ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਵਿਜੈ ਵਰਧਨ ਨੂੰ ਹਰਿਆਣਾ ਦਾ ਮੁੱਖ ਸਕੱਤਰ ਲਗਾਇਆ.
ਚੰਡੀਗੜ੍ਹ, 30 ਸਤੰਬਰ – ਹਰਿਆਣਾ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ ਮਾਲ ਅਤੇ ਆਪਦਾ ਪ੍ਰਬੰਧਨ ਅਤੇ ਚੱਕਬੰਦੀ ਵਿਭਾਗ ਅਤੇ ਗ੍ਰਹਿ, ਜੇਲ, ਅਪਰਾਧਿਕ ਜਾਂਚ ਅਤੇ ਨਿਆਂ-ਪ੍ਰਸਾਸ਼ਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨ ਵਿਜੈ ਵਰਧਨ ਨੂੰ ਹਰਿਆਣਾ ਦਾ ਮੁੱਖ ਸਕੱਤਰ ਲਗਾਇਆ ਹੈ ਅਤੇ ਉਨ੍ਹਾਂ ਨੂੰ ਆਮ ਪ੍ਰਸਾਸ਼ਨ, ਪਰਸੋਨਲ, ਸਿਖਲਾਈ, ਸੰਸਦੀ ਮਾਮਲੇ, ਵਿਜੀਲੈਂਸ, ਪ੍ਰਸਾਸ਼ਨਿਕ ਸੁਧਾਰ ਵਿਭਾਗ ਦਿੱਤੇ ਹਨ ਅਤੇ ਯੋਜਨਾ ਤਾਲਮੇਲ ਦਾ ਸਕੱਤਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ| ਵਰਨਣਯੋਗ ਹੈ ਕਿ ਮੌਜੂਦਾ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਅੱਜ ਸੇਵਾ ਮੁਕਤ ਹੋ ਗਈ ਹੈ|
ਇਸ ਤੋਂ ਇਲਾਵਾ, ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਪੰਜ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਵੀ ਜਾਰੀ ਕੀਤੇ ਹਨ|
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਸਹਿਕਾਰਿਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਮਾਲ ਅਤੇ ਆਪਦਾ ਪ੍ਰਬੰਧਨ ਅਤੇ ਚੱਕਬੰਦੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨ ਅਤੇ ਸਹਿਕਾਰਿਤਾ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਗਿਆ ਹੈ|
ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਨਿਗਮ ਨੂੰ ਲੋਕ ਨਿਰਮਾਣ (ਭਵਨਅਤੇ ਸੜਕਾਂ) ਅਤੇ ਵਾਸਤੂ-ਕਲਾ ਵਿਭਾਗ ਦੇ ਵਧੀਕ ਮੁੱਖ ਸਕੱਤਰ, ਵਨ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਗਿਆ ਹੈ|
