ਹਰਿਆਣਾ ਪੁਲਿਸ ਵੱਲੋਂ ਆਰਸੀਬੀ ਅਤੇ ਮੁੰਬਈ ਇੰਡੀਅੰਸ ਵਿਚਾਲੇ ਖੇਡੇ ਗਏ ਕ੍ਰਿਕੇਟ ਮੈਚ ‘ਤੇ ਸੱਟਾ ਲਗਾਉਂਦੇ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕੀਤਾ.
ਚੰਡੀਗੜ੍ਹ, 29 ਸਤੰਬਰ – ਹਰਿਆਣਾ ਪੁਲਿਸ ਵੱਲੋਂ ਆਰਸੀਬੀ ਅਤੇ ਮੁੰਬਈ ਇੰਡੀਅੰਸ ਵਿਚਾਲੇ ਖੇਡੇ ਗਏ ਆਈਪੀਐਲ ਕ੍ਰਿਕੇਟ ਮੈਚ ‘ਤੇ ਸੱਟਾ ਲਗਾਉਣ ਦੇ ਦੋਸ਼ ਵਿਚ ਸਿਰਸਾ ਜਿਲ੍ਹੇ ਤੋਂ ਤਿੰਨ ਲੋਕਾਂ ਨੂੰ ਗਿਰਫਤਾਰ ਕੀਤਾ ਗਿਆ|
ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਦੋਸ਼ੀਆਂ ਦੇ ਕਬਜੇ ਤੋਂ 20,000 ਰੁਪਏ ਨਗਦ, ਇਕ ਐਲਈਡੀ, ਦੋ ਲੈਪਟਾਪ, 12 ਮੋਬਾਇਲ ਦੋ ਲੈਪਟਾਪ ਚਾਰਜਰ, ਨੌ ਮੋਬਾਇਲ ਚਾਰਜਰ, ਇਕ ਐਕਸਟੈਂਸ਼ਨ ਬੋਰਡ, ਤਿੰਨ ਵਾਈ-ਫਾਈ ਰਾਊਟਰ ਅਤੇ ਪੰਚ ਈਅਰਫੋਨ ਵੀ ਬਰਾਮਦ ਕੀਤੇ ਹਨ|
ਸੀਆਈਏ ਪੁਲਿਸ ਨੂੰ ਮਹਤੱਵਪੂਰਣ ਸੂਚਨਾ ਮਿਲੀ ਸੀ ਕਿ ਪੁਰਾਣੇ ਹਾਊਸਿੰਗ ਬੋਰਡ ਦੇ ਇਕ ਮਕਾਨ ਵਿਚ ਕੁੱਝ ਲੋਕ ਇਕੱਠਾ ਹੋ ਕੇ ਮੋਬਾਇਲ ਫੋਨ ਤੇ ਲੈਪਟਾਪ ਰਾਹੀਂ ਆਰਸੀਬੀ ਅਤੇ ਮੁੰਬਈ ਇੰਡੀਅੰਸ ਦੇ ਵਿਚ ਖੇਡੇ ਜਾ ਰਹੇ ਕ੍ਰਿਕੇਟ ਮੈਚ ‘ਤੇ ਸੱਟਾ ਲਗਾ ਰਹੇ ਹਨ| ਇਸ ਸੂਚਨਾ ਨੂੰ ਪਾ ਕੇ ਸੀਆਈਏ ਟੀਮ ਨੇ ਉਕਤ ਥਾਂ ‘ਤੇ ਛਾਪਾ ਮਾਰ ਕੇ ਕ੍ਰਿਕੇਟ ਸੱਟਾ ਲਗਾਉਂਦੇ ਹੋਏ ਤਿੰਨ ਨੌਜੁਆਨਾਂ ਨੂੰ ਸੱਟਾ ਰਕਮ ਤੇ ਹੋਰ ਸਮਾਨ ਦੇ ਨਾਲ ਮੌਕਾ ਤੋਂ ਕਾਬੂ ਕਰ ਲਿਆ|
ਗਿਰਫਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਓਲਡ ਹਾਊਸਿੰਗ ੁਬੋਰਡ ਕਲੌਨੀ ਨਿਵਾਸੀ ਪ੍ਰਿੰਸ ਉਰਫ ਸੋਨੂ ਤੇ ਨਵਦੀਪ ਉਰਫ ਕਾਲੂ ਅਤੇ ਐਫ-ਬਲਾਕ ਸਿਰਸਾ ਨਿਵਾਸੀ ਰਮਨ ਕੁਮਾਰ ਉਰਫ ਮੋਂਟੂ ਵਜੋ ਹੋਈ|
ਦੋਸ਼ੀਆਂ ਦੇ ਖਿਲਾਫ ਸਿਰਸਾ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਚੱਲ ਰਹੀ ਹੈ|