕੜ, ਪਿੰਡ ਤੰਗੋਲੀ ਤੋਂ 1.16 ਏਕੜ ਅਤੇ ਮਾਰਕੰਡਾ ਨਦੀ ‘ਤੇ ਪੁਲ ਨਿਰਮਾਣ ਲਈ ਪਿੰਡ ਜਖਵਾਲਾ ਤੋਂ 0|.76 ਏਕੜ ਜਮੀਨ ਪ੍ਰਾਪਤ ਕਰਨ ਦੀ ਲੋਂੜ ਸੀ| ਪਿੰਡ ਜਖਵਾਲਾ ਦੀ 0.76 ਏਕੜ ਜਮੀਨ ਪੰਚਾਇਤੀ ਜਮੀਨ ਹੈ ਅਤੇ ਪਿੰਡ ਪੰਚਾਇਤ ਲੋਕ ਨਿਮਰਾਣ (ਭਵਨ ਤੇ ਸੜਕਾਂ) ਵਿਭਾਗ ਨੂੰ ਇਹ ਜਮੀਨ ਮੁਫਤ ਤਬਦੀਲ ਕਰਨ ਲਈ ਪਹਿਲਾਂ ਹੀ ਪ੍ਰਸਤਾਵ ਪਾਸ ਕਰ ਚੁੱਕਾ ਹੈ| ਇਸ ਤੋਂ ਇਲਾਵਾ, ਪਿੰਡ ਬੋਧਾ ਅਤੇ ਤੰਗੋਲੀ ਦੀ ਉਪਰੋਕਤ ਜਮੀਨ ਨਿੱਜੀ ਜਮੀਨ ਹੈ ਅਤੇ ਇਸ ਜਮੀਨ ਦੇ ਮਾਲਕਾਂ ਨੇ ਜਮੀਨ ਨੂੰ ਕਲੈਕਟਰ ਰੇਟ ‘ਤੇ ਮਹੁੱਇਆ ਕਰਵਾਉਣ ਲਈ ਈ-ਭੂਮੀ ਪੋਟਰਲ ‘ਤੇ ਆਪਣੀ ਸਹਿਮਤੀ ਅਪਲੋਡ ਕੀਤੀ ਹੈ|