ਸਿੰਚਾਈ ਅਤੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ, ਜਨ ਸਿਹਤ ਇੰਜੀਨੀਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇਵੇਂਦਰ ਸਿੰਘ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਦੇ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਦਾ ਕਾਰਜਭਾਰ ਸੌਂਪਿਆ ਗਿਆ ਹੈ|
ਮੁੱਖ ਰਿਹਾਇਸ਼ ਕਮਿਸ਼ਨ, ਹਰਿਆਣਾ ਭਵਨ, ਨਵੀਂ ਦਿੱਲੀ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਅਤੇ ਵਾਸਤੂਕਲਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਕੋਵਿਡ-19 ਦੇ ਲਈ ਨੋਡਲ ਅਧਿਕਾਰੀ ਰਾਜੀਵ ਅਰੋੜਾ ਨੂੰ ਉਕਤ ਤੋਂ ਇਲਾਵਾ ਗ੍ਰਹਿ, ਜੇਲ, ਅਪਰਾਧਿਕ ਜਾਂਚ ਅਤੇ ਨਿਆਂ ਪ੍ਰਸਾਸ਼ਨ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਗਿਆ ਹੈ|
ਨਗਰ ਨਿਗਮ ਯਮੁਨਾਨਗਰ ਦੇ ਕਮਿਸ਼ਨਰ ਅਤੇ ਜਿਲ੍ਹਾ ਨਗਰ ਕਮਿਸ਼ਨਰ, ਯਮੁਨਾਨਗਰ ਧਰਮਵੀਰ ਸਿੰਘ ਨੂੰ ਚਰਖੀ ਦਾਦਰੀ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ|
ਸਲਸਵਿਹ/2020
ਹਰਿਆਣਾ ਦੀ ਮੁੱਖ ਸਕੱਤਰ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਅੱਜ ਮੁੱਖ ਸਕੱਤਰ ਅਹੁਦੇ ਤੋਂ ਸੇਵਾ ਮੁਕਤ ਹੋਈ
ਚੰਡੀਗੜ੍ਹ, 30 ਸਤੰਬਰ – ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਅੱਜ ਮੁੱਖ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਈ| ਸ੍ਰੀਮਤੀ ਅਰੋੜਾ ਨੇ 30 ਜੂਨ, 2019 ਨੂੰ ਹਰਿਆਣਾ ਦੇ 33ਵੇਂ ਮੁੱਖ ਸਕੱਤਰ ਵਜੋ ਅਹੁਦਾ ਗ੍ਰਹਿਣ ਕੀਤਾ ਸੀ|
ਅੱਜ ਸ਼ਾਮ 5 ਵਜੇ ਸ੍ਰੀਮਤੀ ਅਰੋੜਾ ਨੂੰ ਹਰਿਆਣਾ ਆਈਏਐਸ ਐਸੋਸਿਏਸ਼ਨ ਵੱਲੋਂ ਭਾਵਭੀਨੀ ਵਿਦਾਈ ਦਿੱਤੀ ਗਈ| ਸੇਵਾ ਮੁਕਤ ਸਮਾਰੋਹ ਵਿਚ ਵੱਖ-ਵੱਖ ਵਿਭਾਗਾਂ ਦੇ ਵਧੀਕ ਮੁੱਖ ਸਕੱਤਰ, ਪ੍ਰਧਾਨ ਸਕੱਤਰ, ਨਿਦੇਸ਼ਕ ਤੇ ਹੋਰ ਕਈ ਸੀਨੀਅਰ ਪ੍ਰਸਾਸ਼ਨਿਕ ਅੰਿਧਕਾਰੀ ਮੌਜੂਦ ਸਨ|
ਸੇਵਾ ਮੁਕਤ ਸਮਾਰੋਹ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਨੇ ਕਿਹਾ ਕਿ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਬਹੁਤ ਹੀ ਸਰਲ ਵਿਅਕੀਤਵ ਦੀ ਧਨੀ ਹੈ| ਉਨ੍ਹਾਂ ਦੀ ਪ੍ਰਸਾਸ਼ਨਿਕ ਸਮਰੱਥਾ ਬੇਜੋੜ ਰਹੀ ਹੈ| ਉਨ੍ਹਾਂ ਨੇ ਇਸੀ ਸਮਰੱਥਾ ਦੇ ਬਲਬੂਤੇ ‘ਤੇ ਰਾਜ ਸਰਕਾਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਪਾਈ ਹੈ| ਕੋਵਿਡ-19 ਦੇ ਦੌਰਾਨ ਵੀ ਉਨ੍ਹਾਂ ਨੇ ਅਣਥੱਕ ਮਹਿਨਤ ਕਰ ਕੇ ਅਧਿਕਾਰੀਆਂ ਵਿਚ ਜੋਸ਼ ਅਤੇ ਉਰਜਾ ਦਾ ਸੰਚਾਰ ਕੀਤਾ ਹੈ|
ਹਰਿਆਣਾ ਦੇ ਨਵੇਂ ਨਿਯੁਕਤ ਮੁੱਖ ਸਕੱਤਰ ਸ੍ਰੀ ਵਿਜੈ ਵਰਧਨ ਨੇ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਟੀਮ ਨੂੰ ਨਾਲ ਲੈ ਕੇ ਕੰਮ ਕੀਤਾ ਹੈ| ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਅਰੋੜਾ ਦੀ ਸੇਵਾਮੁਕਤੀ ਨਾਲ ਹਰਿਆਣਾ ਸਰਕਾਰ ਇਕ ਬਿਹਤਰੀਨ ਅਧਿਕਾਰੀ ਦੀ ਸੇਵਾਵਾਂ ਤੋਂ ਵਾਂਝੀ ਹੋ ਜਾਵੇਗੀ| ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਵੱਲੋਂ ਮੁਚਾਤਿਬ ਹੁੰਦੇ ਹੋਏ ਉਨ੍ਹਾਂ ਨੂੰ ਬਹੁਆਯਾਮੀ ਵਿਅਕਤੀਤਵ ‘ਤੇ ਉਨ੍ਹਾਂ ਨੇ ਨਿਦਾ ਫਾਜਲੀ ਦਾ ਸ਼ੇਰ ਸੁਣਾਇਆ ਹਰ ਆਦਮੀ ਮੇਂ ਹੋਤੇ ਹੈ ਦਸ-ਬੀਸ ਆਦਮੀ, ਜਿਸਕੋ ਭੀ ਦੇਖਭਾ ਹੋ, ਕਈ ਬਾਰ ਦੇਖੋ|
ਇਸ ਮੌਕੇ ‘ਤੇ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਸ੍ਰੀਮਤੀ ਅਰੋੜਾ ਦੇ ਸਰਲ ਅਤੇ ਸਾਦੇ ਸੁਭਾਅ ਅਤੇ ਪ੍ਰਸਾਸ਼ਨਿਕ ਕਾਰਜਸ਼ੈਲੀ ਦੇ ਬਾਰੇ ਵਿਚ ਆਪਣੇ ਤਜਰਬੇ ਸਾਂਝੇ ਕੀਤੇ|
******
ਚੰਡੀਗੜ੍ਹ, 30 ਸਤੰਬਰ – ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਅੱਜ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾਨ (ਹਿਪਾ) ਵੱਲੋਂ ਲਿਖੀ ਗਈ ਦੋ ਪੁਸਤਕਾਂ ਨਾਂਅ ਕਾ ਬੇਟਿੰਗ ਕੋਵਿਡ-19: ਅਰਲੀ ਇਨਸਾਇਟਸ ਫ੍ਰਾਮ ਹਰਿਆਣਾ ਅਤੇ ਸਿਨਾਪਿਸਸ ਆਫ ਹਰਿਆਣਾ ਸਿਵਲ ਸਰਵਿਸ ਰੂਲਸ ਦੀ ਘੁੰਡ ਚੁਕਾਈ ਕੀਤੀ|
ਪੁਸਤਕ ਕਾਂਮਬੇਟਿੰਗ ਕੋਵਿਡ-19: ਅਰਲੀ ਇਨਸਾਇਟਸ ਫ੍ਰਾਮ ਹਰਿਆਣਾ ਵਿਚ ਮਹਾਮਾਰੀ ਕੋਵਿਡ-19 ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਲਈ ਹਰਿਆਣਾ ਸਰਕਾਰ ਵੱਲੋਂ ਚੁੱਕੇ ਗਏ ਚੁੱਕੇ ਗਏ ਕਦਮਾਂ ਦੇ ਨਾਲ-ਨਾਲ ਲੋਕਾਂ ਦੇ ਸਿਹਤ ‘ਤੇ ਮਹਾਮਾਰੀ ਦੇ ਪ੍ਰਭਾਵ ਦਾ ਪਤਾ ਲਗਾਉਣ ਦੇ ਲਈ ਨੀਤੀਆਂ ਅਤੇ ਪ੍ਰਤੀਕ੍ਰਿਆ ਯੋਜਨਾਵਾਂ ਨੂੰ ਵਿਕਸਿਤ ਅਤੇ ਲਾਗੂ ਕਰਨ ਦੀ ਪ੍ਰਕ੍ਰਿਆ ਸਮਝਾਈ ਗਈ ਹੈ| ਪੁਸਤਕ ਵਿਚ ਰਾਜ ਪੱਧਰ ‘ਤੇ ਕੇਂਦਰੀ ਗਤੀਵਿਧੀਆਂ ਤੋਂ ਇਲਾਵਾ ਵੱਖ-ਵੱਖ ਆਯਾਮਾਂ ਅਤੇ ਆਪਦਾ ਦੇ ਨਤੀਜਿਆਂ ਨਾਲ ਨਜਿੱਠਣ ਲਈ ਜਿਲ੍ਹਾ ਅਤੇ ਉੱਪ-ਜਿਲਾ ਪੱਧਰ ‘ਤੇ ਸੰਸਾਧਨਸ਼ੀਲਤਾ ਅਤੇ ਉਨ੍ਹਾਂ ਦੀ ਵਰਤੋ ਦੀ ਵਿਸਥਾਰ ਜਾਣਕਾਰੀ ਵੀ ਦਿੱਤੀ|
ਸ੍ਰੀਮਤੀ ਅਰੋੜਾ ਨੇ ਉਮੀਦ ਜਤਾਈ ਕਿ ਇਹ ਪੁਸਤਕ ਲੋਕਾਂ ਨੂੰ ਮਹਾਮਾਰੀ ਅਤੇ ਉਸ ਦੇ ਸਬੰਧਿਤ ਪ੍ਰਭਾਵਾਂ ਤੋਂ ਨਜਿਠਣ ਲਈ ਰਾਜ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਦੇ ਬਾਰੇ ਵਿਚ ਜਾਗਰੁਕ ਕਰੇਗੀ ਤੇ ਹੋਰ ਸਥਿਤੀ ਵਿਚ ਸੂਚਨਾ ਅਤੇ ਮਾਰਗਦਰਸ਼ਨ ਦਾ ਸਰੋਤ ਵੀ ਸਾਬਿਤ ਹੋਵੇਗੀ|
ਉਨ੍ਹਾਂ ਨੇ ਕਿਹਾ ਕਿ ਸਿਨਾਪਿਸਸ ਆਫ ਹਰਿਆਣਾ ਸਿਵਲ ਸਰਵਿਸ ਰੂਲਸ (ਹਰਿਆਣਾ ਸਰਕਾਰ ਦੇ ਅਧਿਕਾਰੀਆਂ ਲਈ ਇਕ ਪੁਸਤਕ) ਨਾਮਕ ਪੁਸਤਕ ਨੂੰ ਪ੍ਰਾਂਸੰਗਿਕ ਦੱਸਦੇ ਹੋਏ ਕਿਹਾ ਕਿ ਇਹ ਸ੍ਰੀ ਰਾਮ ਸ਼ਰਣ ਵੱਲੋਂ ਤਿਆਰ ਕੀਤਾ ਗਿਆ ਹੈ| ਇਹ ਪੁਸਤਕ ਸਿਰਫ ਇਕ ਬਲਾਕ ਵਿਚ ਹਰਿਆਣਾ ਸਿਵਲ ਸੇਵਾ ਨਿਯਮਾਂ ਦੇ 9 ਸੰਸਕਰਣਾਂ ਦਾ ਸਾਰ ਬਹੁਤ ਹੀ ਸੰਖੇਪ, ਦਿਲਖਿਚਵਾਂ ਅਤੇ ਸੂਚਨਾਤਮਕ ਢੰਗ ਨਾਲ ਪ੍ਰਦਾਨ ਕਰਦੀ ਹੈ| ਜਿਆਦਾਤਰ ਮਾਮਲਿਆਂ ਨੂੰ ਸਮਝਨ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਇਸ ਵਿਚ ਦਰਜ ਜਾਣਕਾਰੀ ਕਾਫੀ ਹੋਵੇਗੀ| ਇਹ ਪੁਸਤਕ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਲਦੀ ਅਤੇ ਸਟੀਕ ਪ੍ਰਸਾਸ਼ਨਿਕ ਫੈਸਲਾ ਲੈਣ ਦੀ ਨਿਪੁੰਨਤਾ ਵਿਚ ਵਾਧਾ ਕਰੇਗੀ|